ਮਾਝ ਮਹਲਾ ੩ ॥
maajh mahalaa 3 |
ਮਾਝ, ਤੀਜੀ ਪਾਤਸ਼ਾਹੀ।
Maajh, Third Mehl:
Read the complete Shabad with available meanings.
ਮਾਝ ਮਹਲਾ ੩ ॥
maajh mahalaa 3 |
ਮਾਝ, ਤੀਜੀ ਪਾਤਸ਼ਾਹੀ।
Maajh, Third Mehl:
ਅੰਦਰਿ; ਹੀਰਾ ਲਾਲੁ ਬਣਾਇਆ ॥
andar; heeraa laal banaaeaa |
ਪ੍ਰਾਣੀ ਦੇ ਅੰਦਰ ਹੀ ਜਵੇਹਰ ਤੇ ਮਾਣਕ ਪੈਦਾ ਹੁੰਦੇ ਹਨ।
Diamonds and rubies are produced deep within the self.
ਗੁਰ ਕੈ ਸਬਦਿ; ਪਰਖਿ ਪਰਖਾਇਆ ॥
gur kai sabad; parakh parakhaaeaa |
ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਉਨ੍ਹਾਂ ਦੀ ਪਛਾਣ ਕਰਦਾ ਤੇ ਕਰਵਾਉਂਦਾ ਹੈ।
They are assayed and valued through the Word of the Guru's Shabad.
ਜਿਨ ਸਚੁ ਪਲੈ. ਸਚੁ ਵਖਾਣਹਿ; ਸਚੁ ਕਸਵਟੀ ਲਾਵਣਿਆ ॥੧॥
jin sach palai. sach vakhaaneh; sach kasavattee laavaniaa |1|
ਜਿਨ੍ਹਾਂ ਦੀ ਝੋਲੀ ਵਿੱਚ ਸੱਚ ਹੈ, ਉਹ ਸੱਚ ਬੋਲਦੇ ਹਨ, ਅਤੇ ਸੱਚ ਦੀ ਘਸਵੱਟੀ ਹੀ ਹਰ ਸ਼ੈ ਨੂੰ ਲਾਉਂਦੇ ਹਨ।
Those who have gathered Truth, speak Truth; they apply the Touch-stone of Truth. ||1||
ਹਉ ਵਾਰੀ ਜੀਉ ਵਾਰੀ; ਗੁਰ ਕੀ ਬਾਣੀ. ਮੰਨਿ ਵਸਾਵਣਿਆ ॥
hau vaaree jeeo vaaree; gur kee baanee. man vasaavaniaa |
ਮੈਂ ਸਦਕੇ ਹਾਂ, ਮੇਰੀ ਜਿੰਦਗੀ ਸਦਕੇ ਹੈ, ਉਨ੍ਹਾਂ ਉਤੋਂ ਜੋ ਗੁਰਬਾਣੀ ਨੂੰ ਆਪਣੇ ਦਿਲ ਅੰਦਰ ਟਿਕਾਉਂਦੇ ਹਨ।
I am a sacrifice, my soul is a sacrifice, to those who enshrine the Word of the Guru's Bani within their minds.
ਅੰਜਨ ਮਾਹਿ. ਨਿਰੰਜਨੁ ਪਾਇਆ; ਜੋਤੀ ਜੋਤਿ ਮਿਲਾਵਣਿਆ ॥੧॥ ਰਹਾਉ ॥
anjan maeh. niranjan paaeaa; jotee jot milaavaniaa |1| rahaau |
ਸੰਸਾਰੀ ਅੰਨ੍ਹੇਰੇ ਅੰਦਰ ਉਹ ਪਵਿੱਤਰ ਪੁਰਖ ਨੂੰ ਪਾ ਲੈਂਦੇ ਹਨ। ਉਨ੍ਹਾਂ ਦਾ ਨੂਰ, ਪ੍ਰਭੂ ਦੇ ਨੂਰ ਨਾਲ ਮਿਲ ਜਾਂਦਾ ਹੈ। ਠਹਿਰਾਉ।
In the midst of the darkness of the world, they obtain the Immaculate One, and their light merges into the Light. ||1||Pause||
ਇਸੁ ਕਾਇਆ ਅੰਦਰਿ; ਬਹੁਤੁ ਪਸਾਰਾ ॥
eis kaaeaa andar; bahut pasaaraa |
ਏਸ ਮਨੁੱਖੀ ਦੇਹਿ ਵਿੱਚ ਅਣਗਿਣਤ ਦ੍ਰਿਸ਼ਯ ਹਨ।
Within this body are countless vast vistas;
ਨਾਮੁ ਨਿਰੰਜਨੁ; ਅਤਿ ਅਗਮ ਅਪਾਰਾ ॥
naam niranjan; at agam apaaraa |
ਇਸ ਅੰਦਰ ਅਪਹੁੰਚ ਤੇ ਅਨੰਤ ਸਾਹਿਬ ਦਾ ਪਰਮ ਪਵਿੱਤਰ ਨਾਮ ਹੈ।
the Immaculate Naam is totally Inaccessible and Infinite.
ਗੁਰਮੁਖਿ ਹੋਵੈ. ਸੋਈ ਪਾਏ; ਆਪੇ ਬਖਸਿ ਮਿਲਾਵਣਿਆ ॥੨॥
guramukh hovai. soee paae; aape bakhas milaavaniaa |2|
ਕੇਵਲ ਓਹੀ, ਜੋ ਗੁਰੂ ਅਨੁਸਾਰੀ ਹੈ, ਇਸ ਨੂੰ ਪਾਉਂਦਾ ਹੈ। ਮਾਫੀ ਦੇ ਕੇ ਸਾਹਿਬ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
He alone becomes Gurmukh and obtains it, whom the Lord forgives, and unites with Himself. ||2||
ਮੇਰਾ ਠਾਕੁਰੁ; ਸਚੁ ਦਿ੍ਰੜਾਏ ॥
meraa tthaakur; sach drirraae |
ਮੇਰਾ ਮਾਲਕ ਨਿਰੋਲ ਸੱਚ ਨੂੰ ਦਿਲ ਵਿੱਚ ਬਿਠਾਉਂਦਾ ਹੈ।
My Lord and Master implants the Truth.
ਗੁਰ ਪਰਸਾਦੀ; ਸਚਿ ਚਿਤੁ ਲਾਏ ॥
gur parasaadee; sach chit laae |
ਗੁਰਾਂ ਦੀ ਮਿਹਰ ਸਦਕਾ, ਬੰਦਾ ਆਪਣਾ ਮਨ ਸੱਚ ਨਾਲ ਜੋੜਦਾ ਹੈ।
By Guru's Grace, one's consciousness is attached to the Truth.
ਸਚੋ ਸਚੁ ਵਰਤੈ ਸਭਨੀ ਥਾਈ; ਸਚੇ ਸਚਿ ਸਮਾਵਣਿਆ ॥੩॥
sacho sach varatai sabhanee thaaee; sache sach samaavaniaa |3|
ਸਬੱਚਿਆਰਾਂ ਦਾ ਪਰਮ ਸੱਚਿਆਰ ਹਰ ਥਾਂ ਵਿਆਪਕ ਹੈ। ਸੱਚੇ ਬੰਦੇ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।
The Truest of the True is pervading everywhere; the true ones merge in Truth. ||3||
ਵੇਪਰਵਾਹੁ ਸਚੁ; ਮੇਰਾ ਪਿਆਰਾ ॥
veparavaahu sach; meraa piaaraa |
ਸੱਚਾ ਮਾਲਕ, ਮੇਰਾ ਮੁਛੰਦਗੀ-ਰਹਿਤ ਪਰੀਤਮ ਹੈ।
The True Carefree Lord is my Beloved.
ਕਿਲਵਿਖ ਅਵਗਣ; ਕਾਟਣਹਾਰਾ ॥
kilavikh avagan; kaattanahaaraa |
ਉਹ ਗੁਨਾਹਾਂ ਤੇ ਮੰਦ-ਅਮਲ ਨੂੰ ਕੱਟਣ ਵਾਲਾ ਹੈ।
He cuts out our sinful mistakes and evil actions;
ਪ੍ਰੇਮ ਪ੍ਰੀਤਿ ਸਦਾ ਧਿਆਈਐ; ਭੈ ਭਾਇ ਭਗਤਿ ਦਿ੍ਰੜਾਵਣਿਆ ॥੪॥
prem preet sadaa dhiaaeeai; bhai bhaae bhagat drirraavaniaa |4|
ਪਿਆਰ ਤੇ ਮੁਹੱਬਤ ਨਾਲ ਹਮੇਸ਼ਾਂ ਸਾਈਂ ਦਾ ਅਰਾਧਨ ਕਰ। ਆਪਣਾ ਡਰ ਤੇ ਅਨੁਰਾਗੀ ਸੇਵਾ ਉਹ ਬੰਦੇ ਅੰਦਰ ਪੱਕੀ ਕਰਦਾ ਹੈ।
with love and affection, meditate forever on Him. He implants the Fear of God and loving devotional worship within us. ||4||
ਤੇਰੀ ਭਗਤਿ ਸਚੀ; ਜੇ ਸਚੇ ਭਾਵੈ ॥
teree bhagat sachee; je sache bhaavai |
ਸੱਚੀ ਹੈ ਤੇਰੀ ਉਪਾਸਨਾ ਹੇ ਬੰਦੇ! ਜੇਕਰ ਇਹ ਸਤਿਪੁਰਖ ਨੂੰ ਚੰਗੀ ਲੱਗੇ।
Devotional worship is True, if it pleases the True Lord.
ਆਪੇ ਦੇਇ; ਨ ਪਛੋਤਾਵੈ ॥
aape dee; na pachhotaavai |
ਵਾਹਿਗੁਰੂ ਆਪ ਇਸ ਦੀ ਦਾਤ ਦਿੰਦਾ ਹੈ ਅਤੇ ਮਗਰੋਂ ਪਸਚਾਤਾਪ ਨਹੀਂ ਕਰਦਾ।
He Himself bestows it; He does not regret it later.
ਸਭਨਾ ਜੀਆ ਕਾ ਏਕੋ ਦਾਤਾ; ਸਬਦੇ ਮਾਰਿ ਜੀਵਾਵਣਿਆ ॥੫॥
sabhanaa jeea kaa eko daataa; sabade maar jeevaavaniaa |5|
ਸਾਰੇ ਜੀਵਾਂ ਦਾ ਕੇਵਲ ਸੁਆਮੀ ਹੀ ਦਾਤਾਰ ਹੈ। ਆਦਮੀ ਨੂੰ ਆਪਣੇ ਈਸ਼ਵਰੀ ਬਚਨ ਨਾਲ ਮਾਰ ਕੇ ਸੁਆਮੀ ਉਸ ਨੂੰ ਮੁੜ ਸੁਰਜੀਤ ਕਰ ਦਿੰਦਾ ਹੈ।
He alone is the Giver of all beings. The Lord kills with the Word of His Shabad, and then revives. ||5||
ਹਰਿ ਤੁਧੁ ਬਾਝਹੁ; ਮੈ ਕੋਈ ਨਾਹੀ ॥
har tudh baajhahu; mai koee naahee |
ਤੇਰੇ ਬਾਝੋਂ ਹੇ ਵਾਹਿਗੁਰੂ ਮੇਰਾ ਕੋਈ ਨਹੀਂ।
Other than You, Lord, nothing is mine.
ਹਰਿ ਤੁਧੈ ਸੇਵੀ, ਤੈ ਤੁਧੁ ਸਾਲਾਹੀ ॥
har tudhai sevee, tai tudh saalaahee |
ਮੇਰੇ ਭਗਵਾਨ ਤੇਰੀ ਮੈਂ ਟਹਿਲ ਕਮਾਉਂਦਾ ਅਤੇ ਤੇਰੀ ਹੀ ਪ੍ਰਸੰਸਾ ਕਰਦਾ ਹਾਂ।
I serve You, Lord, and I praise You.
ਆਪੇ ਮੇਲਿ ਲੈਹੁ ਪ੍ਰਭ ਸਾਚੇ; ਪੂਰੈ ਕਰਮਿ ਤੂੰ ਪਾਵਣਿਆ ॥੬॥
aape mel laihu prabh saache; poorai karam toon paavaniaa |6|
ਆਪ ਹੀ ਤੂੰ ਮੈਨੂੰ ਆਪਣੇ ਨਾਲ ਮਿਲਾ ਲੈ, ਹੇ ਸੱਚੇ ਸਾਹਿਬ! ਪੂਰਨ ਨਸੀਬਾਂ ਰਾਹੀਂ ਤੂੰ ਪ੍ਰਾਪਤ ਹੁੰਦਾ ਹੈਂ।
You unite me with Yourself, O True God. Through perfect good karma You are obtained. ||6||
ਮੈ. ਹੋਰੁ ਨ ਕੋਈ; ਤੁਧੈ ਜੇਹਾ ॥
mai. hor na koee; tudhai jehaa |
ਮੇਰੇ ਨਹੀਂ ਹੋਰਸ ਕੋਈ ਤੇਰੇ ਵਰਗਾ ਨਹੀਂ।
For me, there is no other like You.
ਤੇਰੀ ਨਦਰੀ; ਸੀਝਸਿ ਦੇਹਾ ॥
teree nadaree; seejhas dehaa |
ਤੇਰੀ ਰਹਿਮਤ ਦੀ ਨਿਗਾਹ ਦੁਆਰਾ ਮੇਰਾ ਜਿਸਮ ਖੁਸ਼ਹਾਲ ਹੁੰਦਾ ਹੈ।
By Your Glance of Grace, my body is blessed and sanctified.
ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ; ਗੁਰਮੁਖਿ ਸਹਜਿ ਸਮਾਵਣਿਆ ॥੭॥
anadin saar samaal har raakheh; guramukh sehaj samaavaniaa |7|
ਰਾਤ੍ਰੀ ਤੇ ਦਿਨ ਵਾਹਿਗੁਰੂ ਸਾਡੀ ਨਿਗਾਹਬਾਨੀ ਤੇ ਰੱਖਿਆ ਕਰਦਾ ਹੈ। ਗੁਰਾਂ ਦੁਆਰਾ ਅਸੀਂ ਸੁਆਮੀ ਵਿੱਚ ਲੀਨ ਹੋ ਜਾਂਦੇ ਹਾਂ।
Night and day, the Lord takes care of us and protects us. The Gurmukhs are absorbed in intuitive peace and poise. ||7||
ਤੁਧੁ ਜੇਵਡੁ; ਮੈ ਹੋਰੁ. ਨ ਕੋਈ ॥
tudh jevadd; mai hor. na koee |
ਤੇਰੇ ਜਿੱਡਾ ਵੱਡਾ ਮੈਨੂੰ ਹੋਰ ਕੋਈ ਨਹੀਂ ਦਿਸਦਾ।
For me, there is no other as Great as You.
ਤੁਧੁ ਆਪੇ ਸਿਰਜੀ; ਆਪੇ ਗੋਈ ॥
tudh aape sirajee; aape goee |
ਤੂੰ ਖੁਦ ਸ੍ਰਿਸ਼ਟੀ ਸਾਜੀ ਹੈ ਅਤੇ ਖੁਦ ਹੀ ਸ਼ਹਸ ਨੂੰ ਲੈ ਕਰੇਂਗਾ।
You Yourself create, and You Yourself destroy.
ਤੂੰ ਆਪੇ ਹੀ ਘੜਿ ਭੰਨਿ ਸਵਾਰਹਿ; ਨਾਨਕ ਨਾਮਿ ਸੁਹਾਵਣਿਆ ॥੮॥੫॥੬॥
toon aape hee gharr bhan savaareh; naanak naam suhaavaniaa |8|5|6|
ਤੂੰ ਆਪ ਹੀ ਰਚਦਾ, ਨਾਸ ਕਰਦਾ ਤੇ ਸਜਾਉਂਦਾ ਹੈਂ। ਨਾਨਕ ਤੇਰੇ ਨਾਮ ਨਾਲ ਪ੍ਰਾਣੀ ਸੁਸ਼ੋਭਤ ਹੋ ਜਾਂਦਾ ਹੈ।
You Yourself create, destroy and adorn. O Nanak, we are adorned and embellished with the Naam. ||8||5||6||