ਛੰਤੁ ॥
chhant |
ਛੰਦ।
Chhant:
Read the complete Shabad with available meanings.
ਛੰਤੁ ॥
chhant |
ਛੰਦ।
Chhant:
ਸੁੰਦਰ ਸੁਆਮੀ ਧਾਮ. ਭਗਤਹ ਬਿਸ੍ਰਾਮ; ਆਸਾ ਲਗਿ ਜੀਵਤੇ ਜੀਉ ॥
sundar suaamee dhaam. bhagatah bisraam; aasaa lag jeevate jeeo |
ਸੁਹਣਾ ਹੈ ਸਾਹਿਬਦਾ ਅਸਥਾਨ। ਇਹ ਉਸ ਦੇ ਗੋਲਿਆਂ ਦੀ ਆਰਾਮ ਦੀ ਥਾਂ ਹੈ, ਜਿਸ ਨੂੰ ਪਰਾਪਤ ਕਰਨ ਦੀ ਉਮੀਦ ਵਿੱਚ ਉਹ ਜੀਊਦੇ ਹਨ।
My Lord and Master's Home is beautiful. It is the resting place of His devotees, who live in hopes of attaining it.
ਮਨਿ ਤਨੇ ਗਲਤਾਨ. ਸਿਮਰਤ ਪ੍ਰਭ ਨਾਮ; ਹਰਿ ਅੰਮਿ੍ਰਤੁ ਪੀਵਤੇ ਜੀਉ ॥
man tane galataan. simarat prabh naam; har amrit peevate jeeo |
ਉਨ੍ਹਾਂ ਦੇ ਚਿੱਤ ਤੇ ਸਰੀਰ ਸਾਹਿਬ ਦੇ ਨਾਮ ਦੇ ਅਰਾਧਨ ਅੰਦਰ ਲੀਨ ਹਨ ਅਤੇ ਉਹ ਵਾਹਿਗੁਰੂ ਦੇ ਸੁਧਾ-ਰਸ ਨੂੰ ਪਾਨ ਕਰਦੇ ਹਨ।
Their minds and bodies are absorbed in meditation on the Name of God; they drink in the Lord's Ambrosial Nectar.
ਅੰਮਿ੍ਰਤੁ ਹਰਿ ਪੀਵਤੇ. ਸਦਾ ਥਿਰੁ ਥੀਵਤੇ; ਬਿਖੈ ਬਨੁ ਫੀਕਾ ਜਾਨਿਆ ॥
amrit har peevate. sadaa thir theevate; bikhai ban feekaa jaaniaa |
ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਉਹ ਛਕਦੇ ਹਨ ਅਤੇ ਸਦੀਵੀ ਸਥਿਰ ਹੋ ਜਾਂਦੇ ਹਨ। ਵਿਸ਼ਿਆਂ ਦੇ ਪਾਣੀ ਨੂੰ ਉਹ ਫਿਕਲਾ ਜਾਣਦੇ ਹਨ।
They drink in the Lord's Ambrosial Nectar, and become eternally stable. They know that the water of corruption is insipid and tasteless.
ਭਏ ਕਿਰਪਾਲ ਗੋਪਾਲ ਪ੍ਰਭ ਮੇਰੇ; ਸਾਧਸੰਗਤਿ ਨਿਧਿ ਮਾਨਿਆ ॥
bhe kirapaal gopaal prabh mere; saadhasangat nidh maaniaa |
ਜਦ ਸ੍ਰਿਸ਼ਟੀ ਦਾ ਪਾਲਣ-ਪੋਸਣਹਾਰ, ਮੇਰਾ ਮਾਲਕ ਮਿਹਰਬਾਨ ਹੋ ਗਿਆ, ਮੈਂ ਤਸਲੀਮ ਕਰ ਲਿਆ ਕਿ ਸਤਿਸੰਗਤ ਵਿੱਚ ਹੀ ਨੌ ਖ਼ਜ਼ਾਨੇ ਹਨ।
When my God, the Lord of the Universe became merciful, I came to look upon the Saadh Sangat as the treasure.
ਸਰਬਸੋ ਸੂਖ. ਆਨੰਦ ਘਨ ਪਿਆਰੇ; ਹਰਿ ਰਤਨੁ. ਮਨ ਅੰਤਰਿ ਸੀਵਤੇ ॥
sarabaso sookh. aanand ghan piaare; har ratan. man antar seevate |
ਹੇ ਮੇਰੇ ਪ੍ਰੀਤਮ! ਜੋ ਆਪਣੇ ਅੰਤਹਕਰਨ ਅੰਦਰ ਵਾਹਿਗੁਰੂ ਹੀਰੇ ਨੂੰ ਸਿਊ ਲੇਦੇ ਹਨ, ਉਹ ਸਾਰੀ ਖੁਸ਼ੀ ਅਤੇ ਬਹੁਤੀ ਪ੍ਰਸੰਨਤਾ ਨੂੰ ਪਾਉਂਦੇ ਹਨ।
All pleasures and supreme ecstasy, O my Beloved, come to those who sew the Jewel of the Lord into their minds.
ਇਕੁ ਤਿਲੁ. ਨਹੀ ਵਿਸਰੈ ਪ੍ਰਾਨ ਆਧਾਰਾ; ਜਪਿ ਜਪਿ ਨਾਨਕ. ਜੀਵਤੇ ॥੩॥
eik til. nahee visarai praan aadhaaraa; jap jap naanak. jeevate |3|
ਇਕ ਮੁਹਤ ਭਰ ਲਈ ਭੀ ਉਹ ਜੀਵਨ ਦੇ ਆਸਰੇ ਵਾਹਿਗੁਰੂ ਨੂੰ ਨਹੀਂ ਭੁਲਾਉਂਦੇ ਅਤੇ ਉਸ ਦਾ ਲਗਾਤਾਰ ਸਿਮਰਨ ਕਰਕੇ ਜੀਉਂਦੇ ਹਨ, ਹੈ ਨਾਨਕ!
They do not forget, even for an instant, the Support of the breath of life. They live by constantly meditating on Him, O Nanak. ||3||