ਸੰਤ ਜਨਾ ਮਿਲਿ ਪਾਇਆ. ਮੇਰੇ ਗੋਵਿਦਾ; ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥
sant janaa mil paaeaa. mere govidaa; meraa har prabh sajan sainee jeeo |
ਪੰਜਾਬੀ ਅਰਥਸਾਧ ਰੂਪ ਪੁਰਸ਼ਾਂ ਨੂੰ ਮਿਲ ਕੇ, ਹੇ ਮੇਰੇ ਵਾਹਿਗੁਰੂ ਮੈਂ ਮਿਤ੍ਰ ਤੇ ਸਾਥੀ, ਆਪਣੇ ਸੁਆਮੀ ਮਾਲਕ ਨੂੰ ਪਾ ਲਿਆ ਹੈ।
English meaningMeeting the Saints, O my Lord of the Universe, I have found my Lord God, my Companion, my Best Friend.
ਹਰਿ ਆਇ ਮਿਲਿਆ ਜਗਜੀਵਨੁ. ਮੇਰੇ ਗੋਵਿੰਦਾ; ਮੈ ਸੁਖਿ ਵਿਹਾਣੀ. ਰੈਣੀ ਜੀਉ ॥੨॥
har aae miliaa jagajeevan. mere govindaa; mai sukh vihaanee. rainee jeeo |2|
ਪੰਜਾਬੀ ਅਰਥਜਗਤ ਦੀ ਜਿੰਦ ਜਾਨ ਹਰੀ ਆ ਕੇ ਮੈਨੂੰ ਮਿਲ ਪਿਆ ਹੈ, ਹੇ ਮੇਰੇ ਮਾਲਕ! ਅਤੇ ਮੇਰੀ ਰਾਤ੍ਰੀ ਹੁਣ ਆਰਾਮ ਅੰਦਰ ਬੀਤ ਰਹੀ ਹੈ।
English meaningThe Lord, the Life of the World, has come to meet me, O my Lord of the Universe. The night of my life now passes in peace. ||2||
ਮੈ ਮੇਲਹੁ ਸੰਤ. ਮੇਰਾ ਹਰਿ ਪ੍ਰਭੁ ਸਜਣੁ; ਮੈ ਮਨਿ ਤਨਿ ਭੁਖ ਲਗਾਈਆ ਜੀਉ ॥
mai melahu sant. meraa har prabh sajan; mai man tan bhukh lagaaeea jeeo |
ਪੰਜਾਬੀ ਅਰਥਹੇ ਸਾਧੂਓ! ਮੈਨੂੰ ਮੇਰੇ ਵਾਹਿਗੁਰੂ ਸੁਆਮੀ, ਮਿਤ੍ਰ ਨਾਲ ਜੋੜ ਦਿਓ। ਮੇਰੀ ਆਤਮਾ ਤੇ ਦੇਹਿ ਨੂੰ ਉਸ ਦੀ ਭੁੱਖ ਲੱਗੀ ਹੋਈ ਹੈ।
English meaningO Saints, unite me with my Lord God, my Best Friend; my mind and body are hungry for Him.
ਹਉ. ਰਹਿ ਨ ਸਕਉ, ਬਿਨੁ ਦੇਖੇ ਮੇਰੇ ਪ੍ਰੀਤਮ; ਮੈ ਅੰਤਰਿ ਬਿਰਹੁ. ਹਰਿ ਲਾਈਆ ਜੀਉ ॥
hau. reh na skau, bin dekhe mere preetam; mai antar birahu. har laaeea jeeo |
ਪੰਜਾਬੀ ਅਰਥਮੈਂ ਆਪਣੇ ਪਿਆਰੇ ਨੂੰ ਵੇਖਣ ਦੇ ਬਗੈਰ ਜੀਊ ਨਹੀਂ ਸਕਦਾ। ਮੇਰੇ ਮਨ ਵਿੱਚ ਵਾਹਿਗੁਰੂ ਨਾਲੋ ਵਿਛੋੜੇ ਦੀ ਪੀੜ ਹੈ।
English meaningI cannot survive without seeing my Beloved; deep within, I feel the pain of separation from the Lord.
ਹਰਿ ਰਾਇਆ ਮੇਰਾ ਸਜਣੁ ਪਿਆਰਾ; ਗੁਰੁ ਮੇਲੇ. ਮੇਰਾ ਮਨੁ ਜੀਵਾਈਆ ਜੀਉ ॥
har raaeaa meraa sajan piaaraa; gur mele. meraa man jeevaaeea jeeo |
ਪੰਜਾਬੀ ਅਰਥਪਾਤਸ਼ਾਹ ਪ੍ਰਭੂ ਮੇਰਾ ਲਾਡਲਾ ਯਾਰ ਹੈ। ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿਤਾ ਹੈ ਅਤੇ ਮੇਰੀ ਆਤਮਾ ਸੁਰਜੀਤ ਹੋ ਕੇ ਈਸ਼ਵਰ-ਪਰਾਇਣ ਹੋ ਗਈ ਹੈ।
English meaningThe Sovereign Lord King is my Beloved, my Best Friend. Through the Guru, I have met Him, and my mind has been rejuvenated.
ਮੇਰੈ ਮਨਿ ਤਨਿ ਆਸਾ ਪੂਰੀਆ. ਮੇਰੇ ਗੋਵਿੰਦਾ; ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥
merai man tan aasaa pooreea. mere govindaa; har miliaa man vaadhaaeea jeeo |3|
ਪੰਜਾਬੀ ਅਰਥਮੇਰੇ ਚਿੱਤ ਤੇ ਦੇਹਿ ਦੀਆਂ ਸੱਧਰਾ ਪੂਰਨ ਹੋ ਗਈਆਂ ਹਨ। ਵਾਹਿਗੁਰੂ ਨਾਲ ਮਿਲ ਪੈਣ ਤੇ ਮੇਰੀ ਆਤਮਾ ਨੂੰ ਮੁਬਾਰਕ ਯਾਦਾ ਮਿਲ ਰਹੀਆਂ ਹਨ, ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ!
English meaningThe hopes of my mind and body have been fulfilled, O my Lord of the Universe; meeting the Lord, my mind vibrates with joy. ||3||
ਵਾਰੀ ਮੇਰੇ ਗੋਵਿੰਦਾ. ਵਾਰੀ ਮੇਰੇ ਪਿਆਰਿਆ; ਹਉ ਤੁਧੁ ਵਿਟੜਿਅਹੁ. ਸਦ ਵਾਰੀ ਜੀਉ ॥
vaaree mere govindaa. vaaree mere piaariaa; hau tudh vittarriahu. sad vaaree jeeo |
ਪੰਜਾਬੀ ਅਰਥਕੁਰਬਾਨ ਮੇਰੇ ਸ੍ਰਿਸ਼ਟੀ ਦੇ ਸੁਆਮੀ! ਕੁਰਬਾਨ ਮੇਰੇ ਦਿਲਬਰ ਮੈਂ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਹਾਂ।
English meaningA sacrifice, O my Lord of the Universe, a sacrifice, O my Beloved; I am forever a sacrifice to You.
ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ. ਮੇਰੇ ਗੋਵਿਦਾ; ਹਰਿ ਪੂੰਜੀ ਰਾਖੁ. ਹਮਾਰੀ ਜੀਉ ॥
merai man tan prem piram kaa. mere govidaa; har poonjee raakh. hamaaree jeeo |
ਪੰਜਾਬੀ ਅਰਥਮੇਰੇ ਅੰਤਹਕਰਣ ਅਤੇ ਸਰੀਰ ਅੰਦਰ ਮੇਰੇ ਮਹਿਬੁਬ ਕੰਤ ਦੀ ਪ੍ਰੀਤ ਹੈ, ਹੇ ਮੇਰੇ ਸੁਆਮੀ! ਮੇਰੀ ਰਾਸਿ ਦੀ ਰਖਵਾਲੀ ਕਰ, ਹੇ ਵਾਹਿਗੁਰੂ।
English meaningMy mind and body are filled with love for my Husband Lord; O my Lord of the Universe, please preserve my assets.
ਸਤਿਗੁਰੁ ਵਿਸਟੁ ਮੇਲਿ. ਮੇਰੇ ਗੋਵਿੰਦਾ; ਹਰਿ ਮੇਲੇ. ਕਰਿ ਰੈਬਾਰੀ ਜੀਉ ॥
satigur visatt mel. mere govindaa; har mele. kar raibaaree jeeo |
ਪੰਜਾਬੀ ਅਰਥਹੇ ਮੇਰੇ ਸੁਆਮੀ, ਮੈਨੂੰ ਸਤਿਗੁਰੂ ਸਲਾਹਕਾਰ ਨਾਲ ਮਿਲਾ ਦੇ, ਜੋ ਆਪਣੀ ਰਹਿਬਰੀ ਰਾਹੀਂ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇਗਾ।
English meaningUnite me with the True Guru, Your Advisor, O my Lord of the Universe; through His guidance, He shall lead me to the Lord.
ਹਰਿ ਨਾਮੁ ਦਇਆ ਕਰਿ ਪਾਇਆ. ਮੇਰੇ ਗੋਵਿੰਦਾ; ਜਨ ਨਾਨਕੁ. ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥
har naam deaa kar paaeaa. mere govindaa; jan naanak. saran tumaaree jeeo |4|3|29|67|
ਪੰਜਾਬੀ ਅਰਥਤੇਰੀ ਮਿਹਰ ਰਾਹੀਂ ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ ਮੈਂ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ ਹੈ। ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ।
English meaningI have obtained the Lord's Name, by Your Mercy, O my Lord of the Universe; servant Nanak has entered Your Sanctuary. ||4||3||29||67||
ਗਉੜੀ ਮਾਝ ਮਹਲਾ ੪ ॥
gaurree maajh mahalaa 4 |
ਪੰਜਾਬੀ ਅਰਥਗਊੜੀ ਮਾਝ ਪਾਤਸ਼ਾਹੀ ਚੋਥੀ।
English meaningGauree Maajh, Fourth Mehl:
ਚੋਜੀ ਮੇਰੇ ਗੋਵਿੰਦਾ. ਚੋਜੀ ਮੇਰੇ ਪਿਆਰਿਆ; ਹਰਿ ਪ੍ਰਭੁ ਮੇਰਾ ਚੋਜੀ ਜੀਉ ॥
chojee mere govindaa. chojee mere piaariaa; har prabh meraa chojee jeeo |
ਪੰਜਾਬੀ ਅਰਥਖਿਲੰਦੜਾ ਮੇਰਾ ਮਾਲਕ, ਖਿਲੰਦੜਾ ਮੇਰਾ ਮਹਿਬੂਬ ਖਿਲੰਦੜਾ ਹੈ ਮੇਰਾ ਵਾਹਿਗੁਰੂ ਸੁਆਮੀ!
English meaningPlayful is my Lord of the Universe; playful is my Beloved. My Lord God is wondrous and playful.
ਹਰਿ ਆਪੇ. ਕਾਨੑੁ ਉਪਾਇਦਾ. ਮੇਰੇ ਗੋਵਿਦਾ; ਹਰਿ ਆਪੇ. ਗੋਪੀ ਖੋਜੀ ਜੀਉ ॥
har aape. kaanau upaaeidaa. mere govidaa; har aape. gopee khojee jeeo |
ਪੰਜਾਬੀ ਅਰਥਵਾਹਿਗੁਰੂ ਖੁਦ ਕ੍ਰਿਸ਼ਨ ਨੂੰ ਰਚਦਾ ਹੈ, ਹੇ ਮੇਰੇ ਸ੍ਰਿਸ਼ਟੀ ਦੇ ਸਾਂਈ, ਅਤੇ ਵਾਹਿਗੁਰੂ ਖੁਦ ਹੀ ਲੱਭਣ ਵਾਲੀ ਗੁਆਲਣ ਹੋ ਜਾਂਦਾ ਹੈ।
English meaningThe Lord Himself created Krishna, O my Lord of the Universe; the Lord Himself is the milkmaids who seek Him.
ਹਰਿ ਆਪੇ ਸਭ ਘਟ ਭੋਗਦਾ, ਮੇਰੇ ਗੋਵਿੰਦਾ; ਆਪੇ ਰਸੀਆ ਭੋਗੀ ਜੀਉ ॥
har aape sabh ghatt bhogadaa, mere govindaa; aape raseea bhogee jeeo |
ਪੰਜਾਬੀ ਅਰਥਭਗਵਾਨ ਆਪੇ ਸਾਰਿਆਂ ਦਿਲਾਂ ਨੂੰ ਮਾਣਦਾ ਹੈ, ਹੇ ਮੇਰੇ ਸਾਹਿਬ! ਅਤੇ ਆਪ ਹੀ ਸੁਆਦ ਮਾਨਣਹਾਰ ਅਨੰਦ ਕਰਨ ਵਾਲਾ ਹੈ।
English meaningThe Lord Himself enjoys every heart, O my Lord of the Universe; He Himself is the Ravisher and the Enjoyer.
ਹਰਿ ਸੁਜਾਣੁ. ਨ ਭੁਲਈ, ਮੇਰੇ ਗੋਵਿੰਦਾ; ਆਪੇ ਸਤਿਗੁਰੁ ਜੋਗੀ ਜੀਉ ॥੧॥
har sujaan. na bhulee, mere govindaa; aape satigur jogee jeeo |1|
ਪੰਜਾਬੀ ਅਰਥਪ੍ਰਭੂ ਸਿਆਣਾ ਅਤੇ ਅਚੂਕ ਹੈ। ਉਹ ਖੁਦ ਹੀ ਉਸ ਨਾਲ ਜੁੜਿਆ ਹੋਇਆ ਸੱਚਾ ਗੁਰੂ ਹੈ, ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ!
English meaningThe Lord is All-knowing - He cannot be fooled, O my Lord of the Universe. He is the True Guru, the Yogi. ||1||
ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ; ਹਰਿ ਆਪਿ ਖੇਲੈ. ਬਹੁ ਰੰਗੀ ਜੀਉ ॥
aape jagat upaaeidaa mere govidaa; har aap khelai. bahu rangee jeeo |
ਪੰਜਾਬੀ ਅਰਥਹੇ ਮੇਰੇ ਸੁਆਮੀ! ਵਾਹਿਗੁਰੂ ਖੁਦ ਸ੍ਰਿਸ਼ਟੀ ਨੂੰ ਸਾਜਦਾ ਹੈ, ਅਤੇ ਖੁਦ ਹੀ ਅਨੇਕਾ ਢੰਗ ਨਾਲ ਖੇਡਦਾ ਹੈ।
English meaningHe Himself created the world, O my Lord of the Universe; the Lord Himself plays in so many ways!
ਇਕਨਾ ਭੋਗ ਭੋਗਾਇਦਾ. ਮੇਰੇ ਗੋਵਿੰਦਾ; ਇਕਿ ਨਗਨ ਫਿਰਹਿ. ਨੰਗ ਨੰਗੀ ਜੀਉ ॥
eikanaa bhog bhogaaeidaa. mere govindaa; ik nagan fireh. nang nangee jeeo |
ਪੰਜਾਬੀ ਅਰਥਹੇ ਮੇਰੇ ਸੁਆਮੀ! ਕਈਆਂ ਨੂੰ ਉਹ ਨਿਆਮਤਾ ਭੁੰਚਾਉਂਦਾ ਹੈ, ਅਤੇ ਕਈ ਨੰਗਾ ਦੇ ਨੰਗ ਹੋ ਨੰਗ-ਧੜਗੇ ਭਟਕਦੇ ਫਿਰਦੇ ਹਨ।
English meaningSome enjoy enjoyments, O my Lord of the Universe, while others wander around naked, the poorest of the poor.
ਆਪੇ ਜਗਤੁ ਉਪਾਇਦਾ. ਮੇਰੇ ਗੋਵਿਦਾ; ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥
aape jagat upaaeidaa. mere govidaa; har daan devai sabh mangee jeeo |
ਪੰਜਾਬੀ ਅਰਥਹੇ ਮੇਰੇ ਸੁਆਮੀ! ਵਾਹਿਗੁਰੂ ਆਪ ਜਹਾਨ ਨੂੰ ਬਣਾਉਂਦਾ ਹੈ, ਅਤੇ ਸਾਰਿਆਂ ਨੂੰ ਬਖਸ਼ਸ਼ਾ ਕਰਦਾ ਹੈ, ਜੋ ਉਸ ਪਾਸੋਂ ਯਾਚਨਾ ਕਰਦੇ ਹਨ।
English meaningHe Himself created the world, O my Lord of the Universe; the Lord gives His gifts to all who beg for them.
ਭਗਤਾ ਨਾਮੁ ਆਧਾਰੁ ਹੈ. ਮੇਰੇ ਗੋਵਿੰਦਾ; ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥
bhagataa naam aadhaar hai. mere govindaa; har kathaa mangeh har changee jeeo |2|
ਪੰਜਾਬੀ ਅਰਥਸੰਤਾ ਨੂੰ ਨਾਮ ਦਾ ਹੀ ਆਸਰਾ ਹੈ, ਹੇ ਮੇਰੇ ਸੁਆਮੀ! ਉਹ ਵਾਹਿਗੁਰੂ ਸਾਹਿਬ ਦੀ ਸੁਹਣੀ ਧਰਮ ਵਾਰਤਾ ਦੀ ਹੀ ਯਾਚਨਾ ਕਰਦੇ ਹਨ।
English meaningHis devotees have the Support of the Naam, O my Lord of the Universe; they beg for the sublime sermon of the Lord. ||2||
ਹਰਿ ਆਪੇ ਭਗਤਿ ਕਰਾਇਦਾ. ਮੇਰੇ ਗੋਵਿੰਦਾ; ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥
har aape bhagat karaaeidaa. mere govindaa; har bhagataa loch man pooree jeeo |
ਪੰਜਾਬੀ ਅਰਥਵਾਹਿਗੁਰੂ ਆਪ ਸਾਧੂਆਂ ਪਾਸੋਂ ਆਪਣੀ ਉਪਾਸਨਾ ਕਰਾਉਣਾ ਹੈ, ਹੇ ਮੇਰੇ ਸੁਆਮੀ ਅਤੇ ਆਪਣੇ ਸਾਧੂਆਂ ਦੀਆਂ ਚਿੱਤ ਦੀਆਂ ਚਾਹਨਾ ਪੂਰੀਆਂ ਕਰਦਾ ਹੈ।
English meaningThe Lord Himself inspires His devotees to worship Him, O my Lord of the Universe; the Lord fulfills the desires of the minds of His devotees.
ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ; ਰਵਿ ਰਹਿਆ. ਨਹੀ ਦੂਰੀ ਜੀਉ ॥
aape jal thal varatadaa mere govidaa; rav rahiaa. nahee dooree jeeo |
ਪੰਜਾਬੀ ਅਰਥਸੁਆਮੀ ਖੁਦ ਪਾਣੀ ਤੇ ਧਰਤੀ ਅੰਦਰ ਰਮਿਆ ਹੋਇਆ ਹੈ, ਹੇ ਮੇਰੇ ਮਾਲਕ! ਉਹ ਸਰਬ-ਵਿਆਪਕ ਹੈ ਅਤੇ ਦੁਰੇਡੇ ਨਹੀਂ।
English meaningHe Himself is permeating and pervading the waters and the lands, O my Lord of the Universe; He is All-pervading - He is not far away.
ਹਰਿ ਅੰਤਰਿ ਬਾਹਰਿ ਆਪਿ ਹੈ. ਮੇਰੇ ਗੋਵਿਦਾ; ਹਰਿ ਆਪਿ ਰਹਿਆ ਭਰਪੂਰੀ ਜੀਉ ॥
har antar baahar aap hai. mere govidaa; har aap rahiaa bharapooree jeeo |
ਪੰਜਾਬੀ ਅਰਥਅੰਦਰ ਤੇ ਬਾਹਰਵਾਰ ਸਾਹਿਬ ਖ਼ੁਦ ਹੀ ਹੈ ਹੇ ਮੇਰੇ ਮਾਲਕ! ਵਾਹਿਗੁਰੂ ਆਪੇ ਹੀ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ।
English meaningThe Lord Himself is within the self, and outside as well, O my Lord of the Universe; the Lord Himself is fully pervading everywhere.
ਹਰਿ ਆਤਮ ਰਾਮੁ ਪਸਾਰਿਆ. ਮੇਰੇ ਗੋਵਿੰਦਾ; ਹਰਿ ਵੇਖੈ ਆਪਿ ਹਦੂਰੀ ਜੀਉ ॥੩॥
har aatam raam pasaariaa. mere govindaa; har vekhai aap hadooree jeeo |3|
ਪੰਜਾਬੀ ਅਰਥਆਪਣੀ ਵਿਆਪਕ ਰੂਹ, ਪ੍ਰਭੂ ਨੇ ਸਾਰੇ ਫੈਲਾਈ ਹੋਈ ਹੈ, ਹੇ ਮੇਰੇ ਮਾਲਕ! ਹਰੀ ਖ਼ੁਦ ਲਾਗਿਊ ਹੀ ਸਾਰਿਆਂ ਨੂੰ ਦੇਖ ਰਿਹਾ ਹੈ।
English meaningThe Lord, the Supreme Soul, is diffused everywhere, O my Lord of the Universe. The Lord Himself beholds all; His Immanent Presence is pervading everywhere. ||3||
ਹਰਿ ਅੰਤਰਿ ਵਾਜਾ ਪਉਣੁ ਹੈ. ਮੇਰੇ ਗੋਵਿੰਦਾ; ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥
har antar vaajaa paun hai. mere govindaa; har aap vajaae tiau vaajai jeeo |
ਪੰਜਾਬੀ ਅਰਥਹੇ ਵਾਹਿਗੁਰੂ! ਮੇਰੇ ਸੁਆਮੀ, ਜੀਵਾ ਦੇ ਅੰਦਰ ਹਵਾ ਦਾ ਨਾਦ ਹੈ। ਜਿਸ ਤਰ੍ਹਾਂ ਵਾਹਿਗੁਰੂ ਖੁਦ ਇਸ ਨੂੰ ਅਲਾਪਦਾ ਹੈ, ਉਵੇ ਹੀ ਇਹ ਗੁੰਜਦਾ ਹੈ।
English meaningO Lord, the music of the praanic wind is deep within, O my Lord of the Universe; as the Lord Himself plays this music, so does it vibrate and resound.
ਹਰਿ ਅੰਤਰਿ ਨਾਮੁ ਨਿਧਾਨੁ ਹੈ, ਮੇਰੇ ਗੋਵਿੰਦਾ; ਗੁਰਸਬਦੀ ਹਰਿ ਪ੍ਰਭੁ ਗਾਜੈ ਜੀਉ ॥
har antar naam nidhaan hai, mere govindaa; gurasabadee har prabh gaajai jeeo |
ਪੰਜਾਬੀ ਅਰਥਹੇ ਵਾਹਿਗੁਰੂ! ਮੇਰੇ ਸੁਆਮੀ! ਸਾਡੇ ਅੰਦਰ ਨਾਮ ਦਾ ਖ਼ਜਾਨਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਸੁਆਮੀ ਪ੍ਰਗਟ ਹੋ ਜਾਂਦਾ ਹੈ।
English meaningO Lord, the treasure of the Naam is deep within, O my Lord of the Universe; through the Word of the Guru's Shabad, the Lord God is revealed.
ਆਪੇ ਸਰਣਿ ਪਵਾਇਦਾ. ਮੇਰੇ ਗੋਵਿੰਦਾ; ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥
aape saran pavaaeidaa. mere govindaa; har bhagat janaa raakh laajai jeeo |
ਪੰਜਾਬੀ ਅਰਥਹੇ ਮੇਰੇ ਸੁਆਮੀ! ਵਾਹਿਗੁਰੂ ਖ਼ੁਦ ਹੀ ਬੰਦੇ ਨੂੰ ਆਪਣੀ ਸ਼ਰਦਾਗਤ ਅੰਦਰ ਪ੍ਰਵੇਸ਼ ਕਰਾਉਂਦਾ ਅਤੇ ਅਨੁਰਾਗੀ ਪੁਰਸ਼ਾ ਦੀ ਇੱਜਤ ਰਖਦਾ ਹੈ।
English meaningHe Himself leads us to enter His Sanctuary, O my Lord of the Universe; the Lord preserves the honor of His devotees.