ਮਾਝ ਮਹਲਾ ੩ ॥
maajh mahalaa 3 |
ਮਾਝ, ਤੀਜੀ ਪਾਤਸ਼ਾਹੀ।
Maajh, Third Mehl:
Read the complete Shabad with available meanings.
ਮਾਝ ਮਹਲਾ ੩ ॥
maajh mahalaa 3 |
ਮਾਝ, ਤੀਜੀ ਪਾਤਸ਼ਾਹੀ।
Maajh, Third Mehl:
ਸਤਿਗੁਰ; ਸਾਚੀ ਸਿਖ ਸੁਣਾਈ ॥
satigur; saachee sikh sunaaee |
ਸੱਚੇ ਗੁਰਾਂ ਨੇ ਸੱਚੀ ਸਿੱਖ-ਮਤ ਦਿੱਤੀ ਹੈ।
The True Guru has imparted the True Teachings.
ਹਰਿ ਚੇਤਹੁ; ਅੰਤਿ ਹੋਇ ਸਖਾਈ ॥
har chetahu; ant hoe sakhaaee |
ਵਾਹਿਗੁਰੂ ਦਾ ਸਿਮਰਨ ਕਰ ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।
Think of the Lord, who shall be your Help and Support in the end.
ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ; ਸਤਿਗੁਰ ਕੈ ਭਾਇ ਪਾਵਣਿਆ ॥੧॥
har agam agochar anaath ajonee; satigur kai bhaae paavaniaa |1|
ਪਹੁੰਚ ਤੋਂ ਪਰ੍ਹੇ ਸਮਝ ਸੋਚ ਤੋਂ ਉਚੇਰਾ ਤੇ ਜਨਮ-ਰਹਿਤ ਪ੍ਰਭੂ ਮਾਲਕ ਦੇ ਬਿਨਾ ਹੈ। ਸੱਚੇ ਗੁਰਾਂ ਦੇ ਪ੍ਰੇਮ ਰਾਹੀਂ ਉਹ ਪਾਇਆ ਜਾਂਦਾ ਹੈ।
The Lord is Inaccessible and Incomprehensible. He has no master, and He is not born. He is obtained through love of the True Guru. ||1||
ਹਉ ਵਾਰੀ ਜੀਉ ਵਾਰੀ; ਆਪੁ ਨਿਵਾਰਣਿਆ ॥
hau vaaree jeeo vaaree; aap nivaaraniaa |
ਮੈਂ ਸਦਕੇ ਹਾਂ, ਮੇਰੀ ਜਿੰਦ ਜਾਨ ਸਦਕੇ ਹੈ ਉਸ ਉਤੋਂ ਜੋ ਆਪਣੇ ਸਵੈ-ਹੰਗਤਾ ਨੂੰ ਦੂਰ ਕਰਦਾ ਹੈ।
I am a sacrifice, my soul is a sacrifice, to those who eliminate selfishness and conceit.
ਆਪੁ ਗਵਾਏ. ਤਾ ਹਰਿ ਪਾਏ; ਹਰਿ ਸਿਉ ਸਹਜਿ ਸਮਾਵਣਿਆ ॥੧॥ ਰਹਾਉ ॥
aap gavaae. taa har paae; har siau sehaj samaavaniaa |1| rahaau |
ਜੇਕਰ ਪ੍ਰਾਣੀ ਆਪਣੇ ਹੰਕਾਰ ਨੂੰ ਮੇਸ ਦੇਵੇ, ਤਦ ਉਹ ਵਾਹਿਗੁਰੂ ਨੂੰ ਪਾ ਲੈਂਦਾ ਹੈ ਅਤੇ ਸੁਖੈਨ ਹੀ ਸੁਆਮੀ ਦੇ ਨਾਲ ਅਭੇਦ ਹੋ ਜਾਂਦਾ ਹੈ। ਠਹਿਰਾਉ।
They eradicate selfishness and conceit, and then find the Lord; they are intuitively immersed in the Lord. ||1||Pause||
ਪੂਰਬਿ ਲਿਖਿਆ; ਸੁ ਕਰਮੁ ਕਮਾਇਆ ॥
poorab likhiaa; su karam kamaaeaa |
ਮੈਂ ਉਹ ਅਮਲ ਕਮਾਇਆ ਹੈ ਜੋ ਮੇਰੇ ਲਈ ਧੁਰ ਤੋਂ ਲਿਖਿਆ ਹੋਇਆ ਹੈ।
According to their pre-ordained destiny, they act out their karma.
ਸਤਿਗੁਰੁ ਸੇਵਿ; ਸਦਾ ਸੁਖੁ ਪਾਇਆ ॥
satigur sev; sadaa sukh paaeaa |
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਅਮਰ ਆਰਾਮ ਪ੍ਰਾਪਤ ਕੀਤਾ ਹੈ।
Serving the True Guru, a lasting peace is found.
ਬਿਨੁ ਭਾਗਾ. ਗੁਰੁ ਪਾਈਐ ਨਾਹੀ; ਸਬਦੈ ਮੇਲਿ ਮਿਲਾਵਣਿਆ ॥੨॥
bin bhaagaa. gur paaeeai naahee; sabadai mel milaavaniaa |2|
ਚੰਗੀ ਕਿਸਮਤ ਦੇ ਬਗੈਰ ਬੰਦੇ ਨੂੰ ਗੁਰੂ ਨਹੀਂ ਲੱਭਦਾ। ਆਪਣੈ ਨਾਮ ਦੇ ਰਾਹੀਂ ਸੁਆਮੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
Without good fortune, the Guru is not found. Through the Word of the Shabad, they are united in the Lord's Union. ||2||
ਗੁਰਮੁਖਿ; ਅਲਿਪਤੁ ਰਹੈ ਸੰਸਾਰੇ ॥
guramukh; alipat rahai sansaare |
ਗੁਰੂ-ਸਮਰਪਣ ਇਸ ਜਹਾਨ ਅੰਦਰ ਨਿਰਲੇਪ ਵਿਚਰਦਾ ਹੈ।
The Gurmukhs remain unaffected in the midst of the world.
ਗੁਰ ਕੈ ਤਕੀਐ; ਨਾਮਿ ਅਧਾਰੇ ॥
gur kai takeeai; naam adhaare |
ਉਸ ਨੂੰ ਗੁਰਾਂ ਦਾ ਆਸਰਾ ਅਤੇ ਨਾਮ ਦੀ ਓਟ ਹੈ।
The Guru is their cushion, and the Naam, the Name of the Lord, is their Support.
ਗੁਰਮੁਖਿ. ਜੋਰੁ ਕਰੇ ਕਿਆ ਤਿਸ ਨੋ; ਆਪੇ ਖਪਿ ਦੁਖੁ ਪਾਵਣਿਆ ॥੩॥
guramukh. jor kare kiaa tis no; aape khap dukh paavaniaa |3|
ਊਸ ਨਾਲ ਗੁਰਾਂ ਦੇ ਸੱਚੇ ਸਿੱਖ ਨਾਲ ਕੌਣ ਧੱਕਾ ਕਰ ਸਕਦਾ ਹੈ? ਜਾਬਰ ਆਪਣੇ ਆਪ ਹੀ ਮਰ ਮੁੱਕਦਾ ਹੈ ਅਤੇ ਕਸ਼ਟ ਉਠਾਉਂਦਾ ਹੈ।
Who can oppress the Gurmukh? One who tries shall perish, writhing in pain. ||3||
ਮਨਮੁਖਿ ਅੰਧੇ; ਸੁਧਿ ਨ ਕਾਈ ॥
manamukh andhe; sudh na kaaee |
ਅੰਨ੍ਹੇ ਅਧਰਮੀ ਨੂੰ ਕੋਈ ਸੋਚ ਵਿਚਾਰ ਨਹੀਂ।
The blind self-willed manmukhs have no understanding at all.
ਆਤਮ ਘਾਤੀ; ਹੈ ਜਗਤ ਕਸਾਈ ॥
aatam ghaatee; hai jagat kasaaee |
ਊਹ ਆਪਣੇ ਆਪ ਨੂੰ ਮਾਰਨ ਵਾਲਾ ਤੇ ਜਹਾਨ ਦਾ ਜੱਲਾਦ ਹੈ।
They are the assassins of the self, and the butchers of the world.
ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ; ਬਿਨੁ ਮਜੂਰੀ. ਭਾਰੁ ਪਹੁਚਾਵਣਿਆ ॥੪॥
nindaa kar kar bahu bhaar utthaavai; bin majooree. bhaar pahuchaavaniaa |4|
ਹੋਰਨਾਂ ਦੀ ਲਗਾਤਾਰ ਬਦਖੋਈ ਕਰਕੇ ਊਹ ਬਹੁਤਾ ਬੋਝ ਊਠਾਉਂਦਾ। ਮਜਦੂਰੀ ਦੇ ਬਗੈਰ ਉਹ ਹੋਰਨਾਂ ਦਾ ਬੋਝ ਚੁੱਕਦਾ ਹੈ।
By continually slandering others, they carry a terrible load, and they carry the loads of others for nothing. ||4||
ਇਹੁ ਜਗੁ ਵਾੜੀ; ਮੇਰਾ ਪ੍ਰਭੁ ਮਾਲੀ ॥
eihu jag vaarree; meraa prabh maalee |
ਇਹ ਸੰਸਾਰ ਇੱਕ ਬਾਗ ਹੈ ਅਤੇ ਮੇਰਾ ਮਾਲਕ ਇਸ ਦਾ ਬਾਗਬਾਨ ਹੈ।
This world is a garden, and my Lord God is the Gardener.
ਸਦਾ ਸਮਾਲੇ; ਕੋ ਨਾਹੀ ਖਾਲੀ ॥
sadaa samaale; ko naahee khaalee |
ਹਮੇਸ਼ਾਂ ਹੀ ਉਹ ਇਸ ਦੀ ਰਖਵਾਲੀ ਕਰਦਾ ਹੈ। ਇਸ ਦਾ ਕੋਈ ਹਿੱਸਾ ਉਸ ਦੀ ਸੰਭਾਲ ਤੋਂ ਵਾਂਝਿਆ ਹੋਇਆ ਨਹੀਂ।
He always takes care of it-nothing is exempt from His Care.
ਜੇਹੀ ਵਾਸਨਾ ਪਾਏ ਤੇਹੀ ਵਰਤੈ; ਵਾਸੂ ਵਾਸੁ ਜਣਾਵਣਿਆ ॥੫॥
jehee vaasanaa paae tehee varatai; vaasoo vaas janaavaniaa |5|
ਜੇਹੋ ਜੇਹੀ ਮਹਿਕ ਸੁਆਮੀ ਫੁੱਲ ਅੰਦਰ ਫੂਕਦਾ ਹੈ, ਉਹੋ ਜੇਹੀ ਹੀ ਉਸ ਵਿੱਚ ਪਰਬਲ ਹੁੰਦੀ ਹੈ। ਖੁਸ਼ਬੋਦਾਰ ਫੁੱਲ ਆਪਣੀ ਖੁਸ਼ਬੋ ਤੋਂ ਜਾਣਿਆ ਜਾਂਦਾ ਹੈ।
As is the fragrance which He bestows, so is the fragrant flower known. ||5||
ਮਨਮੁਖੁ ਰੋਗੀ ਹੈ ਸੰਸਾਰਾ ॥
manamukh rogee hai sansaaraa |
ਮਨ ਮਤੀਆ ਇਸ ਜਹਾਨ ਅੰਦਰ ਰੋਗ-ਗ੍ਰਸਤ ਹੈ।
The self-willed manmukhs are sick and diseased in the world.
ਸੁਖਦਾਤਾ ਵਿਸਰਿਆ; ਅਗਮ ਅਪਾਰਾ ॥
sukhadaataa visariaa; agam apaaraa |
ਊਸ ਨੈ ਆਰਾਮ ਬਖਸ਼ਣਹਾਰ ਪਹੁੰਚ ਤੋਂ ਪਰ੍ਹੇ ਤੇ ਬੇਅੰਤ ਸੁਆਮੀ ਨੂੰ ਭੁਲਾ ਦਿੱਤਾ ਹੈ।
They have forgotten the Giver of peace, the Unfathomable, the Infinite.
ਦੁਖੀਏ ਨਿਤਿ ਫਿਰਹਿ ਬਿਲਲਾਦੇ; ਬਿਨੁ ਗੁਰ. ਸਾਂਤਿ ਨ ਪਾਵਣਿਆ ॥੬॥
dukhee nit fireh bilalaade; bin gur. saant na paavaniaa |6|
ਕਸ਼ਟ-ਪੀੜਤ ਹਮੇਸ਼ਾਂ ਹੀ ਰੋਂਦੇ ਪਿੱਟਦੇ ਫਿਰਦੇ ਹਨ। ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।
These miserable people wander endlessly, crying out in pain; without the Guru, they find no peace. ||6||
ਜਿਨਿ ਕੀਤੇ; ਸੋਈ ਬਿਧਿ ਜਾਣੈ ॥
jin keete; soee bidh jaanai |
ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ, ਊਹੀ ਉਨ੍ਹਾਂ ਦੀ ਦਸ਼ਾ ਨੂੰ ਸਮਝਦਾ ਹੈ।
The One who created them, knows their condition.
ਆਪਿ ਕਰੇ; ਤਾ ਹੁਕਮਿ ਪਛਾਣੈ ॥
aap kare; taa hukam pachhaanai |
ਜੇਕਰ ਸਾਈਂ ਖੁਦ ਕਿਰਪਾ ਧਾਰੇ ਤਦ ਬੰਦਾ ਉਸ ਦੇ ਅਮਰ ਨੂੰ ਅਨੁਭਵ ਕਰਦਾ ਹੈ।
And if He inspires them, then they realize the Hukam of His Command.
ਜੇਹਾ ਅੰਦਰਿ ਪਾਏ. ਤੇਹਾ ਵਰਤੈ; ਆਪੇ ਬਾਹਰਿ ਪਾਵਣਿਆ ॥੭॥
jehaa andar paae. tehaa varatai; aape baahar paavaniaa |7|
ਜਿਸ ਤਰ੍ਹਾਂ ਦਾ ਸੁਭਾਵ ਵਾਹਿਗੁਰੂ ਪ੍ਰਾਣੀ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਦਾ ਹੀ ਵਰਤ ਵਰਤਾਰਾ ਕਰਦਾ ਹੈ। ਸਾਈਂ ਖੁਦ ਹੀ ਐਸੇ ਸੁਭਾਵ ਨੂੰ ਪੁੱਟ ਸੁਟਣ ਲਈ ਸਮਰੱਥ ਹੈ।
Whatever He places within them, that is what prevails, and so they outwardly appear. ||7||
ਤਿਸੁ ਬਾਝਹੁ ਸਚੇ; ਮੈ. ਹੋਰੁ ਨ ਕੋਈ ॥
tis baajhahu sache; mai. hor na koee |
ਉਸ ਸੱਚੇ ਸੁਆਮੀ ਦੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਪਛਾਣਦਾ।
I know of no other except the True One.
ਜਿਸੁ ਲਾਇ ਲਏ; ਸੋ ਨਿਰਮਲੁ ਹੋਈ ॥
jis laae le; so niramal hoee |
ਜਿਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ ਉਹ ਪਾਕ ਪਵਿੱਤਰ ਹੋ ਜਾਂਦਾ ਹੈ।
Those, whom the Lord attaches to Himself, become pure.
ਨਾਨਕ. ਨਾਮੁ ਵਸੈ ਘਟ ਅੰਤਰਿ; ਜਿਸੁ ਦੇਵੈ ਸੋ ਪਾਵਣਿਆ ॥੮॥੧੪॥੧੫॥
naanak. naam vasai ghatt antar; jis devai so paavaniaa |8|14|15|
ਨਾਨਕ ਸਾਈਂ ਦਾ ਨਾਮ ਉਸ ਦੇ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ। ਜਿਸ ਨੂੰ ਸੁਆਮੀ ਆਪਣਾ ਨਾਮ ਪ੍ਰਦਾਨ ਕਰਦਾ ਹੈ, ਉਹੀ ਇਸ ਨੂੰ ਪ੍ਰਾਪਤ ਕਰਦਾ ਹੈ।
O Nanak, the Naam, the Name of the Lord, abides deep within the heart of those, unto whom He has given it. ||8||14||15||