ਅੰਮਿ੍ਰਤੁ ਹਰਿ ਪੀਵਤੇ. ਸਦਾ ਥਿਰੁ ਥੀਵਤੇ; ਬਿਖੈ ਬਨੁ ਫੀਕਾ ਜਾਨਿਆ ॥
amrit har peevate. sadaa thir theevate; bikhai ban feekaa jaaniaa |
ਪੰਜਾਬੀ ਅਰਥਵਾਹਿਗੁਰੂ ਦੇ ਆਬਿ-ਹਿਯਾਤ ਨੂੰ ਉਹ ਛਕਦੇ ਹਨ ਅਤੇ ਸਦੀਵੀ ਸਥਿਰ ਹੋ ਜਾਂਦੇ ਹਨ। ਵਿਸ਼ਿਆਂ ਦੇ ਪਾਣੀ ਨੂੰ ਉਹ ਫਿਕਲਾ ਜਾਣਦੇ ਹਨ।
English meaningThey drink in the Lord's Ambrosial Nectar, and become eternally stable. They know that the water of corruption is insipid and tasteless.
ਭਏ ਕਿਰਪਾਲ ਗੋਪਾਲ ਪ੍ਰਭ ਮੇਰੇ; ਸਾਧਸੰਗਤਿ ਨਿਧਿ ਮਾਨਿਆ ॥
bhe kirapaal gopaal prabh mere; saadhasangat nidh maaniaa |
ਪੰਜਾਬੀ ਅਰਥਜਦ ਸ੍ਰਿਸ਼ਟੀ ਦਾ ਪਾਲਣ-ਪੋਸਣਹਾਰ, ਮੇਰਾ ਮਾਲਕ ਮਿਹਰਬਾਨ ਹੋ ਗਿਆ, ਮੈਂ ਤਸਲੀਮ ਕਰ ਲਿਆ ਕਿ ਸਤਿਸੰਗਤ ਵਿੱਚ ਹੀ ਨੌ ਖ਼ਜ਼ਾਨੇ ਹਨ।
English meaningWhen my God, the Lord of the Universe became merciful, I came to look upon the Saadh Sangat as the treasure.
ਸਰਬਸੋ ਸੂਖ. ਆਨੰਦ ਘਨ ਪਿਆਰੇ; ਹਰਿ ਰਤਨੁ. ਮਨ ਅੰਤਰਿ ਸੀਵਤੇ ॥
sarabaso sookh. aanand ghan piaare; har ratan. man antar seevate |
ਪੰਜਾਬੀ ਅਰਥਹੇ ਮੇਰੇ ਪ੍ਰੀਤਮ! ਜੋ ਆਪਣੇ ਅੰਤਹਕਰਨ ਅੰਦਰ ਵਾਹਿਗੁਰੂ ਹੀਰੇ ਨੂੰ ਸਿਊ ਲੇਦੇ ਹਨ, ਉਹ ਸਾਰੀ ਖੁਸ਼ੀ ਅਤੇ ਬਹੁਤੀ ਪ੍ਰਸੰਨਤਾ ਨੂੰ ਪਾਉਂਦੇ ਹਨ।
English meaningAll pleasures and supreme ecstasy, O my Beloved, come to those who sew the Jewel of the Lord into their minds.
ਇਕੁ ਤਿਲੁ. ਨਹੀ ਵਿਸਰੈ ਪ੍ਰਾਨ ਆਧਾਰਾ; ਜਪਿ ਜਪਿ ਨਾਨਕ. ਜੀਵਤੇ ॥੩॥
eik til. nahee visarai praan aadhaaraa; jap jap naanak. jeevate |3|
ਪੰਜਾਬੀ ਅਰਥਇਕ ਮੁਹਤ ਭਰ ਲਈ ਭੀ ਉਹ ਜੀਵਨ ਦੇ ਆਸਰੇ ਵਾਹਿਗੁਰੂ ਨੂੰ ਨਹੀਂ ਭੁਲਾਉਂਦੇ ਅਤੇ ਉਸ ਦਾ ਲਗਾਤਾਰ ਸਿਮਰਨ ਕਰਕੇ ਜੀਉਂਦੇ ਹਨ, ਹੈ ਨਾਨਕ!
English meaningThey do not forget, even for an instant, the Support of the breath of life. They live by constantly meditating on Him, O Nanak. ||3||
ਡਖਣਾ ॥
ddakhanaa |
ਜੋ ਤਉ ਕੀਨੇ ਆਪਣੇ; ਤਿਨਾ ਕੂੰ ਮਿਲਿਓਹਿ ॥
jo tau keene aapane; tinaa koon miliohi |
ਪੰਜਾਬੀ ਅਰਥਤੂੰ ਉਨ੍ਹਾਂ ਨੂੰ ਮਿਲਦਾ ਹੈ, ਜਿਨ੍ਹਾਂ ਨੂੰ ਤੂੰ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਹੇ ਸੁਆਮੀ!
English meaningO Lord, You meet and merge with those whom you have made Your Own.
ਆਪੇ ਹੀ ਆਪਿ ਮੋਹਿਓਹੁ; ਜਸੁ ਨਾਨਕ. ਆਪਿ ਸੁਣਿਓਹਿ ॥੧॥
aape hee aap mohiohu; jas naanak. aap suniohi |1|
ਪੰਜਾਬੀ ਅਰਥਆਪਣੀ ਕੀਰਤੀ ਸਰਵਣ ਕਰਨ ਦੁਆਰਾ ਹੈ ਨਾਨਕ! ਤੂੰ ਖੁਦ ਹੀ ਫ਼ਰੇਫ਼ਤਾ ਹੋ ਗਿਆ ਹੈ।
English meaningYou Yourself are entranced, O Nanak, hearing Your Own Praises. ||1||
ਛੰਤੁ ॥
chhant |
ਪ੍ਰੇਮ ਠਗਉਰੀ ਪਾਇ. ਰੀਝਾਇ; ਗੋਬਿੰਦ ਮਨੁ ਮੋਹਿਆ ਜੀਉ ॥
prem tthgauree paae. reejhaae; gobind man mohiaa jeeo |
ਪੰਜਾਬੀ ਅਰਥਪ੍ਰੀਤ ਦੀ ਨਸ਼ੀਲੀ ਬੂਟੀ ਵਰਤ ਕੇ ਮੈਂ ਜਗਤ ਦੇ ਮਾਲਕ ਨੂੰ ਆਪਣੇ ਵੱਲ ਕੀਤਾ ਹੈ ਅਤੇ ਉਸ ਦੇ ਚਿੱਤ ਨੂੰ ਮੋਹਿਤ ਕਰ ਲਿਆ ਹੈ।
English meaningAdministering the intoxicating drug of love, I have won over the Lord of the Universe; I have fascinated His Mind.
ਸੰਤਨ ਕੈ ਪਰਸਾਦਿ; ਅਗਾਧਿ ਕੰਠੇ ਲਗਿ. ਸੋਹਿਆ ਜੀਉ ॥
santan kai parasaad; agaadh kantthe lag. sohiaa jeeo |
ਪੰਜਾਬੀ ਅਰਥਸਾਧੂਆਂ ਦੀ ਦਇਆ ਰਾਹੀਂ, ਅਥਾਹ ਸਾਈਂ ਦੀ ਛਾਤੀ ਨਾਲ ਲੱਗ ਕੇ ਮੈਂ ਸੁੰਦਰ ਭਾਸਦਾ ਹਾਂ।
English meaningBy the Grace of the Saints, I am held in the loving embrace of the Unfathomable Lord, and I am entranced.
ਹਰਿ ਕੰਠਿ ਲਗਿ ਸੋਹਿਆ. ਦੋਖ ਸਭਿ ਜੋਹਿਆ; ਭਗਤਿ ਲਖੵਣ ਕਰਿ. ਵਸਿ ਭਏ ॥
har kantth lag sohiaa. dokh sabh johiaa; bhagat lakhayan kar. vas bhe |
ਪੰਜਾਬੀ ਅਰਥਮੈਂ ਵਾਹਿਗਰੂ ਦੀ ਗਲਵੱਕੜੀ ਵਿੱਚ ਸੁਹਣਾ ਲੱਗਦਾ ਹਾ ਅਤੇ ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ। ਅਨੁਰਾਗੀ ਦੇ ਗੁਣ ਹੋਣ ਦੇ ਕਾਰਨ ਸਾਈਂ ਮੇਰੇ ਅਖਤਿਆਰ ਵਿੱਚ ਆ ਗਿਆ ਹੈ।
English meaningHeld in the Lord's loving embrace, I look beautiful, and all my pains have been dispelled. By the loving worship of His devotees, the Lord has come under their power.
ਮਨਿ ਸਰਬ ਸੁਖ ਵੁਠੇ ਗੋਵਿਦ ਤੁਠੇ; ਜਨਮ ਮਰਣਾ ਸਭਿ ਮਿਟਿ ਗਏ ॥
man sarab sukh vutthe govid tutthe; janam maranaa sabh mitt ge |
ਪੰਜਾਬੀ ਅਰਥਜਦ ਸ੍ਰਿਸ਼ਟੀ ਦਾ ਸੁਆਮੀ ਪ੍ਰਸੰਨ ਹੋ ਗਿਆ, ਸਾਰੇ ਅਨੰਦ ਮੇਰੇ ਚਿੱਤ ਵਿੱਚ ਆ ਟਿਕੇ ਤੇ ਮੇਰਾ ਜੰਮਣਾ ਤੇ ਮਰਣਾ ਸਭ ਮੁੱਕ ਗਿਆ।
English meaningAll pleasures have come to dwell in the mind; the Lord of the Universe is pleased and appeased. Birth and death have been totally eliminated.
ਸਖੀ ਮੰਗਲੋ ਗਾਇਆ. ਇਛ ਪੁਜਾਇਆ; ਬਹੁੜਿ. ਨ ਮਾਇਆ ਹੋਹਿਆ ॥
sakhee mangalo gaaeaa. ichh pujaaeaa; bahurr. na maaeaa hohiaa |
ਪੰਜਾਬੀ ਅਰਥਮੇਰੀਓ ਸਹੇਲੀਓ! ਖੁਸ਼ੀ ਦੇ ਗੀਤ ਗਾਇਨ ਕਰੋ। ਮੇਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ ਅਤੇ ਮੈਨੂੰ ਮੁੜ ਕੇ ਮੋਹਣੀ ਦੇ ਹਚਕੋਲੇ ਨਹੀਂ ਲੱਗਣਗੇ।
English meaningO my companions, sing the Songs of Joy. My desires have been fulfilled, and I shall never again be trapped or shaken by Maya.
ਕਰੁ ਗਹਿ ਲੀਨੇ. ਨਾਨਕ ਪ੍ਰਭ ਪਿਆਰੇ; ਸੰਸਾਰੁ ਸਾਗਰੁ ਨਹੀ ਪੋਹਿਆ ॥੪॥
kar geh leene. naanak prabh piaare; sansaar saagar nahee pohiaa |4|
ਪੰਜਾਬੀ ਅਰਥਪ੍ਰੀਤਮ ਸੁਆਮੀ ਨੇ, ਹੇ ਨਾਨਕ! ਮੇਰਾ ਹੱਥ ਫੜ ਲਿਆ ਹੈ ਅਤੇ ਜਗਤ ਸਮੁੰਦਰ ਹੁਣ ਮੈਨੂੰ ਨਹੀਂ ਛੋਹਦਾ।
English meaningTaking hold of my hand, O Nanak, my Beloved God will not let me be swallowed up by the world-ocean. ||4||
ਡਖਣਾ ॥
ddakhanaa |
ਸਾਈ ਨਾਮੁ ਅਮੋਲੁ; ਕੀਮ. ਨ ਕੋਈ ਜਾਣਦੋ ॥
saaee naam amol; keem. na koee jaanado |
ਪੰਜਾਬੀ ਅਰਥਮਾਲਕ ਦਾ ਨਾਮ ਅਣਮੁੱਲਾ ਹੈ। ਇਸ ਦਾ ਮੁੱਲ ਕੋਈ ਨਹੀਂ ਜਾਣਦਾ।
English meaningThe Master's Name is Priceless; no one knows its value.
ਜਿਨਾ ਭਾਗ ਮਥਾਹਿ; ਸੇ ਨਾਨਕ. ਹਰਿ ਰੰਗੁ ਮਾਣਦੋ ॥੧॥
jinaa bhaag mathaeh; se naanak. har rang maanado |1|
ਪੰਜਾਬੀ ਅਰਥਜਿਨ੍ਹਾਂ ਦੇ ਮੱਥੇ ਉਤੇ ਚੰਗੇ ਕਰਮ ਉਕਰੇ ਹੋਏ ਹਨ, ਉਹ ਹੇ ਨਾਨਕ ਵਾਹਿਗੁਰੂ ਦੀ ਪਰੀਤ ਦਾ ਅਨੰਦ ਲੈਂਦੇ ਹਨ।
English meaningThose who have good destiny recorded upon their foreheads, O Nanak, enjoy the Love of the Lord. ||1||
ਛੰਤੁ ॥
chhant |
ਕਹਤੇ ਪਵਿਤ੍ਰ. ਸੁਣਤੇ ਸਭਿ ਧੰਨੁ; ਲਿਖਤਂੀ ਕੁਲੁ ਤਾਰਿਆ ਜੀਉ ॥
kahate pavitr. sunate sabh dhan; likhatanee kul taariaa jeeo |
ਪੰਜਾਬੀ ਅਰਥਸੁਆਮੀ ਦੇ ਨਾਮ ਨੂੰ ਉਚਾਰਣ ਕਰਨ ਵਾਲੇ ਪਾਵਨ ਤੇ ਸਰੋਤੇ ਸਮੂਹ ਸ਼ਲਾਘਾ-ਯੋਗ ਹੋ ਜਾਂਦੇ ਹਨ ਅਤੇ ਲਿਖਾਰੀ ਆਪਣੀ ਸਾਰੀ ਵੰਸ ਨੂੰ ਬਚਾ ਲੈਂਦੇ ਹਨ।
English meaningThose who chant are sanctified. All those who listen are blessed, and those who write save their ancestors.
ਜਿਨ ਕਉ ਸਾਧੂ ਸੰਗੁ. ਨਾਮ ਹਰਿ ਰੰਗੁ; ਤਿਨੀ ਬ੍ਰਹਮੁ ਬੀਚਾਰਿਆ ਜੀਉ ॥
jin kau saadhoo sang. naam har rang; tinee braham beechaariaa jeeo |
ਪੰਜਾਬੀ ਅਰਥਜੋ ਸਤਿਸੰਗਤ ਅੰਦਰ ਜੁੜਦੇ ਹਨ ਉਹ ਵਾਹਿਗੁਰੁ ਦੇ ਨਾਮ ਨਾਲ ਰੰਗੇ ਜਾਂਦੇ ਹਨ ਅਤੇ ਸਾਹਿਬ ਦਾ ਧਿਆਨ ਧਾਰਦੇ ਹਨ।
English meaningThose who join the Saadh Sangat are imbued with the Lord's Love; they reflect and meditate on God.
ਬ੍ਰਹਮੁ ਬੀਚਾਰਿਆ. ਜਨਮੁ ਸਵਾਰਿਆ; ਪੂਰਨ ਕਿਰਪਾ ਪ੍ਰਭਿ ਕਰੀ ॥
braham beechaariaa. janam savaariaa; pooran kirapaa prabh karee |
ਪੰਜਾਬੀ ਅਰਥਉਹ ਸਿਰਜਨਹਾਰ ਦਾ ਚਿੰਤਨ ਕਰਦੇ ਹਨ, ਆਪਣੇ ਜੀਵਨ ਨੂੰ ਸੁਧਾਰ ਲੈਂਦੇ ਹਨ ਅਤੇ ਉਨ੍ਹਾ ਉਤੇ ਨਾਨਕ ਨੇ ਪੂਰੀ ਦਇਆਲਤਾ ਕੀਤੀ ਹੈ।
English meaningContemplating God, their lives are reformed and redeemed; God has showered His Perfect Mercy upon them.
ਕਰੁ ਗਹਿ ਲੀਨੇ. ਹਰਿ ਜਸੋ ਦੀਨੇ; ਜੋਨਿ ਨਾ ਧਾਵੈ, ਨਹ ਮਰੀ ॥
kar geh leene. har jaso deene; jon naa dhaavai, neh maree |
ਪੰਜਾਬੀ ਅਰਥਵਾਹਿਗੁਰੂ ਨੇ ਉਨ੍ਹਾਂ ਨੂੰ ਹੱਥੋਂ ਪਕੜ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੀ ਸਿਫ਼ਤ-ਸ਼ਲਾਘਾ ਬਖ਼ਸ਼ੀ ਹੈ, ਉਹ ਜੂਨੀਆਂ ਅੰਦਰ ਨਹੀਂ ਦੌੜਦੇ ਅਤੇ ਨਾਂ ਹੀ ਮਰਦੇ ਹਨ।
English meaningTaking them by the hand, the Lord has blessed them with His Praises. They no longer have to wander in reincarnation, and they never have to die.
ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ; ਕਾਮੁ ਕ੍ਰੋਧੁ ਲੋਭੁ ਮਾਰਿਆ ॥
satigur deaal kirapaal bhettat hare; kaam krodh lobh maariaa |
ਪੰਜਾਬੀ ਅਰਥਮਇਆਵਾਨ ਤੇ ਮਿਹਰਬਾਨ ਸੱਚੇ ਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਮੈਂ ਆਪਣੇ ਵਿਸ਼ੇ ਭੋਗ, ਗੁੱਸੇ ਤੇ ਲਾਲਚ ਨੂੰ ਨਾਸ ਕਰ ਦਿੱਤਾ ਹੈ।
English meaningThrough the Kind and Compassionate True Guru, I have met the Lord; I have conquered sexual desire, anger and greed.
ਕਥਨੁ ਨ ਜਾਇ. ਅਕਥੁ ਸੁਆਮੀ; ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥
kathan na jaae. akath suaamee; sadakai jaae naanak vaariaa |5|1|3|
ਪੰਜਾਬੀ ਅਰਥਅਕਹਿ ਸਾਹਿਬ ਬਿਆਨ ਨਹੀਂ ਕੀਤਾ ਜਾ ਸਕਦਾ। ਨਾਨਕ ਉਸ ਉਤੋਂ ਘੋਲੀ ਤੇ ਕੁਰਬਾਨ ਜਾਂਦਾ ਹੈ।
English meaningOur Indescribable Lord and Master cannot be described. Nanak is devoted, forever a sacrifice to Him. ||5||1||3||
ਸਿਰੀਰਾਗੁ ਮਹਲਾ ੪ ਵਣਜਾਰਾ ॥
sireeraag mahalaa 4 vanajaaraa |
ਪੰਜਾਬੀ ਅਰਥਸਿਰੀ ਰਾਗ, ਚਊਥੀ ਪਾਤਸ਼ਾਹੀ। ਵਪਾਰੀ।
English meaningSiree Raag, Fourth Mehl, Vanajaaraa ~ The Merchant:
ੴ ਸਤਿ ਨਾਮੁ ਗੁਰ ਪ੍ਰਸਾਦਿ ॥
ik oankaar sat naam gur prasaad |
ਪੰਜਾਬੀ ਅਰਥਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
English meaningOne Universal Creator God. Truth Is The Name. By Guru's Grace:
ਹਰਿ ਹਰਿ ਉਤਮੁ ਨਾਮੁ ਹੈ; ਜਿਨਿ ਸਿਰਿਆ ਸਭੁ ਕੋਇ ਜੀਉ ॥
har har utam naam hai; jin siriaa sabh koe jeeo |
ਪੰਜਾਬੀ ਅਰਥਉਤਕ੍ਰਿਸ਼ਟਤ ਹੈ ਨਾਮ ਵਾਹਿਗੁਰੂ ਸੁਆਮੀ ਦਾ, ਜਿਸ ਨੇ ਸਾਰਿਆਂ ਨੂੰ ਸਾਜਿਆਂ ਹੈ।
English meaningThe Name of the Lord, Har, Har, is Excellent and Sublime. He created everyone.
ਹਰਿ ਜੀਅ ਸਭੇ ਪ੍ਰਤਿਪਾਲਦਾ; ਘਟਿ ਘਟਿ ਰਮਈਆ ਸੋਇ ॥
har jeea sabhe pratipaaladaa; ghatt ghatt rameea soe |
ਪੰਜਾਬੀ ਅਰਥਪੂਜਯ ਵਾਹਿਗੁਰੂ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ। ਹਰ ਦਿਲ ਅੰਦਰ ਉਹ ਸਰਬ-ਵਿਆਪਕ ਸੁਆਮੀ ਹੈ।
English meaningThe Lord cherishes all beings. He permeates each and every heart.
ਸੋ ਹਰਿ ਸਦਾ ਧਿਆਈਐ; ਤਿਸੁ ਬਿਨੁ. ਅਵਰੁ ਨ ਕੋਇ ॥
so har sadaa dhiaaeeai; tis bin. avar na koe |
ਪੰਜਾਬੀ ਅਰਥਸਦੀਵ ਹੀ ਉਸ ਸਾਹਿਬ ਦਾ ਸਿਮਰਨ ਕਰ। ਉਸ ਦੇ ਬਗੈਰ ਹੋਰ ਕੋਈ ਨਹੀਂ।
English meaningMeditate forever on that Lord. Without Him, there is no other at all.
ਜੋ ਮੋਹਿ ਮਾਇਆ ਚਿਤੁ ਲਾਇਦੇ; ਸੇ ਛੋਡਿ ਚਲੇ. ਦੁਖੁ ਰੋਇ ॥
jo mohi maaeaa chit laaeide; se chhodd chale. dukh roe |
ਪੰਜਾਬੀ ਅਰਥਜਿਹੜੇ ਆਪਣੇ ਮਨ ਨੂੰ ਮੋਹਣੀ ਦੀ ਮੁਹੱਬਤ ਨਾਲ ਜੋੜਦੇ ਹਨ, ਉਹ ਇਸ ਨੂੰ ਛੱਡ ਕੇ ਤਕਲੀਫ ਅੰਦਰ ਵਿਰਲਾਪ ਕਰਦੇ ਟੁਰ ਜਾਂਦੇ ਹਨ।
English meaningThose who focus their consciousness on emotional attachment to Maya must leave; they depart crying out in despair.
ਜਨ ਨਾਨਕ. ਨਾਮੁ ਧਿਆਇਆ; ਹਰਿ ਅੰਤਿ ਸਖਾਈ ਹੋਇ ॥੧॥
jan naanak. naam dhiaaeaa; har ant sakhaaee hoe |1|
ਪੰਜਾਬੀ ਅਰਥਨੌਕਰ ਨਾਨਕ ਨੇ ਭਗਵਾਨ ਦੇ ਨਾਮ ਦਾ ਅਰਾਧਨ ਕੀਤਾ ਹੈ, ਜੋ ਅਖੀਰ ਨੂੰ ਉਸ ਦਾ ਮਦਦਗਾਰ ਹੋਵੇਗਾ।
English meaningServant Nanak meditates on the Naam, the Name of the Lord, his only Companion in the end. ||1||
ਮੈ. ਹਰਿ ਬਿਨੁ; ਅਵਰੁ ਨ ਕੋਇ ॥
mai. har bin; avar na koe |
ਪੰਜਾਬੀ ਅਰਥਤੇਰੇ ਬਾਝੋਂ ਹੈ ਵਾਹਿਗੁਰੂ! ਮੇਰਾ ਹੋਰ ਕੋਈ ਨਹੀਂ।
English meaningI have none other than You, O Lord.
ਹਰਿ ਗੁਰ ਸਰਣਾਈ ਪਾਈਐ. ਵਣਜਾਰਿਆ ਮਿਤ੍ਰਾ; ਵਡਭਾਗਿ ਪਰਾਪਤਿ ਹੋਇ ॥੧॥ ਰਹਾਉ ॥
har gur saranaaee paaeeai. vanajaariaa mitraa; vaddabhaag paraapat hoe |1| rahaau |
ਪੰਜਾਬੀ ਅਰਥਗੁਰਾਂ ਦੀ ਸ਼ਰਣਾਗਤ ਅੰਦਰ ਵਾਹਿਗੁਰੂ ਲੱਭਦਾ ਹੈ, ਹੈ ਮੇਰੇ ਵਪਾਰੀ ਬੇਲੀਆਂ! ਪ੍ਰਮ ਚੰਗੇ ਨਸੀਬਾਂ ਦੁਆਰਾ ਉਹ ਪਾਇਆ ਜਾਂਦਾ ਹੈ। ਠਹਿਰਾਉ।
English meaningIn the Guru's Sanctuary, the Lord is found, O my merchant friend; by great good fortune, He is obtained. ||1||Pause||