ਸਾਚਿ ਸਹਜਿ ਸੋਭਾ ਘਣੀ; ਹਰਿ ਗੁਣ ਨਾਮ ਅਧਾਰਿ ॥
saach sehaj sobhaa ghanee; har gun naam adhaar |
ਪੰਜਾਬੀ ਅਰਥਸਚ ਤੇ ਬ੍ਰਹਿਮ ਗਯਾਤ ਨਾਲ ਅਤੇ ਵਾਹਿਗੁਰੂ ਦੇ ਜੱਸ ਤੇ ਨਾਮ ਦੇ ਆਸਰੇ ਆਦਮੀ ਬਹੁਤ ਇਜ਼ਤ ਆਬਰੂ ਪਾਉਂਦਾ ਹੈ।
English meaningThrough truth and intuitive poise, great honor is obtained, with the Support of the Naam and the Glory of the Lord.
ਜਿਉ ਭਾਵੈ. ਤਿਉ ਰਖੁ ਤੂੰ; ਮੈ. ਤੁਝ ਬਿਨੁ ਕਵਨੁ ਭਤਾਰੁ ॥੩॥
jiau bhaavai. tiau rakh toon; mai. tujh bin kavan bhataar |3|
ਪੰਜਾਬੀ ਅਰਥਮੇਰੀ ਰਖਿਆ ਕਰ, ਜਿਸ ਤਰ੍ਰਾਂ ਤੈਨੂੰ ਚੰਗਾ ਲਗਦਾ ਹੈ, ਹੈ ਕੰਤ! ਤੇਰੇ ਬਿਨਾ ਮੇਰਾ ਹੋਰ ਕੌਣ ਹੈ!
English meaningAs it pleases You, Lord, please save and protect me. Without You, O my Husband Lord, who else is there for me? ||3||
ਅਖਰ ਪੜਿ ਪੜਿ ਭੁਲੀਐ; ਭੇਖੀ. ਬਹੁਤੁ ਅਭਿਮਾਨੁ ॥
akhar parr parr bhuleeai; bhekhee. bahut abhimaan |
ਪੰਜਾਬੀ ਅਰਥਲਗਾਤਾਰ ਪੁਸਤਕਾਂ ਵਾਚ ਕੇ ਇਨਸਾਨ ਗਲਤੀਆਂ ਕਰਦੇ ਹਨ ਅਤੇ ਮਜ਼ਹਬੀ ਲਿਬਾਸਾ ਨੂੰ ਪਹਿਨ ਕੇ ਉਹ ਘਣਾ ਹੰਕਾਰ ਕਰਦੇ ਹਨ।
English meaningReading their books over and over again, people continue making mistakes; they are so proud of their religious robes.
ਤੀਰਥ ਨਾਤਾ. ਕਿਆ ਕਰੇ; ਮਨ ਮਹਿ ਮੈਲੁ ਗੁਮਾਨੁ ॥
teerath naataa. kiaa kare; man meh mail gumaan |
ਪੰਜਾਬੀ ਅਰਥਯਾਤਰਾ ਅਸਥਾਨ ਉਤੇ ਇਸ਼ਨਾਨ ਕਰਨ ਦਾ ਆਦਮੀ ਨੂੰ ਕੀ ਲਾਭ ਹੈ ਜਦ ਕਿ ਉਸ ਦੇ ਚਿੱਤ ਅੰਦਰ ਸਵੈ-ਹੰਗਤਾ ਦੀ ਮਲੀਣਤਾ ਹੈ?
English meaningBut what is the use of bathing at sacred shrines of pilgrimage, when the filth of stubborn pride is within the mind?
ਗੁਰ ਬਿਨੁ. ਕਿਨਿ ਸਮਝਾਈਐ; ਮਨੁ ਰਾਜਾ ਸੁਲਤਾਨੁ ॥੪॥
gur bin. kin samajhaaeeai; man raajaa sulataan |4|
ਪੰਜਾਬੀ ਅਰਥਗੁਰਾਂ ਦੇ ਬਗੈਰ ਕੌਣ ਸਪਸ਼ਟ ਕਰ ਸਕਦਾ ਹੈ ਕਿ ਵਾਹਿਗੁਰੂ, ਪਾਤਸ਼ਾਹ ਤੇ ਮਹਾਰਾਜਾ, ਬੰਦੇ ਦੇ ਚਿੱਤ ਵਿੱਚ ਵਸਦਾ ਹੈ।
English meaningOther than the Guru, who can explain that within the mind is the Lord, the King, the Emperor? ||4||
ਪ੍ਰੇਮ ਪਦਾਰਥੁ ਪਾਈਐ; ਗੁਰਮੁਖਿ ਤਤੁ ਵੀਚਾਰੁ ॥
prem padaarath paaeeai; guramukh tat veechaar |
ਪੰਜਾਬੀ ਅਰਥਗੁਰਾਂ ਦੇ ਰਾਹੀਂ ਅਸਲੀਅਤ ਨੂੰ ਸੋਚਣ ਸਮਝਣ ਦੁਆਰਾ ਪ੍ਰਭੂ ਪਿਆਰ ਦੀ ਦੌਲਤ ਪਰਾਪਤ ਹੁੰਦੀ ਹੈ।
English meaningThe Treasure of the Lord's Love is obtained by the Gurmukh, who contemplates the essence of reality.
ਸਾ ਧਨ ਆਪੁ ਗਵਾਇਆ; ਗੁਰ ਕੈ ਸਬਦਿ ਸੀਗਾਰੁ ॥
saa dhan aap gavaaeaa; gur kai sabad seegaar |
ਪੰਜਾਬੀ ਅਰਥਆਪਣੇ ਆਪ ਨੂੰ ਗੁਰਾਂ ਦੇ ਸ਼ਬਦ ਨਾਲ ਸ਼ਿੰਗਾਰ ਕੇ ਪਤਨੀ ਨੇ ਆਪਣੀ ਸਵੈ-ਹੰਗਤਾ ਨਵਿਰਤ ਕਰ ਦਿਤੀ ਹੈ।
English meaningThe bride eradicates her selfishness, and adorns herself with the Word of the Guru's Shabad.
ਘਰ ਹੀ ਸੋ ਪਿਰੁ ਪਾਇਆ; ਗੁਰ ਕੈ ਹੇਤਿ ਅਪਾਰੁ ॥੫॥
ghar hee so pir paaeaa; gur kai het apaar |5|
ਪੰਜਾਬੀ ਅਰਥਵਿਸ਼ਾਲ ਸੁਆਮੀ ਲਈ ਬੇਅੰਤ ਪ੍ਰੀਤ ਦੇ ਜਰੀਏ, ਉਹ ਆਪਣੇ ਗ੍ਰਹਿ ਅੰਦਰ ਹੀ ਉਸ ਪ੍ਰੀਤਮ ਨੂੰ ਪਾ ਲੈਂਦੀ ਹੈ।
English meaningWithin her own home, she finds her Husband, through infinite love for the Guru. ||5||
ਗੁਰ ਕੀ ਸੇਵਾ ਚਾਕਰੀ; ਮਨੁ ਨਿਰਮਲੁ ਸੁਖੁ ਹੋਇ ॥
gur kee sevaa chaakaree; man niramal sukh hoe |
ਪੰਜਾਬੀ ਅਰਥਗੁਰਾਂ ਦੀ ਟਹਿਲ ਸੇਵਾ ਤੇ ਨੌਕਰੀ ਅੰਦਰ ਚਿੱਤ ਪਵਿੱਤਰ, ਅਤੇ ਪ੍ਰਾਣੀ ਨੂੰ ਆਰਾਮ ਪਰਾਪਤ ਹੋ ਜਾਂਦਾ ਹੈ।
English meaningApplying oneself to the service of the Guru, the mind is purified, and peace is obtained.
ਗੁਰ ਕਾ ਸਬਦੁ ਮਨਿ ਵਸਿਆ; ਹਉਮੈ ਵਿਚਹੁ ਖੋਇ ॥
gur kaa sabad man vasiaa; haumai vichahu khoe |
ਪੰਜਾਬੀ ਅਰਥਜਦ ਗੁਰਾਂ ਦਾ ਸ਼ਬਦ ਅੰਤਹਕਰਨ ਵਿੱਚ ਨਿਵਾਸ ਕਰ ਲੈਂਦਾ ਹੈ, ਤਾਂ ਹੰਗਤਾ ਅੰਦਰੋਂ ਦੂਰ ਹੋ ਜਾਂਦੀ ਹੈ।
English meaningThe Word of the Guru's Shabad abides within the mind, and egotism is eliminated from within.
ਨਾਮੁ ਪਦਾਰਥੁ ਪਾਇਆ; ਲਾਭੁ ਸਦਾ ਮਨਿ ਹੋਇ ॥੬॥
naam padaarath paaeaa; laabh sadaa man hoe |6|
ਪੰਜਾਬੀ ਅਰਥਨਾਮ ਦੀ ਦੌਲਤ ਪਰਾਪਤ ਹੋ ਜਾਂਦੀ ਹੈ ਅਤੇ ਆਤਮਾ ਸਦੀਵ ਹੀ ਮੁਨਾਫਾ ਉਠਾਉਂਦੀ ਹੈ।
English meaningThe Treasure of the Naam is acquired, and the mind reaps the lasting profit. ||6||
ਕਰਮਿ ਮਿਲੈ ਤਾ ਪਾਈਐ; ਆਪਿ. ਨ ਲਇਆ ਜਾਇ ॥
karam milai taa paaeeai; aap. na leaa jaae |
ਪੰਜਾਬੀ ਅਰਥਜੇਕਰ ਸਾਡੇ ਉਤੇ ਵਾਹਿਗੁਰੂ ਦੀ ਮਿਹਰ ਹੋਵੇ ਤਦ ਸਾਨੂੰ ਨਾਮ ਮਿਲਦਾ ਹੈ। ਅਸੀਂ ਆਪਣੇ ਹੀਲੇ ਨਾਲ ਇਸ ਨੂੰ ਨਹੀਂ ਪਾ ਸਕਦੇ।
English meaningIf He grants His Grace, then we obtain it. We cannot find it by our own efforts.
ਗੁਰ ਕੀ ਚਰਣੀ ਲਗਿ ਰਹੁ; ਵਿਚਹੁ ਆਪੁ ਗਵਾਇ ॥
gur kee charanee lag rahu; vichahu aap gavaae |
ਪੰਜਾਬੀ ਅਰਥਆਪਣੇ ਅੰਦਰੋਂ ਸਵੈ-ਹੰਗਤਾ ਨੂੰ ਬਾਹਰ ਕਢ ਦੇ ਅਤੇ ਗੁਰਾਂ ਦੇ ਚਰਨਾਂ ਨਾਲ ਜੁੜਿਆ ਰਹੁ।
English meaningRemain attached to the Feet of the Guru, and eradicate selfishness from within.
ਸਚੇ ਸੇਤੀ ਰਤਿਆ; ਸਚੋ ਪਲੈ ਪਾਇ ॥੭॥
sache setee ratiaa; sacho palai paae |7|
ਪੰਜਾਬੀ ਅਰਥਸੱਚੇ ਨਾਮ ਨਾਲ ਰੰਗੀਜਣ ਦੁਆਰਾ ਸੱਚਾ ਸਾਹਿਬ ਪਰਾਪਤ ਹੋ ਜਾਂਦਾ ਹੈ।
English meaningAttuned to Truth, you shall obtain the True One. ||7||
ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ॥
bhulan andar sabh ko; abhul guroo karataar |
ਪੰਜਾਬੀ ਅਰਥਸਾਰੇ ਗਲਤੀ ਕਰਨ ਵਾਲੇ ਹਨ, ਕੇਵਲ ਗੁਰੂ ਅਤੇ ਸਿਰਜਣਹਾਰ ਦੀ ਅਚੂਕ ਹੈ।
English meaningEveryone makes mistakes; only the Guru and the Creator are infallible.
ਗੁਰਮਤਿ ਮਨੁ ਸਮਝਾਇਆ; ਲਾਗਾ ਤਿਸੈ ਪਿਆਰੁ ॥
guramat man samajhaaeaa; laagaa tisai piaar |
ਪੰਜਾਬੀ ਅਰਥਜਿਸ ਨੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨੂਏ ਨੂੰ ਸੁਧਾਰਿਆ ਹੈ, ਉਸ; ਦਾ ਸਾਈਂ ਨਾਲ ਸਨੇਹ ਪੈ ਜਾਂਦਾ ਹੈ।
English meaningOne who instructs his mind with the Guru's Teachings comes to embrace love for the Lord.
ਨਾਨਕ. ਸਾਚੁ ਨ ਵੀਸਰੈ; ਮੇਲੇ ਸਬਦੁ ਅਪਾਰੁ ॥੮॥੧੨॥
naanak. saach na veesarai; mele sabad apaar |8|12|
ਪੰਜਾਬੀ ਅਰਥਹੈ ਨਾਨਕ! ਜਿਸ ਨੂੰ ਅਨੰਤ ਸਾਹਿਬ ਇਹ ਦਾਤ ਦਿੰਦਾ ਹੈ ਉਹ ਸੱਚੇ ਨਾਮ ਨੂੰ ਨਹੀਂ ਭੁਲਦਾ।
English meaningO Nanak, do not forget the Truth; you shall receive the Infinite Word of the Shabad. ||8||12||
ਸਿਰੀਰਾਗੁ ਮਹਲਾ ੧ ॥
sireeraag mahalaa 1 |
ਪੰਜਾਬੀ ਅਰਥਸਿਰੀ ਰਾਗ, ਪਹਿਲੀ ਪਾਤਸ਼ਾਹੀ।
English meaningSiree Raag, First Mehl:
ਤਿ੍ਰਸਨਾ ਮਾਇਆ ਮੋਹਣੀ; ਸੁਤ ਬੰਧਪ ਘਰ ਨਾਰਿ ॥
trisanaa maaeaa mohanee; sut bandhap ghar naar |
ਪੰਜਾਬੀ ਅਰਥਪੁਤ੍ਰਾਂ, ਰਿਸ਼ਤੇਦਾਰਾਂ ਅਤੇ ਗ੍ਰਹਿ ਦੀ ਪਤਨੀ ਦੇ ਮੋਹ ਦੇ ਕਾਰਨ ਇਨਸਾਨ ਫਰੇਫਤਾ ਕਰ ਲੈਣ ਵਾਲੀ ਦੌਲਤ ਦੀ ਖਾਹਿਸ਼ ਅੰਦਰ ਖਚਤ ਹੈ।
English meaningThe enticing desire for Maya leads people to become emotionally attached to their children, relatives, households and spouses.
ਧਨਿ ਜੋਬਨਿ ਜਗੁ ਠਗਿਆ; ਲਬਿ ਲੋਭਿ ਅਹੰਕਾਰਿ ॥
dhan joban jag tthagiaa; lab lobh ahankaar |
ਪੰਜਾਬੀ ਅਰਥਸੰਸਾਰ ਨੂੰ ਪਦਾਰਥ, ਜੁਆਨੀ, ਲਾਲਚ ਤਮ੍ਹਾ ਅਤੇ ਗਰੂਰ ਨੇ ਛਲ ਲਿਆ ਹੈ।
English meaningThe world is deceived and plundered by riches, youth, greed and egotism.
ਮੋਹ ਠਗਉਲੀ ਹਉ ਮੁਈ; ਸਾ ਵਰਤੈ ਸੰਸਾਰਿ ॥੧॥
moh tthgaulee hau muee; saa varatai sansaar |1|
ਪੰਜਾਬੀ ਅਰਥਸੰਸਾਰੀ ਮਮਤਾ ਦੀ ਨਸ਼ੀਲੀ ਬੂਟੀ ਨੇ ਮੈਨੂੰ ਮਾਰ ਸੁਟਿਆ ਹੈ। ਏਹੋ ਜੇਹਾ ਹਾਲ ਹੀ ਬਾਕੀ ਦੁਨੀਆਂ ਦਾ (ਇਸ ਦੇ ਹੱਥੋ) ਹੁੰਦਾ ਹੈ।
English meaningThe drug of emotional attachment has destroyed me, as it has destroyed the whole world. ||1||
ਮੇਰੇ ਪ੍ਰੀਤਮਾ; ਮੈ ਤੁਝ ਬਿਨੁ. ਅਵਰੁ ਨ ਕੋਇ ॥
mere preetamaa; mai tujh bin. avar na koe |
ਪੰਜਾਬੀ ਅਰਥਹੈ ਮੇਰੇ ਪਿਆਰੇ! ਤੇਰੇ ਬਗੈਰ ਹੋਰ ਮੇਰਾ ਕੋਈ ਨਹੀਂ।
English meaningO my Beloved, I have no one except You.
ਮੈ ਤੁਝ ਬਿਨੁ. ਅਵਰੁ ਨ ਭਾਵਈ; ਤੂੰ ਭਾਵਹਿ. ਸੁਖੁ ਹੋਇ ॥੧॥ ਰਹਾਉ ॥
mai tujh bin. avar na bhaavee; toon bhaaveh. sukh hoe |1| rahaau |
ਪੰਜਾਬੀ ਅਰਥਤੇਰੇ ਬਾਝੋਂ, ਹੋਰ ਕੁਝ ਭੀ ਮੈਨੂੰ ਚੰਗਾ ਨਹੀਂ ਲਗਦਾ। ਤੈਨੂੰ ਪਿਆਰ ਕਰਨ ਨਾਲ ਮੈਨੂੰ ਠੰਢ-ਚੈਨ ਹਾਸਲ ਹੁੰਦੀ ਹੈ। ਠਹਿਰਾਉ।
English meaningWithout You, nothing else pleases me. Loving You, I am at peace. ||1||Pause||
ਨਾਮੁ ਸਾਲਾਹੀ ਰੰਗ ਸਿਉ; ਗੁਰ ਕੈ ਸਬਦਿ ਸੰਤੋਖੁ ॥
naam saalaahee rang siau; gur kai sabad santokh |
ਪੰਜਾਬੀ ਅਰਥਗੁਰਾਂ ਦੇ ਉਪਦੇਸ਼ ਦੁਆਰਾ ਸੰਤੁਸ਼ਟਤਾ ਪਰਾਪਤ ਕਰਕੇ ਮੈਂ ਪਿਆਰ ਨਾਲ ਹਰੀ ਨਾਮ ਦੀ ਸਿਫ਼ਤ ਸਨਾ ਕਰਦਾ ਹਾਂ।
English meaningI sing the Praises of the Naam, the Name of the Lord, with love; I am content with the Word of the Guru's Shabad.
ਜੋ ਦੀਸੈ ਸੋ ਚਲਸੀ; ਕੂੜਾ ਮੋਹੁ. ਨ ਵੇਖੁ ॥
jo deesai so chalasee; koorraa mohu. na vekh |
ਪੰਜਾਬੀ ਅਰਥਜੋ ਕੁਛ ਭੀ ਨਜ਼ਰੀ ਪੈਦਾ ਹੈ, ਉਹ ਟੁਰ ਵੰਞਸੀ। ਝੂਠੇ ਦ੍ਰਿਸਯ ਨਾਲ ਪ੍ਰੀਤ ਨਾਂ ਲਗਾ।
English meaningWhatever is seen shall pass away. So do not be attached to this false show.
ਵਾਟ ਵਟਾਊ ਆਇਆ; ਨਿਤ ਚਲਦਾ ਸਾਥੁ ਦੇਖੁ ॥੨॥
vaatt vattaaoo aaeaa; nit chaladaa saath dekh |2|
ਪੰਜਾਬੀ ਅਰਥਤੂੰ ਰਸਤੇ ਉਪਰ ਦੇ ਰਾਹੀਂ ਦੀ ਮਾਨਿੰਦ ਆਇਆ ਹੈ। ਵੇਖ ਲੈ ਕਿ ਹਰ ਰੋਜ਼ ਤੇਰਾ ਸੰਗ ਟੁਰਦਾ ਜਾ ਰਿਹਾ ਹੈ।
English meaningLike a traveller in his travels, you have come. Behold the caravan leaving each day. ||2||
ਆਖਣਿ ਆਖਹਿ ਕੇਤੜੇ; ਗੁਰ ਬਿਨੁ. ਬੂਝ ਨ ਹੋਇ ॥
aakhan aakheh ketarre; gur bin. boojh na hoe |
ਪੰਜਾਬੀ ਅਰਥਕਈ ਇਨਸਾਨ ਧਰਮ ਉਪਦੇਸ਼ ਦਾ ਪਰਚਾਰ ਕਰਦੇ ਹਨ, ਪ੍ਰੰਤੂ ਗੁਰਾਂ ਦੇ ਬਾਝੋਂ ਈਸ਼ਵਰੀ ਗਿਆਤ ਪਰਾਪਤ ਨਹੀਂ ਹੁੰਦੀ।
English meaningMany preach sermons, but without the Guru, understanding is not obtained.
ਨਾਮੁ ਵਡਾਈ ਜੇ ਮਿਲੈ; ਸਚਿ ਰਪੈ ਪਤਿ ਹੋਇ ॥
naam vaddaaee je milai; sach rapai pat hoe |
ਪੰਜਾਬੀ ਅਰਥਜੇਕਰ ਬੰਦੇ ਨੂੰ ਨਾਮ ਦੀ ਬਜ਼ੁਰਗੀ ਹਾਸਲ ਹੋ ਜਾਵੇ, ਤਾਂ ਉਹ ਸਚ ਨਾਲ ਰੰਗਿਆ ਜਾਂਦਾ ਹੈ ਅਤੇ ਇਜ਼ਤ ਪਾ ਲੈਂਦਾ ਹੈ।
English meaningIf someone receives the Glory of the Naam, he is attuned to truth and blessed with honor.
ਜੋ ਤੁਧੁ ਭਾਵਹਿ. ਸੇ ਭਲੇ; ਖੋਟਾ ਖਰਾ ਨ ਕੋਇ ॥੩॥
jo tudh bhaaveh. se bhale; khottaa kharaa na koe |3|
ਪੰਜਾਬੀ ਅਰਥਜਿਹਡੇ ਤੈਨੂੰ ਚੰਗੇ ਲਗਦੇ ਹਨ, ਉਹ ਉਤਮ ਹਨ। (ਆਪਣੇ ਆਪ) ਕੋਈ ਭੀ ਜਾਹਲੀ ਜਾਂ ਅਸਲੀ ਨਹੀਂ।
English meaningThose who are pleasing to You are good; no one is counterfeit or genuine. ||3||
ਗੁਰ ਸਰਣਾਈ ਛੁਟੀਐ; ਮਨਮੁਖ ਖੋਟੀ ਰਾਸਿ ॥
gur saranaaee chhutteeai; manamukh khottee raas |
ਪੰਜਾਬੀ ਅਰਥਗੁਰਾਂ ਦੀ ਪਨਾਹ ਲੈਣ ਦੁਆਰਾ ਆਦਮੀ ਬਚ ਜਾਂਦਾ ਹੈ। ਕੁੜੀ ਹੈ ਪੂੰਜੀ ਆਪ-ਹੁਦਰੇ ਪੁਰਸ਼ ਦੀ।
English meaningIn the Guru's Sanctuary we are saved. The assets of the self-willed manmukhs are false.
ਅਸਟ ਧਾਤੁ ਪਾਤਿਸਾਹ ਕੀ; ਘੜੀਐ ਸਬਦਿ ਵਿਗਾਸਿ ॥
asatt dhaat paatisaah kee; gharreeai sabad vigaas |
ਪੰਜਾਬੀ ਅਰਥਬਾਦਸ਼ਾਹ ਦੀਆਂ ਅੱਠ ਧਾਤਾਂ ਦੇ ਉਸ ਦੇ ਹੁਕਮ ਅਤੇ ਖੁਸ਼ੀ ਤਾਬੇ (ਸਿੱਕੇ) ਸਾਜੇ ਜਾਂਦੇ ਹਨ।
English meaningThe eight metals of the King are made into coins by the Word of His Shabad.
ਆਪੇ ਪਰਖੇ ਪਾਰਖੂ; ਪਵੈ ਖਜਾਨੈ ਰਾਸਿ ॥੪॥
aape parakhe paarakhoo; pavai khajaanai raas |4|
ਪੰਜਾਬੀ ਅਰਥਪਰਖਣਹਾਰ ਆਪ ਹੀ ਸਿਕਿਆਂ ਦੀ ਪਰਖ ਕਰ ਲੈਂਦਾ ਹੈ ਅਤੇ ਅਸਲੀਆਂ ਨੂੰ ਆਪਣੇ ਕੋਸ਼ ਵਿੱਚ ਪਾ ਲੈਂਦਾ ਹੈ।
English meaningThe Assayer Himself assays them, and He places the genuine ones in His Treasury. ||4||
ਤੇਰੀ ਕੀਮਤਿ. ਨਾ ਪਵੈ; ਸਭ ਡਿਠੀ ਠੋਕਿ ਵਜਾਇ ॥
teree keemat. naa pavai; sabh dditthee tthok vajaae |
ਪੰਜਾਬੀ ਅਰਥਤੇਰਾ ਮੁਲ ਪਾਇਆ ਨਹੀਂ ਜਾ ਸਕਦਾ। ਮੈਂ ਸਾਰਾ ਕੁਝ ਤਜਰਬਾ ਕਰਕੇ ਵੇਖ ਲਿਆ ਹੈ।
English meaningYour Value cannot be appraised; I have seen and tested everything.
ਕਹਣੈ. ਹਾਥ ਨ ਲਭਈ; ਸਚਿ ਟਿਕੈ. ਪਤਿ ਪਾਇ ॥
kahanai. haath na labhee; sach ttikai. pat paae |
ਪੰਜਾਬੀ ਅਰਥਆਖਣ ਦੁਆਰਾ ਉਸ ਦੀ ਡੂੰਘਾਈ ਪਾਈ ਨਹੀਂ ਜਾ ਸਕਦੀ। ਜੇਕਰ ਬੰਦਾ ਸੱਚ ਅੰਦਰ ਵਸ ਜਾਵੇ, ਉਹ ਇੱਜ਼ਤ ਪਾ ਲੈਂਦਾ ਹੈ।
English meaningBy speaking, His Depth cannot be found. Abiding in truth, honor is obtained.
ਗੁਰਮਤਿ ਤੂੰ ਸਾਲਾਹਣਾ; ਹੋਰੁ ਕੀਮਤਿ. ਕਹਣੁ ਨ ਜਾਇ ॥੫॥
guramat toon saalaahanaa; hor keemat. kehan na jaae |5|
ਪੰਜਾਬੀ ਅਰਥਗੁਰਾਂ ਦੇ ਉਪਦੇਸ਼ ਦੁਆਰਾ, ਹੈ ਸਾਈਂ! ਮੈਂ ਤੇਰੀ ਕੀਰਤੀ ਕਰਦਾ ਹਾਂ। ਕੋਈ ਹੋਰਸ ਤਰੀਕਾ ਤੇਰੀ ਕਦਰ ਬਿਆਨ ਕਰਨ ਦਾ ਨਹੀਂ।
English meaningThrough the Guru's Teachings, I praise You; otherwise, I cannot describe Your Value. ||5||
ਜਿਤੁ ਤਨਿ ਨਾਮੁ. ਨ ਭਾਵਈ; ਤਿਤੁ ਤਨਿ ਹਉਮੈ ਵਾਦੁ ॥
jit tan naam. na bhaavee; tith tan haumai vaad |
ਪੰਜਾਬੀ ਅਰਥਜਿਸ ਸਰੀਰ ਨੂੰ ਨਾਮ ਚੰਗਾ ਨਹੀਂ ਲਗਦਾ, ਉਹ ਸਰੀਰ ਹੰਕਾਰ ਤੇ ਝਗੜੇ-ਟੰਟੇ ਦਾ ਸਤਾਇਆ ਹੋਇਆ ਹੈ।
English meaningThat body which does not appreciate the Naam-that body is infested with egotism and conflict.
ਗੁਰ ਬਿਨੁ. ਗਿਆਨੁ ਨ ਪਾਈਐ; ਬਿਖਿਆ ਦੂਜਾ ਸਾਦੁ ॥
gur bin. giaan na paaeeai; bikhiaa doojaa saad |
ਪੰਜਾਬੀ ਅਰਥਗੁਰਾਂ ਦੇ ਬਗੈਰ ਈਸ਼ਵਰੀ ਗਿਆਤ ਪਰਾਪਤ ਨਹੀਂ ਹੁੰਦੀ, ਹੋਰ ਸੁਆਦ ਨਿਰੀ ਪੁਰੀ ਜ਼ਹਿਰ ਹਨ।
English meaningWithout the Guru, spiritual wisdom is not obtained; other tastes are poison.
ਬਿਨੁ ਗੁਣ. ਕਾਮਿ ਨ ਆਵਈ; ਮਾਇਆ ਫੀਕਾ ਸਾਦੁ ॥੬॥
bin gun. kaam na aavee; maaeaa feekaa saad |6|
ਪੰਜਾਬੀ ਅਰਥਨੇਕੀ ਦੇ ਬਗੈਰ ਕੁਝ ਕੰਮ ਨਹੀਂ ਆਉਣਾ। ਫਿਕਾ ਹੈ ਸੁਆਦ ਧਨ-ਦੌਲਤ ਦਾ।
English meaningWithout virtue, nothing is of any use. The taste of Maya is bland and insipid. ||6||
ਆਸਾ ਅੰਦਰਿ ਜੰਮਿਆ; ਆਸਾ ਰਸ ਕਸ ਖਾਇ ॥
aasaa andar jamiaa; aasaa ras kas khaae |
ਪੰਜਾਬੀ ਅਰਥਉਮੀਦ ਵਿੱਚ ਆਦਮੀ ਪੈਦਾ ਹੋਇਆ ਹੈ ਅਤੇ ਉਮੀਦ ਅੰਦਰ ਹੀ ਉਹ ਮਿੱਠੀਆ ਤੇ ਖਟੀਆਂ ਨਿਆਮਤਾਂ ਛਕਦਾ ਹੈ।
English meaningThrough desire, people are cast into the womb and reborn. Through desire, they taste the sweet and sour flavors.
ਆਸਾ ਬੰਧਿ ਚਲਾਈਐ; ਮੁਹੇ ਮੁਹਿ ਚੋਟਾ ਖਾਇ ॥
aasaa bandh chalaaeeai; muhe muhi chottaa khaae |
ਪੰਜਾਬੀ ਅਰਥਤ੍ਰਿਸ਼ਨਾ ਦਾ ਨਰੜਿਆ ਹੋਹਿਆ ਉਹ ਅਗੇ ਨੂੰ ਧਕਿਆ ਜਾਂਦਾ ਹੈ ਅਤੇ ਆਪਣੇ ਮੂੰਹ ਉਤੇ ਮੁੜ ਮੁੜ ਸੱਟਾਂ ਸਹਾਰਦਾ ਹੈ।
English meaningBound by desire, they are led on, beaten and struck on their faces and mouths.
ਅਵਗਣਿ ਬਧਾ ਮਾਰੀਐ; ਛੂਟੈ ਗੁਰਮਤਿ ਨਾਇ ॥੭॥
avagan badhaa maareeai; chhoottai guramat naae |7|
ਪੰਜਾਬੀ ਅਰਥਪਾਪ ਦਾ ਜਕੜਿਆਂ ਹੋਇਆ ਉਹ ਮਾਰ ਖਾਂਦਾ ਹੈ। ਗੁਰਾਂ ਦੀ ਸਿਖਿਆ ਤਾਬੇ ਨਾਮ ਦਾ ਸਿਮਰਨ ਕਰਨ ਦੁਆਰਾ ਬੰਦ-ਖਲਾਸ ਹੋ ਜਾਂਦਾ ਹੈ।
English meaningBound and gagged and assaulted by evil, they are released only through the Name, through the Guru's Teachings. ||7||