ਹਰਿ ਜੇਠਿ ਜੁੜੰਦਾ ਲੋੜੀਐ; ਜਿਸੁ ਅਗੈ ਸਭਿ ਨਿਵੰਨਿ ॥
har jetth jurrandaa lorreeai; jis agai sabh nivan |
ਪੰਜਾਬੀ ਅਰਥਜੇਠ ਦੇ ਮਹੀਨੇ ਵਿੱਚ, ਆਦਮੀ ਨੂੰ ਉਸ ਨਾਲ ਜੁੜਣਾ ਉਚਿਤ ਹੈ ਜਿਸ ਦੇ ਮੂਹਰੇ ਸਾਰੇ ਨਿੰਵਦੇ ਹਨ।
English meaningIn the month of Jayt'h, the bride longs to meet with the Lord. All bow in humility before Him.
ਹਰਿ ਸਜਣ ਦਾਵਣਿ ਲਗਿਆ; ਕਿਸੈ. ਨ ਦੇਈ ਬੰਨਿ ॥
har sajan daavan lagiaa; kisai. na deee ban |
ਪੰਜਾਬੀ ਅਰਥਕੋਈ ਜਣਾ ਉਸ ਨੂੰ ਬੰਦੀ ਵਿੱਚ ਨਹੀਂ ਰਖ ਸਕਦਾ ਜੋ ਵਾਹਿਗੁਰੂ ਮਿਤ੍ਰ ਦੇ ਪੱਲੇ ਨਾਲ ਜੁੜਿਆ ਹੋਇਆ ਹੈ।
English meaningOne who has grasped the hem of the robe of the Lord, the True Friend-no one can keep him in bondage.
ਮਾਣਕ ਮੋਤੀ ਨਾਮੁ ਪ੍ਰਭ; ਉਨ ਲਗੈ ਨਾਹੀ ਸੰਨਿ ॥
maanak motee naam prabh; un lagai naahee san |
ਪੰਜਾਬੀ ਅਰਥਸੁਆਮੀ ਦਾ ਨਾਮ ਜਵੇਹਰਾਂ ਤੇ ਹੀਰਿਆਂ ਦੀ ਮਾਨਿੰਦ ਹੈ, ਉਨ੍ਹਾਂ ਨੂੰ ਕੋਈ ਜਣਾ ਪਾੜ ਨਾਂ ਕੇ ਚੁਰਾ ਨਹੀਂ ਸਕਦਾ।
English meaningGod's Name is the Jewel, the Pearl. It cannot be stolen or taken away.
ਰੰਗ ਸਭੇ ਨਾਰਾਇਣੈ; ਜੇਤੇ ਮਨਿ ਭਾਵੰਨਿ ॥
rang sabhe naaraaeinai; jete man bhaavan |
ਪੰਜਾਬੀ ਅਰਥਆਦਿ ਪੁਰਖ ਅੰਦਰ ਸਾਰੀਆਂ ਖੁਸ਼ੀਆਂ ਹਨ ਜਿਹੜੀਆਂ ਚਿੱਤ ਨੂੰ ਮੋਹਿਤ ਕਰਦੀਆਂ ਹਨ।
English meaningIn the Lord are all pleasures which please the mind.
ਜੋ ਹਰਿ ਲੋੜੇ ਸੋ ਕਰੇ; ਸੋਈ ਜੀਅ ਕਰੰਨਿ ॥
jo har lorre so kare; soee jeea karan |
ਪੰਜਾਬੀ ਅਰਥਜੋ ਕੁਛ ਭਗਵਾਨ ਚਾਹੁੰਦਾ ਹੈ, ਉਹ ਉਹੀ ਕਰਦਾ ਹੈ। ਐਨ ਉਹੀ ਚੀਜ ਹੀ ਜੀਵ ਕਰਦੇ ਹਨ।
English meaningAs the Lord wishes, so He acts, and so His creatures act.
ਜੋ ਪ੍ਰਭਿ ਕੀਤੇ ਆਪਣੇ; ਸੇਈ ਕਹੀਅਹਿ ਧੰਨਿ ॥
jo prabh keete aapane; seee kaheeeh dhan |
ਪੰਜਾਬੀ ਅਰਥਜਿਨ੍ਹਾਂ ਨੂੰ ਸੁਆਮੀ ਨੇ ਆਪਣੇ ਨਿਜ ਦੇ ਬਣਾਇਆ ਹੈ ਉਹ ਸ਼ਲਾਘਾ-ਯੋਗ ਆਖੇ ਜਾਂਦੇ ਹਨ।
English meaningThey alone are called blessed, whom God has made His Own.
ਆਪਣ ਲੀਆ ਜੇ ਮਿਲੈ; ਵਿਛੁੜਿ ਕਿਉ ਰੋਵੰਨਿ ॥
aapan leea je milai; vichhurr kiau rovan |
ਪੰਜਾਬੀ ਅਰਥਆਪਣੇ ਆਪ ਦੀ ਪਰਾਪਤੀ ਦੁਆਰਾ ਜੇਕਰ ਬੰਦੇ ਪ੍ਰਭੂ ਨੂੰ ਮਿਲ ਸਕਦੇ ਤਾਂ ਉਹ ਜੁਦਾਈ ਅੰਦਰ ਕਿਉਂ ਵਿਰਲਾਪ ਕਰਦੇ?
English meaningIf people could meet the Lord by their own efforts, why would they be crying out in the pain of separation?
ਸਾਧੂ ਸੰਗੁ ਪਰਾਪਤੇ; ਨਾਨਕ. ਰੰਗ ਮਾਣੰਨਿ ॥
saadhoo sang paraapate; naanak. rang maanan |
ਪੰਜਾਬੀ ਅਰਥਸੰਤਾਂ ਦੀ ਸੰਗਤ ਦੁਆਰਾ ਵਾਹਿਗੁਰੂ ਨੂੰ ਮਿਲ ਕੇ ਹੇ ਨਾਨਕ! ਪਵਿੱਤ੍ਰ ਪੁਰਸ਼ ਬੈਕੁੰਠੀ ਆਨੰਦ ਭੌਗਦੇ ਹਨ।
English meaningMeeting Him in the Saadh Sangat, the Company of the Holy, O Nanak, celestial bliss is enjoyed.
ਹਰਿ ਜੇਠੁ ਰੰਗੀਲਾ ਤਿਸੁ ਧਣੀ; ਜਿਸ ਕੈ ਭਾਗੁ ਮਥੰਨਿ ॥੪॥
har jetth rangeelaa tis dhanee; jis kai bhaag mathan |4|
ਪੰਜਾਬੀ ਅਰਥਜੇਠ ਵਿੱਚ ਖਿਲੰਦੜਾ ਸੁਆਮੀ ਮਾਲਕ ਉਸ ਨੂੰ ਮਿਲਦਾ ਹੈ, ਜਿਸ ਦੇ ਮੰਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
English meaningIn the month of Jayt'h, the playful Husband Lord meets her, upon whose forehead such good destiny is recorded. ||4||