ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 115

Sri Guru Granth Sahib Ji

Read respectfully, Ang by Ang, with available transliteration and meanings.

ਸਤਿਗੁਰੁ ਸੇਵੀ; ਸਬਦਿ ਸੁਹਾਇਆ ॥

satigur sevee; sabad suhaaeaa |

ਪੰਜਾਬੀ ਅਰਥ

ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ, ਜਿਨ੍ਹਾਂ ਦੀ ਬੋਲ-ਬਾਣੀ ਮੈਨੂੰ ਪਿਆਰੀ ਹੈ,

English meaning

I serve the True Guru; the Word of His Shabad is beautiful.

ਜਿਨਿ ਹਰਿ ਕਾ ਨਾਮੁ; ਮੰਨਿ ਵਸਾਇਆ ॥

jin har kaa naam; man vasaaeaa |

ਪੰਜਾਬੀ ਅਰਥ

ਅਤੇ ਜਿਨ੍ਹਾਂ ਨੇ ਹਰੀ ਦਾ ਨਾਂ ਮੇਰੇ ਚਿੱਤ ਅੰਦਰ ਟਿਕਾਇਆ ਹੈ।

English meaning

Through it, the Name of the Lord comes to dwell within the mind.

ਹਰਿ ਨਿਰਮਲੁ. ਹਉਮੈ ਮੈਲੁ ਗਵਾਏ; ਦਰਿ ਸਚੈ ਸੋਭਾ ਪਾਵਣਿਆ ॥੨॥

har niramal. haumai mail gavaae; dar sachai sobhaa paavaniaa |2|

ਪੰਜਾਬੀ ਅਰਥ

ਪਵਿੱਤਰ ਪ੍ਰਭੂ ਹੰਕਾਰ ਦੀ ਮਲੀਣਤਾ ਨੂੰ ਦੂਰ ਕਰ ਦਿੰਦਾ ਹੈ। ਅਤੇ ਪ੍ਰਾਣੀ ਸੱਚੀ ਕਚਹਿਰੀ ਵਿੱਚ ਮਾਣ ਆਦਰ ਪਾਉਂਦਾ ਹੈ।

English meaning

The Pure Lord removes the filth of egotism, and we are honored in the True Court. ||2||

ਬਿਨੁ ਗੁਰ; ਨਾਮੁ. ਨ ਪਾਇਆ ਜਾਇ ॥

bin gur; naam. na paaeaa jaae |

ਪੰਜਾਬੀ ਅਰਥ

ਗੁਰਾਂ ਦੇ ਬਾਝੋਂ, ਨਾਮ ਪ੍ਰਾਜਪਤ ਨਹੀਂ ਹੋ ਸਕਦਾ।

English meaning

Without the Guru, the Naam cannot be obtained.

ਸਿਧ ਸਾਧਿਕ; ਰਹੇ ਬਿਲਲਾਇ ॥

sidh saadhik; rahe bilalaae |

ਪੰਜਾਬੀ ਅਰਥ

ਪੂਰਨ ਪੁਰਸ਼ ਤੇ ਅਭਿਆਸੀ ਇਸ ਤੋਂ ਬਾਝੋਂ ਹੋ ਵਿਰਲਾਪ ਕਰਦੇ ਹਨ।

English meaning

The Siddhas and the seekers lack it; they weep and wail.

ਬਿਨੁ ਗੁਰ ਸੇਵੇ. ਸੁਖੁ ਨ ਹੋਵੀ; ਪੂਰੈ ਭਾਗਿ ਗੁਰੁ ਪਾਵਣਿਆ ॥੩॥

bin gur seve. sukh na hovee; poorai bhaag gur paavaniaa |3|

ਪੰਜਾਬੀ ਅਰਥ

ਗੁਰਾਂ ਦੀ ਘਾਲ ਘਾਲਣ ਦੇ ਬਗੈਰ ਆਰਾਮ ਨਹੀਂ ਮਿਲਦਾ। ਪੂਰਨ ਚੰਗੇ ਕਰਮਾਂ ਰਾਹੀਂ ਗੁਰੂ ਜੀ ਪ੍ਰਾਪਤ ਹੁੰਦੇ ਹਨ।

English meaning

Without serving the True Guru, peace is not obtained; through perfect destiny, the Guru is found. ||3||

ਇਹੁ ਮਨੁ ਆਰਸੀ; ਕੋਈ ਗੁਰਮੁਖਿ ਵੇਖੈ ॥

eihu man aarasee; koee guramukh vekhai |

ਪੰਜਾਬੀ ਅਰਥ

ਇਹ ਮਨੂਆ ਇੱਕ ਸ਼ੀਸ਼ਾ ਹੈ। ਕੋਈ ਟਾਵਾਂ ਸਾਧੂ ਹੀ ਉਸ ਵਿੱਚ ਆਪਣੇ ਆਪ ਨੂੰ ਦੇਖਦਾ ਹੈ।

English meaning

This mind is a mirror; how rare are those who, as Gurmukh, see themselves in it.

ਮੋਰਚਾ ਨ ਲਾਗੈ; ਜਾ ਹਉਮੈ ਸੋਖੈ ॥

morachaa na laagai; jaa haumai sokhai |

ਪੰਜਾਬੀ ਅਰਥ

ਜੰਗਾਲ ਇਸ ਨੂੰ ਨਹੀਂ ਲੱਗਦਾ, ਜੇਕਰ ਬੰਦਾ ਆਪਣੀ ਸਵੈ-ਹੰਗਤਾ ਨੂੰ ਸਾੜ ਦੇਵੇ।

English meaning

Rust does not stick to those who burn their ego.

ਅਨਹਤ ਬਾਣੀ. ਨਿਰਮਲ ਸਬਦੁ ਵਜਾਏ; ਗੁਰਸਬਦੀ ਸਚਿ ਸਮਾਵਣਿਆ ॥੪॥

anahat baanee. niramal sabad vajaae; gurasabadee sach samaavaniaa |4|

ਪੰਜਾਬੀ ਅਰਥ

ਇਲਾਹੀ ਕੀਰਤਨ ਗੂੰਜਦਾ ਹੈ, ਪਵਿੱਤਰ ਨਾਮ ਦੇ ਰਾਹੀਂ। ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।

English meaning

The Unstruck Melody of the Bani resounds through the Pure Word of the Shabad; through the Word of the Guru's Shabad, we are absorbed into the True One. ||4||

ਬਿਨੁ ਸਤਿਗੁਰ; ਕਿਹੁ. ਨ ਦੇਖਿਆ ਜਾਇ ॥

bin satigur; kihu. na dekhiaa jaae |

ਪੰਜਾਬੀ ਅਰਥ

ਸਤਿਗੁਰਾਂ ਦੇ ਬਗੈਰ, ਵਾਹਿਗੁਰੂ ਕਿਸੇ ਤਰ੍ਹਾਂ ਭੀ ਵੇਖਿਆ ਨਹੀਂ ਜਾ ਸਕਦਾ।

English meaning

Without the True Guru, the Lord cannot be seen.

ਗੁਰਿ ਕਿਰਪਾ ਕਰਿ; ਆਪੁ ਦਿਤਾ ਦਿਖਾਇ ॥

gur kirapaa kar; aap ditaa dikhaae |

ਪੰਜਾਬੀ ਅਰਥ

ਆਪਣਾ ਰਹਿਮ ਧਾਰ ਕੇ ਗੁਰਾਂ ਨੇ ਖੁਦ ਹੀ ਮੈਨੂੰ ਸੁਆਮੀ ਵਿਖਾਲ ਦਿੱਤਾ ਹੈ।

English meaning

Granting His Grace, He Himself has allowed me to see Him.

ਆਪੇ ਆਪਿ ਆਪਿ ਮਿਲਿ ਰਹਿਆ; ਸਹਜੇ ਸਹਜਿ ਸਮਾਵਣਿਆ ॥੫॥

aape aap aap mil rahiaa; sahaje sehaj samaavaniaa |5|

ਪੰਜਾਬੀ ਅਰਥ

ਖੁਦ-ਬ-ਖੁਦ ਸਾਹਿਬ ਆਪੇ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ। ਬ੍ਰਹਿਮ ਗਿਆਨ ਦੇ ਦੁਆਰਾ ਬੰਦਾ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦਾ ਹੈ।

English meaning

All by Himself, He Himself is permeating and pervading; He is intuitively absorbed in celestial peace. ||5||

ਗੁਰਮੁਖਿ ਹੋਵੈ; ਸੁ ਇਕਸੁ ਸਿਉ ਲਿਵ ਲਾਏ ॥

guramukh hovai; su ikas siau liv laae |

ਪੰਜਾਬੀ ਅਰਥ

ਜੋ ਪਾਰਸ ਹੈ, ਉਹ ਇੱਕ ਸੁਆਮੀ ਨਾਲ ਪਿਰਹੜੀ ਪਾਉਂਦਾ ਹੈ।

English meaning

One who becomes Gurmukh embraces love for the One.

ਦੂਜਾ ਭਰਮੁ; ਗੁਰ ਸਬਦਿ ਜਲਾਏ ॥

doojaa bharam; gur sabad jalaae |

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਦੁਆਰਾ ਉਹ ਵਹਿਮ ਨੂੰ ਸਾੜ ਸੁੱਟਦਾ ਹੈ ਕਿ ਕੋਈ ਦੂਸਰਾ ਭੀ ਹੈ।

English meaning

Doubt and duality are burned away by the Word of the Guru's Shabad.

ਕਾਇਆ ਅੰਦਰਿ ਵਣਜੁ ਕਰੇ ਵਾਪਾਰਾ; ਨਾਮੁ ਨਿਧਾਨੁ ਸਚੁ ਪਾਵਣਿਆ ॥੬॥

kaaeaa andar vanaj kare vaapaaraa; naam nidhaan sach paavaniaa |6|

ਪੰਜਾਬੀ ਅਰਥ

ਆਪਣੀ ਦੇਹਿ ਵਿੱਚ ਉਹ ਸੁਦਾਗਰੀ ਤੇ ਲੈਣ ਦੇਣ ਕਰਦਾ ਹੈ ਤੇ ਸਤਿਨਾਮ ਦਾ ਖਜਾਨਾ ਪਾ ਲੈਂਦਾ ਹੈ।

English meaning

Within his body, he deals and trades, and obtains the Treasure of the True Name. ||6||

ਗੁਰਮੁਖਿ ਕਰਣੀ; ਹਰਿ ਕੀਰਤਿ ਸਾਰੁ ॥

guramukh karanee; har keerat saar |

ਪੰਜਾਬੀ ਅਰਥ

ਗੁਰੂ ਸਮਰਪਣ ਦਾ ਉਤਕ੍ਰਿਸ਼ਟਤ ਨਿੱਤ ਕਰਮ ਵਾਹਿਗੁਰੂ ਦਾ ਜੱਸ ਗਾਉਣਾ ਹੈ।

English meaning

The life-style of the Gurmukh is sublime; he sings the Praises of the Lord.

ਗੁਰਮੁਖਿ ਪਾਏ; ਮੋਖ ਦੁਆਰੁ ॥

guramukh paae; mokh duaar |

ਪੰਜਾਬੀ ਅਰਥ

ਗੁਰਾਂ ਦਾ ਸੱਚਾ ਸਿੱਖ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ।

English meaning

The Gurmukh finds the gate of salvation.

ਅਨਦਿਨੁ ਰੰਗਿ ਰਤਾ ਗੁਣ ਗਾਵੈ; ਅੰਦਰਿ ਮਹਲਿ ਬੁਲਾਵਣਿਆ ॥੭॥

anadin rang rataa gun gaavai; andar mehal bulaavaniaa |7|

ਪੰਜਾਬੀ ਅਰਥ

ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਉਹ ਰੈਣ ਦਿਹੁੰ, ਉਸ ਦੀ ਕੀਰਤੀ ਗਾਇਨ ਕਰਦਾ ਹੈ, ਅਤੇ ਊਸ ਦੇ ਮੰਦਰ ਵਿੱਚ ਬੁਲਾ ਲਿਆ ਜਾਂਦਾ ਹੈ।

English meaning

Night and day, he is imbued with the Lord's Love. He sings the Lord's Glorious Praises, and he is called to the Mansion of His Presence. ||7||

ਸਤਿਗੁਰੁ ਦਾਤਾ; ਮਿਲੈ ਮਿਲਾਇਆ ॥

satigur daataa; milai milaaeaa |

ਪੰਜਾਬੀ ਅਰਥ

ਜਦ ਵਾਹਿਗੁਰੂ ਮਿਲਾਵੇ ਤਾਂ ਹੀ ਦਾਤਾਰ, ਸੱਚਾ ਗੁਰੂ ਬੰਦੇ ਨੂੰ ਮਿਲਦਾ ਹੈ।

English meaning

The True Guru, the Giver, is met when the Lord leads us to meet Him.

ਪੂਰੈ ਭਾਗਿ; ਮਨਿ ਸਬਦੁ ਵਸਾਇਆ ॥

poorai bhaag; man sabad vasaaeaa |

ਪੰਜਾਬੀ ਅਰਥ

ਪੂਰਨ ਕਿਸਮਤ ਦੁਆਰਾ ਹਰੀ ਦਾ ਨਾਮ ਮਨੁੱਖ ਦੇ ਚਿੱਤ ਅੰਦਰ ਨਿਵਾਸ ਕਰਦਾ ਹੈ।

English meaning

Through perfect destiny, the Shabad is enshrined in the mind.

ਨਾਨਕ. ਨਾਮੁ ਮਿਲੈ ਵਡਿਆਈ; ਹਰਿ ਸਚੇ ਕੇ ਗੁਣ ਗਾਵਣਿਆ ॥੮॥੯॥੧੦॥

naanak. naam milai vaddiaaee; har sache ke gun gaavaniaa |8|9|10|

ਪੰਜਾਬੀ ਅਰਥ

ਨਾਨਕ ਸੱਚੇ ਸੁਆਮੀ ਦੀ ਸਿਫ਼ਤ-ਸਲਾਘਾ ਗਾਇਨ ਕਰਨ ਦੁਆਰਾ ਭਗਵਾਨ ਦੇ ਨਾਮ ਦੀ ਬਜੁਰਗੀ ਪ੍ਰਾਪਤ ਹੁੰਦੀ ਹੈ।

English meaning

O Nanak, the greatness of the Naam, the Name of the Lord, is obtained by chanting the Glorious Praises of the True Lord. ||8||9||10||

ਮਾਝ ਮਹਲਾ ੩ ॥

maajh mahalaa 3 |

ਪੰਜਾਬੀ ਅਰਥ

ਮਾਝ, ਤੀਜੀ ਪਾਤਸ਼ਾਹੀ।

English meaning

Maajh, Third Mehl:

ਆਪੁ ਵੰਞਾਏ ਤਾ; ਸਭ ਕਿਛੁ ਪਾਏ ॥

aap vanyaae taa; sabh kichh paae |

ਪੰਜਾਬੀ ਅਰਥ

ਜੇਕਰ ਆਦਮੀ ਆਪਣੇ ਆਪੇ ਨੂੰ ਗੁਆ ਦੇਵੇ, ਤਦ ਉਹ ਸਾਰਾ ਕੁਝ ਪ੍ਰਾਪਤ ਕਰ ਲੈਂਦਾ ਹੈ।

English meaning

Those who lose their own selves obtain everything.

ਗੁਰਸਬਦੀ; ਸਚੀ ਲਿਵ ਲਾਏ ॥

gurasabadee; sachee liv laae |

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਨਾਲ ਉਸ ਦੀ ਸੱਚੀ ਪਿਰਹੜੀ ਪੈ ਜਾਂਦੀ ਹੈ।

English meaning

Through the Word of the Guru's Shabad, they enshrine Love for the True one.

ਸਚੁ ਵਣੰਜਹਿ ਸਚੁ ਸੰਘਰਹਿ; ਸਚੁ ਵਾਪਾਰੁ ਕਰਾਵਣਿਆ ॥੧॥

sach vananjeh sach sanghareh; sach vaapaar karaavaniaa |1|

ਪੰਜਾਬੀ ਅਰਥ

ਸੱਚ ਉਹ ਵਿਹਾਝਦਾ ਹੈ, ਸੱਚ ਹੀ ਇਕੱਤ੍ਰ ਕਰਦਾ ਹੈ ਅਤੇ ਸੱਚਾਈ ਦੀ ਹੀ ਉਹ ਸੁਦਾਗਰੀ ਕਰਦਾ ਹੈ।

English meaning

They trade in Truth, they gather in Truth, and they deal only in Truth. ||1||

ਹਉ ਵਾਰੀ; ਜੀਉ ਵਾਰੀ; ਹਰਿ ਗੁਣ ਅਨਦਿਨੁ ਗਾਵਣਿਆ ॥

hau vaaree; jeeo vaaree; har gun anadin gaavaniaa |

ਪੰਜਾਬੀ ਅਰਥ

ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ, ਉਨ੍ਹਾਂ ਉਤੋਂ ਜੋ ਸਦੀਵ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ।

English meaning

I am a sacrifice, my soul is a sacrifice, to those who sing the Glorious Praises of the Lord, night and day.

ਹਉ ਤੇਰਾ. ਤੂੰ ਠਾਕੁਰੁ ਮੇਰਾ; ਸਬਦਿ ਵਡਿਆਈ ਦੇਵਣਿਆ ॥੧॥ ਰਹਾਉ ॥

hau teraa. toon tthaakur meraa; sabad vaddiaaee devaniaa |1| rahaau |

ਪੰਜਾਬੀ ਅਰਥ

ਮੈਂ ਤੇਰਾ ਹਾਂ, ਤੂੰ ਮੇਰਾ ਸੁਆਮੀ ਹੈਂ। ਤੂੰ ਉਸਨੂੰ ਬਜੁਰਗੀ ਬਖਸ਼ਦਾ ਹੈਂ, ਜੋ ਤੇਰੇ ਨਾਮ ਦੀ ਸ਼ਰਣ ਸੰਭਾਲਦਾ ਹੈ। ਠਹਿਰਾਉ।

English meaning

I am Yours, You are my Lord and Master. You bestow greatness through the Word of Your Shabad. ||1||Pause||

ਵੇਲਾ ਵਖਤ; ਸਭਿ ਸੁਹਾਇਆ ॥

velaa vakhat; sabh suhaaeaa |

ਪੰਜਾਬੀ ਅਰਥ

ਉਹ ਸਮਾਂ ਤੇ ਮੁਹਤ ਸਾਰੇ ਸੁੰਦਰ ਹਨ,

English meaning

That time, that moment is totally beautiful,

ਜਿਤੁ ਸਚਾ; ਮੇਰੇ ਮਨਿ ਭਾਇਆ ॥

jit sachaa; mere man bhaaeaa |

ਪੰਜਾਬੀ ਅਰਥ

ਜਦ ਸੱਚਾ ਸਾਈਂ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।

English meaning

when the True One becomes pleasing to my mind.

ਸਚੇ ਸੇਵਿਐ ਸਚੁ ਵਡਿਆਈ; ਗੁਰ ਕਿਰਪਾ ਤੇ. ਸਚੁ ਪਾਵਣਿਆ ॥੨॥

sache seviai sach vaddiaaee; gur kirapaa te. sach paavaniaa |2|

ਪੰਜਾਬੀ ਅਰਥ

ਸਤਿਪੁਰਖ ਦੀ ਟਹਿਲ ਕਮਾਉਣ ਦੁਆਰਾ, ਸੱਚੀ ਵਿਸ਼ਾਲਤਾ ਪਰਾਪਤ ਹੁੰਦੀ ਹੈ ਅਤੇ ਗੁਰਾਂ ਦੀ ਮਿਹਰ ਤੋਂ ਸੱਚਾ ਸੁਆਮੀ ਮਿਲਦਾ ਹੈ।

English meaning

Serving the True One, true greatness is obtained. By Guru's Grace, the True One is obtained. ||2||

ਭਾਉ ਭੋਜਨੁ; ਸਤਿਗੁਰਿ ਤੁਠੈ ਪਾਏ ॥

bhaau bhojan; satigur tutthai paae |

ਪੰਜਾਬੀ ਅਰਥ

ਰੱਬੀ ਪ੍ਰੀਤ ਦੀ ਖੁਰਾਕ ਤਾਂ ਮਿਲਦੀ ਹੈ ਜਦ ਸੱਚੇ ਗੁਰਦੇਵ ਜੀ ਪਰਮ ਪ੍ਰਸੰਨ ਹੁੰਦੇ ਹਨ।

English meaning

The food of spiritual love is obtained when the True Guru is pleased.

ਅਨ ਰਸੁ ਚੂਕੈ; ਹਰਿ ਰਸੁ ਮੰਨਿ ਵਸਾਏ ॥

an ras chookai; har ras man vasaae |

ਪੰਜਾਬੀ ਅਰਥ

ਆਦਮੀ ਹੋਰ ਸੁਆਦ ਭੁੱਲ ਜਾਂਦਾ ਹੈ ਜਦ ਉਹ ਵਾਹਿਗੁਰੂ ਦੇ ਨੌ ਜੌਹਰ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ।

English meaning

Other essences are forgotten, when the Lord's Essence comes to dwell in the mind.

ਸਚੁ ਸੰਤੋਖੁ ਸਹਜ ਸੁਖੁ ਬਾਣੀ; ਪੂਰੇ ਗੁਰ ਤੇ ਪਾਵਣਿਆ ॥੩॥

sach santokh sehaj sukh baanee; poore gur te paavaniaa |3|

ਪੰਜਾਬੀ ਅਰਥ

ਸੱਚਾਈ, ਸੰਤੁਸ਼ਟਤਾ ਅਤੇ ਸਦੀਵੀ ਆਰਾਮ, ਪ੍ਰਾਣੀ ਪੂਰਨ ਗੁਰਾਂ ਦੀ ਗੁਰਬਾਣੀ ਤੋਂ ਪ੍ਰਾਪਤ ਕਰਦਾ ਹੈ।

English meaning

Truth, contentment and intuitive peace and poise are obtained from the Bani, the Word of the Perfect Guru. ||3||

ਸਤਿਗੁਰੁ. ਨ ਸੇਵਹਿ; ਮੂਰਖ ਅੰਧ ਗਵਾਰਾ ॥

satigur. na seveh; moorakh andh gavaaraa |

ਪੰਜਾਬੀ ਅਰਥ

ਬੇ-ਸਮਝ, ਅੰਨ੍ਹੇ, ਬੇਵਕੂਫ, ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ।

English meaning

The blind and ignorant fools do not serve the True Guru;

ਫਿਰਿ ਓਇ ਕਿਥਹੁ; ਪਾਇਨਿ ਮੋਖ ਦੁਆਰਾ ॥

fir oe kithahu; paaein mokh duaaraa |

ਪੰਜਾਬੀ ਅਰਥ

ਤਦ ਉਹ ਕਿਸ ਤਰ੍ਹਾਂ ਮੋਖਸ਼ ਦੇ ਦਰਵਾਜੇ ਨੂੰ ਪ੍ਰਾਪਤ ਹੋਣਗੇ?

English meaning

how will they find the gate of salvation?

ਮਰਿ ਮਰਿ ਜੰਮਹਿ. ਫਿਰਿ ਫਿਰਿ ਆਵਹਿ; ਜਮ ਦਰਿ ਚੋਟਾ ਖਾਵਣਿਆ ॥੪॥

mar mar jameh. fir fir aaveh; jam dar chottaa khaavaniaa |4|

ਪੰਜਾਬੀ ਅਰਥ

ਉਹ ਬਾਰੰਬਾਰ ਮਰਦੇ ਤੇ ਜੰਮਦੇ ਹਨ ਅਤੇ ਉਹ ਮੁੜ ਮੁੜ ਕੇ ਆਉਂਦੇ ਹਨ। ਮੌਤ ਦੇ ਬੂਹੇ ਉਤੇ ਉਹ ਸੱਟਾਂ ਸਹਾਰਦੇ ਹਨ।

English meaning

They die and die, over and over again, only to be reborn, over and over again. They are struck down at Death's Door. ||4||

ਸਬਦੈ ਸਾਦੁ ਜਾਣਹਿ; ਤਾ ਆਪੁ ਪਛਾਣਹਿ ॥

sabadai saad jaaneh; taa aap pachhaaneh |

ਪੰਜਾਬੀ ਅਰਥ

ਜੇਕਰ ਉਹ ਹਰੀ ਨਾਮ ਦੇ ਸੁਆਦ ਨੂੰ ਅਨੁਭਵ ਕਰਨ, ਕੇਵਲ ਤਦ ਹੀ ਉਹ ਆਪਣੇ ਆਪ ਨੂੰ ਸਮਝ ਸਕਦੇ ਹਨ।

English meaning

Those who know the essence of the Shabad, understand their own selves.

ਨਿਰਮਲ ਬਾਣੀ; ਸਬਦਿ ਵਖਾਣਹਿ ॥

niramal baanee; sabad vakhaaneh |

ਪੰਜਾਬੀ ਅਰਥ

ਪਵਿੱਤਰ ਹੈ ਉਨ੍ਹਾਂ ਦੀ ਕਥਨੀ ਜੋ ਗੁਰਬਾਣੀ ਦਾ ਉਚਾਰਣ ਕਰਦੇ ਹਨ।

English meaning

Immaculate is the speech of those who chant the Word of the Shabad.

ਸਚੇ ਸੇਵਿ ਸਦਾ ਸੁਖੁ ਪਾਇਨਿ; ਨਉ ਨਿਧਿ ਨਾਮੁ. ਮੰਨਿ ਵਸਾਵਣਿਆ ॥੫॥

sache sev sadaa sukh paaein; nau nidh naam. man vasaavaniaa |5|

ਪੰਜਾਬੀ ਅਰਥ

ਸੱਚੇ ਸੁਆਮੀ ਦੀ ਘਾਲ ਕਮਾਉਣ ਦੁਆਰਾ ਉਹ ਸਦੀਵੀ ਆਰਾਮ ਸਾਈਂ ਦੇ ਨਾਮ ਦੇ ਨੌ-ਖਜਾਨੇ ਵਸਾਉਂਦੇ ਹਨ।

English meaning

Serving the True One, they find a lasting peace; they enshrine the nine treasures of the Naam within their minds. ||5||

ਸੋ ਥਾਨੁ ਸੁਹਾਇਆ; ਜੋ ਹਰਿ ਮਨਿ ਭਾਇਆ ॥

so thaan suhaaeaa; jo har man bhaaeaa |

ਪੰਜਾਬੀ ਅਰਥ

ਸੁੰਦਰ ਹੈ ਉਹ ਜਗ੍ਹਾ ਜਿਹੜੀ ਵਾਹਿਗੁਰੂ ਦੇ ਚਿੱਤ ਨੂੰ ਚੰਗੀ ਲੱਗਦੀ ਹੈ।

English meaning

Beautiful is that place, which is pleasing to the Lord's Mind.

ਸਤਸੰਗਤਿ ਬਹਿ; ਹਰਿ ਗੁਣ ਗਾਇਆ ॥

satasangat beh; har gun gaaeaa |

ਪੰਜਾਬੀ ਅਰਥ

ਕੇਵਲ ਓਹੀ ਸਾਧ-ਸਮਾਗਮ ਹੈ, ਜਿਸ ਅੰਦਰ ਬੈਠ ਕੇ ਇਨਸਾਨ ਨਾਰਾਇਣ ਦਾ ਜੱਸ ਆਲਾਪਦਾ ਹੈ।

English meaning

There, sitting in the Sat Sangat, the True Congregation, the Glorious Praises of the Lord are sung.

ਅਨਦਿਨੁ ਹਰਿ ਸਾਲਾਹਹਿ ਸਾਚਾ; ਨਿਰਮਲ ਨਾਦੁ ਵਜਾਵਣਿਆ ॥੬॥

anadin har saalaaheh saachaa; niramal naad vajaavaniaa |6|

ਪੰਜਾਬੀ ਅਰਥ

ਪਵਿੱਤਰ ਬੈਕੁੰਠੀ ਕੀਰਤਨ ਉਨ੍ਹਾਂ ਰਾਹੀਂ ਆਲਾਪਿਆ ਜਾਂਦਾ ਹੈ ਜੋ ਰਾਤ ਦਿਨ ਸੱਚੇ ਵਾਹਿਗੁਰੂ ਦੀ ਪ੍ਰਸੰਸਾ ਕਰਦੇ ਹਨ।

English meaning

Night and day, the True One is praised; the Immaculate Sound-current of the Naad resounds there. ||6||