ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 9BG

Shabad

Read the complete Shabad with available meanings.

ਮਹਲਾ ੧ ॥

mahalaa 1 |

ਪੰਜਾਬੀ ਅਰਥ

ਪਹਿਲੀ ਪਾਤਸ਼ਾਹੀ।

English meaning

First Mehl:

ਸਭੇ ਕੰਤ ਮਹੇਲੀਆ; ਸਗਲੀਆ ਕਰਹਿ ਸੀਗਾਰੁ ॥

sabhe kant maheleea; sagaleea kareh seegaar |

ਪੰਜਾਬੀ ਅਰਥ

ਸਾਰੀਆਂ ਹੀ ਪਤੀ ਦੀਆਂ ਪਤਨੀਆਂ ਹਨ ਅਤੇ ਅਤੇ ਸਾਰੀਆਂ ਉਸ ਲਈ ਹਾਰ-ਸ਼ਿੰਗਾਰ ਲਾਉਂਦੀਆਂ ਹਨ।

English meaning

All are brides of the Husband Lord; all decorate themselves for Him.

ਗਣਤ ਗਣਾਵਣਿ ਆਈਆ; ਸੂਹਾ ਵੇਸੁ ਵਿਕਾਰੁ ॥

ganat ganaavan aaeea; soohaa ves vikaar |

ਪੰਜਾਬੀ ਅਰਥ

ਮੰਦਾ ਹੈ ਉਨ੍ਹਾਂ ਦਾ ਲਾਲ ਪਹਿਰਾਵਾ, ਜਿਹੜੀਆਂ ਆਪਣੇ ਕੰਤ ਤੋਂ ਮਿਹਰ ਦੀ ਯਾਚਨਾ ਕਰਨ ਦੀ ਥਾਂ, ਉਸ ਨਾਲ ਹਿਸਾਬ-ਕਿਤਾਬ ਗਿਣਨ-ਮਿਥਨ ਆਈਆਂ ਹਨ।

English meaning

But when the time comes to settle their accounts, their red robes are corrupt.

ਪਾਖੰਡਿ. ਪ੍ਰੇਮੁ ਨ ਪਾਈਐ; ਖੋਟਾ ਪਾਜੁ ਖੁਆਰੁ ॥੧॥

paakhandd. prem na paaeeai; khottaa paaj khuaar |1|

ਪੰਜਾਬੀ ਅਰਥ

ਦੰਭ ਰਾਹੀਂ ਉਸ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਕੂੜਾ ਮੂਲੰਮਾ ਤਬਾਹ-ਕੁਨ ਹੈ।

English meaning

His Love is not obtained through hypocrisy. Her false coverings bring only ruin. ||1||

ਹਰਿ ਜੀਉ; ਇਉ ਪਿਰੁ ਰਾਵੈ ਨਾਰਿ ॥

har jeeo; iau pir raavai naar |

ਪੰਜਾਬੀ ਅਰਥ

ਇਸ ਤਰ੍ਹਾਂ ਪੂਜਯ ਪ੍ਰਭੂ ਪਤੀ ਪਤਨੀ ਨੂੰ ਮਾਣਦਾ ਹੈ।

English meaning

In this way, the Dear Husband Lord ravishes and enjoys His bride.

ਤੁਧੁ ਭਾਵਨਿ ਸੋਹਾਗਣੀ; ਅਪਣੀ ਕਿਰਪਾ ਲੈਹਿ ਸਵਾਰਿ ॥੧॥ ਰਹਾਉ ॥

tudh bhaavan sohaaganee; apanee kirapaa laihi savaar |1| rahaau |

ਪੰਜਾਬੀ ਅਰਥ

ਭਲੀ ਵਹੁਟੀ ਤੈਨੂੰ ਚੰਗੀ ਲੱਗਦੀ ਹੈ, ਹੇ ਸੁਆਮੀ! ਆਪਣੀ ਰਹਿਮਤ ਦੁਆਰਾ ਤੂੰ ਉਸ ਨੂੰ ਆਰਾਸਤਾ ਕਰ ਲੈਂਦਾ ਹੈ। ਠਹਿਰਾਉ।

English meaning

The happy soul-bride is pleasing to You, Lord; by Your Grace, You adorn her. ||1||Pause||

ਗੁਰਸਬਦੀ ਸੀਗਾਰੀਆ; ਤਨੁ ਮਨੁ ਪਿਰ ਕੈ ਪਾਸਿ ॥

gurasabadee seegaareea; tan man pir kai paas |

ਪੰਜਾਬੀ ਅਰਥ

ਗੁਰ-ਸ਼ਬਦ ਨਾਲ ਉਹ ਸਸ਼ੋਭਤ ਹੋਈ ਹੈ ਅਤੇ ਉਸ ਦੀ ਦੇਹਿ ਤੇ ਆਤਮਾ ਉਸ ਦੇ ਪ੍ਰੀਤਮ ਦੇ ਕੋਲਿ (ਹਵਾਲੇ) ਹਨ।

English meaning

She is decorated with the Word of the Guru's Shabad; her mind and body belong to her Husband Lord.

ਦੁਇ ਕਰ ਜੋੜਿ. ਖੜੀ ਤਕੈ; ਸਚੁ ਕਹੈ ਅਰਦਾਸਿ ॥

due kar jorr. kharree takai; sach kahai aradaas |

ਪੰਜਾਬੀ ਅਰਥ

ਆਪਣੇ ਦੋਵੇ ਹੱਥ ਬੰਨ੍ਹ ਕੇ ਉਹ ਖਲੋ ਕੇ ਉਸ ਦੀ ਇੰਤਜ਼ਾਰ ਕਰਦੀ ਹੈ ਅਤੇ ਸੱਚੇ ਦਿਲੋ ਉਸ ਅੱਗੇ ਬੇਨਤੀ ਵਖਾਣਦੀ ਹੈ।

English meaning

With her palms pressed together, she stands, waiting on Him, and offers her True prayers to Him.

ਲਾਲਿ ਰਤੀ. ਸਚ ਭੈ ਵਸੀ; ਭਾਇ ਰਤੀ ਰੰਗਿ ਰਾਸਿ ॥੨॥

laal ratee. sach bhai vasee; bhaae ratee rang raas |2|

ਪੰਜਾਬੀ ਅਰਥ

ਉਹ ਆਪਣੇ ਪਿਆਰੇ ਦੇ ਪਿਆਰ ਅੰਦਰ ਰੰਗੀ ਗਈ ਹੈ ਅਤੇ ਸਤਿਪੁਰਖ ਦੇ ਡਰ ਵਿੱਚ ਰਹਿੰਦੀ ਹੈ। ਉਸ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ ਉਸ ਨੂੰ ਸੱਚੀ ਰੰਗਤ ਚੜ੍ਹ ਜਾਂਦੀ ਹੈ।

English meaning

Dyed in the deep crimson of the Love of her Darling Lord, she dwells in the Fear of the True One. Imbued with His Love, she is dyed in the color of His Love. ||2||

ਪਿ੍ਰਅ ਕੀ ਚੇਰੀ ਕਾਂਢੀਐ; ਲਾਲੀ ਮਾਨੈ ਨਾਉ ॥

pria kee cheree kaandteeai; laalee maanai naau |

ਪੰਜਾਬੀ ਅਰਥ

ਪਿਆਰੀ, ਜੋ ਨਾਮ ਨੂੰ ਸਮਰਪਣ ਹੁੰਦੀ ਹੈ, ਆਪਣੇ ਪਿਆਰੇ ਪਤੀ ਦੀ ਬਾਂਦੀ ਆਖੀ ਜਾਂਦੀ ਹੈ।

English meaning

She is said to be the hand-maiden of her Beloved Lord; His sweetheart surrenders to His Name.

ਸਾਚੀ ਪ੍ਰੀਤਿ. ਨ ਤੁਟਈ; ਸਾਚੇ ਮੇਲਿ ਮਿਲਾਉ ॥

saachee preet. na tuttee; saache mel milaau |

ਪੰਜਾਬੀ ਅਰਥ

ਸੱਚੀ ਪਿਰਹੜੀ ਟੁਟਦੀ ਨਹੀਂ ਅਤੇ ਉਹ ਆਪਣੇ ਸੱਚੇ ਸੁਆਮੀ ਦੇ ਮਿਲਾਪ ਅੰਦਰ ਮਿਲ ਜਾਂਦੀ ਹੈ।

English meaning

True Love is never broken; she is united in Union with the True One.

ਸਬਦਿ ਰਤੀ ਮਨੁ ਵੇਧਿਆ; ਹਉ ਸਦ ਬਲਿਹਾਰੈ ਜਾਉ ॥੩॥

sabad ratee man vedhiaa; hau sad balihaarai jaau |3|

ਪੰਜਾਬੀ ਅਰਥ

ਗੁਰਬਾਣੀ ਨਾਲ ਉਹ ਰੰਗੀ ਗਈ ਹੈ ਅਤੇ ਉਸ ਦਾ ਮਨ (ਪ੍ਰੇਮ ਵਿੱਚ) ਵਿੰਨ੍ਹਿਆ ਗਿਆ ਹੈ। ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।

English meaning

Attuned to the Word of the Shabad, her mind is pierced through. I am forever a sacrifice to Him. ||3||

ਸਾ ਧਨ. ਰੰਡ ਨ ਬੈਸਈ; ਜੇ. ਸਤਿਗੁਰ ਮਾਹਿ ਸਮਾਇ ॥

saa dhan. randd na baisee; je. satigur maeh samaae |

ਪੰਜਾਬੀ ਅਰਥ

ਉਹ ਵਹੁਟੀ ਜਿਹੜੀ ਸੱਚੇ ਗੁਰਾਂ ਅੰਦਰ ਲੀਨ ਹੋਈ ਹੈ, ਵਿਧਵਾ ਹੋ ਕੇ ਨਹੀਂ ਰਹਿੰਦੀ।

English meaning

That bride, who is absorbed into the True Guru, shall never become a widow.

ਪਿਰੁ ਰੀਸਾਲੂ ਨਉਤਨੋ; ਸਾਚਉ. ਮਰੈ ਨ ਜਾਇ ॥

pir reesaaloo nautano; saachau. marai na jaae |

ਪੰਜਾਬੀ ਅਰਥ

ਉਸ ਦਾ ਪ੍ਰੀਤਮ ਰਸਾਂ ਦਾ ਘਰ ਹਮੇਸ਼ਾਂ ਨਵੇਂ ਸਰੀਰ ਵਾਲਾ ਅਤੇ ਸਤਿਵਾਦੀ ਹੈ। ਉਹ ਮਰਦਾ ਅਤੇ ਜੰਮਦਾ ਨਹੀਂ।

English meaning

Her Husband Lord is Beautiful; His Body is forever fresh and new. The True One does not die, and shall not go.

ਨਿਤ ਰਵੈ ਸੋਹਾਗਣੀ; ਸਾਚੀ ਨਦਰਿ ਰਜਾਇ ॥੪॥

nit ravai sohaaganee; saachee nadar rajaae |4|

ਪੰਜਾਬੀ ਅਰਥ

ਉਹ ਹਮੇਸ਼ਾਂ ਆਪਣੀ ਪਾਕ-ਦਾਮਨ ਪਤਨੀ ਨੂੰ ਮਾਣਦਾ ਹੈ ਅਤੇ ਉਸ ਉਤੇ ਆਪਣੀ ਸੱਚੀ ਨਿਗ੍ਹਾ ਧਾਰਦਾ ਹੈ, ਕਿਉਂ ਛਕਿ ਉਹ ਉਸ ਦੇ ਭਾਣੇ ਅੰਦਰ ਵਿਚਰਦੀ ਹੈ।

English meaning

He continually enjoys His happy soul-bride; He casts His Gracious Glance of Truth upon her, and she abides in His Will. ||4||

ਸਾਚੁ ਧੜੀ. ਧਨ ਮਾਡੀਐ; ਕਾਪੜੁ ਪ੍ਰੇਮ ਸੀਗਾਰੁ ॥

saach dharree. dhan maaddeeai; kaaparr prem seegaar |

ਪੰਜਾਬੀ ਅਰਥ

ਐਸੀ ਪਤਨੀ ਸੱਚ ਦੀਆਂ ਪੱਟੀਆਂ ਗੂੰਦਦੀ ਹੈ ਅਤੇ ਪ੍ਰਭੂ ਪ੍ਰੀਤ ਨੂੰ ਆਪਣੀ ਪੁਸ਼ਾਕ ਤੇ ਹਾਰ-ਸ਼ਿੰਗਾਰ ਬਣਾਉਂਦੀ ਹੈ।

English meaning

The bride braids her hair with Truth; her clothes are decorated with His Love.

ਚੰਦਨੁ ਚੀਤਿ ਵਸਾਇਆ; ਮੰਦਰੁ ਦਸਵਾ ਦੁਆਰੁ ॥

chandan cheet vasaaeaa; mandar dasavaa duaar |

ਪੰਜਾਬੀ ਅਰਥ

ਸੁਆਮੀ ਨੂੰ ਚਿੱਤ ਵਿੱਚ ਟਿਕਾਉਣ ਨੂੰ ਚੰਨਣ (ਦਾ ਮੱਥੇ ਤੇ ਟਿਕਾ) ਅਤੇ ਦਸਵੇ-ਦਰ ਨੂੰ ਆਪਣਾ ਮਹਿਲ ਬਣਾਉਂਦੀ ਹੈ।

English meaning

Like the essence of sandalwood, He permeates her consciousness, and the Temple of the Tenth Gate is opened.

ਦੀਪਕੁ ਸਬਦਿ ਵਿਗਾਸਿਆ; ਰਾਮ ਨਾਮੁ ਉਰ ਹਾਰੁ ॥੫॥

deepak sabad vigaasiaa; raam naam ur haar |5|

ਪੰਜਾਬੀ ਅਰਥ

ਉਹ ਗੁਰ-ਸ਼ਬਦ ਦਾ ਦੀਵਾ ਜਗਾਉਂਦੀ ਹੈ ਅਤੇ ਰੱਬ ਦੇ ਨਾਮ ਦੀ ਉਸ ਕੋਲਿ ਗਲ-ਮਾਲਾ ਹੈ।

English meaning

The lamp of the Shabad is lit, and the Name of the Lord is her necklace. ||5||

ਨਾਰੀ ਅੰਦਰਿ ਸੋਹਣੀ; ਮਸਤਕਿ ਮਣੀ ਪਿਆਰੁ ॥

naaree andar sohanee; masatak manee piaar |

ਪੰਜਾਬੀ ਅਰਥ

ਇਸਤ੍ਰੀਆਂ ਵਿੱਚ ਉਹ ਸੁੰਦਰ ਹੈ ਅਤੇ ਆਪਣੇ ਮੱਥੇ ਉਤੇ ਉਸ ਨੇ ਸੁਆਮੀ ਦੇ ਸਨੇਹ ਦਾ ਮਾਣਕ ਪਹਿਨਿਆ ਹੋਇਆ ਹੈ।

English meaning

She is the most beautiful among women; upon her forehead she wears the Jewel of the Lord's Love.

ਸੋਭਾ ਸੁਰਤਿ ਸੁਹਾਵਣੀ; ਸਾਚੈ ਪ੍ਰੇਮਿ ਅਪਾਰ ॥

sobhaa surat suhaavanee; saachai prem apaar |

ਪੰਜਾਬੀ ਅਰਥ

ਉਸ ਦੀ ਮਹਿਮਾ ਤੇ ਸਿਆਣਪ ਮਨੋਹਰ ਹਨ ਅਤੇ ਉਸ ਦੀ ਪ੍ਰੀਤ ਬੇਅੰਤ ਸੁਆਮੀ ਲਈ ਸੱਚੀ ਹੈ।

English meaning

Her glory and her wisdom are magnificent; her love for the Infinite Lord is True.

ਬਿਨੁ ਪਿਰ. ਪੁਰਖੁ ਨ ਜਾਣਈ; ਸਾਚੇ ਗੁਰ ਕੈ ਹੇਤਿ ਪਿਆਰਿ ॥੬॥

bin pir. purakh na jaanee; saache gur kai het piaar |6|

ਪੰਜਾਬੀ ਅਰਥ

ਉਹ ਬਗ਼ੈਰ ਆਪਣੇ ਪ੍ਰੀਤਮ ਦੇ ਕਿਸੇ ਨੂੰ ਪੁਰਸ਼ ਨਹੀਂ ਸਮਝਦੀ। ਕੇਵਲ ਸਤਿਗੁਰਾਂ ਲਈ ਹੀ ਉਹ ਮੁਹੱਬਤ ਤੇ ਉਲਫ਼ਤ ਰੱਖਦੀ ਹੈ।

English meaning

Other than her Beloved Lord, she knows no man. She enshrines love for the True Guru. ||6||

ਨਿਸਿ ਅੰਧਿਆਰੀ ਸੁਤੀਏ; ਕਿਉ ਪਿਰ ਬਿਨੁ. ਰੈਣਿ ਵਿਹਾਇ ॥

nis andhiaaree sutee; kiau pir bin. rain vihaae |

ਪੰਜਾਬੀ ਅਰਥ

ਪਰ ਜੋ ਅਨ੍ਹੇਰੀ ਰਾਤ੍ਰੀ ਅੰਦਰ ਸੁੱਤੀ ਪਈ ਹੈ, ਉਹ ਆਪਣੇ ਦਿਲਬਰ ਦੇ ਬਗ਼ੈਰ ਆਪਣੀ ਰਾਤ ਕਿਸ ਤਰ੍ਹਾਂ ਬਤੀਤ ਕਰੇਗੀ?

English meaning

Asleep in the darkness of the night, how shall she pass her life-night without her Husband?

ਅੰਕੁ ਜਲਉ. ਤਨੁ ਜਾਲੀਅਉ; ਮਨੁ ਧਨੁ ਜਲਿ ਬਲਿ ਜਾਇ ॥

ank jlau. tan jaaleeo; man dhan jal bal jaae |

ਪੰਜਾਬੀ ਅਰਥ

ਤੇਰੇ ਅੰਗ ਸੜ ਜਾਣਗੇ, ਤੇਰੀ ਦੇਹਿ ਮਚ ਜਾਏਗੀ ਅਤੇ ਤੇਰਾ ਹਿਰਦਾ ਤੇ ਦੌਲਤ ਸੜ ਮੱਚ ਜਾਣਗੇ।

English meaning

Her limbs shall burn, her body shall burn, and her mind and wealth shall burn as well.

ਜਾ ਧਨ. ਕੰਤਿ ਨ ਰਾਵੀਆ; ਤਾ ਬਿਰਥਾ ਜੋਬਨੁ ਜਾਇ ॥੭॥

jaa dhan. kant na raaveea; taa birathaa joban jaae |7|

ਪੰਜਾਬੀ ਅਰਥ

ਜਦ ਖ਼ਸਮ ਵਹੁਟੀ ਨੂੰ ਨਹੀਂ ਮਾਣਦਾ, ਤਦ ਉਸ ਦੀ ਜਵਾਨੀ ਰਾਇਗਾ ਬੀਤ ਜਾਂਦੀ ਹੈ।

English meaning

When the Husband does not enjoy His bride, then her youth passes away in vain. ||7||

ਸੇਜੈ ਕੰਤ ਮਹੇਲੜੀ; ਸੂਤੀ. ਬੂਝ ਨ ਪਾਇ ॥

sejai kant mahelarree; sootee. boojh na paae |

ਪੰਜਾਬੀ ਅਰਥ

ਉਸ ਦਾ ਭਰਤਾ ਸੇਜ ਉਤੇ ਹੈ, ਪਰ ਸੁੱਤੀ ਹੋਈ ਹੋਣ ਕਰਕੇ ਵਹੁਟੀ ਨੂੰ ਉਸ ਦੀ ਗਿਆਤ ਹੀ ਨਹੀਂ।

English meaning

The Husband is on the Bed, but the bride is asleep, and so she does not come to know Him.

ਹਉ ਸੁਤੀ. ਪਿਰੁ ਜਾਗਣਾ; ਕਿਸ ਕਉ ਪੂਛਉ ਜਾਇ ॥

hau sutee. pir jaaganaa; kis kau poochhau jaae |

ਪੰਜਾਬੀ ਅਰਥ

ਮੈਂ ਸੌ ਰਹੀ ਹਾਂ, ਮੇਰਾ ਪ੍ਰੀਤਮ ਜਾਗਦਾ ਹੈ। ਮੈਂ ਕੀਹਦੇ ਕੋਲਿ ਮਸ਼ਵਰਾ ਕਰਨ ਲਈ ਜਾਵਾਂ?

English meaning

While I am asleep, my Husband Lord is awake. Where can I go for advice?

ਸਤਿਗੁਰਿ ਮੇਲੀ ਭੈ ਵਸੀ; ਨਾਨਕ ਪ੍ਰੇਮੁ ਸਖਾਇ ॥੮॥੨॥

satigur melee bhai vasee; naanak prem sakhaae |8|2|

ਪੰਜਾਬੀ ਅਰਥ

ਨਾਨਕ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਦੀ ਪ੍ਰੀਤ ਸਿਖਾਈ ਹੈ, ਮੈਨੂੰ ਉਸ ਨਾਲ ਮਿਲਾ ਦਿੱਤਾ ਹੈ ਅਤੇ ਮੈਂ ਹੁਣ ਉਸ ਦੇ ਡਰ ਅੰਦਰ ਰਹਿੰਦੀ ਹਾਂ।

English meaning

The True Guru has led me to meet Him, and now I dwell in the Fear of God. O Nanak, His Love is always with me. ||8||2||