ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad J46

Shabad

Read the complete Shabad with available meanings.

ਗਉੜੀ ਬੈਰਾਗਣਿ ਮਹਲਾ ੪ ॥

gaurree bairaagan mahalaa 4 |

ਪੰਜਾਬੀ ਅਰਥ

ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।

English meaning

Gauree Bairaagan, Fourth Mehl:

ਹਮਰੈ ਮਨਿ ਚਿਤਿ. ਹਰਿ ਆਸ ਨਿਤ; ਕਿਉ ਦੇਖਾ. ਹਰਿ ਦਰਸੁ ਤੁਮਾਰਾ ॥

hamarai man chit. har aas nit; kiau dekhaa. har daras tumaaraa |

ਪੰਜਾਬੀ ਅਰਥ

ਮੇਰੇ ਹਿਰਦੇ ਤੇ ਦਿਲ ਅੰਦਰ ਸਦਾ ਹੀ ਵਾਹਿਗੁਰੂ ਦੀ ਚਾਹ ਹੈ, ਹੇ ਵਾਹਿਗੁਰੂ! ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਵੇਖਾਂ?

English meaning

Within my conscious mind is the constant longing for the Lord. How can I behold the Blessed Vision of Your Darshan, Lord?

ਜਿਨਿ ਪ੍ਰੀਤਿ ਲਾਈ ਸੋ ਜਾਣਤਾ; ਹਮਰੈ ਮਨਿ ਚਿਤਿ. ਹਰਿ ਬਹੁਤੁ ਪਿਆਰਾ ॥

jin preet laaee so jaanataa; hamarai man chit. har bahut piaaraa |

ਪੰਜਾਬੀ ਅਰਥ

ਜੋ ਪ੍ਰਭੂ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਸਮਝਦਾ ਹੈ। ਮੇਰੇ ਹਿਰਦੇ ਤੇ ਦਿਲ ਨੂੰ ਵਾਹਿਗੁਰੂ ਖਰਾ ਹੀ ਲਾਡਲਾ ਹੈ।

English meaning

One who loves the Lord knows this; the Lord is very dear to my conscious mind.

ਹਉ ਕੁਰਬਾਨੀ ਗੁਰ ਆਪਣੇ; ਜਿਨਿ ਵਿਛੁੜਿਆ ਮੇਲਿਆ. ਮੇਰਾ ਸਿਰਜਨਹਾਰਾ ॥੧॥

hau kurabaanee gur aapane; jin vichhurriaa meliaa. meraa sirajanahaaraa |1|

ਪੰਜਾਬੀ ਅਰਥ

ਮੈਂ ਆਪਣੇ ਗੁਰੂ ਉਤੇ ਬਲਿਹਾਰਨੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰੇ ਕਰਤਾਰ ਨਾਲ ਜੋੜ ਦਿਤਾ ਹੈ, ਜਿਸ ਨਾਲੋ ਮੈਂ ਵਿਛੁਨਾ ਹੋਇਆ ਸਾਂ।

English meaning

I am a sacrifice to my Guru, who has re-united me with my Creator Lord; I was separated from Him for such a long time! ||1||

ਮੇਰੇ ਰਾਮ. ਹਮ ਪਾਪੀ; ਸਰਣਿ ਪਰੇ ਹਰਿ ਦੁਆਰਿ ॥

mere raam. ham paapee; saran pare har duaar |

ਪੰਜਾਬੀ ਅਰਥ

ਮੈਂ ਗੁਨਹਗਾਰ ਹਾਂ, ਹੈ ਮੇਰੇ ਵਿਆਪਕ ਸੁਆਮੀ! ਮੈਂ ਤੇਰੇ ਬੂਹੇ ਦੀ ਪਨਾਹ ਲਈ ਹੈ ਅਤੇ ਇਸ ਤੇ ਡਿੱਗਾ ਹਾਂ, ਹੈ ਭਗਵਾਨ!

English meaning

O my Lord, I am a sinner; I have come to Your Sanctuary, and fallen at Your Door, Lord.

ਮਤੁ ਨਿਰਗੁਣ. ਹਮ ਮੇਲੈ ਕਬਹੂੰ; ਅਪੁਨੀ ਕਿਰਪਾ ਧਾਰਿ ॥੧॥ ਰਹਾਉ ॥

mat niragun. ham melai kabahoon; apunee kirapaa dhaar |1| rahaau |

ਪੰਜਾਬੀ ਅਰਥ

ਮੇਰੀ ਅਕਲ ਬਿਲਕੁਲ ਗੁਣ-ਵਿਹੁਣ ਹੈ। ਮੈਂ ਮਲੀਨ ਹਾਂ ਕਿਸੇ ਵੇਲੇ ਮੇਰੇ ਉਤੇ ਭੀ ਆਪਣੀ ਮਿਹਰ ਕਰ। ਠਹਿਰਾਉ।

English meaning

My intellect is worthless; I am filthy and polluted. Please shower me with Your Mercy sometime. ||1||Pause||

ਹਮਰੇ ਅਵਗੁਣ ਬਹੁਤੁ ਬਹੁਤੁ ਹੈ; ਬਹੁ ਬਾਰ ਬਾਰ, ਹਰਿ. ਗਣਤ ਨ ਆਵੈ ॥

hamare avagun bahut bahut hai; bahu baar baar, har. ganat na aavai |

ਪੰਜਾਬੀ ਅਰਥ

ਬੜੇ ਹੀ ਘਨੇਰੇ ਹਨ ਮੇਰੇ ਕੁਕਰਮ। ਮੁੜ ਮੁੜ ਕੇ ਮੈਂ ਅਨੇਕਾਂ ਪਾਪ ਕਮਾਏ ਹਨ, ਉਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਹੇ ਭਗਵਾਨ!

English meaning

My demerits are so many and numerous. I have sinned so many times, over and over again. O Lord, they cannot be counted.

ਤੂੰ ਗੁਣਵੰਤਾ ਹਰਿ ਹਰਿ ਦਇਆਲੁ; ਹਰਿ ਆਪੇ ਬਖਸਿ ਲੈਹਿ. ਹਰਿ ਭਾਵੈ ॥

toon gunavantaa har har deaal; har aape bakhas laihi. har bhaavai |

ਪੰਜਾਬੀ ਅਰਥ

ਤੂੰ ਹੈ ਵਾਹਿਗੁਰੂ ਸੁਆਮੀ! ਨੇਕੀ-ਨਿਪੁੰਨਾ ਅਤੇ ਮਿਹਰਬਾਨ ਹੈ, ਹੇ ਵਾਹਿਗੁਰੂ! ਜਦ ਤੇਨੂੰ ਚੰਗਾ ਲਗਦਾ ਹੈ, ਤੂੰ ਆਪ ਹੀ ਮਾਫੀ ਦੇ ਦਿੰਦਾ ਹੈ।

English meaning

You, Lord, are the Merciful Treasure of Virtue. When it pleases You, Lord, You forgive me.

ਹਮ ਅਪਰਾਧੀ. ਰਾਖੇ ਗੁਰ ਸੰਗਤੀ; ਉਪਦੇਸੁ ਦੀਓ. ਹਰਿ ਨਾਮੁ ਛਡਾਵੈ ॥੨॥

ham aparaadhee. raakhe gur sangatee; upades deeo. har naam chhaddaavai |2|

ਪੰਜਾਬੀ ਅਰਥ

ਮੈਂ ਮੁਜਰਮ ਨੂੰ ਗੁਰਾਂ ਦੀ ਸੰਗਤ ਨੇ ਬਚਾ ਲਿਆ ਹੈ, ਗੁਰਾਂ ਨੇ ਮੈਨੂੰ ਸਿੱਖ-ਮਤ ਦਿੱਤੀ ਹੈ ਕਿ ਵਾਹਿਗੁਰੂ ਦਾ ਨਾਮ ਜੀਵਨ ਦੀ ਖਲਾਸੀ ਕਰਾ ਦਿੰਦਾ ਹੈ।

English meaning

I am a sinner, saved only by the Company of the Guru. He has bestowed the Teachings of the Lord's Name, which saves me. ||2||

ਤੁਮਰੇ ਗੁਣ ਕਿਆ ਕਹਾ. ਮੇਰੇ ਸਤਿਗੁਰਾ; ਜਬ ਗੁਰੁ ਬੋਲਹ. ਤਬ ਬਿਸਮੁ ਹੋਇ ਜਾਇ ॥

tumare gun kiaa kahaa. mere satiguraa; jab gur bolah. tab bisam hoe jaae |

ਪੰਜਾਬੀ ਅਰਥ

ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਮੈਂ ਵਰਨਣ ਕਰ ਸਕਦਾ ਹਾਂ, ਹੈ ਮੇਰੇ ਸੱਚੇ ਗੁਰਦੇਵ! ਜਦ ਗੁਰੂ ਜੀ ਬਚਨ ਬਿਲਾਸ ਕਰਦੇ ਹਨ, ਮੈਂ ਤਦ ਅਸਚਰਜਤਾ ਨਾਲ ਪਰਸੰਨ ਹੋ ਜਾਂਦਾ ਹਾਂ।

English meaning

What Glorious Virtues of Yours can I describe, O my True Guru? When the Guru speaks, I am transfixed with wonder.

ਹਮ ਜੈਸੇ ਅਪਰਾਧੀ. ਅਵਰੁ ਕੋਈ ਰਾਖੈ; ਜੈਸੇ ਹਮ. ਸਤਿਗੁਰਿ ਰਾਖਿ ਲੀਏ ਛਡਾਇ ॥

ham jaise aparaadhee. avar koee raakhai; jaise ham. satigur raakh lee chhaddaae |

ਪੰਜਾਬੀ ਅਰਥ

ਕੀ ਕੋਈ ਹੋਰ ਮੇਰੇ ਵਰਗੇ ਪਾਪੀ ਨੂੰ ਬਚਾ ਸਕਦਾ ਹੈ, ਜਿਸ ਤਰ੍ਹਾਂ ਸੱਚੇ ਗੁਰਾਂ ਨੇ ਮੈਨੂੰ ਬਚਾ ਕੇ ਬੰਦ-ਖਲਾਸ ਕਰ ਦਿੱਤਾ ਹੈ।

English meaning

Can anyone else save a sinner like me? The True Guru has protected and saved me.

ਤੂੰ ਗੁਰੁ ਪਿਤਾ. ਤੂੰਹੈ ਗੁਰੁ ਮਾਤਾ; ਤੂੰ ਗੁਰੁ ਬੰਧਪੁ. ਮੇਰਾ ਸਖਾ ਸਖਾਇ ॥੩॥

toon gur pitaa. toonhai gur maataa; toon gur bandhap. meraa sakhaa sakhaae |3|

ਪੰਜਾਬੀ ਅਰਥ

ਹੇ ਗੁਰੂ! ਤੂੰ ਮੇਰਾ ਬਾਬਲ ਹੈ, ਹੇ ਗੁਰੂ! ਮੇਰੀ ਅੱਮੜੀ ਹੈ ਅਤੇ ਹੇ ਗੁਰੂ ਤੂੰ! ਮੇਰਾ ਸਾਕ-ਮੈਨ ਸਾਥੀ ਅਤੇ ਸਹਾਇਕ ਹੈ।

English meaning

O Guru, You are my father. O Guru, You are my mother. O Guru, You are my relative, companion and friend. ||3||

ਜੋ ਹਮਰੀ ਬਿਧਿ ਹੋਤੀ. ਮੇਰੇ ਸਤਿਗੁਰਾ; ਸਾ ਬਿਧਿ. ਤੁਮ ਹਰਿ ਜਾਣਹੁ ਆਪੇ ॥

jo hamaree bidh hotee. mere satiguraa; saa bidh. tum har jaanahu aape |

ਪੰਜਾਬੀ ਅਰਥ

ਜਿਹੜੀ ਹਾਲਤ ਮੇਰੀ ਸੀ ਹੇ ਮੇਰੇ ਸੱਚੇ ਗੁਰੂ ਜੀ! ਉਸ ਹਾਲਤ ਨੂੰ ਤੁਸੀਂ, ਹੇ ਰਬ-ਰੂਪ ਗੁਰੂ ਜੀ ਖੁਦ ਹੀ ਜਾਣਦੇ ਹੋ!

English meaning

My condition, O my True Guru - that condition, O Lord, is known only to You.

ਹਮ ਰੁਲਤੇ ਫਿਰਤੇ. ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ. ਕੀਰੇ ਹਮ ਥਾਪੇ ॥

ham rulate firate. koee baat na poochhataa; gur satigur sang. keere ham thaape |

ਪੰਜਾਬੀ ਅਰਥ

ਮੈਂ ਮਿਟੀ ਵਿੱਚ ਠੇਡੇ ਖਾ ਰਿਹਾ ਸਾਂ ਅਤੇ ਕੋਈ ਮੇਰੀ ਪਰਵਾਹ ਨਹੀਂ ਸੀ ਕਰਦਾ। ਵਡੇ ਸੱਚੇ ਗੁਰਾਂ ਦੀ ਸੰਗਤ ਰਾਹੀਂ ਮੈਂ ਕੀੜਾ ਉਚੀ ਪਦਵੀ ਉਤੇ ਅਸਥਾਪਨ ਹੋ ਗਿਆ ਹਾਂ।

English meaning

I was rolling around in the dirt, and no one cared for me at all. In the Company of the Guru, the True Guru, I, the worm, have been raised up and exalted.

ਧੰਨੁ ਧੰਨੁ ਗੁਰੂ ਨਾਨਕ. ਜਨ ਕੇਰਾ; ਜਿਤੁ ਮਿਲਿਐ. ਚੂਕੇ ਸਭਿ ਸੋਗ ਸੰਤਾਪੇ ॥੪॥੫॥੧੧॥੪੯॥

dhan dhan guroo naanak. jan keraa; jit miliai. chooke sabh sog santaape |4|5|11|49|

ਪੰਜਾਬੀ ਅਰਥ

ਮੁਬਾਰਕ, ਮੁਬਾਰਕ ਹੇ ਨਫਰ ਨਾਨਕ ਦਾ ਗੁਰੂ ਜਿਸ ਨੂੰ ਮਿਲਣ ਦੁਆਰਾ ਮੇਰੇ ਸਾਰੇ ਗਮ ਦੁਖੜੇ ਮੁਕ ਗਏ ਹਨ।

English meaning

Blessed, blessed is the Guru of servant Nanak; meeting Him, all my sorrows and troubles have come to an end. ||4||5||11||49||