ਸਿਰੀਰਾਗੁ ਮਹਲਾ ੩ ॥
sireeraag mahalaa 3 |
ਸਿਰੀ ਰਾਗ, ਤੀਜੀ ਪਾਤਸ਼ਾਹੀ।
Siree Raag, Third Mehl:
Read the complete Shabad with available meanings.
ਸਿਰੀਰਾਗੁ ਮਹਲਾ ੩ ॥
sireeraag mahalaa 3 |
ਸਿਰੀ ਰਾਗ, ਤੀਜੀ ਪਾਤਸ਼ਾਹੀ।
Siree Raag, Third Mehl:
ਜਗਿ ਹਉਮੈ ਮੈਲੁ ਦੁਖੁ ਪਾਇਆ; ਮਲੁ ਲਾਗੀ ਦੂਜੈ ਭਾਇ ॥
jag haumai mail dukh paaeaa; mal laagee doojai bhaae |
ਹੰਕਾਰ ਦੀ ਗਿਲਾਜ਼ਤ ਨਾਲ ਲਿਬੜ ਜਾਣ ਕਰ ਕੇ ਦੁਨੀਆਂ ਤਕਲੀਫ ਉਠਾਉਂਦੀ ਹੈ। ਸੰਸਾਰੀ ਮਮਤਾ ਦੇ ਕਾਰਨ ਇਹ ਹੰਕਾਰ ਦੀ ਮੈਲ ਲਗਦੀ ਹੈ।
The world is polluted with the filth of egotism, suffering in pain. This filth sticks to them because of their love of duality.
ਮਲੁ ਹਉਮੈ ਧੋਤੀ. ਕਿਵੈ ਨ ਉਤਰੈ; ਜੇ ਸਉ ਤੀਰਥ ਨਾਇ ॥
mal haumai dhotee. kivai na utarai; je sau teerath naae |
ਕਿਸੇ ਜ਼ਰੀਏ ਨਾਲ ਇਹ ਹੰਗਤਾ ਦੀ ਗੰਦਗੀ ਧੋਣ ਨਾਲ ਦੂਰ ਨਹੀਂ ਹੁੰਦੀ, ਭਾਵੇਂ ਆਦਮੀ ਸੈਕੜੇ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਪਿਆ ਕਰੇ।
This filth of egotism cannot be washed away, even by taking cleansing baths at hundreds of sacred shrines.
ਬਹੁ ਬਿਧਿ ਕਰਮ ਕਮਾਵਦੇ; ਦੂਣੀ ਮਲੁ ਲਾਗੀ ਆਇ ॥
bahu bidh karam kamaavade; doonee mal laagee aae |
ਅਨੇਕਾਂ ਤਰੀਕਿਆਂ ਨਾਲ ਕਰਮ-ਕਾਂਡ ਕਰਨ ਦੁਆਰਾ, ਸਗੋਂ ਆਦਮੀ ਨੂੰ ਦੁਗਣੀ ਮੈਲ ਚਿਮੜਦੀ ਹੈ।
Performing all sorts of rituals, people are smeared with twice as much filth.
ਪੜਿਐ. ਮੈਲੁ ਨ ਉਤਰੈ; ਪੂਛਹੁ ਗਿਆਨੀਆ ਜਾਇ ॥੧॥
parriai. mail na utarai; poochhahu giaaneea jaae |1|
ਇਲਮ ਹਾਸਲ ਕਰਨ ਦੁਆਰਾ ਮਲੀਨਤਾ ਕੱਟੀ ਨਹੀਂ ਜਾਂਦੀ। ਜਾਂ ਕੇ ਬ੍ਰਹਿਮ-ਵੇਤਿਆਂ ਤੋਂ ਪਤਾ ਕਰ ਲਓ।
This filth is not removed by studying. Go ahead, and ask the wise ones. ||1||
ਮਨ ਮੇਰੇ; ਗੁਰ ਸਰਣਿ ਆਵੈ, ਤਾ ਨਿਰਮਲੁ ਹੋਇ ॥
man mere; gur saran aavai, taa niramal hoe |
ਹੇ ਮੇਰੀ ਜਿੰਦੇ! ਜੇਕਰ ਤੂੰ ਗੁਰਾਂ ਦੀ ਸ਼ਰਣਾਗਤ ਆ ਜਾਵੇ ਤਦ ਤੂੰ ਮਲ-ਰਹਿਤ ਹੋ ਜਾਏਗੀ।
O my mind, coming to the Sanctuary of the Guru, you shall become immaculate and pure.
ਮਨਮੁਖ. ਹਰਿ ਹਰਿ ਕਰਿ ਥਕੇ; ਮੈਲੁ. ਨ ਸਕੀ ਧੋਇ ॥੧॥ ਰਹਾਉ ॥
manamukh. har har kar thake; mail. na sakee dhoe |1| rahaau |
ਪ੍ਰਤੀਕੂਲ ਹਰੀ ਦੇ ਨਾਮ ਦਾ ਉਚਾਰਨ ਕਰਦੇ ਕਰਦੇ ਹੰਭ ਗਏ ਹਨ, ਪਰੰਤੂ ਉਨ੍ਹਾਂ ਦੀ ਮੈਲ ਧੋਤੀ ਨਹੀਂ ਜਾ ਸਕੀ।
The self-willed manmukhs have grown weary of chanting the Name of the Lord, Har, Har, but their filth cannot be removed. ||1||Pause||
ਮਨਿ ਮੈਲੈ. ਭਗਤਿ ਨ ਹੋਵਈ; ਨਾਮੁ. ਨ ਪਾਇਆ ਜਾਇ ॥
man mailai. bhagat na hovee; naam. na paaeaa jaae |
ਮਲੀਨ-ਆਤਮਾ ਨਾਲ ਹਰੀ ਦਾ ਸਿਮਰਨ ਨਹੀਂ ਹੁੰਦਾ ਤੇ ਨਾਂ ਹੀ ਨਾਮ ਪਰਾਪਤ ਹੁੰਦਾ ਹੈ।
With a polluted mind, devotional service cannot be performed, and the Naam, the Name of the Lord, cannot be obtained.
ਮਨਮੁਖ ਮੈਲੇ. ਮੈਲੇ ਮੁਏ; ਜਾਸਨਿ ਪਤਿ ਗਵਾਇ ॥
manamukh maile. maile mue; jaasan pat gavaae |
ਆਪ-ਹੁਦਰੇ ਗੰਦੇ ਜੀਉਂਦੇ ਹਨ, ਗੰਦੇ ਹੀ ਉਹ ਮਰਦੇ ਹਨ ਅਤੇ ਉਹ ਆਪਣੀ ਇਜ਼ਤ ਗੁਆ ਕੇ ਤੁਰਦੇ ਹਨ।
The filthy, self-willed manmukhs die in filth, and they depart in disgrace.
ਗੁਰ ਪਰਸਾਦੀ ਮਨਿ ਵਸੈ; ਮਲੁ ਹਉਮੈ ਜਾਇ ਸਮਾਇ ॥
gur parasaadee man vasai; mal haumai jaae samaae |
ਗੁਰਾਂ ਦੀ ਦਇਆ ਦੁਆਰਾ ਹੰਕਾਰ ਦੀ ਮਲੀਨਤਾ ਨਾਸ ਹੋ ਜਾਂਦੀ ਹੈ ਅਤੇ ਮਾਲਕ ਮਨੁੱਖ ਦੇ ਚਿੱਤ ਵਿੱਚ ਟਿਕ ਜਾਂਦਾ ਹੇ।
By Guru's Grace, the Lord comes to abide in the mind, and the filth of egotism is dispelled.
ਜਿਉ. ਅੰਧੇਰੈ ਦੀਪਕੁ ਬਾਲੀਐ; ਤਿਉ ਗੁਰ ਗਿਆਨਿ. ਅਗਿਆਨੁ ਤਜਾਇ ॥੨॥
jiau. andherai deepak baaleeai; tiau gur giaan. agiaan tajaae |2|
ਜਿਵੇਂ ਅਨ੍ਹੇਰੇ ਵਿੱਚ ਦੀਵਾ ਜਗਾਉਣ ਨਾਲ ਹਨੇਰਾ ਦੂਰ ਹੁੰਦਾ ਹੈ, ਤਿਵੇਂ ਹੀ ਗੁਰਾਂ ਦਾ ਦਿਤਾ ਹੋਇਆ ਬ੍ਰਹਮ-ਬੋਧ, ਆਤਮਕ-ਅਨ੍ਹੇਰੇ ਨੂੰ ਦੂਰ ਕਰ ਦਿੰਦਾ ਹੈ।
Like a lamp lit in the darkness, the spiritual wisdom of the Guru dispels ignorance. ||2||
ਹਮ ਕੀਆ ਹਮ ਕਰਹਗੇ; ਹਮ ਮੂਰਖ ਗਾਵਾਰ ॥
ham keea ham karahage; ham moorakh gaavaar |
ਮੈਂ ਬੁੱਧੂ ਬੇਵਕੂਫ ਹਾਂ ਕਿਉਂ ਜੋ ਮੈਂ ਕਹਿੰਦਾ ਹਾਂ: ਮੈਂ ਇਹ ਕੀਤਾ ਮੈਂ ਅੋਹ ਕਰਾਂਗਾ।
"I have done this, and I will do that" - I am an idiotic fool for saying this!
ਕਰਣੈ ਵਾਲਾ ਵਿਸਰਿਆ; ਦੂਜੈ ਭਾਇ ਪਿਆਰੁ ॥
karanai vaalaa visariaa; doojai bhaae piaar |
ਮੈਂ ਅਸਲੀ ਕਰਣਹਾਰ ਨੂੰ ਭੁੱਲ ਗਿਆ ਹਾਂ, ਮੇਰੀ ਪ੍ਰੀਤ ਦਵੈਤ-ਭਾਵ ਨਾਲ ਹੈ।
I have forgotten the Doer of all; I am caught in the love of duality.
ਮਾਇਆ ਜੇਵਡੁ. ਦੁਖੁ ਨਹੀ; ਸਭਿ ਭਵਿ ਥਕੇ ਸੰਸਾਰੁ ॥
maaeaa jevadd. dukh nahee; sabh bhav thake sansaar |
ਕੋਈ ਪੀੜ ਭੀ ਐਡੀ-ਵੱਡੀ ਨਹੀਂ, ਜਿੰਨੀ ਮਾਇਆ ਦੀ ਲਗਨ ਦੀ ਹੈ। ਇਸ ਦੇ ਨਾਲ ਭਰਿਸ਼ਟ ਹੋ ਕੇ ਆਦਮੀ ਸਾਰੇ ਜਹਾਨ ਅੰਦਰ ਟੱਕਰ ਮਾਰ ਕੇ ਹਾਰ-ਹੁਟ ਜਾਂਦਾ ਹੈ।
There is no pain as great as the pain of Maya; it drives people to wander all around the world, until they become exhausted.
ਗੁਰਮਤੀ ਸੁਖੁ ਪਾਈਐ; ਸਚੁ ਨਾਮੁ ਉਰ ਧਾਰਿ ॥੩॥
guramatee sukh paaeeai; sach naam ur dhaar |3|
ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ-ਨਾਮ ਨੂੰ ਦਿਲ ਨਾਲ ਲਾ ਕੇ ਇਨਸਾਨ ਸ਼ਾਂਤੀ ਪਾਉਂਦਾ ਹੈ।
Through the Guru's Teachings, peace is found, with the True Name enshrined in the heart. ||3||
ਜਿਸ ਨੋ ਮੇਲੇ. ਸੋ ਮਿਲੈ; ਹਉ. ਤਿਸੁ ਬਲਿਹਾਰੈ ਜਾਉ ॥
jis no mele. so milai; hau. tis balihaarai jaau |
ਜਿਸ ਨੂੰ, ਵਾਹਿਗੁਰੂ ਮਿਲਾਉਂਦਾ ਹੈ, ਉਹ ਹੀ ਉਸ ਨੂੰ ਮਿਲਦਾ ਹੈ। ਮੈਂ ਐਸੇ ਪੁਰਸ਼ ਤੋਂ ਕੁਰਬਾਨ ਜਾਂਦਾ ਹਾਂ।
I am a sacrifice to those who meet and merge with the Lord.
ਏ ਮਨ ਭਗਤੀ ਰਤਿਆ; ਸਚੁ ਬਾਣੀ ਨਿਜ ਥਾਉ ॥
e man bhagatee ratiaa; sach baanee nij thaau |
ਜਦ ਇਹ ਆਤਮਾ ਸਾਹਿਬ-ਦੇ-ਸਿਮਰਨ ਨਾਲ ਰੰਗੀ ਜਾਂਦੀ ਹੈ, ਸੱਚੇ ਸ਼ਬਦ ਰਾਹੀਂ ਇਹ ਆਪਣੇ ਥਾਂ ਨੂੰ ਪਾ ਲੈਂਦੀ ਹੈ।
This mind is attuned to devotional worship; through the True Word of Gurbani, it finds its own home.
ਮਨਿ ਰਤੇ ਜਿਹਵਾ ਰਤੀ; ਹਰਿ ਗੁਣ ਸਚੇ ਗਾਉ ॥
man rate jihavaa ratee; har gun sache gaau |
ਤੇਰੀ ਆਤਮਾ ਰੰਗੀ ਜਾਵੇਗੀ ਅਤੇ ਰੰਗੀ ਜਾਵੇਗੀ ਤੇਰੀ ਰਸਨਾ, ਪ੍ਰਭੂ ਦੀ ਪ੍ਰੀਤ ਨਾਲ, ਜੇਕਰ ਤੂੰ ਸੱਚੇ ਵਾਹਿਗੁਰੂ ਦਾ ਜੱਸ ਗਾਇਨ ਕਰੇ।
With the mind so imbued, and the tongue imbued as well, sing the Glorious Praises of the True Lord.
ਨਾਨਕ. ਨਾਮੁ ਨ ਵੀਸਰੈ; ਸਚੇ ਮਾਹਿ ਸਮਾਉ ॥੪॥੩੧॥੬੪॥
naanak. naam na veesarai; sache maeh samaau |4|31|64|
ਨਾਨਕ, ਰੱਬ ਦੇ ਨਾਮ ਨੂੰ ਨਾਂ ਭੁਲਾ ਅਤੇ ਸਤਿਪੁਰਖ ਦੇ ਅੰਦਰ ਲੀਨ ਹੋ ਜਾ।
O Nanak, never forget the Naam; immerse yourself in the True One. ||4||31||64||