ਜਿਤਨੀ ਭੂਖ. ਅਨ ਰਸ ਸਾਦ ਹੈ; ਤਿਤਨੀ ਭੂਖ. ਫਿਰਿ ਲਾਗੈ ॥
jitanee bhookh. an ras saad hai; titanee bhookh. fir laagai |
ਪੰਜਾਬੀ ਅਰਥਜਿੰਨੀ ਜਿਆਦਾ ਭੁਖ ਹੋਰਸੁ ਖੁਸ਼ੀਆਂ ਤੇ ਸੁਆਦਾ ਲਈ ਹੈ ਉਨੀ ਹੀ ਜਿਆਦਾ ਭੁਖ ਉਨ੍ਹਾਂ ਲਈ ਬੰਦਾ ਮੁੜ ਮਹਿਸੂਸ ਕਰਦਾ ਹੈ।
English meaningThe more one feels hunger for other tastes and pleasures, the more this hunger persists.
ਜਿਸੁ ਹਰਿ ਆਪਿ ਕਿ੍ਰਪਾ ਕਰੇ; ਸੋ ਵੇਚੇ ਸਿਰੁ. ਗੁਰ ਆਗੈ ॥
jis har aap kripaa kare; so veche sir. gur aagai |
ਪੰਜਾਬੀ ਅਰਥਜੀਹਦੇ ਉਤੇ ਵਾਹਿਗੁਰੂ ਖੁਦ ਰਹਿਮਤ ਧਾਰਦਾ ਹੈ, ਉਹ ਆਪਣਾ ਸੀਸ ਗੁਰਾਂ ਮੂਹਰੇ ਵੇਚ ਦਿੰਦਾ ਹੈ।
English meaningThose unto whom the Lord Himself shows mercy, sell their head to the Guru.
ਜਨ ਨਾਨਕ. ਹਰਿ ਰਸਿ ਤਿ੍ਰਪਤਿਆ; ਫਿਰਿ. ਭੂਖ ਨ ਲਾਗੈ ॥੪॥੪॥੧੦॥੪੮॥
jan naanak. har ras tripatiaa; fir. bhookh na laagai |4|4|10|48|
ਪੰਜਾਬੀ ਅਰਥਵਾਹਿਗੁਰੂ ਦੇ ਅੰਮ੍ਰਿਤ ਨਾਲ ਨਫਰ ਨਾਨਕ, ਰੱਜ ਗਿਆ ਹੈ ਅਤੇ ਮੁੜ ਕੇ ਉਸ ਨੂੰ ਭੁਖ ਨਹੀਂ ਲਗੇਗੀ।
English meaningServant Nanak is satisfied by the Name of the Lord, Har, Har. He shall never feel hungry again. ||4||4||10||48||
ਗਉੜੀ ਬੈਰਾਗਣਿ ਮਹਲਾ ੪ ॥
gaurree bairaagan mahalaa 4 |
ਪੰਜਾਬੀ ਅਰਥਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।
English meaningGauree Bairaagan, Fourth Mehl:
ਹਮਰੈ ਮਨਿ ਚਿਤਿ. ਹਰਿ ਆਸ ਨਿਤ; ਕਿਉ ਦੇਖਾ. ਹਰਿ ਦਰਸੁ ਤੁਮਾਰਾ ॥
hamarai man chit. har aas nit; kiau dekhaa. har daras tumaaraa |
ਪੰਜਾਬੀ ਅਰਥਮੇਰੇ ਹਿਰਦੇ ਤੇ ਦਿਲ ਅੰਦਰ ਸਦਾ ਹੀ ਵਾਹਿਗੁਰੂ ਦੀ ਚਾਹ ਹੈ, ਹੇ ਵਾਹਿਗੁਰੂ! ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਵੇਖਾਂ?
English meaningWithin my conscious mind is the constant longing for the Lord. How can I behold the Blessed Vision of Your Darshan, Lord?
ਜਿਨਿ ਪ੍ਰੀਤਿ ਲਾਈ ਸੋ ਜਾਣਤਾ; ਹਮਰੈ ਮਨਿ ਚਿਤਿ. ਹਰਿ ਬਹੁਤੁ ਪਿਆਰਾ ॥
jin preet laaee so jaanataa; hamarai man chit. har bahut piaaraa |
ਪੰਜਾਬੀ ਅਰਥਜੋ ਪ੍ਰਭੂ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਸਮਝਦਾ ਹੈ। ਮੇਰੇ ਹਿਰਦੇ ਤੇ ਦਿਲ ਨੂੰ ਵਾਹਿਗੁਰੂ ਖਰਾ ਹੀ ਲਾਡਲਾ ਹੈ।
English meaningOne who loves the Lord knows this; the Lord is very dear to my conscious mind.
ਹਉ ਕੁਰਬਾਨੀ ਗੁਰ ਆਪਣੇ; ਜਿਨਿ ਵਿਛੁੜਿਆ ਮੇਲਿਆ. ਮੇਰਾ ਸਿਰਜਨਹਾਰਾ ॥੧॥
hau kurabaanee gur aapane; jin vichhurriaa meliaa. meraa sirajanahaaraa |1|
ਪੰਜਾਬੀ ਅਰਥਮੈਂ ਆਪਣੇ ਗੁਰੂ ਉਤੇ ਬਲਿਹਾਰਨੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰੇ ਕਰਤਾਰ ਨਾਲ ਜੋੜ ਦਿਤਾ ਹੈ, ਜਿਸ ਨਾਲੋ ਮੈਂ ਵਿਛੁਨਾ ਹੋਇਆ ਸਾਂ।
English meaningI am a sacrifice to my Guru, who has re-united me with my Creator Lord; I was separated from Him for such a long time! ||1||
ਮੇਰੇ ਰਾਮ. ਹਮ ਪਾਪੀ; ਸਰਣਿ ਪਰੇ ਹਰਿ ਦੁਆਰਿ ॥
mere raam. ham paapee; saran pare har duaar |
ਪੰਜਾਬੀ ਅਰਥਮੈਂ ਗੁਨਹਗਾਰ ਹਾਂ, ਹੈ ਮੇਰੇ ਵਿਆਪਕ ਸੁਆਮੀ! ਮੈਂ ਤੇਰੇ ਬੂਹੇ ਦੀ ਪਨਾਹ ਲਈ ਹੈ ਅਤੇ ਇਸ ਤੇ ਡਿੱਗਾ ਹਾਂ, ਹੈ ਭਗਵਾਨ!
English meaningO my Lord, I am a sinner; I have come to Your Sanctuary, and fallen at Your Door, Lord.
ਮਤੁ ਨਿਰਗੁਣ. ਹਮ ਮੇਲੈ ਕਬਹੂੰ; ਅਪੁਨੀ ਕਿਰਪਾ ਧਾਰਿ ॥੧॥ ਰਹਾਉ ॥
mat niragun. ham melai kabahoon; apunee kirapaa dhaar |1| rahaau |
ਪੰਜਾਬੀ ਅਰਥਮੇਰੀ ਅਕਲ ਬਿਲਕੁਲ ਗੁਣ-ਵਿਹੁਣ ਹੈ। ਮੈਂ ਮਲੀਨ ਹਾਂ ਕਿਸੇ ਵੇਲੇ ਮੇਰੇ ਉਤੇ ਭੀ ਆਪਣੀ ਮਿਹਰ ਕਰ। ਠਹਿਰਾਉ।
English meaningMy intellect is worthless; I am filthy and polluted. Please shower me with Your Mercy sometime. ||1||Pause||
ਹਮਰੇ ਅਵਗੁਣ ਬਹੁਤੁ ਬਹੁਤੁ ਹੈ; ਬਹੁ ਬਾਰ ਬਾਰ, ਹਰਿ. ਗਣਤ ਨ ਆਵੈ ॥
hamare avagun bahut bahut hai; bahu baar baar, har. ganat na aavai |
ਪੰਜਾਬੀ ਅਰਥਬੜੇ ਹੀ ਘਨੇਰੇ ਹਨ ਮੇਰੇ ਕੁਕਰਮ। ਮੁੜ ਮੁੜ ਕੇ ਮੈਂ ਅਨੇਕਾਂ ਪਾਪ ਕਮਾਏ ਹਨ, ਉਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਹੇ ਭਗਵਾਨ!
English meaningMy demerits are so many and numerous. I have sinned so many times, over and over again. O Lord, they cannot be counted.
ਤੂੰ ਗੁਣਵੰਤਾ ਹਰਿ ਹਰਿ ਦਇਆਲੁ; ਹਰਿ ਆਪੇ ਬਖਸਿ ਲੈਹਿ. ਹਰਿ ਭਾਵੈ ॥
toon gunavantaa har har deaal; har aape bakhas laihi. har bhaavai |
ਪੰਜਾਬੀ ਅਰਥਤੂੰ ਹੈ ਵਾਹਿਗੁਰੂ ਸੁਆਮੀ! ਨੇਕੀ-ਨਿਪੁੰਨਾ ਅਤੇ ਮਿਹਰਬਾਨ ਹੈ, ਹੇ ਵਾਹਿਗੁਰੂ! ਜਦ ਤੇਨੂੰ ਚੰਗਾ ਲਗਦਾ ਹੈ, ਤੂੰ ਆਪ ਹੀ ਮਾਫੀ ਦੇ ਦਿੰਦਾ ਹੈ।
English meaningYou, Lord, are the Merciful Treasure of Virtue. When it pleases You, Lord, You forgive me.
ਹਮ ਅਪਰਾਧੀ. ਰਾਖੇ ਗੁਰ ਸੰਗਤੀ; ਉਪਦੇਸੁ ਦੀਓ. ਹਰਿ ਨਾਮੁ ਛਡਾਵੈ ॥੨॥
ham aparaadhee. raakhe gur sangatee; upades deeo. har naam chhaddaavai |2|
ਪੰਜਾਬੀ ਅਰਥਮੈਂ ਮੁਜਰਮ ਨੂੰ ਗੁਰਾਂ ਦੀ ਸੰਗਤ ਨੇ ਬਚਾ ਲਿਆ ਹੈ, ਗੁਰਾਂ ਨੇ ਮੈਨੂੰ ਸਿੱਖ-ਮਤ ਦਿੱਤੀ ਹੈ ਕਿ ਵਾਹਿਗੁਰੂ ਦਾ ਨਾਮ ਜੀਵਨ ਦੀ ਖਲਾਸੀ ਕਰਾ ਦਿੰਦਾ ਹੈ।
English meaningI am a sinner, saved only by the Company of the Guru. He has bestowed the Teachings of the Lord's Name, which saves me. ||2||
ਤੁਮਰੇ ਗੁਣ ਕਿਆ ਕਹਾ. ਮੇਰੇ ਸਤਿਗੁਰਾ; ਜਬ ਗੁਰੁ ਬੋਲਹ. ਤਬ ਬਿਸਮੁ ਹੋਇ ਜਾਇ ॥
tumare gun kiaa kahaa. mere satiguraa; jab gur bolah. tab bisam hoe jaae |
ਪੰਜਾਬੀ ਅਰਥਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਮੈਂ ਵਰਨਣ ਕਰ ਸਕਦਾ ਹਾਂ, ਹੈ ਮੇਰੇ ਸੱਚੇ ਗੁਰਦੇਵ! ਜਦ ਗੁਰੂ ਜੀ ਬਚਨ ਬਿਲਾਸ ਕਰਦੇ ਹਨ, ਮੈਂ ਤਦ ਅਸਚਰਜਤਾ ਨਾਲ ਪਰਸੰਨ ਹੋ ਜਾਂਦਾ ਹਾਂ।
English meaningWhat Glorious Virtues of Yours can I describe, O my True Guru? When the Guru speaks, I am transfixed with wonder.
ਹਮ ਜੈਸੇ ਅਪਰਾਧੀ. ਅਵਰੁ ਕੋਈ ਰਾਖੈ; ਜੈਸੇ ਹਮ. ਸਤਿਗੁਰਿ ਰਾਖਿ ਲੀਏ ਛਡਾਇ ॥
ham jaise aparaadhee. avar koee raakhai; jaise ham. satigur raakh lee chhaddaae |
ਪੰਜਾਬੀ ਅਰਥਕੀ ਕੋਈ ਹੋਰ ਮੇਰੇ ਵਰਗੇ ਪਾਪੀ ਨੂੰ ਬਚਾ ਸਕਦਾ ਹੈ, ਜਿਸ ਤਰ੍ਹਾਂ ਸੱਚੇ ਗੁਰਾਂ ਨੇ ਮੈਨੂੰ ਬਚਾ ਕੇ ਬੰਦ-ਖਲਾਸ ਕਰ ਦਿੱਤਾ ਹੈ।
English meaningCan anyone else save a sinner like me? The True Guru has protected and saved me.
ਤੂੰ ਗੁਰੁ ਪਿਤਾ. ਤੂੰਹੈ ਗੁਰੁ ਮਾਤਾ; ਤੂੰ ਗੁਰੁ ਬੰਧਪੁ. ਮੇਰਾ ਸਖਾ ਸਖਾਇ ॥੩॥
toon gur pitaa. toonhai gur maataa; toon gur bandhap. meraa sakhaa sakhaae |3|
ਪੰਜਾਬੀ ਅਰਥਹੇ ਗੁਰੂ! ਤੂੰ ਮੇਰਾ ਬਾਬਲ ਹੈ, ਹੇ ਗੁਰੂ! ਮੇਰੀ ਅੱਮੜੀ ਹੈ ਅਤੇ ਹੇ ਗੁਰੂ ਤੂੰ! ਮੇਰਾ ਸਾਕ-ਮੈਨ ਸਾਥੀ ਅਤੇ ਸਹਾਇਕ ਹੈ।
English meaningO Guru, You are my father. O Guru, You are my mother. O Guru, You are my relative, companion and friend. ||3||
ਜੋ ਹਮਰੀ ਬਿਧਿ ਹੋਤੀ. ਮੇਰੇ ਸਤਿਗੁਰਾ; ਸਾ ਬਿਧਿ. ਤੁਮ ਹਰਿ ਜਾਣਹੁ ਆਪੇ ॥
jo hamaree bidh hotee. mere satiguraa; saa bidh. tum har jaanahu aape |
ਪੰਜਾਬੀ ਅਰਥਜਿਹੜੀ ਹਾਲਤ ਮੇਰੀ ਸੀ ਹੇ ਮੇਰੇ ਸੱਚੇ ਗੁਰੂ ਜੀ! ਉਸ ਹਾਲਤ ਨੂੰ ਤੁਸੀਂ, ਹੇ ਰਬ-ਰੂਪ ਗੁਰੂ ਜੀ ਖੁਦ ਹੀ ਜਾਣਦੇ ਹੋ!
English meaningMy condition, O my True Guru - that condition, O Lord, is known only to You.
ਹਮ ਰੁਲਤੇ ਫਿਰਤੇ. ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ. ਕੀਰੇ ਹਮ ਥਾਪੇ ॥
ham rulate firate. koee baat na poochhataa; gur satigur sang. keere ham thaape |
ਪੰਜਾਬੀ ਅਰਥਮੈਂ ਮਿਟੀ ਵਿੱਚ ਠੇਡੇ ਖਾ ਰਿਹਾ ਸਾਂ ਅਤੇ ਕੋਈ ਮੇਰੀ ਪਰਵਾਹ ਨਹੀਂ ਸੀ ਕਰਦਾ। ਵਡੇ ਸੱਚੇ ਗੁਰਾਂ ਦੀ ਸੰਗਤ ਰਾਹੀਂ ਮੈਂ ਕੀੜਾ ਉਚੀ ਪਦਵੀ ਉਤੇ ਅਸਥਾਪਨ ਹੋ ਗਿਆ ਹਾਂ।
English meaningI was rolling around in the dirt, and no one cared for me at all. In the Company of the Guru, the True Guru, I, the worm, have been raised up and exalted.
ਧੰਨੁ ਧੰਨੁ ਗੁਰੂ ਨਾਨਕ. ਜਨ ਕੇਰਾ; ਜਿਤੁ ਮਿਲਿਐ. ਚੂਕੇ ਸਭਿ ਸੋਗ ਸੰਤਾਪੇ ॥੪॥੫॥੧੧॥੪੯॥
dhan dhan guroo naanak. jan keraa; jit miliai. chooke sabh sog santaape |4|5|11|49|
ਪੰਜਾਬੀ ਅਰਥਮੁਬਾਰਕ, ਮੁਬਾਰਕ ਹੇ ਨਫਰ ਨਾਨਕ ਦਾ ਗੁਰੂ ਜਿਸ ਨੂੰ ਮਿਲਣ ਦੁਆਰਾ ਮੇਰੇ ਸਾਰੇ ਗਮ ਦੁਖੜੇ ਮੁਕ ਗਏ ਹਨ।
English meaningBlessed, blessed is the Guru of servant Nanak; meeting Him, all my sorrows and troubles have come to an end. ||4||5||11||49||
ਗਉੜੀ ਬੈਰਾਗਣਿ ਮਹਲਾ ੪ ॥
gaurree bairaagan mahalaa 4 |
ਪੰਜਾਬੀ ਅਰਥਗਊੜੀ ਬੈਰਾਗਣਿ, ਪਾਤਸ਼ਾਹੀ ਚੱਥੀ।
English meaningGauree Bairaagan, Fourth Mehl:
ਕੰਚਨ ਨਾਰੀ ਮਹਿ. ਜੀਉ ਲੁਭਤੁ ਹੈ; ਮੋਹੁ ਮੀਠਾ ਮਾਇਆ ॥
kanchan naaree meh. jeeo lubhat hai; mohu meetthaa maaeaa |
ਪੰਜਾਬੀ ਅਰਥਸੋਨੇ ਤੇ ਇਸਤ੍ਰੀ ਵਿੱਚ ਆਦਮੀ ਫਰੇਫ਼ਤਾ ਹੋਇਆ ਹੋਇਆ ਹੈ ਤੇ ਸੰਸਾਰੀ ਪਦਾਰਥਾ ਦੀ ਪ੍ਰੀਤ ਉਸ ਨੂੰ ਮਿੱਠੀ ਲਗਦੀ ਹੈ।
English meaningThe soul of the man is lured by gold and women; emotional attachment to Maya is so sweet to him.
ਘਰ ਮੰਦਰ ਘੋੜੇ ਖੁਸੀ; ਮਨੁ ਅਨ ਰਸਿ ਲਾਇਆ ॥
ghar mandar ghorre khusee; man an ras laaeaa |
ਪੰਜਾਬੀ ਅਰਥਉਸ ਨੇ ਆਪਣਾ ਚਿੱਤ ਮਕਾਨਾ, ਮਹਿਲਾ ਘੋੜਿਆਂ ਅਤੇ ਹੋਰਨਾ ਸੁਆਦਾ ਦੇ ਅਨੰਦ ਨਾਲ ਜੋੜਿਆ ਹੋਇਆ ਹੈ।
English meaningThe mind has become attached to the pleasures of houses, palaces, horses and other enjoyments.
ਹਰਿ ਪ੍ਰਭੁ. ਚਿਤਿ ਨ ਆਵਈ; ਕਿਉ ਛੂਟਾ ਮੇਰੇ ਹਰਿ ਰਾਇਆ ॥੧॥
har prabh. chit na aavee; kiau chhoottaa mere har raaeaa |1|
ਪੰਜਾਬੀ ਅਰਥਵਾਹਿਗੁਰੂ ਸੁਆਮੀ ਨੂੰ ਮੈਂ ਚੇਤੇ ਨਹੀਂ ਕਰਦਾ, ਮੈਂ ਕਿਸ ਤਰ੍ਹਾਂ ਛੁਟਕਾਰਾ ਪਾਵਾਂਗਾ, ਹੇ ਮੇਰੇ ਵਾਹਿਗੁਰੂ ਪਾਤਸ਼ਾਹ!
English meaningThe Lord God does not even enter his thoughts; how can he be saved, O my Lord King? ||1||
ਮੇਰੇ ਰਾਮ; ਇਹ ਨੀਚ ਕਰਮ. ਹਰਿ ਮੇਰੇ ॥
mere raam; ih neech karam. har mere |
ਪੰਜਾਬੀ ਅਰਥਹੈ ਮੇਰੇ ਸਰਬ-ਵਿਆਪਕ ਸੁਆਮੀ ਵਾਹਿਗੁਰੂ ਇਹੋ ਜਿਹੇ ਹਨ, ਮੇਰੇ ਕਮੀਨੇ ਅਮਲ!
English meaningO my Lord, these are my lowly actions, O my Lord.
ਗੁਣਵੰਤਾ ਹਰਿ ਹਰਿ ਦਇਆਲੁ; ਕਰਿ ਕਿਰਪਾ. ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥
gunavantaa har har deaal; kar kirapaa. bakhas avagan sabh mere |1| rahaau |
ਪੰਜਾਬੀ ਅਰਥਹੈ ਮੇਰੇ ਨੇਕੀ-ਨਿਪੁੰਨ ਅਤੇ ਮਿਹਰਬਾਨ ਸੁਆਮੀ ਮਾਲਕ! ਮੇਰੇ ਉਤੇ ਰਹਿਮਤ ਧਾਰ ਅਤੇ ਮੇਰੇ ਸਾਰੇ ਗੁਨਾਹ ਮਾਫ ਕਰ ਦੇ ਠਹਿਰਾਉ।
English meaningO Lord, Har, Har, Treasure of Virtue, Merciful Lord: please bless me with Your Grace and forgive me for all my mistakes. ||1||Pause||
ਕਿਛੁ ਰੂਪੁ ਨਹੀ, ਕਿਛੁ ਜਾਤਿ ਨਾਹੀ; ਕਿਛੁ ਢੰਗੁ. ਨ ਮੇਰਾ ॥
kichh roop nahee, kichh jaat naahee; kichh dtang. na meraa |
ਪੰਜਾਬੀ ਅਰਥਮੇਰੇ ਪੱਲੇ ਕੋਈ ਸੁਹੱਪਣ ਨਹੀਂ, ਨਾਂ ਉਚੀ ਜਾਤੀ ਹੈ, ਤੇ ਨਾਂ ਹੀ ਜੀਵਨ ਦੀ ਦਰੁਸਤ ਰਹੁ-ਰੀਤੀ।
English meaningI have no beauty, no social status, no manners.
ਕਿਆ ਮੁਹੁ ਲੈ. ਬੋਲਹ, ਗੁਣ ਬਿਹੂਨ; ਨਾਮੁ ਜਪਿਆ ਨ. ਤੇਰਾ ॥
kiaa muhu lai. bolah, gun bihoon; naam japiaa na. teraa |
ਪੰਜਾਬੀ ਅਰਥਮੈਂ ਖੂਬੀ-ਰਹਿਤ ਕਿਸ ਮੁਖ ਨਾਲ ਤੇਰੀ ਹਜੂਰੀ ਵਿੱਚ ਬੋਲਣ ਦਾ ਹੀਆ ਕਰਾਂ, ਕਿਉਂਕਿ ਮੈਂ ਤੇਰੇ ਨਾਮ ਦਾ ਉਚਾਰਣ ਨਹੀਂ ਕੀਤਾ।
English meaningWith what face am I to speak? I have no virtue at all; I have not chanted Your Name.
ਹਮ ਪਾਪੀ. ਸੰਗਿ ਗੁਰ ਉਬਰੇ; ਪੁੰਨੁ ਸਤਿਗੁਰ ਕੇਰਾ ॥੨॥
ham paapee. sang gur ubare; pun satigur keraa |2|
ਪੰਜਾਬੀ ਅਰਥਮੈਂ ਅਪਰਾਧੀ ਗੁਰਾਂ ਦੀ ਸੰਗਤ ਨਾਲ ਬਚ ਗਿਆ ਹਾਂ। ਇਹ ਹੈ ਉਪਕਾਰ ਸੱਚੇ ਗੁਰਾਂ ਦਾ।
English meaningI am a sinner, saved only by the Company of the Guru. This is the generous blessing of the True Guru. ||2||
ਸਭੁ ਜੀਉ ਪਿੰਡੁ. ਮੁਖੁ ਨਕੁ ਦੀਆ; ਵਰਤਣ ਕਉ ਪਾਣੀ ॥
sabh jeeo pindd. mukh nak deea; varatan kau paanee |
ਪੰਜਾਬੀ ਅਰਥਪ੍ਰਭੂ ਨੇ ਸਮੂਹ ਪ੍ਰਾਣੀਆਂ ਨੂੰ ਆਤਮਾਵਾਂ, ਦੇਹਾਂ ਮੂੰਹ, ਨੱਕ ਅਤੇ ਇਸਤਿਮਾਲ ਕਰਨ ਨੂੰ ਜਲ ਦਿਤਾ ਹੈ।
English meaningHe gave all beings souls, bodies, mouths, noses and water to drink.
ਅੰਨੁ ਖਾਣਾ. ਕਪੜੁ ਪੈਨਣੁ ਦੀਆ; ਰਸ ਅਨਿ ਭੋਗਾਣੀ ॥
an khaanaa. kaparr painan deea; ras an bhogaanee |
ਪੰਜਾਬੀ ਅਰਥਉਸ ਨੇ ਉਨ੍ਹਾਂ ਨੂੰ ਖਾਣ ਲਈ ਅਨਾਜ, ਪਹਿਨਣ ਲਈ ਕਪੜੇ ਅਤੇ ਹੋਰ ਖੁਸ਼ੀਆਂ ਮਾਨਣ ਲਈ ਦਿੱਤੀਆਂ ਹਨ।
English meaningHe gave them corn to eat, clothes to wear, and other pleasures to enjoy.
ਜਿਨਿ ਦੀਏ. ਸੁ ਚਿਤਿ ਨ ਆਵਈ; ਪਸੂ. ਹਉ ਕਰਿ ਜਾਣੀ ॥੩॥
jin dee. su chit na aavee; pasoo. hau kar jaanee |3|
ਪੰਜਾਬੀ ਅਰਥਜਿਸ ਨੇ (ਇਹ ਕੁਛ) ਦਿਤਾ ਹੈ, ਉਹ ਬੰਦੇ ਨੂੰ ਚੇਤੇ ਨਹੀਂ ਆਉਂਦਾ। ਡੰਗਰ (ਭਾਵ ਮੂਰਖ) ਖਿਆਲ ਕਰਦਾ ਹੈ ਕਿ ਉਸ ਨੇ ਆਪਣੇ ਆਪ ਹੀ ਉਨ੍ਹਾਂ ਨੂੰ ਬਣਾਇਆ ਹੈ।
English meaningBut they do not remember the One who gave them all this. The animals think that they made themselves! ||3||
ਸਭੁ ਕੀਤਾ ਤੇਰਾ ਵਰਤਦਾ; ਤੂੰ ਅੰਤਰਜਾਮੀ ॥
sabh keetaa teraa varatadaa; toon antarajaamee |
ਪੰਜਾਬੀ ਅਰਥਤੂੰ ਸਾਰੇ ਸਾਜੇ ਹਨ ਅਤੇ ਤੂੰ ਹੀ ਉਨ੍ਹਾਂ ਵਿੱਚ ਵਿਆਪਕ ਹੈ। ਤੂੰ ਮੇਰੇ ਮਾਲਕ, ਦਿਲਾਂ ਦਾ ਜਾਨਣਹਾਰ ਹੈ।
English meaningYou made them all; You are all-pervading. You are the Inner-knower, the Searcher of hearts.
ਹਮ ਜੰਤ ਵਿਚਾਰੇ. ਕਿਆ ਕਰਹ; ਸਭੁ ਖੇਲੁ ਤੁਮ ਸੁਆਮੀ ॥
ham jant vichaare. kiaa karah; sabh khel tum suaamee |
ਪੰਜਾਬੀ ਅਰਥਅਸੀਂ ਗਰੀਬੜੇ ਜੀਵ ਕੀ ਕਰ ਸਕਦੇ ਹਾਂ? ਸਮੂਹ ਖੇਡ ਤੇਰੀ ਹੀ ਹੈ, ਹੇ ਸਾਹਿਬ!
English meaningWhat can these wretched creatures do? This whole drama is Yours, O Lord and Master.
ਜਨ ਨਾਨਕੁ. ਹਾਟਿ ਵਿਹਾਝਿਆ; ਹਰਿ ਗੁਲਮ ਗੁਲਾਮੀ ॥੪॥੬॥੧੨॥੫੦॥
jan naanak. haatt vihaajhiaa; har gulam gulaamee |4|6|12|50|
ਪੰਜਾਬੀ ਅਰਥਮੰਡੀ ਵਿਚੋਂ ਮੁੱਲ ਲਿਆ ਹੋਇਆ ਮਸਕੀਨ ਨਾਨਕ! ਵਾਹਿਗੁਰੂ ਦੇ ਗੋਲਿਆਂ ਦਾ ਗੋਲਾ ਹੈ।
English meaningServant Nanak was purchased in the slave-market. He is the slave of the Lord's slaves. ||4||6||12||50||