ਅਨਦਿਨੁ ਸਦਾ ਰਹੈ ਭੈ ਅੰਦਰਿ; ਭੈ ਮਾਰਿ. ਭਰਮੁ ਚੁਕਾਵਣਿਆ ॥੫॥
anadin sadaa rahai bhai andar; bhai maar. bharam chukaavaniaa |5|
ਪੰਜਾਬੀ ਅਰਥਦਿਨ ਰਾਤ ਉਹ ਸਦਾ ਹੀ ਸਾਈਂ ਦੇ ਡਰ ਵਿੱਚ ਵਿਚਰਦਾ ਹੈ ਅਤੇ ਹੋਰ ਡਰਾਂ ਨੂੰ ਮੇਸ ਕੇ ਉਹ ਆਪਣੇ ਸੰਦੇਹ ਨੂੰ ਦੂਰ ਕਰ ਦਿੰਦਾ ਹੈ।
English meaningNight and day, they remain in the Fear of God; conquering their fears, their doubts are dispelled. ||5||
ਭਰਮੁ ਚੁਕਾਇਆ; ਸਦਾ ਸੁਖੁ ਪਾਇਆ ॥
bharam chukaaeaa; sadaa sukh paaeaa |
ਪੰਜਾਬੀ ਅਰਥਆਪਣੇ ਵਹਿਮ ਨੂੰ ਨਵਿਰਤ ਕਰ ਕੇ ਉਹ ਸਦੀਵ ਹੀ ਸਥਿਰ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
English meaningDispelling their doubts, they find a lasting peace.
ਗੁਰ ਪਰਸਾਦਿ; ਪਰਮ ਪਦੁ ਪਾਇਆ ॥
gur parasaad; param pad paaeaa |
ਪੰਜਾਬੀ ਅਰਥਗੁਰਾਂ ਦੀ ਦਇਆ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
English meaningBy Guru's Grace, the supreme status is attained.
ਅੰਤਰੁ ਨਿਰਮਲੁ. ਨਿਰਮਲ ਬਾਣੀ; ਹਰਿ ਗੁਣ ਸਹਜੇ ਗਾਵਣਿਆ ॥੬॥
antar niramal. niramal baanee; har gun sahaje gaavaniaa |6|
ਪੰਜਾਬੀ ਅਰਥਉਸ ਦਾ ਦਿਲ ਪਵਿੱਤਰ ਹੈ ਤੇ ਉਸ ਦੀ ਬੋਲ-ਬਾਣੀ। ਵਾਹਿਗੁਰੂ ਦਾ ਜੱਸ ਉਹ ਸੁਭਾਵਕ ਹੀ ਗਾਇਨ ਕਰਦਾ ਹੈ।
English meaningDeep within, they are pure, and their words are pure as well; intuitively, they sing the Glorious Praises of the Lord. ||6||
ਸਿਮਿ੍ਰਤਿ ਸਾਸਤ ਬੇਦ ਵਖਾਣੈ ॥
simrit saasat bed vakhaanai |
ਪੰਜਾਬੀ ਅਰਥਇਨਸਾਨ ਹਿੰਦੂ ਵਾਰਕ ਪੁਸਤਕਾਂ ਫਲਸਫੇ ਦੇ ਗ੍ਰੰਥ ਤੇ ਵੇਦਾਂ ਨੂੰ ਉਚਾਰਦਾ ਹੈ।
English meaningThey recite the Simritees, the Shaastras and the Vedas,
ਭਰਮੇ ਭੂਲਾ; ਤਤੁ ਨ ਜਾਣੈ ॥
bharame bhoolaa; tat na jaanai |
ਪੰਜਾਬੀ ਅਰਥਸ਼ੱਕ-ਸ਼ੁਬ੍ਹੇ ਦਾ ਗੁਮਰਾਹ ਕੀਤਾ ਹੋਇਆ ਉਹ ਅਸਲੀਅਤ ਨੂੰ ਨਹੀਂ ਸਮਝਦਾ।
English meaningbut deluded by doubt, they do not understand the essence of reality.
ਬਿਨੁ ਸਤਿਗੁਰ ਸੇਵੇ. ਸੁਖੁ ਨ ਪਾਏ; ਦੁਖੋ ਦੁਖੁ ਕਮਾਵਣਿਆ ॥੭॥
bin satigur seve. sukh na paae; dukho dukh kamaavaniaa |7|
ਪੰਜਾਬੀ ਅਰਥਸਤਿਗੁਰਾਂ ਦੀ ਟਹਿਲ ਸੇਵਾ ਕਰਨ ਦੇ ਬਾਝੋਂ ਉਸ ਨੂੰ ਆਰਾਮ ਨਹੀਂ ਮਿਲਦਾ, ਅਤੇ ਉਹ ਤਕਲੀਫ ਉਤੇ ਤਕਲੀਫ ਹੀ ਖੱਟਦਾ ਹੈ।
English meaningWithout serving the True Guru, they find no peace; they earn only pain and misery. ||7||
ਆਪਿ ਕਰੇ; ਕਿਸੁ ਆਖੈ ਕੋਈ ॥
aap kare; kis aakhai koee |
ਪੰਜਾਬੀ ਅਰਥਆਪੇ ਹੀ ਸਾਹਿਬ ਸਾਰਾ ਕੁਝ ਕਰਦਾ ਹੈ। ਕੀਹਦੇ ਕੋਲ ਕੋਈ ਜਣਾ ਸ਼ਿਕਾਇਤ ਕਰ ਸਕਦਾ ਹੈ?
English meaningThe Lord Himself acts; unto whom should we complain?
ਆਖਣਿ ਜਾਈਐ; ਜੇ ਭੂਲਾ ਹੋਈ ॥
aakhan jaaeeai; je bhoolaa hoee |
ਪੰਜਾਬੀ ਅਰਥਪ੍ਰਾਣੀ ਗਿਲਾ ਤਾਂ ਕਰੇ ਜੇਕਰ, ਉਹ ਗਲਤੀ ਖਾਂਦਾ ਹੋਵੇ।
English meaningHow can anyone complain that the Lord has made a mistake?
ਨਾਨਕ. ਆਪੇ ਕਰੇ ਕਰਾਏ; ਨਾਮੇ ਨਾਮਿ ਸਮਾਵਣਿਆ ॥੮॥੭॥੮॥
naanak. aape kare karaae; naame naam samaavaniaa |8|7|8|
ਪੰਜਾਬੀ ਅਰਥਨਾਨਕ, ਆਪੇ ਹੀ ਸਾਈਂ ਹਰ ਸ਼ੈਅ ਕਰਦਾ ਹੈ ਤੇ ਕਰਾਉਂਦਾ ਹੈ। ਨਾਮ ਦਾ ਜਾਪ ਕਰਕੇ ਆਦਮੀ ਨਾਮ ਵਿੱਚ ਲੀਨ ਹੋ ਜਾਂਦਾ ਹੈ।
English meaningO Nanak, the Lord Himself does, and causes things to be done; chanting the Naam, we are absorbed in the Naam. ||8||7||8||
ਮਾਝ ਮਹਲਾ ੩ ॥
maajh mahalaa 3 |
ਪੰਜਾਬੀ ਅਰਥਮਾਝ, ਤੀਜੀ ਪਾਤਸ਼ਾਹੀ।
English meaningMaajh, Third Mehl:
ਆਪੇ ਰੰਗੇ ਸਹਜਿ ਸੁਭਾਏ ॥
aape range sehaj subhaae |
ਪੰਜਾਬੀ ਅਰਥਆਪ ਸੁਆਮੀ ਨਿਰਯਤਨ ਹੀ ਪ੍ਰਾਣੀ ਨੂੰ ਰੰਗਦਾ ਹੈ,
English meaningHe Himself imbues us with His Love, with effortless ease.
ਗੁਰ ਕੈ ਸਬਦਿ; ਹਰਿ ਰੰਗੁ ਚੜਾਏ ॥
gur kai sabad; har rang charraae |
ਪੰਜਾਬੀ ਅਰਥਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਆਪਣੀ ਪ੍ਰੀਤ ਦੀ ਰੰਗਤ ਚਾੜ੍ਹਦਾ ਹੈ।
English meaningThrough the Word of the Guru's Shabad, we are dyed in the color of the Lord's Love.
ਮਨੁ ਤਨੁ ਰਤਾ, ਰਸਨਾ ਰੰਗਿ ਚਲੂਲੀ; ਭੈ ਭਾਇ. ਰੰਗੁ ਚੜਾਵਣਿਆ ॥੧॥
man tan rataa, rasanaa rang chaloolee; bhai bhaae. rang charraavaniaa |1|
ਪੰਜਾਬੀ ਅਰਥਉਸ ਦੀ ਆਤਮਾ ਤੇ ਦੇਹਿ ਰੰਗੀਜ ਜਾਂਦੇ ਹਨ ਅਤੇ ਉਸ ਦੀ ਜਿਹਭਾ ਪੋਸਤ ਦੇ ਫੁੱਲ ਵਰਗਾ ਲਾਲ ਰੰਗ ਧਾਰਨ ਕਰ ਲੈਂਦੀ ਹੈ। ਸੁਆਮੀ ਦੇ ਡਰ ਤੇ ਪਿਆਰ ਨਾਲ ਇਹ ਰੰਗਤ ਚੜ੍ਹਦੀ ਹੈ।
English meaningThis mind and body are so imbued, and this tongue is dyed in the deep crimson color of the poppy. Through the Love and the Fear of God, we are dyed in this color. ||1||
ਹਉ ਵਾਰੀ ਜੀਉ ਵਾਰੀ; ਨਿਰਭਉ ਮੰਨਿ ਵਸਾਵਣਿਆ ॥
hau vaaree jeeo vaaree; nirbhau man vasaavaniaa |
ਪੰਜਾਬੀ ਅਰਥਮੈਂ ਘੋਲੀ ਹਾਂ, ਮੇਰੀ ਜਿੰਦੜੀ ਘੋਲੀ ਹੈ, ਉਨ੍ਹਾਂ ਉਤੋਂ ਜੋ ਨਿਡਰ ਪੁਰਖ ਨੂੰ, ਆਪਣੇ ਦਿਲ ਵਿੱਚ ਟਿਕਾਉਂਦੇ ਹਨ।
English meaningI am a sacrifice, my soul is a sacrifice, to those who enshrine the Fearless Lord within their minds.
ਗੁਰ ਕਿਰਪਾ ਤੇ. ਹਰਿ ਨਿਰਭਉ ਧਿਆਇਆ; ਬਿਖੁ ਭਉਜਲੁ ਸਬਦਿ ਤਰਾਵਣਿਆ ॥੧॥ ਰਹਾਉ ॥
gur kirapaa te. har nirbhau dhiaaeaa; bikh bhaujal sabad taraavaniaa |1| rahaau |
ਪੰਜਾਬੀ ਅਰਥਗੁਰਾਂ ਦੀ ਦਇਆ ਦੁਆਰਾ ਮੈਂ ਨਿਧੜਕ ਵਾਹਿਗੁਰੂ ਦਾ ਸਿਮਰਨ ਕੀਤਾ ਅਤੇ ਉਨ੍ਹਾਂ ਦੀ ਗੁਰਬਾਣੀ ਦੇ ਜਰੀਏ ਜਹਿਰੀਲਾ ਸੰਸਾਰ ਸਮੁੰਦਰ ਪਾਰ ਕੀਤਾ ਹੈ। ਠਹਿਰਾਉ।
English meaningBy Guru's Grace, I meditate on the Fearless Lord; the Shabad has carried me across the poisonous world-ocean. ||1||Pause||
ਮਨਮੁਖ ਮੁਗਧ; ਕਰਹਿ ਚਤੁਰਾਈ ॥
manamukh mugadh; kareh chaturaaee |
ਪੰਜਾਬੀ ਅਰਥਪ੍ਰਤੀਕੂਲ ਬੁਧੁ ਚਲਾਕੀ ਕਰਦਾ ਹੈ।
English meaningThe idiotic self-willed manmukhs try to be clever,
ਨਾਤਾ ਧੋਤਾ; ਥਾਇ ਨ ਪਾਈ ॥
naataa dhotaa; thaae na paaee |
ਪੰਜਾਬੀ ਅਰਥਆਪਣੇ ਨ੍ਹਾਉਣ ਤੇ ਧੋਣ ਦੇ ਬਾਵਜੂਦ, ਉਹ ਕਬੂਲ ਨਹੀਂ ਪੈਂਦਾਂ।
English meaningbut in spite of their bathing and washing, they shall not be acceptable.
ਜੇਹਾ ਆਇਆ. ਤੇਹਾ ਜਾਸੀ; ਕਰਿ ਅਵਗਣ ਪਛੋਤਾਵਣਿਆ ॥੨॥
jehaa aaeaa. tehaa jaasee; kar avagan pachhotaavaniaa |2|
ਪੰਜਾਬੀ ਅਰਥਜਿਹੋ ਜਿਹਾ ਉਹ ਆਇਆ ਸੀ, ਉਹੋ ਜਿਹਾ ਹੀ ਕੀਤਿਆਂ ਪਾਪਾਂ ਤੇ ਝੁਰੇਵਾਂ ਕਰਦਾ ਹੋਇਆ ਉਹ ਟੁਰ ਜਾਏਗਾ।
English meaningAs they came, so shall they go, regretting the mistakes they made. ||2||
ਮਨਮੁਖ ਅੰਧੇ; ਕਿਛੂ ਨ ਸੂਝੈ ॥
manamukh andhe; kichhoo na soojhai |
ਪੰਜਾਬੀ ਅਰਥਅੰਨ੍ਹੇ ਅਧਰਮੀ ਨੂੰ ਕੁਝ ਭੀ ਨਹੀਂ ਦਿਸਦਾ।
English meaningThe blind, self-willed manmukhs do not understand anything;
ਮਰਣੁ ਲਿਖਾਇ ਆਏ; ਨਹੀ ਬੂਝੈ ॥
maran likhaae aae; nahee boojhai |
ਪੰਜਾਬੀ ਅਰਥਆਪਣੇ ਲਈ ਮੌਤ ਲਿਖਾ ਕੇ ਉਹ ਇਸ ਜਹਾਨ ਵਿੱਚ ਆਇਆ ਹੈ, ਪਰ ਉਹ ਇਸ ਨੂੰ ਨਹੀਂ ਸਮਝਦਾ।
English meaningdeath was pre-ordained for them when they came into the world, but they do not understand.
ਮਨਮੁਖ ਕਰਮ ਕਰੇ. ਨਹੀ ਪਾਏ; ਬਿਨੁ ਨਾਵੈ. ਜਨਮੁ ਗਵਾਵਣਿਆ ॥੩॥
manamukh karam kare. nahee paae; bin naavai. janam gavaavaniaa |3|
ਪੰਜਾਬੀ ਅਰਥਆਪ-ਹੁਦਰਾ ਪੁਰਸ਼ ਮਜਹਬੀ ਕਰਮਕਾਂਡ ਕਮਾਉਂਦਾ ਹੈ, ਪ੍ਰੰਤੂ ਨਾਮ ਨੂੰ ਹਾਂਸਲ ਨਹੀਂ ਕਰਦਾ, ਅਤੇ ਨਾਮ ਦੇ ਬਗੈਰ ਉਹ ਆਪਣੇ ਮਨੁੱਖੀ ਜੀਵਨ ਨੂੰ ਗੁਆ ਲੈਂਦਾ ਹੈ।
English meaningThe self-willed manmukhs may practice religious rituals, but they do not obtain the Name; without the Name, they lose this life in vain. ||3||
ਸਚੁ ਕਰਣੀ; ਸਬਦੁ ਹੈ ਸਾਰੁ ॥
sach karanee; sabad hai saar |
ਪੰਜਾਬੀ ਅਰਥਸੱਚ ਦੀ ਕਮਾਈ ਕਰਨਾ ਹੀ ਗੁਰ-ਉਪਦੇਸ਼ ਦਾ ਅਸਲ ਤੱਤ ਹੈ।
English meaningThe practice of Truth is the essence of the Shabad.
ਪੂਰੈ ਗੁਰਿ ਪਾਈਐ; ਮੋਖ ਦੁਆਰੁ ॥
poorai gur paaeeai; mokh duaar |
ਪੰਜਾਬੀ ਅਰਥਪੂਰਨ ਗੁਰਾਂ ਦੇ ਰਾਹੀਂ ਮੁਕਤੀ ਦਾ ਦਰਵਾਜਾ ਪ੍ਰਾਪਤ ਹੁੰਦਾ ਹੈ।
English meaningThrough the Perfect Guru, the gate of salvation is found.
ਅਨਦਿਨੁ ਬਾਣੀ ਸਬਦਿ ਸੁਣਾਏ; ਸਚਿ ਰਾਤੇ ਰੰਗਿ ਰੰਗਾਵਣਿਆ ॥੪॥
anadin baanee sabad sunaae; sach raate rang rangaavaniaa |4|
ਪੰਜਾਬੀ ਅਰਥਰੈਣ ਦਿਹੁੰ ਗੁਰੂ ਈਸ਼ਵਰੀ ਗੁਰਬਾਣੀ ਨੂੰ ਉਪਦੇਸ਼ਦੇ ਹਨ। ਸੱਚੇ ਸਾਈਂ ਨਾਲ ਰੰਗੇ ਹੋਏ, ਉਹ ਰੱਬ ਦੀ ਪ੍ਰੀਤ ਅੰਦਰ ਹੋਰਨਾਂ ਨੂੰ ਰੰਗਦੇ ਹਨ।
English meaningSo, night and day, listen to the Word of the Guru's Bani, and the Shabad. Let yourself be colored by this love. ||4||
ਰਸਨਾ ਹਰਿ ਰਸਿ ਰਾਤੀ; ਰੰਗੁ ਲਾਏ ॥
rasanaa har ras raatee; rang laae |
ਪੰਜਾਬੀ ਅਰਥਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀ ਹੋਈ ਮੇਰੀ ਜਿਹਭਾ ਮੌਜਾਂ ਮਾਣਦੀ ਹੈ।
English meaningThe tongue, imbued with the Lord's Essence, delights in His Love.
ਮਨੁ ਤਨੁ ਮੋਹਿਆ; ਸਹਜਿ ਸੁਭਾਏ ॥
man tan mohiaa; sehaj subhaae |
ਪੰਜਾਬੀ ਅਰਥਮੇਰੀ ਆਤਮਾਂ ਤੇ ਦੇਹਿ ਸਾਹਿਬ ਤੇ ਸ੍ਰੇਸ਼ਟ ਸਨੇਹ ਨਾਲ ਫਰੇਫਤਾ ਹੋ ਗਏ ਹਨ।
English meaningMy mind and body are enticed by the Lord's Sublime Love.
ਸਹਜੇ ਪ੍ਰੀਤਮੁ ਪਿਆਰਾ ਪਾਇਆ; ਸਹਜੇ ਸਹਜਿ ਮਿਲਾਵਣਿਆ ॥੫॥
sahaje preetam piaaraa paaeaa; sahaje sehaj milaavaniaa |5|
ਪੰਜਾਬੀ ਅਰਥਮੈਂ ਸੁਖੈਨ ਹੀ ਆਪਣੇ ਮਿੱਠੜੇ ਦਿਲਬਰ ਨੂੰ ਪਾ ਲਿਆ ਹੈ। ਅਤੇ ਕੁਦਰਤੀ ਤੌਰ ਤੇ ਮੈਂ ਪਰਮ ਆਨੰਦ ਅੰਦਰ ਲੀਨ ਹੋ ਗਿਆ ਹਾਂ।
English meaningI have easily obtained my Darling Beloved; I am intuitively absorbed in celestial peace. ||5||
ਜਿਸੁ ਅੰਦਰਿ ਰੰਗੁ; ਸੋਈ ਗੁਣ ਗਾਵੈ ॥
jis andar rang; soee gun gaavai |
ਪੰਜਾਬੀ ਅਰਥਜਿਸ ਦੇ ਵਿੱਚ ਪ੍ਰਭੂ ਦੀ ਪ੍ਰੀਤ ਹੈ, ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ,
English meaningThose who have the Lord's Love within, sing His Glorious Praises;
ਗੁਰ ਕੈ ਸਬਦਿ; ਸਹਜੇ ਸੁਖਿ ਸਮਾਵੈ ॥
gur kai sabad; sahaje sukh samaavai |
ਪੰਜਾਬੀ ਅਰਥਅਤੇ ਗੁਰਾਂ ਦੀ ਸਿੱਖ-ਮੱਤ ਦੁਆਰਾ ਸੁਖੈਨ ਹੀ ਆਤਮਕ ਅਨੰਦ ਅੰਦਰ ਸਮਾਂ ਜਾਂਦਾ ਹੈ।
English meaningthrough the Word of the Guru's Shabad, they are intuitively absorbed in celestial peace.
ਹਉ ਬਲਿਹਾਰੀ ਸਦਾ, ਤਿਨ ਵਿਟਹੁ; ਗੁਰ ਸੇਵਾ ਚਿਤੁ ਲਾਵਣਿਆ ॥੬॥
hau balihaaree sadaa, tin vittahu; gur sevaa chit laavaniaa |6|
ਪੰਜਾਬੀ ਅਰਥਮੈਂ ਸਦੀਵ ਹੀ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ, ਜੋ ਆਪਣੇ ਮਨ ਨੂੰ ਗੁਰਾਂ ਦੀ ਘਾਲ ਅੰਦਰ ਸਮਰਪਣ ਕਰਦੇ ਹਨ।
English meaningI am forever a sacrifice to those who dedicate their consciousness to the Guru's Service. ||6||
ਸਚਾ ਸਚੋ ਸਚਿ ਪਤੀਜੈ ॥
sachaa sacho sach pateejai |
ਪੰਜਾਬੀ ਅਰਥਸੱਚਾ ਸੁਆਮੀ ਨਿਰੋਲ ਸੱਚ ਨਾਲ ਪ੍ਰਸੰਨ ਹੁੰਦਾ ਹੈ।
English meaningThe True Lord is pleased with Truth, and only Truth.
ਗੁਰ ਪਰਸਾਦੀ ਅੰਦਰੁ ਭੀਜੈ ॥
gur parasaadee andar bheejai |
ਪੰਜਾਬੀ ਅਰਥਗੁਰਾਂ ਦੀ ਮਿਹਰ ਦਾ ਸਦਕਾ ਆਦਮੀ ਦਾ ਮਨ ਪ੍ਰਭੂ ਦੀ ਪ੍ਰੀਤ ਨਾਲ ਗੱਚ ਹੋ ਜਾਂਦਾ ਹੈ।
English meaningBy Guru's Grace, one's inner being is deeply imbued with His Love.
ਬੈਸਿ ਸੁਥਾਨਿ. ਹਰਿ ਗੁਣ ਗਾਵਹਿ; ਆਪੇ ਕਰਿ ਸਤਿ ਮਨਾਵਣਿਆ ॥੭॥
bais suthaan. har gun gaaveh; aape kar sat manaavaniaa |7|
ਪੰਜਾਬੀ ਅਰਥਸੁਬਹਾਨ ਅਸਥਾਨ ਤੇ ਬੈਠ ਕੇ, ਸਾਧੂ ਵਾਹਿਗੁਰੂ ਦੇ ਗੁਣਾਵਾਦ ਆਲਾਪਦਾ ਹੈ ਤੇ ਸਾਹਿਬ ਖੁਦ ਆਪਣੀ ਰਜਾ ਨੂੰ ਸੱਚ ਕਰ ਕੇ ਮਨਵਾਉਂਦਾ ਹੈ।
English meaningSitting in that blessed place, sing the Glorious Praises of the Lord, who Himself inspires us to accept His Truth. ||7||
ਜਿਸ ਨੋ ਨਦਰਿ ਕਰੇ; ਸੋ ਪਾਏ ॥
jis no nadar kare; so paae |
ਪੰਜਾਬੀ ਅਰਥਜਿਸ ਉਤੇ ਮਾਲਕ ਆਪਣੀ ਮਿਹਰ ਦੀ ਨਜਰ ਧਾਰਦਾ ਹੈ, ਉਹ ਉਸ ਦੇ ਨਾਮ ਨੂੰ ਪਾਉਂਦਾ ਹੈ।
English meaningThat one, upon whom the Lord casts His Glance of Grace, obtains it.
ਗੁਰ ਪਰਸਾਦੀ; ਹਉਮੈ ਜਾਏ ॥
gur parasaadee; haumai jaae |
ਪੰਜਾਬੀ ਅਰਥਗੁਰਾਂ ਦੀ ਰਹਿਮਤ ਦੁਆਰਾ ਉਸ ਦੀ ਹੰਗਤਾ ਦੂਰ ਹੋ ਜਾਂਦੀ ਹੈ।
English meaningBy Guru's Grace, egotism departs.
ਨਾਨਕ. ਨਾਮੁ ਵਸੈ ਮਨ ਅੰਤਰਿ; ਦਰਿ ਸਚੈ ਸੋਭਾ ਪਾਵਣਿਆ ॥੮॥੮॥੯॥
naanak. naam vasai man antar; dar sachai sobhaa paavaniaa |8|8|9|
ਪੰਜਾਬੀ ਅਰਥਨਾਨਕ, ਜਿਸ ਦੇ ਚਿੱਤ ਵਿੱਚ ਵਾਹਿਗੁਰੂ ਦਾ ਨਿਵਾਸ ਰੱਖਦਾ ਹੈ, ਉਹ ਸੱਚੇ ਦਰਬਾਰ ਅੰਦਰ ਮਾਣ ਇੱਜਤ ਪਾਉਂਦਾ ਹੈ।
English meaningO Nanak, that one, within whose mind the Name dwells, is honored in the True Court. ||8||8||9||
ਮਾਝ ਮਹਲਾ ੩ ॥
maajh mahalaa 3 |
ਪੰਜਾਬੀ ਅਰਥਮਾਝ, ਤੀਜੀ ਪਾਤਸ਼ਾਹੀ।
English meaningMaajh Third Mehl:
ਸਤਿਗੁਰੁ ਸੇਵਿਐ; ਵਡੀ ਵਡਿਆਈ ॥
satigur seviai; vaddee vaddiaaee |
ਪੰਜਾਬੀ ਅਰਥਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪਰਮ ਸੋਭਾ ਪ੍ਰਾਪਤ ਹੁੰਦੀ ਹੈ,
English meaningServing the True Guru is the greatest greatness.
ਹਰਿ ਜੀ ਅਚਿੰਤੁ ਵਸੈ. ਮਨਿ ਆਈ ॥
har jee achint vasai. man aaee |
ਪੰਜਾਬੀ ਅਰਥਅਤੇ ਪੂਜਯ ਵਾਹਿਗੁਰੂ ਸੁੱਤੇ ਸਿੱਧ ਹੀ ਚਿੱਤ ਅੰਦਰ ਆ ਨਿਵਾਸ ਕਰਦਾ ਹੈ।
English meaningThe Dear Lord automatically comes to dwell in the mind.
ਹਰਿ ਜੀਉ. ਸਫਲਿਓ ਬਿਰਖੁ ਹੈ ਅੰਮਿ੍ਰਤੁ; ਜਿਨਿ ਪੀਤਾ. ਤਿਸੁ ਤਿਖਾ ਲਹਾਵਣਿਆ ॥੧॥
har jeeo. safalio birakh hai amrit; jin peetaa. tis tikhaa lahaavaniaa |1|
ਪੰਜਾਬੀ ਅਰਥਮਾਣਨੀਯ ਮਾਲਕ ਫਲਦਾਰ ਪੌਦਾ ਹੈ। ਜੋ ਇਸ ਦੇ ਆਬਿ-ਹਿਯਾਤ ਨੂੰ ਪਾਨ ਕਰਦਾ ਹੈ, ਉਸ ਦੀ ਤ੍ਰੇਹ ਬੁਝ ਜਾਂਦੀ ਹੈ।
English meaningThe Dear Lord is the fruit-bearing tree; drinking in the Ambrosial Nectar, thirst is quenched. ||1||
ਹਉ ਵਾਰੀ; ਜੀਉ ਵਾਰੀ; ਸਚੁ ਸੰਗਤਿ ਮੇਲਿ ਮਿਲਾਵਣਿਆ ॥
hau vaaree; jeeo vaaree; sach sangat mel milaavaniaa |
ਪੰਜਾਬੀ ਅਰਥਮੈਂ ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ, ਉਸ ਉਤੋਂ ਜਿਹੜਾ ਮੈਨੂੰ ਸਾਧ ਸਮਾਗਮ ਦੇ ਮਿਲਾਪ ਅੰਦਰ ਮਿਲਾਉਂਦਾ ਹੈ।
English meaningI am a sacrifice, my soul is a sacrifice, to the one who leads me to join the True Congregation.
ਹਰਿ ਸਤਸੰਗਤਿ ਆਪੇ ਮੇਲੈ; ਗੁਰਸਬਦੀ ਹਰਿ ਗੁਣ ਗਾਵਣਿਆ ॥੧॥ ਰਹਾਉ ॥
har satasangat aape melai; gurasabadee har gun gaavaniaa |1| rahaau |
ਪੰਜਾਬੀ ਅਰਥਵਾਹਿਗੁਰੂ ਖੁਦ ਪ੍ਰਾਣੀ ਨੂੰ ਸਚਿਆਰਾਂ ਦੀ ਸਭਾ ਨਾਲ ਜੋੜਦਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਬੰਦਾ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ। ਠਹਿਰਾਉ।
English meaningThe Lord Himself unites me with the Sat Sangat, the True Congregation. Through the Word of the Guru's Shabad, I sing the Glorious Praises of the Lord. ||1||Pause||