ਸਬਦਿ ਮਰੈ. ਮਨੁ ਮਾਰੈ ਅਪੁਨਾ; ਮੁਕਤੀ ਕਾ ਦਰੁ ਪਾਵਣਿਆ ॥੩॥
sabad marai. man maarai apunaa; mukatee kaa dar paavaniaa |3|
ਪੰਜਾਬੀ ਅਰਥਜੋ ਰੱਬ ਦੇ ਨਾਮ ਨਾਲ ਮਰਦਾ ਤੇ ਆਪਣੇ ਮਨੂਏ ਨੂੰ ਕਾਬੂ ਕਰਦਾ ਹੈ, ਉਹ ਕਲਿਆਣ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
English meaningThose who die in the Shabad and subdue their own minds, obtain the door of liberation. ||3||
ਕਿਲਵਿਖ ਕਾਟੈ; ਕ੍ਰੋਧੁ ਨਿਵਾਰੇ ॥
kilavikh kaattai; krodh nivaare |
ਪੰਜਾਬੀ ਅਰਥਉਹ ਆਪਣੇ ਪਾਪ ਮੇਸ ਸੁੱਟਦਾ ਹੈ ਤੇ ਗੁੱਸੇ ਨੂੰ ਮੇਟ ਦਿੰਦਾ ਹੈ,
English meaningThey erase their sins, and eliminate their anger;
ਗੁਰ ਕਾ ਸਬਦੁ; ਰਖੈ ਉਰ ਧਾਰੇ ॥
gur kaa sabad; rakhai ur dhaare |
ਪੰਜਾਬੀ ਅਰਥਜੋ ਗੁਰਬਾਣੀ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹੈ।
English meaningthey keep the Guru's Shabad clasped tightly to their hearts.
ਸਚਿ ਰਤੇ ਸਦਾ ਬੈਰਾਗੀ; ਹਉਮੈ ਮਾਰਿ ਮਿਲਾਵਣਿਆ ॥੪॥
sach rate sadaa bairaagee; haumai maar milaavaniaa |4|
ਪੰਜਾਬੀ ਅਰਥਜੋ ਸੱਚ ਨਾਲ ਰੰਗੀਜੇ ਹਨ, ਉਹ ਹਮੇਸ਼ਾਂ ਹੀ ਨਿਰਲੇਪ ਰਹਿੰਦੇ ਹਨ ਅਤੇ ਆਪਣੀ ਆਤਮਾ ਨੂੰ ਸਾਈਂ ਨਾਲ ਜੋੜ ਲੈਂਦੇ ਹਨ।
English meaningThose who are attuned to Truth, remain balanced and detached forever. Subduing their egotism, they are united with the Lord. ||4||
ਅੰਤਰਿ ਰਤਨੁ; ਮਿਲੈ ਮਿਲਾਇਆ ॥
antar ratan; milai milaaeaa |
ਪੰਜਾਬੀ ਅਰਥਪ੍ਰਾਣੀ ਦੇ ਅੰਦਰ ਨਾਮ ਦਾ ਜਵੇਹਰ ਹੈ। ਜੇਕਰ ਗੁਰੂ ਜੀ ਪ੍ਰਾਪਤ ਕਰਾਉਣ ਤਾਂ ਇਹ ਮਿਲਦਾ ਹੈ।
English meaningDeep within the nucleus of the self is the jewel; we receive it only if the Lord inspires us to receive it.
ਤਿ੍ਰਬਿਧਿ ਮਨਸਾ; ਤਿ੍ਰਬਿਧਿ ਮਾਇਆ ॥
tribidh manasaa; tribidh maaeaa |
ਪੰਜਾਬੀ ਅਰਥਨਹੀਂ ਤਾਂ ਤਿੰਨਾਂ ਸੁਭਾਵਾਂ ਵਾਲਾ ਮਨੂਆ ਤਿੰਨਾਂ ਗੁਣਾਂ ਵਾਲੀ ਮੋਹਨੀ ਅੰਦਰ ਖਚਤ ਹੋ ਜਾਂਦਾ ਹੈ।
English meaningThe mind is bound by the three dispositions-the three modes of Maya.
ਪੜਿ ਪੜਿ ਪੰਡਿਤ ਮੋਨੀ ਥਕੇ; ਚਉਥੇ ਪਦ ਕੀ ਸਾਰ. ਨ ਪਾਵਣਿਆ ॥੫॥
parr parr panddit monee thake; chauthe pad kee saar. na paavaniaa |5|
ਪੰਜਾਬੀ ਅਰਥਪੜ੍ਹ ਵਾਚ ਕੇ ਪੰਡਤ ਤੇ ਖਾਮੋਸ਼ ਰਿਸ਼ੀ ਹਾਰ ਗਏ ਗਏ ਹਨ ਪ੍ਰੰਤੂ ਊਹ ਚੌਥੀ ਅਵਸਥਾ ਦੀ ਕਦਰ ਨੂੰ ਨਹੀਂ ਜਾਣਤੇ।
English meaningReading and reciting, the Pandits, the religious scholars, and the silent sages have grown weary, but they have not found the supreme essence of the fourth state. ||5||
ਆਪੇ ਰੰਗੇ. ਰੰਗੁ ਚੜਾਏ ॥
aape range. rang charraae |
ਪੰਜਾਬੀ ਅਰਥਸਾਈਂ ਆਪ ਹੀ ਆਪਣੇ ਪ੍ਰੇਮ ਦੀ ਪਾਹ ਦੇ ਕੇ ਰੰਗਦਾ ਹੈ।
English meaningThe Lord Himself dyes us in the color of His Love.
ਸੇ ਜਨ ਰਾਤੇ; ਗੁਰ ਸਬਦਿ ਰੰਗਾਏ ॥
se jan raate; gur sabad rangaae |
ਪੰਜਾਬੀ ਅਰਥਕੇਵਲ ਉਹੀ ਪੁਰਸ਼, ਜੋ ਗੁਰਬਾਣੀ ਨਾਲ ਰੰਗੀਜੇ ਹਨ, ਇਸ ਤਰ੍ਹਾਂ ਰੰਗੇ ਜਾਂਦੇ ਹਨ।
English meaningOnly those who are steeped in the Word of the Guru's Shabad are so imbued with His Love.
ਹਰਿ ਰੰਗੁ ਚੜਿਆ ਅਤਿ ਅਪਾਰਾ; ਹਰਿ ਰਸਿ ਰਸਿ ਗੁਣ ਗਾਵਣਿਆ ॥੬॥
har rang charriaa at apaaraa; har ras ras gun gaavaniaa |6|
ਪੰਜਾਬੀ ਅਰਥਜਿਸ ਨੇ ਪਰਮ-ਸੁੰਦਰ ਸੁਆਮੀ ਦੇ ਪ੍ਰੇਮ ਦੀ ਰੰਗਤ ਅਖਤਿਆਰ ਕਰ ਲਈ ਹੈ, ਉਹ ਬੜੇ ਸੁਆਦ ਨਾਲ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
English meaningImbued with the most beautiful color of the Lord's Love, they sing the Glorious Praises of the Lord, with great pleasure and joy. ||6||
ਗੁਰਮੁਖਿ ਰਿਧਿ ਸਿਧਿ; ਸਚੁ ਸੰਜਮੁ ਸੋਈ ॥
guramukh ridh sidh; sach sanjam soee |
ਪੰਜਾਬੀ ਅਰਥਗੁਰੂ ਸਮਰਪਣ ਲਈ ਉਹ ਸਤਿਪੁਰਖ ਹੀ ਧਨ ਸੰਪਦਾ, ਕਰਾਮਾਤ ਤੇ ਸਵੈ-ਰਿਆਜਤ ਹੈ।
English meaningTo the Gurmukh, the True Lord is wealth, miraculous spiritual powers and strict self-discipline.
ਗੁਰਮੁਖਿ ਗਿਆਨੁ; ਨਾਮਿ ਮੁਕਤਿ ਹੋਈ ॥
guramukh giaan; naam mukat hoee |
ਪੰਜਾਬੀ ਅਰਥਗੁਰੂ ਸਮਰਪਣ ਬ੍ਰਹਿਮ ਬੋਧ ਨੂੰ ਪ੍ਰਾਪਤ ਹੁੰਦਾ ਹੈ ਅਤੇ ਹਰੀ ਨਾਮ ਦੇ ਰਾਹੀਂ ਮੁਕਤ ਹੋ ਜਾਂਦਾ ਹੈ।
English meaningThrough the spiritual wisdom of the Naam, the Name of the Lord, the Gurmukh is liberated.
ਗੁਰਮੁਖਿ ਕਾਰ ਸਚੁ ਕਮਾਵਹਿ; ਸਚੇ ਸਚਿ ਸਮਾਵਣਿਆ ॥੭॥
guramukh kaar sach kamaaveh; sache sach samaavaniaa |7|
ਪੰਜਾਬੀ ਅਰਥਪਵਿੱਤਰ ਪੁਰਸ਼ ਸੱਚੇ ਅਮਲ ਕਮਾਉਂਦਾ ਹੈ ਅਤੇ ਸੱਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਜਾਂਦਾ ਹੈ।
English meaningThe Gurmukh practices Truth, and is absorbed in the Truest of the True. ||7||
ਗੁਰਮੁਖਿ ਥਾਪੇ; ਥਾਪਿ ਉਥਾਪੇ ॥
guramukh thaape; thaap uthaape |
ਪੰਜਾਬੀ ਅਰਥਸੱਚਾ ਗੁਰਸਿੱਖ ਅਨੁਭਵ ਕਰਦਾ ਹੈ ਕਿ ਸਾਹਿਬ ਰਚਦਾ ਹੈ ਅਤੇ ਰਚ ਰਚ ਕੇ ਖੁਦ ਹੀ ਨਾਸ ਕਰਦਾ ਹੈ।
English meaningThe Gurmukh realizes that the Lord alone creates, and having created, He destroys.
ਗੁਰਮੁਖਿ ਜਾਤਿ ਪਤਿ; ਸਭੁ ਆਪੇ ॥
guramukh jaat pat; sabh aape |
ਪੰਜਾਬੀ ਅਰਥਗੁਰੂ ਸਮਰਪਣ ਦਾ ਸਾਈਂ ਆਪ ਹੀ ਜਾਤੀ ਤੇ ਸਮੂਹ ਇੱਜਤ ਹੈ।
English meaningTo the Gurmukh, the Lord Himself is social class, status and all honor.
ਨਾਨਕ. ਗੁਰਮੁਖਿ ਨਾਮੁ ਧਿਆਏ; ਨਾਮੇ ਨਾਮਿ ਸਮਾਵਣਿਆ ॥੮॥੧੨॥੧੩॥
naanak. guramukh naam dhiaae; naame naam samaavaniaa |8|12|13|
ਪੰਜਾਬੀ ਅਰਥਨਾਨਕ ਗੁਰੂ ਅਨੁਸਾਰੀ ਸਿੱਖ ਨਾਮ ਅਰਾਧਨ ਕਰਦਾ ਹੈ ਅਤੇ ਨਾਮ-ਸਰੂਪ ਸਾਹਿਬ ਦੇ ਨਾਮ ਵਿੰਚ ਹੀ ਲੀਨ ਹੋ ਜਾਂਦਾ ਹੈ।
English meaningO Nanak, the Gurmukhs meditate on the Naam; through the Naam, they merge in the Naam. ||8||12||13||
ਮਾਝ ਮਹਲਾ ੩ ॥
maajh mahalaa 3 |
ਪੰਜਾਬੀ ਅਰਥਮਾਝ, ਤੀਜੀ ਪਾਤਸ਼ਾਹੀ।
English meaningMaajh, Third Mehl:
ਉਤਪਤਿ ਪਰਲਉ; ਸਬਦੇ ਹੋਵੈ ॥
autapat parlau; sabade hovai |
ਪੰਜਾਬੀ ਅਰਥਰਚਨਾ ਤੇ ਕਿਆਮਤ ਸੁਆਮੀ ਦੇ ਬਚਨ ਰਾਹੀਂ ਹੁੰਦੀ ਹੈ।
English meaningCreation and destruction happen through the Word of the Shabad.
ਸਬਦੇ ਹੀ ਫਿਰਿ ਓਪਤਿ ਹੋਵੈ ॥
sabade hee fir opat hovai |
ਪੰਜਾਬੀ ਅਰਥਬਚਨ ਰਾਹੀਂ ਹੀ ਉਤਪਤੀ ਮੁੜ ਪ੍ਰਕਾਸ਼ਦੀ ਹੈ।
English meaningThrough the Shabad, creation happens again.
ਗੁਰਮੁਖਿ ਵਰਤੈ ਸਭੁ ਆਪੇ ਸਚਾ; ਗੁਰਮੁਖਿ ਉਪਾਇ ਸਮਾਵਣਿਆ ॥੧॥
guramukh varatai sabh aape sachaa; guramukh upaae samaavaniaa |1|
ਪੰਜਾਬੀ ਅਰਥਗੁਰਾਂ ਦਾ ਗੋਲਾ ਜਾਣਦਾ ਹੈ ਕਿ ਸੱਚਾ ਸਾਹਿਬ ਆਪ ਹੀ ਸਾਰਾ ਕੁਝ ਕਰਦਾ ਹੈ। ਗੁਰੂ-ਸਮਰਪਣ ਅਨੁਭਵ ਕਰਦਾ ਹੈ ਕਿ ਸਭਸ ਨੂੰ ਪੈਦਾ ਕਰਕੇ ਉਹ ਆਪਣੇ ਵਿੱਚ ਹੀ ਲੀਨ ਕਰ ਲੈਂਦਾ ਹੈ।
English meaningThe Gurmukh knows that the True Lord is all-pervading. The Gurmukh understands creation and merger. ||1||
ਹਉ ਵਾਰੀ ਜੀਉ ਵਾਰੀ; ਗੁਰੁ ਪੂਰਾ ਮੰਨਿ ਵਸਾਵਣਿਆ ॥
hau vaaree jeeo vaaree; gur pooraa man vasaavaniaa |
ਪੰਜਾਬੀ ਅਰਥਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਪੂਰਨ ਗੁਰੂ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।
English meaningI am a sacrifice, my soul is a sacrifice, to those who enshrine the Perfect Guru within their minds.
ਗੁਰ ਤੇ. ਸਾਤਿ ਭਗਤਿ ਕਰੇ ਦਿਨੁ ਰਾਤੀ; ਗੁਣ ਕਹਿ. ਗੁਣੀ ਸਮਾਵਣਿਆ ॥੧॥ ਰਹਾਉ ॥
gur te. saat bhagat kare din raatee; gun keh. gunee samaavaniaa |1| rahaau |
ਪੰਜਾਬੀ ਅਰਥਗੁਰਾਂ ਦੇ ਰਾਹੀਂ ਬੰਦਾ ਠੰਢ-ਚੈਨ ਪਾਉਂਦਾ ਤੇ ਸਾਹਿਬ ਦੀ ਦਿਹੁੰ ਰੈਣ ਪਰੇਮ-ਮਈ ਸੇਵਾ ਕਰਦਾ ਹੈ। ਉਸ ਦੀ ਸਲਾਘਾ-ਯੋਗ ਪੁਰਖ ਵਿੱਚ ਲੀਨ ਹੋ ਜਾਂਦਾ ਹੈ। ਠਹਿਰਾਉ।
English meaningFrom the Guru comes peace and tranquility; worship Him with devotion, day and night. Chanting His Glorious Praises, merge into the Glorious Lord. ||1||Pause||
ਗੁਰਮੁਖਿ ਧਰਤੀ; ਗੁਰਮੁਖਿ ਪਾਣੀ ॥
guramukh dharatee; guramukh paanee |
ਪੰਜਾਬੀ ਅਰਥਗੁਰੂ-ਸਮਰਪਣ ਹਰੀ ਨੂੰ ਜਮੀਨ ਤੇ ਦੇਖਦਾ ਹੈ। ਗੁਰਾ ਦਾ ਗੋਲਾ ਉਸ ਨੂੰ ਜਲ ਅੰਦਰ ਸਿੰਞਾਣਦਾ ਹੈ।
English meaningThe Gurmukh sees the Lord on the earth, and the Gurmukh sees Him in the water.
ਗੁਰਮੁਖਿ ਪਵਣੁ ਬੈਸੰਤਰੁ; ਖੇਲੈ ਵਿਡਾਣੀ ॥
guramukh pavan baisantar; khelai viddaanee |
ਪੰਜਾਬੀ ਅਰਥਗੁਰਾਂ ਦਾ ਗੋਲਾ ਉਸ ਨੂੰ ਹਵਾ ਤੇ ਅੱਗ ਦੇ ਰਾਹੀਂ ਅਸਚਰਜ ਖੇਡਾਂ ਖੇਡਦਾ ਹੋਇਆ ਅਨੁਭਵ ਕਰਦਾ ਹੈ।
English meaningThe Gurmukh sees Him in wind and fire; such is the wonder of His Play.
ਸੋ ਨਿਗੁਰਾ. ਜੋ ਮਰਿ ਮਰਿ ਜੰਮੈ; ਨਿਗੁਰੇ ਆਵਣ ਜਾਵਣਿਆ ॥੨॥
so niguraa. jo mar mar jamai; nigure aavan jaavaniaa |2|
ਪੰਜਾਬੀ ਅਰਥਜੋ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ, ਉਹ ਗੁਰੂ ਵਿਹੂਣ ਹੈ। ਜੋ ਗੁਰੂ ਵਿਹੂਣ ਪ੍ਰਾਣੀ ਹੈ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
English meaningOne who has no Guru, dies over and over again, only to be re-born. One who has no Guru continues coming and going in reincarnation. ||2||
ਤਿਨਿ ਕਰਤੈ; ਇਕੁ ਖੇਲੁ ਰਚਾਇਆ ॥
tin karatai; ik khel rachaaeaa |
ਪੰਜਾਬੀ ਅਰਥਉਸ ਸਿਰਜਣਹਾਰ ਨੇ ਇੱਕ ਨਾਟਕ ਸਾਜਿਆ ਹੈ।
English meaningThe One Creator has set this play in motion.
ਕਾਇਆ ਸਰੀਰੈ ਵਿਚਿ; ਸਭੁ ਕਿਛੁ ਪਾਇਆ ॥
kaaeaa sareerai vich; sabh kichh paaeaa |
ਪੰਜਾਬੀ ਅਰਥਮਨੁੱਖੀ ਦੇਹਿ ਦੇ ਕਲਬੂਤ ਅੰਦਰ, ਉਸ ਨੇ ਸਾਰੀਆਂ ਵਸਤੂਆਂ ਪਾਈਆਂ ਹਨ।
English meaningIn the frame of the human body, He has placed all things.
ਸਬਦਿ ਭੇਦਿ. ਕੋਈ ਮਹਲੁ ਪਾਏ; ਮਹਲੇ ਮਹਲਿ ਬੁਲਾਵਣਿਆ ॥੩॥
sabad bhed. koee mehal paae; mahale mehal bulaavaniaa |3|
ਪੰਜਾਬੀ ਅਰਥਉਸ ਦੇ ਨਾਮ ਨਾਲ ਵਿਨਿੱਆ ਜਾ ਕੇ ਕੋਈ ਵਿਰਲਾ ਪੁਰਸ਼ ਹੀ ਸਾਈਂ ਦੀ ਹਜੂਰੀ ਨੂੰ ਪਰਾਪਤ ਹੁੰਦਾ ਹੈ। ਐਸੀ ਵਹੁਟੀ ਨੂੰ ਮਾਲਕ ਆਪਣੇ ਮੰਦਰ ਅੰਦਰ ਬੁਲਾ ਲੈਂਦਾ ਹੈ।
English meaningThose few who are pierced through by the Word of the Shabad, obtain the Mansion of the Lord's Presence. He calls them into His Wondrous Palace. ||3||
ਸਚਾ ਸਾਹੁ; ਸਚੇ ਵਣਜਾਰੇ ॥
sachaa saahu; sache vanajaare |
ਪੰਜਾਬੀ ਅਰਥਸੱਚਾ ਹੈ ਸ਼ਾਹੂਕਾਰ ਤੇ ਸੱਚੇ ਹਨ ਊਸ ਦੇ ਵਾਪਾਰੀ।
English meaningTrue is the Banker, and true are His traders.
ਸਚੁ ਵਣੰਜਹਿ; ਗੁਰ ਹੇਤਿ ਅਪਾਰੇ ॥
sach vananjeh; gur het apaare |
ਪੰਜਾਬੀ ਅਰਥਗੁਰਾਂ ਦੇ ਅਨੰਤ ਪ੍ਰੇਮ ਰਾਹੀਂ ਉਹ ਸਤਿਨਾਮ ਨੂੰ ਖਰੀਦਦੇ ਹਨ।
English meaningThey purchase Truth, with infinite love for the Guru.
ਸਚੁ ਵਿਹਾਝਹਿ ਸਚੁ ਕਮਾਵਹਿ; ਸਚੋ ਸਚੁ ਕਮਾਵਣਿਆ ॥੪॥
sach vihaajheh sach kamaaveh; sacho sach kamaavaniaa |4|
ਪੰਜਾਬੀ ਅਰਥਸੱਚ ਦਾ ਉਹ ਵਪਾਰ ਕਰਦੇ ਹਨ, ਸੱਚ ਦਾ ਊਹ ਅਭਿਆਸ ਕਰਦੇ ਹਨ ਤੇ ਨਿਰੋਲ ਸੱਚ ਦੀ ਉਹ ਖੱਟੀ ਖੱਟਦੇ ਹਨ।
English meaningThey deal in Truth, and they practice Truth. They earn Truth, and only Truth. ||4||
ਬਿਨੁ ਰਾਸੀ; ਕੋ ਵਥੁ ਕਿਉ ਪਾਏ ॥
bin raasee; ko vath kiau paae |
ਪੰਜਾਬੀ ਅਰਥਪੂੰਜੀ ਦੇ ਬਾਝੋਂ ਕੋਈ ਜਣਾ ਵਸਤੂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ?
English meaningWithout investment capital, how can anyone acquire merchandise?
ਮਨਮੁਖ ਭੂਲੇ; ਲੋਕ ਸਬਾਏ ॥
manamukh bhoole; lok sabaae |
ਪੰਜਾਬੀ ਅਰਥਆਪ-ਹੁਦਰੇ ਪੁਰਸ਼ ਸਭ ਕੁਰਾਹੇ ਪਏ ਹੋਏ ਹਨ।
English meaningThe self-willed manmukhs have all gone astray.
ਬਿਨੁ ਰਾਸੀ. ਸਭ ਖਾਲੀ ਚਲੇ; ਖਾਲੀ ਜਾਇ ਦੁਖੁ ਪਾਵਣਿਆ ॥੫॥
bin raasee. sabh khaalee chale; khaalee jaae dukh paavaniaa |5|
ਪੰਜਾਬੀ ਅਰਥਨਾਮ ਪਦਾਰਥ ਦੇ ਬਗੈਰ ਸਾਰੇ ਸੱਖਣੇ-ਹੱਥੀਂ ਜਾਂਦੇ ਹਨ ਅਤੇ ਸੱਖਣੇ-ਹੱਥੀਂ ਜਾ ਕੇ ਉਹ ਤਕਲੀਫ ਊਠਾਉਂਦੇ ਹਨ।
English meaningWithout true wealth, everyone goes empty-handed; going empty-handed, they suffer in pain. ||5||
ਇਕਿ ਸਚੁ ਵਣੰਜਹਿ; ਗੁਰ ਸਬਦਿ ਪਿਆਰੇ ॥
eik sach vananjeh; gur sabad piaare |
ਪੰਜਾਬੀ ਅਰਥਕਈ ਗੁਰਬਾਣੀ ਦੀ ਪੀਤ੍ਰ ਰਾਹੀਂ ਸੱਚੇ ਨਾਮ ਦਾ ਵਪਾਰ ਕਰਦੇ ਹਨ।
English meaningSome deal in Truth, through love of the Guru's Shabad.
ਆਪਿ ਤਰਹਿ; ਸਗਲੇ ਕੁਲ ਤਾਰੇ ॥
aap tareh; sagale kul taare |
ਪੰਜਾਬੀ ਅਰਥਊਹ ਖੁਦ ਪਾਰ ਉਤਰ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਤਾਰ ਲੈਂਦੇ ਹਨ।
English meaningThey save themselves, and save all their ancestors as well.
ਆਏ ਸੇ ਪਰਵਾਣੁ ਹੋਏ; ਮਿਲਿ ਪ੍ਰੀਤਮ. ਸੁਖੁ ਪਾਵਣਿਆ ॥੬॥
aae se paravaan hoe; mil preetam. sukh paavaniaa |6|
ਪੰਜਾਬੀ ਅਰਥਪ੍ਰਮਾਣੀਕ ਹੈ ਉਨ੍ਹਾਂ ਦਾ ਆਗਮਨ ਜੋ ਆਪਣੇ ਦਿਲਬਰ ਨੂੰ ਮਿਲ ਕੇ ਆਰਾਮ ਪਾਉਂਦੇ ਹਨ।
English meaningVery auspicious is the coming of those who meet their Beloved and find peace. ||6||
ਅੰਤਰਿ ਵਸਤੁ; ਮੂੜਾ ਬਾਹਰੁ ਭਾਲੇ ॥
antar vasat; moorraa baahar bhaale |
ਪੰਜਾਬੀ ਅਰਥਐਨ ਅੰਦਰਵਾਰ ਹੈ ਵੱਥ ਪ੍ਰੰਤੂ ਮੂਰਖ ਇਸ ਨੂੰ ਬਾਹਰਵਾਰ ਲੱਭਦਾ ਹੈ।
English meaningDeep within the self is the secret, but the fool looks for it outside.
ਮਨਮੁਖ ਅੰਧੇ; ਫਿਰਹਿ ਬੇਤਾਲੇ ॥
manamukh andhe; fireh betaale |
ਪੰਜਾਬੀ ਅਰਥਅੰਨ੍ਹੇ ਅਧਰਮੀ ਭੂਤਨਿਆਂ ਵਾਂਙੂੰ ਭਟਕਦੇ ਫਿਰਦੇ ਹਨ।
English meaningThe blind self-willed manmukhs wander around like demons;
ਜਿਥੈ ਵਥੁ ਹੋਵੈ. ਤਿਥਹੁ ਕੋਇ ਨ ਪਾਵੈ; ਮਨਮੁਖ ਭਰਮਿ ਭੁਲਾਵਣਿਆ ॥੭॥
jithai vath hovai. tithahu koe na paavai; manamukh bharam bhulaavaniaa |7|
ਪੰਜਾਬੀ ਅਰਥਜਿਥੇ ਚੀਜ ਹੈ, ਉਥੋਂ ਇਸ ਨੂੰ ਕੋਈ ਪ੍ਰਾਪਤ ਨਹੀਂ ਕਰ ਕਰਦਾ। ਆਪ-ਹੁਦਰੇ ਸ਼ੱਕ ਸ਼ੁਭੇ ਅੰਦਰ ਘੁਸੇ ਹੋਏ ਹਨ।
English meaningbut where the secret is, there, they do not find it. The manmukhs are deluded by doubt. ||7||
ਆਪੇ ਦੇਵੈ; ਸਬਦਿ ਬੁਲਾਏ ॥
aape devai; sabad bulaae |
ਪੰਜਾਬੀ ਅਰਥਸਾਈਂ ਖੁਦ ਸੱਦ ਕੇ ਆਪਣੇ ਨਾਮ ਦੀ ਦਾਤ ਦਿੰਦਾ ਹੈ।
English meaningHe Himself calls us, and bestows the Word of the Shabad.
ਮਹਲੀ ਮਹਲਿ; ਸਹਜ ਸੁਖੁ ਪਾਏ ॥
mahalee mehal; sehaj sukh paae |
ਪੰਜਾਬੀ ਅਰਥਵਹੁਟੀ ਆਪਣੇ ਲਾੜੇ ਦੇ ਮੰਦਰ ਅੰਦਰ ਸਦੀਵੀ ਆਰਾਮ ਨੂੰ ਪ੍ਰਾਪਤ ਹੁੰਦੀ ਹੈ।
English meaningThe soul-bride finds intuitive peace and poise in the Mansion of the Lord's Presence.
ਨਾਨਕ. ਨਾਮਿ ਮਿਲੈ ਵਡਿਆਈ; ਆਪੇ ਸੁਣਿ ਸੁਣਿ ਧਿਆਵਣਿਆ ॥੮॥੧੩॥੧੪॥
naanak. naam milai vaddiaaee; aape sun sun dhiaavaniaa |8|13|14|
ਪੰਜਾਬੀ ਅਰਥਨਾਨਕ, ਜੋ ਖੁਦ ਹਰੀ ਨਾਮ ਇੱਕ-ਰਸ ਸੁਣਦਾ ਤੇ ਸਿਮਰਦਾ ਹੈ, ਉਹ ਨਾਮ ਦੀ ਬਜੁਰਗੀ ਨੂੰ ਪਾ ਲੈਂਦਾ ਹੈ।
English meaningO Nanak, she obtains the glorious greatness of the Naam; she hears it again and again, and she meditates on it. ||8||13||14||
ਮਾਝ ਮਹਲਾ ੩ ॥
maajh mahalaa 3 |
ਪੰਜਾਬੀ ਅਰਥਮਾਝ, ਤੀਜੀ ਪਾਤਸ਼ਾਹੀ।
English meaningMaajh, Third Mehl:
ਸਤਿਗੁਰ; ਸਾਚੀ ਸਿਖ ਸੁਣਾਈ ॥
satigur; saachee sikh sunaaee |
ਪੰਜਾਬੀ ਅਰਥਸੱਚੇ ਗੁਰਾਂ ਨੇ ਸੱਚੀ ਸਿੱਖ-ਮਤ ਦਿੱਤੀ ਹੈ।
English meaningThe True Guru has imparted the True Teachings.