ਵਡਭਾਗੀ ਮਿਲੁ ਸੰਗਤੀ. ਮੇਰੇ ਗੋਵਿੰਦਾ; ਜਨ ਨਾਨਕ. ਨਾਮ ਸਿਧਿ ਕਾਜੈ ਜੀਉ ॥੪॥੪॥੩੦॥੬੮॥
vaddabhaagee mil sangatee. mere govindaa; jan naanak. naam sidh kaajai jeeo |4|4|30|68|
ਪੰਜਾਬੀ ਅਰਥਹੇ ਮੇਰੇ ਮਾਲਕ! ਮਹਾਨ ਚੰਗੀ ਕਿਸਮਤ ਰਾਹੀਂ ਬੰਦਾ ਸਤਿਸੰਗਤ ਅੰਦਰ ਜੁੜਦਾ ਹੈ। ਅਤੇ ਹੇ ਗੋਲੇ ਨਾਨਕ! ਰੱਬ ਦੇ ਨਾਮ ਨਾਲ ਉਸ ਦੇ ਕਾਰਜ ਰਾਸ ਹੋ ਜਾਂਦੇ ਹਨ।
English meaningBy great good fortune, one joins the Sangat, the Holy Congregation, O my Lord of the Universe; O servant Nanak, through the Naam, one's affairs are resolved. ||4||4||30||68||
ਗਉੜੀ ਮਾਝ ਮਹਲਾ ੪ ॥
gaurree maajh mahalaa 4 |
ਪੰਜਾਬੀ ਅਰਥਗਊੜੀ ਮਾਝ ਪਾਤਸ਼ਾਹੀ ਚੌਥੀ।
English meaningGauree Maajh, Fourth Mehl:
ਮੈ. ਹਰਿ ਨਾਮੈ ਹਰਿ; ਬਿਰਹੁ ਲਗਾਈ ਜੀਉ ॥
mai. har naamai har; birahu lagaaee jeeo |
ਪੰਜਾਬੀ ਅਰਥਰੱਬ ਦੇ ਨਾਮ ਤੇ ਰੱਬ ਲਈ ਮੈਨੂੰ ਪਿਆਰ ਪੈਦਾ ਹੋ ਗਿਆ ਹੈ।
English meaningThe Lord has implanted a longing for the Lord's Name within me.
ਮੇਰਾ. ਹਰਿ ਪ੍ਰਭੁ ਮਿਤੁ ਮਿਲੈ; ਸੁਖੁ ਪਾਈ ਜੀਉ ॥
meraa. har prabh mit milai; sukh paaee jeeo |
ਪੰਜਾਬੀ ਅਰਥਜਦ ਮੈਂ ਆਪਣੇ ਯਾਰ, ਵਾਹਿਗੁਰੂ ਸੁਆਮੀ ਨੂੰ ਮਿਲਦਾ ਹਾਂ, ਮੈਂ ਆਰਾਮ ਪਾਉਂਦਾ ਹਾਂ।
English meaningI have met the Lord God, my Best Friend, and I have found peace.
ਹਰਿ ਪ੍ਰਭੁ ਦੇਖਿ ਜੀਵਾ; ਮੇਰੀ ਮਾਈ ਜੀਉ ॥
har prabh dekh jeevaa; meree maaee jeeo |
ਪੰਜਾਬੀ ਅਰਥਆਪਣੇ ਸੁਆਮੀ ਮਾਲਕ ਨੂੰ ਵੇਖ ਕੇ ਮੈਂ ਜੀਉਂਦਾ ਹਾਂ ਹੇ ਮੇਰੀ ਮਾਤਾ।
English meaningBeholding my Lord God, I live, O my mother.
ਮੇਰਾ ਨਾਮੁ ਸਖਾ; ਹਰਿ ਭਾਈ ਜੀਉ ॥੧॥
meraa naam sakhaa; har bhaaee jeeo |1|
ਪੰਜਾਬੀ ਅਰਥਰੱਬ ਦਾ ਨਾਮ ਮੇਰਾ ਬੇਲੀ ਤੇ ਵੀਰ ਹੈ।
English meaningThe Lord's Name is my Friend and Brother. ||1||
ਗੁਣ ਗਾਵਹੁ ਸੰਤ ਜੀਉ; ਮੇਰੇ ਹਰਿ ਪ੍ਰਭ ਕੇਰੇ ਜੀਉ ॥
gun gaavahu sant jeeo; mere har prabh kere jeeo |
ਪੰਜਾਬੀ ਅਰਥਹੇ ਪੁਜਯ ਸਾਧੂਓ! ਮੇਰੇ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰੋ।
English meaningO Dear Saints, sing the Glorious Praises of my Lord God.
ਜਪਿ ਗੁਰਮੁਖਿ ਨਾਮੁ ਜੀਉ; ਭਾਗ ਵਡੇਰੇ ਜੀਉ ॥
jap guramukh naam jeeo; bhaag vaddere jeeo |
ਪੰਜਾਬੀ ਅਰਥਓ ਤੁਸੀਂ ਪਰਮ ਚੰਗੇ ਕਰਮਾਂ ਵਾਲਿਓ! ਗੁਰਾਂ ਦੇ ਰਾਹੀਂ ਰੱਬ ਦੇ ਨਾਮ ਦਾ ਸਿਮਰਨ ਕਰੋ।
English meaningAs Gurmukh, chant the Naam, the Name of the Lord, O very fortunate ones.
ਹਰਿ ਹਰਿ ਨਾਮੁ; ਜੀਉ ਪ੍ਰਾਨ ਹਰਿ ਮੇਰੇ ਜੀਉ ॥
har har naam; jeeo praan har mere jeeo |
ਪੰਜਾਬੀ ਅਰਥਵਾਹਿਗੁਰੂ ਸੁਆਮੀ ਦਾ ਨਾਮ ਅਤੇ ਵਾਹਿਗੁਰੂ ਮੇਰੀ ਜਿੰਦ-ਜਾਨ ਅਤੇ ਆਤਮਾ ਹਨ।
English meaningThe Name of the Lord, Har, Har, is my soul and my breath of life.
ਫਿਰਿ ਬਹੁੜਿ; ਨ ਭਵਜਲ ਫੇਰੇ ਜੀਉ ॥੨॥
fir bahurr; na bhavajal fere jeeo |2|
ਪੰਜਾਬੀ ਅਰਥਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਮਗਰੋਂ ਮੁੜ ਕੇ ਭਿਆਨਕ ਸਮੁੰਦਰ ਪਾਰ ਨਹੀਂ ਕਰਨਾ ਪਵੇਗਾ।
English meaningI shall never again have to cross over the terrifying world-ocean. ||2||
ਕਿਉ ਹਰਿ ਪ੍ਰਭ ਵੇਖਾ; ਮੇਰੈ ਮਨਿ ਤਨਿ ਚਾਉ ਜੀਉ ॥
kiau har prabh vekhaa; merai man tan chaau jeeo |
ਪੰਜਾਬੀ ਅਰਥਮੈਂ ਕਿਸ ਤਰ੍ਹਾਂ ਆਪਣੀ ਆਤਮਾ ਤੇ ਦੇਹਿ ਦੀ ਸੱਧਰ, ਸੁਆਮੀ ਮਾਲਕ ਨੂੰ ਤੱਕਾਗਾ?
English meaningHow shall I behold my Lord God? My mind and body yearn for Him.
ਹਰਿ ਮੇਲਹੁ ਸੰਤ ਜੀਉ; ਮਨਿ ਲਗਾ ਭਾਉ ਜੀਉ ॥
har melahu sant jeeo; man lagaa bhaau jeeo |
ਪੰਜਾਬੀ ਅਰਥਮੈਨੂੰ ਵਾਹਿਗੁਰੂ ਨਾਲ ਮਿਲਾ ਦਿਓ ਹੇ ਪਤਵੰਤੇ ਸਾਧੂਓ! ਮੇਰੀ ਆਤਮਾ ਉਸ ਨੂੰ ਪਿਆਰ ਕਰਦੀ ਹੈ।
English meaningUnite me with the Lord, Dear Saints; my mind is in love with Him.
ਗੁਰਸਬਦੀ ਪਾਈਐ; ਹਰਿ ਪ੍ਰੀਤਮ ਰਾਉ ਜੀਉ ॥
gurasabadee paaeeai; har preetam raau jeeo |
ਪੰਜਾਬੀ ਅਰਥਗੁਰਾਂ ਦੇ ਉਪਦੇਸ਼ ਦੁਆਰਾ ਪਿਆਰਾ ਪਾਤਸ਼ਾਹ ਵਾਹਿਗੁਰੂ ਪ੍ਰਾਪਤ ਹੁੰਦਾ ਹੈ।
English meaningThrough the Word of the Guru's Shabad, I have found the Sovereign Lord, my Beloved.
ਵਡਭਾਗੀ ਜਪਿ; ਨਾਉ ਜੀਉ ॥੩॥
vaddabhaagee jap; naau jeeo |3|
ਪੰਜਾਬੀ ਅਰਥਹੇ ਭਾਰੇ ਭਾਗਾ ਵਾਲੇ ਪ੍ਰਾਣੀ! ਤੂੰ ਸਾਈਂ ਦੇ ਨਾਮ ਦਾ ਉਚਾਰਣ ਕਰ।
English meaningO very fortunate ones, chant the Name of the Lord. ||3||
ਮੇਰੈ ਮਨਿ ਤਨਿ ਵਡੜੀ; ਗੋਵਿੰਦ ਪ੍ਰਭ ਆਸਾ ਜੀਉ ॥
merai man tan vaddarree; govind prabh aasaa jeeo |
ਪੰਜਾਬੀ ਅਰਥਮੇਰੇ ਚਿੱਤ ਤੇ ਦੇਹਿ ਅੰਦਰਿ ਸੁਆਮੀ ਮਾਲਕ ਲਈ ਭਾਰੀ ਚਾਹਨਾ ਹੈ।
English meaningWithin my mind and body, there is such a great longing for God, the Lord of the Universe.
ਹਰਿ ਮੇਲਹੁ ਸੰਤ ਜੀਉ; ਗੋਵਿਦ ਪ੍ਰਭ ਪਾਸਾ ਜੀਉ ॥
har melahu sant jeeo; govid prabh paasaa jeeo |
ਪੰਜਾਬੀ ਅਰਥਹੇ ਸਾਧ ਜਨੋ! ਮੈਨੂੰ ਸੁਆਮੀ ਮਾਲਕ ਨਾਲ ਮਿਲਾ ਦਿਓ ਜੋ ਮੇਰੇ ਬਹੁਤ ਨਜਦੀਕ ਹੈ।
English meaningUnite me with the Lord, Dear Saints. God, the Lord of the Universe, is so close to me.
ਸਤਿਗੁਰ ਮਤਿ; ਨਾਮੁ ਸਦਾ ਪਰਗਾਸਾ ਜੀਉ ॥
satigur mat; naam sadaa paragaasaa jeeo |
ਪੰਜਾਬੀ ਅਰਥਸੱਚੇ ਗੁਰਾਂ ਦੀ ਸਿਖਮਤ ਦੇ ਜਰੀਏ, ਰੱਬ ਦਾ ਨਾਮ ਸਦਾ ਹੀ ਮੇਰੇ ਤੇ ਪ੍ਰਕਾਸ਼ਵਾਨ ਹੈ।
English meaningThrough the Teachings of the True Guru, the Naam is always revealed;
ਜਨ ਨਾਨਕ. ਪੂਰਿਅੜੀ; ਮਨਿ ਆਸਾ ਜੀਉ ॥੪॥੫॥੩੧॥੬੯॥
jan naanak. pooriarree; man aasaa jeeo |4|5|31|69|
ਪੰਜਾਬੀ ਅਰਥਗੋਲੇ ਨਾਨਕ ਦੇ ਦਿਲ ਦੀ ਖਾਹਿਸ਼ ਪੂਰੀ ਹੋ ਗਈ ਹੈ!
English meaningthe desires of servant Nanak's mind have been fulfilled. ||4||5||31||69||
ਗਉੜੀ ਮਾਝ ਮਹਲਾ ੪ ॥
gaurree maajh mahalaa 4 |
ਪੰਜਾਬੀ ਅਰਥਗਊੜੀ ਮਾਝ ਪਾਤਸ਼ਾਹੀ ਚੋਥੀ।
English meaningGauree Maajh, Fourth Mehl:
ਮੇਰਾ. ਬਿਰਹੀ ਨਾਮੁ ਮਿਲੈ; ਤਾ ਜੀਵਾ ਜੀਉ ॥
meraa. birahee naam milai; taa jeevaa jeeo |
ਪੰਜਾਬੀ ਅਰਥਜੇਕਰ ਮੈਨੂੰ ਮੇਰਾ ਪਿਆਰਾ ਨਾਮ ਮਿਲ ਜਾਵੇ ਕੇਵਲ ਤਦ ਹੀ ਮੈਂ ਜੀਉ ਸਕਦਾ ਹਾਂ।
English meaningIf I receive my Love, the Naam, then I live.
ਮਨ ਅੰਦਰਿ ਅੰਮਿ੍ਰਤੁ; ਗੁਰਮਤਿ ਹਰਿ ਲੀਵਾ ਜੀਉ ॥
man andar amrit; guramat har leevaa jeeo |
ਪੰਜਾਬੀ ਅਰਥਚਿੱਤ ਵਿੱਚ ਵਾਹਿਗੁਰੂ ਦਾ ਸੁਧਾਰਸ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਇਸ ਨੂੰ ਪਾਨ ਕਰਾਂਗਾ।
English meaningIn the temple of the mind, is the Ambrosial Nectar of the Lord; through the Guru's Teachings, we drink it in.
ਮਨੁ ਹਰਿ ਰੰਗਿ ਰਤੜਾ; ਹਰਿ ਰਸੁ ਸਦਾ ਪੀਵਾ ਜੀਉ ॥
man har rang ratarraa; har ras sadaa peevaa jeeo |
ਪੰਜਾਬੀ ਅਰਥਮੇਰੀ ਆਤਮਾ ਭਗਵਾਨ ਦੀ ਪ੍ਰੀਤ ਨਾਲ ਰੰਗੀਜੀ ਹੈ। ਮੈਂ ਹਮੇਸ਼ਾ, ਭਗਵਾਨ ਦਾ ਅਬਿ-ਹਿਯਾਤ ਛਕਦਾ ਹਾਂ।
English meaningMy mind is drenched with the Love of the Lord. I continually drink in the sublime essence of the Lord.
ਹਰਿ ਪਾਇਅੜਾ ਮਨਿ ਜੀਵਾ ਜੀਉ ॥੧॥
har paaeiarraa man jeevaa jeeo |1|
ਪੰਜਾਬੀ ਅਰਥਸੁਆਮੀ ਨੂੰ ਆਪਣੇ ਚਿੱਤ ਅੰਦਰ ਮੈਂ ਪਾ ਲਿਆ ਹੈ ਇਸ ਲਈ ਮੈਂ ਜੀਉਂਦਾ ਹਾਂ।
English meaningI have found the Lord within my mind, and so I live. ||1||
ਮੇਰੈ ਮਨਿ ਤਨਿ ਪ੍ਰੇਮੁ ਲਗਾ; ਹਰਿ ਬਾਣੁ ਜੀਉ ॥
merai man tan prem lagaa; har baan jeeo |
ਪੰਜਾਬੀ ਅਰਥਨਾਰਾਇਣ ਨੇ ਨੇਹੁੰ ਦੇ ਤੀਰ ਨੇ ਮੇਰੀ ਆਤਮਾ ਦੇ ਦੇਹਿ ਵਿਨ੍ਹ ਸੁਟੇ ਹਨ।
English meaningThe arrow of the Lord's Love has pierced by mind and body.
ਮੇਰਾ ਪ੍ਰੀਤਮੁ ਮਿਤ੍ਰੁ; ਹਰਿ ਪੁਰਖੁ ਸੁਜਾਣੁ ਜੀਉ ॥
meraa preetam mitru; har purakh sujaan jeeo |
ਪੰਜਾਬੀ ਅਰਥਸਾਹਿਬ ਮਾਲਕ ਮੇਰਾ ਸਿਆਣਾ ਅਤੇ ਸਨੇਹੀ ਯਾਰ ਹੈ।
English meaningThe Lord, the Primal Being, is All-knowing; He is my Beloved and my Best Friend.
ਗੁਰੁ ਮੇਲੇ ਸੰਤ; ਹਰਿ ਸੁਘੜੁ ਸੁਜਾਣੁ ਜੀਉ ॥
gur mele sant; har sugharr sujaan jeeo |
ਪੰਜਾਬੀ ਅਰਥਗੁਰੂ ਸਾਧੂ ਨੇ ਮੈਨੂੰ ਸਰਬਗ ਤੇ ਸਭ ਕੁਛ-ਵੇਖਣਹਾਰ ਸਾਹਿਬ ਨਾਲ ਜੋੜ ਦਿਤਾ ਹੈ।
English meaningThe Saintly Guru has united me with the All-knowing and All-seeing Lord.
ਹਉ; ਨਾਮ ਵਿਟਹੁ ਕੁਰਬਾਣੁ ਜੀਉ ॥੨॥
hau; naam vittahu kurabaan jeeo |2|
ਪੰਜਾਬੀ ਅਰਥਮੈਂ ਵਾਹਿਗੁਰੂ ਦੇ ਨਾਮ ਉਤੋਂ ਸਦਕੇ ਜਾਂਦਾ ਹਾਂ।
English meaningI am a sacrifice to the Naam, the Name of the Lord. ||2||
ਹਉ. ਹਰਿ ਹਰਿ ਸਜਣੁ; ਹਰਿ ਮੀਤੁ ਦਸਾਈ ਜੀਉ ॥
hau. har har sajan; har meet dasaaee jeeo |
ਪੰਜਾਬੀ ਅਰਥਮੈਂ ਸੁਆਮੀ ਮਾਲਕ ਆਪਣੇ ਯਾਰ, ਵਾਹਿਗੁਰੂ ਮਿੱਤ੍ਰ ਬਾਰੇ ਪੁਛ-ਗਿਛ ਕਰਦਾ ਹਾਂ।
English meaningI seek my Lord, Har, Har, my Intimate, my Best Friend.
ਹਰਿ ਦਸਹੁ ਸੰਤਹੁ ਜੀ; ਹਰਿ ਖੋਜੁ ਪਵਾਈ ਜੀਉ ॥
har dasahu santahu jee; har khoj pavaaee jeeo |
ਪੰਜਾਬੀ ਅਰਥਹੇ ਪਤਵੰਤੇ ਸਾਧੂਓ! ਮੈਨੂੰ ਵਾਹਿਗੁਰੂ ਦਾ ਥਹੁ ਪਤਾ ਦਿਓ। ਮੈਂ ਸੁਆਮੀ ਦੀ ਢੂੰਡ ਭਾਲ ਕਰਵਾਉਂਦਾ ਹਾਂ।
English meaningShow me the way to the Lord, Dear Saints; I am searching all over for Him.
ਸਤਿਗੁਰੁ ਤੁਠੜਾ ਦਸੇ; ਹਰਿ ਪਾਈ ਜੀਉ ॥
satigur tuttharraa dase; har paaee jeeo |
ਪੰਜਾਬੀ ਅਰਥਮਿਹਰਬਾਨ ਸੱਚੇ ਗੁਰਾਂ ਨੇ ਮੈਨੂੰ ਮਾਰਗ ਵਿਖਾਲ ਦਿੱਤਾ ਹੈ ਅਤੇ ਮੈਂ ਵਾਹਿਗੁਰੂ ਨੂੰ ਪ੍ਰਾਪਤ ਹੋ ਗਿਆ ਹਾਂ।
English meaningThe Kind and Compassionate True Guru has shown me the Way, and I have found the Lord.
ਹਰਿ ਨਾਮੇ ਨਾਮਿ; ਸਮਾਈ ਜੀਉ ॥੩॥
har naame naam; samaaee jeeo |3|
ਪੰਜਾਬੀ ਅਰਥਵਾਹਿਗੁਰੂ ਦੇ ਨਾਮ ਦੇ ਰਾਹੀਂ ਮੈਂ ਖੁਦ ਵਾਹਿਗੁਰੂ ਅੰਦਰ ਲੀਨ ਹੋ ਗਿਆ ਹਾਂ।
English meaningThrough the Name of the Lord, I am absorbed in the Naam. ||3||
ਮੈ ਵੇਦਨ ਪ੍ਰੇਮੁ; ਹਰਿ ਬਿਰਹੁ ਲਗਾਈ ਜੀਉ ॥
mai vedan prem; har birahu lagaaee jeeo |
ਪੰਜਾਬੀ ਅਰਥਮੈਨੂੰ ਵਾਹਿਗੁਰੂ ਦੇ ਵਿਛੋੜੇ ਵਾਲੀ ਪ੍ਰੀਤ ਦੀ ਪੀੜ ਲੱਗੀ ਹੋਈ ਹੈ।
English meaningI am consumed with the pain of separation from the Love of the Lord.
ਗੁਰ ਸਰਧਾ ਪੂਰਿ; ਅੰਮਿ੍ਰਤੁ ਮੁਖਿ ਪਾਈ ਜੀਉ ॥
gur saradhaa poor; amrit mukh paaee jeeo |
ਪੰਜਾਬੀ ਅਰਥਗੁਰਾਂ ਨੇ ਮੇਰੀ ਖਾਹਿਸ਼ ਪੂਰਨ ਕਰ ਦਿਤੀ ਹੈ ਅਤੇ ਆਪਣੇ ਮੂੰਹ ਵਿੱਚ ਮੈਂ ਨਾਮ ਸੁਧਾਰਸ ਚੋਇਆ ਹੈ।
English meaningThe Guru has fulfilled my desire, and I have received the Ambrosial Nectar in my mouth.
ਹਰਿ ਹੋਹੁ ਦਇਆਲੁ; ਹਰਿ ਨਾਮੁ ਧਿਆਈ ਜੀਉ ॥
har hohu deaal; har naam dhiaaee jeeo |
ਪੰਜਾਬੀ ਅਰਥਮੇਰੇ ਵਾਹਿਗੁਰੂ-ਸਰੂਪ ਗੁਰੂ ਜੀ ਮਿਹਰਬਾਨ ਹੋਵੇ, ਤਾਂ ਜੋ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਾਂ।
English meaningThe Lord has become merciful, and now I meditate on the Name of the Lord.
ਜਨ ਨਾਨਕ; ਹਰਿ ਰਸੁ ਪਾਈ ਜੀਉ ॥੪॥੬॥੨੦॥੧੮॥੩੨॥੭੦॥
jan naanak; har ras paaee jeeo |4|6|20|18|32|70|
ਪੰਜਾਬੀ ਅਰਥਗੁਮਾਸਤੇ ਨਾਨਕ ਨੇ ਵਾਹਿਗੁਰੂ ਦਾ ਅੰਮ੍ਰਿਤ ਪਾ ਲਿਆ ਹੈ।
English meaningServant Nanak has obtained the sublime essence of the Lord. ||4||6||20||18||32||70||
ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ ॥
mahalaa 5 raag gaurree guaareree chaupade |
ਪੰਜਾਬੀ ਅਰਥਪਾਤਸ਼ਾਹੀ ਪੰਜਵੀਂ ਰਾਗੁ ਗਊੜੀ ਗੁਆਰੇਰੀ ਚਉਪਦੇ।
English meaningFifth Mehl, Raag Gauree Gwaarayree, Chau-Padhay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਪੰਜਾਬੀ ਅਰਥਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English meaningOne Universal Creator God. By The Grace Of The True Guru:
ਕਿਨ ਬਿਧਿ ਕੁਸਲੁ ਹੋਤ; ਮੇਰੇ ਭਾਈ ॥
kin bidh kusal hot; mere bhaaee |
ਪੰਜਾਬੀ ਅਰਥਕਿਸ ਤਰੀਕੇ ਨਾਲ ਰੂਹਾਨੀ ਅਨੰਦ ਪ੍ਰਾਪਤ ਹੋ ਸਕਦਾ ਹੈ, ਹੇ ਮੇਰੇ ਭਰਾਵਾ?
English meaningHow can happiness be found, O my Siblings of Destiny?
ਕਿਉ ਪਾਈਐ; ਹਰਿ ਰਾਮ ਸਹਾਈ ॥੧॥ ਰਹਾਉ ॥
kiau paaeeai; har raam sahaaee |1| rahaau |
ਪੰਜਾਬੀ ਅਰਥਕਿਸ ਤਰ੍ਹਾਂ ਮਦਦਗਾਰ, ਸਰਬ-ਵਿਆਪਕ ਸੁਆਮੀ ਵਾਹਿਗੁਰੂ ਪਾਇਆ ਜਾ ਸਕਦਾ ਹੈ? ਠਹਿਰਾਉ।
English meaningHow can the Lord, our Help and Support, be found? ||1||Pause||
ਕੁਸਲੁ ਨ; ਗਿ੍ਰਹਿ ਮੇਰੀ ਸਭ ਮਾਇਆ ॥
kusal na; grihi meree sabh maaeaa |
ਪੰਜਾਬੀ ਅਰਥਸਾਰੀ ਦੌਲਤ ਨੂੰ ਆਪਣੀ ਨਿੱਜ ਦੀ ਆਖਣ ਵਿੱਚ ਕੋਈ ਖੁਸ਼ੀ ਨਹੀਂ,
English meaningThere is no happiness in owning one's own home, in all of Maya,
ਊਚੇ ਮੰਦਰ; ਸੁੰਦਰ ਛਾਇਆ ॥
aooche mandar; sundar chhaaeaa |
ਪੰਜਾਬੀ ਅਰਥਅਤੇ ਨਾ ਹੀ ਘਰ ਵਿੱਚ ਜਾ ਸੁਹਣੇ ਛਤੇ ਹੋਏ ਉਚੇ ਮਹਿਲਾ ਵਿੱਚ ਰਹਿਣ ਵਿੱਚ।
English meaningor in lofty mansions casting beautiful shadows.
ਝੂਠੇ ਲਾਲਚਿ; ਜਨਮੁ ਗਵਾਇਆ ॥੧॥
jhootthe laalach; janam gavaaeaa |1|
ਪੰਜਾਬੀ ਅਰਥਕੁੜੀ ਤਮ੍ਹਾਂ ਅੰਦਰ ਬੰਦੇ ਨੇ ਆਪਣਾ ਮਨੁੱਖੀ-ਜੀਵਨ ਗੁਆ ਲਿਆ ਹੈ।
English meaningIn fraud and greed, this human life is being wasted. ||1||