ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 54A

Shabad

Read the complete Shabad with available meanings.

ਸਿਰੀਰਾਗੁ ਮਹਲਾ ੩ ॥

sireeraag mahalaa 3 |

ਪੰਜਾਬੀ ਅਰਥ

ਸਿਰੀ ਰਾਗ, ਤੀਜੀ ਪਾਤਸ਼ਾਹੀ।

English meaning

Siree Raag, Third Mehl:

ਹਰਿ ਜੀ ਸਚਾ ਸਚੁ ਤੂ; ਸਭੁ ਕਿਛੁ ਤੇਰੈ ਚੀਰੈ ॥

har jee sachaa sach too; sabh kichh terai cheerai |

ਪੰਜਾਬੀ ਅਰਥ

ਮੇਰੇ ਪੂਜਯ ਵਾਹਿਗੁਰੂ! ਤੂੰ ਸਚਿਆਰਾਂ ਦਾ ਪਰਮ ਸਚਿਆਰ ਹੈ। ਹਰ ਕੋਈ ਤੇਰੇ ਵੱਸ ਅੰਦਰ ਹੈ।

English meaning

O Dear Lord, You are the Truest of the True. All things are in Your Power.

ਲਖ ਚਉਰਾਸੀਹ ਤਰਸਦੇ ਫਿਰੇ; ਬਿਨੁ ਗੁਰ ਭੇਟੇ ਪੀਰੈ ॥

lakh chauraaseeh tarasade fire; bin gur bhette peerai |

ਪੰਜਾਬੀ ਅਰਥ

ਰੂਹਾਨੀ-ਰਹਿਬਰ ਗੁਰਾਂ ਦੇ ਮਿਲਨ ਬਾਝੋਂ ਪ੍ਰਾਣੀ ਚੁਰਾਸੀ-ਲੰਖ ਜੂਨੀਆਂ ਅੰਦਰ ਝੂਰਦੇ ਹੋਏ ਭਟਕਦੇ ਫਿਰਦੇ ਹਨ।

English meaning

The 8.4 million species of beings wander around searching for You, but without the Guru, they do not find You.

ਹਰਿ ਜੀਉ ਬਖਸੇ ਬਖਸਿ ਲਏ; ਸੂਖ ਸਦਾ ਸਰੀਰੈ ॥

har jeeo bakhase bakhas le; sookh sadaa sareerai |

ਪੰਜਾਬੀ ਅਰਥ

ਜੇਕਰ ਮਾਣਨੀਯ ਵਾਹਿਗੁਰੂ ਖਿਮਾ ਕਰੇ ਤੇ ਮੁਆਫੀ ਦੇਵੇ, ਤਾਂ ਮਨੁੱਖਾ ਦੇਹਿ, ਸਦੀਵ ਹੀ ਆਰਾਮ ਅੰਦਰ ਰਹਿੰਦੀ ਹੈ।

English meaning

When the Dear Lord grants His Forgiveness, this human body finds lasting peace.

ਗੁਰ ਪਰਸਾਦੀ ਸੇਵ ਕਰੀ; ਸਚੁ ਗਹਿਰ ਗੰਭੀਰੈ ॥੧॥

gur parasaadee sev karee; sach gahir ganbheerai |1|

ਪੰਜਾਬੀ ਅਰਥ

ਗੁਰਾਂ ਦੀ ਮਿਹਰ ਦੁਆਰਾ ਮੈਂ ਸੱਚੇ, ਡੂਘੇ ਅਤੇ ਅਥਾਹ ਪ੍ਰਭੂ ਦੀ ਟਹਿਲ ਕਮਾਉਂਦਾ ਹਾਂ।

English meaning

By Guru's Grace, I serve the True One, who is Immeasurably Deep and Profound. ||1||

ਮਨ ਮੇਰੇ; ਨਾਮਿ ਰਤੇ ਸੁਖੁ ਹੋਇ ॥

man mere; naam rate sukh hoe |

ਪੰਜਾਬੀ ਅਰਥ

ਹੇ ਮੇਰੀ ਜਿੰਦੜੀਏ! ਨਾਮ ਨਾਲ ਰੰਗੀਜਣ ਦੁਆਰਾ ਤੂੰ ਆਰਾਮ ਪਾਵੇਗੀ।

English meaning

O my mind, attuned to the Naam, you shall find peace.

ਗੁਰਮਤੀ ਨਾਮੁ ਸਲਾਹੀਐ; ਦੂਜਾ. ਅਵਰੁ ਨ ਕੋਇ ॥੧॥ ਰਹਾਉ ॥

guramatee naam salaaheeai; doojaa. avar na koe |1| rahaau |

ਪੰਜਾਬੀ ਅਰਥ

ਗੁਰਾਂ ਦੀ ਸਿਖਿਆ ਦੁਆਰਾ ਸਾਹਿਬ ਦੇ ਨਾਮ ਦੀ ਮਹਿਮਾ ਕਰ, (ਕਿਉਂ ਜੋ) ਉਸ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਠਹਿਰਾਉ।

English meaning

Follow the Guru's Teachings, and praise the Naam; there is no other at all. ||1||Pause||

ਧਰਮ ਰਾਇ ਨੋ ਹੁਕਮੁ ਹੈ; ਬਹਿ ਸਚਾ ਧਰਮੁ ਬੀਚਾਰਿ ॥

dharam raae no hukam hai; beh sachaa dharam beechaar |

ਪੰਜਾਬੀ ਅਰਥ

ਧਰਮ-ਰਾਜੇ ਨੂੰ ਫੁਰਮਾਨ ਹੈ ਕਿ ਬੈਠ ਕੇ ਅਸਲੋਂ ਖਰਾ ਨਿਆਂ ਕਰੇ।

English meaning

The Righteous Judge of Dharma, by the Hukam of God's Command, sits and administers True Justice.

ਦੂਜੈ ਭਾਇ ਦੁਸਟੁ ਆਤਮਾ; ਓਹੁ ਤੇਰੀ ਸਰਕਾਰ ॥

doojai bhaae dusatt aatamaa; ohu teree sarakaar |

ਪੰਜਾਬੀ ਅਰਥ

ਹੋਰਸ ਨੂੰ ਪਰੀਤ ਕਰਨ ਵਾਲੀਆਂ ਮੰਦੀਆਂ ਰੂਹਾਂ, ਉਹ ਤੇਰੀ ਰਿਆਇਆ ਹਨ।

English meaning

Those evil souls, ensnared by the love of duality, are subject to Your Command.

ਅਧਿਆਤਮੀ. ਹਰਿ ਗੁਣ. ਤਾਸੁ ਮਨਿ; ਜਪਹਿ ਏਕੁ ਮੁਰਾਰਿ ॥

adhiaatamee. har gun. taas man; japeh ek muraar |

ਪੰਜਾਬੀ ਅਰਥ

ਸ਼੍ਰੇਸ਼ਟਤਾਈਆਂ ਦਾ ਖ਼ਜ਼ਾਨਾ ਵਾਹਿਗੁਰੂ ਰੂਹਾਨੀ ਰਾਹ ਦੇ ਰਾਹੀਆਂ ਦੇ ਦਿਲ ਅੰਦਰ ਵੱਸਦਾ ਹੈ ਅਤੇ ਉਹ ਹੰਕਾਰ ਦੇ ਵੈਰੀ ਇਕ ਸੁਆਮੀ ਦਾ ਸਿਮਰਨ ਕਰਦੇ ਹਨ।

English meaning

The souls on their spiritual journey chant and meditate within their minds on the One Lord, the Treasure of Excellence.

ਤਿਨ ਕੀ ਸੇਵਾ ਧਰਮ ਰਾਇ ਕਰੈ; ਧੰਨੁ ਸਵਾਰਣਹਾਰੁ ॥੨॥

tin kee sevaa dharam raae karai; dhan savaaranahaar |2|

ਪੰਜਾਬੀ ਅਰਥ

ਧਰਮ-ਰਾਜਾ ਉਨ੍ਹਾਂ ਦੀ ਟਹਿਲ ਕਮਾਉਂਦਾ ਹੈ। ਸੁਬਹਾਨ ਹੈ ਸੁਆਮੀ ਉਨ੍ਹਾਂ ਨੂੰ ਸ਼ਿੰਗਾਰਣ ਵਾਲਾ।

English meaning

The Righteous Judge of Dharma serves them; blessed is the Lord who adorns them. ||2||

ਮਨ ਕੇ ਬਿਕਾਰ ਮਨਹਿ ਤਜੈ; ਮਨਿ ਚੂਕੈ ਮੋਹੁ ਅਭਿਮਾਨੁ ॥

man ke bikaar maneh tajai; man chookai mohu abhimaan |

ਪੰਜਾਬੀ ਅਰਥ

ਜੇਕਰ ਇਨਸਾਨ ਆਪਣੇ ਚਿੱਤ ਦੀਆਂ ਬਦੀਆਂ ਨੂੰ ਚਿੱਤ ਅੰਦਰ ਹੀ ਖਤਮ ਕਰ ਦੇਵੇ ਅਤੇ ਆਪਣੇ ਚਿੱਤ ਵਿਚੋਂ ਸੰਸਾਰੀ ਮਮਤਾ ਤੇ ਸਵੈ-ਹੰਗਤਾ ਨੂੰ ਦੂਰ ਕਰ ਦੇਵੇ,

English meaning

One who eliminates mental wickedness from within the mind, and casts out emotional attachment and egotistical pride,

ਆਤਮ ਰਾਮੁ ਪਛਾਣਿਆ; ਸਹਜੇ ਨਾਮਿ ਸਮਾਨੁ ॥

aatam raam pachhaaniaa; sahaje naam samaan |

ਪੰਜਾਬੀ ਅਰਥ

ਤਦ ਉਹ ਵਿਆਪਕ ਰੂਹ ਨੂੰ ਸਿੰਞਾਣ ਲੈਂਦਾ ਹੈ ਅਤੇ ਸੁਖੈਨ ਹੀ ਹਰੀ ਨਾਮ ਵਿੱਚ ਲੀਨ ਹੋ ਜਾਂਦਾ ਹੈ।

English meaning

comes to recognize the All-pervading Soul, and is intuitively absorbed into the Naam.

ਬਿਨੁ ਸਤਿਗੁਰ. ਮੁਕਤਿ ਨ ਪਾਈਐ; ਮਨਮੁਖਿ ਫਿਰੈ ਦਿਵਾਨੁ ॥

bin satigur. mukat na paaeeai; manamukh firai divaan |

ਪੰਜਾਬੀ ਅਰਥ

ਸੱਚੇ ਗੁਰਾਂ ਦੇ ਬਾਝੋਂ ਅਧਰਮੀ ਨੂੰ ਮੋਖਸ਼ ਪਰਾਪਤ ਨਹੀਂ ਹੁੰਦੀ ਅਤੇ ਉਹ ਝੱਲੇ ਦੀ ਤਰ੍ਹਾਂ ਭਰਮਦਾ ਫਿਰਦਾ ਹੈ।

English meaning

Without the True Guru, the self-willed manmukhs do not find liberation; they wander around like lunatics.

ਸਬਦੁ ਨ ਚੀਨੈ. ਕਥਨੀ ਬਦਨੀ ਕਰੇ; ਬਿਖਿਆ ਮਾਹਿ ਸਮਾਨੁ ॥੩॥

sabad na cheenai. kathanee badanee kare; bikhiaa maeh samaan |3|

ਪੰਜਾਬੀ ਅਰਥ

ਉਹ ਹਰੀ ਦੇ ਸ਼ਬਦ ਦਾ ਚਿੰਤਨ ਨਹੀਂ ਕਰਦਾ, ਮੂੰਹ-ਜ਼ਬਾਨੀ ਗੱਲਾਂ ਹੀ ਕਰਦਾ ਹੈ ਅਤੇ ਪਾਪਾਂ ਅੰਦਰ ਗਲਤਾਨ ਹੈ।

English meaning

They do not contemplate the Shabad; engrossed in corruption, they utter only empty words. ||3||

ਸਭੁ ਕਿਛੁ ਆਪੇ ਆਪਿ ਹੈ; ਦੂਜਾ ਅਵਰੁ ਨ ਕੋਇ ॥

sabh kichh aape aap hai; doojaa avar na koe |

ਪੰਜਾਬੀ ਅਰਥ

ਹਰ ਸ਼ੈ ਠਾਕੁਰ ਖੁਦ ਹੀ ਹੈ। ਹੋਰ ਦੂਸਰਾ ਕੋਈ ਨਹੀਂ।

English meaning

He Himself is everything; there is no other at all.

ਜਿਉ ਬੋਲਾਏ ਤਿਉ ਬੋਲੀਐ; ਜਾ ਆਪਿ ਬੁਲਾਏ ਸੋਇ ॥

jiau bolaae tiau boleeai; jaa aap bulaae soe |

ਪੰਜਾਬੀ ਅਰਥ

ਜਦ ਉਹ ਸੁਆਮੀ ਖੁਦ ਸਾਨੂੰ ਬੁਲਾਉਂਦਾ ਹੈ ਅਸੀਂ ਉਸ ਤਰ੍ਹਾਂ ਬੋਲਦੇ ਹਾਂ, ਜਿਸ ਤਰ੍ਹਾਂ ਉਹ ਸਾਨੂੰ ਬੁਲਾਉਂਦਾ ਹੈ।

English meaning

I speak just as He makes me speak, when He Himself makes me speak.

ਗੁਰਮੁਖਿ ਬਾਣੀ ਬ੍ਰਹਮੁ ਹੈ; ਸਬਦਿ ਮਿਲਾਵਾ ਹੋਇ ॥

guramukh baanee braham hai; sabad milaavaa hoe |

ਪੰਜਾਬੀ ਅਰਥ

ਮੁੱਖੀ ਗੁਰਾਂ ਦਾ ਕਲਾਮ ਖੁਦ ਵਾਹਿਗੁਰੂ ਹੈ ਅਤੇ ਗੁਰਬਾਣੀ ਦੁਆਰਾ ਹੀ ਇਨਸਾਨ ਦਾ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ।

English meaning

The Word of the Gurmukh is God Himself. Through the Shabad, we merge in Him.

ਨਾਨਕ. ਨਾਮੁ ਸਮਾਲਿ ਤੂ; ਜਿਤੁ ਸੇਵਿਐ ਸੁਖੁ ਹੋਇ ॥੪॥੩੦॥੬੩॥

naanak. naam samaal too; jit seviai sukh hoe |4|30|63|

ਪੰਜਾਬੀ ਅਰਥ

ਹੇ ਨਾਨਕ! ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਜਿਸ ਦੀ ਟਹਿਲ ਕਮਾਉਣ ਦੁਆਰਾ ਤੈਨੂੰ ਸ਼ਾਂਤੀ ਪਰਾਪਤ ਹੋਵੇਗੀ।

English meaning

O Nanak, remember the Naam; serving Him, peace is obtained. ||4||30||63||