ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 70

Sri Guru Granth Sahib Ji

Read respectfully, Ang by Ang, with available transliteration and meanings.

ਏਹੁ ਜਗੁ. ਜਲਤਾ ਦੇਖਿ ਕੈ; ਭਜਿ ਪਏ. ਸਤਿਗੁਰ ਸਰਣਾ ॥

ehu jag. jalataa dekh kai; bhaj pe. satigur saranaa |

ਪੰਜਾਬੀ ਅਰਥ

ਇਸ ਸੰਸਾਰ ਨੂੰ ਸੜਦਾ ਹੋਇਆ ਤੱਕ ਕੇ, ਮੈਂ ਦੌੜ ਕੇ ਸੱਚੇ ਗੁਰਾਂ ਦੀ ਪਨਾਹ ਲੈ ਲਈ।

English meaning

Seeing this world on fire, I rushed to the Sanctuary of the True Guru.

ਸਤਿਗੁਰਿ ਸਚੁ ਦਿੜਾਇਆ; ਸਦਾ ਸਚਿ ਸੰਜਮਿ ਰਹਣਾ ॥

satigur sach dirraaeaa; sadaa sach sanjam rahanaa |

ਪੰਜਾਬੀ ਅਰਥ

ਸੱਚੇ ਗੁਰਾਂ ਨੇ ਮੈਨੂੰ ਹਮੇਸ਼ਾਂ ਨਿਆਇ, ਸੱਚਾਈ ਅਤੇ ਸਵੈ-ਕਾਬੂ ਅੰਦਰ ਵੱਸਣਾ ਨਿਸਚਿਤ ਕਰਵਾ ਦਿੱਤਾ ਹੈ।

English meaning

The True Guru has implanted the Truth within me; I dwell steadfastly in Truth and self-restraint.

ਸਤਿਗੁਰ ਸਚਾ ਹੈ ਬੋਹਿਥਾ; ਸਬਦੇ. ਭਵਜਲੁ ਤਰਣਾ ॥੬॥

satigur sachaa hai bohithaa; sabade. bhavajal taranaa |6|

ਪੰਜਾਬੀ ਅਰਥ

ਸੱਚੇ ਗੁਰੂ ਜੀ ਦਰੁਸਤ ਜਹਾਜ਼ ਹਨ। ਉਨ੍ਹਾਂ ਦੇ ਉਪਦੇਸ਼ ਦੁਆਰਾ ਇਨਸਾਨ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

English meaning

The True Guru is the Boat of Truth; in the Word of the Shabad, we cross over the terrifying world-ocean. ||6||

ਲਖ ਚਉਰਾਸੀਹ ਫਿਰਦੇ ਰਹੇ; ਬਿਨੁ ਸਤਿਗੁਰ. ਮੁਕਤਿ ਨ ਹੋਈ ॥

lakh chauraaseeh firade rahe; bin satigur. mukat na hoee |

ਪੰਜਾਬੀ ਅਰਥ

ਪ੍ਰਾਣੀ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦੇ ਰਹਿੰਦੇ ਹਨ ਅਤੇ ਗੁਰਾਂ ਦੇ ਬਾਝੋਂ ਉਹ ਮੋਖਸ਼ ਨੂੰ ਪਰਾਪਤ ਨਹੀਂ ਹੁੰਦੇ।

English meaning

People continue wandering through the cycle of 8.4 million incarnations; without the True Guru, liberation is not obtained.

ਪੜਿ ਪੜਿ ਪੰਡਿਤ ਮੋਨੀ ਥਕੇ; ਦੂਜੈ ਭਾਇ ਪਤਿ ਖੋਈ ॥

parr parr panddit monee thake; doojai bhaae pat khoee |

ਪੰਜਾਬੀ ਅਰਥ

ਘਣਾ ਪੜ੍ਹਣ ਦੁਆਰਾ, ਪੰਡਤ ਤੇ ਚੁੱਪ ਰਹਿਣੇ ਬੰਦੇ ਹਾਰ-ਹੁਟ ਗਏ ਹਨ। ਦਵੈਤ-ਭਾਵ ਵਿੱਚ ਹੋਣ ਕਰ ਕੇ ਉਹ ਆਪਣੀ ਇੱਜ਼ਤ ਗੁਆ ਲੈਂਦੇ ਹਨ।

English meaning

Reading and studying, the Pandits and the silent sages have grown weary, but attached to the love of duality, they have lost their honor.

ਸਤਿਗੁਰਿ ਸਬਦੁ ਸੁਣਾਇਆ; ਬਿਨੁ ਸਚੇ. ਅਵਰੁ ਨ ਕੋਈ ॥੭॥

satigur sabad sunaaeaa; bin sache. avar na koee |7|

ਪੰਜਾਬੀ ਅਰਥ

ਸੱਚੇ ਗੁਰਾਂ ਨੇ ਮੈਨੂੰ ਉਪਦੇਸ਼ ਦਿੱਤਾ ਹੈ, "ਸੱਚੇ ਸਾਈਂ ਦੇ ਬਗੈਰ ਹੋਰ ਕੋਈ ਨਹੀਂ।"

English meaning

The True Guru teaches the Word of the Shabad; without the True One, there is no other at all. ||7||

ਜੋ ਸਚੈ ਲਾਏ. ਸੇ ਸਚਿ ਲਗੇ; ਨਿਤ ਸਚੀ ਕਾਰ ਕਰੰਨਿ ॥

jo sachai laae. se sach lage; nit sachee kaar karan |

ਪੰਜਾਬੀ ਅਰਥ

ਜਿਨ੍ਹਾਂ ਨੂੰ ਸਤਿਪੁਰਖ ਜੋੜਦਾ ਹੈ, ਉਹ ਸੱਚ ਨਾਲ ਜੁੜ ਜਾਂਦੇ ਹਨ ਅਤੇ ਸਦੀਵ ਹੀ ਦਰੁਸਤ ਕੰਮ ਕਰਦੇ ਹਨ।

English meaning

Those who are linked by the True One are linked to Truth. They always act in Truth.

ਤਿਨਾ ਨਿਜ ਘਰਿ ਵਾਸਾ ਪਾਇਆ; ਸਚੈ ਮਹਲਿ ਰਹੰਨਿ ॥

tinaa nij ghar vaasaa paaeaa; sachai mehal rahan |

ਪੰਜਾਬੀ ਅਰਥ

ਉਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦੇ ਹਨ ਅਤੇ ਮੰਦਰ ਅੰਦਰ ਵਸਦੇ ਹਨ।

English meaning

They attain their dwelling in the home of their own inner being, and they abide in the Mansion of Truth.

ਨਾਨਕ. ਭਗਤ ਸੁਖੀਏ ਸਦਾ; ਸਚੈ ਨਾਮਿ ਰਚੰਨਿ ॥੮॥੧੭॥੮॥੨੫॥

naanak. bhagat sukhee sadaa; sachai naam rachan |8|17|8|25|

ਪੰਜਾਬੀ ਅਰਥ

ਨਾਨਕ ਸੰਤ ਹਮੇਸ਼ਾਂ ਹੀ ਖੁਸ਼ ਵਿਚਰਦੇ ਹਨ। ਉਹ ਸਤਿਨਾਮ ਅੰਦਰ ਸਮਾ ਜਾਂਦੇ ਹਨ।

English meaning

O Nanak, the devotees are happy and peaceful forever. They are absorbed in the True Name. ||8||17||8||25||

ਸਿਰੀਰਾਗੁ ਮਹਲਾ ੫ ॥

sireeraag mahalaa 5 |

ਪੰਜਾਬੀ ਅਰਥ

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

English meaning

Siree Raag, Fifth Mehl:

ਜਾ ਕਉ ਮੁਸਕਲੁ ਅਤਿ ਬਣੈ; ਢੋਈ. ਕੋਇ ਨ ਦੇਇ ॥

jaa kau musakal at banai; dtoee. koe na dee |

ਪੰਜਾਬੀ ਅਰਥ

ਉਹ ਜਿਸ ਉਤੇ ਭਾਰੀ ਔਕੜ ਆ ਬਣਦੀ ਹੈ ਅਤੇ ਜਿਸ ਨੂੰ ਕੋਈ ਪਨਾਹ ਨਹੀਂ ਦਿੰਦਾ।

English meaning

When you are confronted with terrible hardships, and no one offers you any support,

ਲਾਗੂ ਹੋਏ ਦੁਸਮਨਾ; ਸਾਕ ਭਿ. ਭਜਿ ਖਲੇ ॥

laagoo hoe dusamanaa; saak bhi. bhaj khale |

ਪੰਜਾਬੀ ਅਰਥ

ਜਦ ਮਿਤ੍ਰ ਵੈਰੀ ਬਣ ਜਾਂਦੇ ਹਨ ਅਤੇ ਰਿਸ਼ਤੇਦਾਰ ਭੀ ਦੌੜ ਜਾਂਦੇ ਹਨ,

English meaning

when your friends turn into enemies, and even your relatives have deserted you,

ਸਭੋ ਭਜੈ ਆਸਰਾ; ਚੁਕੈ ਸਭੁ ਅਸਰਾਉ ॥

sabho bhajai aasaraa; chukai sabh asaraau |

ਪੰਜਾਬੀ ਅਰਥ

ਅਤੇ ਸਮੂਹ ਸਹਾਰਾ ਟੁੱਟ ਜਾਂਦਾ ਹੈ, ਤੇ ਸਾਰੀ ਮਦਦ ਖਤਮ ਹੋ ਜਾਂਦੀ ਹੈ।

English meaning

and when all support has given way, and all hope has been lost

ਚਿਤਿ ਆਵੈ ਓਸੁ ਪਾਰਬ੍ਰਹਮੁ; ਲਗੈ ਨ. ਤਤੀ ਵਾਉ ॥੧॥

chit aavai os paarabraham; lagai na. tatee vaau |1|

ਪੰਜਾਬੀ ਅਰਥ

ਜੇਕਰ ਤਦ ਉਹ ਸ਼ਰੋਮਣੀ ਸਾਹਿਬ ਨੂੰ ਯਾਦ ਕਰ ਲਵੇ ਤਾਂ ਉਸ ਨੂੰ ਗਰਮ ਹਵਾ ਭੀ ਨਹੀਂ ਛੂਹੇਗੀ।

English meaning

-if you then come to remember the Supreme Lord God, even the hot wind shall not touch you. ||1||

ਸਾਹਿਬੁ; ਨਿਤਾਣਿਆ ਕਾ ਤਾਣੁ ॥

saahib; nitaaniaa kaa taan |

ਪੰਜਾਬੀ ਅਰਥ

ਮਾਲਕ ਨਿਰਬਲਾਂ ਦਾ ਬਲ ਹੈ।

English meaning

Our Lord and Master is the Power of the powerless.

ਆਇ ਨ ਜਾਈ. ਥਿਰੁ ਸਦਾ; ਗੁਰਸਬਦੀ ਸਚੁ ਜਾਣੁ ॥੧॥ ਰਹਾਉ ॥

aae na jaaee. thir sadaa; gurasabadee sach jaan |1| rahaau |

ਪੰਜਾਬੀ ਅਰਥ

ਉਹ ਆਉਂਦਾ ਤੇ ਜਾਂਦਾ ਨਹੀਂ ਅਤੇ ਸਦੀਵੀ ਸਥਿਰ ਹੈ। ਗੁਰਾਂ ਦੇ ਸ਼ਬਦ ਦੁਆਰਾ ਉਸ ਨੂੰ ਸਤਿ ਸਮਝ। ਠਹਿਰਾਉ।

English meaning

He does not come or go; He is Eternal and Permanent. Through the Word of the Guru's Shabad, He is known as True. ||1||Pause||

ਜੇ ਕੋ ਹੋਵੈ ਦੁਬਲਾ; ਨੰਗ ਭੁਖ ਕੀ ਪੀਰ ॥

je ko hovai dubalaa; nang bhukh kee peer |

ਪੰਜਾਬੀ ਅਰਥ

ਜੇਕਰ ਕੋਈ ਜਣਾ ਕੰਗਾਲਤਾ ਅਤੇ ਭੁੱਖ ਦੋਖ ਦੀ ਪੀੜ ਕਰਕੇ ਨਿਰਬਲ ਹੋਵੇ,

English meaning

If you are weakened by the pains of hunger and poverty,

ਦਮੜਾ ਪਲੈ ਨਾ ਪਵੈ; ਨਾ ਕੋ ਦੇਵੈ ਧੀਰ ॥

damarraa palai naa pavai; naa ko devai dheer |

ਪੰਜਾਬੀ ਅਰਥ

ਅਤੇ ਜੇਕਰ ਉਸ ਦੀ ਜੇਬ ਵਿੱਚ ਕੋਈ ਰੁਪਿਆ ਪੈਸਾ ਨਾਂ ਹੋਵੇ ਅਤੇ ਉਸ ਨੂੰ ਕੋਈ ਭੀ ਧੀਰਜ ਦਲਾਸਾ ਨਾਂ ਦੇਵੇ,

English meaning

with no money in your pockets, and no one will give you any comfort,

ਸੁਆਰਥੁ ਸੁਆਉ. ਨ ਕੋ ਕਰੇ; ਨਾ ਕਿਛੁ ਹੋਵੈ ਕਾਜੁ ॥

suaarath suaau. na ko kare; naa kichh hovai kaaj |

ਪੰਜਾਬੀ ਅਰਥ

ਅਤੇ ਜੇਕਰ ਕੋਈ ਭੀ ਉਸ ਦਾ ਮਨੋਰਥ ਤੇ ਖਾਹਿਸ਼ ਪੂਰੀਆਂ ਨਾਂ ਕਰੇ ਤੇ ਉਸ ਦਾ ਕੋਈ ਕੰਮ ਨੇਪਰੇ ਨਾਂ ਚੜ੍ਹੇ।

English meaning

and no one will satisfy your hopes and desires, and none of your works is accomplished

ਚਿਤਿ ਆਵੈ ਓਸੁ ਪਾਰਬ੍ਰਹਮੁ; ਤਾ ਨਿਹਚਲੁ ਹੋਵੈ ਰਾਜੁ ॥੨॥

chit aavai os paarabraham; taa nihachal hovai raaj |2|

ਪੰਜਾਬੀ ਅਰਥ

ਅਤੇ ਜੇਕਰ ਉਹ ਆਪਣੇ ਦਿਲ ਵਿੱਚ, ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰ ਲਵੇ ਤਾਂ ਉਸਨੂੰ ਮੁਸਤਕਿਲ ਪਾਤਸ਼ਾਹੀ ਪ੍ਰਾਪਤ ਹੋਵੇਗੀ।

English meaning

-if you then come to remember the Supreme Lord God, you shall obtain the eternal kingdom. ||2||

ਜਾ ਕਉ ਚਿੰਤਾ ਬਹੁਤੁ ਬਹੁਤੁ; ਦੇਹੀ ਵਿਆਪੈ ਰੋਗੁ ॥

jaa kau chintaa bahut bahut; dehee viaapai rog |

ਪੰਜਾਬੀ ਅਰਥ

ਉਹ ਜੋ ਪਰਮ ਘਣੇ ਫਿਕਰ ਤੇ ਸਰੀਰ ਦੀ ਬੀਮਾਰੀ ਦਾ ਸਤਾਇਆ ਹੋਇਆ ਹੈ।

English meaning

When you are plagued by great and excessive anxiety, and diseases of the body;

ਗਿ੍ਰਸਤਿ ਕੁਟੰਬਿ ਪਲੇਟਿਆ; ਕਦੇ ਹਰਖੁ. ਕਦੇ ਸੋਗੁ ॥

grisat kuttanb palettiaa; kade harakh. kade sog |

ਪੰਜਾਬੀ ਅਰਥ

ਉਹ ਜੋ ਘਰ ਬਾਰ ਤੇ ਟੱਬਰ ਕਬੀਲੇ ਵਿੱਚ ਲਪੇਟਿਆ ਹੋਇਆ ਹੈ ਅਤੇ ਕਿਸੇ ਵੇਲੇ ਖੁਸ਼ੀ ਤੇ ਕਿਸੇ ਵੇਲੇ ਅਫਸੋਸ ਮਹਿਸੂਸ ਕਰਦਾ ਹੈ,

English meaning

when you are wrapped up in the attachments of household and family, sometimes feeling joy, and then other times sorrow;

ਗਉਣੁ ਕਰੇ ਚਹੁ ਕੁੰਟ ਕਾ; ਘੜੀ ਨ ਬੈਸਣੁ ਸੋਇ ॥

gaun kare chahu kuntt kaa; gharree na baisan soe |

ਪੰਜਾਬੀ ਅਰਥ

ਅਤੇ ਚੌਹੀਂ ਪਾਸੀਂ ਭਟਕਦਾ ਫਿਰਦਾ ਹੈ ਅਤੇ ਇਕ ਮੁਹਤ ਭਰ ਲਈ ਭੀ ਬੈਠ ਜਾ ਸੌ ਨਹੀਂ ਸਕਦਾ।

English meaning

when you are wandering around in all four directions, and you cannot sit or sleep even for a moment

ਚਿਤਿ ਆਵੈ ਓਸੁ ਪਾਰਬ੍ਰਹਮੁ; ਤਨੁ ਮਨੁ ਸੀਤਲੁ ਹੋਇ ॥੩॥

chit aavai os paarabraham; tan man seetal hoe |3|

ਪੰਜਾਬੀ ਅਰਥ

ਜੇਕਰ ਉਹ ਸ਼ੋਮਣੀ ਸਾਹਿਬ ਦਾ ਅਰਾਧਨ ਕਰੇ ਤਾਂ ਉਸ ਦੀ ਦੇਹਿ ਤੇ ਆਤਮਾ ਠੰਢੇ (ਸ਼ਾਂਤ) ਹੋ ਜਾਂਦੇ ਹਨ।

English meaning

-if you come to remember the Supreme Lord God, then your body and mind shall be cooled and soothed. ||3||

ਕਾਮਿ ਕਰੋਧਿ ਮੋਹਿ ਵਸਿ ਕੀਆ; ਕਿਰਪਨ ਲੋਭਿ ਪਿਆਰੁ ॥

kaam karodh mohi vas keea; kirapan lobh piaar |

ਪੰਜਾਬੀ ਅਰਥ

ਬੰਦਾ ਵਿਸ਼ੇ ਭੋਗ ਗੁੱਸੇ ਤੇ ਸੰਸਾਰੀ ਮਮਤਾ ਦੇ ਅਖਤਿਆਰ ਵਿੱਚ ਹੋਵੇ ਤੇ ਲਾਲਚ ਦੀ ਪ੍ਰੀਤ ਰਾਹੀਂ ਕੰਜੂਸ ਹੋ ਗਿਆ ਹੋਵੇ।

English meaning

When you are under the power of sexual desire, anger and worldly attachment, or a greedy miser in love with your wealth;

ਚਾਰੇ ਕਿਲਵਿਖ. ਉਨਿ ਅਘ ਕੀਏ; ਹੋਆ ਅਸੁਰ ਸੰਘਾਰੁ ॥

chaare kilavikh. un agh kee; hoaa asur sanghaar |

ਪੰਜਾਬੀ ਅਰਥ

ਉਸ ਨੇ ਚਾਰੋਂ ਹੀ ਬੱਜਰ ਪਾਪ ਤੇ ਹੋਰ ਕੁਕਰਮ ਕੀਤੇ ਹੋਣ ਤੇ ਮਾਰ ਸੁੱਟਣ ਲਈਂ ਉਹ ਰਾਖਸ਼ ਹੋਵੇ,

English meaning

if you have committed the four great sins and other mistakes; even if you are a murderous fiend

ਪੋਥੀ ਗੀਤ ਕਵਿਤ ਕਿਛੁ; ਕਦੇ. ਨ ਕਰਨਿ ਧਰਿਆ ॥

pothee geet kavit kichh; kade. na karan dhariaa |

ਪੰਜਾਬੀ ਅਰਥ

ਅਤੇ ਪਵਿੱਤਰ ਪੁਸਤਕਾਂ, ਭਜਨ ਤੇ ਕਵਿਤਾ ਵੱਲ ਉਸ ਨੇ ਕਦਾਚਿੱਤ ਆਪਣਾ ਕੰਨ ਹੀ ਨਾਂ ਕੀਤਾ ਹੋਵੇ।

English meaning

who has never taken the time to listen to sacred books, hymns and poetry

ਚਿਤਿ ਆਵੈ ਓਸੁ ਪਾਰਬ੍ਰਹਮੁ; ਤਾ ਨਿਮਖ ਸਿਮਰਤ ਤਰਿਆ ॥੪॥

chit aavai os paarabraham; taa nimakh simarat tariaa |4|

ਪੰਜਾਬੀ ਅਰਥ

ਜੋ ਉਹ ਸ਼੍ਰੋਮਣੀ ਸਾਹਿਬ ਨੂੰ ਚੇਤੇ ਕਰ ਲਵੇ ਤਦ ਉਸ ਨੂੰ ਇਕ ਮੁਹਤ ਭਰ ਲਈ ਅਰਾਧਨ ਨਾਲ ਉਹ ਪਾਰ ਉਤਰ ਜਾਂਦਾ ਹੈ।

English meaning

-if you then come to remember the Supreme Lord God, and contemplate Him, even for a moment, you shall be saved. ||4||

ਸਾਸਤ ਸਿੰਮਿ੍ਰਤਿ ਬੇਦ ਚਾਰਿ; ਮੁਖਾਗਰ ਬਿਚਰੇ ॥

saasat sinmrit bed chaar; mukhaagar bichare |

ਪੰਜਾਬੀ ਅਰਥ

ਭਾਵੇਂ ਪ੍ਰਾਣੀ ਫਲਸਫੇ ਦੇ (ਛੇ) ਗ੍ਰੰਥ, (ਸਤਾਈ) ਕਰਮਕਾਂਡੀ ਪੁਸਤਕਾਂ ਅਤੇ ਚਾਰੇ ਵੇਦ ਮੂੰਹ ਜਬਾਨੀ ਉਚਾਰਣ ਕਰੇ।

English meaning

People may recite by heart the Shaastras, the Simritees and the four Vedas;

ਤਪੇ ਤਪੀਸਰ ਜੋਗੀਆ; ਤੀਰਥਿ ਗਵਨੁ ਕਰੇ ॥

tape tapeesar jogeea; teerath gavan kare |

ਪੰਜਾਬੀ ਅਰਥ

ਭਾਵੇਂ ਉਹ ਪਸਚਾਤਾਪੀ, ਵੱਡਾ ਰਿਸ਼ੀ ਤੇ ਯੋਗੀ ਹੋਵੇ, ਤੇ ਯਾਤ੍ਰਾ-ਅਸਥਾਨਾਂ ਤੇ ਰਟਨ ਕਰੇ,

English meaning

they may be ascetics, great, self-disciplined Yogis; they may visit sacred shrines of pilgrimage

ਖਟੁ ਕਰਮਾ ਤੇ ਦੁਗੁਣੇ; ਪੂਜਾ ਕਰਤਾ. ਨਾਇ ॥

khatt karamaa te dugune; poojaa karataa. naae |

ਪੰਜਾਬੀ ਅਰਥ

ਅਤੇ ਭਾਵੇਂ ਉਹ ਛੇ ਸੰਸਕਾਰਾਂ ਨੂੰ ਦੂਹਰੀ ਵਾਰ ਕਰੇ ਅਤੇ ਨ੍ਰਾਂ ਕੇ ਉਪਾਸ਼ਨਾ ਕਰੇ।

English meaning

and perform the six ceremonial rituals, over and over again, performing worship services and ritual bathings.

ਰੰਗੁ. ਨ ਲਗੀ ਪਾਰਬ੍ਰਹਮ; ਤਾ ਸਰਪਰ ਨਰਕੇ ਜਾਇ ॥੫॥

rang. na lagee paarabraham; taa sarapar narake jaae |5|

ਪੰਜਾਬੀ ਅਰਥ

ਫਿਰ ਵੀ ਜੇਕਰ ਉਸ ਦੀ ਪ੍ਰੀਤ ਸ਼ਰੋਮਣੀ ਸਾਹਿਬ ਨਾਲ ਨਹੀਂ ਗੰਢੀ ਗਈ, ਤਦ, ਉਹ ਨਿਸਚਿਤ ਹੀ ਦੋਜਖ ਨੂੰ ਜਾਏਗਾ।

English meaning

Even so, if they have not embraced love for the Supreme Lord God, then they shall surely go to hell. ||5||

ਰਾਜ ਮਿਲਕ ਸਿਕਦਾਰੀਆ; ਰਸ ਭੋਗਣ ਬਿਸਥਾਰ ॥

raaj milak sikadaareea; ras bhogan bisathaar |

ਪੰਜਾਬੀ ਅਰਥ

ਭਾਵੇਂ ਆਦਮੀ ਕੋਲ ਬਾਦਸ਼ਾਹੀ, ਰਜਵਾੜਾ, ਸਰਦਾਰੀ ਅਤੇ ਘਨੇਰੇ ਸੁਆਦਿਸ਼ਟ ਅਨੰਦ ਹੋਣ।

English meaning

You may possess empires, vast estates, authority over others, and the enjoyment of myriads of pleasures;

ਬਾਗ ਸੁਹਾਵੇ ਸੋਹਣੇ; ਚਲੈ ਹੁਕਮੁ ਅਫਾਰ ॥

baag suhaave sohane; chalai hukam afaar |

ਪੰਜਾਬੀ ਅਰਥ

ਉਸ ਪਾਸ ਮਨੋਹਰ ਤੇ ਸੁੰਦਰ ਚਮਨ ਹੋਣ ਤੇ ਉਹ ਅਮੋੜ ਫੁਰਮਾਨ ਜਾਰੀ ਕਰੇ,

English meaning

you may have delightful and beautiful gardens, and issue unquestioned commands;

ਰੰਗ ਤਮਾਸੇ ਬਹੁ ਬਿਧੀ; ਚਾਇ ਲਗਿ ਰਹਿਆ ॥

rang tamaase bahu bidhee; chaae lag rahiaa |

ਪੰਜਾਬੀ ਅਰਥ

ਵੁਸ ਕੋਲ ਅਨੇਕਾਂ ਕਿਸਮਾਂ ਦੀਆਂ ਰੰਗ-ਰਲੀਆਂ ਤੇ ਦਿਲ ਬਹਿਲਾਵੇ ਹੋਣ, ਅਤੇ ਉਹ ਉਮੰਗ-ਭਰੀਆਂ ਮੌਜ-ਬਹਾਰਾ ਮਾਣਦਾ ਰਹਿੰਦਾ ਹੋਵੇ।

English meaning

you may have enjoyments and entertainments of all sorts and kinds, and continue to enjoy exciting pleasures

ਚਿਤਿ. ਨ ਆਇਓ ਪਾਰਬ੍ਰਹਮੁ; ਤਾ ਸਰਪ ਕੀ ਜੂਨਿ ਗਇਆ ॥੬॥

chit. na aaeo paarabraham; taa sarap kee joon geaa |6|

ਪੰਜਾਬੀ ਅਰਥ

ਫਿਰ ਵੀ ਜੇਕਰ ਉਹ ਸੱਚੇ ਸੁਆਮੀ ਦਾ ਸਿਮਰਨ ਨਹੀਂ ਕਰਦਾ, ਤਦ ਉਹ ਸੱਪ ਦੀਆਂ ਜੂਨੀਆਂ ਅੰਦਰ ਜਾਵੇਗਾ (ਜਨਮੇਗਾ)।

English meaning

-and yet, if you do not come to remember the Supreme Lord God, you shall be reincarnated as a snake. ||6||

ਬਹੁਤੁ ਧਨਾਢਿ ਅਚਾਰਵੰਤੁ; ਸੋਭਾ ਨਿਰਮਲ ਰੀਤਿ ॥

bahut dhanaadt achaaravant; sobhaa niramal reet |

ਪੰਜਾਬੀ ਅਰਥ

ਬੰਦਾ ਘਣਾ ਅਮੀਰ ਤੇ ਚੰਗੇ ਚਾਲ ਚਲਣ ਵਾਲਾ ਹੋਵੇ, ਅਤੇ ਉਸ ਦੀ ਬੇਦਾਗ ਸ਼ੁਹਰਤ ਤੇ ਜੀਵਨ ਰਹੁ-ਰੀਤੀ ਹੋਵੇ।

English meaning

You may possess vast riches, maintain virtuous conduct, have a spotless reputation and observe religious customs;

ਮਾਤ ਪਿਤਾ ਸੁਤ ਭਾਈਆ; ਸਾਜਨ ਸੰਗਿ ਪਰੀਤਿ ॥

maat pitaa sut bhaaeea; saajan sang pareet |

ਪੰਜਾਬੀ ਅਰਥ

ਉਸ ਦੀ ਆਪਣੀ ਅੰਮੜੀ, ਬਾਬਲ, ਪੁਤ੍ਰਾਂ ਵੀਰਾਂ ਅਤੇ ਮਿੱਤਰਾਂ ਨਾਲ ਮੁਹੱਬਤ ਹੋਵੇ,

English meaning

you may have the loving affections of mother, father, children, siblings and friends;

ਲਸਕਰ ਤਰਕਸਬੰਦ ਬੰਦ; ਜੀਉ ਜੀਉ. ਸਗਲੀ ਕੀਤ ॥

lasakar tarakasaband band; jeeo jeeo. sagalee keet |

ਪੰਜਾਬੀ ਅਰਥ

ਉਸ ਕੋਲਿ ਹਥਿਆਰ ਬੰਦ ਸੈਨਾ ਹੋਵੇ, ਅਤੇ ਸਾਰੇ ਉਸ ਨੂੰ ਸਲਾਮ ਕਰਦੇ ਤੇ ਨਿਮ੍ਰਿਤਾ ਨਾਲ ਜੀ ਆਇਆਂ ਆਖਦੇ ਹੋਣ।

English meaning

you may have armies well-equipped with weapons, and all may salute you with respect;