ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad J5L

Shabad

Read the complete Shabad with available meanings.

ਗਉੜੀ ਬੈਰਾਗਣਿ ਮਹਲਾ ੪ ॥

gaurree bairaagan mahalaa 4 |

ਪੰਜਾਬੀ ਅਰਥ

ਗਊੜੀ ਬੈਰਾਗਣਿ, ਪਾਤਸ਼ਾਹੀ ਚੱਥੀ।

English meaning

Gauree Bairaagan, Fourth Mehl:

ਕੰਚਨ ਨਾਰੀ ਮਹਿ. ਜੀਉ ਲੁਭਤੁ ਹੈ; ਮੋਹੁ ਮੀਠਾ ਮਾਇਆ ॥

kanchan naaree meh. jeeo lubhat hai; mohu meetthaa maaeaa |

ਪੰਜਾਬੀ ਅਰਥ

ਸੋਨੇ ਤੇ ਇਸਤ੍ਰੀ ਵਿੱਚ ਆਦਮੀ ਫਰੇਫ਼ਤਾ ਹੋਇਆ ਹੋਇਆ ਹੈ ਤੇ ਸੰਸਾਰੀ ਪਦਾਰਥਾ ਦੀ ਪ੍ਰੀਤ ਉਸ ਨੂੰ ਮਿੱਠੀ ਲਗਦੀ ਹੈ।

English meaning

The soul of the man is lured by gold and women; emotional attachment to Maya is so sweet to him.

ਘਰ ਮੰਦਰ ਘੋੜੇ ਖੁਸੀ; ਮਨੁ ਅਨ ਰਸਿ ਲਾਇਆ ॥

ghar mandar ghorre khusee; man an ras laaeaa |

ਪੰਜਾਬੀ ਅਰਥ

ਉਸ ਨੇ ਆਪਣਾ ਚਿੱਤ ਮਕਾਨਾ, ਮਹਿਲਾ ਘੋੜਿਆਂ ਅਤੇ ਹੋਰਨਾ ਸੁਆਦਾ ਦੇ ਅਨੰਦ ਨਾਲ ਜੋੜਿਆ ਹੋਇਆ ਹੈ।

English meaning

The mind has become attached to the pleasures of houses, palaces, horses and other enjoyments.

ਹਰਿ ਪ੍ਰਭੁ. ਚਿਤਿ ਨ ਆਵਈ; ਕਿਉ ਛੂਟਾ ਮੇਰੇ ਹਰਿ ਰਾਇਆ ॥੧॥

har prabh. chit na aavee; kiau chhoottaa mere har raaeaa |1|

ਪੰਜਾਬੀ ਅਰਥ

ਵਾਹਿਗੁਰੂ ਸੁਆਮੀ ਨੂੰ ਮੈਂ ਚੇਤੇ ਨਹੀਂ ਕਰਦਾ, ਮੈਂ ਕਿਸ ਤਰ੍ਹਾਂ ਛੁਟਕਾਰਾ ਪਾਵਾਂਗਾ, ਹੇ ਮੇਰੇ ਵਾਹਿਗੁਰੂ ਪਾਤਸ਼ਾਹ!

English meaning

The Lord God does not even enter his thoughts; how can he be saved, O my Lord King? ||1||

ਮੇਰੇ ਰਾਮ; ਇਹ ਨੀਚ ਕਰਮ. ਹਰਿ ਮੇਰੇ ॥

mere raam; ih neech karam. har mere |

ਪੰਜਾਬੀ ਅਰਥ

ਹੈ ਮੇਰੇ ਸਰਬ-ਵਿਆਪਕ ਸੁਆਮੀ ਵਾਹਿਗੁਰੂ ਇਹੋ ਜਿਹੇ ਹਨ, ਮੇਰੇ ਕਮੀਨੇ ਅਮਲ!

English meaning

O my Lord, these are my lowly actions, O my Lord.

ਗੁਣਵੰਤਾ ਹਰਿ ਹਰਿ ਦਇਆਲੁ; ਕਰਿ ਕਿਰਪਾ. ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥

gunavantaa har har deaal; kar kirapaa. bakhas avagan sabh mere |1| rahaau |

ਪੰਜਾਬੀ ਅਰਥ

ਹੈ ਮੇਰੇ ਨੇਕੀ-ਨਿਪੁੰਨ ਅਤੇ ਮਿਹਰਬਾਨ ਸੁਆਮੀ ਮਾਲਕ! ਮੇਰੇ ਉਤੇ ਰਹਿਮਤ ਧਾਰ ਅਤੇ ਮੇਰੇ ਸਾਰੇ ਗੁਨਾਹ ਮਾਫ ਕਰ ਦੇ ਠਹਿਰਾਉ।

English meaning

O Lord, Har, Har, Treasure of Virtue, Merciful Lord: please bless me with Your Grace and forgive me for all my mistakes. ||1||Pause||

ਕਿਛੁ ਰੂਪੁ ਨਹੀ, ਕਿਛੁ ਜਾਤਿ ਨਾਹੀ; ਕਿਛੁ ਢੰਗੁ. ਨ ਮੇਰਾ ॥

kichh roop nahee, kichh jaat naahee; kichh dtang. na meraa |

ਪੰਜਾਬੀ ਅਰਥ

ਮੇਰੇ ਪੱਲੇ ਕੋਈ ਸੁਹੱਪਣ ਨਹੀਂ, ਨਾਂ ਉਚੀ ਜਾਤੀ ਹੈ, ਤੇ ਨਾਂ ਹੀ ਜੀਵਨ ਦੀ ਦਰੁਸਤ ਰਹੁ-ਰੀਤੀ।

English meaning

I have no beauty, no social status, no manners.

ਕਿਆ ਮੁਹੁ ਲੈ. ਬੋਲਹ, ਗੁਣ ਬਿਹੂਨ; ਨਾਮੁ ਜਪਿਆ ਨ. ਤੇਰਾ ॥

kiaa muhu lai. bolah, gun bihoon; naam japiaa na. teraa |

ਪੰਜਾਬੀ ਅਰਥ

ਮੈਂ ਖੂਬੀ-ਰਹਿਤ ਕਿਸ ਮੁਖ ਨਾਲ ਤੇਰੀ ਹਜੂਰੀ ਵਿੱਚ ਬੋਲਣ ਦਾ ਹੀਆ ਕਰਾਂ, ਕਿਉਂਕਿ ਮੈਂ ਤੇਰੇ ਨਾਮ ਦਾ ਉਚਾਰਣ ਨਹੀਂ ਕੀਤਾ।

English meaning

With what face am I to speak? I have no virtue at all; I have not chanted Your Name.

ਹਮ ਪਾਪੀ. ਸੰਗਿ ਗੁਰ ਉਬਰੇ; ਪੁੰਨੁ ਸਤਿਗੁਰ ਕੇਰਾ ॥੨॥

ham paapee. sang gur ubare; pun satigur keraa |2|

ਪੰਜਾਬੀ ਅਰਥ

ਮੈਂ ਅਪਰਾਧੀ ਗੁਰਾਂ ਦੀ ਸੰਗਤ ਨਾਲ ਬਚ ਗਿਆ ਹਾਂ। ਇਹ ਹੈ ਉਪਕਾਰ ਸੱਚੇ ਗੁਰਾਂ ਦਾ।

English meaning

I am a sinner, saved only by the Company of the Guru. This is the generous blessing of the True Guru. ||2||

ਸਭੁ ਜੀਉ ਪਿੰਡੁ. ਮੁਖੁ ਨਕੁ ਦੀਆ; ਵਰਤਣ ਕਉ ਪਾਣੀ ॥

sabh jeeo pindd. mukh nak deea; varatan kau paanee |

ਪੰਜਾਬੀ ਅਰਥ

ਪ੍ਰਭੂ ਨੇ ਸਮੂਹ ਪ੍ਰਾਣੀਆਂ ਨੂੰ ਆਤਮਾਵਾਂ, ਦੇਹਾਂ ਮੂੰਹ, ਨੱਕ ਅਤੇ ਇਸਤਿਮਾਲ ਕਰਨ ਨੂੰ ਜਲ ਦਿਤਾ ਹੈ।

English meaning

He gave all beings souls, bodies, mouths, noses and water to drink.

ਅੰਨੁ ਖਾਣਾ. ਕਪੜੁ ਪੈਨਣੁ ਦੀਆ; ਰਸ ਅਨਿ ਭੋਗਾਣੀ ॥

an khaanaa. kaparr painan deea; ras an bhogaanee |

ਪੰਜਾਬੀ ਅਰਥ

ਉਸ ਨੇ ਉਨ੍ਹਾਂ ਨੂੰ ਖਾਣ ਲਈ ਅਨਾਜ, ਪਹਿਨਣ ਲਈ ਕਪੜੇ ਅਤੇ ਹੋਰ ਖੁਸ਼ੀਆਂ ਮਾਨਣ ਲਈ ਦਿੱਤੀਆਂ ਹਨ।

English meaning

He gave them corn to eat, clothes to wear, and other pleasures to enjoy.

ਜਿਨਿ ਦੀਏ. ਸੁ ਚਿਤਿ ਨ ਆਵਈ; ਪਸੂ. ਹਉ ਕਰਿ ਜਾਣੀ ॥੩॥

jin dee. su chit na aavee; pasoo. hau kar jaanee |3|

ਪੰਜਾਬੀ ਅਰਥ

ਜਿਸ ਨੇ (ਇਹ ਕੁਛ) ਦਿਤਾ ਹੈ, ਉਹ ਬੰਦੇ ਨੂੰ ਚੇਤੇ ਨਹੀਂ ਆਉਂਦਾ। ਡੰਗਰ (ਭਾਵ ਮੂਰਖ) ਖਿਆਲ ਕਰਦਾ ਹੈ ਕਿ ਉਸ ਨੇ ਆਪਣੇ ਆਪ ਹੀ ਉਨ੍ਹਾਂ ਨੂੰ ਬਣਾਇਆ ਹੈ।

English meaning

But they do not remember the One who gave them all this. The animals think that they made themselves! ||3||

ਸਭੁ ਕੀਤਾ ਤੇਰਾ ਵਰਤਦਾ; ਤੂੰ ਅੰਤਰਜਾਮੀ ॥

sabh keetaa teraa varatadaa; toon antarajaamee |

ਪੰਜਾਬੀ ਅਰਥ

ਤੂੰ ਸਾਰੇ ਸਾਜੇ ਹਨ ਅਤੇ ਤੂੰ ਹੀ ਉਨ੍ਹਾਂ ਵਿੱਚ ਵਿਆਪਕ ਹੈ। ਤੂੰ ਮੇਰੇ ਮਾਲਕ, ਦਿਲਾਂ ਦਾ ਜਾਨਣਹਾਰ ਹੈ।

English meaning

You made them all; You are all-pervading. You are the Inner-knower, the Searcher of hearts.

ਹਮ ਜੰਤ ਵਿਚਾਰੇ. ਕਿਆ ਕਰਹ; ਸਭੁ ਖੇਲੁ ਤੁਮ ਸੁਆਮੀ ॥

ham jant vichaare. kiaa karah; sabh khel tum suaamee |

ਪੰਜਾਬੀ ਅਰਥ

ਅਸੀਂ ਗਰੀਬੜੇ ਜੀਵ ਕੀ ਕਰ ਸਕਦੇ ਹਾਂ? ਸਮੂਹ ਖੇਡ ਤੇਰੀ ਹੀ ਹੈ, ਹੇ ਸਾਹਿਬ!

English meaning

What can these wretched creatures do? This whole drama is Yours, O Lord and Master.

ਜਨ ਨਾਨਕੁ. ਹਾਟਿ ਵਿਹਾਝਿਆ; ਹਰਿ ਗੁਲਮ ਗੁਲਾਮੀ ॥੪॥੬॥੧੨॥੫੦॥

jan naanak. haatt vihaajhiaa; har gulam gulaamee |4|6|12|50|

ਪੰਜਾਬੀ ਅਰਥ

ਮੰਡੀ ਵਿਚੋਂ ਮੁੱਲ ਲਿਆ ਹੋਇਆ ਮਸਕੀਨ ਨਾਨਕ! ਵਾਹਿਗੁਰੂ ਦੇ ਗੋਲਿਆਂ ਦਾ ਗੋਲਾ ਹੈ।

English meaning

Servant Nanak was purchased in the slave-market. He is the slave of the Lord's slaves. ||4||6||12||50||