ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 82

Sri Guru Granth Sahib Ji

Read respectfully, Ang by Ang, with available transliteration and meanings.

ਸੰਤ ਜਨਾ ਵਿਣੁ ਭਾਈਆ; ਹਰਿ ਕਿਨੈ ਨ ਪਾਇਆ ਨਾਉ ॥

sant janaa vin bhaaeea; har kinai na paaeaa naau |

ਪੰਜਾਬੀ ਅਰਥ

ਹੇ ਭਰਾਓ! ਸਾਧ ਰੂਪ ਪੁਰਸ਼ਾਂ ਦੇ ਬਾਝੋਂ, ਕਿਸੇ ਨੂੰ ਭੀ ਵਾਹਿਗੁਰੂ ਦਾ ਨਾਮ ਪਰਾਪਤ ਨਹੀਂ ਹੋਇਆ।

English meaning

Without the humble Saints, O Siblings of Destiny, no one has obtained the Lord's Name.

ਵਿਚਿ ਹਉਮੈ. ਕਰਮ ਕਮਾਵਦੇ; ਜਿਉ ਵੇਸੁਆ ਪੁਤੁ. ਨਿਨਾਉ ॥

vich haumai. karam kamaavade; jiau vesuaa put. ninaau |

ਪੰਜਾਬੀ ਅਰਥ

ਜਿਹੜੇ ਹੰਕਾਰ ਅੰਦਰ ਕਾਰਜ ਕਰਦੇ ਹਨ, ਉਹ ਕੰਜਰੀ ਦੇ ਪੁਤ੍ਰ ਵਾਂਙੂ ਹਨ, ਜਿਸ ਦਾ ਕੋਈ ਨਾਮ ਨਹੀਂ।

English meaning

Those who do their deeds in ego are like the prostitute's son, who has no name.

ਪਿਤਾ ਜਾਤਿ ਤਾ ਹੋਈਐ; ਗੁਰੁ ਤੁਠਾ ਕਰੇ ਪਸਾਉ ॥

pitaa jaat taa hoeeai; gur tutthaa kare pasaau |

ਪੰਜਾਬੀ ਅਰਥ

ਪ੍ਰਾਣੀ ਪਿਉ ਦੀ ਜ਼ਾਤ ਤਦ ਹੀ ਹਾਸਲ ਕਰਦਾ ਹੈ ਜੇਕਰ ਗੁਰੂ ਜੀ ਪ੍ਰਸੰਨ ਹੋ ਕੇ ਉਸ ਤੇ ਮਿਹਰ ਧਾਰਨ।

English meaning

The father's status is obtained only if the Guru is pleased and bestows His Favor.

ਵਡਭਾਗੀ ਗੁਰੁ ਪਾਇਆ; ਹਰਿ ਅਹਿਨਿਸਿ ਲਗਾ ਭਾਉ ॥

vaddabhaagee gur paaeaa; har ahinis lagaa bhaau |

ਪੰਜਾਬੀ ਅਰਥ

ਭਾਰੇ ਚੰਗੇ ਕਰਮਾਂ ਨਾਲ ਗੁਰਾਂ ਨੂੰ ਪਾ ਕੇ ਦਿਹੁੰ ਰੈਣ, ਆਦਮੀ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ।

English meaning

By great good fortune, the Guru is found; embrace love for the Lord, day and night.

ਜਨ ਨਾਨਕਿ. ਬ੍ਰਹਮੁ ਪਛਾਣਿਆ; ਹਰਿ ਕੀਰਤਿ ਕਰਮ ਕਮਾਉ ॥੨॥

jan naanak. braham pachhaaniaa; har keerat karam kamaau |2|

ਪੰਜਾਬੀ ਅਰਥ

ਗੋਲੇ ਨਾਨਕ ਨੇ ਵਿਆਪਕ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ ਅਤੇ ਉਹ ਵਾਹਿਗੁਰੂ ਦਾ ਜੱਸ ਗਾਉਣ ਦਾ ਵਿਹਾਰ ਕਰਦਾ ਹੈ।

English meaning

Servant Nanak has realized God; he sings the Lord's Praises through the actions he does. ||2||

ਮਨਿ ਹਰਿ ਹਰਿ; ਲਗਾ ਚਾਉ ॥

man har har; lagaa chaau |

ਪੰਜਾਬੀ ਅਰਥ

ਮੇਰੇ ਚਿੱਤ ਅੰਦਰ ਵਾਹਿਗੁਰੂ ਦੇ ਨਾਮ ਲਈ ਤੀਬਰ ਇਛਿਆ ਹੈ।

English meaning

In my mind there is such a deep yearning for the Lord, Har, Har.

ਗੁਰਿ ਪੂਰੈ ਨਾਮੁ ਦਿ੍ਰੜਾਇਆ; ਹਰਿ ਮਿਲਿਆ ਹਰਿ ਪ੍ਰਭ ਨਾਉ ॥੧॥ ਰਹਾਉ ॥

gur poorai naam drirraaeaa; har miliaa har prabh naau |1| rahaau |

ਪੰਜਾਬੀ ਅਰਥ

ਪੂਰਨ ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕਰ ਦਿਤਾ ਹੈ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸੁਆਮੀ ਵਾਹਿਗੁਰੂ ਨੂੰ ਮਿਲ ਪਿਆ ਹਾਂ! ਠਹਿਰਾਉ।

English meaning

The Perfect Guru has implanted the Naam within me; I have found the Lord through the Lord God's Name. ||1||Pause||

ਜਬ ਲਗੁ ਜੋਬਨਿ ਸਾਸੁ ਹੈ; ਤਬ ਲਗੁ ਨਾਮੁ ਧਿਆਇ ॥

jab lag joban saas hai; tab lag naam dhiaae |

ਪੰਜਾਬੀ ਅਰਥ

ਜਦ ਤੋੜੀ ਜੁਆਨੀ, ਨਹੀਂ ਸਗੋਂ ਸੁਆਸ ਹੈ, ਉਦੋਂ ਤੋੜੀ ਤੂੰ ਨਾਮ ਦਾ ਅਰਾਧਨ ਕਰੀ ਜਾ।

English meaning

As long as there is youth and health, meditate on the Naam.

ਚਲਦਿਆ ਨਾਲਿ ਹਰਿ ਚਲਸੀ; ਹਰਿ. ਅੰਤੇ ਲਏ ਛਡਾਇ ॥

chaladiaa naal har chalasee; har. ante le chhaddaae |

ਪੰਜਾਬੀ ਅਰਥ

ਤੇਰੇ ਕੁਚ ਵੇਲੇ ਵਾਹਿਗੁਰੂ ਤੇਰੇ ਸਾਥ ਜਾਏਗਾ ਅਤੇ ਅਖੀਰ ਨੂੰ ਸੁਆਮੀ ਤੈਨੂੰ ਛੁਡਾ ਲਏਗਾ।

English meaning

Along the way, the Lord shall go along with you, and in the end, He shall save you.

ਹਉ ਬਲਿਹਾਰੀ ਤਿਨ ਕਉ; ਜਿਨ ਹਰਿ ਮਨਿ ਵੁਠਾ ਆਇ ॥

hau balihaaree tin kau; jin har man vutthaa aae |

ਪੰਜਾਬੀ ਅਰਥ

ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਦੇ ਚਿੱਤ ਅੰਦਰ ਵਾਹਿਗੁਰੂ ਆ ਕੇ ਵਸ ਗਿਆ ਹੈ।

English meaning

I am a sacrifice to those, within whose minds the Lord has come to dwell.

ਜਿਨੀ ਹਰਿ ਹਰਿ ਨਾਮੁ. ਨ ਚੇਤਿਓ; ਸੇ ਅੰਤਿ ਗਏ ਪਛੁਤਾਇ ॥

jinee har har naam. na chetio; se ant ge pachhutaae |

ਪੰਜਾਬੀ ਅਰਥ

ਜਿਨ੍ਹਾ ਨੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਉਹ ਅਖੀਰ ਨੂੰ ਪਸਚਾਤਾਪ ਕਰਦੇ ਹੋਏ ਟੁਰ ਜਾਣਗੇ।

English meaning

Those who have not remembered the Name of the Lord, Har, Har, shall leave with regret in the end.

ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ; ਜਨ ਨਾਨਕ ਨਾਮੁ ਧਿਆਇ ॥੩॥

dhur masatak har prabh likhiaa; jan naanak naam dhiaae |3|

ਪੰਜਾਬੀ ਅਰਥ

ਜਿਨ੍ਹਾਂ ਦੇ ਮੱਥੇ ਉਤੇ ਮੁੱਢ ਦੀ ਲਿਖਤਾਕਾਰ ਹੈ, ਹੈ ਗੋਲੇ ਨਾਨਕ! ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।

English meaning

Those who have such pre-ordained destiny written upon their foreheads, O servant Nanak, meditate on the Naam. ||3||

ਮਨ; ਹਰਿ ਹਰਿ ਪ੍ਰੀਤਿ ਲਗਾਇ ॥

man; har har preet lagaae |

ਪੰਜਾਬੀ ਅਰਥ

ਹੇ ਮੇਰੀ ਜਿੰਦੇ! ਤੂੰ ਰੱਬ ਦੇ ਨਾਮ ਨਾਲ ਪਿਰਹੜੀ ਪਾ।

English meaning

O my mind, embrace love for the Lord, Har, Har.

ਵਡਭਾਗੀ ਗੁਰੁ ਪਾਇਆ; ਗੁਰਸਬਦੀ ਪਾਰਿ ਲਘਾਇ ॥੧॥ ਰਹਾਉ ॥

vaddabhaagee gur paaeaa; gurasabadee paar laghaae |1| rahaau |

ਪੰਜਾਬੀ ਅਰਥ

ਭਾਰੇ ਚੰਗੇ ਨਸੀਬਾਂ ਦੁਆਰਾ ਗੁਰੂ ਪਰਾਪਤ ਹੁੰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ।

English meaning

By great good fortune, the Guru is found; through the Word of the Guru's Shabad, we are carried across to the other side. ||1||Pause||

ਹਰਿ ਆਪੇ ਆਪੁ ਉਪਾਇਦਾ; ਹਰਿ ਆਪੇ ਦੇਵੈ ਲੇਇ ॥

har aape aap upaaeidaa; har aape devai lee |

ਪੰਜਾਬੀ ਅਰਥ

ਖੁਦ-ਬ-ਖੁਦ ਪ੍ਰਭੂ ਪੈਦਾ ਕਰਦਾ ਹੈ ਅਤੇ ਉਹ ਖੁਦ ਹੀ ਦਿੰਦਾ ਤੇ ਲੈਂਦਾ ਹੈ।

English meaning

The Lord Himself creates, He Himself gives and takes away.

ਹਰਿ ਆਪੇ ਭਰਮਿ ਭੁਲਾਇਦਾ; ਹਰਿ ਆਪੇ ਹੀ ਮਤਿ ਦੇਇ ॥

har aape bharam bhulaaeidaa; har aape hee mat dee |

ਪੰਜਾਬੀ ਅਰਥ

ਖੁਦ ਹੀ ਵਾਹਿਗੁਰੂ ਸੰਦੇਹ ਅੰਦਰ ਗੁਮਰਾਹ ਕਰਦਾ ਹੈ ਅਤੇ ਖੁਦ ਹੀ ਸਮਝ ਪ੍ਰਦਾਨ ਕਰਦਾ ਹੈ।

English meaning

The Lord Himself leads us astray in doubt; the Lord Himself imparts understanding.

ਗੁਰਮੁਖਾ ਮਨਿ ਪਰਗਾਸੁ ਹੈ; ਸੇ ਵਿਰਲੇ ਕੇਈ ਕੇਇ ॥

guramukhaa man paragaas hai; se virale keee kee |

ਪੰਜਾਬੀ ਅਰਥ

ਗੁਰੂ ਅਨਸਾਰੀਆਂ ਦੇ ਅੰਤਸ਼ਕਰਨ ਅੰਦਰ ਰੱਬੀ ਨੂਰ ਹੈ ਪਰ ਬਹੁਤ ਥੋੜ੍ਹੇ ਕਿੰਨੇ ਹੀ ਥੋੜੇ, ਉਹ ਹਨ।

English meaning

The minds of the Gurmukhs are illuminated and enlightened; they are so very rare.

ਹਉ ਬਲਿਹਾਰੀ ਤਿਨ ਕਉ; ਜਿਨ ਹਰਿ ਪਾਇਆ ਗੁਰਮਤੇ ॥

hau balihaaree tin kau; jin har paaeaa guramate |

ਪੰਜਾਬੀ ਅਰਥ

ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਨੂੰ ਪਰਾਪਤ ਕੀਤਾ ਹੈ।

English meaning

I am a sacrifice to those who find the Lord, through the Guru's Teachings.

ਜਨ ਨਾਨਕਿ. ਕਮਲੁ ਪਰਗਾਸਿਆ; ਮਨਿ ਹਰਿ ਹਰਿ ਵੁਠੜਾ ਹੇ ॥੪॥

jan naanak. kamal paragaasiaa; man har har vuttharraa he |4|

ਪੰਜਾਬੀ ਅਰਥ

ਹੇ ਗੋਲੇ ਨਾਨਕ! ਕੰਵਲ (ਮੇਰਾ ਦਿਲ) ਖਿੜ ਗਿਆ ਹੈ ਤੇ ਮੇਰੇ ਚਿੱਤ ਅੰਦਰ, ਵਾਹਿਗੁਰੂ ਸੁਆਮੀ ਆ ਕੇ ਵਸ ਗਿਆ ਹੈ।

English meaning

Servant Nanak's heart-lotus has blossomed forth, and the Lord, Har, Har, has come to dwell in the mind. ||4||

ਮਨਿ; ਹਰਿ ਹਰਿ ਜਪਨੁ ਕਰੇ ॥

man; har har japan kare |

ਪੰਜਾਬੀ ਅਰਥ

ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰ।

English meaning

O mind, chant the Name of the Lord, Har, Har.

ਹਰਿ ਗੁਰ ਸਰਣਾਈ. ਭਜਿ ਪਉ ਜਿੰਦੂ; ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥

har gur saranaaee. bhaj pau jindoo; sabh kilavikh dukh parahare |1| rahaau |

ਪੰਜਾਬੀ ਅਰਥ

ਹੇ ਮੇਰੀ ਜਿੰਦੜੀਏ! ਤੂੰ ਨੱਠ ਕੇ ਰੱਬ ਰੂਪ ਗੁਰਾਂ ਦੀ ਪਨਾਹ ਲੈ ਲੈ ਅਤੇ ਸਾਰੇ ਪਾਪ ਤੇ ਦੁਖੜੇ ਤੈਨੂੰ ਛੱਡ ਜਾਣਗੇ। ਠਹਿਰਾਉ।

English meaning

Hurry to the Sanctuary of the Lord, the Guru, O my soul; all your sins shall be taken away. ||1||Pause||

ਘਟਿ ਘਟਿ ਰਮਈਆ. ਮਨਿ ਵਸੈ; ਕਿਉ ਪਾਈਐ. ਕਿਤੁ ਭਤਿ ॥

ghatt ghatt rameea. man vasai; kiau paaeeai. kit bhat |

ਪੰਜਾਬੀ ਅਰਥ

ਸਰਬ ਵਿਆਪਕ ਸੁਆਮੀ ਹਰ ਜਣੇ ਦੇ ਚਿੱਤ ਅੰਦਰ ਨਿਵਾਸ ਰੱਖਦਾ ਹੈ। ਕਿਵੇ ਤੇ ਕਿਸ ਤਰੀਕੇ ਨਾਲ ਉਹ ਪਰਾਪਤ ਕੀਤਾ ਜਾ ਸਕਦਾ ਹੈ?

English meaning

The All-pervading Lord dwells within each and every person's heart-how can He be obtained?

ਗੁਰੁ ਪੂਰਾ ਸਤਿਗੁਰੁ ਭੇਟੀਐ; ਹਰਿ ਆਇ ਵਸੈ ਮਨਿ ਚਿਤਿ ॥

gur pooraa satigur bhetteeai; har aae vasai man chit |

ਪੰਜਾਬੀ ਅਰਥ

ਪੂਰਨ ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਵਾਹਿਗੁਰੂ ਆ ਕੇ ਬੰਦੇ ਦੇ ਹਿਰਦੇ ਤੇ ਦਿਲ ਅੰਦਰ ਟਿਕ ਜਾਂਦਾ ਹੈ।

English meaning

By meeting the Perfect Guru, the True Guru, the Lord comes to dwell within the conscious mind.

ਮੈ ਧਰ ਨਾਮੁ ਅਧਾਰੁ ਹੈ; ਹਰਿ ਨਾਮੈ ਤੇ. ਗਤਿ ਮਤਿ ॥

mai dhar naam adhaar hai; har naamai te. gat mat |

ਪੰਜਾਬੀ ਅਰਥ

ਰੱਬ ਦਾ ਨਾਮ ਮੇਰਾ ਆਸਰਾ ਤੇ ਅਹਾਰ ਹੈ। ਸੁਆਮੀ ਦੇ ਨਾਮ ਤੋਂ ਹੀ ਮੈਂ ਮੋਖਸ਼ ਤੇ ਸ਼ੁੱਧ ਸਮਝ ਪਾਉਂਦਾ ਹਾਂ।

English meaning

The Naam is my Support and Sustenance. From the Lord's Name, I obtain salvation and understanding.

ਮੈ. ਹਰਿ ਹਰਿ ਨਾਮੁ ਵਿਸਾਹੁ ਹੈ; ਹਰਿ ਨਾਮੇ ਹੀ ਜਤਿ ਪਤਿ ॥

mai. har har naam visaahu hai; har naame hee jat pat |

ਪੰਜਾਬੀ ਅਰਥ

ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਮੇਰਾ ਭਰੋਸਾ ਹੈ ਅਤੇ ਵਾਹਿਗੁਰੂ ਦਾ ਨਾਮ ਹੀ ਮੇਰੀ ਜਾਤ ਤੇ ਇਜ਼ਤ ਆਬਰੂ ਹੈ।

English meaning

My faith is in the Name of the Lord, Har, Har. The Lord's Name is my status and honor.

ਜਨ ਨਾਨਕ ਨਾਮੁ ਧਿਆਇਆ; ਰੰਗਿ ਰਤੜਾ ਹਰਿ ਰੰਗਿ ਰਤਿ ॥੫॥

jan naanak naam dhiaaeaa; rang ratarraa har rang rat |5|

ਪੰਜਾਬੀ ਅਰਥ

ਨਫ਼ਰ ਨਾਨਕ ਨੇ ਨਾਮ ਦਾ ਅਰਾਧਨ ਕੀਤਾ ਹੈ ਅਤੇ ਉਹ ਵਾਹਿਗੁਰੂ ਦੀ ਪ੍ਰੀਤ ਦੀ ਰੰਗਤ ਅੰਦਰ ਰੰਗਿਆ ਤੇ ਗੂੜ੍ਹਾ ਰੰਗੀਜ ਗਿਆ ਹੈ।

English meaning

Servant Nanak meditates on the Naam, the Name of the Lord; He is dyed in the deep crimson color of the Lord's Love. ||5||

ਹਰਿ ਧਿਆਵਹੁ; ਹਰਿ ਪ੍ਰਭੁ ਸਤਿ ॥

har dhiaavahu; har prabh sat |

ਪੰਜਾਬੀ ਅਰਥ

ਤੂੰ ਵਾਹਿਗੁਰੂ, ਸੱਚੇ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ।

English meaning

Meditate on the Lord, the True Lord God.

ਗੁਰ ਬਚਨੀ ਹਰਿ ਪ੍ਰਭੁ ਜਾਣਿਆ; ਸਭ ਹਰਿ ਪ੍ਰਭੁ ਤੇ. ਉਤਪਤਿ ॥੧॥ ਰਹਾਉ ॥

gur bachanee har prabh jaaniaa; sabh har prabh te. utapat |1| rahaau |

ਪੰਜਾਬੀ ਅਰਥ

ਗੁਰਾਂ ਦੇ ਸ਼ਬਦ ਦੁਆਰਾ, ਇਨਸਾਨ ਸਭਸ ਦੇ ਸੁਆਮੀ ਵਾਹਿਗੁਰੂ ਨੂੰ ਸਮਝਦਾ ਹੈ। ਵਾਹਿਗੁਰੂ ਸੁਆਮੀ ਤੋਂ ਹੀ ਸਮੂਹ ਰਚਨਾ ਹੈ। ਠਹਿਰਾਉ।

English meaning

Through the Guru's Word, you shall come to know the Lord God. From the Lord God, everything was created. ||1||Pause||

ਜਿਨ ਕਉ ਪੂਰਬਿ ਲਿਖਿਆ; ਸੇ ਆਇ ਮਿਲੇ ਗੁਰ ਪਾਸਿ ॥

jin kau poorab likhiaa; se aae mile gur paas |

ਪੰਜਾਬੀ ਅਰਥ

ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਉਹ ਗੁਰਾਂ ਕੋਲ ਆਉਂਦੇ ਤੇ ਉਨ੍ਹਾਂ ਨੂੰ ਮਿਲਦੇ ਹਨ।

English meaning

Those who have such pre-ordained destiny, come to the Guru and meet Him.

ਸੇਵਕ ਭਾਇ ਵਣਜਾਰਿਆ ਮਿਤ੍ਰਾ; ਗੁਰੁ ਹਰਿ ਹਰਿ ਨਾਮੁ ਪ੍ਰਗਾਸਿ ॥

sevak bhaae vanajaariaa mitraa; gur har har naam pragaas |

ਪੰਜਾਬੀ ਅਰਥ

ਸੁਆਮੀ ਮਾਲਕ ਦੇ ਨਾਮ ਦੀ ਰੋਸ਼ਨੀ ਦੀ ਦਾਤ ਗੁਰੂ ਜੀ ਉਨ੍ਹਾਂ ਨੂੰ ਦਿੰਦੇ ਹਨ, ਹੈ ਮੇਰੇ ਵਪਾਰੀ ਬੇਲੀਆ! ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦੇ ਨਫ਼ਰ ਦੇ ਜ਼ਜਬਾਤ ਹਨ।

English meaning

They love to serve, O my merchant friend, and through the Guru, they are illuminated by the Name of the Lord, Har, Har.

ਧਨੁ ਧਨੁ ਵਣਜੁ ਵਾਪਾਰੀਆ; ਜਿਨ ਵਖਰੁ ਲਦਿਅੜਾ. ਹਰਿ ਰਾਸਿ ॥

dhan dhan vanaj vaapaareea; jin vakhar ladiarraa. har raas |

ਪੰਜਾਬੀ ਅਰਥ

ਸੁਬਹਾਨ, ਸੁਬਹਾਨ ਹੈ, ਵਿਉਪਾਰ ਉਨ੍ਹਾਂ ਵਿਊਪਾਰੀਆਂ ਦਾ, ਜਿਨ੍ਹਾਂ ਨੇ ਰੱਬ ਦੇ ਨਾਮ ਦਾ ਸੱਚਾ ਮਾਲ ਬਾਰ ਕੀਤਾ ਹੈ।

English meaning

Blessed, blessed is the trade of those traders who have loaded the merchandise of the Wealth of the Lord.

ਗੁਰਮੁਖਾ. ਦਰਿ ਮੁਖ ਉਜਲੇ; ਸੇ ਆਇ ਮਿਲੇ ਹਰਿ ਪਾਸਿ ॥

guramukhaa. dar mukh ujale; se aae mile har paas |

ਪੰਜਾਬੀ ਅਰਥ

ਰੋਸ਼ਨ ਹਨ ਚਿਹਰੇ ਗੁਰੂ ਅਨਸਾਰੀਆਂ ਦੇ। ਵਾਹਿਗੁਰੂ ਦੇ ਦਰਬਾਰ ਅੰਦਰ ਉਹ ਪ੍ਰਭੂ ਕੋਲਿ ਆਉਂਦੇ ਹਨ ਤੇ ਉਸ ਨਾਲ ਅਭੇਦ ਹੋ ਜਾਂਦੇ ਹਨ।

English meaning

The faces of the Gurmukhs are radiant in the Court of the Lord; they come to the Lord and merge with Him.

ਜਨ ਨਾਨਕ. ਗੁਰੁ ਤਿਨ ਪਾਇਆ; ਜਿਨਾ ਆਪਿ ਤੁਠਾ ਗੁਣਤਾਸਿ ॥੬॥

jan naanak. gur tin paaeaa; jinaa aap tutthaa gunataas |6|

ਪੰਜਾਬੀ ਅਰਥ

ਉਹ ਗੁਰਾਂ ਨੂੰ ਪਾ ਲੈਂਦੇ ਹਨ, ਹੇ ਨੌਕਰ ਨਾਨਕ! ਜਿਨ੍ਹਾਂ ਨਾਲ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ, ਪ੍ਰਭੂ ਖੁਦ ਪਰਮ ਪਰਸੰਨ ਹੈ।

English meaning

O servant Nanak, they alone find the Guru, with whom the Lord, the Treasure of Excellence, is pleased. ||6||

ਹਰਿ ਧਿਆਵਹੁ; ਸਾਸਿ ਗਿਰਾਸਿ ॥

har dhiaavahu; saas giraas |

ਪੰਜਾਬੀ ਅਰਥ

ਹਰ ਸੁਆਸ ਤੇ ਭੋਜਨ ਦੀ ਬੁਰਕੀ ਨਾਲ, ਹੇ ਬੰਦੇ! ਤੂੰ ਭਗਵਾਨ ਦਾ ਅਰਾਧਨ ਕਰ।

English meaning

Meditate on the Lord, with every breath and morsel of food.

ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ; ਹਰਿ ਨਾਮੁ ਜਿਨਾ ਰਹਰਾਸਿ ॥੧॥ ਰਹਾਉ ॥੧॥

man preet lagee tinaa guramukhaa; har naam jinaa raharaas |1| rahaau |1|

ਪੰਜਾਬੀ ਅਰਥ

ਜਿਨ੍ਹਾਂ ਪਵਿੱਤ੍ਰ ਪੁਰਸ਼ਾਂ ਦੀ ਜੀਵਨ ਰਹੁ ਰੀਤੀ ਹਰੀ ਦੇ ਨਾਮ ਦਾ ਸਿਮਰਨ ਹੈ, ਉਨ੍ਹਾਂ ਦੇ ਚਿੱਤ ਅੰਦਰ ਸਾਹਿਬ ਦਾ ਪਿਆਰ ਪੈ ਜਾਂਦਾ ਹੈ। ਠਹਿਰਾਉ।

English meaning

The Gurmukhs embrace the Love of the Lord in their minds; they are continually occupied with the Lord's Name. ||1||Pause||1||