ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 72

Sri Guru Granth Sahib Ji

Read respectfully, Ang by Ang, with available transliteration and meanings.

ਸੁਰਿ ਨਰ ਮੁਨਿ ਜਨ ਲੋਚਦੇ; ਸੋ. ਸਤਿਗੁਰਿ ਦੀਆ ਬੁਝਾਇ ਜੀਉ ॥੪॥

sur nar mun jan lochade; so. satigur deea bujhaae jeeo |4|

ਪੰਜਾਬੀ ਅਰਥ

ਸੱਚੇ ਗੁਰਾਂ ਨੇ ਮੈਨੂੰ ਉਹ ਦਰਸਾ ਦਿੱਤਾ ਹੈ ਜਿਸ ਦਾ ਦੈਵੀ-ਸਰੂਪ ਆਦਮੀ ਅਤੇ ਮੋਨੀ ਰਿਸ਼ੀ ਚਾਹਨਾ ਰੱਖਦੇ ਹਨ।

English meaning

The angelic beings and the silent sages long for Him; the True Guru has given me this understanding. ||4||

ਸਤਸੰਗਤਿ; ਕੈਸੀ ਜਾਣੀਐ ॥

satasangat; kaisee jaaneeai |

ਪੰਜਾਬੀ ਅਰਥ

ਸਾਧਸੰਗਤ ਕਿਸ ਤਰ੍ਹਾਂ ਜਾਣੀ ਜਾਂਦੀ ਹੈ?

English meaning

How is the Society of the Saints to be known?

ਜਿਥੈ; ਏਕੋ ਨਾਮੁ ਵਖਾਣੀਐ ॥

jithai; eko naam vakhaaneeai |

ਪੰਜਾਬੀ ਅਰਥ

ਇਕ ਪ੍ਰਭੂ ਦੇ ਨਾਮ ਦਾ ਉਥੇ ਉਚਾਰਨ ਹੁੰਦਾ ਹੈ।

English meaning

There, the Name of the One Lord is chanted.

ਏਕੋ ਨਾਮੁ ਹੁਕਮੁ ਹੈ; ਨਾਨਕ ਸਤਿਗੁਰਿ. ਦੀਆ ਬੁਝਾਇ ਜੀਉ ॥੫॥

eko naam hukam hai; naanak satigur. deea bujhaae jeeo |5|

ਪੰਜਾਬੀ ਅਰਥ

ਨਾਨਕ ਪ੍ਰਾਣੀ ਨੂੰ ਕੇਵਲ ਨਾਮ ਦਾ ਹੀ ਅਰਾਧਨ ਕਰਨ ਦਾ ਫਰਮਾਨ ਹੋਇਆ ਹੋਇਆ ਹੈ। ਇਹ ਗੱਲ ਸੱਚੇ ਗੁਰਾਂ ਨੇ ਮੈਨੂੰ ਸਮਝਾ ਦਿਤੀ ਹੈ।

English meaning

The One Name is the Lord's Command; O Nanak, the True Guru has given me this understanding. ||5||

ਇਹੁ ਜਗਤੁ; ਭਰਮਿ ਭੁਲਾਇਆ ॥

eihu jagat; bharam bhulaaeaa |

ਪੰਜਾਬੀ ਅਰਥ

ਇਹ ਦੁਨੀਆਂ ਸੰਦੇਹ ਕਰਕੇ ਕੁਰਾਹੇ ਪਈ ਹੋਈ ਹੈ।

English meaning

This world has been deluded by doubt.

ਆਪਹੁ; ਤੁਧੁ ਖੁਆਇਆ ॥

aapahu; tudh khuaaeaa |

ਪੰਜਾਬੀ ਅਰਥ

ਤੂੰ ਆਪ ਹੀ, ਹੈ ਸਾਹਿਬ! ਇਸ ਨੂੰ ਗੁਮਰਾਹ ਕੀਤਾ ਹੈ।

English meaning

You Yourself, Lord, have led it astray.

ਪਰਤਾਪੁ ਲਗਾ, ਦੋਹਾਗਣੀ; ਭਾਗ ਜਿਨਾ ਕੇ ਨਾਹਿ ਜੀਉ ॥੬॥

parataap lagaa, dohaaganee; bhaag jinaa ke naeh jeeo |6|

ਪੰਜਾਬੀ ਅਰਥ

ਛੁਟੜ ਪਤਨੀਆਂ, ਜਿਨ੍ਹਾਂ ਦੀ ਚੰਗੀ ਕਿਸਮਤ ਨਹੀਂ, ਨੂੰ ਬਹੁਤ ਹੀ ਦੁੱਖ ਵਾਪਰਦਾ ਹੈ।

English meaning

The discarded soul-brides suffer in terrible agony; they have no luck at all. ||6||

ਦੋਹਾਗਣੀ; ਕਿਆ ਨੀਸਾਣੀਆ ॥

dohaaganee; kiaa neesaaneea |

ਪੰਜਾਬੀ ਅਰਥ

ਛਡੀਆਂ ਹੋਈਆਂ ਦੇ ਕੀ ਲੱਛਣ ਹਨ?

English meaning

What are the signs of the discarded brides?

ਖਸਮਹੁ ਘੁਥੀਆ; ਫਿਰਹਿ ਨਿਮਾਣੀਆ ॥

khasamahu ghutheea; fireh nimaaneea |

ਪੰਜਾਬੀ ਅਰਥ

ਉਹ ਆਪਣੇ ਕੰਤ ਤੋਂ ਘੁਸ ਜਾਂਦੀਆਂ ਹਨ ਅਤੇ ਬੇਇਜ਼ਤ ਹੋ ਭਟਕਦੀਆਂ ਹਨ।

English meaning

They miss their Husband Lord, and they wander around in dishonor.

ਮੈਲੇ ਵੇਸ. ਤਿਨਾ ਕਾਮਣੀ; ਦੁਖੀ ਰੈਣਿ ਵਿਹਾਇ ਜੀਉ ॥੭॥

maile ves. tinaa kaamanee; dukhee rain vihaae jeeo |7|

ਪੰਜਾਬੀ ਅਰਥ

ਗੰਦਾ ਹੈ ਪਹਿਰਾਵਾ ਉਨ੍ਰਾਂ ਪਤਲੀਆਂ ਦਾ ਅਤੇ ਉਨ੍ਹਾਂ ਦੀ ਰਾਤ ਕਸ਼ਟ ਅੰਦਰ ਬੀਤਦੀ ਹੈ।

English meaning

The clothes of those brides are filthy-they pass their life-night in agony. ||7||

ਸੋਹਾਗਣੀ; ਕਿਆ ਕਰਮੁ ਕਮਾਇਆ ॥

sohaaganee; kiaa karam kamaaeaa |

ਪੰਜਾਬੀ ਅਰਥ

ਪਤੀ-ਪਿਆਰੀ ਪਤਨੀਆਂ ਨੇ ਕਿਹੜੇ ਅਮਲ ਕਮਾਏ ਹਨ?

English meaning

What actions have the happy soul-brides performed?

ਪੂਰਬਿ ਲਿਖਿਆ; ਫਲੁ ਪਾਇਆ ॥

poorab likhiaa; fal paaeaa |

ਪੰਜਾਬੀ ਅਰਥ

ਉਨ੍ਹਾਂ ਨੂੰ ਧੁਰ ਦੀ ਲਿਖਤਾਕਾਰ ਦਾ ਮੇਵਾ ਪਰਾਪਤ ਹੋਇਆ ਹੈ।

English meaning

They have obtained the fruit of their pre-ordained destiny.

ਨਦਰਿ ਕਰੇ ਕੈ ਆਪਣੀ; ਆਪੇ ਲਏ ਮਿਲਾਇ ਜੀਉ ॥੮॥

nadar kare kai aapanee; aape le milaae jeeo |8|

ਪੰਜਾਬੀ ਅਰਥ

ਆਪਣੀ ਰਹਿਮਤ ਦੀ ਨਿਗਾਹ ਮਾਰ ਕੇ ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

English meaning

Casting His Glance of Grace, the Lord unites them with Himself. ||8||

ਹੁਕਮੁ; ਜਿਨਾ ਨੋ ਮਨਾਇਆ ॥

hukam; jinaa no manaaeaa |

ਪੰਜਾਬੀ ਅਰਥ

ਜਿਨ੍ਹਾਂ ਪਾਸੋਂ ਪ੍ਰਭੂ ਆਪਣੀ ਆਗਿਆ ਦਾ ਪਾਲਣ ਕਰਵਾਉਂਦਾ ਹੈ,

English meaning

Those, whom God causes to abide by His Will,

ਤਿਨ ਅੰਤਰਿ; ਸਬਦੁ ਵਸਾਇਆ ॥

tin antar; sabad vasaaeaa |

ਪੰਜਾਬੀ ਅਰਥ

ਉਹ ਉਸ ਦੇ ਨਾਮ ਨੂੰ ਆਪਣੇ ਦਿਲਾਂ ਅੰਦਰ ਟਿਕਾਉਂਦੇ ਹਨ।

English meaning

have the Shabad of His Word abiding deep within.

ਸਹੀਆ ਸੇ ਸੋਹਾਗਣੀ; ਜਿਨ. ਸਹ ਨਾਲਿ ਪਿਆਰੁ ਜੀਉ ॥੯॥

saheea se sohaaganee; jin. seh naal piaar jeeo |9|

ਪੰਜਾਬੀ ਅਰਥ

ਐਸੀਆਂ ਸਹੇਲੀਆਂ ਸੱਚੀਆਂ ਪਤਨੀਆਂ ਹਨ, ਜਿਹੜੀਆਂ ਆਪਣੇ ਕੰਤ ਨਾਲ ਪ੍ਰੀਤ ਕਰਦੀਆਂ ਹਨ।

English meaning

They are the true soul-brides, who embrace love for their Husband Lord. ||9||

ਜਿਨਾ; ਭਾਣੇ ਕਾ ਰਸੁ ਆਇਆ ॥

jinaa; bhaane kaa ras aaeaa |

ਪੰਜਾਬੀ ਅਰਥ

ਜੋ ਰੱਬ ਦੀ ਰਜਾ ਅੰਦਰ ਪਰਸੰਨਤਾ ਮਹਿਸੂਸ ਕਰਦੀਆਂ ਹਨ,

English meaning

Those who take pleasure in God's Will

ਤਿਨ; ਵਿਚਹੁ ਭਰਮੁ ਚੁਕਾਇਆ ॥

tin; vichahu bharam chukaaeaa |

ਪੰਜਾਬੀ ਅਰਥ

ਉਨ੍ਹਾਂ ਦੇ ਅੰਦਰੇ ਸੰਦੇਹ ਦੂਰ ਹੋ ਜਾਂਦਾ ਹੈ।

English meaning

remove doubt from within.

ਨਾਨਕ ਸਤਿਗੁਰੁ ਐਸਾ ਜਾਣੀਐ; ਜੋ. ਸਭਸੈ ਲਏ ਮਿਲਾਇ ਜੀਉ ॥੧੦॥

naanak satigur aisaa jaaneeai; jo. sabhasai le milaae jeeo |10|

ਪੰਜਾਬੀ ਅਰਥ

ਨਾਨਕ ਸੱਚੇ ਗੁਰਾਂ ਨੂੰ ਐਹੋ ਜਿਹਾ ਖਿਆਲ ਕਰ ਜੋ ਸਾਰਿਆਂ ਨੂੰ ਸੁਆਮੀ ਨਾਲ ਮਿਲਾ ਦਿੰਦੇ ਹਨ।

English meaning

O Nanak, know Him as the True Guru, who unites all with the Lord. ||10||

ਸਤਿਗੁਰਿ ਮਿਲਿਐ; ਫਲੁ ਪਾਇਆ ॥

satigur miliai; fal paaeaa |

ਪੰਜਾਬੀ ਅਰਥ

ਉਹ ਸੱਚੇ ਗੁਰਾਂ ਨੂੰ ਭੇਟ ਕੇ ਹਰੀ ਨਾਮ ਦਾ ਮੇਵਾ ਪਰਾਪਤ ਕਰ ਲੈਂਦਾ ਹੈ।

English meaning

Meeting with the True Guru, they receive the fruits of their destiny,

ਜਿਨਿ; ਵਿਚਹੁ ਅਹਕਰਣੁ ਚੁਕਾਇਆ ॥

jin; vichahu ahakaran chukaaeaa |

ਪੰਜਾਬੀ ਅਰਥ

ਜਿਹੜਾ ਆਪਣੇ ਅੰਦਰੋ ਹੰਕਾਰ ਨੂੰ ਦੁਰ ਕਰ ਦਿੰਦਾ ਹੈ।

English meaning

and egotism is driven out from within.

ਦੁਰਮਤਿ ਕਾ ਦੁਖੁ ਕਟਿਆ; ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥

duramat kaa dukh kattiaa; bhaag baitthaa masatak aae jeeo |11|

ਪੰਜਾਬੀ ਅਰਥ

ਉਸ ਦੀ ਮੰਦੀ ਅਕਲ ਦੀ ਪੀੜਾ ਨਵਿਰਤ ਹੋ ਜਾਂਦੀ ਹੈ, ਅਤੇ ਚੰਗੀ ਕਿਸਮਤ ਉਸ ਦੇ ਮੱਥੇ ਤੇ ਆ ਉਤਰਦੀ ਹੈ।

English meaning

The pain of evil-mindedness is eliminated; good fortune comes and shines radiantly from their foreheads. ||11||

ਅੰਮਿ੍ਰਤੁ ਤੇਰੀ ਬਾਣੀਆ ॥

amrit teree baaneea |

ਪੰਜਾਬੀ ਅਰਥ

ਸੁਧਾਰਸ ਹੈ ਤੇਰੀ ਬਾਣੀ, ਹੈ ਮਾਲਕ!

English meaning

The Bani of Your Word is Ambrosial Nectar.

ਤੇਰਿਆ ਭਗਤਾ ਰਿਦੈ ਸਮਾਣੀਆ ॥

teriaa bhagataa ridai samaaneea |

ਪੰਜਾਬੀ ਅਰਥ

ਇਹ ਤੇਰੇ ਗੋਲਿਆਂ ਦੇ ਮਨ ਅੰਦਰ ਰਮੀ ਹੋਈ ਹੈ।

English meaning

It permeates the hearts of Your devotees.

ਸੁਖ ਸੇਵਾ ਅੰਦਰਿ ਰਖਿਐ; ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥

sukh sevaa andar rakhiai; aapanee nadar kareh nisataar jeeo |12|

ਪੰਜਾਬੀ ਅਰਥ

ਆਪਣੀ ਟਹਿਲ ਸੇਵਾ ਅੰਦਰ ਤੂੰ ਸਦੀਵੀ ਆਰਾਮ ਟਿਕਾਇਆ ਹੈ। ਆਪਣੀ ਦਇਆ ਧਾਰ ਕੇ ਤੂੰ ਜੀਵਾਂ ਨੂੰ ਬੰਦ ਖਲਾਸ ਕਰ ਦਿੰਦਾ ਹੈ।

English meaning

Serving You, peace is obtained; granting Your Mercy, You bestow salvation. ||12||

ਸਤਿਗੁਰੁ; ਮਿਲਿਆ ਜਾਣੀਐ ॥

satigur; miliaa jaaneeai |

ਪੰਜਾਬੀ ਅਰਥ

ਸੱਚੇ ਗੁਰਾਂ ਨਾਲ ਮਿਲਣਾ ਸੱਚਾ ਜਾਣਿਆ ਜਾਂਦਾ ਹੈ।

English meaning

Meeting with the True Guru, one comes to know;

ਜਿਤੁ ਮਿਲਿਐ; ਨਾਮੁ ਵਖਾਣੀਐ ॥

jit miliai; naam vakhaaneeai |

ਪੰਜਾਬੀ ਅਰਥ

ਜੇਕਰ ਇਸ ਮਿਲਾਪ ਦੁਆਰਾ ਸਾਹਿਬ ਦੇ ਨਾਮ ਦਾ ਉਚਾਰਨ ਕੀਤਾ ਜਾਵੇ।

English meaning

by this meeting, one comes to chant the Name.

ਸਤਿਗੁਰ ਬਾਝੁ. ਨ ਪਾਇਓ; ਸਭ ਥਕੀ ਕਰਮ ਕਮਾਇ ਜੀਉ ॥੧੩॥

satigur baajh. na paaeo; sabh thakee karam kamaae jeeo |13|

ਪੰਜਾਬੀ ਅਰਥ

ਸੱਚੇ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੋਇਆ। ਸਾਰੇ ਧਾਰਮਕ ਸੰਸਕਾਰ ਕਰਦੇ ਕਰਦੇ ਹੰਭ ਗਏ ਹਨ।

English meaning

Without the True Guru, God is not found; all have grown weary of performing religious rituals. ||13||

ਹਉ; ਸਤਿਗੁਰ ਵਿਟਹੁ ਘੁਮਾਇਆ ॥

hau; satigur vittahu ghumaaeaa |

ਪੰਜਾਬੀ ਅਰਥ

ਮੈਂ ਸਚੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ,

English meaning

I am a sacrifice to the True Guru;

ਜਿਨਿ; ਭ੍ਰਮਿ ਭੁਲਾ. ਮਾਰਗਿ ਪਾਇਆ ॥

jin; bhram bhulaa. maarag paaeaa |

ਪੰਜਾਬੀ ਅਰਥ

ਜਿਸ ਨੇ ਮੈਨੂੰ ਗਲਤ-ਫਹਿਮੀ ਅੰਦਰ ਘੁਸੇ ਹੋਏ ਨੂੰ ਠੀਕ ਰਸਤੇ ਪਾ ਦਿਤਾ ਹੈ।

English meaning

I was wandering in doubt, and He has set me on the right path.

ਨਦਰਿ ਕਰੇ ਜੇ ਆਪਣੀ; ਆਪੇ ਲਏ ਰਲਾਇ ਜੀਉ ॥੧੪॥

nadar kare je aapanee; aape le ralaae jeeo |14|

ਪੰਜਾਬੀ ਅਰਥ

ਜੇਕਰ ਸਾਹਿਬ ਆਪਣੀ ਰਹਿਮਤ ਦੀ ਨਿਗਾਹ ਧਾਰੇ ਤਾਂ ਉਹ ਇਨਸਾਨ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

English meaning

If the Lord casts His Glance of Grace, He unites us with Himself. ||14||

ਤੂੰ; ਸਭਨਾ ਮਾਹਿ ਸਮਾਇਆ ॥

toon; sabhanaa maeh samaaeaa |

ਪੰਜਾਬੀ ਅਰਥ

ਤੂੰ ਹੇ ਸੁਆਮੀ! ਸਾਰਿਆਂ ਅੰਦਰ ਰਮਿਆ ਹੋਹਿਟਾ ਹੈ।

English meaning

You, Lord, are pervading in all,

ਤਿਨਿ ਕਰਤੈ; ਆਪੁ ਲੁਕਾਇਆ ॥

tin karatai; aap lukaaeaa |

ਪੰਜਾਬੀ ਅਰਥ

ਉਹ ਸਿਰਜਣਹਾਰ ਆਪਣੇ ਆਪ ਨੂੰ ਲੁਕਾਈ ਰੱਖਦਾ ਹੈ।

English meaning

and yet, the Creator keeps Himself concealed.

ਨਾਨਕ ਗੁਰਮੁਖਿ ਪਰਗਟੁ ਹੋਇਆ; ਜਾ ਕਉ ਜੋਤਿ ਧਰੀ. ਕਰਤਾਰਿ ਜੀਉ ॥੧੫॥

naanak guramukh paragatt hoeaa; jaa kau jot dharee. karataar jeeo |15|

ਪੰਜਾਬੀ ਅਰਥ

ਨਾਨਕ, ਰਚਣਹਾਰ ਗੁਰੂ-ਅਨੁਸਾਰੀ ਉਤੇ ਆਪਣੇ ਆਪ ਨੂੰ ਜਾਹਰ ਕਰ ਦਿੰਦਾ ਹੈ, ਜਿਸ ਵਿੱਚ ਉਸ ਨੇ ਆਪਣਾ ਨੂਰ ਅਸਥਾਪਨ ਕੀਤਾ ਹੋਇਆ ਹੈ।

English meaning

O Nanak, the Creator is revealed to the Gurmukh, within whom He has infused His Light. ||15||

ਆਪੇ ਖਸਮਿ ਨਿਵਾਜਿਆ ॥

aape khasam nivaajiaa |

ਪੰਜਾਬੀ ਅਰਥ

ਆਤਮਾ ਤੇ ਦੇਹਿ ਦੇ ਕੇ ਮਾਲਕ ਨੇ ਆਪਣੇ ਟਹਿਲੂਏ ਨੂੰ ਰਚਿਆ,

English meaning

The Master Himself bestows honor.

ਜੀਉ ਪਿੰਡੁ ਦੇ; ਸਾਜਿਆ ॥

jeeo pindd de; saajiaa |

ਪੰਜਾਬੀ ਅਰਥ

ਅਤੇ ਖੁਦ ਹੀ ਉਸ ਨੂੰ ਇਜ਼ਤ ਆਬਰੂ ਪਰਦਾਨ ਕੀਤੀ ਹੈ।

English meaning

He creates and bestows body and soul.

ਆਪਣੇ ਸੇਵਕ ਕੀ ਪੈਜ ਰਖੀਆ; ਦੁਇ ਕਰ ਮਸਤਕਿ ਧਾਰਿ ਜੀਉ ॥੧੬॥

aapane sevak kee paij rakheea; due kar masatak dhaar jeeo |16|

ਪੰਜਾਬੀ ਅਰਥ

ਆਪਣੇ ਦੋਨੋ ਹੱਥ ਉਸ ਦੇ ਮੱਥੇ ਉਤੇ ਰੱਖ ਕੇ ਵਾਹਿਗੁਰੂ ਆਪਣੇ ਨੌਕਰ ਦੀ ਇਜ਼ਤ ਬਰਕਰਾਰ ਰੱਖਦਾ ਹੈ।

English meaning

He Himself preserves the honor of His servants; He places both His Hands upon their foreheads. ||16||

ਸਭਿ ਸੰਜਮ; ਰਹੇ ਸਿਆਣਪਾ ॥

sabh sanjam; rahe siaanapaa |

ਪੰਜਾਬੀ ਅਰਥ

ਸਮੂਹ ਅਟਕਲਾਂ ਤੇ ਚਤਰਾਈਟਾਂ ਕਿਸੇ ਕੰਮ ਨਹੀਂ ਆਉਂਦੀਆਂ।

English meaning

All strict rituals are just clever contrivances.

ਮੇਰਾ ਪ੍ਰਭੁ; ਸਭੁ ਕਿਛੁ ਜਾਣਦਾ ॥

meraa prabh; sabh kichh jaanadaa |

ਪੰਜਾਬੀ ਅਰਥ

ਮੇਰਾ ਮਾਲਕ ਸਭ ਕੁਝ ਜਾਣਦਾ ਹੈ।

English meaning

My God knows everything.

ਪ੍ਰਗਟ ਪ੍ਰਤਾਪੁ ਵਰਤਾਇਓ; ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥

pragatt prataap varataaeo; sabh lok karai jaikaar jeeo |17|

ਪੰਜਾਬੀ ਅਰਥ

ਮਾਲਕ ਨੇ ਉਜਾਗਰ ਕਰ ਦਿਤੀ ਹੈ ਮਹਿਮਾਂ ਅਤੇ ਸਾਰੇ ਜਣੇ ਵਾਹ ਵਾਹ ਕਰਦੇ ਹਨ ਉਸ ਦੇ ਸੇਵਕ ਨੂੰ।

English meaning

He has made His Glory manifest, and all people celebrate Him. ||17||

ਮੇਰੇ ਗੁਣ ਅਵਗਨ; ਨ ਬੀਚਾਰਿਆ ॥

mere gun avagan; na beechaariaa |

ਪੰਜਾਬੀ ਅਰਥ

ਸਾਹਿਬ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਨਹੀਂ ਤੱਕਿਆਂ।

English meaning

He has not considered my merits and demerits;

ਪ੍ਰਭਿ; ਅਪਣਾ ਬਿਰਦੁ ਸਮਾਰਿਆ ॥

prabh; apanaa birad samaariaa |

ਪੰਜਾਬੀ ਅਰਥ

ਆਪਣੇ ਗੋਲੇ ਦੀ ਰਖਿਆ ਕਰਨ ਦੇ ਧਰਮ ਨੂੰ ਮਾਲਕ ਨੇ ਨਿਬਾਹਿਆ ਹੈ।

English meaning

this is God's Own Nature.

ਕੰਠਿ ਲਾਇ ਕੈ ਰਖਿਓਨੁ; ਲਗੈ ਨ. ਤਤੀ ਵਾਉ ਜੀਉ ॥੧੮॥

kantth laae kai rakhion; lagai na. tatee vaau jeeo |18|

ਪੰਜਾਬੀ ਅਰਥ

ਆਪਣੀ ਛਾਤੀ ਨਾਲ ਲਾ ਕੇ ਸਾਹਿਬ ਨੇ ਮੇਰੀ ਰਖਿਆ ਕੀਤੀ ਹੈ ਅਤੇ ਹੁਣ ਮੈਨੂੰ ਗਰਮ ਹਵਾ ਭੀ ਨਹੀਂ ਛੂੰਹਦੀ।

English meaning

Hugging me close in His Embrace, He protects me, and now, even the hot wind does not touch me. ||18||

ਮੈ ਮਨਿ ਤਨਿ ਪ੍ਰਭੂ ਧਿਆਇਆ ॥

mai man tan prabhoo dhiaaeaa |

ਪੰਜਾਬੀ ਅਰਥ

ਆਪਣੀ ਆਤਮਾ ਤੇ ਦੇਹਿ ਨਾਲ ਮੈਂ ਸੁਆਮੀ ਦਾ ਅਰਾਧਨ ਕੀਤਾ ਹੈ।

English meaning

Within my mind and body, I meditate on God.

ਜੀਇ ਇਛਿਅੜਾ; ਫਲੁ ਪਾਇਆ ॥

jee ichhiarraa; fal paaeaa |

ਪੰਜਾਬੀ ਅਰਥ

ਮੈਂ ਆਪਣੇ ਚਿੱਤ ਚਾਹੁੰਦਾ ਮੇਵਾ ਪਰਾਪਤ ਕਰ ਲਿਆ ਹੈ।

English meaning

I have obtained the fruits of my soul's desire.

ਸਾਹ ਪਾਤਿਸਾਹ ਸਿਰਿ ਖਸਮੁ ਤੂੰ; ਜਪਿ ਨਾਨਕ. ਜੀਵੈ ਨਾਉ ਜੀਉ ॥੧੯॥

saah paatisaah sir khasam toon; jap naanak. jeevai naau jeeo |19|

ਪੰਜਾਬੀ ਅਰਥ

ਤੂੰ ਰਾਜਿਆਂ ਤੇ ਮਹਾਰਾਜਿਆਂ ਦੇ ਸਿਰਾਂ ਉਤੇ ਸੁਆਮੀ ਹੈ। ਨਾਨਕ ਤੇਰੇ ਨਾਮ ਦਾ ਉਚਾਰਣ ਕਰਨ ਦੁਆਰਾ ਜੀਉਂਦਾ ਹੈ।

English meaning

You are the Supreme Lord and Master, above the heads of kings. Nanak lives by chanting Your Name. ||19||