ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad ZRU

Shabad

Read the complete Shabad with available meanings.

ਰਾਗੁ ਗਉੜੀ ਮਾਝ ਮਹਲਾ ੪ ॥

raag gaurree maajh mahalaa 4 |

ਪੰਜਾਬੀ ਅਰਥ

ਰਾਗ ਗਊੜੀ ਮਾਝ ਪਾਤਸ਼ਾਹੀ ਚੋਥੀ।

English meaning

Raag Gauree Maajh, Fourth Mehl:

ਗੁਰਮੁਖਿ ਜਿੰਦੂ; ਜਪਿ ਨਾਮੁ ਕਰੰਮਾ ॥

guramukh jindoo; jap naam karamaa |

ਪੰਜਾਬੀ ਅਰਥ

ਗੁਰਾਂ ਦੀ ਦਇਆ ਦੁਆਰਾ ਹੇ ਮੇਰੀ ਜਿੰਦੜੀਏ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦਾ ਕੰਮ ਕਰ।

English meaning

O my soul, as Gurmukh, do this deed: chant the Naam, the Name of the Lord.

ਮਤਿ ਮਾਤਾ. ਮਤਿ ਜੀਉ; ਨਾਮੁ ਮੁਖਿ. ਰਾਮਾ ॥

mat maataa. mat jeeo; naam mukh. raamaa |

ਪੰਜਾਬੀ ਅਰਥ

ਮੇਰੀ ਜਿੰਦੇ ਉਸ ਅਕਲ ਨੂੰ ਆਪਣੀ ਮਾਂ ਬਣਾ, ਜਿਹੜੀ ਸਾਹਿਬ ਦੇ ਨਾਮ ਨੂੰ ਮੂੰਹ ਵਿੱਚ ਰਖਣ ਦੀ ਤੈਨੂੰ ਮੱਤ ਦਿੰਦੀ ਹੈ।

English meaning

Make that teaching your mother, that it may teach you to keep the Lord's Name in your mouth.

ਸੰਤੋਖੁ ਪਿਤਾ ਕਰਿ; ਗੁਰੁ ਪੁਰਖੁ ਅਜਨਮਾ ॥

santokh pitaa kar; gur purakh ajanamaa |

ਪੰਜਾਬੀ ਅਰਥ

ਸੰਤੁਸ਼ਟਤਾ ਨੂੰ ਆਪਣਾ ਬਾਪੂ ਅਤੇ ਗੁਰੂ ਨੂੰ ਆਪਣਾ ਜਨਮ-ਰਹਿਤ ਪ੍ਰਭੂ ਬਣਾ!

English meaning

Let contentment be your father; the Guru is the Primal Being, beyond birth or incarnation.

ਵਡਭਾਗੀ ਮਿਲੁ ਰਾਮਾ ॥੧॥

vaddabhaagee mil raamaa |1|

ਪੰਜਾਬੀ ਅਰਥ

ਓ ਭਾਰੇ ਨਸੀਬਾਂ ਵਾਲਿਆਂ, ਵਿਆਪਕ ਸਾਈਂ ਨਾਲ ਜੁੜ।

English meaning

By great good fortune, you shall meet with the Lord. ||1||

ਗੁਰੁ ਜੋਗੀ ਪੁਰਖੁ ਮਿਲਿਆ; ਰੰਗੁ ਮਾਣੀ ਜੀਉ ॥

gur jogee purakh miliaa; rang maanee jeeo |

ਪੰਜਾਬੀ ਅਰਥ

ਮੈਂ ਯੋਗੀ ਗੁਰੂ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਉਸ ਦੇ ਅਨੰਦ ਅੰਦਰ ਮੌਜਾ ਕਰਦਾ ਹਾਂ।

English meaning

I have met the Guru, the Yogi, the Primal Being; I am delighted with His Love.

ਗੁਰੁ ਹਰਿ ਰੰਗਿ ਰਤੜਾ; ਸਦਾ ਨਿਰਬਾਣੀ ਜੀਉ ॥

gur har rang ratarraa; sadaa nirabaanee jeeo |

ਪੰਜਾਬੀ ਅਰਥ

ਗੁਰੂ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ ਅਤੇ ਸਦੀਵ ਹੀ ਪਵਿੱਤ੍ਰ ਹੈ।

English meaning

The Guru is imbued with the Love of the Lord; He dwells forever in Nirvaanaa.

ਵਡਭਾਗੀ ਮਿਲੁ; ਸੁਘੜ ਸੁਜਾਣੀ ਜੀਉ ॥

vaddabhaagee mil; sugharr sujaanee jeeo |

ਪੰਜਾਬੀ ਅਰਥ

ਪਰਮ ਚੰਗੀ ਕਿਸਮਤ ਦੁਆਰਾ ਮੈਂ ਕਾਮਲ ਅਤੇ ਸਰਬਗ ਸੁਆਮੀ ਨੂੰ ਮਿਲ ਪਿਆ ਹਾਂ।

English meaning

By great good fortune, I met the most accomplished and all-knowing Lord.

ਮੇਰਾ ਮਨੁ ਤਨੁ; ਹਰਿ ਰੰਗਿ ਭਿੰਨਾ ॥੨॥

meraa man tan; har rang bhinaa |2|

ਪੰਜਾਬੀ ਅਰਥ

ਮੇਰੀ ਆਤਮਾ ਤੇ ਦੇਹਿ ਵਾਹਿਗੁਰੂ ਦੀ ਪਿਰਹੜੀ ਨਾਲ ਗੱਚ ਹੋਈ ਹੋਈ ਹਨ।

English meaning

My mind and body are drenched in the Love of the Lord. ||2||

ਆਵਹੁ ਸੰਤਹੁ ਮਿਲਿ; ਨਾਮੁ ਜਪਾਹਾ ॥

aavahu santahu mil; naam japaahaa |

ਪੰਜਾਬੀ ਅਰਥ

ਆਓ ਸਾਧੂਓ! ਆਪਾ ਇਕੱਠੇ ਹੋ ਕੇ, ਸਾਹਿਬ ਦੇ ਨਾਮ ਦਾ ਉਚਾਰਣ ਕਰੀਏ।

English meaning

Come, O Saints - let's meet together and chant the Naam, the Name of the Lord.

ਵਿਚਿ ਸੰਗਤਿ; ਨਾਮੁ ਸਦਾ ਲੈ ਲਾਹਾ ਜੀਉ ॥

vich sangat; naam sadaa lai laahaa jeeo |

ਪੰਜਾਬੀ ਅਰਥ

ਸਚਿਆਰਾ ਦੇ ਸਮਾਗਮ ਅੰਦਰ ਆਓ ਆਪਾ, ਹਮੇਸ਼ਾਂ ਮਾਲਕ ਦੇ ਨਾਮ ਦਾ ਨਫ਼ਾ ਕਮਾਈਏ।

English meaning

In the Sangat, the Holy Congregation, let's earn the lasting profit of the Naam.

ਕਰਿ ਸੇਵਾ ਸੰਤਾ; ਅੰਮਿ੍ਰਤੁ ਮੁਖਿ ਪਾਹਾ ਜੀਉ ॥

kar sevaa santaa; amrit mukh paahaa jeeo |

ਪੰਜਾਬੀ ਅਰਥ

ਪਵਿੱਤ੍ਰ ਪੁਰਸ਼ਾਂ ਦੀ ਟਹਿਲ ਕਮਾਉਣ ਦੁਆਰਾ, ਆਓ ਆਪਾਂ ਆਪਣੇ ਮੂੰਹ ਵਿੱਚ ਸੁਧਾਰਸ ਚੋਈਏ।

English meaning

Let's serve the Saints, and drink in the Ambrosial Nectar.

ਮਿਲੁ; ਪੂਰਬਿ ਲਿਖਿਅੜੇ ਧੁਰਿ ਕਰਮਾ ॥੩॥

mil; poorab likhiarre dhur karamaa |3|

ਪੰਜਾਬੀ ਅਰਥ

ਬੰਦਾ ਸਾਧੂ ਗੁਰਾਂ ਨੂੰ ਮਿਲ ਪੈਂਦਾ ਹੈ ਜੇਕਰ ਆਦਿ ਸਾਈਂ ਨੇ ਐਸੀ ਪ੍ਰਾਲਬੰਧ ਪਹਿਲਾਂ ਤੋਂ ਹੀ ਲਿਖੀ ਹੋਈ ਹੋਵੇ।

English meaning

By one's karma and pre-ordained destiny, they are met. ||3||

ਸਾਵਣਿ ਵਰਸੁ; ਅੰਮਿ੍ਰਤਿ ਜਗੁ ਛਾਇਆ ਜੀਉ ॥

saavan varas; amrit jag chhaaeaa jeeo |

ਪੰਜਾਬੀ ਅਰਥ

ਸਾਉਣ ਦੇ ਮਹੀਨੇ ਵਿੱਚ ਨਾਮ-ਸੁਧਾਰਸ ਵਾਲਾ ਬੱਦਲ ਸੰਸਾਰ ਉਤੇ ਛਾਇਆ ਹੋਇਆ ਹੈ।

English meaning

In the month of Saawan, the clouds of Ambrosial Nectar hang over the world.

ਮਨੁ ਮੋਰੁ. ਕੁਹੁਕਿਅੜਾ; ਸਬਦੁ. ਮੁਖਿ ਪਾਇਆ ॥

man mor. kuhukiarraa; sabad. mukh paaeaa |

ਪੰਜਾਬੀ ਅਰਥ

ਨਾਮ ਅੰਮ੍ਰਿਤ ਨੂੰ ਚਖ ਕੇ ਮੇਰੇ ਮਨੂਏ ਦਾ ਸਿਖਾਧਾਰਬ ਚਹਿਚਹਾਉਣ ਲਗ ਪਿਆ।

English meaning

The peacock of the mind chirps, and receives the Word of the Shabad, in its mouth;

ਹਰਿ ਅੰਮਿ੍ਰਤੁ ਵੁਠੜਾ; ਮਿਲਿਆ ਹਰਿ ਰਾਇਆ ਜੀਉ ॥

har amrit vuttharraa; miliaa har raaeaa jeeo |

ਪੰਜਾਬੀ ਅਰਥ

ਈਸ਼ਵਰੀ ਆਬਿ-ਹਿਯਾਤ ਵਰਸਦਾ ਹੈ ਅਤੇ ਵਾਹਿਗੁਰੂ ਪਾਤਸ਼ਾਹ ਆ ਮਿਲਦਾ ਹੈ।

English meaning

the Ambrosial Nectar of the Lord rains down, and the Sovereign Lord King is met.

ਜਨ ਨਾਨਕ. ਪ੍ਰੇਮਿ ਰਤੰਨਾ ॥੪॥੧॥੨੭॥੬੫॥

jan naanak. prem ratanaa |4|1|27|65|

ਪੰਜਾਬੀ ਅਰਥ

ਗੁਮਾਸ਼ਤਾ ਨਾਨਕ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹੈ।

English meaning

Servant Nanak is imbued with the Love of the Lord. ||4||1||27||65||