ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 53

Sri Guru Granth Sahib Ji

Read respectfully, Ang by Ang, with available transliteration and meanings.

ਭਾਈ ਰੇ; ਸਾਚੀ ਸਤਿਗੁਰ ਸੇਵ ॥

bhaaee re; saachee satigur sev |

ਪੰਜਾਬੀ ਅਰਥ

ਹੇ ਵੀਰ! ਕੇਵਲ ਸੱਚੇ ਗੁਰਾਂ ਦੀ ਟਹਿਲ-ਸੇਵਾ ਹੀ ਸਤਿ ਹੈ।

English meaning

O Siblings of Destiny, service to the True Guru alone is True.

ਸਤਿਗੁਰ ਤੁਠੈ ਪਾਈਐ; ਪੂਰਨ ਅਲਖ ਅਭੇਵ ॥੧॥ ਰਹਾਉ ॥

satigur tutthai paaeeai; pooran alakh abhev |1| rahaau |

ਪੰਜਾਬੀ ਅਰਥ

ਜਦ ਸਤਿਗੁਰੂ ਪਰਮ-ਪ੍ਰਸੰਨ ਹੋ ਜਾਂਦੇ ਹਨ, ਤਦ ਹੀ ਸਰਬ-ਵਿਆਪਕ, ਅਗਾਧ ਅਤੇ ਅਖੋਜ ਸੁਆਮੀ ਪਰਾਪਤ ਹੁੰਦਾ ਹੈ। ਠਹਿਰਾਉ।

English meaning

When the True Guru is pleased, we obtain the Perfect, Unseen, Unknowable Lord. ||1||Pause||

ਸਤਿਗੁਰ ਵਿਟਹੁ ਵਾਰਿਆ; ਜਿਨਿ ਦਿਤਾ ਸਚੁ ਨਾਉ ॥

satigur vittahu vaariaa; jin ditaa sach naau |

ਪੰਜਾਬੀ ਅਰਥ

ਮੈਂ ਸੱਚੇ ਗੁਰੂ ਉਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਸਚਾ ਨਾਮ ਬਖਸ਼ਿਆ ਹੈ।

English meaning

I am a sacrifice to the True Guru, who has bestowed the True Name.

ਅਨਦਿਨੁ ਸਚੁ ਸਲਾਹਣਾ; ਸਚੇ ਕੇ ਗੁਣ ਗਾਉ ॥

anadin sach salaahanaa; sache ke gun gaau |

ਪੰਜਾਬੀ ਅਰਥ

ਰੈਣ ਦਿਹੁੰ ਮੈਂ ਸਤਿਤਪੁਰਖ ਦੀ ਪ੍ਰਸੰਸਾ ਕਰਦਾ ਹਾਂ ਅਤੇ ਸੱਚੇ ਦੀ ਹੀ ਮੈਂ ਕੀਰਤੀ ਅਲਾਪਦਾ ਹਾਂ।

English meaning

Night and day, I praise the True One; I sing the Glorious Praises of the True One.

ਸਚੁ ਖਾਣਾ ਸਚੁ ਪੈਨਣਾ ਸਚੇ; ਸਚਾ ਨਾਉ ॥੨॥

sach khaanaa sach painanaa sache; sachaa naau |2|

ਪੰਜਾਬੀ ਅਰਥ

ਸੱਚਾ ਹੈ ਉਨ੍ਹਾਂ ਦਾ ਭੋਜਨ ਅਤੇ ਸੱਚੀ ਉਨ੍ਹਾਂ ਦੀ ਪੁਸ਼ਾਕ, ਜੋ ਸੱਚੇ ਸੁਆਮੀ ਦੇ ਸੱਚੇ-ਨਾਮ ਦਾ ਜਾਪ ਕਰਦੇ ਹਨ।

English meaning

True is the food, and true are the clothes, of those who chant the True Name of the True One. ||2||

ਸਾਸਿ ਗਿਰਾਸਿ. ਨ ਵਿਸਰੈ; ਸਫਲੁ ਮੂਰਤਿ ਗੁਰੁ ਆਪਿ ॥

saas giraas. na visarai; safal moorat gur aap |

ਪੰਜਾਬੀ ਅਰਥ

ਸਾਹ ਲੈਦਿਆਂ ਅਤੇ ਪ੍ਰਸ਼ਾਦ ਛਕਦਿਆਂ ਮੈਂ ਗੁਰਾਂ ਨੂੰ ਨਹੀਂ ਭੁਲਾਉਂਦਾ ਜੋ ਖ਼ੁਦ-ਬ-ਖ਼ੁਦ ਹੀ ਅਮੋਘ ਹਸਤੀ ਦੇ ਮਾਲਕ ਹਨ।

English meaning

With each breath and morsel of food, do not forget the Guru, the Embodiment of Fulfillment.

ਗੁਰ ਜੇਵਡੁ. ਅਵਰੁ ਨ ਦਿਸਈ; ਆਠ ਪਹਰ. ਤਿਸੁ ਜਾਪਿ ॥

gur jevadd. avar na disee; aatth pehar. tis jaap |

ਪੰਜਾਬੀ ਅਰਥ

ਗੁਰੂ ਜੀ ਜਿੱਡਾ ਵੱਡਾ ਹੋਰ ਕੋਈ ਨਿਗ੍ਹਾ ਨਹੀਂ ਪੈਂਦਾ ਸੋ ਦਿਨ ਦੇ ਅੱਠੇ ਪਹਿਰ ਉਨ੍ਹਾਂ ਦਾ ਅਰਾਧਨ ਕਰ।

English meaning

None is seen to be as great as the Guru. Meditate on Him twenty-four hours a day.

ਨਦਰਿ ਕਰੇ ਤਾ ਪਾਈਐ; ਸਚੁ ਨਾਮੁ ਗੁਣਤਾਸਿ ॥੩॥

nadar kare taa paaeeai; sach naam gunataas |3|

ਪੰਜਾਬੀ ਅਰਥ

ਜੇਕਰ ਗੁਰੂ ਜੀ ਆਪਣੀ ਮਿਹਰ-ਦੀ-ਨਜ਼ਰ ਧਾਰਨ ਤਦ ਬੰਦਾ ਚੰਗਿਆਈਆਂ ਦੇ ਖ਼ਜ਼ਾਨੇ ਸੱਚੇ ਨਾਮ ਨੂੰ ਪਾ ਲੈਂਦਾ ਹੈ।

English meaning

As He casts His Glance of Grace, we obtain the True Name, the Treasure of Excellence. ||3||

ਗੁਰੁ ਪਰਮੇਸਰੁ ਏਕੁ ਹੈ; ਸਭ ਮਹਿ ਰਹਿਆ ਸਮਾਇ ॥

gur paramesar ek hai; sabh meh rahiaa samaae |

ਪੰਜਾਬੀ ਅਰਥ

ਗੁਰਦੇਵ ਅਤੇ ਵਾਹਿਗੁਰੂ ਇਕ ਹਨ ਅਤੇ ਰੱਬ ਰੂਪ ਗੁਰੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।

English meaning

The Guru and the Transcendent Lord are one and the same, pervading and permeating amongst all.

ਜਿਨ ਕਉ ਪੂਰਬਿ ਲਿਖਿਆ; ਸੇਈ ਨਾਮੁ ਧਿਆਇ ॥

jin kau poorab likhiaa; seee naam dhiaae |

ਪੰਜਾਬੀ ਅਰਥ

ਜਿਨ੍ਹਾਂ ਲਈ ਧੁਰ ਦੀ ਲਿਖਤਾਕਾਰ ਹੈ, ਉਹ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।

English meaning

Those who have such pre-ordained destiny, meditate on the Naam.

ਨਾਨਕ. ਗੁਰ ਸਰਣਾਗਤੀ; ਮਰੈ ਨ ਆਵੈ ਜਾਇ ॥੪॥੩੦॥੧੦੦॥

naanak. gur saranaagatee; marai na aavai jaae |4|30|100|

ਪੰਜਾਬੀ ਅਰਥ

ਨਾਨਕ ਨੇ ਗੁਰਾਂ ਦੀ ਪਨਾਹ ਲਈ ਹੈ, ਜੋ ਬਿਨਸਦੇ ਆਉਂਦੇ ਅਤੇ ਜਾਂਦੇ ਨਹੀਂ।

English meaning

Nanak seeks the Sanctuary of the Guru, who does not die, or come and go in reincarnation. ||4||30||100||

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

ਪੰਜਾਬੀ ਅਰਥ

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

English meaning

One Universal Creator God. By The Grace Of The True Guru:

ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥

sireeraag mahalaa 1 ghar 1 asattapadeea |

ਪੰਜਾਬੀ ਅਰਥ

ਸਿਰੀ ਰਾਗ, ਪਹਿਲੀ ਪਾਤਸ਼ਾਹੀ ਅਠ ਪਦ।

English meaning

Siree Raag, First Mehl, First House, Ashtpadheeyaa:

ਆਖਿ ਆਖਿ ਮਨੁ ਵਾਵਣਾ; ਜਿਉ ਜਿਉ ਜਾਪੈ ਵਾਇ ॥

aakh aakh man vaavanaa; jiau jiau jaapai vaae |

ਪੰਜਾਬੀ ਅਰਥ

ਹਰੀ ਨਾਮ ਦਾ ਜਾਪ ਤੇ ਉਚਾਰਨ ਕਰਨ ਦੁਆਰਾ, ਮੈਂ ਆਪਣੇ ਚਿੱਤ ਦੇ ਸਾਜ ਨੂੰ ਵਜਾਉਂਦਾ ਹਾਂ। ਜਿਨ੍ਹਾਂ ਜ਼ਿਆਦਾ ਮੈਂ ਹਰੀ ਨੂੰ ਸਮਝਦਾ ਹਾਂ, ਉਨ੍ਹਾਂ ਜਿਆਦਾ ਮੈਂ ਇਸ ਨੂੰ ਵਜਾਉਂਦਾ ਹਾਂ।

English meaning

I speak and chant His Praises, vibrating the instrument of my mind. The more I know Him, the more I vibrate it.

ਜਿਸ ਨੋ ਵਾਇ ਸੁਣਾਈਐ; ਸੋ ਕੇਵਡੁ. ਕਿਤੁ ਥਾਇ ॥

jis no vaae sunaaeeai; so kevadd. kit thaae |

ਪੰਜਾਬੀ ਅਰਥ

ਉਹ ਕਿੱਡਾ ਵੱਡਾ ਅਤੇ ਕਿਸ ਅਸਥਾਨ ਤੇ ਹੈ, ਜਿਸ ਲਈ ਅਸੀਂ ਵਜਾਉਂਦੇ ਤੇ ਗਾਇਨ ਕਰਦੇ ਹਾਂ?

English meaning

The One, unto whom we vibrate and sing-how great is He, and where is His Place?

ਆਖਣ ਵਾਲੇ ਜੇਤੜੇ; ਸਭਿ ਆਖਿ ਰਹੇ. ਲਿਵ ਲਾਇ ॥੧॥

aakhan vaale jetarre; sabh aakh rahe. liv laae |1|

ਪੰਜਾਬੀ ਅਰਥ

ਜਿੰਨੇ ਉਪਮਾ ਕਰਨ ਵਾਲੇ ਹਨ-ਉਹ ਸਾਰੇ ਪਿਆਰ ਨਾਲ ਪ੍ਰਭੂ ਦੀ ਪ੍ਰਸੰਸਾ ਕਰ ਰਹੇ ਹਨ।

English meaning

Those who speak of Him and praise Him-they all continue speaking of Him with love. ||1||

ਬਾਬਾ; ਅਲਹੁ ਅਗਮ ਅਪਾਰੁ ॥

baabaa; alahu agam apaar |

ਪੰਜਾਬੀ ਅਰਥ

ਹੇ ਪਿਤਾ! ਪੁਜਯ ਪ੍ਰਭੂ, ਪਹੁੰਚ ਤੋਂ ਪਰੇ ਅਤੇ ਆਰ-ਪਾਰ ਰਹਿਤ ਹੈ।

English meaning

O Baba, the Lord Allah is Inaccessible and Infinite.

ਪਾਕੀ ਨਾਈ ਪਾਕ ਥਾਇ; ਸਚਾ ਪਰਵਦਿਗਾਰੁ ॥੧॥ ਰਹਾਉ ॥

paakee naaee paak thaae; sachaa paravadigaar |1| rahaau |

ਪੰਜਾਬੀ ਅਰਥ

ਪਵਿੱਤਰ ਹੈ ਨਾਮ ਤੇ ਪਵਿੱਤਰ ਅਸਥਾਨ ਸੱਚੇ ਪ੍ਰਤਿਪਾਲਕ ਦਾ। ਠਹਿਰਾਉ।

English meaning

Sacred is His Name, and Sacred is His Place. He is the True Cherisher. ||1||Pause||

ਤੇਰਾ ਹੁਕਮੁ. ਨ ਜਾਪੀ ਕੇਤੜਾ; ਲਿਖਿ. ਨ ਜਾਣੈ ਕੋਇ ॥

teraa hukam. na jaapee ketarraa; likh. na jaanai koe |

ਪੰਜਾਬੀ ਅਰਥ

ਕਿੱਡਾ ਵੱਡਾ ਤੇਰਾ ਅਮਰ ਹੈ, ਜਾਣਿਆ ਨਹੀਂ ਜਾ ਸਕਦਾ ਹੈ ਸਾਹਿਬ! ਨਾਂ ਹੀ ਇਸ ਨੂੰ ਕੋਈ ਜਣਾ ਕਲਮ-ਬੰਦ ਕਰਨਾ ਜਾਣਦਾ ਹੈ।

English meaning

The extent of Your Command cannot be seen; no one knows how to write it.

ਜੇ ਸਉ ਸਾਇਰ ਮੇਲੀਅਹਿ; ਤਿਲੁ ਨ ਪੁਜਾਵਹਿ ਰੋਇ ॥

je sau saaeir meleeeh; til na pujaaveh roe |

ਪੰਜਾਬੀ ਅਰਥ

ਭਾਵੇਂ ਸੈਕੜੇ ਕਵੀਸ਼ਰ ਇਕੱਠੇ ਹੋ ਜਾਣ, ਉਹ ਤੇਰੀ ਸੋਭਾ ਨੂੰ ਇਕ ਜ਼ਰੇ ਦੇ ਮਾਤ੍ਰ ਭੀ ਪੁਜ ਨਹੀਂ (ਬਿਆਨ ਨਹੀਂ ਕਰ) ਸਕਦੇ।

English meaning

Even if a hundred poets met together, they could not describe even a tiny bit of it.

ਕੀਮਤਿ. ਕਿਨੈ ਨ ਪਾਈਆ; ਸਭਿ ਸੁਣਿ ਸੁਣਿ ਆਖਹਿ ਸੋਇ ॥੨॥

keemat. kinai na paaeea; sabh sun sun aakheh soe |2|

ਪੰਜਾਬੀ ਅਰਥ

ਕਿਸੇ ਨੂੰ ਭੀ ਉਸ ਦੇ ਮੁਲ ਦਾ ਪਤਾ ਨਹੀਂ ਲੱਗਾ। ਹਰ ਕੋਈ, ਜਿਸ ਤਰ੍ਹਾਂ ਉਸ ਨੇ ਮੁੜ ਮੁੜ ਸਰਵਣ ਕੀਤਾ ਹੈ, ਉਸ ਦੀ ਬਜੁਰਗੀ ਨੂੰ ਵਰਨਣ ਕਰਦਾ ਹੈ।

English meaning

No one has found Your Value; they all merely write what they have heard again and again. ||2||

ਪੀਰ ਪੈਕਾਮਰ ਸਾਲਕ ਸਾਦਕ; ਸੁਹਦੇ ਅਉਰੁ ਸਹੀਦ ॥

peer paikaamar saalak saadak; suhade aaur saheed |

ਪੰਜਾਬੀ ਅਰਥ

ਰੂਹਾਨੀ ਰਹਿਬਰ, ਪੈਗੰਬਰ, ਰੱਬੀ ਰਾਹ ਵਿਖਾਉਣ ਵਾਲੇ, ਸਿਦਕੀ ਬੰਦੇ ਭਲੇ ਪੁਰਸ਼ ਧਰਮ ਵਾਸਤੇ ਮਰਨ ਵਾਲੇ,

English meaning

The Pirs, the Prophets, the spiritual teachers, the faithful, the innocents and the martyrs,

ਸੇਖ ਮਸਾਇਕ ਕਾਜੀ ਮੁਲਾ; ਦਰਿ ਦਰਵੇਸ ਰਸੀਦ ॥

sekh masaaeik kaajee mulaa; dar daraves raseed |

ਪੰਜਾਬੀ ਅਰਥ

ਉਪਦੇਸ਼ਕ, ਅਭਿਆਸੀ, ਮੁਨਸਿਫ਼ ਮੌਲਵੀ ਅਤੇ ਸਾਹਿਬ ਦੇ ਦਰਬਾਰ ਵਿੱਚ ਪੁੱਜੇ ਹੋਏ ਸਾਧੂ,

English meaning

the Shaikhs, the mystics, the Qazis, the Mullahs and the Dervishes at His Door

ਬਰਕਤਿ ਤਿਨ ਕਉ ਅਗਲੀ; ਪੜਦੇ ਰਹਨਿ ਦਰੂਦ ॥੩॥

barakat tin kau agalee; parrade rehan darood |3|

ਪੰਜਾਬੀ ਅਰਥ

ਉਨ੍ਹਾਂ ਨੂੰ ਵਧੇਰੇ ਬਖ਼ਸ਼ਸ਼ਾਂ ਮਿਲਦੀਆਂ ਹਨ, ਜੇਕਰ ਉਹ ਸੁਆਮੀ ਦਾ ਜੱਸ ਵਾਚਦੇ ਰਹਿਣ।

English meaning

-they are blessed all the more as they continue reading their prayers in praise to Him. ||3||

ਪੁਛਿ ਨ ਸਾਜੇ. ਪੁਛਿ ਨ ਢਾਹੇ; ਪੁਛਿ ਨ ਦੇਵੈ ਲੇਇ ॥

puchh na saaje. puchh na dtaahe; puchh na devai lee |

ਪੰਜਾਬੀ ਅਰਥ

ਉਹ ਕਿਸੇ ਦੀ ਸਲਾਹ ਨਹੀਂ ਲੈਂਦਾ, ਜਦ ਉਹ ਉਸਾਰਦਾ ਹੈ ਨਾਂ ਹੀ ਉਹ ਕਿਸੇ ਦੀ ਸਲਾਹ ਲੈਂਦਾ ਹੈ, ਜਦ ਉਹ ਵਿਨਾਸ਼ ਕਰਦਾ ਹੈ। ਦੇਣ ਅਤੇ ਲੈਣ ਲਗਿਆ ਉਹ ਕਿਸੇ ਨਾਲ ਮਸ਼ਵਰਾ ਨਹੀਂ ਕਰਦਾ।

English meaning

He seeks no advice when He builds; He seeks no advice when He destroys. He seeks no advice while giving or taking.

ਆਪਣੀ ਕੁਦਰਤਿ ਆਪੇ ਜਾਣੈ; ਆਪੇ ਕਰਣੁ ਕਰੇਇ ॥

aapanee kudarat aape jaanai; aape karan karee |

ਪੰਜਾਬੀ ਅਰਥ

ਆਪਣੀ ਅਪਾਰ ਸ਼ਕਤੀ ਨੂੰ ਉਹ ਆਪ ਹੀ ਜਾਣਦਾ ਹੈ ਅਤੇ ਉਹ ਖ਼ੁਦ ਹੀ ਸਾਰੇ ਕਾਰਜ ਕਰਦਾ ਹੈ।

English meaning

He alone knows His Creative Power; He Himself does all deeds.

ਸਭਨਾ ਵੇਖੈ ਨਦਰਿ ਕਰਿ; ਜੈ ਭਾਵੈ ਤੈ ਦੇਇ ॥੪॥

sabhanaa vekhai nadar kar; jai bhaavai tai dee |4|

ਪੰਜਾਬੀ ਅਰਥ

ਆਪਣੀ ਨਿਗ੍ਹਾ ਨਾਲ ਉਹ ਸਾਰਿਆਂ ਨੂੰ ਦੇਖਦਾ ਹੈ, ਪਰੰਤੂ ਉਹ ਉਸ ਨੂੰ ਦਿੰਦਾ ਹੈ, ਜਿਸ ਉਤੇ ਉਸ ਦੀ ਖੁਸ਼ੀ ਹੁੰਦੀ ਹੈ।

English meaning

He beholds all in His Vision. He gives to those with whom He is pleased. ||4||

ਥਾਵਾ ਨਾਵ. ਨ ਜਾਣੀਅਹਿ; ਨਾਵਾ. ਕੇਵਡੁ ਨਾਉ ॥

thaavaa naav. na jaaneeeh; naavaa. kevadd naau |

ਪੰਜਾਬੀ ਅਰਥ

ਉਸ ਦੀ ਥਾਂ, ਨਾਮ, ਨਾਵਾਂ ਵਿੱਚ ਕਿੱਡਾ ਵੱਡਾ ਹੈ ਉਸ ਦਾ ਨਾਮ, ਜਾਣੇ ਨਹੀਂ ਜਾ ਸਕਦੇ।

English meaning

His Place and His Name are not known, no one knows how great is His Name.

ਜਿਥੈ ਵਸੈ ਮੇਰਾ ਪਾਤਿਸਾਹੁ; ਸੋ ਕੇਵਡੁ ਹੈ ਥਾਉ ॥

jithai vasai meraa paatisaahu; so kevadd hai thaau |

ਪੰਜਾਬੀ ਅਰਥ

ਕਿੱਡੀ ਵੱਡੀ ਹੈ ਉਹ ਜਗ੍ਹਾ ਜਿਥੇ ਮੇਰਾ ਮਹਾਰਾਜਾ ਨਿਵਾਸ ਰੱਖਦਾ ਹੈ?

English meaning

How great is that place where my Sovereign Lord dwells?

ਅੰਬੜਿ. ਕੋਇ ਨ ਸਕਈ; ਹਉ ਕਿਸ ਨੋ ਪੁਛਣਿ ਜਾਉ ॥੫॥

anbarr. koe na sakee; hau kis no puchhan jaau |5|

ਪੰਜਾਬੀ ਅਰਥ

ਕੋਈ ਪ੍ਰਾਣੀ ਇਸ ਨੂੰ ਪੁਜ ਨਹੀਂ ਸਕਦਾ। ਮੈਂ ਕੀਹਦੇ ਕੋਲ ਪਤਾ ਕਰਨ ਲਈ ਜਾਵਾਂ?

English meaning

No one can reach it; whom shall I go and ask? ||5||

ਵਰਨਾ ਵਰਨ ਨ ਭਾਵਨੀ; ਜੇ ਕਿਸੈ ਵਡਾ ਕਰੇਇ ॥

varanaa varan na bhaavanee; je kisai vaddaa karee |

ਪੰਜਾਬੀ ਅਰਥ

ਇਕ ਵੰਸ਼ ਨੂੰ ਦੂਜੀ ਵੰਸ਼ ਚੰਗੀ ਨਹੀਂ ਲਗਦੀ, ਜਦ ਉਹ ਕਿਸੇ ਇਕ ਨੂੰ ਉੱਚਾ ਕਰਦਾ ਹੈ।

English meaning

One class of people does not like the other, when one has been made great.

ਵਡੇ ਹਥਿ ਵਡਿਆਈਆ; ਜੈ ਭਾਵੈ. ਤੈ ਦੇਇ ॥

vadde hath vaddiaaeea; jai bhaavai. tai dee |

ਪੰਜਾਬੀ ਅਰਥ

ਵਿਸ਼ਾਲ ਸਾਹਿਬ ਦੇ ਕਰ ਵਿੱਚ ਵਿਸ਼ਾਲਤਾਈਆਂ ਹਨ। ਉਹ ਉਸ ਨੂੰ ਦਿੰਦਾ ਹੈ, ਜਿਸ ਨੂੰ ਚਾਹੁੰਦਾ ਹੈ।

English meaning

Greatness is only in His Great Hands; He gives to those with whom He is pleased.

ਹੁਕਮਿ ਸਵਾਰੇ ਆਪਣੈ; ਚਸਾ. ਨ ਢਿਲ ਕਰੇਇ ॥੬॥

hukam savaare aapanai; chasaa. na dtil karee |6|

ਪੰਜਾਬੀ ਅਰਥ

ਉਹ ਆਪਣੇ ਅਮਰ ਦੁਆਰਾ ਪ੍ਰਾਣੀ ਨੂੰ ਸੁਆਰ ਦਿੰਦਾ ਹੈ ਅਤੇ ਇਕ ਮੁਹਤ ਦੀ ਭੀ ਦੇਰੀ ਨਹੀਂ ਲਾਉਂਦਾ।

English meaning

By the Hukam of His Command, He Himself regenerates, without a moment's delay. ||6||

ਸਭੁ ਕੋ ਆਖੈ ਬਹੁਤੁ ਬਹੁਤੁ; ਲੈਣੈ ਕੈ ਵੀਚਾਰਿ ॥

sabh ko aakhai bahut bahut; lainai kai veechaar |

ਪੰਜਾਬੀ ਅਰਥ

ਪਰਾਪਤ ਕਰਨ ਦੇ ਖਿਆਲ ਨਾਲ ਹਰ ਕੋਈ ਪੁਕਾਰਦਾ ਹੈ, "ਮੈਨੂੰ ਹੋਰ ਵਧੇਰੇ ਦਿਓ, ਹੋਰ ਵਧੇਰੇ।"

English meaning

Everyone cries out, "More! More!", with the idea of receiving.

ਕੇਵਡੁ ਦਾਤਾ ਆਖੀਐ; ਦੇ ਕੈ ਰਹਿਆ ਸੁਮਾਰਿ ॥

kevadd daataa aakheeai; de kai rahiaa sumaar |

ਪੰਜਾਬੀ ਅਰਥ

ਦਾਤਾਰ ਨੂੰ ਕਿੱਡਾ ਵੱਡਾ ਕਹਿਆ ਜਾਵੇ? ਉਹ ਗਿਣਤੀ ਤੋਂ ਬਾਹਰ ਦਾਤਾਂ ਦਿੰਦਾ ਹੈ।

English meaning

How great should we call the Giver? His Gifts are beyond estimation.

ਨਾਨਕ. ਤੋਟਿ ਨ ਆਵਈ; ਤੇਰੇ ਜੁਗਹ ਜੁਗਹ ਭੰਡਾਰ ॥੭॥੧॥

naanak. tott na aavee; tere jugah jugah bhanddaar |7|1|

ਪੰਜਾਬੀ ਅਰਥ

ਨਾਨਕ: ਹੇ ਸਾਹਬਿ! ਤੇਰੇ ਖ਼ਜ਼ਾਨੇ ਹਰ ਜੁਗ ਅੰਦਰ ਪਰੀ ਪੂਰਨ ਹਨ ਅਤੇ ਕਾਚਿੱਤ ਉਨ੍ਹਾਂ ਵਿੱਚ ਕਮੀ ਨਹੀਂ ਵਾਪਰਦੀ।

English meaning

O Nanak, there is no deficiency; Your Storehouses are filled to overflowing, age after age. ||7||1||

ਮਹਲਾ ੧ ॥

mahalaa 1 |

ਪੰਜਾਬੀ ਅਰਥ

ਪਹਿਲੀ ਪਾਤਸ਼ਾਹੀ।

English meaning

First Mehl:

ਸਭੇ ਕੰਤ ਮਹੇਲੀਆ; ਸਗਲੀਆ ਕਰਹਿ ਸੀਗਾਰੁ ॥

sabhe kant maheleea; sagaleea kareh seegaar |

ਪੰਜਾਬੀ ਅਰਥ

ਸਾਰੀਆਂ ਹੀ ਪਤੀ ਦੀਆਂ ਪਤਨੀਆਂ ਹਨ ਅਤੇ ਅਤੇ ਸਾਰੀਆਂ ਉਸ ਲਈ ਹਾਰ-ਸ਼ਿੰਗਾਰ ਲਾਉਂਦੀਆਂ ਹਨ।

English meaning

All are brides of the Husband Lord; all decorate themselves for Him.