ਮਾਝ ਮਹਲਾ ੩ ॥
maajh mahalaa 3 |
ਮਾਝ, ਤੀਜੀ ਪਾਤਸ਼ਾਹੀ।
Maajh, Third Mehl:
Read the complete Shabad with available meanings.
ਮਾਝ ਮਹਲਾ ੩ ॥
maajh mahalaa 3 |
ਮਾਝ, ਤੀਜੀ ਪਾਤਸ਼ਾਹੀ।
Maajh, Third Mehl:
ਸਬਦਿ ਮਰੈ; ਸੁ ਮੁਆ ਜਾਪੈ ॥
sabad marai; su muaa jaapai |
ਜੋ ਗੁਰਾਂ ਦੀ ਬਾਣੀ ਦੁਆਰਾ ਮਰਦਾ ਹੈ, ਊਹ ਮਰਿਆ ਹੋਇਆ ਜਾਣਿਆ ਜਾਂਦਾ ਹੈ।
One who dies in the Word of the Shabad is truly dead.
ਕਾਲੁ ਨ ਚਾਪੈ; ਦੁਖੁ ਨ ਸੰਤਾਪੈ ॥
kaal na chaapai; dukh na santaapai |
ਉਸ ਨੂੰ ਮੌਤ ਨਹੀਂ ਕੁਚਲਦੀ, ਨਾਂ ਹੀ ਕਸ਼ਟ ਦੁਖੀ ਕਰਦਾ ਹੈ।
Death does not crush him, and pain does not afflict him.
ਜੋਤੀ ਵਿਚਿ ਮਿਲਿ. ਜੋਤਿ ਸਮਾਣੀ; ਸੁਣਿ ਮਨ ਸਚਿ ਸਮਾਵਣਿਆ ॥੧॥
jotee vich mil. jot samaanee; sun man sach samaavaniaa |1|
ਜਦ ਇਨਸਾਨ ਸੱਚਾਈ ਨੂੰ ਸਰਵਣ ਕਰਦਾ ਤੇ ਉਸ ਵਿੱਚ ਲੀਨ ਹੁੰਦਾ ਹੈ, ਉਸ ਦਾ ਚਾਨਣ ਪਰਮ ਚਾਨਣ ਨਾਲ ਮਿਲ ਕੇ ਉਸ ਅੰਦਰ ਅਭੇਦ ਹੋ ਜਾਂਦਾ ਹੈ।
His light merges and is absorbed into the Light, when he hears and merges in the Truth. ||1||
ਹਉ ਵਾਰੀ ਜੀਉ ਵਾਰੀ; ਹਰਿ ਕੈ ਨਾਇ. ਸੋਭਾ ਪਾਵਣਿਆ ॥
hau vaaree jeeo vaaree; har kai naae. sobhaa paavaniaa |
ਮੈਂ ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ, ਉਨ੍ਹਾਂ ਊਤੋਂ ਜੋ ਵਾਹਿਗੁਰੂ ਦੇ ਨਾਮ ਦੁਆਰਾ ਵਡਿਆਈ ਪਾਊਂਦੇ ਹਨ।
I am a sacrifice, my soul is a sacrifice, to the Lord's Name, which brings us to glory.
ਸਤਿਗੁਰੁ ਸੇਵਿ. ਸਚਿ ਚਿਤੁ ਲਾਇਆ; ਗੁਰਮਤੀ ਸਹਜਿ ਸਮਾਵਣਿਆ ॥੧॥ ਰਹਾਉ ॥
satigur sev. sach chit laaeaa; guramatee sehaj samaavaniaa |1| rahaau |
ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਦੀ ਟਹਿਲ ਕਮਾਉਂਦਾ ਹੈ ਅਤੇ ਸਤਿਪੁਰਖ ਨਾਲ ਆਪਣੀ ਬ੍ਰਿਤੀ ਜੋੜਦਾ ਹੈ, ਊਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
One who serves the True Guru, and focuses his consciousness on Truth, following the Guru's Teachings, is absorbed in intuitive peace and poise. ||1||Pause||
ਕਾਇਆ ਕਚੀ; ਕਚਾ ਚੀਰੁ ਹੰਢਾਏ ॥
kaaeaa kachee; kachaa cheer handtaae |
ਮਨੁੱਖੀ ਦੇਹਿ ਬੋਦੀ ਹੈ ਅਤੇ ਬੋਦੀ ਹੈ ਪੁਸ਼ਾਕ, ਜਿਹੜੀ ਇਹ ਪਹਿਨਦੀ ਹੈ।
This human body is transitory, and transitory are the garments it wears.
ਦੂਜੈ ਲਾਗੀ; ਮਹਲੁ ਨ ਪਾਏ ॥
doojai laagee; mehal na paae |
ਹੋਰਸ ਦੀ ਪ੍ਰੀਤ ਨਾਲ ਜੋੜੀ ਹੋਈ ਇਹ ਸੁਆਮੀ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀ।
Attached to duality, no one attains the Mansion of the Lord's Presence.
ਅਨਦਿਨੁ ਜਲਦੀ ਫਿਰੈ ਦਿਨੁ ਰਾਤੀ; ਬਿਨੁ ਪਿਰ. ਬਹੁ ਦੁਖੁ ਪਾਵਣਿਆ ॥੨॥
anadin jaladee firai din raatee; bin pir. bahu dukh paavaniaa |2|
ਰੈਣ ਦਿਨ ਉਹ ਹਮੇਸ਼ਾਂ ਹੀ ਜਲਦੀ ਰਹਿੰਦੀ ਹੈ ਅਤੇ ਆਪਣੇ ਪਤੀ ਦੇ ਬਾਝੋਂ ਘਣੀ ਤਕਲੀਫ ਉਠਾਉਂਦੀ ਹੈ।
Night and day, day and night, they burn. Without her Husband Lord, the soul-bride suffers in terrible pain. ||2||
ਦੇਹੀ ਜਾਤਿ; ਨ ਆਗੈ ਜਾਏ ॥
dehee jaat; na aagai jaae |
ਆਦਮੀ ਦੀ ਦੇਹਿ ਤੇ ਜਾਤੀ ਅਗਲੇ ਜਹਾਨ ਨਹੀਂ ਜਾਣੀਆਂ।
Her body and her status shall not go with her to the world hereafter.
ਜਿਥੈ ਲੇਖਾ ਮੰਗੀਐ; ਤਿਥੈ ਛੁਟੈ. ਸਚੁ ਕਮਾਏ ॥
jithai lekhaa mangeeai; tithai chhuttai. sach kamaae |
ਜਿਥੇ ਹਿਸਾਬ ਕਿਤਾਬ ਤਲਬ ਕੀਤਾ ਜਾਂਦਾ ਹੈ, ਉਥੇ ਸੱਚ ਦੀ ਕਮਾਈ ਦੁਆਰਾ ਹੀ ਉਹ ਬੰਦ-ਖਲਾਸ ਹੋਵੇਗਾ।
Where she is called to answer for her account, there, she shall be emancipated only by true actions.
ਸਤਿਗੁਰੁ ਸੇਵਨਿ ਸੇ ਧਨਵੰਤੇ; ਐਥੈ ਓਥੈ ਨਾਮਿ ਸਮਾਵਣਿਆ ॥੩॥
satigur sevan se dhanavante; aithai othai naam samaavaniaa |3|
ਜੋ ਸੱਚ ਗੁਰਾਂ ਦੀ ਘਾਲ ਘਾਲਦੇ ਹਨ ਉਹ ਅਮੀਰ ਹਨ। ਏਥੇ ਤੇ ਇਥੋਂ ਮਗਰੋਂ ਉਹ ਹਰੀ ਨਾਮ ਵਿੱਚ ਲੀਨ ਰਹਿੰਦੇ ਹਨ।
Those who serve the True Guru shall prosper; here and hereafter, they are absorbed in the Naam. ||3||
ਭੈ ਭਾਇ; ਸੀਗਾਰੁ ਬਣਾਏ ॥
bhai bhaae; seegaar banaae |
ਜੋ ਪ੍ਰਭੂ ਦੇ ਡਰ ਤੇ ਪਿਆਰ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ,
She who adorns herself with the Love and the Fear of God,
ਗੁਰ ਪਰਸਾਦੀ; ਮਹਲੁ ਘਰੁ ਪਾਏ ॥
gur parasaadee; mehal ghar paae |
ਉਹ ਗੁਰਾਂ ਦੀ ਮਿਹਰ ਦੇ ਸਦਕਾ ਆਪਣੇ ਗ੍ਰਹਿ ਵਿੱਚ ਹੀ ਊਸ ਦੀ ਹਜੂਰੀ ਨੂੰ ਪਾ ਲੈਂਦੀ ਹੈ।
by Guru's Grace, obtains the Mansion of the Lord's Presence as her home.
ਅਨਦਿਨੁ ਸਦਾ ਰਵੈ ਦਿਨੁ ਰਾਤੀ; ਮਜੀਠੈ ਰੰਗੁ ਬਣਾਵਣਿਆ ॥੪॥
anadin sadaa ravai din raatee; majeetthai rang banaavaniaa |4|
ਸਦੀਵ ਤੇ ਹਮੇਸ਼ਾਂ ਲਈਂ ਉਹ ਦਿਨ ਰਾਤ ਆਪਣੇ ਪ੍ਰੀਤਮ ਨੂੰ ਮਾਣਦੀ ਹੈ ਅਤੇ ਮਜੀਠ ਦੀ ਪੱਕੀ ਰੰਗਤ ਅਖਤਿਆਰ ਕਰ ਲੈਂਦੀ ਹੈ।
Night and day, day and night, she constantly ravishes and enjoys her Beloved. She is dyed in the permanent color of His Love. ||4||
ਸਭਨਾ ਪਿਰੁ ਵਸੈ; ਸਦਾ ਨਾਲੇ ॥
sabhanaa pir vasai; sadaa naale |
ਖਮਸ ਹਮੇਸ਼ਾਂ ਹੀ ਸਾਰਿਆਂ ਦੇ ਸਾਥ ਰਹਿੰਦਾ ਹੈ।
The Husband Lord abides with everyone, always;
ਗੁਰ ਪਰਸਾਦੀ; ਕੋ ਨਦਰਿ ਨਿਹਾਲੇ ॥
gur parasaadee; ko nadar nihaale |
ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਉਸ ਨੂੰ ਅਪਣੀਆਂ ਅੱਖਾਂ ਨਾਲ ਵੇਖਦਾ ਹੈ।
but how rare are those few who, by Guru's Grace, obtain His Glance of Grace.
ਮੇਰਾ ਪ੍ਰਭੁ ਅਤਿ ਊਚੋ ਊਚਾ; ਕਰਿ ਕਿਰਪਾ ਆਪਿ ਮਿਲਾਵਣਿਆ ॥੫॥
meraa prabh at aoocho aoochaa; kar kirapaa aap milaavaniaa |5|
ਮੇਰਾ ਮਾਲਕ ਬੁਲੰਦਾਂ ਦਾ ਪਰਮ ਬੁਲੰਦ ਹੈ। ਅਪਣੀ ਦਇਆ ਧਾਰ ਕੇ ਉਹ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
My God is the Highest of the High; granting His Grace, He merges us into Himself. ||5||
ਮਾਇਆ ਮੋਹਿ; ਇਹੁ ਜਗੁ ਸੁਤਾ ॥
maaeaa mohi; ihu jag sutaa |
ਸੰਸਾਰੀ ਪਦਾਰਥਾਂ ਦੀ ਲਗਨ ਵਿੱਚ ਇਹ ਜਹਾਨ ਸੁੱਤਾ ਪਿਆ ਹੈ।
This world is asleep in emotional attachment to Maya.
ਨਾਮੁ ਵਿਸਾਰਿ; ਅੰਤਿ ਵਿਗੁਤਾ ॥
naam visaar; ant vigutaa |
ਨਾਮ ਨੂੰ ਭੁਲਾ ਕੇ ਇਹ ਆਖਰਕਾਰ ਤਬਾਹ ਹੋ ਜਾਂਦਾ ਹੈ।
Forgetting the Naam, the Name of the Lord, it ultimately comes to ruin.
ਜਿਸ ਤੇ ਸੁਤਾ. ਸੋ ਜਾਗਾਏ; ਗੁਰਮਤਿ ਸੋਝੀ ਪਾਵਣਿਆ ॥੬॥
jis te sutaa. so jaagaae; guramat sojhee paavaniaa |6|
ਜਿਸ ਨੇ ਇਸ ਨੂੰ ਸੁਆਲਿਆ ਹੈ, ਉਹੀ ਇਸ ਨੂੰ ਜਗਾਏਗਾ। ਗੁਰਾਂ ਦੇ ਉਪਦੇਸ਼ ਦੁਆਰਾ ਇਸ ਨੂੰ ਸਮਝ ਪ੍ਰਾਪਤ ਹੁੰਦੀ ਹੈ।
The One who put it to sleep shall also awaken it. Through the Guru's Teachings, understanding dawns. ||6||
ਅਪਿਉ ਪੀਐ; ਸੋ ਭਰਮੁ ਗਵਾਏ ॥
apiau peeai; so bharam gavaae |
ਜੋ ਅੰਮ੍ਰਿਤ ਪਾਨ ਕਰਦਾ ਹੈ, ਉਹ ਆਪਣਾ ਸੰਦੇਹ ਦੂਰ ਕਰ ਦਿੰਦਾ ਹੈ।
One who drinks in this Nectar, shall have his delusions dispelled.
ਗੁਰ ਪਰਸਾਦਿ; ਮੁਕਤਿ ਗਤਿ ਪਾਏ ॥
gur parasaad; mukat gat paae |
ਗੁਰਾਂ ਦੀ ਦਇਆ ਦੁਆਰਾ ਊਹ ਮੋਖਸ਼ ਦੀ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ।
By Guru's Grace, the state of liberation is attained.
ਭਗਤੀ ਰਤਾ ਸਦਾ ਬੈਰਾਗੀ; ਆਪੁ ਮਾਰਿ ਮਿਲਾਵਣਿਆ ॥੭॥
bhagatee rataa sadaa bairaagee; aap maar milaavaniaa |7|
ਜੋ ਸਾਈਂ ਦੀ ਉਪਾਸ਼ਨਾ ਨਾਲ ਰੰਗੀਜਿਆ ਹੈ, ਉਹ ਸਦੀਵ ਹੀ ਨਿਰਲੇਪ ਹੈ। ਆਪਣੇ ਆਪੇ ਨੂੰ ਨਵਿਰਤ ਕਰਕ ਕੇ ਊਹ ਆਪਣੇ ਮਾਲਕ ਨੂੰ ਮਿਲ ਪੈਂਦਾ ਹੈ।
One who is imbued with devotion to the Lord, remains always balanced and detached. Subduing selfishness and conceit, he is united with the Lord. ||7||
ਆਪਿ ਉਪਾਏ; ਧੰਧੈ ਲਾਏ ॥
aap upaae; dhandhai laae |
ਆਪੇ ਹੀ ਤੂੰ ਜੀਵ ਪੈਦਾ ਕੀਤੇ ਤੇ ਆਪੋ ਆਪਣੇ ਕੰਮੀ ਲਾ ਦਿੱਤੇ ਹਨ।
He Himself creates, and He Himself assigns us to our tasks.
ਲਖ ਚਉਰਾਸੀ; ਰਿਜਕੁ ਆਪਿ ਅਪੜਾਏ ॥
lakh chauraasee; rijak aap aparraae |
ਚੁਰਾਸੀ ਲੱਖ ਜੂਨੀਆਂ ਨੂੰ ਆਪੇ ਹੀ ਤੂੰ ਰੋਜੀ ਪੁਚਾਉਂਦਾ ਹੈਂ।
He Himself gives sustenance to the 8.4 million species of beings.
ਨਾਨਕ. ਨਾਮੁ ਧਿਆਇ ਸਚਿ ਰਾਤੇ; ਜੋ ਤਿਸੁ ਭਾਵੈ. ਸੁ ਕਾਰ ਕਰਾਵਣਿਆ ॥੮॥੪॥੫॥
naanak. naam dhiaae sach raate; jo tis bhaavai. su kaar karaavaniaa |8|4|5|
ਨਾਨਕ ਜੋ ਨਾਮ ਦਾ ਸਿਮਰਨ ਕਰਦੇ ਹਨ, ਉਹ ਸੱਚ ਨਾਲ ਰੰਗੇ ਜਾਂਦੇ ਹਨ ਅਤੇ ਉਹ ਕੰਮ ਕਰਦੇ ਹਨ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ।
O Nanak, those who meditate on the Naam are atuned to Truth. They do that which is pleasing to His Will. ||8||4||5||