ਮਾਝ ਮਹਲਾ ੫ ॥
maajh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
Read the complete Shabad with available meanings.
ਮਾਝ ਮਹਲਾ ੫ ॥
maajh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
ਜਿਤੁ ਘਰਿ; ਪਿਰਿ ਸੋਹਾਗੁ ਬਣਾਇਆ ॥
jit ghar; pir sohaag banaaeaa |
ਜਿਸ ਗ੍ਰਹਿ ਵਿੱਚ ਕੰਤ ਨੇ ਆਪਣਾ ਆਨੰਦ ਕਾਰਜ ਰਚਾਹਿਆ ਸੀ।
That house, in which the soul-bride has married her Husband Lord
ਤਿਤੁ ਘਰਿ; ਸਖੀਏ ਮੰਗਲੁ ਗਾਇਆ ॥
tit ghar; sakhee mangal gaaeaa |
ਉਸ ਗ੍ਰਹਿ ਵਿੱਚ ਸਹੇਲੀਆਂ ਨੇ ਖੁਸ਼ੀ ਦੇ ਗੀਤ ਗਾਇਨ ਕੀਤੇ।
in that house, O my companions, sing the songs of rejoicing.
ਅਨਦ ਬਿਨੋਦ. ਤਿਤੈ ਘਰਿ ਸੋਹਹਿ; ਜੋ ਧਨ ਕੰਤਿ ਸਿਗਾਰੀ ਜੀਉ ॥੧॥
anad binod. titai ghar soheh; jo dhan kant sigaaree jeeo |1|
ਖੁਸ਼ੀਆਂ ਤੇ ਰੰਗ ਰਲੀਆਂ ਉਸੇ ਗ੍ਰਹਿ ਵਿੱਚ ਸੁੰਦਰ ਲੱਗਦੀਆਂ ਹਨ, ਜਿਥੇ ਕਿ ਪਤੀ ਨੇ ਆਪਣੀ ਪਤਨੀ ਨੂੰ ਆਰਾਸਤਾ ਕੀਤਾ ਹੈ।
Joy and celebrations decorate that house, in which the Husband Lord has adorned His soul-bride. ||1||
ਸਾ ਗੁਣਵੰਤੀ; ਸਾ ਵਡਭਾਗਣਿ ॥
saa gunavantee; saa vaddabhaagan |
ਉਹ ਨੇਕੀਆਂ-ਨਿਪੁੰਨ ਹੈ, ਉਹ ਭਾਰੇ ਕਰਮਾਂ ਵਾਲੀ।
She is virtuous, and she is very fortunate;
ਪੁਤ੍ਰਵੰਤੀ; ਸੀਲਵੰਤਿ ਸੋਹਾਗਣਿ ॥
putravantee; seelavant sohaagan |
ਪੁੱਤਾਂ-ਸੰਯੁਕਤ, ਨਰਮ-ਦਿਲ, ਪਤੀ ਦੀ ਪਿਆਰੀ,
she is blessed with sons and tender-hearted. The happy soul-bride is loved by her Husband.
ਰੂਪਵੰਤਿ ਸਾ ਸੁਘੜਿ ਬਿਚਖਣਿ; ਜੋ ਧਨ ਕੰਤ ਪਿਆਰੀ ਜੀਉ ॥੨॥
roopavant saa sugharr bichakhan; jo dhan kant piaaree jeeo |2|
ਤੇ ਸੁੰਦਰ ਹੈ ਅਤੇ ਉਹੀ ਸਿਆਣੀ ਤੇ ਹੁਸ਼ਿਆਰ ਹੈ ਜਿਹੜੀ ਵਹੁਟੀ ਆਪਣੇ ਖਸਮ ਦੀ ਲਾਡਲੀ ਹੈ।
She is beautiful, wise, and clever. That soul-bride is the beloved of her Husband Lord. ||2||
ਅਚਾਰਵੰਤਿ; ਸਾਈ ਪਰਧਾਨੇ ॥
achaaravant; saaee paradhaane |
ਉਹ ਹੀ ਚੰਗੀ ਰਹਿਣੀ ਬਹਿਣੀ ਵਾਲੀ ਤੇ ਸਾਰਿਆਂ ਦੀ ਸ਼ਰੋਮਣੀ ਹੈ।
She is well-mannered, noble and distinguished.
ਸਭ ਸਿੰਗਾਰ ਬਣੇ; ਤਿਸੁ ਗਿਆਨੇ ॥
sabh singaar bane; tis giaane |
ਸਾਰੇ ਹਾਰ ਸ਼ਿੰਗਾਰ ਤੇ ਸਿਆਣਪਾ ਉਸ ਨੂੰ ਫਬਦੀਆਂ ਹਨ।
She is decorated and adorned with wisdom.
ਸਾ ਕੁਲਵੰਤੀ, ਸਾ ਸਭਰਾਈ; ਜੋ. ਪਿਰਿ ਕੈ ਰੰਗਿ ਸਵਾਰੀ ਜੀਉ ॥੩॥
saa kulavantee, saa sabharaaee; jo. pir kai rang savaaree jeeo |3|
ਉਹ ਵਡੀ ਖਾਨਦਾਨੀ ਤੇ ਓਹੀ ਪਟਰਾਣੀ ਹੈ, ਜਿਹੜੀ ਆਪਣੇ ਦਿਲਬਰ ਦੀ ਪ੍ਰੀਤ ਨਾਲ ਸਜੀ ਧਜੀ ਹੈ।
She is from a most respected family; she is the queen, adorned with the Love of her Husband Lord. ||3||
ਮਹਿਮਾ ਤਿਸ ਕੀ; ਕਹਣੁ ਨ ਜਾਏ ॥
mahimaa tis kee; kehan na jaae |
ਉਸ ਦੀ ਪ੍ਰਭਤਾ ਬਿਆਨ ਨਹੀਂ ਕੀਤੀ ਜਾ ਸਕਦੀ।
Her glory cannot be described;
ਜੋ ਪਿਰਿ ਮੇਲਿ ਲਈ; ਅੰਗਿ ਲਾਏ ॥
jo pir mel lee; ang laae |
ਜਿਸ ਨੂੰ ਉਸ ਦੇ ਕੰਤ ਨੇ ਆਪਣੇ ਗਲੇ ਲਾ ਅਤੇ ਨਾਲ ਮਿਲਾ ਲਿਆ ਹੈ।
she melts in the Embrace of her Husband Lord.
ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ; ਜਨ ਨਾਨਕ. ਪ੍ਰੇਮ ਸਾਧਾਰੀ ਜੀਉ ॥੪॥੪॥੧੧॥
thir suhaag var agam agochar; jan naanak. prem saadhaaree jeeo |4|4|11|
ਅਮਰ ਹੈ ਉਸ ਦਾ ਵਿਆਹੁਤਾ ਜੀਵਨ ਅਤੇ ਪਹੁੰਚ ਤੋਂ ਪਰੇ ਅਤੇ ਸੋਚ ਵਿਚਾਰ ਤੋਂ ਉਚੇਰਾ ਹੈ ਉਸ ਦਾ ਲਾੜ੍ਹਾ, ਹੇ ਗੋਲੇ ਨਾਨਕ! ਉਹ ਰੱਬ ਦੀ ਪ੍ਰੀਤ ਦੇ ਆਸਰੇ ਸਹਿਤ ਹੈ।
Her marriage is eternal; her Husband is Inaccessible and Incomprehensible. O Servant Nanak, His Love is her only Support. ||4||4||11||