ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad WLL

Shabad

Read the complete Shabad with available meanings.

ਮਾਝ ਮਹਲਾ ੩ ॥

maajh mahalaa 3 |

ਪੰਜਾਬੀ ਅਰਥ

ਮਾਝ, ਤੀਜੀ ਪਾਤਸ਼ਾਹੀ।

English meaning

Maajh, Third Mehl:

ਆਪੁ ਵੰਞਾਏ ਤਾ; ਸਭ ਕਿਛੁ ਪਾਏ ॥

aap vanyaae taa; sabh kichh paae |

ਪੰਜਾਬੀ ਅਰਥ

ਜੇਕਰ ਆਦਮੀ ਆਪਣੇ ਆਪੇ ਨੂੰ ਗੁਆ ਦੇਵੇ, ਤਦ ਉਹ ਸਾਰਾ ਕੁਝ ਪ੍ਰਾਪਤ ਕਰ ਲੈਂਦਾ ਹੈ।

English meaning

Those who lose their own selves obtain everything.

ਗੁਰਸਬਦੀ; ਸਚੀ ਲਿਵ ਲਾਏ ॥

gurasabadee; sachee liv laae |

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਨਾਲ ਉਸ ਦੀ ਸੱਚੀ ਪਿਰਹੜੀ ਪੈ ਜਾਂਦੀ ਹੈ।

English meaning

Through the Word of the Guru's Shabad, they enshrine Love for the True one.

ਸਚੁ ਵਣੰਜਹਿ ਸਚੁ ਸੰਘਰਹਿ; ਸਚੁ ਵਾਪਾਰੁ ਕਰਾਵਣਿਆ ॥੧॥

sach vananjeh sach sanghareh; sach vaapaar karaavaniaa |1|

ਪੰਜਾਬੀ ਅਰਥ

ਸੱਚ ਉਹ ਵਿਹਾਝਦਾ ਹੈ, ਸੱਚ ਹੀ ਇਕੱਤ੍ਰ ਕਰਦਾ ਹੈ ਅਤੇ ਸੱਚਾਈ ਦੀ ਹੀ ਉਹ ਸੁਦਾਗਰੀ ਕਰਦਾ ਹੈ।

English meaning

They trade in Truth, they gather in Truth, and they deal only in Truth. ||1||

ਹਉ ਵਾਰੀ; ਜੀਉ ਵਾਰੀ; ਹਰਿ ਗੁਣ ਅਨਦਿਨੁ ਗਾਵਣਿਆ ॥

hau vaaree; jeeo vaaree; har gun anadin gaavaniaa |

ਪੰਜਾਬੀ ਅਰਥ

ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ, ਉਨ੍ਹਾਂ ਉਤੋਂ ਜੋ ਸਦੀਵ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ।

English meaning

I am a sacrifice, my soul is a sacrifice, to those who sing the Glorious Praises of the Lord, night and day.

ਹਉ ਤੇਰਾ. ਤੂੰ ਠਾਕੁਰੁ ਮੇਰਾ; ਸਬਦਿ ਵਡਿਆਈ ਦੇਵਣਿਆ ॥੧॥ ਰਹਾਉ ॥

hau teraa. toon tthaakur meraa; sabad vaddiaaee devaniaa |1| rahaau |

ਪੰਜਾਬੀ ਅਰਥ

ਮੈਂ ਤੇਰਾ ਹਾਂ, ਤੂੰ ਮੇਰਾ ਸੁਆਮੀ ਹੈਂ। ਤੂੰ ਉਸਨੂੰ ਬਜੁਰਗੀ ਬਖਸ਼ਦਾ ਹੈਂ, ਜੋ ਤੇਰੇ ਨਾਮ ਦੀ ਸ਼ਰਣ ਸੰਭਾਲਦਾ ਹੈ। ਠਹਿਰਾਉ।

English meaning

I am Yours, You are my Lord and Master. You bestow greatness through the Word of Your Shabad. ||1||Pause||

ਵੇਲਾ ਵਖਤ; ਸਭਿ ਸੁਹਾਇਆ ॥

velaa vakhat; sabh suhaaeaa |

ਪੰਜਾਬੀ ਅਰਥ

ਉਹ ਸਮਾਂ ਤੇ ਮੁਹਤ ਸਾਰੇ ਸੁੰਦਰ ਹਨ,

English meaning

That time, that moment is totally beautiful,

ਜਿਤੁ ਸਚਾ; ਮੇਰੇ ਮਨਿ ਭਾਇਆ ॥

jit sachaa; mere man bhaaeaa |

ਪੰਜਾਬੀ ਅਰਥ

ਜਦ ਸੱਚਾ ਸਾਈਂ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।

English meaning

when the True One becomes pleasing to my mind.

ਸਚੇ ਸੇਵਿਐ ਸਚੁ ਵਡਿਆਈ; ਗੁਰ ਕਿਰਪਾ ਤੇ. ਸਚੁ ਪਾਵਣਿਆ ॥੨॥

sache seviai sach vaddiaaee; gur kirapaa te. sach paavaniaa |2|

ਪੰਜਾਬੀ ਅਰਥ

ਸਤਿਪੁਰਖ ਦੀ ਟਹਿਲ ਕਮਾਉਣ ਦੁਆਰਾ, ਸੱਚੀ ਵਿਸ਼ਾਲਤਾ ਪਰਾਪਤ ਹੁੰਦੀ ਹੈ ਅਤੇ ਗੁਰਾਂ ਦੀ ਮਿਹਰ ਤੋਂ ਸੱਚਾ ਸੁਆਮੀ ਮਿਲਦਾ ਹੈ।

English meaning

Serving the True One, true greatness is obtained. By Guru's Grace, the True One is obtained. ||2||

ਭਾਉ ਭੋਜਨੁ; ਸਤਿਗੁਰਿ ਤੁਠੈ ਪਾਏ ॥

bhaau bhojan; satigur tutthai paae |

ਪੰਜਾਬੀ ਅਰਥ

ਰੱਬੀ ਪ੍ਰੀਤ ਦੀ ਖੁਰਾਕ ਤਾਂ ਮਿਲਦੀ ਹੈ ਜਦ ਸੱਚੇ ਗੁਰਦੇਵ ਜੀ ਪਰਮ ਪ੍ਰਸੰਨ ਹੁੰਦੇ ਹਨ।

English meaning

The food of spiritual love is obtained when the True Guru is pleased.

ਅਨ ਰਸੁ ਚੂਕੈ; ਹਰਿ ਰਸੁ ਮੰਨਿ ਵਸਾਏ ॥

an ras chookai; har ras man vasaae |

ਪੰਜਾਬੀ ਅਰਥ

ਆਦਮੀ ਹੋਰ ਸੁਆਦ ਭੁੱਲ ਜਾਂਦਾ ਹੈ ਜਦ ਉਹ ਵਾਹਿਗੁਰੂ ਦੇ ਨੌ ਜੌਹਰ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ।

English meaning

Other essences are forgotten, when the Lord's Essence comes to dwell in the mind.

ਸਚੁ ਸੰਤੋਖੁ ਸਹਜ ਸੁਖੁ ਬਾਣੀ; ਪੂਰੇ ਗੁਰ ਤੇ ਪਾਵਣਿਆ ॥੩॥

sach santokh sehaj sukh baanee; poore gur te paavaniaa |3|

ਪੰਜਾਬੀ ਅਰਥ

ਸੱਚਾਈ, ਸੰਤੁਸ਼ਟਤਾ ਅਤੇ ਸਦੀਵੀ ਆਰਾਮ, ਪ੍ਰਾਣੀ ਪੂਰਨ ਗੁਰਾਂ ਦੀ ਗੁਰਬਾਣੀ ਤੋਂ ਪ੍ਰਾਪਤ ਕਰਦਾ ਹੈ।

English meaning

Truth, contentment and intuitive peace and poise are obtained from the Bani, the Word of the Perfect Guru. ||3||

ਸਤਿਗੁਰੁ. ਨ ਸੇਵਹਿ; ਮੂਰਖ ਅੰਧ ਗਵਾਰਾ ॥

satigur. na seveh; moorakh andh gavaaraa |

ਪੰਜਾਬੀ ਅਰਥ

ਬੇ-ਸਮਝ, ਅੰਨ੍ਹੇ, ਬੇਵਕੂਫ, ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ।

English meaning

The blind and ignorant fools do not serve the True Guru;

ਫਿਰਿ ਓਇ ਕਿਥਹੁ; ਪਾਇਨਿ ਮੋਖ ਦੁਆਰਾ ॥

fir oe kithahu; paaein mokh duaaraa |

ਪੰਜਾਬੀ ਅਰਥ

ਤਦ ਉਹ ਕਿਸ ਤਰ੍ਹਾਂ ਮੋਖਸ਼ ਦੇ ਦਰਵਾਜੇ ਨੂੰ ਪ੍ਰਾਪਤ ਹੋਣਗੇ?

English meaning

how will they find the gate of salvation?

ਮਰਿ ਮਰਿ ਜੰਮਹਿ. ਫਿਰਿ ਫਿਰਿ ਆਵਹਿ; ਜਮ ਦਰਿ ਚੋਟਾ ਖਾਵਣਿਆ ॥੪॥

mar mar jameh. fir fir aaveh; jam dar chottaa khaavaniaa |4|

ਪੰਜਾਬੀ ਅਰਥ

ਉਹ ਬਾਰੰਬਾਰ ਮਰਦੇ ਤੇ ਜੰਮਦੇ ਹਨ ਅਤੇ ਉਹ ਮੁੜ ਮੁੜ ਕੇ ਆਉਂਦੇ ਹਨ। ਮੌਤ ਦੇ ਬੂਹੇ ਉਤੇ ਉਹ ਸੱਟਾਂ ਸਹਾਰਦੇ ਹਨ।

English meaning

They die and die, over and over again, only to be reborn, over and over again. They are struck down at Death's Door. ||4||

ਸਬਦੈ ਸਾਦੁ ਜਾਣਹਿ; ਤਾ ਆਪੁ ਪਛਾਣਹਿ ॥

sabadai saad jaaneh; taa aap pachhaaneh |

ਪੰਜਾਬੀ ਅਰਥ

ਜੇਕਰ ਉਹ ਹਰੀ ਨਾਮ ਦੇ ਸੁਆਦ ਨੂੰ ਅਨੁਭਵ ਕਰਨ, ਕੇਵਲ ਤਦ ਹੀ ਉਹ ਆਪਣੇ ਆਪ ਨੂੰ ਸਮਝ ਸਕਦੇ ਹਨ।

English meaning

Those who know the essence of the Shabad, understand their own selves.

ਨਿਰਮਲ ਬਾਣੀ; ਸਬਦਿ ਵਖਾਣਹਿ ॥

niramal baanee; sabad vakhaaneh |

ਪੰਜਾਬੀ ਅਰਥ

ਪਵਿੱਤਰ ਹੈ ਉਨ੍ਹਾਂ ਦੀ ਕਥਨੀ ਜੋ ਗੁਰਬਾਣੀ ਦਾ ਉਚਾਰਣ ਕਰਦੇ ਹਨ।

English meaning

Immaculate is the speech of those who chant the Word of the Shabad.

ਸਚੇ ਸੇਵਿ ਸਦਾ ਸੁਖੁ ਪਾਇਨਿ; ਨਉ ਨਿਧਿ ਨਾਮੁ. ਮੰਨਿ ਵਸਾਵਣਿਆ ॥੫॥

sache sev sadaa sukh paaein; nau nidh naam. man vasaavaniaa |5|

ਪੰਜਾਬੀ ਅਰਥ

ਸੱਚੇ ਸੁਆਮੀ ਦੀ ਘਾਲ ਕਮਾਉਣ ਦੁਆਰਾ ਉਹ ਸਦੀਵੀ ਆਰਾਮ ਸਾਈਂ ਦੇ ਨਾਮ ਦੇ ਨੌ-ਖਜਾਨੇ ਵਸਾਉਂਦੇ ਹਨ।

English meaning

Serving the True One, they find a lasting peace; they enshrine the nine treasures of the Naam within their minds. ||5||

ਸੋ ਥਾਨੁ ਸੁਹਾਇਆ; ਜੋ ਹਰਿ ਮਨਿ ਭਾਇਆ ॥

so thaan suhaaeaa; jo har man bhaaeaa |

ਪੰਜਾਬੀ ਅਰਥ

ਸੁੰਦਰ ਹੈ ਉਹ ਜਗ੍ਹਾ ਜਿਹੜੀ ਵਾਹਿਗੁਰੂ ਦੇ ਚਿੱਤ ਨੂੰ ਚੰਗੀ ਲੱਗਦੀ ਹੈ।

English meaning

Beautiful is that place, which is pleasing to the Lord's Mind.

ਸਤਸੰਗਤਿ ਬਹਿ; ਹਰਿ ਗੁਣ ਗਾਇਆ ॥

satasangat beh; har gun gaaeaa |

ਪੰਜਾਬੀ ਅਰਥ

ਕੇਵਲ ਓਹੀ ਸਾਧ-ਸਮਾਗਮ ਹੈ, ਜਿਸ ਅੰਦਰ ਬੈਠ ਕੇ ਇਨਸਾਨ ਨਾਰਾਇਣ ਦਾ ਜੱਸ ਆਲਾਪਦਾ ਹੈ।

English meaning

There, sitting in the Sat Sangat, the True Congregation, the Glorious Praises of the Lord are sung.

ਅਨਦਿਨੁ ਹਰਿ ਸਾਲਾਹਹਿ ਸਾਚਾ; ਨਿਰਮਲ ਨਾਦੁ ਵਜਾਵਣਿਆ ॥੬॥

anadin har saalaaheh saachaa; niramal naad vajaavaniaa |6|

ਪੰਜਾਬੀ ਅਰਥ

ਪਵਿੱਤਰ ਬੈਕੁੰਠੀ ਕੀਰਤਨ ਉਨ੍ਹਾਂ ਰਾਹੀਂ ਆਲਾਪਿਆ ਜਾਂਦਾ ਹੈ ਜੋ ਰਾਤ ਦਿਨ ਸੱਚੇ ਵਾਹਿਗੁਰੂ ਦੀ ਪ੍ਰਸੰਸਾ ਕਰਦੇ ਹਨ।

English meaning

Night and day, the True One is praised; the Immaculate Sound-current of the Naad resounds there. ||6||

ਮਨਮੁਖ ਖੋਟੀ ਰਾਸਿ; ਖੋਟਾ ਪਾਸਾਰਾ ॥

manamukh khottee raas; khottaa paasaaraa |

ਪੰਜਾਬੀ ਅਰਥ

ਕੂੜੀ ਹੈ ਪੂੰਜੀ ਤੇ ਕੂੜਾ ਹੀ ਅਡੰਬਰ ਅਧਰਮੀਆਂ ਦਾ।

English meaning

The wealth of the self-willed manmukhs is false, and false is their ostentatious display.

ਕੂੜੁ ਕਮਾਵਨਿ; ਦੁਖੁ ਲਾਗੈ ਭਾਰਾ ॥

koorr kamaavan; dukh laagai bhaaraa |

ਪੰਜਾਬੀ ਅਰਥ

ਉਹ ਝੂਠ ਕਮਾਉਂਦੇ ਹਨ ਤੇ ਧਣਾ ਕਸ਼ਟ ਸਹਾਰਦੇ ਹਨ।

English meaning

They practice falsehood, and suffer terrible pain.

ਭਰਮੇ ਭੂਲੇ ਫਿਰਨਿ ਦਿਨ ਰਾਤੀ; ਮਰਿ ਜਨਮਹਿ ਜਨਮੁ ਗਵਾਵਣਿਆ ॥੭॥

bharame bhoole firan din raatee; mar janameh janam gavaavaniaa |7|

ਪੰਜਾਬੀ ਅਰਥ

ਸੰਦੇਹ ਦੇ ਕੁਰਾਹੇ ਪਏ ਹੋਏ ਉਹ ਦਿਹੁੰ ਰੈਣ ਭਟਕਦੇ ਹਨ ਅਤੇ ਜਾਣ ਤੇ ਆਉਣ ਵਿੰਚ ਆਪਣਾ ਜੀਵਨ ਗੁਆ ਲੈਂਦੇ ਹਨ।

English meaning

Deluded by doubt, they wander day and night; through birth and death, they lose their lives. ||7||

ਸਚਾ ਸਾਹਿਬੁ; ਮੈ ਅਤਿ ਪਿਆਰਾ ॥

sachaa saahib; mai at piaaraa |

ਪੰਜਾਬੀ ਅਰਥ

ਸੱਚਾ ਸੁਆਮੀ ਮੈਨੂੰ ਖਰਾ ਹੀ ਮਿੱਠੜਾ ਲੱਗਦਾ ਹੈ।

English meaning

My True Lord and Master is very dear to me.

ਪੂਰੇ ਗੁਰ ਕੈ ਸਬਦਿ ਅਧਾਰਾ ॥

poore gur kai sabad adhaaraa |

ਪੰਜਾਬੀ ਅਰਥ

ਪੂਰਨ ਗੁਰਾਂ ਦੀ ਬਾਣੀ ਮੇਰਾ ਆਸਰਾ ਹੈ।

English meaning

The Shabad of the Perfect Guru is my Support.

ਨਾਨਕ. ਨਾਮਿ ਮਿਲੈ ਵਡਿਆਈ; ਦੁਖੁ ਸੁਖੁ ਸਮ ਕਰਿ ਜਾਨਣਿਆ ॥੮॥੧੦॥੧੧॥

naanak. naam milai vaddiaaee; dukh sukh sam kar jaananiaa |8|10|11|

ਪੰਜਾਬੀ ਅਰਥ

ਨਾਨਕ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੀ ਵਿਸ਼ਾਲਤਾ ਹਾਸਲ ਹੁੰਦੀ ਹੈ, ਉਹ ਤਕਲੀਫ ਤੇ ਖੁਸ਼ੀ ਨੂੰ ਇੱਕ ਸਮਾਨ ਜਾਣਦੇ ਹਨ।

English meaning

O Nanak, one who obtains the Greatness of the Naam, looks upon pain and pleasure as one and the same. ||8||10||11||