ਤਿਨ ਕੀ ਸੇਵਾ ਧਰਮ ਰਾਇ ਕਰੈ; ਧੰਨੁ ਸਵਾਰਣਹਾਰੁ ॥੨॥
tin kee sevaa dharam raae karai; dhan savaaranahaar |2|
ਪੰਜਾਬੀ ਅਰਥਧਰਮ-ਰਾਜਾ ਉਨ੍ਹਾਂ ਦੀ ਟਹਿਲ ਕਮਾਉਂਦਾ ਹੈ। ਸੁਬਹਾਨ ਹੈ ਸੁਆਮੀ ਉਨ੍ਹਾਂ ਨੂੰ ਸ਼ਿੰਗਾਰਣ ਵਾਲਾ।
English meaningThe Righteous Judge of Dharma serves them; blessed is the Lord who adorns them. ||2||
ਮਨ ਕੇ ਬਿਕਾਰ ਮਨਹਿ ਤਜੈ; ਮਨਿ ਚੂਕੈ ਮੋਹੁ ਅਭਿਮਾਨੁ ॥
man ke bikaar maneh tajai; man chookai mohu abhimaan |
ਪੰਜਾਬੀ ਅਰਥਜੇਕਰ ਇਨਸਾਨ ਆਪਣੇ ਚਿੱਤ ਦੀਆਂ ਬਦੀਆਂ ਨੂੰ ਚਿੱਤ ਅੰਦਰ ਹੀ ਖਤਮ ਕਰ ਦੇਵੇ ਅਤੇ ਆਪਣੇ ਚਿੱਤ ਵਿਚੋਂ ਸੰਸਾਰੀ ਮਮਤਾ ਤੇ ਸਵੈ-ਹੰਗਤਾ ਨੂੰ ਦੂਰ ਕਰ ਦੇਵੇ,
English meaningOne who eliminates mental wickedness from within the mind, and casts out emotional attachment and egotistical pride,
ਆਤਮ ਰਾਮੁ ਪਛਾਣਿਆ; ਸਹਜੇ ਨਾਮਿ ਸਮਾਨੁ ॥
aatam raam pachhaaniaa; sahaje naam samaan |
ਪੰਜਾਬੀ ਅਰਥਤਦ ਉਹ ਵਿਆਪਕ ਰੂਹ ਨੂੰ ਸਿੰਞਾਣ ਲੈਂਦਾ ਹੈ ਅਤੇ ਸੁਖੈਨ ਹੀ ਹਰੀ ਨਾਮ ਵਿੱਚ ਲੀਨ ਹੋ ਜਾਂਦਾ ਹੈ।
English meaningcomes to recognize the All-pervading Soul, and is intuitively absorbed into the Naam.
ਬਿਨੁ ਸਤਿਗੁਰ. ਮੁਕਤਿ ਨ ਪਾਈਐ; ਮਨਮੁਖਿ ਫਿਰੈ ਦਿਵਾਨੁ ॥
bin satigur. mukat na paaeeai; manamukh firai divaan |
ਪੰਜਾਬੀ ਅਰਥਸੱਚੇ ਗੁਰਾਂ ਦੇ ਬਾਝੋਂ ਅਧਰਮੀ ਨੂੰ ਮੋਖਸ਼ ਪਰਾਪਤ ਨਹੀਂ ਹੁੰਦੀ ਅਤੇ ਉਹ ਝੱਲੇ ਦੀ ਤਰ੍ਹਾਂ ਭਰਮਦਾ ਫਿਰਦਾ ਹੈ।
English meaningWithout the True Guru, the self-willed manmukhs do not find liberation; they wander around like lunatics.
ਸਬਦੁ ਨ ਚੀਨੈ. ਕਥਨੀ ਬਦਨੀ ਕਰੇ; ਬਿਖਿਆ ਮਾਹਿ ਸਮਾਨੁ ॥੩॥
sabad na cheenai. kathanee badanee kare; bikhiaa maeh samaan |3|
ਪੰਜਾਬੀ ਅਰਥਉਹ ਹਰੀ ਦੇ ਸ਼ਬਦ ਦਾ ਚਿੰਤਨ ਨਹੀਂ ਕਰਦਾ, ਮੂੰਹ-ਜ਼ਬਾਨੀ ਗੱਲਾਂ ਹੀ ਕਰਦਾ ਹੈ ਅਤੇ ਪਾਪਾਂ ਅੰਦਰ ਗਲਤਾਨ ਹੈ।
English meaningThey do not contemplate the Shabad; engrossed in corruption, they utter only empty words. ||3||
ਸਭੁ ਕਿਛੁ ਆਪੇ ਆਪਿ ਹੈ; ਦੂਜਾ ਅਵਰੁ ਨ ਕੋਇ ॥
sabh kichh aape aap hai; doojaa avar na koe |
ਪੰਜਾਬੀ ਅਰਥਹਰ ਸ਼ੈ ਠਾਕੁਰ ਖੁਦ ਹੀ ਹੈ। ਹੋਰ ਦੂਸਰਾ ਕੋਈ ਨਹੀਂ।
English meaningHe Himself is everything; there is no other at all.
ਜਿਉ ਬੋਲਾਏ ਤਿਉ ਬੋਲੀਐ; ਜਾ ਆਪਿ ਬੁਲਾਏ ਸੋਇ ॥
jiau bolaae tiau boleeai; jaa aap bulaae soe |
ਪੰਜਾਬੀ ਅਰਥਜਦ ਉਹ ਸੁਆਮੀ ਖੁਦ ਸਾਨੂੰ ਬੁਲਾਉਂਦਾ ਹੈ ਅਸੀਂ ਉਸ ਤਰ੍ਹਾਂ ਬੋਲਦੇ ਹਾਂ, ਜਿਸ ਤਰ੍ਹਾਂ ਉਹ ਸਾਨੂੰ ਬੁਲਾਉਂਦਾ ਹੈ।
English meaningI speak just as He makes me speak, when He Himself makes me speak.
ਗੁਰਮੁਖਿ ਬਾਣੀ ਬ੍ਰਹਮੁ ਹੈ; ਸਬਦਿ ਮਿਲਾਵਾ ਹੋਇ ॥
guramukh baanee braham hai; sabad milaavaa hoe |
ਪੰਜਾਬੀ ਅਰਥਮੁੱਖੀ ਗੁਰਾਂ ਦਾ ਕਲਾਮ ਖੁਦ ਵਾਹਿਗੁਰੂ ਹੈ ਅਤੇ ਗੁਰਬਾਣੀ ਦੁਆਰਾ ਹੀ ਇਨਸਾਨ ਦਾ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ।
English meaningThe Word of the Gurmukh is God Himself. Through the Shabad, we merge in Him.
ਨਾਨਕ. ਨਾਮੁ ਸਮਾਲਿ ਤੂ; ਜਿਤੁ ਸੇਵਿਐ ਸੁਖੁ ਹੋਇ ॥੪॥੩੦॥੬੩॥
naanak. naam samaal too; jit seviai sukh hoe |4|30|63|
ਪੰਜਾਬੀ ਅਰਥਹੇ ਨਾਨਕ! ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਜਿਸ ਦੀ ਟਹਿਲ ਕਮਾਉਣ ਦੁਆਰਾ ਤੈਨੂੰ ਸ਼ਾਂਤੀ ਪਰਾਪਤ ਹੋਵੇਗੀ।
English meaningO Nanak, remember the Naam; serving Him, peace is obtained. ||4||30||63||
ਸਿਰੀਰਾਗੁ ਮਹਲਾ ੩ ॥
sireeraag mahalaa 3 |
ਪੰਜਾਬੀ ਅਰਥਸਿਰੀ ਰਾਗ, ਤੀਜੀ ਪਾਤਸ਼ਾਹੀ।
English meaningSiree Raag, Third Mehl:
ਜਗਿ ਹਉਮੈ ਮੈਲੁ ਦੁਖੁ ਪਾਇਆ; ਮਲੁ ਲਾਗੀ ਦੂਜੈ ਭਾਇ ॥
jag haumai mail dukh paaeaa; mal laagee doojai bhaae |
ਪੰਜਾਬੀ ਅਰਥਹੰਕਾਰ ਦੀ ਗਿਲਾਜ਼ਤ ਨਾਲ ਲਿਬੜ ਜਾਣ ਕਰ ਕੇ ਦੁਨੀਆਂ ਤਕਲੀਫ ਉਠਾਉਂਦੀ ਹੈ। ਸੰਸਾਰੀ ਮਮਤਾ ਦੇ ਕਾਰਨ ਇਹ ਹੰਕਾਰ ਦੀ ਮੈਲ ਲਗਦੀ ਹੈ।
English meaningThe world is polluted with the filth of egotism, suffering in pain. This filth sticks to them because of their love of duality.
ਮਲੁ ਹਉਮੈ ਧੋਤੀ. ਕਿਵੈ ਨ ਉਤਰੈ; ਜੇ ਸਉ ਤੀਰਥ ਨਾਇ ॥
mal haumai dhotee. kivai na utarai; je sau teerath naae |
ਪੰਜਾਬੀ ਅਰਥਕਿਸੇ ਜ਼ਰੀਏ ਨਾਲ ਇਹ ਹੰਗਤਾ ਦੀ ਗੰਦਗੀ ਧੋਣ ਨਾਲ ਦੂਰ ਨਹੀਂ ਹੁੰਦੀ, ਭਾਵੇਂ ਆਦਮੀ ਸੈਕੜੇ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਪਿਆ ਕਰੇ।
English meaningThis filth of egotism cannot be washed away, even by taking cleansing baths at hundreds of sacred shrines.
ਬਹੁ ਬਿਧਿ ਕਰਮ ਕਮਾਵਦੇ; ਦੂਣੀ ਮਲੁ ਲਾਗੀ ਆਇ ॥
bahu bidh karam kamaavade; doonee mal laagee aae |
ਪੰਜਾਬੀ ਅਰਥਅਨੇਕਾਂ ਤਰੀਕਿਆਂ ਨਾਲ ਕਰਮ-ਕਾਂਡ ਕਰਨ ਦੁਆਰਾ, ਸਗੋਂ ਆਦਮੀ ਨੂੰ ਦੁਗਣੀ ਮੈਲ ਚਿਮੜਦੀ ਹੈ।
English meaningPerforming all sorts of rituals, people are smeared with twice as much filth.
ਪੜਿਐ. ਮੈਲੁ ਨ ਉਤਰੈ; ਪੂਛਹੁ ਗਿਆਨੀਆ ਜਾਇ ॥੧॥
parriai. mail na utarai; poochhahu giaaneea jaae |1|
ਪੰਜਾਬੀ ਅਰਥਇਲਮ ਹਾਸਲ ਕਰਨ ਦੁਆਰਾ ਮਲੀਨਤਾ ਕੱਟੀ ਨਹੀਂ ਜਾਂਦੀ। ਜਾਂ ਕੇ ਬ੍ਰਹਿਮ-ਵੇਤਿਆਂ ਤੋਂ ਪਤਾ ਕਰ ਲਓ।
English meaningThis filth is not removed by studying. Go ahead, and ask the wise ones. ||1||
ਮਨ ਮੇਰੇ; ਗੁਰ ਸਰਣਿ ਆਵੈ, ਤਾ ਨਿਰਮਲੁ ਹੋਇ ॥
man mere; gur saran aavai, taa niramal hoe |
ਪੰਜਾਬੀ ਅਰਥਹੇ ਮੇਰੀ ਜਿੰਦੇ! ਜੇਕਰ ਤੂੰ ਗੁਰਾਂ ਦੀ ਸ਼ਰਣਾਗਤ ਆ ਜਾਵੇ ਤਦ ਤੂੰ ਮਲ-ਰਹਿਤ ਹੋ ਜਾਏਗੀ।
English meaningO my mind, coming to the Sanctuary of the Guru, you shall become immaculate and pure.
ਮਨਮੁਖ. ਹਰਿ ਹਰਿ ਕਰਿ ਥਕੇ; ਮੈਲੁ. ਨ ਸਕੀ ਧੋਇ ॥੧॥ ਰਹਾਉ ॥
manamukh. har har kar thake; mail. na sakee dhoe |1| rahaau |
ਪੰਜਾਬੀ ਅਰਥਪ੍ਰਤੀਕੂਲ ਹਰੀ ਦੇ ਨਾਮ ਦਾ ਉਚਾਰਨ ਕਰਦੇ ਕਰਦੇ ਹੰਭ ਗਏ ਹਨ, ਪਰੰਤੂ ਉਨ੍ਹਾਂ ਦੀ ਮੈਲ ਧੋਤੀ ਨਹੀਂ ਜਾ ਸਕੀ।
English meaningThe self-willed manmukhs have grown weary of chanting the Name of the Lord, Har, Har, but their filth cannot be removed. ||1||Pause||
ਮਨਿ ਮੈਲੈ. ਭਗਤਿ ਨ ਹੋਵਈ; ਨਾਮੁ. ਨ ਪਾਇਆ ਜਾਇ ॥
man mailai. bhagat na hovee; naam. na paaeaa jaae |
ਪੰਜਾਬੀ ਅਰਥਮਲੀਨ-ਆਤਮਾ ਨਾਲ ਹਰੀ ਦਾ ਸਿਮਰਨ ਨਹੀਂ ਹੁੰਦਾ ਤੇ ਨਾਂ ਹੀ ਨਾਮ ਪਰਾਪਤ ਹੁੰਦਾ ਹੈ।
English meaningWith a polluted mind, devotional service cannot be performed, and the Naam, the Name of the Lord, cannot be obtained.
ਮਨਮੁਖ ਮੈਲੇ. ਮੈਲੇ ਮੁਏ; ਜਾਸਨਿ ਪਤਿ ਗਵਾਇ ॥
manamukh maile. maile mue; jaasan pat gavaae |
ਪੰਜਾਬੀ ਅਰਥਆਪ-ਹੁਦਰੇ ਗੰਦੇ ਜੀਉਂਦੇ ਹਨ, ਗੰਦੇ ਹੀ ਉਹ ਮਰਦੇ ਹਨ ਅਤੇ ਉਹ ਆਪਣੀ ਇਜ਼ਤ ਗੁਆ ਕੇ ਤੁਰਦੇ ਹਨ।
English meaningThe filthy, self-willed manmukhs die in filth, and they depart in disgrace.
ਗੁਰ ਪਰਸਾਦੀ ਮਨਿ ਵਸੈ; ਮਲੁ ਹਉਮੈ ਜਾਇ ਸਮਾਇ ॥
gur parasaadee man vasai; mal haumai jaae samaae |
ਪੰਜਾਬੀ ਅਰਥਗੁਰਾਂ ਦੀ ਦਇਆ ਦੁਆਰਾ ਹੰਕਾਰ ਦੀ ਮਲੀਨਤਾ ਨਾਸ ਹੋ ਜਾਂਦੀ ਹੈ ਅਤੇ ਮਾਲਕ ਮਨੁੱਖ ਦੇ ਚਿੱਤ ਵਿੱਚ ਟਿਕ ਜਾਂਦਾ ਹੇ।
English meaningBy Guru's Grace, the Lord comes to abide in the mind, and the filth of egotism is dispelled.
ਜਿਉ. ਅੰਧੇਰੈ ਦੀਪਕੁ ਬਾਲੀਐ; ਤਿਉ ਗੁਰ ਗਿਆਨਿ. ਅਗਿਆਨੁ ਤਜਾਇ ॥੨॥
jiau. andherai deepak baaleeai; tiau gur giaan. agiaan tajaae |2|
ਪੰਜਾਬੀ ਅਰਥਜਿਵੇਂ ਅਨ੍ਹੇਰੇ ਵਿੱਚ ਦੀਵਾ ਜਗਾਉਣ ਨਾਲ ਹਨੇਰਾ ਦੂਰ ਹੁੰਦਾ ਹੈ, ਤਿਵੇਂ ਹੀ ਗੁਰਾਂ ਦਾ ਦਿਤਾ ਹੋਇਆ ਬ੍ਰਹਮ-ਬੋਧ, ਆਤਮਕ-ਅਨ੍ਹੇਰੇ ਨੂੰ ਦੂਰ ਕਰ ਦਿੰਦਾ ਹੈ।
English meaningLike a lamp lit in the darkness, the spiritual wisdom of the Guru dispels ignorance. ||2||
ਹਮ ਕੀਆ ਹਮ ਕਰਹਗੇ; ਹਮ ਮੂਰਖ ਗਾਵਾਰ ॥
ham keea ham karahage; ham moorakh gaavaar |
ਪੰਜਾਬੀ ਅਰਥਮੈਂ ਬੁੱਧੂ ਬੇਵਕੂਫ ਹਾਂ ਕਿਉਂ ਜੋ ਮੈਂ ਕਹਿੰਦਾ ਹਾਂ: ਮੈਂ ਇਹ ਕੀਤਾ ਮੈਂ ਅੋਹ ਕਰਾਂਗਾ।
English meaning"I have done this, and I will do that" - I am an idiotic fool for saying this!
ਕਰਣੈ ਵਾਲਾ ਵਿਸਰਿਆ; ਦੂਜੈ ਭਾਇ ਪਿਆਰੁ ॥
karanai vaalaa visariaa; doojai bhaae piaar |
ਪੰਜਾਬੀ ਅਰਥਮੈਂ ਅਸਲੀ ਕਰਣਹਾਰ ਨੂੰ ਭੁੱਲ ਗਿਆ ਹਾਂ, ਮੇਰੀ ਪ੍ਰੀਤ ਦਵੈਤ-ਭਾਵ ਨਾਲ ਹੈ।
English meaningI have forgotten the Doer of all; I am caught in the love of duality.
ਮਾਇਆ ਜੇਵਡੁ. ਦੁਖੁ ਨਹੀ; ਸਭਿ ਭਵਿ ਥਕੇ ਸੰਸਾਰੁ ॥
maaeaa jevadd. dukh nahee; sabh bhav thake sansaar |
ਪੰਜਾਬੀ ਅਰਥਕੋਈ ਪੀੜ ਭੀ ਐਡੀ-ਵੱਡੀ ਨਹੀਂ, ਜਿੰਨੀ ਮਾਇਆ ਦੀ ਲਗਨ ਦੀ ਹੈ। ਇਸ ਦੇ ਨਾਲ ਭਰਿਸ਼ਟ ਹੋ ਕੇ ਆਦਮੀ ਸਾਰੇ ਜਹਾਨ ਅੰਦਰ ਟੱਕਰ ਮਾਰ ਕੇ ਹਾਰ-ਹੁਟ ਜਾਂਦਾ ਹੈ।
English meaningThere is no pain as great as the pain of Maya; it drives people to wander all around the world, until they become exhausted.
ਗੁਰਮਤੀ ਸੁਖੁ ਪਾਈਐ; ਸਚੁ ਨਾਮੁ ਉਰ ਧਾਰਿ ॥੩॥
guramatee sukh paaeeai; sach naam ur dhaar |3|
ਪੰਜਾਬੀ ਅਰਥਗੁਰਾਂ ਦੇ ਉਪਦੇਸ਼ ਦੁਆਰਾ ਸੱਚੇ-ਨਾਮ ਨੂੰ ਦਿਲ ਨਾਲ ਲਾ ਕੇ ਇਨਸਾਨ ਸ਼ਾਂਤੀ ਪਾਉਂਦਾ ਹੈ।
English meaningThrough the Guru's Teachings, peace is found, with the True Name enshrined in the heart. ||3||
ਜਿਸ ਨੋ ਮੇਲੇ. ਸੋ ਮਿਲੈ; ਹਉ. ਤਿਸੁ ਬਲਿਹਾਰੈ ਜਾਉ ॥
jis no mele. so milai; hau. tis balihaarai jaau |
ਪੰਜਾਬੀ ਅਰਥਜਿਸ ਨੂੰ, ਵਾਹਿਗੁਰੂ ਮਿਲਾਉਂਦਾ ਹੈ, ਉਹ ਹੀ ਉਸ ਨੂੰ ਮਿਲਦਾ ਹੈ। ਮੈਂ ਐਸੇ ਪੁਰਸ਼ ਤੋਂ ਕੁਰਬਾਨ ਜਾਂਦਾ ਹਾਂ।
English meaningI am a sacrifice to those who meet and merge with the Lord.
ਏ ਮਨ ਭਗਤੀ ਰਤਿਆ; ਸਚੁ ਬਾਣੀ ਨਿਜ ਥਾਉ ॥
e man bhagatee ratiaa; sach baanee nij thaau |
ਪੰਜਾਬੀ ਅਰਥਜਦ ਇਹ ਆਤਮਾ ਸਾਹਿਬ-ਦੇ-ਸਿਮਰਨ ਨਾਲ ਰੰਗੀ ਜਾਂਦੀ ਹੈ, ਸੱਚੇ ਸ਼ਬਦ ਰਾਹੀਂ ਇਹ ਆਪਣੇ ਥਾਂ ਨੂੰ ਪਾ ਲੈਂਦੀ ਹੈ।
English meaningThis mind is attuned to devotional worship; through the True Word of Gurbani, it finds its own home.
ਮਨਿ ਰਤੇ ਜਿਹਵਾ ਰਤੀ; ਹਰਿ ਗੁਣ ਸਚੇ ਗਾਉ ॥
man rate jihavaa ratee; har gun sache gaau |
ਪੰਜਾਬੀ ਅਰਥਤੇਰੀ ਆਤਮਾ ਰੰਗੀ ਜਾਵੇਗੀ ਅਤੇ ਰੰਗੀ ਜਾਵੇਗੀ ਤੇਰੀ ਰਸਨਾ, ਪ੍ਰਭੂ ਦੀ ਪ੍ਰੀਤ ਨਾਲ, ਜੇਕਰ ਤੂੰ ਸੱਚੇ ਵਾਹਿਗੁਰੂ ਦਾ ਜੱਸ ਗਾਇਨ ਕਰੇ।
English meaningWith the mind so imbued, and the tongue imbued as well, sing the Glorious Praises of the True Lord.
ਨਾਨਕ. ਨਾਮੁ ਨ ਵੀਸਰੈ; ਸਚੇ ਮਾਹਿ ਸਮਾਉ ॥੪॥੩੧॥੬੪॥
naanak. naam na veesarai; sache maeh samaau |4|31|64|
ਪੰਜਾਬੀ ਅਰਥਨਾਨਕ, ਰੱਬ ਦੇ ਨਾਮ ਨੂੰ ਨਾਂ ਭੁਲਾ ਅਤੇ ਸਤਿਪੁਰਖ ਦੇ ਅੰਦਰ ਲੀਨ ਹੋ ਜਾ।
English meaningO Nanak, never forget the Naam; immerse yourself in the True One. ||4||31||64||
ਸਿਰੀਰਾਗੁ ਮਹਲਾ ੪ ਘਰੁ ੧ ॥
sireeraag mahalaa 4 ghar 1 |
ਪੰਜਾਬੀ ਅਰਥਸਿਰੀ ਰਾਗ, ਚਊਥੀ ਪਾਤਸ਼ਾਹੀ।
English meaningSiree Raag, Fourth Mehl, First House:
ਮੈ ਮਨਿ ਤਨਿ ਬਿਰਹੁ ਅਤਿ ਅਗਲਾ; ਕਿਉ. ਪ੍ਰੀਤਮੁ ਮਿਲੈ ਘਰਿ ਆਇ ॥
mai man tan birahu at agalaa; kiau. preetam milai ghar aae |
ਪੰਜਾਬੀ ਅਰਥਮੇਰੀ ਆਤਮਾ ਤੇ ਦੇਹਿ ਅੰਦਰ ਇਕ ਨਿਹਾਇਤ ਹੀ ਘਣਾ ਵਿਛੋੜੇ ਦਾ ਦੁੱਖ ਹੈ। ਮੇਰਾ ਪਿਆਰਾ ਕਿਸ ਤਰ੍ਹਾਂ ਮੇਰੇ ਗ੍ਰਹਿ ਆ ਕੇ ਮੈਨੂੰ ਮਿਲੇਗਾ?
English meaningWithin my mind and body is the intense pain of separation; how can my Beloved come to meet me in my home?
ਜਾ ਦੇਖਾ ਪ੍ਰਭੁ ਆਪਣਾ; ਪ੍ਰਭਿ ਦੇਖਿਐ. ਦੁਖੁ ਜਾਇ ॥
jaa dekhaa prabh aapanaa; prabh dekhiai. dukh jaae |
ਪੰਜਾਬੀ ਅਰਥਜਦ ਮੈਂ ਆਪਣੇ ਸਿਰ ਦੇ ਸਾਈਂ ਨੂੰ ਵੇਖਦੀ ਹਾਂ, ਸਾਈਂ ਨੂੰ ਵੇਖਣ ਦੁਆਰਾ ਮੇਰੀ ਤਕਲੀਫ ਦੂਰ ਹੋ ਜਾਂਦੀ ਹੈ।
English meaningWhen I see my God, seeing God Himself, my pain is taken away.
ਜਾਇ ਪੁਛਾ ਤਿਨ ਸਜਣਾ; ਪ੍ਰਭੁ. ਕਿਤੁ ਬਿਧਿ ਮਿਲੈ ਮਿਲਾਇ ॥੧॥
jaae puchhaa tin sajanaa; prabh. kit bidh milai milaae |1|
ਪੰਜਾਬੀ ਅਰਥਮੈਂ ਜਾ ਕੇ ਉਨ੍ਹਾਂ ਮਿੱਤ੍ਰਾਂ ਪਾਸੋਂ ਪਤਾ ਕਰਦੀ ਹਾਂ ਕਿ ਸੁਆਮੀ ਕਿਸ ਤਰੀਕੇ ਨਾਲ ਮਿਲਦਾ ਤੇ ਮਿਲਾਇਆ ਜਾਂਦਾ ਹੈ?
English meaningI go and ask my friends, "How can I meet and merge with God?" ||1||
ਮੇਰੇ ਸਤਿਗੁਰਾ; ਮੈ. ਤੁਝ ਬਿਨੁ. ਅਵਰੁ ਨ ਕੋਇ ॥
mere satiguraa; mai. tujh bin. avar na koe |
ਪੰਜਾਬੀ ਅਰਥਹੇ ਮੇਰੇ ਸੱਚੇ ਗੁਰਦੇਵ ਜੀ! ਤੇਰੇ ਬਗੈਰ ਮੇਰਾ ਹੋਰ-ਕਈ ਨਹੀਂ।
English meaningO my True Guru, without You I have no other at all.
ਹਮ ਮੂਰਖ ਮੁਗਧ ਸਰਣਾਗਤੀ; ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥
ham moorakh mugadh saranaagatee; kar kirapaa mele har soe |1| rahaau |
ਪੰਜਾਬੀ ਅਰਥਮੈਂ ਬੇਵਕੂਫ ਤੇ ਬੇ-ਸਮਝ ਹਾਂ ਅਤੇ ਮੈਂ ਤੇਰੀ ਸ਼ਰਣ ਸੰਭਾਲੀ ਹੈ। ਮੇਰੇ ਉਤੇ ਤਰਸ ਕਰ ਅਤੇ ਮੈਨੂੰ ਉਸ ਵਾਹਿਗੁਰੂ ਨਾਲ ਜੋੜ ਦੇ। ਠਹਿਰਾਉ।
English meaningI am foolish and ignorant; I seek Your Sanctuary. Please be Merciful and unite me with the Lord. ||1||Pause||
ਸਤਿਗੁਰੁ ਦਾਤਾ. ਹਰਿ ਨਾਮ ਕਾ; ਪ੍ਰਭੁ ਆਪਿ ਮਿਲਾਵੈ ਸੋਇ ॥
satigur daataa. har naam kaa; prabh aap milaavai soe |
ਪੰਜਾਬੀ ਅਰਥਸੱਚਾ ਗੁਰੂ ਵਾਹਿਗੁਰੂ ਦੇ ਨਾਮ ਦਾ ਦਾਤਾਰ ਹੈ। ਖ਼ੁਦ ਹੀ ਉਹ ਮੈਨੂੰ ਉਸ ਸਾਹਿਬ ਨਾਲ ਮਿਲਾਉਂਦਾ ਹੈ।
English meaningThe True Guru is the Giver of the Name of the Lord. God Himself causes us to meet Him.
ਸਤਿਗੁਰਿ ਹਰਿ ਪ੍ਰਭੁ ਬੁਝਿਆ; ਗੁਰ ਜੇਵਡੁ. ਅਵਰੁ ਨ ਕੋਇ ॥
satigur har prabh bujhiaa; gur jevadd. avar na koe |
ਪੰਜਾਬੀ ਅਰਥਸੱਚੇ ਗੁਰਾਂ ਨੇ ਵਾਹਿਗੁਰੂ-ਸੁਆਮੀ ਨੂੰ ਸਮਝਿਆ ਹੈ। ਗੁਰਾਂ ਜਿੰਨਾ ਵੱਡਾ ਹੋਰ ਕੋਈ ਨਹੀਂ।
English meaningThe True Guru understands the Lord God. There is no other as Great as the Guru.
ਹਉ. ਗੁਰ ਸਰਣਾਈ ਢਹਿ ਪਵਾ; ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥
hau. gur saranaaee dteh pavaa; kar deaa mele prabh soe |2|
ਪੰਜਾਬੀ ਅਰਥਮੈਂ ਜਾ ਕੇ ਗੁਰਾਂ ਦੀ ਪਨਾਹ ਵਿੱਚ ਡਿੱਗ ਪੈਦਾ ਹਾਂ। ਆਪਣੀ ਰਹਿਮਤ ਸਦਕਾ ਉਹ ਮੈਨੂੰ ਉਸ ਸਾਈਂ ਨਾਲ ਮਿਲਾ ਦਿੰਦਾ ਹੈ।
English meaningI have come and collapsed in the Guru's Sanctuary. In His Kindness, He has united me with God. ||2||
ਮਨਹਠਿ. ਕਿਨੈ ਨ ਪਾਇਆ; ਕਰਿ ਉਪਾਵ. ਥਕੇ ਸਭੁ ਕੋਇ ॥
manahatth. kinai na paaeaa; kar upaav. thake sabh koe |
ਪੰਜਾਬੀ ਅਰਥਚਿੱਤ ਦੀ ਜਿੱਦ ਰਾਹੀਂ ਕਿਸੇ ਨੂੰ ਭੀ ਸਾਹਿਬ ਪਰਾਪਤ ਨਹੀਂ ਹੋਇਆ। ਸਾਰੇ ਜਣੇ ਉਪਰਾਲੇ ਕਰ ਕੇ ਹਾਰ-ਟੁਟ ਗਏ ਹਨ।
English meaningNo one has found Him by stubborn-mindedness. All have grown weary of the effort.