ਵਡਭਾਗੀ ਮਿਲੁ ਰਾਮਾ ॥੧॥
vaddabhaagee mil raamaa |1|
ਓ ਭਾਰੇ ਨਸੀਬਾਂ ਵਾਲਿਆਂ, ਵਿਆਪਕ ਸਾਈਂ ਨਾਲ ਜੁੜ।
By great good fortune, you shall meet with the Lord. ||1||
Read respectfully, Ang by Ang, with available transliteration and meanings.
ਵਡਭਾਗੀ ਮਿਲੁ ਰਾਮਾ ॥੧॥
vaddabhaagee mil raamaa |1|
ਓ ਭਾਰੇ ਨਸੀਬਾਂ ਵਾਲਿਆਂ, ਵਿਆਪਕ ਸਾਈਂ ਨਾਲ ਜੁੜ।
By great good fortune, you shall meet with the Lord. ||1||
ਗੁਰੁ ਜੋਗੀ ਪੁਰਖੁ ਮਿਲਿਆ; ਰੰਗੁ ਮਾਣੀ ਜੀਉ ॥
gur jogee purakh miliaa; rang maanee jeeo |
ਮੈਂ ਯੋਗੀ ਗੁਰੂ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਉਸ ਦੇ ਅਨੰਦ ਅੰਦਰ ਮੌਜਾ ਕਰਦਾ ਹਾਂ।
I have met the Guru, the Yogi, the Primal Being; I am delighted with His Love.
ਗੁਰੁ ਹਰਿ ਰੰਗਿ ਰਤੜਾ; ਸਦਾ ਨਿਰਬਾਣੀ ਜੀਉ ॥
gur har rang ratarraa; sadaa nirabaanee jeeo |
ਗੁਰੂ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ ਅਤੇ ਸਦੀਵ ਹੀ ਪਵਿੱਤ੍ਰ ਹੈ।
The Guru is imbued with the Love of the Lord; He dwells forever in Nirvaanaa.
ਵਡਭਾਗੀ ਮਿਲੁ; ਸੁਘੜ ਸੁਜਾਣੀ ਜੀਉ ॥
vaddabhaagee mil; sugharr sujaanee jeeo |
ਪਰਮ ਚੰਗੀ ਕਿਸਮਤ ਦੁਆਰਾ ਮੈਂ ਕਾਮਲ ਅਤੇ ਸਰਬਗ ਸੁਆਮੀ ਨੂੰ ਮਿਲ ਪਿਆ ਹਾਂ।
By great good fortune, I met the most accomplished and all-knowing Lord.
ਮੇਰਾ ਮਨੁ ਤਨੁ; ਹਰਿ ਰੰਗਿ ਭਿੰਨਾ ॥੨॥
meraa man tan; har rang bhinaa |2|
ਮੇਰੀ ਆਤਮਾ ਤੇ ਦੇਹਿ ਵਾਹਿਗੁਰੂ ਦੀ ਪਿਰਹੜੀ ਨਾਲ ਗੱਚ ਹੋਈ ਹੋਈ ਹਨ।
My mind and body are drenched in the Love of the Lord. ||2||
ਆਵਹੁ ਸੰਤਹੁ ਮਿਲਿ; ਨਾਮੁ ਜਪਾਹਾ ॥
aavahu santahu mil; naam japaahaa |
ਆਓ ਸਾਧੂਓ! ਆਪਾ ਇਕੱਠੇ ਹੋ ਕੇ, ਸਾਹਿਬ ਦੇ ਨਾਮ ਦਾ ਉਚਾਰਣ ਕਰੀਏ।
Come, O Saints - let's meet together and chant the Naam, the Name of the Lord.
ਵਿਚਿ ਸੰਗਤਿ; ਨਾਮੁ ਸਦਾ ਲੈ ਲਾਹਾ ਜੀਉ ॥
vich sangat; naam sadaa lai laahaa jeeo |
ਸਚਿਆਰਾ ਦੇ ਸਮਾਗਮ ਅੰਦਰ ਆਓ ਆਪਾ, ਹਮੇਸ਼ਾਂ ਮਾਲਕ ਦੇ ਨਾਮ ਦਾ ਨਫ਼ਾ ਕਮਾਈਏ।
In the Sangat, the Holy Congregation, let's earn the lasting profit of the Naam.
ਕਰਿ ਸੇਵਾ ਸੰਤਾ; ਅੰਮਿ੍ਰਤੁ ਮੁਖਿ ਪਾਹਾ ਜੀਉ ॥
kar sevaa santaa; amrit mukh paahaa jeeo |
ਪਵਿੱਤ੍ਰ ਪੁਰਸ਼ਾਂ ਦੀ ਟਹਿਲ ਕਮਾਉਣ ਦੁਆਰਾ, ਆਓ ਆਪਾਂ ਆਪਣੇ ਮੂੰਹ ਵਿੱਚ ਸੁਧਾਰਸ ਚੋਈਏ।
Let's serve the Saints, and drink in the Ambrosial Nectar.
ਮਿਲੁ; ਪੂਰਬਿ ਲਿਖਿਅੜੇ ਧੁਰਿ ਕਰਮਾ ॥੩॥
mil; poorab likhiarre dhur karamaa |3|
ਬੰਦਾ ਸਾਧੂ ਗੁਰਾਂ ਨੂੰ ਮਿਲ ਪੈਂਦਾ ਹੈ ਜੇਕਰ ਆਦਿ ਸਾਈਂ ਨੇ ਐਸੀ ਪ੍ਰਾਲਬੰਧ ਪਹਿਲਾਂ ਤੋਂ ਹੀ ਲਿਖੀ ਹੋਈ ਹੋਵੇ।
By one's karma and pre-ordained destiny, they are met. ||3||
ਸਾਵਣਿ ਵਰਸੁ; ਅੰਮਿ੍ਰਤਿ ਜਗੁ ਛਾਇਆ ਜੀਉ ॥
saavan varas; amrit jag chhaaeaa jeeo |
ਸਾਉਣ ਦੇ ਮਹੀਨੇ ਵਿੱਚ ਨਾਮ-ਸੁਧਾਰਸ ਵਾਲਾ ਬੱਦਲ ਸੰਸਾਰ ਉਤੇ ਛਾਇਆ ਹੋਇਆ ਹੈ।
In the month of Saawan, the clouds of Ambrosial Nectar hang over the world.
ਮਨੁ ਮੋਰੁ. ਕੁਹੁਕਿਅੜਾ; ਸਬਦੁ. ਮੁਖਿ ਪਾਇਆ ॥
man mor. kuhukiarraa; sabad. mukh paaeaa |
ਨਾਮ ਅੰਮ੍ਰਿਤ ਨੂੰ ਚਖ ਕੇ ਮੇਰੇ ਮਨੂਏ ਦਾ ਸਿਖਾਧਾਰਬ ਚਹਿਚਹਾਉਣ ਲਗ ਪਿਆ।
The peacock of the mind chirps, and receives the Word of the Shabad, in its mouth;
ਹਰਿ ਅੰਮਿ੍ਰਤੁ ਵੁਠੜਾ; ਮਿਲਿਆ ਹਰਿ ਰਾਇਆ ਜੀਉ ॥
har amrit vuttharraa; miliaa har raaeaa jeeo |
ਈਸ਼ਵਰੀ ਆਬਿ-ਹਿਯਾਤ ਵਰਸਦਾ ਹੈ ਅਤੇ ਵਾਹਿਗੁਰੂ ਪਾਤਸ਼ਾਹ ਆ ਮਿਲਦਾ ਹੈ।
the Ambrosial Nectar of the Lord rains down, and the Sovereign Lord King is met.
ਜਨ ਨਾਨਕ. ਪ੍ਰੇਮਿ ਰਤੰਨਾ ॥੪॥੧॥੨੭॥੬੫॥
jan naanak. prem ratanaa |4|1|27|65|
ਗੁਮਾਸ਼ਤਾ ਨਾਨਕ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹੈ।
Servant Nanak is imbued with the Love of the Lord. ||4||1||27||65||
ਗਉੜੀ ਮਾਝ ਮਹਲਾ ੪ ॥
gaurree maajh mahalaa 4 |
ਗਊੜੀ ਮਾਝ ਪਾਤਸ਼ਾਹੀ ਚੋਥੀ!
Gauree Maajh, Fourth Mehl:
ਆਉ ਸਖੀ; ਗੁਣ ਕਾਮਣ ਕਰੀਹਾ ਜੀਉ ॥
aau sakhee; gun kaaman kareehaa jeeo |
ਆਓ ਸਹੇਲੀਓ! ਆਪਾਂ ਨੇਕੀਆਂ ਦੇ ਜਾਦੂ ਟੂਣੇ ਬਣਾਈਏ।
Come, O sisters - let's make virtue our charms.
ਮਿਲਿ ਸੰਤ ਜਨਾ; ਰੰਗੁ ਮਾਣਿਹ ਰਲੀਆ ਜੀਉ ॥
mil sant janaa; rang maanih raleea jeeo |
ਪਵਿੱਤ੍ਰ ਪੁਰਸ਼ਾਂ ਨੂੰ ਭੇਟ ਕੇ ਆਪਾਂ ਪ੍ਰਭੂ ਦੀ ਪ੍ਰੀਤ ਦਾ ਆਰਾਮ ਤੇ ਅਨੰਦ ਭੋਗੀਏ।
Let's join the Saints, and enjoy the pleasure of the Lord's Love.
ਗੁਰ ਦੀਪਕੁ ਗਿਆਨੁ; ਸਦਾ ਮਨਿ ਬਲੀਆ ਜੀਉ ॥
gur deepak giaan; sadaa man baleea jeeo |
ਗੁਰਾਂ ਦੇ ਬਖਸ਼ੇ ਹੋਏ ਬ੍ਰਹਿਮਬੋਧ ਦਾ ਦੀਪ ਹਮੇਸ਼ਾਂ ਮੇਰੇ ਚਿੱਤ ਅੰਦਰ ਬਲਦਾ ਰਹਿੰਦਾ ਹੈ।
The lamp of the Guru's spiritual wisdom burns steadily in my mind.
ਹਰਿ ਤੁਠੈ; ਢੁਲਿ ਢੁਲਿ ਮਿਲੀਆ ਜੀਉ ॥੧॥
har tutthai; dtul dtul mileea jeeo |1|
ਪਰਮ ਪਰਸੰਨ ਤੇ ਰਹਿਮ ਨਾਲ ਨਰਮ ਹੋ ਕੇ ਮਾਲਕ ਮੈਨੂੰ ਮਿਲ ਪਿਆ ਹੈ।
The Lord, being pleased and moved by pity, has led me to meet Him. ||1||
ਮੇਰੈ ਮਨਿ ਤਨਿ ਪ੍ਰੇਮੁ ਲਗਾ; ਹਰਿ ਢੋਲੇ ਜੀਉ ॥
merai man tan prem lagaa; har dtole jeeo |
ਮੇਰੇ ਚਿੱਤ ਤੇ ਸਰੀਰ ਅੰਦਰ ਪਿਆਰੇ ਵਾਹਿਗੁਰੂ ਦੀ ਪ੍ਰੀਤ ਲੱਗੀ ਹੋਈ ਹੈ।
My mind and body are filled with love for my Darling Lord.
ਮੈ ਮੇਲੇ ਮਿਤ੍ਰੁ; ਸਤਿਗੁਰੁ ਵੇਚੋਲੇ ਜੀਉ ॥
mai mele mitru; satigur vechole jeeo |
ਸਤਿਗੁਰੂ ਬਸੀਨ ਨੇ ਮੈਨੂੰ ਮੇਰੇ ਯਾਰ ਨਾਲ ਮਿਲਾ ਦਿੱਤਾ ਹੈ।
The True Guru, the Divine Intermediary, has united me with my Friend.
ਮਨੁ ਦੇਵਾਂ ਸੰਤਾ; ਮੇਰਾ ਪ੍ਰਭੁ ਮੇਲੇ ਜੀਉ ॥
man devaan santaa; meraa prabh mele jeeo |
ਮੈਂ ਆਪਣਾ ਚਿੱਤ ਗੁਰੂ-ਸਾਧੂ ਨੂੰ ਅਰਪਨ ਕਰਦਾ ਹਾਂ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾਉਂਦਾ ਹੈ।
I offer my mind to the Guru, who has led me to meet my God.
ਹਰਿ ਵਿਟੜਿਅਹੁ; ਸਦਾ ਘੋਲੇ ਜੀਉ ॥੨॥
har vittarriahu; sadaa ghole jeeo |2|
ਵਾਹਿਗੁਰੂ ਉਤੇ ਮੈਂ ਹਮੇਸ਼ਾਂ ਕੁਰਬਾਨ ਜਾਂਦਾ ਹਾਂ।
I am forever a sacrifice to the Lord. ||2||
ਵਸੁ ਮੇਰੇ ਪਿਆਰਿਆ. ਵਸੁ ਮੇਰੇ ਗੋਵਿਦਾ; ਹਰਿ ਕਰਿ ਕਿਰਪਾ. ਮਨਿ ਵਸੁ ਜੀਉ ॥
vas mere piaariaa. vas mere govidaa; har kar kirapaa. man vas jeeo |
ਨਿਵਾਸ ਕਰ, ਮੇਰੇ ਪ੍ਰੀਤਮ, ਨਿਵਾਸ ਕਰ, ਹੇ ਆਲਮ ਦੇ ਸੁਆਮੀ! ਹੇ ਵਾਹਿਗੁਰੂ ਮਿਹਰ ਧਾਰ! ਅਤੇ ਮੇਰੇ ਚਿੱਤ ਵਿੱਚ ਨਿਵਾਸ ਕਰ।
Dwell, O my Beloved, dwell, O my Lord of the Universe; O Lord, show mercy to me and come to dwell within my mind.
ਮਨਿ ਚਿੰਦਿਅੜਾ. ਫਲੁ ਪਾਇਆ ਮੇਰੇ ਗੋਵਿੰਦਾ; ਗੁਰੁ ਪੂਰਾ ਵੇਖਿ ਵਿਗਸੁ ਜੀਉ ॥
man chindiarraa. fal paaeaa mere govindaa; gur pooraa vekh vigas jeeo |
ਹੇ ਮੇਰੇ ਮਾਲਕ! ਪੂਰਨ ਗੁਰਾਂ ਨੂੰ ਵੇਖ ਕੇ, ਮੈਂ ਆਪਣੇ ਚਿੱਤ ਚਾਹੁੰਦੀਆਂ ਮੁਰਾਦਾ ਪਾ ਲਈਆਂ ਹਨ ਅਤੇ ਪਰਮ-ਪ੍ਰੰਸਨ ਹੋ ਗਿਆ ਹਾਂ।
I have obtained the fruits of my mind's desires, O my Lord of the Universe; I am transfixed with ecstasy, gazing upon the Perfect Guru.
ਹਰਿ ਨਾਮੁ ਮਿਲਿਆ ਸੋਹਾਗਣੀ. ਮੇਰੇ ਗੋਵਿੰਦਾ; ਮਨਿ ਅਨਦਿਨੁ ਅਨਦੁ ਰਹਸੁ ਜੀਉ ॥
har naam miliaa sohaaganee. mere govindaa; man anadin anad rehas jeeo |
ਖ਼ੁਸ਼ ਬਾਸ਼ ਪਤਨੀਆਂ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਹੁੰਦੀਆਂ ਹਨ ਹੈ, ਮੇਰੇ ਸਾਹਿਬ! ਅਤੇ ਪਰਮ-ਪ੍ਰਸੰਨਤਾ ਅੰਦਰ ਦਿਨ ਰਾਤ ਆਪਣੇ ਚਿੱਤ ਵਿੱਚ ਖੁਸ਼ ਰਹਿੰਦੀਆਂ ਹਨ।
The happy soul-brides receive the Lord's Name, O my Lord of the Universe; night and day, their minds are blissful and happy.
ਹਰਿ ਪਾਇਅੜਾ ਵਡਭਾਗੀਈ. ਮੇਰੇ ਗੋਵਿੰਦਾ; ਨਿਤ ਲੈ ਲਾਹਾ. ਮਨਿ ਹਸੁ ਜੀਉ ॥੩॥
har paaeiarraa vaddabhaageeee. mere govindaa; nit lai laahaa. man has jeeo |3|
ਪਰਮ ਚੰਗੇ ਕਰਮਾਂ ਰਾਹੀਂ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਹੇ ਮੇਰੇ ਸੁਆਮੀ! ਅਤੇ ਨਿਤਾਪ੍ਰਤੀ ਨਫ਼ਾ ਕਮਾ ਕੇ ਆਦਮੀ ਖ਼ੁਸ਼ੀ ਨਾਲ ਹਸਦਾ ਰਹਿੰਦਾ ਹੈ।
By great good fortune, the Lord is found, O my Lord of the Universe; earning profit continually, the mind laughs with joy. ||3||
ਹਰਿ ਆਪਿ ਉਪਾਏ. ਹਰਿ ਆਪੇ ਵੇਖੈ; ਹਰਿ ਆਪੇ ਕਾਰੈ ਲਾਇਆ ਜੀਉ ॥
har aap upaae. har aape vekhai; har aape kaarai laaeaa jeeo |
ਵਾਹਿਗੁਰੂ ਖੁਦ ਪੈਦਾ ਕਰਦਾ ਹੈ, ਵਾਹਿਗੁਰੂ ਖੁਦ ਦੇਖਦਾ ਹੈ ਅਤੇ ਵਾਹਿਗੁਰੂ ਖ਼ੁਦ ਹੀ ਜੀਵਾਂ ਨੂੰ ਕੰਮ ਕਾਰੇ ਲਾਉਂਦਾ ਹੈ।
The Lord Himself creates, and the Lord Himself beholds; the Lord Himself assigns all to their tasks.
ਇਕਿ ਖਾਵਹਿ ਬਖਸ. ਤੋਟਿ ਨ ਆਵੈ; ਇਕਨਾ. ਫਕਾ ਪਾਇਆ ਜੀਉ ॥
eik khaaveh bakhas. tott na aavai; ikanaa. fakaa paaeaa jeeo |
ਕਈ ਪ੍ਰਭੂ ਦੀਆਂ ਬਖਸ਼ੀਸ਼ਾਂ ਭੁੰਚਦੇ ਹਨ, ਜਿਨ੍ਹਾਂ ਵਿੱਚ ਕਦੇ ਕਮੀ ਨਹੀਂ ਵਾਪਰਦੀ ਅਤੇ ਕਈਆਂ ਨੂੰ ਕੇਵਲ ਦਾਣਿਆਂ ਦੀ ਮੁੱਠੀ ਹੀ ਮਿਲਦੀ ਹੈ।
Some partake of the bounty of the Lord's favor, which never runs out, while others receive only a handful.
ਇਕਿ ਰਾਜੇ. ਤਖਤਿ ਬਹਹਿ ਨਿਤ ਸੁਖੀਏ; ਇਕਨਾ. ਭਿਖ ਮੰਗਾਇਆ ਜੀਉ ॥
eik raaje. takhat baheh nit sukhee; ikanaa. bhikh mangaaeaa jeeo |
ਕਈ ਪਾਤਸ਼ਾਹ ਹੋ ਰਾਜ-ਸਿੰਘਾਸਣ ਤੇ ਬੈਠਦੇ ਹਨ, ਅਤੇ ਸਦਾ ਹੀ ਸੁਖਾਲੇ ਰਹਿੰਦੇ ਹਨ ਅਤੇ ਕਈਆਂ ਪਾਸੋਂ ਤੂੰ ਖੈਰ ਮੰਗਾਉਂਦਾ ਹੈ।
Some sit upon thrones as kings, and enjoy constant pleasures, while others must beg for charity.
ਸਭੁ ਇਕੋ ਸਬਦੁ ਵਰਤਦਾ. ਮੇਰੇ ਗੋਵਿਦਾ; ਜਨ ਨਾਨਕ. ਨਾਮੁ ਧਿਆਇਆ ਜੀਉ ॥੪॥੨॥੨੮॥੬੬॥
sabh iko sabad varatadaa. mere govidaa; jan naanak. naam dhiaaeaa jeeo |4|2|28|66|
ਮੇਰੇ ਜਗਤ ਦੇ ਮਾਲਕ ਹਰਿ ਥਾ ਕੇਵਲ ਤੇਰਾ ਹੁਕਮ ਹੀ ਪਰਬਲ ਹੈ। ਨੋਕਰ ਨਾਨਕ! ਤੇਰੇ ਨਾਮ ਦਾ ਅਰਾਧਨ ਕਰਦਾ ਹੈ।
The Word of the Shabad is pervading in everyone, O my Lord of the Universe; servant Nanak meditates on the Naam. ||4||2||28||66||
ਗਉੜੀ ਮਾਝ ਮਹਲਾ ੪ ॥
gaurree maajh mahalaa 4 |
ਗਊੜੀ ਮਾਝ ਪਾਤਸ਼ਾਹੀ ਚੋਥੀ।
Gauree Maajh, Fourth Mehl:
ਮਨ ਮਾਹੀ. ਮਨ ਮਾਹੀ, ਮੇਰੇ ਗੋਵਿੰਦਾ; ਹਰਿ ਰੰਗਿ ਰਤਾ. ਮਨ ਮਾਹੀ ਜੀਉ ॥
man maahee. man maahee, mere govindaa; har rang rataa. man maahee jeeo |
ਮੇਰੇ ਹਿਰਦੇ ਅੰਦਰੋਂ ਮੇਰੇ ਹਿਰਦੇ ਅੰਦਰੋ ਹੈ ਮੇਰੇ ਮਾਲਕ! ਮੇਰੇ ਹਿਰਦੇ ਅੰਦਰੋਂ ਮੈਂ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹਾਂ।
From within my mind, from within my mind, O my Lord of the Universe, I am imbued with the Love of the Lord, from within my mind.
ਹਰਿ ਰੰਗੁ ਨਾਲਿ. ਨ ਲਖੀਐ ਮੇਰੇ ਗੋਵਿਦਾ; ਗੁਰੁ ਪੂਰਾ. ਅਲਖੁ ਲਖਾਹੀ ਜੀਉ ॥
har rang naal. na lakheeai mere govidaa; gur pooraa. alakh lakhaahee jeeo |
ਪ੍ਰੀਤਮ ਵਾਹਿਗੁਰੂ ਮੇਰੇ ਅੰਗ ਸੰਗ ਹੈ, ਪ੍ਰੰਤੂ ਉਹ ਵੇਖਿਆਂ ਨਹੀਂ ਜਾ ਸਕਦਾ, ਹੇ ਮੇਰੇ ਸੁਆਮੀ। ਪੂਰਨ ਗੁਰਾਂ ਨੇ ਮੈਨੂੰ ਅਦ੍ਰਿਸ਼ਟ ਪੁਰਖ ਦਿਖਾਲ ਦਿੱਤਾ ਹੈ।
The Lord's Love is with me, but it cannot be seen, O my Lord of the Universe; the Perfect Guru has led me to see the unseen.
ਹਰਿ ਹਰਿ ਨਾਮੁ ਪਰਗਾਸਿਆ. ਮੇਰੇ ਗੋਵਿੰਦਾ; ਸਭ ਦਾਲਦ ਦੁਖ. ਲਹਿ ਜਾਹੀ ਜੀਉ ॥
har har naam paragaasiaa. mere govindaa; sabh daalad dukh. leh jaahee jeeo |
ਵਾਹਿਗੁਰੂ ਸੁਆਮੀ ਦਾ ਨਾਮ ਮੇਰੇ ਉਤੇ ਪ੍ਰਕਾਸ਼ ਹੋ ਗਿਆ ਹੈ ਹੇ ਮੇਰੇ ਮਾਲਕ! ਅਤੇ ਸਾਰੀ ਗਰੀਬੀ ਦੇ ਦਰਦ ਰਫ਼ਾ ਹੋ ਗਏ ਹਨ।
He has revealed the Name of the Lord, Har, Har, O my Lord of the Universe; all poverty and pain have departed.
ਹਰਿ ਪਦੁ ਊਤਮੁ ਪਾਇਆ. ਮੇਰੇ ਗੋਵਿੰਦਾ; ਵਡਭਾਗੀ ਨਾਮਿ ਸਮਾਹੀ ਜੀਉ ॥੧॥
har pad aootam paaeaa. mere govindaa; vaddabhaagee naam samaahee jeeo |1|
ਮੈਂ ਉਤਾਕ੍ਰਿਸ਼ਟ ਪਦਵੀ ਪ੍ਰਾਪਤ ਕਰ ਲਈ ਹੈ, ਮੇਰੇ ਵਾਹਿਗੁਰੂ ਸੁਆਮੀ! ਮਹਾਨ ਸ਼੍ਰੇਸ਼ਟ ਨਸੀਬਾਂ ਰਾਹੀਂ ਮੈਂ ਹਰੀ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ।
I have obtained the supreme status of the Lord, O my Lord of the Universe; by great good fortune, I am absorbed in the Naam. ||1||
ਨੈਣੀ ਮੇਰੇ ਪਿਆਰਿਆ. ਨੈਣੀ ਮੇਰੇ ਗੋਵਿਦਾ; ਕਿਨੈ. ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥
nainee mere piaariaa. nainee mere govidaa; kinai. har prabh ddittharraa nainee jeeo |
ਆਪਣੀਆਂ ਅੱਖਾਂ ਨਾਲ ਮੇਰੇ ਪ੍ਰੀਤਮ ਆਪਣੀਆਂ ਅੱਖਾਂ ਨਾਲ ਮੇਰਾ ਮਾਲਕ, ਕੀ ਕਿਸੇ ਜਣੇ ਨੇ ਆਪਣੀਆਂ ਅੱਖਾਂ ਨਾਲ ਮੇਰੇ ਵਾਹਿਗੁਰੂ ਸੁਆਮੀ ਨੂੰ ਵੇਖਿਆਂ ਹੈ?
With his eyes, O my Beloved, with his eyes, O my Lord of the Universe - has anyone ever seen the Lord God with his eyes?
ਮੇਰਾ ਮਨੁ ਤਨੁ ਬਹੁਤੁ ਬੈਰਾਗਿਆ. ਮੇਰੇ ਗੋਵਿੰਦਾ; ਹਰਿ ਬਾਝਹੁ. ਧਨ ਕੁਮਲੈਣੀ ਜੀਉ ॥
meraa man tan bahut bairaagiaa. mere govindaa; har baajhahu. dhan kumalainee jeeo |
ਮੇਰੀ ਆਤਮਾ ਤੇ ਦੇਹਿ ਵਿਛੋੜੇ ਵਿੱਚ ਬੜੇ ਉਦਾਸ ਹਨ, ਹੇ ਸ੍ਰਿਸ਼ਟੀ ਦੇ ਸੁਆਮੀ! ਵਾਹਿਗੁਰੂ ਦੇ ਬਿਨਾ ਪਤਨੀ ਮੁਰਝਾਈ ਜਾ ਰਹੀ ਹੈ।
My mind and body are sad and depressed, O my Lord of the Universe; without her Husband Lord, the soul-bride is withering away.