ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad UY9

Shabad

Read the complete Shabad with available meanings.

ਸਿਰੀਰਾਗੁ ਮਹਲਾ ੧ ॥

sireeraag mahalaa 1 |

ਪੰਜਾਬੀ ਅਰਥ

ਸਿਰੀ ਰਾਗ, ਪਹਿਲੀ ਪਾਤਸ਼ਾਹੀ।

English meaning

Siree Raag, First Mehl:

ਤਿ੍ਰਸਨਾ ਮਾਇਆ ਮੋਹਣੀ; ਸੁਤ ਬੰਧਪ ਘਰ ਨਾਰਿ ॥

trisanaa maaeaa mohanee; sut bandhap ghar naar |

ਪੰਜਾਬੀ ਅਰਥ

ਪੁਤ੍ਰਾਂ, ਰਿਸ਼ਤੇਦਾਰਾਂ ਅਤੇ ਗ੍ਰਹਿ ਦੀ ਪਤਨੀ ਦੇ ਮੋਹ ਦੇ ਕਾਰਨ ਇਨਸਾਨ ਫਰੇਫਤਾ ਕਰ ਲੈਣ ਵਾਲੀ ਦੌਲਤ ਦੀ ਖਾਹਿਸ਼ ਅੰਦਰ ਖਚਤ ਹੈ।

English meaning

The enticing desire for Maya leads people to become emotionally attached to their children, relatives, households and spouses.

ਧਨਿ ਜੋਬਨਿ ਜਗੁ ਠਗਿਆ; ਲਬਿ ਲੋਭਿ ਅਹੰਕਾਰਿ ॥

dhan joban jag tthagiaa; lab lobh ahankaar |

ਪੰਜਾਬੀ ਅਰਥ

ਸੰਸਾਰ ਨੂੰ ਪਦਾਰਥ, ਜੁਆਨੀ, ਲਾਲਚ ਤਮ੍ਹਾ ਅਤੇ ਗਰੂਰ ਨੇ ਛਲ ਲਿਆ ਹੈ।

English meaning

The world is deceived and plundered by riches, youth, greed and egotism.

ਮੋਹ ਠਗਉਲੀ ਹਉ ਮੁਈ; ਸਾ ਵਰਤੈ ਸੰਸਾਰਿ ॥੧॥

moh tthgaulee hau muee; saa varatai sansaar |1|

ਪੰਜਾਬੀ ਅਰਥ

ਸੰਸਾਰੀ ਮਮਤਾ ਦੀ ਨਸ਼ੀਲੀ ਬੂਟੀ ਨੇ ਮੈਨੂੰ ਮਾਰ ਸੁਟਿਆ ਹੈ। ਏਹੋ ਜੇਹਾ ਹਾਲ ਹੀ ਬਾਕੀ ਦੁਨੀਆਂ ਦਾ (ਇਸ ਦੇ ਹੱਥੋ) ਹੁੰਦਾ ਹੈ।

English meaning

The drug of emotional attachment has destroyed me, as it has destroyed the whole world. ||1||

ਮੇਰੇ ਪ੍ਰੀਤਮਾ; ਮੈ ਤੁਝ ਬਿਨੁ. ਅਵਰੁ ਨ ਕੋਇ ॥

mere preetamaa; mai tujh bin. avar na koe |

ਪੰਜਾਬੀ ਅਰਥ

ਹੈ ਮੇਰੇ ਪਿਆਰੇ! ਤੇਰੇ ਬਗੈਰ ਹੋਰ ਮੇਰਾ ਕੋਈ ਨਹੀਂ।

English meaning

O my Beloved, I have no one except You.

ਮੈ ਤੁਝ ਬਿਨੁ. ਅਵਰੁ ਨ ਭਾਵਈ; ਤੂੰ ਭਾਵਹਿ. ਸੁਖੁ ਹੋਇ ॥੧॥ ਰਹਾਉ ॥

mai tujh bin. avar na bhaavee; toon bhaaveh. sukh hoe |1| rahaau |

ਪੰਜਾਬੀ ਅਰਥ

ਤੇਰੇ ਬਾਝੋਂ, ਹੋਰ ਕੁਝ ਭੀ ਮੈਨੂੰ ਚੰਗਾ ਨਹੀਂ ਲਗਦਾ। ਤੈਨੂੰ ਪਿਆਰ ਕਰਨ ਨਾਲ ਮੈਨੂੰ ਠੰਢ-ਚੈਨ ਹਾਸਲ ਹੁੰਦੀ ਹੈ। ਠਹਿਰਾਉ।

English meaning

Without You, nothing else pleases me. Loving You, I am at peace. ||1||Pause||

ਨਾਮੁ ਸਾਲਾਹੀ ਰੰਗ ਸਿਉ; ਗੁਰ ਕੈ ਸਬਦਿ ਸੰਤੋਖੁ ॥

naam saalaahee rang siau; gur kai sabad santokh |

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਦੁਆਰਾ ਸੰਤੁਸ਼ਟਤਾ ਪਰਾਪਤ ਕਰਕੇ ਮੈਂ ਪਿਆਰ ਨਾਲ ਹਰੀ ਨਾਮ ਦੀ ਸਿਫ਼ਤ ਸਨਾ ਕਰਦਾ ਹਾਂ।

English meaning

I sing the Praises of the Naam, the Name of the Lord, with love; I am content with the Word of the Guru's Shabad.

ਜੋ ਦੀਸੈ ਸੋ ਚਲਸੀ; ਕੂੜਾ ਮੋਹੁ. ਨ ਵੇਖੁ ॥

jo deesai so chalasee; koorraa mohu. na vekh |

ਪੰਜਾਬੀ ਅਰਥ

ਜੋ ਕੁਛ ਭੀ ਨਜ਼ਰੀ ਪੈਦਾ ਹੈ, ਉਹ ਟੁਰ ਵੰਞਸੀ। ਝੂਠੇ ਦ੍ਰਿਸਯ ਨਾਲ ਪ੍ਰੀਤ ਨਾਂ ਲਗਾ।

English meaning

Whatever is seen shall pass away. So do not be attached to this false show.

ਵਾਟ ਵਟਾਊ ਆਇਆ; ਨਿਤ ਚਲਦਾ ਸਾਥੁ ਦੇਖੁ ॥੨॥

vaatt vattaaoo aaeaa; nit chaladaa saath dekh |2|

ਪੰਜਾਬੀ ਅਰਥ

ਤੂੰ ਰਸਤੇ ਉਪਰ ਦੇ ਰਾਹੀਂ ਦੀ ਮਾਨਿੰਦ ਆਇਆ ਹੈ। ਵੇਖ ਲੈ ਕਿ ਹਰ ਰੋਜ਼ ਤੇਰਾ ਸੰਗ ਟੁਰਦਾ ਜਾ ਰਿਹਾ ਹੈ।

English meaning

Like a traveller in his travels, you have come. Behold the caravan leaving each day. ||2||

ਆਖਣਿ ਆਖਹਿ ਕੇਤੜੇ; ਗੁਰ ਬਿਨੁ. ਬੂਝ ਨ ਹੋਇ ॥

aakhan aakheh ketarre; gur bin. boojh na hoe |

ਪੰਜਾਬੀ ਅਰਥ

ਕਈ ਇਨਸਾਨ ਧਰਮ ਉਪਦੇਸ਼ ਦਾ ਪਰਚਾਰ ਕਰਦੇ ਹਨ, ਪ੍ਰੰਤੂ ਗੁਰਾਂ ਦੇ ਬਾਝੋਂ ਈਸ਼ਵਰੀ ਗਿਆਤ ਪਰਾਪਤ ਨਹੀਂ ਹੁੰਦੀ।

English meaning

Many preach sermons, but without the Guru, understanding is not obtained.

ਨਾਮੁ ਵਡਾਈ ਜੇ ਮਿਲੈ; ਸਚਿ ਰਪੈ ਪਤਿ ਹੋਇ ॥

naam vaddaaee je milai; sach rapai pat hoe |

ਪੰਜਾਬੀ ਅਰਥ

ਜੇਕਰ ਬੰਦੇ ਨੂੰ ਨਾਮ ਦੀ ਬਜ਼ੁਰਗੀ ਹਾਸਲ ਹੋ ਜਾਵੇ, ਤਾਂ ਉਹ ਸਚ ਨਾਲ ਰੰਗਿਆ ਜਾਂਦਾ ਹੈ ਅਤੇ ਇਜ਼ਤ ਪਾ ਲੈਂਦਾ ਹੈ।

English meaning

If someone receives the Glory of the Naam, he is attuned to truth and blessed with honor.

ਜੋ ਤੁਧੁ ਭਾਵਹਿ. ਸੇ ਭਲੇ; ਖੋਟਾ ਖਰਾ ਨ ਕੋਇ ॥੩॥

jo tudh bhaaveh. se bhale; khottaa kharaa na koe |3|

ਪੰਜਾਬੀ ਅਰਥ

ਜਿਹਡੇ ਤੈਨੂੰ ਚੰਗੇ ਲਗਦੇ ਹਨ, ਉਹ ਉਤਮ ਹਨ। (ਆਪਣੇ ਆਪ) ਕੋਈ ਭੀ ਜਾਹਲੀ ਜਾਂ ਅਸਲੀ ਨਹੀਂ।

English meaning

Those who are pleasing to You are good; no one is counterfeit or genuine. ||3||

ਗੁਰ ਸਰਣਾਈ ਛੁਟੀਐ; ਮਨਮੁਖ ਖੋਟੀ ਰਾਸਿ ॥

gur saranaaee chhutteeai; manamukh khottee raas |

ਪੰਜਾਬੀ ਅਰਥ

ਗੁਰਾਂ ਦੀ ਪਨਾਹ ਲੈਣ ਦੁਆਰਾ ਆਦਮੀ ਬਚ ਜਾਂਦਾ ਹੈ। ਕੁੜੀ ਹੈ ਪੂੰਜੀ ਆਪ-ਹੁਦਰੇ ਪੁਰਸ਼ ਦੀ।

English meaning

In the Guru's Sanctuary we are saved. The assets of the self-willed manmukhs are false.

ਅਸਟ ਧਾਤੁ ਪਾਤਿਸਾਹ ਕੀ; ਘੜੀਐ ਸਬਦਿ ਵਿਗਾਸਿ ॥

asatt dhaat paatisaah kee; gharreeai sabad vigaas |

ਪੰਜਾਬੀ ਅਰਥ

ਬਾਦਸ਼ਾਹ ਦੀਆਂ ਅੱਠ ਧਾਤਾਂ ਦੇ ਉਸ ਦੇ ਹੁਕਮ ਅਤੇ ਖੁਸ਼ੀ ਤਾਬੇ (ਸਿੱਕੇ) ਸਾਜੇ ਜਾਂਦੇ ਹਨ।

English meaning

The eight metals of the King are made into coins by the Word of His Shabad.

ਆਪੇ ਪਰਖੇ ਪਾਰਖੂ; ਪਵੈ ਖਜਾਨੈ ਰਾਸਿ ॥੪॥

aape parakhe paarakhoo; pavai khajaanai raas |4|

ਪੰਜਾਬੀ ਅਰਥ

ਪਰਖਣਹਾਰ ਆਪ ਹੀ ਸਿਕਿਆਂ ਦੀ ਪਰਖ ਕਰ ਲੈਂਦਾ ਹੈ ਅਤੇ ਅਸਲੀਆਂ ਨੂੰ ਆਪਣੇ ਕੋਸ਼ ਵਿੱਚ ਪਾ ਲੈਂਦਾ ਹੈ।

English meaning

The Assayer Himself assays them, and He places the genuine ones in His Treasury. ||4||

ਤੇਰੀ ਕੀਮਤਿ. ਨਾ ਪਵੈ; ਸਭ ਡਿਠੀ ਠੋਕਿ ਵਜਾਇ ॥

teree keemat. naa pavai; sabh dditthee tthok vajaae |

ਪੰਜਾਬੀ ਅਰਥ

ਤੇਰਾ ਮੁਲ ਪਾਇਆ ਨਹੀਂ ਜਾ ਸਕਦਾ। ਮੈਂ ਸਾਰਾ ਕੁਝ ਤਜਰਬਾ ਕਰਕੇ ਵੇਖ ਲਿਆ ਹੈ।

English meaning

Your Value cannot be appraised; I have seen and tested everything.

ਕਹਣੈ. ਹਾਥ ਨ ਲਭਈ; ਸਚਿ ਟਿਕੈ. ਪਤਿ ਪਾਇ ॥

kahanai. haath na labhee; sach ttikai. pat paae |

ਪੰਜਾਬੀ ਅਰਥ

ਆਖਣ ਦੁਆਰਾ ਉਸ ਦੀ ਡੂੰਘਾਈ ਪਾਈ ਨਹੀਂ ਜਾ ਸਕਦੀ। ਜੇਕਰ ਬੰਦਾ ਸੱਚ ਅੰਦਰ ਵਸ ਜਾਵੇ, ਉਹ ਇੱਜ਼ਤ ਪਾ ਲੈਂਦਾ ਹੈ।

English meaning

By speaking, His Depth cannot be found. Abiding in truth, honor is obtained.

ਗੁਰਮਤਿ ਤੂੰ ਸਾਲਾਹਣਾ; ਹੋਰੁ ਕੀਮਤਿ. ਕਹਣੁ ਨ ਜਾਇ ॥੫॥

guramat toon saalaahanaa; hor keemat. kehan na jaae |5|

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਦੁਆਰਾ, ਹੈ ਸਾਈਂ! ਮੈਂ ਤੇਰੀ ਕੀਰਤੀ ਕਰਦਾ ਹਾਂ। ਕੋਈ ਹੋਰਸ ਤਰੀਕਾ ਤੇਰੀ ਕਦਰ ਬਿਆਨ ਕਰਨ ਦਾ ਨਹੀਂ।

English meaning

Through the Guru's Teachings, I praise You; otherwise, I cannot describe Your Value. ||5||

ਜਿਤੁ ਤਨਿ ਨਾਮੁ. ਨ ਭਾਵਈ; ਤਿਤੁ ਤਨਿ ਹਉਮੈ ਵਾਦੁ ॥

jit tan naam. na bhaavee; tith tan haumai vaad |

ਪੰਜਾਬੀ ਅਰਥ

ਜਿਸ ਸਰੀਰ ਨੂੰ ਨਾਮ ਚੰਗਾ ਨਹੀਂ ਲਗਦਾ, ਉਹ ਸਰੀਰ ਹੰਕਾਰ ਤੇ ਝਗੜੇ-ਟੰਟੇ ਦਾ ਸਤਾਇਆ ਹੋਇਆ ਹੈ।

English meaning

That body which does not appreciate the Naam-that body is infested with egotism and conflict.

ਗੁਰ ਬਿਨੁ. ਗਿਆਨੁ ਨ ਪਾਈਐ; ਬਿਖਿਆ ਦੂਜਾ ਸਾਦੁ ॥

gur bin. giaan na paaeeai; bikhiaa doojaa saad |

ਪੰਜਾਬੀ ਅਰਥ

ਗੁਰਾਂ ਦੇ ਬਗੈਰ ਈਸ਼ਵਰੀ ਗਿਆਤ ਪਰਾਪਤ ਨਹੀਂ ਹੁੰਦੀ, ਹੋਰ ਸੁਆਦ ਨਿਰੀ ਪੁਰੀ ਜ਼ਹਿਰ ਹਨ।

English meaning

Without the Guru, spiritual wisdom is not obtained; other tastes are poison.

ਬਿਨੁ ਗੁਣ. ਕਾਮਿ ਨ ਆਵਈ; ਮਾਇਆ ਫੀਕਾ ਸਾਦੁ ॥੬॥

bin gun. kaam na aavee; maaeaa feekaa saad |6|

ਪੰਜਾਬੀ ਅਰਥ

ਨੇਕੀ ਦੇ ਬਗੈਰ ਕੁਝ ਕੰਮ ਨਹੀਂ ਆਉਣਾ। ਫਿਕਾ ਹੈ ਸੁਆਦ ਧਨ-ਦੌਲਤ ਦਾ।

English meaning

Without virtue, nothing is of any use. The taste of Maya is bland and insipid. ||6||

ਆਸਾ ਅੰਦਰਿ ਜੰਮਿਆ; ਆਸਾ ਰਸ ਕਸ ਖਾਇ ॥

aasaa andar jamiaa; aasaa ras kas khaae |

ਪੰਜਾਬੀ ਅਰਥ

ਉਮੀਦ ਵਿੱਚ ਆਦਮੀ ਪੈਦਾ ਹੋਇਆ ਹੈ ਅਤੇ ਉਮੀਦ ਅੰਦਰ ਹੀ ਉਹ ਮਿੱਠੀਆ ਤੇ ਖਟੀਆਂ ਨਿਆਮਤਾਂ ਛਕਦਾ ਹੈ।

English meaning

Through desire, people are cast into the womb and reborn. Through desire, they taste the sweet and sour flavors.

ਆਸਾ ਬੰਧਿ ਚਲਾਈਐ; ਮੁਹੇ ਮੁਹਿ ਚੋਟਾ ਖਾਇ ॥

aasaa bandh chalaaeeai; muhe muhi chottaa khaae |

ਪੰਜਾਬੀ ਅਰਥ

ਤ੍ਰਿਸ਼ਨਾ ਦਾ ਨਰੜਿਆ ਹੋਹਿਆ ਉਹ ਅਗੇ ਨੂੰ ਧਕਿਆ ਜਾਂਦਾ ਹੈ ਅਤੇ ਆਪਣੇ ਮੂੰਹ ਉਤੇ ਮੁੜ ਮੁੜ ਸੱਟਾਂ ਸਹਾਰਦਾ ਹੈ।

English meaning

Bound by desire, they are led on, beaten and struck on their faces and mouths.

ਅਵਗਣਿ ਬਧਾ ਮਾਰੀਐ; ਛੂਟੈ ਗੁਰਮਤਿ ਨਾਇ ॥੭॥

avagan badhaa maareeai; chhoottai guramat naae |7|

ਪੰਜਾਬੀ ਅਰਥ

ਪਾਪ ਦਾ ਜਕੜਿਆਂ ਹੋਇਆ ਉਹ ਮਾਰ ਖਾਂਦਾ ਹੈ। ਗੁਰਾਂ ਦੀ ਸਿਖਿਆ ਤਾਬੇ ਨਾਮ ਦਾ ਸਿਮਰਨ ਕਰਨ ਦੁਆਰਾ ਬੰਦ-ਖਲਾਸ ਹੋ ਜਾਂਦਾ ਹੈ।

English meaning

Bound and gagged and assaulted by evil, they are released only through the Name, through the Guru's Teachings. ||7||

ਸਰਬੇ ਥਾਈ ਏਕੁ ਤੂੰ; ਜਿਉ ਭਾਵੈ ਤਿਉ ਰਾਖੁ ॥

sarabe thaaee ek toon; jiau bhaavai tiau raakh |

ਪੰਜਾਬੀ ਅਰਥ

ਸਾਰੀਆਂ ਥਾਵਾਂ ਤੇ ਕੇਵਲ ਤੂੰ ਹੀ ਹੈ, ਹੈ ਮਾਲਕ! ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਮੇਰੀ ਰਖਿਆ ਕਰ।

English meaning

In all places, You are the One and Only. As it pleases You, Lord, please save and protect me!

ਗੁਰਮਤਿ ਸਾਚਾ ਮਨਿ ਵਸੈ; ਨਾਮੁ ਭਲੋ ਪਤਿ ਸਾਖੁ ॥

guramat saachaa man vasai; naam bhalo pat saakh |

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਤਾਬੇ, ਸਤਿਨਾਮ ਇਨਸਾਨ ਦੇ ਅੰਤਸ਼-ਕਰਣ ਅੰਦਰ ਨਿਵਾਸ ਕਰਦਾ ਹੈ। ਨਾਮ ਦੀ ਸੰਗਤ ਅੰਦਰ ਉਸ ਦੀ ਸ਼੍ਰੇਸ਼ਟ ਇੱਜ਼ਤ ਹੁੰਦੀ ਹੈ।

English meaning

Through the Guru's Teachings, the True One abides within the mind. The Companionship of the Naam brings the most excellent honor.

ਹਉਮੈ ਰੋਗੁ ਗਵਾਈਐ; ਸਬਦਿ ਸਚੈ ਸਚੁ ਭਾਖੁ ॥੮॥

haumai rog gavaaeeai; sabad sachai sach bhaakh |8|

ਪੰਜਾਬੀ ਅਰਥ

ਹੰਗਤਾ ਦੀ ਬੀਮਾਰੀ ਨੂੰ ਦੂਰ ਕਰ ਕੇ, ਉਹ ਸੱਚੇ ਸਾਈਂ ਦੇ ਸਤਿਨਾਮ ਦਾ ਜਾਪ ਕਰਦਾ ਹੈ।

English meaning

Eradicate the disease of egotism, and chant the True Shabad, the Word of the True Lord. ||8||

ਆਕਾਸੀ ਪਾਤਾਲਿ ਤੂੰ; ਤਿ੍ਰਭਵਣਿ ਰਹਿਆ ਸਮਾਇ ॥

aakaasee paataal toon; tribhavan rahiaa samaae |

ਪੰਜਾਬੀ ਅਰਥ

ਤੂੰ ਹੈ ਸਾਹਿਬ! ਅਸਮਾਨ ਪਇਆਲ ਅਤੇ ਤਿੰਨਾਂ ਜਹਾਨਾਂ ਅੰਦਰ ਪਰੀ-ਪੂਰਨ ਹੋ ਰਿਹਾ ਹੈ।

English meaning

You are pervading throughout the Akaashic Ethers, the nether regions and the three worlds.

ਆਪੇ ਭਗਤੀ ਭਾਉ ਤੂੰ; ਆਪੇ ਮਿਲਹਿ ਮਿਲਾਇ ॥

aape bhagatee bhaau toon; aape mileh milaae |

ਪੰਜਾਬੀ ਅਰਥ

ਤੂੰ ਆਪ ਹੀ ਅਨੁਰਾਗ ਅਤੇ ਪ੍ਰੀਤ ਹੈ ਅਤੇ ਆਪ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।

English meaning

You Yourself are bhakti, loving devotional worship. You Yourself unite us in Union with Yourself.

ਨਾਨਕ ਨਾਮੁ. ਨ ਵੀਸਰੈ; ਜਿਉ ਭਾਵੈ ਤਿਵੈ ਰਜਾਇ ॥੯॥੧੩॥

naanak naam. na veesarai; jiau bhaavai tivai rajaae |9|13|

ਪੰਜਾਬੀ ਅਰਥ

ਨਾਨਕ ਤੇਰੇ ਨਾਮ ਨੂੰ ਕਦਾਚਿਤ ਨਾਂ ਭੁਲੇ, ਹੇ ਸੁਆਮੀ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੇਰੀ ਰਜ਼ਾ ਕੰਮ ਕਰਦੀ ਹੈ।

English meaning

O Nanak, may I never forget the Naam! As is Your Pleasure, so is Your Will. ||9||13||