ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad N1W

Shabad

Read the complete Shabad with available meanings.

ਸਿਰੀਰਾਗੁ ਮਹਲਾ ੪ ਘਰੁ ੧ ॥

sireeraag mahalaa 4 ghar 1 |

ਪੰਜਾਬੀ ਅਰਥ

ਸਿਰੀ ਰਾਗ, ਚਊਥੀ ਪਾਤਸ਼ਾਹੀ।

English meaning

Siree Raag, Fourth Mehl, First House:

ਮੈ ਮਨਿ ਤਨਿ ਬਿਰਹੁ ਅਤਿ ਅਗਲਾ; ਕਿਉ. ਪ੍ਰੀਤਮੁ ਮਿਲੈ ਘਰਿ ਆਇ ॥

mai man tan birahu at agalaa; kiau. preetam milai ghar aae |

ਪੰਜਾਬੀ ਅਰਥ

ਮੇਰੀ ਆਤਮਾ ਤੇ ਦੇਹਿ ਅੰਦਰ ਇਕ ਨਿਹਾਇਤ ਹੀ ਘਣਾ ਵਿਛੋੜੇ ਦਾ ਦੁੱਖ ਹੈ। ਮੇਰਾ ਪਿਆਰਾ ਕਿਸ ਤਰ੍ਹਾਂ ਮੇਰੇ ਗ੍ਰਹਿ ਆ ਕੇ ਮੈਨੂੰ ਮਿਲੇਗਾ?

English meaning

Within my mind and body is the intense pain of separation; how can my Beloved come to meet me in my home?

ਜਾ ਦੇਖਾ ਪ੍ਰਭੁ ਆਪਣਾ; ਪ੍ਰਭਿ ਦੇਖਿਐ. ਦੁਖੁ ਜਾਇ ॥

jaa dekhaa prabh aapanaa; prabh dekhiai. dukh jaae |

ਪੰਜਾਬੀ ਅਰਥ

ਜਦ ਮੈਂ ਆਪਣੇ ਸਿਰ ਦੇ ਸਾਈਂ ਨੂੰ ਵੇਖਦੀ ਹਾਂ, ਸਾਈਂ ਨੂੰ ਵੇਖਣ ਦੁਆਰਾ ਮੇਰੀ ਤਕਲੀਫ ਦੂਰ ਹੋ ਜਾਂਦੀ ਹੈ।

English meaning

When I see my God, seeing God Himself, my pain is taken away.

ਜਾਇ ਪੁਛਾ ਤਿਨ ਸਜਣਾ; ਪ੍ਰਭੁ. ਕਿਤੁ ਬਿਧਿ ਮਿਲੈ ਮਿਲਾਇ ॥੧॥

jaae puchhaa tin sajanaa; prabh. kit bidh milai milaae |1|

ਪੰਜਾਬੀ ਅਰਥ

ਮੈਂ ਜਾ ਕੇ ਉਨ੍ਹਾਂ ਮਿੱਤ੍ਰਾਂ ਪਾਸੋਂ ਪਤਾ ਕਰਦੀ ਹਾਂ ਕਿ ਸੁਆਮੀ ਕਿਸ ਤਰੀਕੇ ਨਾਲ ਮਿਲਦਾ ਤੇ ਮਿਲਾਇਆ ਜਾਂਦਾ ਹੈ?

English meaning

I go and ask my friends, "How can I meet and merge with God?" ||1||

ਮੇਰੇ ਸਤਿਗੁਰਾ; ਮੈ. ਤੁਝ ਬਿਨੁ. ਅਵਰੁ ਨ ਕੋਇ ॥

mere satiguraa; mai. tujh bin. avar na koe |

ਪੰਜਾਬੀ ਅਰਥ

ਹੇ ਮੇਰੇ ਸੱਚੇ ਗੁਰਦੇਵ ਜੀ! ਤੇਰੇ ਬਗੈਰ ਮੇਰਾ ਹੋਰ-ਕਈ ਨਹੀਂ।

English meaning

O my True Guru, without You I have no other at all.

ਹਮ ਮੂਰਖ ਮੁਗਧ ਸਰਣਾਗਤੀ; ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥

ham moorakh mugadh saranaagatee; kar kirapaa mele har soe |1| rahaau |

ਪੰਜਾਬੀ ਅਰਥ

ਮੈਂ ਬੇਵਕੂਫ ਤੇ ਬੇ-ਸਮਝ ਹਾਂ ਅਤੇ ਮੈਂ ਤੇਰੀ ਸ਼ਰਣ ਸੰਭਾਲੀ ਹੈ। ਮੇਰੇ ਉਤੇ ਤਰਸ ਕਰ ਅਤੇ ਮੈਨੂੰ ਉਸ ਵਾਹਿਗੁਰੂ ਨਾਲ ਜੋੜ ਦੇ। ਠਹਿਰਾਉ।

English meaning

I am foolish and ignorant; I seek Your Sanctuary. Please be Merciful and unite me with the Lord. ||1||Pause||

ਸਤਿਗੁਰੁ ਦਾਤਾ. ਹਰਿ ਨਾਮ ਕਾ; ਪ੍ਰਭੁ ਆਪਿ ਮਿਲਾਵੈ ਸੋਇ ॥

satigur daataa. har naam kaa; prabh aap milaavai soe |

ਪੰਜਾਬੀ ਅਰਥ

ਸੱਚਾ ਗੁਰੂ ਵਾਹਿਗੁਰੂ ਦੇ ਨਾਮ ਦਾ ਦਾਤਾਰ ਹੈ। ਖ਼ੁਦ ਹੀ ਉਹ ਮੈਨੂੰ ਉਸ ਸਾਹਿਬ ਨਾਲ ਮਿਲਾਉਂਦਾ ਹੈ।

English meaning

The True Guru is the Giver of the Name of the Lord. God Himself causes us to meet Him.

ਸਤਿਗੁਰਿ ਹਰਿ ਪ੍ਰਭੁ ਬੁਝਿਆ; ਗੁਰ ਜੇਵਡੁ. ਅਵਰੁ ਨ ਕੋਇ ॥

satigur har prabh bujhiaa; gur jevadd. avar na koe |

ਪੰਜਾਬੀ ਅਰਥ

ਸੱਚੇ ਗੁਰਾਂ ਨੇ ਵਾਹਿਗੁਰੂ-ਸੁਆਮੀ ਨੂੰ ਸਮਝਿਆ ਹੈ। ਗੁਰਾਂ ਜਿੰਨਾ ਵੱਡਾ ਹੋਰ ਕੋਈ ਨਹੀਂ।

English meaning

The True Guru understands the Lord God. There is no other as Great as the Guru.

ਹਉ. ਗੁਰ ਸਰਣਾਈ ਢਹਿ ਪਵਾ; ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥

hau. gur saranaaee dteh pavaa; kar deaa mele prabh soe |2|

ਪੰਜਾਬੀ ਅਰਥ

ਮੈਂ ਜਾ ਕੇ ਗੁਰਾਂ ਦੀ ਪਨਾਹ ਵਿੱਚ ਡਿੱਗ ਪੈਦਾ ਹਾਂ। ਆਪਣੀ ਰਹਿਮਤ ਸਦਕਾ ਉਹ ਮੈਨੂੰ ਉਸ ਸਾਈਂ ਨਾਲ ਮਿਲਾ ਦਿੰਦਾ ਹੈ।

English meaning

I have come and collapsed in the Guru's Sanctuary. In His Kindness, He has united me with God. ||2||

ਮਨਹਠਿ. ਕਿਨੈ ਨ ਪਾਇਆ; ਕਰਿ ਉਪਾਵ. ਥਕੇ ਸਭੁ ਕੋਇ ॥

manahatth. kinai na paaeaa; kar upaav. thake sabh koe |

ਪੰਜਾਬੀ ਅਰਥ

ਚਿੱਤ ਦੀ ਜਿੱਦ ਰਾਹੀਂ ਕਿਸੇ ਨੂੰ ਭੀ ਸਾਹਿਬ ਪਰਾਪਤ ਨਹੀਂ ਹੋਇਆ। ਸਾਰੇ ਜਣੇ ਉਪਰਾਲੇ ਕਰ ਕੇ ਹਾਰ-ਟੁਟ ਗਏ ਹਨ।

English meaning

No one has found Him by stubborn-mindedness. All have grown weary of the effort.

ਸਹਸ ਸਿਆਣਪ ਕਰਿ ਰਹੇ; ਮਨਿ ਕੋਰੈ. ਰੰਗੁ ਨ ਹੋਇ ॥

sehas siaanap kar rahe; man korai. rang na hoe |

ਪੰਜਾਬੀ ਅਰਥ

ਹਜ਼ਾਰਾਂ ਹੀ ਚਤਰਾਈਆਂ ਕਰ ਕੇ ਪ੍ਰਾਣੀ ਨਾਕਾਮਯਾਬ ਹੋ ਗਏ ਹਨ। ਅਣਭਿੱਜ ਮਨੂਆ ਪ੍ਰਭੂ ਦੀ ਪ੍ਰੀਤ ਨੂੰ ਧਾਰਨ ਨਹੀਂ ਕਰਦਾ।

English meaning

Thousands of clever mental tricks have been tried, but still, the raw and undisciplined mind does not absorb the Color of the Lord's Love.

ਕੂੜਿ ਕਪਟਿ. ਕਿਨੈ ਨ ਪਾਇਓ; ਜੋ ਬੀਜੈ ਖਾਵੈ ਸੋਇ ॥੩॥

koorr kapatt. kinai na paaeo; jo beejai khaavai soe |3|

ਪੰਜਾਬੀ ਅਰਥ

ਝੂਠ ਤੇ ਛਲ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਪਰਾਪਤ ਨਹੀਂ ਹੋਇਆ। ਜੋ ਮੁਛ ਜੀਵ ਬੀਜਦਾ ਹੈ, ਉਹੀ ਉਹ ਖਾਂਦਾ ਹੈ।

English meaning

By falsehood and deception, none have found Him. Whatever you plant, you shall eat. ||3||

ਸਭਨਾ ਤੇਰੀ ਆਸ ਪ੍ਰਭੁ; ਸਭ ਜੀਅ ਤੇਰੇ. ਤੂੰ ਰਾਸਿ ॥

sabhanaa teree aas prabh; sabh jeea tere. toon raas |

ਪੰਜਾਬੀ ਅਰਥ

ਮੇਰੇ ਮਾਲਕ! ਤੂੰ ਸਮੂਹ ਦੀ ਆਸ ਉਮੀਦ ਹੈਂ। ਸਾਰੇ ਜੀਵ ਤੇਰੇ ਹਨ ਅਤੇ ਤੂੰ ਸਾਰਿਆਂ ਦੀ ਰਾਸ-ਪੂੰਜੀ ਹੈਂ।

English meaning

O God, You are the Hope of all. All beings are Yours; You are the Wealth of all.

ਪ੍ਰਭ ਤੁਧਹੁ ਖਾਲੀ ਕੋ ਨਹੀ; ਦਰਿ ਗੁਰਮੁਖਾ ਨੋ ਸਾਬਾਸਿ ॥

prabh tudhahu khaalee ko nahee; dar guramukhaa no saabaas |

ਪੰਜਾਬੀ ਅਰਥ

ਤੇਰੇ ਪਾਸੋਂ ਹੈ ਸਾਹਿਬ! ਕੋਈ ਭੀ ਸੱਖਣੀ ਹੱਥੀਂ ਨਹੀਂ ਹੈ। ਤੇਰੇ ਬੂਹੇ ਤੇ ਗੁਰੂ-ਪਿਆਰਿਆਂ ਨੂੰ ਆਫ਼ਰੀਨ ਮਿਲਦੀ ਹੈ।

English meaning

O God, none return from You empty-handed; at Your Door, the Gurmukhs are praised and acclaimed.

ਬਿਖੁ ਭਉਜਲ ਡੁਬਦੇ ਕਢਿ ਲੈ; ਜਨ ਨਾਨਕ ਕੀ ਅਰਦਾਸਿ ॥੪॥੧॥੬੫॥

bikh bhaujal ddubade kadt lai; jan naanak kee aradaas |4|1|65|

ਪੰਜਾਬੀ ਅਰਥ

ਨਫਰ ਨਾਲਕ ਇਕ ਪ੍ਰਾਰਥਨਾ ਕਰਦਾ ਹੈ, ਇਨਸਾਨ ਪਾਪਾਂ ਦੇ ਭਿਆਨਕ ਸਮੁੰਦਰ ਅੰਦਰ ਡੁਬ ਰਹੇ ਹਨ, ਤੂੰ ਉਹਨਾਂ ਨੂੰ ਬਾਹਰ ਧੂਹ ਲੈ।

English meaning

In the terrifying world-ocean of poison, people are drowning-please lift them up and save them! This is servant Nanak's humble prayer. ||4||1||65||