ਅਨਦਿਨੁ ਜਲਦੀ ਫਿਰੈ ਦਿਨੁ ਰਾਤੀ; ਬਿਨੁ ਪਿਰ. ਬਹੁ ਦੁਖੁ ਪਾਵਣਿਆ ॥੨॥
anadin jaladee firai din raatee; bin pir. bahu dukh paavaniaa |2|
ਪੰਜਾਬੀ ਅਰਥਰੈਣ ਦਿਨ ਉਹ ਹਮੇਸ਼ਾਂ ਹੀ ਜਲਦੀ ਰਹਿੰਦੀ ਹੈ ਅਤੇ ਆਪਣੇ ਪਤੀ ਦੇ ਬਾਝੋਂ ਘਣੀ ਤਕਲੀਫ ਉਠਾਉਂਦੀ ਹੈ।
English meaningNight and day, day and night, they burn. Without her Husband Lord, the soul-bride suffers in terrible pain. ||2||
ਦੇਹੀ ਜਾਤਿ; ਨ ਆਗੈ ਜਾਏ ॥
dehee jaat; na aagai jaae |
ਪੰਜਾਬੀ ਅਰਥਆਦਮੀ ਦੀ ਦੇਹਿ ਤੇ ਜਾਤੀ ਅਗਲੇ ਜਹਾਨ ਨਹੀਂ ਜਾਣੀਆਂ।
English meaningHer body and her status shall not go with her to the world hereafter.
ਜਿਥੈ ਲੇਖਾ ਮੰਗੀਐ; ਤਿਥੈ ਛੁਟੈ. ਸਚੁ ਕਮਾਏ ॥
jithai lekhaa mangeeai; tithai chhuttai. sach kamaae |
ਪੰਜਾਬੀ ਅਰਥਜਿਥੇ ਹਿਸਾਬ ਕਿਤਾਬ ਤਲਬ ਕੀਤਾ ਜਾਂਦਾ ਹੈ, ਉਥੇ ਸੱਚ ਦੀ ਕਮਾਈ ਦੁਆਰਾ ਹੀ ਉਹ ਬੰਦ-ਖਲਾਸ ਹੋਵੇਗਾ।
English meaningWhere she is called to answer for her account, there, she shall be emancipated only by true actions.
ਸਤਿਗੁਰੁ ਸੇਵਨਿ ਸੇ ਧਨਵੰਤੇ; ਐਥੈ ਓਥੈ ਨਾਮਿ ਸਮਾਵਣਿਆ ॥੩॥
satigur sevan se dhanavante; aithai othai naam samaavaniaa |3|
ਪੰਜਾਬੀ ਅਰਥਜੋ ਸੱਚ ਗੁਰਾਂ ਦੀ ਘਾਲ ਘਾਲਦੇ ਹਨ ਉਹ ਅਮੀਰ ਹਨ। ਏਥੇ ਤੇ ਇਥੋਂ ਮਗਰੋਂ ਉਹ ਹਰੀ ਨਾਮ ਵਿੱਚ ਲੀਨ ਰਹਿੰਦੇ ਹਨ।
English meaningThose who serve the True Guru shall prosper; here and hereafter, they are absorbed in the Naam. ||3||
ਭੈ ਭਾਇ; ਸੀਗਾਰੁ ਬਣਾਏ ॥
bhai bhaae; seegaar banaae |
ਪੰਜਾਬੀ ਅਰਥਜੋ ਪ੍ਰਭੂ ਦੇ ਡਰ ਤੇ ਪਿਆਰ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ,
English meaningShe who adorns herself with the Love and the Fear of God,
ਗੁਰ ਪਰਸਾਦੀ; ਮਹਲੁ ਘਰੁ ਪਾਏ ॥
gur parasaadee; mehal ghar paae |
ਪੰਜਾਬੀ ਅਰਥਉਹ ਗੁਰਾਂ ਦੀ ਮਿਹਰ ਦੇ ਸਦਕਾ ਆਪਣੇ ਗ੍ਰਹਿ ਵਿੱਚ ਹੀ ਊਸ ਦੀ ਹਜੂਰੀ ਨੂੰ ਪਾ ਲੈਂਦੀ ਹੈ।
English meaningby Guru's Grace, obtains the Mansion of the Lord's Presence as her home.
ਅਨਦਿਨੁ ਸਦਾ ਰਵੈ ਦਿਨੁ ਰਾਤੀ; ਮਜੀਠੈ ਰੰਗੁ ਬਣਾਵਣਿਆ ॥੪॥
anadin sadaa ravai din raatee; majeetthai rang banaavaniaa |4|
ਪੰਜਾਬੀ ਅਰਥਸਦੀਵ ਤੇ ਹਮੇਸ਼ਾਂ ਲਈਂ ਉਹ ਦਿਨ ਰਾਤ ਆਪਣੇ ਪ੍ਰੀਤਮ ਨੂੰ ਮਾਣਦੀ ਹੈ ਅਤੇ ਮਜੀਠ ਦੀ ਪੱਕੀ ਰੰਗਤ ਅਖਤਿਆਰ ਕਰ ਲੈਂਦੀ ਹੈ।
English meaningNight and day, day and night, she constantly ravishes and enjoys her Beloved. She is dyed in the permanent color of His Love. ||4||
ਸਭਨਾ ਪਿਰੁ ਵਸੈ; ਸਦਾ ਨਾਲੇ ॥
sabhanaa pir vasai; sadaa naale |
ਪੰਜਾਬੀ ਅਰਥਖਮਸ ਹਮੇਸ਼ਾਂ ਹੀ ਸਾਰਿਆਂ ਦੇ ਸਾਥ ਰਹਿੰਦਾ ਹੈ।
English meaningThe Husband Lord abides with everyone, always;
ਗੁਰ ਪਰਸਾਦੀ; ਕੋ ਨਦਰਿ ਨਿਹਾਲੇ ॥
gur parasaadee; ko nadar nihaale |
ਪੰਜਾਬੀ ਅਰਥਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਉਸ ਨੂੰ ਅਪਣੀਆਂ ਅੱਖਾਂ ਨਾਲ ਵੇਖਦਾ ਹੈ।
English meaningbut how rare are those few who, by Guru's Grace, obtain His Glance of Grace.
ਮੇਰਾ ਪ੍ਰਭੁ ਅਤਿ ਊਚੋ ਊਚਾ; ਕਰਿ ਕਿਰਪਾ ਆਪਿ ਮਿਲਾਵਣਿਆ ॥੫॥
meraa prabh at aoocho aoochaa; kar kirapaa aap milaavaniaa |5|
ਪੰਜਾਬੀ ਅਰਥਮੇਰਾ ਮਾਲਕ ਬੁਲੰਦਾਂ ਦਾ ਪਰਮ ਬੁਲੰਦ ਹੈ। ਅਪਣੀ ਦਇਆ ਧਾਰ ਕੇ ਉਹ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
English meaningMy God is the Highest of the High; granting His Grace, He merges us into Himself. ||5||
ਮਾਇਆ ਮੋਹਿ; ਇਹੁ ਜਗੁ ਸੁਤਾ ॥
maaeaa mohi; ihu jag sutaa |
ਪੰਜਾਬੀ ਅਰਥਸੰਸਾਰੀ ਪਦਾਰਥਾਂ ਦੀ ਲਗਨ ਵਿੱਚ ਇਹ ਜਹਾਨ ਸੁੱਤਾ ਪਿਆ ਹੈ।
English meaningThis world is asleep in emotional attachment to Maya.
ਨਾਮੁ ਵਿਸਾਰਿ; ਅੰਤਿ ਵਿਗੁਤਾ ॥
naam visaar; ant vigutaa |
ਪੰਜਾਬੀ ਅਰਥਨਾਮ ਨੂੰ ਭੁਲਾ ਕੇ ਇਹ ਆਖਰਕਾਰ ਤਬਾਹ ਹੋ ਜਾਂਦਾ ਹੈ।
English meaningForgetting the Naam, the Name of the Lord, it ultimately comes to ruin.
ਜਿਸ ਤੇ ਸੁਤਾ. ਸੋ ਜਾਗਾਏ; ਗੁਰਮਤਿ ਸੋਝੀ ਪਾਵਣਿਆ ॥੬॥
jis te sutaa. so jaagaae; guramat sojhee paavaniaa |6|
ਪੰਜਾਬੀ ਅਰਥਜਿਸ ਨੇ ਇਸ ਨੂੰ ਸੁਆਲਿਆ ਹੈ, ਉਹੀ ਇਸ ਨੂੰ ਜਗਾਏਗਾ। ਗੁਰਾਂ ਦੇ ਉਪਦੇਸ਼ ਦੁਆਰਾ ਇਸ ਨੂੰ ਸਮਝ ਪ੍ਰਾਪਤ ਹੁੰਦੀ ਹੈ।
English meaningThe One who put it to sleep shall also awaken it. Through the Guru's Teachings, understanding dawns. ||6||
ਅਪਿਉ ਪੀਐ; ਸੋ ਭਰਮੁ ਗਵਾਏ ॥
apiau peeai; so bharam gavaae |
ਪੰਜਾਬੀ ਅਰਥਜੋ ਅੰਮ੍ਰਿਤ ਪਾਨ ਕਰਦਾ ਹੈ, ਉਹ ਆਪਣਾ ਸੰਦੇਹ ਦੂਰ ਕਰ ਦਿੰਦਾ ਹੈ।
English meaningOne who drinks in this Nectar, shall have his delusions dispelled.
ਗੁਰ ਪਰਸਾਦਿ; ਮੁਕਤਿ ਗਤਿ ਪਾਏ ॥
gur parasaad; mukat gat paae |
ਪੰਜਾਬੀ ਅਰਥਗੁਰਾਂ ਦੀ ਦਇਆ ਦੁਆਰਾ ਊਹ ਮੋਖਸ਼ ਦੀ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ।
English meaningBy Guru's Grace, the state of liberation is attained.
ਭਗਤੀ ਰਤਾ ਸਦਾ ਬੈਰਾਗੀ; ਆਪੁ ਮਾਰਿ ਮਿਲਾਵਣਿਆ ॥੭॥
bhagatee rataa sadaa bairaagee; aap maar milaavaniaa |7|
ਪੰਜਾਬੀ ਅਰਥਜੋ ਸਾਈਂ ਦੀ ਉਪਾਸ਼ਨਾ ਨਾਲ ਰੰਗੀਜਿਆ ਹੈ, ਉਹ ਸਦੀਵ ਹੀ ਨਿਰਲੇਪ ਹੈ। ਆਪਣੇ ਆਪੇ ਨੂੰ ਨਵਿਰਤ ਕਰਕ ਕੇ ਊਹ ਆਪਣੇ ਮਾਲਕ ਨੂੰ ਮਿਲ ਪੈਂਦਾ ਹੈ।
English meaningOne who is imbued with devotion to the Lord, remains always balanced and detached. Subduing selfishness and conceit, he is united with the Lord. ||7||
ਆਪਿ ਉਪਾਏ; ਧੰਧੈ ਲਾਏ ॥
aap upaae; dhandhai laae |
ਪੰਜਾਬੀ ਅਰਥਆਪੇ ਹੀ ਤੂੰ ਜੀਵ ਪੈਦਾ ਕੀਤੇ ਤੇ ਆਪੋ ਆਪਣੇ ਕੰਮੀ ਲਾ ਦਿੱਤੇ ਹਨ।
English meaningHe Himself creates, and He Himself assigns us to our tasks.
ਲਖ ਚਉਰਾਸੀ; ਰਿਜਕੁ ਆਪਿ ਅਪੜਾਏ ॥
lakh chauraasee; rijak aap aparraae |
ਪੰਜਾਬੀ ਅਰਥਚੁਰਾਸੀ ਲੱਖ ਜੂਨੀਆਂ ਨੂੰ ਆਪੇ ਹੀ ਤੂੰ ਰੋਜੀ ਪੁਚਾਉਂਦਾ ਹੈਂ।
English meaningHe Himself gives sustenance to the 8.4 million species of beings.
ਨਾਨਕ. ਨਾਮੁ ਧਿਆਇ ਸਚਿ ਰਾਤੇ; ਜੋ ਤਿਸੁ ਭਾਵੈ. ਸੁ ਕਾਰ ਕਰਾਵਣਿਆ ॥੮॥੪॥੫॥
naanak. naam dhiaae sach raate; jo tis bhaavai. su kaar karaavaniaa |8|4|5|
ਪੰਜਾਬੀ ਅਰਥਨਾਨਕ ਜੋ ਨਾਮ ਦਾ ਸਿਮਰਨ ਕਰਦੇ ਹਨ, ਉਹ ਸੱਚ ਨਾਲ ਰੰਗੇ ਜਾਂਦੇ ਹਨ ਅਤੇ ਉਹ ਕੰਮ ਕਰਦੇ ਹਨ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ।
English meaningO Nanak, those who meditate on the Naam are atuned to Truth. They do that which is pleasing to His Will. ||8||4||5||
ਮਾਝ ਮਹਲਾ ੩ ॥
maajh mahalaa 3 |
ਪੰਜਾਬੀ ਅਰਥਮਾਝ, ਤੀਜੀ ਪਾਤਸ਼ਾਹੀ।
English meaningMaajh, Third Mehl:
ਅੰਦਰਿ; ਹੀਰਾ ਲਾਲੁ ਬਣਾਇਆ ॥
andar; heeraa laal banaaeaa |
ਪੰਜਾਬੀ ਅਰਥਪ੍ਰਾਣੀ ਦੇ ਅੰਦਰ ਹੀ ਜਵੇਹਰ ਤੇ ਮਾਣਕ ਪੈਦਾ ਹੁੰਦੇ ਹਨ।
English meaningDiamonds and rubies are produced deep within the self.
ਗੁਰ ਕੈ ਸਬਦਿ; ਪਰਖਿ ਪਰਖਾਇਆ ॥
gur kai sabad; parakh parakhaaeaa |
ਪੰਜਾਬੀ ਅਰਥਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਉਨ੍ਹਾਂ ਦੀ ਪਛਾਣ ਕਰਦਾ ਤੇ ਕਰਵਾਉਂਦਾ ਹੈ।
English meaningThey are assayed and valued through the Word of the Guru's Shabad.
ਜਿਨ ਸਚੁ ਪਲੈ. ਸਚੁ ਵਖਾਣਹਿ; ਸਚੁ ਕਸਵਟੀ ਲਾਵਣਿਆ ॥੧॥
jin sach palai. sach vakhaaneh; sach kasavattee laavaniaa |1|
ਪੰਜਾਬੀ ਅਰਥਜਿਨ੍ਹਾਂ ਦੀ ਝੋਲੀ ਵਿੱਚ ਸੱਚ ਹੈ, ਉਹ ਸੱਚ ਬੋਲਦੇ ਹਨ, ਅਤੇ ਸੱਚ ਦੀ ਘਸਵੱਟੀ ਹੀ ਹਰ ਸ਼ੈ ਨੂੰ ਲਾਉਂਦੇ ਹਨ।
English meaningThose who have gathered Truth, speak Truth; they apply the Touch-stone of Truth. ||1||
ਹਉ ਵਾਰੀ ਜੀਉ ਵਾਰੀ; ਗੁਰ ਕੀ ਬਾਣੀ. ਮੰਨਿ ਵਸਾਵਣਿਆ ॥
hau vaaree jeeo vaaree; gur kee baanee. man vasaavaniaa |
ਪੰਜਾਬੀ ਅਰਥਮੈਂ ਸਦਕੇ ਹਾਂ, ਮੇਰੀ ਜਿੰਦਗੀ ਸਦਕੇ ਹੈ, ਉਨ੍ਹਾਂ ਉਤੋਂ ਜੋ ਗੁਰਬਾਣੀ ਨੂੰ ਆਪਣੇ ਦਿਲ ਅੰਦਰ ਟਿਕਾਉਂਦੇ ਹਨ।
English meaningI am a sacrifice, my soul is a sacrifice, to those who enshrine the Word of the Guru's Bani within their minds.
ਅੰਜਨ ਮਾਹਿ. ਨਿਰੰਜਨੁ ਪਾਇਆ; ਜੋਤੀ ਜੋਤਿ ਮਿਲਾਵਣਿਆ ॥੧॥ ਰਹਾਉ ॥
anjan maeh. niranjan paaeaa; jotee jot milaavaniaa |1| rahaau |
ਪੰਜਾਬੀ ਅਰਥਸੰਸਾਰੀ ਅੰਨ੍ਹੇਰੇ ਅੰਦਰ ਉਹ ਪਵਿੱਤਰ ਪੁਰਖ ਨੂੰ ਪਾ ਲੈਂਦੇ ਹਨ। ਉਨ੍ਹਾਂ ਦਾ ਨੂਰ, ਪ੍ਰਭੂ ਦੇ ਨੂਰ ਨਾਲ ਮਿਲ ਜਾਂਦਾ ਹੈ। ਠਹਿਰਾਉ।
English meaningIn the midst of the darkness of the world, they obtain the Immaculate One, and their light merges into the Light. ||1||Pause||
ਇਸੁ ਕਾਇਆ ਅੰਦਰਿ; ਬਹੁਤੁ ਪਸਾਰਾ ॥
eis kaaeaa andar; bahut pasaaraa |
ਪੰਜਾਬੀ ਅਰਥਏਸ ਮਨੁੱਖੀ ਦੇਹਿ ਵਿੱਚ ਅਣਗਿਣਤ ਦ੍ਰਿਸ਼ਯ ਹਨ।
English meaningWithin this body are countless vast vistas;
ਨਾਮੁ ਨਿਰੰਜਨੁ; ਅਤਿ ਅਗਮ ਅਪਾਰਾ ॥
naam niranjan; at agam apaaraa |
ਪੰਜਾਬੀ ਅਰਥਇਸ ਅੰਦਰ ਅਪਹੁੰਚ ਤੇ ਅਨੰਤ ਸਾਹਿਬ ਦਾ ਪਰਮ ਪਵਿੱਤਰ ਨਾਮ ਹੈ।
English meaningthe Immaculate Naam is totally Inaccessible and Infinite.
ਗੁਰਮੁਖਿ ਹੋਵੈ. ਸੋਈ ਪਾਏ; ਆਪੇ ਬਖਸਿ ਮਿਲਾਵਣਿਆ ॥੨॥
guramukh hovai. soee paae; aape bakhas milaavaniaa |2|
ਪੰਜਾਬੀ ਅਰਥਕੇਵਲ ਓਹੀ, ਜੋ ਗੁਰੂ ਅਨੁਸਾਰੀ ਹੈ, ਇਸ ਨੂੰ ਪਾਉਂਦਾ ਹੈ। ਮਾਫੀ ਦੇ ਕੇ ਸਾਹਿਬ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
English meaningHe alone becomes Gurmukh and obtains it, whom the Lord forgives, and unites with Himself. ||2||
ਮੇਰਾ ਠਾਕੁਰੁ; ਸਚੁ ਦਿ੍ਰੜਾਏ ॥
meraa tthaakur; sach drirraae |
ਪੰਜਾਬੀ ਅਰਥਮੇਰਾ ਮਾਲਕ ਨਿਰੋਲ ਸੱਚ ਨੂੰ ਦਿਲ ਵਿੱਚ ਬਿਠਾਉਂਦਾ ਹੈ।
English meaningMy Lord and Master implants the Truth.
ਗੁਰ ਪਰਸਾਦੀ; ਸਚਿ ਚਿਤੁ ਲਾਏ ॥
gur parasaadee; sach chit laae |
ਪੰਜਾਬੀ ਅਰਥਗੁਰਾਂ ਦੀ ਮਿਹਰ ਸਦਕਾ, ਬੰਦਾ ਆਪਣਾ ਮਨ ਸੱਚ ਨਾਲ ਜੋੜਦਾ ਹੈ।
English meaningBy Guru's Grace, one's consciousness is attached to the Truth.
ਸਚੋ ਸਚੁ ਵਰਤੈ ਸਭਨੀ ਥਾਈ; ਸਚੇ ਸਚਿ ਸਮਾਵਣਿਆ ॥੩॥
sacho sach varatai sabhanee thaaee; sache sach samaavaniaa |3|
ਪੰਜਾਬੀ ਅਰਥਸਬੱਚਿਆਰਾਂ ਦਾ ਪਰਮ ਸੱਚਿਆਰ ਹਰ ਥਾਂ ਵਿਆਪਕ ਹੈ। ਸੱਚੇ ਬੰਦੇ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।
English meaningThe Truest of the True is pervading everywhere; the true ones merge in Truth. ||3||
ਵੇਪਰਵਾਹੁ ਸਚੁ; ਮੇਰਾ ਪਿਆਰਾ ॥
veparavaahu sach; meraa piaaraa |
ਪੰਜਾਬੀ ਅਰਥਸੱਚਾ ਮਾਲਕ, ਮੇਰਾ ਮੁਛੰਦਗੀ-ਰਹਿਤ ਪਰੀਤਮ ਹੈ।
English meaningThe True Carefree Lord is my Beloved.
ਕਿਲਵਿਖ ਅਵਗਣ; ਕਾਟਣਹਾਰਾ ॥
kilavikh avagan; kaattanahaaraa |
ਪੰਜਾਬੀ ਅਰਥਉਹ ਗੁਨਾਹਾਂ ਤੇ ਮੰਦ-ਅਮਲ ਨੂੰ ਕੱਟਣ ਵਾਲਾ ਹੈ।
English meaningHe cuts out our sinful mistakes and evil actions;
ਪ੍ਰੇਮ ਪ੍ਰੀਤਿ ਸਦਾ ਧਿਆਈਐ; ਭੈ ਭਾਇ ਭਗਤਿ ਦਿ੍ਰੜਾਵਣਿਆ ॥੪॥
prem preet sadaa dhiaaeeai; bhai bhaae bhagat drirraavaniaa |4|
ਪੰਜਾਬੀ ਅਰਥਪਿਆਰ ਤੇ ਮੁਹੱਬਤ ਨਾਲ ਹਮੇਸ਼ਾਂ ਸਾਈਂ ਦਾ ਅਰਾਧਨ ਕਰ। ਆਪਣਾ ਡਰ ਤੇ ਅਨੁਰਾਗੀ ਸੇਵਾ ਉਹ ਬੰਦੇ ਅੰਦਰ ਪੱਕੀ ਕਰਦਾ ਹੈ।
English meaningwith love and affection, meditate forever on Him. He implants the Fear of God and loving devotional worship within us. ||4||
ਤੇਰੀ ਭਗਤਿ ਸਚੀ; ਜੇ ਸਚੇ ਭਾਵੈ ॥
teree bhagat sachee; je sache bhaavai |
ਪੰਜਾਬੀ ਅਰਥਸੱਚੀ ਹੈ ਤੇਰੀ ਉਪਾਸਨਾ ਹੇ ਬੰਦੇ! ਜੇਕਰ ਇਹ ਸਤਿਪੁਰਖ ਨੂੰ ਚੰਗੀ ਲੱਗੇ।
English meaningDevotional worship is True, if it pleases the True Lord.
ਆਪੇ ਦੇਇ; ਨ ਪਛੋਤਾਵੈ ॥
aape dee; na pachhotaavai |
ਪੰਜਾਬੀ ਅਰਥਵਾਹਿਗੁਰੂ ਆਪ ਇਸ ਦੀ ਦਾਤ ਦਿੰਦਾ ਹੈ ਅਤੇ ਮਗਰੋਂ ਪਸਚਾਤਾਪ ਨਹੀਂ ਕਰਦਾ।
English meaningHe Himself bestows it; He does not regret it later.
ਸਭਨਾ ਜੀਆ ਕਾ ਏਕੋ ਦਾਤਾ; ਸਬਦੇ ਮਾਰਿ ਜੀਵਾਵਣਿਆ ॥੫॥
sabhanaa jeea kaa eko daataa; sabade maar jeevaavaniaa |5|
ਪੰਜਾਬੀ ਅਰਥਸਾਰੇ ਜੀਵਾਂ ਦਾ ਕੇਵਲ ਸੁਆਮੀ ਹੀ ਦਾਤਾਰ ਹੈ। ਆਦਮੀ ਨੂੰ ਆਪਣੇ ਈਸ਼ਵਰੀ ਬਚਨ ਨਾਲ ਮਾਰ ਕੇ ਸੁਆਮੀ ਉਸ ਨੂੰ ਮੁੜ ਸੁਰਜੀਤ ਕਰ ਦਿੰਦਾ ਹੈ।
English meaningHe alone is the Giver of all beings. The Lord kills with the Word of His Shabad, and then revives. ||5||
ਹਰਿ ਤੁਧੁ ਬਾਝਹੁ; ਮੈ ਕੋਈ ਨਾਹੀ ॥
har tudh baajhahu; mai koee naahee |
ਪੰਜਾਬੀ ਅਰਥਤੇਰੇ ਬਾਝੋਂ ਹੇ ਵਾਹਿਗੁਰੂ ਮੇਰਾ ਕੋਈ ਨਹੀਂ।
English meaningOther than You, Lord, nothing is mine.
ਹਰਿ ਤੁਧੈ ਸੇਵੀ, ਤੈ ਤੁਧੁ ਸਾਲਾਹੀ ॥
har tudhai sevee, tai tudh saalaahee |
ਪੰਜਾਬੀ ਅਰਥਮੇਰੇ ਭਗਵਾਨ ਤੇਰੀ ਮੈਂ ਟਹਿਲ ਕਮਾਉਂਦਾ ਅਤੇ ਤੇਰੀ ਹੀ ਪ੍ਰਸੰਸਾ ਕਰਦਾ ਹਾਂ।
English meaningI serve You, Lord, and I praise You.
ਆਪੇ ਮੇਲਿ ਲੈਹੁ ਪ੍ਰਭ ਸਾਚੇ; ਪੂਰੈ ਕਰਮਿ ਤੂੰ ਪਾਵਣਿਆ ॥੬॥
aape mel laihu prabh saache; poorai karam toon paavaniaa |6|
ਪੰਜਾਬੀ ਅਰਥਆਪ ਹੀ ਤੂੰ ਮੈਨੂੰ ਆਪਣੇ ਨਾਲ ਮਿਲਾ ਲੈ, ਹੇ ਸੱਚੇ ਸਾਹਿਬ! ਪੂਰਨ ਨਸੀਬਾਂ ਰਾਹੀਂ ਤੂੰ ਪ੍ਰਾਪਤ ਹੁੰਦਾ ਹੈਂ।
English meaningYou unite me with Yourself, O True God. Through perfect good karma You are obtained. ||6||
ਮੈ. ਹੋਰੁ ਨ ਕੋਈ; ਤੁਧੈ ਜੇਹਾ ॥
mai. hor na koee; tudhai jehaa |
ਪੰਜਾਬੀ ਅਰਥਮੇਰੇ ਨਹੀਂ ਹੋਰਸ ਕੋਈ ਤੇਰੇ ਵਰਗਾ ਨਹੀਂ।
English meaningFor me, there is no other like You.
ਤੇਰੀ ਨਦਰੀ; ਸੀਝਸਿ ਦੇਹਾ ॥
teree nadaree; seejhas dehaa |
ਪੰਜਾਬੀ ਅਰਥਤੇਰੀ ਰਹਿਮਤ ਦੀ ਨਿਗਾਹ ਦੁਆਰਾ ਮੇਰਾ ਜਿਸਮ ਖੁਸ਼ਹਾਲ ਹੁੰਦਾ ਹੈ।
English meaningBy Your Glance of Grace, my body is blessed and sanctified.
ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ; ਗੁਰਮੁਖਿ ਸਹਜਿ ਸਮਾਵਣਿਆ ॥੭॥
anadin saar samaal har raakheh; guramukh sehaj samaavaniaa |7|
ਪੰਜਾਬੀ ਅਰਥਰਾਤ੍ਰੀ ਤੇ ਦਿਨ ਵਾਹਿਗੁਰੂ ਸਾਡੀ ਨਿਗਾਹਬਾਨੀ ਤੇ ਰੱਖਿਆ ਕਰਦਾ ਹੈ। ਗੁਰਾਂ ਦੁਆਰਾ ਅਸੀਂ ਸੁਆਮੀ ਵਿੱਚ ਲੀਨ ਹੋ ਜਾਂਦੇ ਹਾਂ।
English meaningNight and day, the Lord takes care of us and protects us. The Gurmukhs are absorbed in intuitive peace and poise. ||7||
ਤੁਧੁ ਜੇਵਡੁ; ਮੈ ਹੋਰੁ. ਨ ਕੋਈ ॥
tudh jevadd; mai hor. na koee |
ਪੰਜਾਬੀ ਅਰਥਤੇਰੇ ਜਿੱਡਾ ਵੱਡਾ ਮੈਨੂੰ ਹੋਰ ਕੋਈ ਨਹੀਂ ਦਿਸਦਾ।
English meaningFor me, there is no other as Great as You.
ਤੁਧੁ ਆਪੇ ਸਿਰਜੀ; ਆਪੇ ਗੋਈ ॥
tudh aape sirajee; aape goee |
ਪੰਜਾਬੀ ਅਰਥਤੂੰ ਖੁਦ ਸ੍ਰਿਸ਼ਟੀ ਸਾਜੀ ਹੈ ਅਤੇ ਖੁਦ ਹੀ ਸ਼ਹਸ ਨੂੰ ਲੈ ਕਰੇਂਗਾ।
English meaningYou Yourself create, and You Yourself destroy.