ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad N2K

Shabad

Read the complete Shabad with available meanings.

ਸਿਰੀਰਾਗੁ ਮਹਲਾ ੧ ॥

sireeraag mahalaa 1 |

ਪੰਜਾਬੀ ਅਰਥ

ਸਿਰੀ ਰਾਗ ਪਹਿਲੀ ਪਾਤਸ਼ਾਹੀ।

English meaning

Siree Raag, First Mehl:

ਮਨਮੁਖਿ ਭੁਲੈ ਭੁਲਾਈਐ; ਭੂਲੀ. ਠਉਰ ਨ ਕਾਇ ॥

manamukh bhulai bhulaaeeai; bhoolee. tthaur na kaae |

ਪੰਜਾਬੀ ਅਰਥ

ਕੁਰਾਹੇ ਪਇਆ ਹੋਇਆ ਆਪ-ਹੁਦਰਾ ਪੁਰਸ਼ ਘੁਸਿਆ ਫਿਰਦਾ ਹੈ। ਮੁੱਠੇ ਹੋਏ ਜਣੇ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।

English meaning

The self-willed manmukhs wander around, deluded and deceived. They find no place of rest.

ਗੁਰ ਬਿਨੁ. ਕੋ ਨ ਦਿਖਾਵਈ; ਅੰਧੀ ਆਵੈ ਜਾਇ ॥

gur bin. ko na dikhaavee; andhee aavai jaae |

ਪੰਜਾਬੀ ਅਰਥ

ਗੁਰਾਂ ਦੇ ਬਾਝੋਂ ਕੋਈਂ ਭੀ ਠੀਕ ਰਸਤਾ ਨਹੀਂ ਮਿਲਦਾ। ਆਤਮਕ ਤੌਰ ਤੇ ਅੰਨ੍ਹੇ ਆਉਂਦੇ ਤੇ ਜਾਂਦੇ ਰਹਿੰਦੇ ਹਨ।

English meaning

Without the Guru, no one is shown the Way. Like the blind, they continue coming and going.

ਗਿਆਨ ਪਦਾਰਥੁ ਖੋਇਆ; ਠਗਿਆ ਮੁਠਾ ਜਾਇ ॥੧॥

giaan padaarath khoeaa; tthagiaa mutthaa jaae |1|

ਪੰਜਾਬੀ ਅਰਥ

ਬ੍ਰਹਿਮ-ਗਿਆਤ ਦੀ ਦੌਲਤ ਗੁਆ ਕੇ, ਆਦਮੀ ਅੱਖੀਂ ਘੱਟਾ ਪੁਆ, ਲੁਟਿਆ ਪੁਟਿਆ ਟੁਰ ਜਾਂਦਾ ਹੈ।

English meaning

Having lost the treasure of spiritual wisdom, they depart, defrauded and plundered. ||1||

ਬਾਬਾ; ਮਾਇਆ ਭਰਮਿ ਭੁਲਾਇ ॥

baabaa; maaeaa bharam bhulaae |

ਪੰਜਾਬੀ ਅਰਥ

ਹੇ ਭਾਈ! ਧਨ ਦੌਲਤ ਆਪਣੇ ਛਲ ਕਪਟ ਨਾਲ ਬਹਿਕਾ ਦਿੰਦੀ ਹੈ।

English meaning

O Baba, Maya deceives with its illusion.

ਭਰਮਿ ਭੁਲੀ ਡੋਹਾਗਣੀ; ਨਾ ਪਿਰ ਅੰਕਿ ਸਮਾਇ ॥੧॥ ਰਹਾਉ ॥

bharam bhulee ddohaaganee; naa pir ank samaae |1| rahaau |

ਪੰਜਾਬੀ ਅਰਥ

ਛੁਟੜ ਪਤਨੀ, ਜਿਹੜੀ ਸੰਦੇਹ ਨੇ ਕੁਰਾਹੇ ਪਾਈ ਹੋਈ ਹੈ, ਆਪਣੇ ਦਿਲਬਰ ਦੀ ਗਲਵਕੜੀ ਅੰਦਰ ਆ ਨਹੀਂ ਸਕਦੀ। ਠਹਿਰਾਉ।

English meaning

Deceived by doubt, the discarded bride is not received into the Lap of her Beloved. ||1||Pause||

ਭੂਲੀ ਫਿਰੈ ਦਿਸੰਤਰੀ; ਭੂਲੀ ਗਿ੍ਰਹੁ ਤਜਿ ਜਾਇ ॥

bhoolee firai disantaree; bhoolee grihu taj jaae |

ਪੰਜਾਬੀ ਅਰਥ

ਭੁੱਲੀ ਹੋਈ ਇਸਤਰੀ ਪਰਦੇਸਾਂ ਅੰਦਰ ਭਟਕਦੀ ਫਿਰਦੀ ਹੈ ਅਤੇ ਭੁਲੀ ਹੋਈ ਹੀ ਆਪਣੇ ਝੁੱਗੇ ਨੂੰ ਛੱਡ ਕੇ ਬਾਹਰ ਟੱਕਰਾ ਮਾਰਦੀ ਹੈ।

English meaning

The deceived bride wanders around in foreign lands; she leaves, and abandons her own home.

ਭੂਲੀ ਡੂੰਗਰਿ ਥਲਿ ਚੜੈ; ਭਰਮੈ ਮਨੁ ਡੋਲਾਇ ॥

bhoolee ddoongar thal charrai; bharamai man ddolaae |

ਪੰਜਾਬੀ ਅਰਥ

ਸ਼ੱਕ ਸ਼ੁਭੇ ਅੰਦਰ ਉਸ ਦਾ ਚਿੱਤ ਡਿਕਡੋਲੇ ਖਾਂਦਾ ਹੈ ਅਤੇ ਉਹ ਰਾਹੋਂ ਘੁਸ ਕੇ ਉਚੇ ਮੈਦਾਨੀ ਅਤੇ ਪਹਾੜੀਂ ਚੜ੍ਹਦੀ ਹੈ।

English meaning

Deceived, she climbs the plateaus and mountains; her mind wavers in doubt.

ਧੁਰਹੁ ਵਿਛੁੰਨੀ ਕਿਉ ਮਿਲੈ; ਗਰਬਿ ਮੁਠੀ ਬਿਲਲਾਇ ॥੨॥

dhurahu vichhunee kiau milai; garab mutthee bilalaae |2|

ਪੰਜਾਬੀ ਅਰਥ

ਜੋ ਆਦਿ ਪੁਰਖ ਨਾਲੋ ਵਿਛੜੀ ਹੋਈ ਹੈ, ਉਹ ਉਸ ਨੂੰ ਕਿਸ ਤਰ੍ਹਾਂ ਮਿਲ ਸਕਦੀ ਹੈ? ਹੰਕਾਰ ਦੀ ਠੱਗੀ ਹੋਈ ਉਹ ਵਿਰਲਾਪ ਕਰਦੀ ਹੈ।

English meaning

Separated from the Primal Being, how can she meet with Him again? Plundered by pride, she cries out and bewails. ||2||

ਵਿਛੁੜਿਆ. ਗੁਰੁ ਮੇਲਸੀ; ਹਰਿ ਰਸਿ ਨਾਮ ਪਿਆਰਿ ॥

vichhurriaa. gur melasee; har ras naam piaar |

ਪੰਜਾਬੀ ਅਰਥ

ਵਾਹਿਗੁਰੂ ਦੇ ਸੁਆਦਲੇ ਨਾਮ ਦੀ ਪ੍ਰੀਤ ਬਖਸ਼ ਕੇ ਗੁਰੂ ਜੀ ਵਿਛਬੰਨੀਆਂ ਨੂੰ ਸਾਈਂ ਨਾਲ ਜੋੜ ਦਿੰਦੇ ਹਨ।

English meaning

The Guru unites the separated ones with the Lord again, through the love of the Delicious Name of the Lord.

ਸਾਚਿ ਸਹਜਿ ਸੋਭਾ ਘਣੀ; ਹਰਿ ਗੁਣ ਨਾਮ ਅਧਾਰਿ ॥

saach sehaj sobhaa ghanee; har gun naam adhaar |

ਪੰਜਾਬੀ ਅਰਥ

ਸਚ ਤੇ ਬ੍ਰਹਿਮ ਗਯਾਤ ਨਾਲ ਅਤੇ ਵਾਹਿਗੁਰੂ ਦੇ ਜੱਸ ਤੇ ਨਾਮ ਦੇ ਆਸਰੇ ਆਦਮੀ ਬਹੁਤ ਇਜ਼ਤ ਆਬਰੂ ਪਾਉਂਦਾ ਹੈ।

English meaning

Through truth and intuitive poise, great honor is obtained, with the Support of the Naam and the Glory of the Lord.

ਜਿਉ ਭਾਵੈ. ਤਿਉ ਰਖੁ ਤੂੰ; ਮੈ. ਤੁਝ ਬਿਨੁ ਕਵਨੁ ਭਤਾਰੁ ॥੩॥

jiau bhaavai. tiau rakh toon; mai. tujh bin kavan bhataar |3|

ਪੰਜਾਬੀ ਅਰਥ

ਮੇਰੀ ਰਖਿਆ ਕਰ, ਜਿਸ ਤਰ੍ਰਾਂ ਤੈਨੂੰ ਚੰਗਾ ਲਗਦਾ ਹੈ, ਹੈ ਕੰਤ! ਤੇਰੇ ਬਿਨਾ ਮੇਰਾ ਹੋਰ ਕੌਣ ਹੈ!

English meaning

As it pleases You, Lord, please save and protect me. Without You, O my Husband Lord, who else is there for me? ||3||

ਅਖਰ ਪੜਿ ਪੜਿ ਭੁਲੀਐ; ਭੇਖੀ. ਬਹੁਤੁ ਅਭਿਮਾਨੁ ॥

akhar parr parr bhuleeai; bhekhee. bahut abhimaan |

ਪੰਜਾਬੀ ਅਰਥ

ਲਗਾਤਾਰ ਪੁਸਤਕਾਂ ਵਾਚ ਕੇ ਇਨਸਾਨ ਗਲਤੀਆਂ ਕਰਦੇ ਹਨ ਅਤੇ ਮਜ਼ਹਬੀ ਲਿਬਾਸਾ ਨੂੰ ਪਹਿਨ ਕੇ ਉਹ ਘਣਾ ਹੰਕਾਰ ਕਰਦੇ ਹਨ।

English meaning

Reading their books over and over again, people continue making mistakes; they are so proud of their religious robes.

ਤੀਰਥ ਨਾਤਾ. ਕਿਆ ਕਰੇ; ਮਨ ਮਹਿ ਮੈਲੁ ਗੁਮਾਨੁ ॥

teerath naataa. kiaa kare; man meh mail gumaan |

ਪੰਜਾਬੀ ਅਰਥ

ਯਾਤਰਾ ਅਸਥਾਨ ਉਤੇ ਇਸ਼ਨਾਨ ਕਰਨ ਦਾ ਆਦਮੀ ਨੂੰ ਕੀ ਲਾਭ ਹੈ ਜਦ ਕਿ ਉਸ ਦੇ ਚਿੱਤ ਅੰਦਰ ਸਵੈ-ਹੰਗਤਾ ਦੀ ਮਲੀਣਤਾ ਹੈ?

English meaning

But what is the use of bathing at sacred shrines of pilgrimage, when the filth of stubborn pride is within the mind?

ਗੁਰ ਬਿਨੁ. ਕਿਨਿ ਸਮਝਾਈਐ; ਮਨੁ ਰਾਜਾ ਸੁਲਤਾਨੁ ॥੪॥

gur bin. kin samajhaaeeai; man raajaa sulataan |4|

ਪੰਜਾਬੀ ਅਰਥ

ਗੁਰਾਂ ਦੇ ਬਗੈਰ ਕੌਣ ਸਪਸ਼ਟ ਕਰ ਸਕਦਾ ਹੈ ਕਿ ਵਾਹਿਗੁਰੂ, ਪਾਤਸ਼ਾਹ ਤੇ ਮਹਾਰਾਜਾ, ਬੰਦੇ ਦੇ ਚਿੱਤ ਵਿੱਚ ਵਸਦਾ ਹੈ।

English meaning

Other than the Guru, who can explain that within the mind is the Lord, the King, the Emperor? ||4||

ਪ੍ਰੇਮ ਪਦਾਰਥੁ ਪਾਈਐ; ਗੁਰਮੁਖਿ ਤਤੁ ਵੀਚਾਰੁ ॥

prem padaarath paaeeai; guramukh tat veechaar |

ਪੰਜਾਬੀ ਅਰਥ

ਗੁਰਾਂ ਦੇ ਰਾਹੀਂ ਅਸਲੀਅਤ ਨੂੰ ਸੋਚਣ ਸਮਝਣ ਦੁਆਰਾ ਪ੍ਰਭੂ ਪਿਆਰ ਦੀ ਦੌਲਤ ਪਰਾਪਤ ਹੁੰਦੀ ਹੈ।

English meaning

The Treasure of the Lord's Love is obtained by the Gurmukh, who contemplates the essence of reality.

ਸਾ ਧਨ ਆਪੁ ਗਵਾਇਆ; ਗੁਰ ਕੈ ਸਬਦਿ ਸੀਗਾਰੁ ॥

saa dhan aap gavaaeaa; gur kai sabad seegaar |

ਪੰਜਾਬੀ ਅਰਥ

ਆਪਣੇ ਆਪ ਨੂੰ ਗੁਰਾਂ ਦੇ ਸ਼ਬਦ ਨਾਲ ਸ਼ਿੰਗਾਰ ਕੇ ਪਤਨੀ ਨੇ ਆਪਣੀ ਸਵੈ-ਹੰਗਤਾ ਨਵਿਰਤ ਕਰ ਦਿਤੀ ਹੈ।

English meaning

The bride eradicates her selfishness, and adorns herself with the Word of the Guru's Shabad.

ਘਰ ਹੀ ਸੋ ਪਿਰੁ ਪਾਇਆ; ਗੁਰ ਕੈ ਹੇਤਿ ਅਪਾਰੁ ॥੫॥

ghar hee so pir paaeaa; gur kai het apaar |5|

ਪੰਜਾਬੀ ਅਰਥ

ਵਿਸ਼ਾਲ ਸੁਆਮੀ ਲਈ ਬੇਅੰਤ ਪ੍ਰੀਤ ਦੇ ਜਰੀਏ, ਉਹ ਆਪਣੇ ਗ੍ਰਹਿ ਅੰਦਰ ਹੀ ਉਸ ਪ੍ਰੀਤਮ ਨੂੰ ਪਾ ਲੈਂਦੀ ਹੈ।

English meaning

Within her own home, she finds her Husband, through infinite love for the Guru. ||5||

ਗੁਰ ਕੀ ਸੇਵਾ ਚਾਕਰੀ; ਮਨੁ ਨਿਰਮਲੁ ਸੁਖੁ ਹੋਇ ॥

gur kee sevaa chaakaree; man niramal sukh hoe |

ਪੰਜਾਬੀ ਅਰਥ

ਗੁਰਾਂ ਦੀ ਟਹਿਲ ਸੇਵਾ ਤੇ ਨੌਕਰੀ ਅੰਦਰ ਚਿੱਤ ਪਵਿੱਤਰ, ਅਤੇ ਪ੍ਰਾਣੀ ਨੂੰ ਆਰਾਮ ਪਰਾਪਤ ਹੋ ਜਾਂਦਾ ਹੈ।

English meaning

Applying oneself to the service of the Guru, the mind is purified, and peace is obtained.

ਗੁਰ ਕਾ ਸਬਦੁ ਮਨਿ ਵਸਿਆ; ਹਉਮੈ ਵਿਚਹੁ ਖੋਇ ॥

gur kaa sabad man vasiaa; haumai vichahu khoe |

ਪੰਜਾਬੀ ਅਰਥ

ਜਦ ਗੁਰਾਂ ਦਾ ਸ਼ਬਦ ਅੰਤਹਕਰਨ ਵਿੱਚ ਨਿਵਾਸ ਕਰ ਲੈਂਦਾ ਹੈ, ਤਾਂ ਹੰਗਤਾ ਅੰਦਰੋਂ ਦੂਰ ਹੋ ਜਾਂਦੀ ਹੈ।

English meaning

The Word of the Guru's Shabad abides within the mind, and egotism is eliminated from within.

ਨਾਮੁ ਪਦਾਰਥੁ ਪਾਇਆ; ਲਾਭੁ ਸਦਾ ਮਨਿ ਹੋਇ ॥੬॥

naam padaarath paaeaa; laabh sadaa man hoe |6|

ਪੰਜਾਬੀ ਅਰਥ

ਨਾਮ ਦੀ ਦੌਲਤ ਪਰਾਪਤ ਹੋ ਜਾਂਦੀ ਹੈ ਅਤੇ ਆਤਮਾ ਸਦੀਵ ਹੀ ਮੁਨਾਫਾ ਉਠਾਉਂਦੀ ਹੈ।

English meaning

The Treasure of the Naam is acquired, and the mind reaps the lasting profit. ||6||

ਕਰਮਿ ਮਿਲੈ ਤਾ ਪਾਈਐ; ਆਪਿ. ਨ ਲਇਆ ਜਾਇ ॥

karam milai taa paaeeai; aap. na leaa jaae |

ਪੰਜਾਬੀ ਅਰਥ

ਜੇਕਰ ਸਾਡੇ ਉਤੇ ਵਾਹਿਗੁਰੂ ਦੀ ਮਿਹਰ ਹੋਵੇ ਤਦ ਸਾਨੂੰ ਨਾਮ ਮਿਲਦਾ ਹੈ। ਅਸੀਂ ਆਪਣੇ ਹੀਲੇ ਨਾਲ ਇਸ ਨੂੰ ਨਹੀਂ ਪਾ ਸਕਦੇ।

English meaning

If He grants His Grace, then we obtain it. We cannot find it by our own efforts.

ਗੁਰ ਕੀ ਚਰਣੀ ਲਗਿ ਰਹੁ; ਵਿਚਹੁ ਆਪੁ ਗਵਾਇ ॥

gur kee charanee lag rahu; vichahu aap gavaae |

ਪੰਜਾਬੀ ਅਰਥ

ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਬਾਹਰ ਕਢ ਦੇ ਅਤੇ ਗੁਰਾਂ ਦੇ ਚਰਨਾਂ ਨਾਲ ਜੁੜਿਆ ਰਹੁ।

English meaning

Remain attached to the Feet of the Guru, and eradicate selfishness from within.

ਸਚੇ ਸੇਤੀ ਰਤਿਆ; ਸਚੋ ਪਲੈ ਪਾਇ ॥੭॥

sache setee ratiaa; sacho palai paae |7|

ਪੰਜਾਬੀ ਅਰਥ

ਸੱਚੇ ਨਾਮ ਨਾਲ ਰੰਗੀਜਣ ਦੁਆਰਾ ਸੱਚਾ ਸਾਹਿਬ ਪਰਾਪਤ ਹੋ ਜਾਂਦਾ ਹੈ।

English meaning

Attuned to Truth, you shall obtain the True One. ||7||

ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ॥

bhulan andar sabh ko; abhul guroo karataar |

ਪੰਜਾਬੀ ਅਰਥ

ਸਾਰੇ ਗਲਤੀ ਕਰਨ ਵਾਲੇ ਹਨ, ਕੇਵਲ ਗੁਰੂ ਅਤੇ ਸਿਰਜਣਹਾਰ ਦੀ ਅਚੂਕ ਹੈ।

English meaning

Everyone makes mistakes; only the Guru and the Creator are infallible.

ਗੁਰਮਤਿ ਮਨੁ ਸਮਝਾਇਆ; ਲਾਗਾ ਤਿਸੈ ਪਿਆਰੁ ॥

guramat man samajhaaeaa; laagaa tisai piaar |

ਪੰਜਾਬੀ ਅਰਥ

ਜਿਸ ਨੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨੂਏ ਨੂੰ ਸੁਧਾਰਿਆ ਹੈ, ਉਸ; ਦਾ ਸਾਈਂ ਨਾਲ ਸਨੇਹ ਪੈ ਜਾਂਦਾ ਹੈ।

English meaning

One who instructs his mind with the Guru's Teachings comes to embrace love for the Lord.

ਨਾਨਕ. ਸਾਚੁ ਨ ਵੀਸਰੈ; ਮੇਲੇ ਸਬਦੁ ਅਪਾਰੁ ॥੮॥੧੨॥

naanak. saach na veesarai; mele sabad apaar |8|12|

ਪੰਜਾਬੀ ਅਰਥ

ਹੈ ਨਾਨਕ! ਜਿਸ ਨੂੰ ਅਨੰਤ ਸਾਹਿਬ ਇਹ ਦਾਤ ਦਿੰਦਾ ਹੈ ਉਹ ਸੱਚੇ ਨਾਮ ਨੂੰ ਨਹੀਂ ਭੁਲਦਾ।

English meaning

O Nanak, do not forget the Truth; you shall receive the Infinite Word of the Shabad. ||8||12||