ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 134

Sri Guru Granth Sahib Ji

Read respectfully, Ang by Ang, with available transliteration and meanings.

ਨਾਨਕ ਕੀ ਪ੍ਰਭ ਬੇਨਤੀ; ਪ੍ਰਭ ਮਿਲਹੁ ਪਰਾਪਤਿ ਹੋਇ ॥

naanak kee prabh benatee; prabh milahu paraapat hoe |

ਪੰਜਾਬੀ ਅਰਥ

ਨਾਨਕ ਸਾਹਿਬ ਅਗੇ ਪ੍ਰਾਰਥਨਾ ਕਰਦਾ ਹੈ, ਹੇ ਸਾਹਿਬ! ਆ ਕੇ ਮੈਨੂੰ ਆਪਣੇ ਨਾਲ ਅਭੇਦ ਕਰ ਲੈ।

English meaning

Nanak makes this prayer to God: "Please, come and unite me with Yourself."

ਵੈਸਾਖੁ ਸੁਹਾਵਾ ਤਾਂ ਲਗੈ; ਜਾ ਸੰਤੁ ਭੇਟੈ ਹਰਿ ਸੋਇ ॥੩॥

vaisaakh suhaavaa taan lagai; jaa sant bhettai har soe |3|

ਪੰਜਾਬੀ ਅਰਥ

ਕੇਵਲ ਤਦ ਹੀ ਵੈਸਾਖ ਦਾ ਮਹੀਨਾ ਸੁਹਾਵਣਾ ਹੁੰਦਾ ਹੈ ਜਦ ਸਾਧੂ ਬੰਦੇ ਨੂੰ ਉਸ ਵਾਹਿਗੁਰੂ ਨਾਲ ਮਿਲਾ ਦਿੰਦਾ ਹੈ।

English meaning

The month of Vaisaakh is beautiful and pleasant, when the Saint causes me to meet the Lord. ||3||

ਹਰਿ ਜੇਠਿ ਜੁੜੰਦਾ ਲੋੜੀਐ; ਜਿਸੁ ਅਗੈ ਸਭਿ ਨਿਵੰਨਿ ॥

har jetth jurrandaa lorreeai; jis agai sabh nivan |

ਪੰਜਾਬੀ ਅਰਥ

ਜੇਠ ਦੇ ਮਹੀਨੇ ਵਿੱਚ, ਆਦਮੀ ਨੂੰ ਉਸ ਨਾਲ ਜੁੜਣਾ ਉਚਿਤ ਹੈ ਜਿਸ ਦੇ ਮੂਹਰੇ ਸਾਰੇ ਨਿੰਵਦੇ ਹਨ।

English meaning

In the month of Jayt'h, the bride longs to meet with the Lord. All bow in humility before Him.

ਹਰਿ ਸਜਣ ਦਾਵਣਿ ਲਗਿਆ; ਕਿਸੈ. ਨ ਦੇਈ ਬੰਨਿ ॥

har sajan daavan lagiaa; kisai. na deee ban |

ਪੰਜਾਬੀ ਅਰਥ

ਕੋਈ ਜਣਾ ਉਸ ਨੂੰ ਬੰਦੀ ਵਿੱਚ ਨਹੀਂ ਰਖ ਸਕਦਾ ਜੋ ਵਾਹਿਗੁਰੂ ਮਿਤ੍ਰ ਦੇ ਪੱਲੇ ਨਾਲ ਜੁੜਿਆ ਹੋਇਆ ਹੈ।

English meaning

One who has grasped the hem of the robe of the Lord, the True Friend-no one can keep him in bondage.

ਮਾਣਕ ਮੋਤੀ ਨਾਮੁ ਪ੍ਰਭ; ਉਨ ਲਗੈ ਨਾਹੀ ਸੰਨਿ ॥

maanak motee naam prabh; un lagai naahee san |

ਪੰਜਾਬੀ ਅਰਥ

ਸੁਆਮੀ ਦਾ ਨਾਮ ਜਵੇਹਰਾਂ ਤੇ ਹੀਰਿਆਂ ਦੀ ਮਾਨਿੰਦ ਹੈ, ਉਨ੍ਹਾਂ ਨੂੰ ਕੋਈ ਜਣਾ ਪਾੜ ਨਾਂ ਕੇ ਚੁਰਾ ਨਹੀਂ ਸਕਦਾ।

English meaning

God's Name is the Jewel, the Pearl. It cannot be stolen or taken away.

ਰੰਗ ਸਭੇ ਨਾਰਾਇਣੈ; ਜੇਤੇ ਮਨਿ ਭਾਵੰਨਿ ॥

rang sabhe naaraaeinai; jete man bhaavan |

ਪੰਜਾਬੀ ਅਰਥ

ਆਦਿ ਪੁਰਖ ਅੰਦਰ ਸਾਰੀਆਂ ਖੁਸ਼ੀਆਂ ਹਨ ਜਿਹੜੀਆਂ ਚਿੱਤ ਨੂੰ ਮੋਹਿਤ ਕਰਦੀਆਂ ਹਨ।

English meaning

In the Lord are all pleasures which please the mind.

ਜੋ ਹਰਿ ਲੋੜੇ ਸੋ ਕਰੇ; ਸੋਈ ਜੀਅ ਕਰੰਨਿ ॥

jo har lorre so kare; soee jeea karan |

ਪੰਜਾਬੀ ਅਰਥ

ਜੋ ਕੁਛ ਭਗਵਾਨ ਚਾਹੁੰਦਾ ਹੈ, ਉਹ ਉਹੀ ਕਰਦਾ ਹੈ। ਐਨ ਉਹੀ ਚੀਜ ਹੀ ਜੀਵ ਕਰਦੇ ਹਨ।

English meaning

As the Lord wishes, so He acts, and so His creatures act.

ਜੋ ਪ੍ਰਭਿ ਕੀਤੇ ਆਪਣੇ; ਸੇਈ ਕਹੀਅਹਿ ਧੰਨਿ ॥

jo prabh keete aapane; seee kaheeeh dhan |

ਪੰਜਾਬੀ ਅਰਥ

ਜਿਨ੍ਹਾਂ ਨੂੰ ਸੁਆਮੀ ਨੇ ਆਪਣੇ ਨਿਜ ਦੇ ਬਣਾਇਆ ਹੈ ਉਹ ਸ਼ਲਾਘਾ-ਯੋਗ ਆਖੇ ਜਾਂਦੇ ਹਨ।

English meaning

They alone are called blessed, whom God has made His Own.

ਆਪਣ ਲੀਆ ਜੇ ਮਿਲੈ; ਵਿਛੁੜਿ ਕਿਉ ਰੋਵੰਨਿ ॥

aapan leea je milai; vichhurr kiau rovan |

ਪੰਜਾਬੀ ਅਰਥ

ਆਪਣੇ ਆਪ ਦੀ ਪਰਾਪਤੀ ਦੁਆਰਾ ਜੇਕਰ ਬੰਦੇ ਪ੍ਰਭੂ ਨੂੰ ਮਿਲ ਸਕਦੇ ਤਾਂ ਉਹ ਜੁਦਾਈ ਅੰਦਰ ਕਿਉਂ ਵਿਰਲਾਪ ਕਰਦੇ?

English meaning

If people could meet the Lord by their own efforts, why would they be crying out in the pain of separation?

ਸਾਧੂ ਸੰਗੁ ਪਰਾਪਤੇ; ਨਾਨਕ. ਰੰਗ ਮਾਣੰਨਿ ॥

saadhoo sang paraapate; naanak. rang maanan |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਦੁਆਰਾ ਵਾਹਿਗੁਰੂ ਨੂੰ ਮਿਲ ਕੇ ਹੇ ਨਾਨਕ! ਪਵਿੱਤ੍ਰ ਪੁਰਸ਼ ਬੈਕੁੰਠੀ ਆਨੰਦ ਭੌਗਦੇ ਹਨ।

English meaning

Meeting Him in the Saadh Sangat, the Company of the Holy, O Nanak, celestial bliss is enjoyed.

ਹਰਿ ਜੇਠੁ ਰੰਗੀਲਾ ਤਿਸੁ ਧਣੀ; ਜਿਸ ਕੈ ਭਾਗੁ ਮਥੰਨਿ ॥੪॥

har jetth rangeelaa tis dhanee; jis kai bhaag mathan |4|

ਪੰਜਾਬੀ ਅਰਥ

ਜੇਠ ਵਿੱਚ ਖਿਲੰਦੜਾ ਸੁਆਮੀ ਮਾਲਕ ਉਸ ਨੂੰ ਮਿਲਦਾ ਹੈ, ਜਿਸ ਦੇ ਮੰਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।

English meaning

In the month of Jayt'h, the playful Husband Lord meets her, upon whose forehead such good destiny is recorded. ||4||

ਆਸਾੜੁ ਤਪੰਦਾ ਤਿਸੁ ਲਗੈ; ਹਰਿ ਨਾਹੁ. ਨ ਜਿੰਨਾ ਪਾਸਿ ॥

aasaarr tapandaa tis lagai; har naahu. na jinaa paas |

ਪੰਜਾਬੀ ਅਰਥ

ਹਾੜ ਦਾ ਮਹੀਨਾ, ਉਨ੍ਹਾਂ ਨੂੰ ਗਰਮ ਮਲੂਮ ਹੁੰਦਾ ਹੈ, ਜਿਨ੍ਹਾਂ ਦੇ ਲਾਗੇ ਵਾਹਿਗੁਰੂ ਕੰਤ ਨਹੀਂ।

English meaning

The month of Aasaarh seems burning hot, to those who are not close to their Husband Lord.

ਜਗਜੀਵਨ ਪੁਰਖੁ ਤਿਆਗਿ ਕੈ; ਮਾਣਸ ਸੰਦੀ ਆਸ ॥

jagajeevan purakh tiaag kai; maanas sandee aas |

ਪੰਜਾਬੀ ਅਰਥ

ਉਹ ਜਗਤ ਦੀ ਜਿੰਦ-ਜਾਨ, ਵਾਹਿਗੁਰੂ ਨੂੰ ਛੱਡ ਦਿੰਦੇ ਹਨ ਅਤੇ ਮਨੁੱਖ ਦੀ ਉਮੀਦ ਅਤੇ ਭਰੋਸਾ ਰਖਦੇ ਹਨ।

English meaning

They have forsaken God the Primal Being, the Life of the World, and they have come to rely upon mere mortals.

ਦੁਯੈ ਭਾਇ ਵਿਗੁਚੀਐ; ਗਲਿ ਪਈਸੁ. ਜਮ ਕੀ ਫਾਸ ॥

duyai bhaae vigucheeai; gal pees. jam kee faas |

ਪੰਜਾਬੀ ਅਰਥ

ਹੋਰਸ ਦੀ ਪ੍ਰੀਤ ਦੇ ਰਾਹੀਂ ਬੰਦਾ ਬਰਾਬਾਦ ਹੋ ਜਾਂਦਾ ਹੈ ਅਤੇ ਮੌਤ ਦੀ ਫਾਹੀ ਉਸ ਦੀ ਗਰਦਨ ਦੁਆਲੇ ਪੈਦੀ ਹੈ।

English meaning

In the love of duality, the soul-bride is ruined; around her neck she wears the noose of Death.

ਜੇਹਾ ਬੀਜੈ ਸੋ ਲੁਣੈ; ਮਥੈ ਜੋ ਲਿਖਿਆਸੁ ॥

jehaa beejai so lunai; mathai jo likhiaas |

ਪੰਜਾਬੀ ਅਰਥ

ਜੋ ਕੁਛ ਬੰਦੇ ਦੇ ਮੱਥੇ ਤੇ ਲਿਖਿਆ ਹੋਇਆ ਹੈ ਤੇ ਜਿਹੜਾ ਕੁਝ ਉਹ ਬੀਜਦਾ ਹੈ ਉਹੀ ਕੁਝ ਉਹ ਵੱਢਦਾ ਹੈ।

English meaning

As you plant, so shall you harvest; your destiny is recorded on your forehead.

ਰੈਣਿ ਵਿਹਾਣੀ ਪਛੁਤਾਣੀ; ਉਠਿ ਚਲੀ ਗਈ ਨਿਰਾਸ ॥

rain vihaanee pachhutaanee; utth chalee gee niraas |

ਪੰਜਾਬੀ ਅਰਥ

ਜਦ ਮਨੁੱਖੀ ਜੀਵਨ ਦੀ ਰਾਤ੍ਰੀ ਬਤੀਤ ਹੌ ਜਾਂਦੀ ਹੈ, ਬੰਦਾ ਪਸਚਾਤਾਪ ਕਰਦਾ ਹੈ ਤੇ ਬੇਉਮੀਦ ਹੋ ਟੁਰ ਜਾਂਦਾ ਹੈ।

English meaning

The life-night passes away, and in the end, one comes to regret and repent, and then depart with no hope at all.

ਜਿਨ ਕੌ ਸਾਧੂ ਭੇਟੀਐ; ਸੋ ਦਰਗਹ ਹੋਇ ਖਲਾਸੁ ॥

jin kau saadhoo bhetteeai; so daragah hoe khalaas |

ਪੰਜਾਬੀ ਅਰਥ

ਜੋ ਸੰਤਾ ਨੂੰ ਮਿਲਦੇ ਹਨ ਉਹ ਵਾਹਿਗੁਰੂ ਦੇ ਦਰਬਾਰ ਅੰਦਰ ਸੁਰਖਰੂ ਹੋ ਜਾਂਦੇ ਹਨ।

English meaning

Those who meet with the Holy Saints are liberated in the Court of the Lord.

ਕਰਿ ਕਿਰਪਾ ਪ੍ਰਭ ਆਪਣੀ; ਤੇਰੇ ਦਰਸਨ ਹੋਇ ਪਿਆਸ ॥

kar kirapaa prabh aapanee; tere darasan hoe piaas |

ਪੰਜਾਬੀ ਅਰਥ

ਮੇਰੇ ਉਤੇ ਆਪਣੀ ਰਹਿਮਤ ਧਾਰ, ਹੇ ਸਾਹਿਬ! ਤਾਂ ਜੋ ਮੈਨੂੰ ਤੇਰੇ ਦੀਦਾਰ ਪਾਉਣ ਦੀ ਤ੍ਰੇਹ ਲਗੇ।

English meaning

Show Your Mercy to me, O God; I am thirsty for the Blessed Vision of Your Darshan.

ਪ੍ਰਭ. ਤੁਧੁ ਬਿਨੁ ਦੂਜਾ ਕੋ ਨਹੀ; ਨਾਨਕ ਕੀ ਅਰਦਾਸਿ ॥

prabh. tudh bin doojaa ko nahee; naanak kee aradaas |

ਪੰਜਾਬੀ ਅਰਥ

ਨਾਨਕ ਜੋਦੜੀ ਕਰਦਾ ਹੈ, "ਤੇਰੇ ਬਗੈਰ, ਹੇ ਸਾਹਿਬ! ਕੋਈ ਦੁਸਰਾ ਨਹੀਂ।"

English meaning

Without You, God, there is no other at all. This is Nanak's humble prayer.

ਆਸਾੜੁ ਸੁਹੰਦਾ ਤਿਸੁ ਲਗੈ; ਜਿਸੁ ਮਨਿ ਹਰਿ ਚਰਣ ਨਿਵਾਸ ॥੫॥

aasaarr suhandaa tis lagai; jis man har charan nivaas |5|

ਪੰਜਾਬੀ ਅਰਥ

ਹਾੜ ਉਸ ਨੂੰ ਖੁਸਗਵਾਰ ਲਗਦਾ ਹੈ ਜਿਸ ਦੇ ਦਿਲ ਵਿੱਚ ਵਾਹਿਗੁਰੂ ਦੇ ਪੈਰ ਵਸਦੇ ਹਨ।

English meaning

The month of Aasaarh is pleasant, when the Feet of the Lord abide in the mind. ||5||

ਸਾਵਣਿ ਸਰਸੀ ਕਾਮਣੀ; ਚਰਨ ਕਮਲ ਸਿਉ ਪਿਆਰੁ ॥

saavan sarasee kaamanee; charan kamal siau piaar |

ਪੰਜਾਬੀ ਅਰਥ

ਸਾਉਣ ਦੇ ਮਹੀਨੇ ਅੰਦਰ ਉਹ ਵਹੁਟੀ ਖੁਸ਼ ਹੈ, ਜਿਸ ਦੀ ਪ੍ਰਭੂ ਦੇ ਚਰਨ ਕੰਵਲਾਂ ਨਾਲ ਪ੍ਰੀਤ ਹੈ।

English meaning

In the month of Saawan, the soul-bride is happy, if she falls in love with the Lotus Feet of the Lord.

ਮਨੁ ਤਨੁ ਰਤਾ ਸਚ ਰੰਗਿ; ਇਕੋ ਨਾਮੁ ਅਧਾਰੁ ॥

man tan rataa sach rang; iko naam adhaar |

ਪੰਜਾਬੀ ਅਰਥ

ਉਸ ਦੀ ਆਤਮਾ ਤੇ ਦੇਹਿ ਸਤਿਪੁਰਖ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਰੱਬ ਦਾ ਨਾਮ ਹੀ ਉਸ ਦਾ ਇਕੋ ਹੀ ਆਸਰਾ ਹੈ।

English meaning

Her mind and body are imbued with the Love of the True One; His Name is her only Support.

ਬਿਖਿਆ ਰੰਗ ਕੂੜਾਵਿਆ; ਦਿਸਨਿ ਸਭੇ ਛਾਰੁ ॥

bikhiaa rang koorraaviaa; disan sabhe chhaar |

ਪੰਜਾਬੀ ਅਰਥ

ਪਾਪਾਂ ਭਰੀਆਂ ਖੁਸ਼ੀਆਂ ਝੂਠੀਆਂ ਹਨ। ਸਾਰਾ ਕੁਛ ਜੋ ਨਜ਼ਰੀ ਪੈਦਾ ਹੈ ਸੁਆਹ ਹੋ ਜਾਂਦਾ ਹੈ।

English meaning

The pleasures of corruption are false. All that is seen shall turn to ashes.

ਹਰਿ ਅੰਮਿ੍ਰਤ ਬੂੰਦ ਸੁਹਾਵਣੀ; ਮਿਲਿ ਸਾਧੂ ਪੀਵਣਹਾਰੁ ॥

har amrit boond suhaavanee; mil saadhoo peevanahaar |

ਪੰਜਾਬੀ ਅਰਥ

ਸੁੰਦਰ ਹਨ ਵਾਹਿਗੁਰੂ ਦੇ ਆਬਿ-ਹਿਯਾਂਤ ਦੀਆਂ ਕਣੀਆਂ। ਸੰਤ-ਗੁਰਾਂ ਨੂੰ ਮਿਲ ਕੇ ਬੰਦਾ ਉਹਨਾਂ ਨੂੰ ਪਾਨ ਕਰਦਾ ਹੈ।

English meaning

The drops of the Lord's Nectar are so beautiful! Meeting the Holy Saint, we drink these in.

ਵਣੁ ਤਿਣੁ ਪ੍ਰਭ ਸੰਗਿ ਮਉਲਿਆ; ਸੰਮ੍ਰਥ ਪੁਰਖ ਅਪਾਰੁ ॥

van tin prabh sang mauliaa; samrath purakh apaar |

ਪੰਜਾਬੀ ਅਰਥ

ਜੰਗਲ ਅਤੇ ਘਾਹ ਦੀਆਂ ਤਿੜਾਂ ਸਰਬ-ਸ਼ਕਤੀਵਾਨ, ਸਰਬ-ਵਿਆਪਕ ਅਤੇ ਅਨੰਤ ਸੁਆਮੀ ਦੇ ਪਰੇਮ ਨਾਲ ਪਰਫੁੱਲਤ ਹੁੰਦੀਆਂ ਹਨ।

English meaning

The forests and the meadows are rejuvenated and refreshed with the Love of God, the All-powerful, Infinite Primal Being.

ਹਰਿ ਮਿਲਣੈ ਨੋ ਮਨੁ ਲੋਚਦਾ; ਕਰਮਿ ਮਿਲਾਵਣਹਾਰੁ ॥

har milanai no man lochadaa; karam milaavanahaar |

ਪੰਜਾਬੀ ਅਰਥ

ਵਾਹਿਗੁਰੂ ਨੂੰ ਭੇਟਣ ਲਈ ਮੇਰਾ ਚਿੱਤ ਤਰਸਦਾ ਹੈ। ਉਸ ਦੀ ਮਿਹਰ ਰਾਹੀਂ ਉਹ ਮਿਲਦਾ ਹੈ।

English meaning

My mind yearns to meet the Lord. If only He would show His Mercy, and unite me with Himself!

ਜਿਨੀ ਸਖੀਏ ਪ੍ਰਭੁ ਪਾਇਆ; ਹੰਉ ਤਿਨ ਕੈ ਸਦ ਬਲਿਹਾਰ ॥

jinee sakhee prabh paaeaa; hnau tin kai sad balihaar |

ਪੰਜਾਬੀ ਅਰਥ

ਜਿਹੜੀਆਂ ਸਹੇਲੀਆਂ ਸਾਹਿਬ ਨੂੰ ਪਰਾਪਤ ਹੋਈਆਂ ਹਨ, ਉਨ੍ਹਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਹਾਂ।

English meaning

Those brides who have obtained God-I am forever a sacrifice to them.

ਨਾਨਕ. ਹਰਿ ਜੀ ਮਇਆ ਕਰਿ; ਸਬਦਿ ਸਵਾਰਣਹਾਰੁ ॥

naanak. har jee meaa kar; sabad savaaranahaar |

ਪੰਜਾਬੀ ਅਰਥ

ਨਾਨਕ, ਜਦ ਮਾਣਨੀਯ ਵਾਹਿਗੁਰੂ ਰਹਿਮਤ ਧਾਰਦਾ ਹੈ ਉਹ ਪ੍ਰਾਣੀ ਨੂੰ ਆਪਣੇ ਨਾਮ ਨਾਲ ਸਸ਼ੋਭਤ ਕਰ ਦਿੰਦਾ ਹੈ।

English meaning

O Nanak, when the Dear Lord shows kindness, He adorns His bride with the Word of His Shabad.

ਸਾਵਣੁ ਤਿਨਾ ਸੁਹਾਗਣੀ; ਜਿਨ ਰਾਮ ਨਾਮੁ ਉਰਿ ਹਾਰੁ ॥੬॥

saavan tinaa suhaaganee; jin raam naam ur haar |6|

ਪੰਜਾਬੀ ਅਰਥ

ਸਾਉਣ ਉਨ੍ਹਾਂ ਪ੍ਰਸੰਨ ਪਤਨੀਆਂ ਲਈ ਮੰਗਲਮਈ ਹੈ ਜਿਨ੍ਹਾਂ ਦਾ ਮਨ ਵਿਆਪਕ ਵਾਹਿਗੁਰੂ ਦੇ ਨਾਮ ਦੀ ਮਾਲਾ ਨਾਲ ਸਜਿਆ ਹੈ।

English meaning

Saawan is delightful for those happy soul-brides whose hearts are adorned with the Necklace of the Lord's Name. ||6||

ਭਾਦੁਇ. ਭਰਮਿ ਭੁਲਾਣੀਆ; ਦੂਜੈ ਲਗਾ ਹੇਤੁ ॥

bhaadue. bharam bhulaaneea; doojai lagaa het |

ਪੰਜਾਬੀ ਅਰਥ

ਭਾਦੋਂ ਵਿੱਚ ਜੋ ਹੋਰਸ ਨਾਲ ਨੇਹੁੰ ਗੰਢਦੀ ਹੈ ਉਹ ਵਹਿਮ ਅੰਦਰ ਘੁੱਸੀ ਹੋਈ ਹੈ।

English meaning

In the month of Bhaadon, she is deluded by doubt, because of her attachment to duality.

ਲਖ ਸੀਗਾਰ ਬਣਾਇਆ; ਕਾਰਜਿ ਨਾਹੀ ਕੇਤੁ ॥

lakh seegaar banaaeaa; kaaraj naahee ket |

ਪੰਜਾਬੀ ਅਰਥ

ਭਾਵੇਂ ਉਹ ਲੱਖਾਂ ਹੀ ਹਾਰਸ਼ਿੰਗਾਰ ਬਣਾ ਲਵੇ, ਪ੍ਰੰਤੂ ਉਹ ਕਿਸੇ ਭੀ ਲਾਭ ਦੇ ਨਹੀਂ।

English meaning

She may wear thousands of ornaments, but they are of no use at all.

ਜਿਤੁ ਦਿਨਿ. ਦੇਹ ਬਿਨਸਸੀ; ਤਿਤੁ ਵੇਲੈ ਕਹਸਨਿ ਪ੍ਰੇਤੁ ॥

jit din. deh binasasee; tith velai kahasan pret |

ਪੰਜਾਬੀ ਅਰਥ

ਜਿਸ ਦਿਹਾੜੇ ਸਰੀਰ ਨਾਸ ਹੁੰਦਾ ਹੈ, ਵੁਸ ਵਕਤ ਲੋਕੀਂ ਉਸਨੂੰ ਭੂਤ ਆਖਦੇ ਹਨ।

English meaning

On that day when the body perishes-at that time, she becomes a ghost.

ਪਕੜਿ ਚਲਾਇਨਿ ਦੂਤ ਜਮ; ਕਿਸੈ. ਨ ਦੇਨੀ ਭੇਤੁ ॥

pakarr chalaaein doot jam; kisai. na denee bhet |

ਪੰਜਾਬੀ ਅਰਥ

ਮੌਤ ਦੇ ਫ਼ਰਿਸ਼ਤੇ ਰੂਹ ਨੂੰ ਫੜ ਕੇ ਟੋਰ ਦਿੰਦੇ ਹਨ ਅਤੇ ਮਰਮ ਕਿਸੇ ਨੂੰ ਭੀ ਨਹੀਂ ਦਸਦੇ।

English meaning

The Messenger of Death seizes and holds her, and does not tell anyone his secret.

ਛਡਿ ਖੜੋਤੇ ਖਿਨੈ ਮਾਹਿ; ਜਿਨ ਸਿਉ ਲਗਾ ਹੇਤੁ ॥

chhadd kharrote khinai maeh; jin siau lagaa het |

ਪੰਜਾਬੀ ਅਰਥ

ਜਿਨ੍ਹਾਂ ਨਾਲ ਇਨਸਾਨ ਦਾ ਪਿਆਰ ਹੈ, ਇਕ ਮੁਹਤ ਵਿੱਚ ਉਸ ਨੂੰ ਤਿਆਗ ਕੇ ਪਰੇਡੇ ਜਾ ਖੜਦੇ ਹਨ।

English meaning

And her loved ones-in an instant, they move on, leaving her all alone.

ਹਥ ਮਰੋੜੈ ਤਨੁ ਕਪੇ; ਸਿਆਹਹੁ ਹੋਆ ਸੇਤੁ ॥

hath marorrai tan kape; siaahahu hoaa set |

ਪੰਜਾਬੀ ਅਰਥ

ਉਹ ਆਪਣੇ ਹੱਥ ਨਪੀੜਦਾ ਝੁਰਦਾ ਹੈ, ਉਸ ਦੀ ਦੇਹਿ ਦਰਦ ਵਿੱਚ ਕੰਬਦੀ ਹੈ ਤੇ ਉਹ ਕਾਲੇ ਤੋਂ ਚਿੱਟਾਂ ਹੋ ਜਾਂਦਾ ਹੈ।

English meaning

She wrings her hands, her body writhes in pain, and she turns from black to white.

ਜੇਹਾ ਬੀਜੈ ਸੋ ਲੁਣੈ; ਕਰਮਾ ਸੰਦੜਾ ਖੇਤੁ ॥

jehaa beejai so lunai; karamaa sandarraa khet |

ਪੰਜਾਬੀ ਅਰਥ

ਜੇਹੋ ਜੇਹਾ ਇਨਸਾਨ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢਦਾ ਹੈ, ਐਹੋ ਜੇਹੀ ਹੈ ਪੈਲੀ ਅਮਲਾ ਦੀ।

English meaning

As she has planted, so does she harvest; such is the field of karma.

ਨਾਨਕ ਪ੍ਰਭ ਸਰਣਾਗਤੀ; ਚਰਣ ਬੋਹਿਥ. ਪ੍ਰਭ ਦੇਤੁ ॥

naanak prabh saranaagatee; charan bohith. prabh det |

ਪੰਜਾਬੀ ਅਰਥ

ਨਾਨਕ ਨੇ ਸੁਆਮੀ ਦੀ ਪਨਾਹ ਲਈ ਹੈ। ਮਾਲਕ ਨੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਉਸ ਨੂੰ ਆਪਣੇ ਚਰਨਾਂ ਦਾ ਜਹਾਜ ਦਿੱਤਾ ਹੈ!

English meaning

Nanak seeks God's Sanctuary; God has given him the Boat of His Feet.

ਸੇ ਭਾਦੁਇ. ਨਰਕਿ ਨ ਪਾਈਅਹਿ; ਗੁਰੁ ਰਖਣ ਵਾਲਾ ਹੇਤੁ ॥੭॥

se bhaadue. narak na paaeeeh; gur rakhan vaalaa het |7|

ਪੰਜਾਬੀ ਅਰਥ

ਜੋ ਬਚਾਉਣਹਾਰ ਗੁਰਾਂ ਨੂੰ ਪਿਆਰ ਕਰਦੇ ਹਨ। ਉਹ ਭਾਦੋਂ ਦੇ ਮਹੀਨੇ ਅੰਦਰ ਦੋਜਖ਼ ਵਿੱਚ ਨਹੀਂ ਪਾਏ ਜਾਂਦੇ।

English meaning

Those who love the Guru, the Protector and Savior, in Bhaadon, shall not be thrown down into hell. ||7||

ਅਸੁਨਿ. ਪ੍ਰੇਮ ਉਮਾਹੜਾ; ਕਿਉ ਮਿਲੀਐ ਹਰਿ ਜਾਇ ॥

asun. prem umaaharraa; kiau mileeai har jaae |

ਪੰਜਾਬੀ ਅਰਥ

ਅੱਸੂ ਵਿੱਚ ਪ੍ਰਭੂ ਦੀ ਪ੍ਰੀਤ ਮੇਰੇ ਅੰਦਰੋਂ ਉਛਲ ਉਛਲ ਕੇ ਪੈ ਰਹੀ ਹੈ। ਮੈਂ ਕਿਸ ਤਰ੍ਹਾਂ ਜਾ ਕੇ ਵਾਹਿਗੁਰੂ ਨੂੰ ਮਿਲਾ?

English meaning

In the month of Assu, my love for the Lord overwhelms me. How can I go and meet the Lord?