ਐਥੈ ਮਿਲਹਿ ਵਡਾਈਆ; ਦਰਗਹਿ ਪਾਵਹਿ ਥਾਉ ॥੩॥
aithai mileh vaddaaeea; darageh paaveh thaau |3|
ਪੰਜਾਬੀ ਅਰਥਤੈਨੂੰ ਏਥੇ ਮਾਣ-ਪ੍ਰਤਿਸ਼ਟਾ ਪਰਾਪਤ ਹੋਵੇਗੀ ਅਤੇ ਪਰਲੋਕ ਵਿੱਚ ਤੂੰ ਟਿਕਾਣਾ ਪਾ ਲਵੇਗਾ।
English meaningIn this world you shall be blessed with greatness, and in the Court of the Lord you shall find your place of rest. ||3||
ਕਰੇ ਕਰਾਏ ਆਪਿ ਪ੍ਰਭੁ; ਸਭੁ ਕਿਛੁ ਤਿਸ ਹੀ ਹਾਥਿ ॥
kare karaae aap prabh; sabh kichh tis hee haath |
ਪੰਜਾਬੀ ਅਰਥਸਾਹਿਬ ਆਪੇ ਹੀ ਕਰਦਾ ਤੇ ਕਰਾਉਂਦਾ ਹੈ। ਸਾਰਾ ਕੁਝ ਉਸ ਦੇ ਹੱਥ ਵਿੱਚ ਹੈ।
English meaningGod Himself acts, and causes others to act; everything is in His Hands.
ਮਾਰਿ ਆਪੇ ਜੀਵਾਲਦਾ; ਅੰਤਰਿ ਬਾਹਰਿ ਸਾਥਿ ॥
maar aape jeevaaladaa; antar baahar saath |
ਪੰਜਾਬੀ ਅਰਥਉਹ ਖ਼ੁਦ ਹੀ ਮਾਰਦਾ ਤੇ ਜਿਵਾਉਂਦਾ ਹੈ। ਅੰਦਰ ਤੇ ਬਾਹਰਵਾਰ ਉਹ ਪ੍ਰਾਣੀ ਦੇ ਨਾਲ ਹੈ।
English meaningHe Himself bestows life and death; He is with us, within and beyond.
ਨਾਨਕ. ਪ੍ਰਭ ਸਰਣਾਗਤੀ; ਸਰਬ ਘਟਾ ਕੇ ਨਾਥ ॥੪॥੧੫॥੮੫॥
naanak. prabh saranaagatee; sarab ghattaa ke naath |4|15|85|
ਪੰਜਾਬੀ ਅਰਥਨਾਨਕ ਨੇ ਸੁਆਮੀ ਦੀ ਸ਼ਰਨ ਸੰਭਾਲੀ ਹੈ, ਜੋ ਸਾਰੇ ਜੀਆਂ ਦਾ ਮਾਲਕ ਹੈ।
English meaningNanak seeks the Sanctuary of God, the Master of all hearts. ||4||15||85||
ਸਿਰੀਰਾਗੁ ਮਹਲਾ ੫ ॥
sireeraag mahalaa 5 |
ਪੰਜਾਬੀ ਅਰਥਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl:
ਸਰਣਿ ਪਏ ਪ੍ਰਭ ਆਪਣੇ; ਗੁਰੁ ਹੋਆ ਕਿਰਪਾਲੁ ॥
saran pe prabh aapane; gur hoaa kirapaal |
ਪੰਜਾਬੀ ਅਰਥਜਿਨ੍ਹਾਂ ਉਤੇ ਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਆਪਣੇ ਸਾਹਿਬ ਦੀ ਪਨਾਹ ਲੈਂਦੇ ਹਨ।
English meaningThe Guru is Merciful; we seek the Sanctuary of God.
ਸਤਗੁਰ ਕੈ ਉਪਦੇਸਿਐ; ਬਿਨਸੇ ਸਰਬ ਜੰਜਾਲ ॥
satagur kai upadesiai; binase sarab janjaal |
ਪੰਜਾਬੀ ਅਰਥਸੱਚੇ ਗੁਰਾਂ ਦੀ ਸਿਖਿਆ ਦੁਆਰਾ ਸਮੂਹ ਸੰਸਾਰੀ ਅਲਸੇਟੇ ਮੁੱਕ ਜਾਂਦੇ ਹਨ।
English meaningThrough the Teachings of the True Guru, all worldly entanglements are eliminated.
ਅੰਦਰੁ ਲਗਾ ਰਾਮ ਨਾਮਿ; ਅੰਮਿ੍ਰਤ ਨਦਰਿ ਨਿਹਾਲੁ ॥੧॥
andar lagaa raam naam; amrit nadar nihaal |1|
ਪੰਜਾਬੀ ਅਰਥਸਰਬ-ਵਿਆਪਕ ਸੁਆਮੀ ਦਾ ਨਾਮ ਮੇਰੇ ਹਿਰਦੇ ਵਿੱਚ ਖੁਭ ਗਿਆ ਹੈ ਅਤੇ ਉਸ ਦੀ ਆਬਿ-ਹਿਯਾਤੀ ਨਿਗ੍ਹਾ ਨੇ ਮੈਨੂੰ ਪਰਮ-ਪ੍ਰਸੰਨ ਕਰ ਦਿੱਤਾ ਹੈ।
English meaningThe Name of the Lord is firmly implanted within my mind; through His Ambrosial Glance of Grace, I am exalted and enraptured. ||1||
ਮਨ ਮੇਰੇ; ਸਤਿਗੁਰ ਸੇਵਾ ਸਾਰੁ ॥
man mere; satigur sevaa saar |
ਪੰਜਾਬੀ ਅਰਥਹੇ ਮੇਰੀ ਜਿੰਦੜੀਏ! ਤੂੰ ਸੱਚੇ ਗੁਰਾਂ ਦੀ ਟਹਿਲ ਸੇਵਾ ਸੰਭਾਲ।
English meaningO my mind, serve the True Guru.
ਕਰੇ ਦਇਆ ਪ੍ਰਭੁ ਆਪਣੀ; ਇਕ ਨਿਮਖ. ਨ ਮਨਹੁ ਵਿਸਾਰੁ ॥ ਰਹਾਉ ॥
kare deaa prabh aapanee; ik nimakh. na manahu visaar | rahaau |
ਪੰਜਾਬੀ ਅਰਥਆਪਣੇ ਚਿੱਤ ਅੰਦਰੋਂ ਸੁਆਮੀ ਨੂੰ ਇਕ ਮੁਹਤ ਭਰ ਲਈ ਭੀ ਨਾਂ ਭੁਲਾ। ਤਦ ਉਹ ਤੇਰੇ ਉਤੇ ਆਪਣੀ ਰਹਿਮਤ ਨਿਛਾਵਰ ਕਰੇਗਾ ਠਹਿਰਾਉ।
English meaningGod Himself grants His Grace; do not forget Him, even for an instant. ||Pause||
ਗੁਣ ਗੋਵਿੰਦ ਨਿਤ ਗਾਵੀਅਹਿ; ਅਵਗੁਣ ਕਟਣਹਾਰ ॥
gun govind nit gaaveeeh; avagun kattanahaar |
ਪੰਜਾਬੀ ਅਰਥਸਦੀਵ ਹੀ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰ, ਜੋ ਬਦੀਆਂ ਨੂੰ ਦੂਰ ਕਰਨ ਵਾਲਾ ਹੈ।
English meaningContinually sing the Glorious Praises of the Lord of the Universe, the Destroyer of demerits.
ਬਿਨੁ ਹਰਿ ਨਾਮ. ਨ ਸੁਖੁ ਹੋਇ; ਕਰਿ ਡਿਠੇ ਬਿਸਥਾਰ ॥
bin har naam. na sukh hoe; kar dditthe bisathaar |
ਪੰਜਾਬੀ ਅਰਥਰੱਬ ਦੇ ਨਾਮ ਦੇ ਬਾਝੋਂ ਠੰਢ-ਚੈਨ ਨਹੀਂ ਪੈਦੀ। ਕਈ ਅਡੰਬਰ ਰਚ ਕੇ ਮੈਂ ਇਹ ਸਾਬਤ ਕਰ ਲਿਆ ਹੈ।
English meaningWithout the Name of the Lord, there is no peace. Having tried all sorts of ostentatious displays, I have come to see this.
ਸਹਜੇ ਸਿਫਤੀ ਰਤਿਆ; ਭਵਜਲੁ ਉਤਰੇ ਪਾਰਿ ॥੨॥
sahaje sifatee ratiaa; bhavajal utare paar |2|
ਪੰਜਾਬੀ ਅਰਥਅਡੋਲਤਾ ਅੰਦਰ ਸੁਆਮੀ ਦੀ ਸਿਫ਼ਤ-ਸਨਾ ਨਾਲ ਰੰਗੇ ਜਾਣ ਦੁਆਰਾ, ਪ੍ਰਾਨੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ।
English meaningIntuitively imbued with His Praises, one is saved, crossing over the terrifying world-ocean. ||2||
ਤੀਰਥ ਵਰਤ ਲਖ ਸੰਜਮਾ; ਪਾਈਐ ਸਾਧੂ ਧੂਰਿ ॥
teerath varat lakh sanjamaa; paaeeai saadhoo dhoor |
ਪੰਜਾਬੀ ਅਰਥਲੱਖ ਯਾਤਰਾ, ਵਰਤਾ ਤੇ ਦਮਕਾ ਦਾ ਫਲ ਸੰਤਾਂ ਦੇ ਪੈਰਾਂ ਦੀ ਖ਼ਾਕ ਵਿਚੋਂ ਮਿਲ ਪੈਂਦਾ ਹੈ।
English meaningThe merits of pilgrimages, fasts and hundreds of thousands of techniques of austere self-discipline are found in the dust of the feet of the Holy.
ਲੂਕਿ ਕਮਾਵੈ ਕਿਸ ਤੇ; ਜਾ ਵੇਖੈ ਸਦਾ ਹਦੂਰਿ ॥
look kamaavai kis te; jaa vekhai sadaa hadoor |
ਪੰਜਾਬੀ ਅਰਥਤੂੰ ਆਪਣੇ ਮੰਦੇ ਅਮਲ ਕਿਸ ਕੋਲੋਂ ਛੁਪਾਉਂਦਾ ਹੈ, ਜਦ ਕਿ ਸਦੀਵੀ ਹਾਜ਼ਰ ਨਾਜ਼ਰ ਸਾਹਿਬ ਤੈਨੂੰ ਦੇਖ ਰਿਹਾ ਹੈ।
English meaningFrom whom are you trying to hide your actions? God sees all;
ਥਾਨ ਥਨੰਤਰਿ ਰਵਿ ਰਹਿਆ; ਪ੍ਰਭੁ ਮੇਰਾ ਭਰਪੂਰਿ ॥੩॥
thaan thanantar rav rahiaa; prabh meraa bharapoor |3|
ਪੰਜਾਬੀ ਅਰਥਮੇਰਾ ਪੂਰੀ ਤਰ੍ਹਾਂ ਲਬਾ-ਲਬ ਭਰਨ ਵਾਲਾ ਸੁਆਮੀ ਸਾਰੀਆਂ ਥਾਵਾਂ ਅੰਦਰ ਰਮ ਰਿਹਾ ਹੈ।
English meaningHe is Ever-present. My God is totally pervading all places and interspaces. ||3||
ਸਚੁ ਪਾਤਿਸਾਹੀ ਅਮਰੁ ਸਚੁ; ਸਚੇ ਸਚਾ ਥਾਨੁ ॥
sach paatisaahee amar sach; sache sachaa thaan |
ਪੰਜਾਬੀ ਅਰਥਸੱਚੀ ਹੈ ਉਸ ਦੀ ਬਾਦਸ਼ਾਹੀ, ਸੱਚਾ ਹੈ ਉਸ ਦਾ ਹੁਕਮ ਅਤੇ ਸਾਰਿਆਂ ਦਾ ਪਰਮ-ਸੱਚਾ ਹੈ ਉਸ ਦਾ ਅਸਥਾਨ।
English meaningTrue is His Empire, and True is His Command. True is His Seat of True Authority.
ਸਚੀ ਕੁਦਰਤਿ ਧਾਰੀਅਨੁ; ਸਚਿ ਸਿਰਜਿਓਨੁ ਜਹਾਨੁ ॥
sachee kudarat dhaareean; sach sirajion jahaan |
ਪੰਜਾਬੀ ਅਰਥਸੱਚੀ ਹੈ ਅਪਾਰ ਸ਼ਕਤੀ ਜੋ ਉਸ ਨੇ ਰਚੀ ਹੈ ਅਤੇ ਸੱਚਾ ਹੈ ਸੰਸਾਰ ਜੋ ਉਸ ਨੇ ਸਾਜਿਆ ਹੈ।
English meaningTrue is the Creative Power which He has created. True is the world which He has fashioned.
ਨਾਨਕ ਜਪੀਐ ਸਚੁ ਨਾਮੁ; ਹਉ ਸਦਾ ਸਦਾ ਕੁਰਬਾਨੁ ॥੪॥੧੬॥੮੬॥
naanak japeeai sach naam; hau sadaa sadaa kurabaan |4|16|86|
ਪੰਜਾਬੀ ਅਰਥਨਾਨਕ, ਸਤਿਨਾਮ ਦਾ ਉਚਾਰਨ ਕਰਠ, ਜਿਸ ਉਤੋਂ ਮੈਂ ਸਦੀਵ ਤੇ ਹਮੇਸ਼ਾਂ ਲਈ ਘੋਲੀ ਜਾਂਦਾ ਹਾਂ।
English meaningO Nanak, chant the True Name; I am forever and ever a sacrifice to Him. ||4||16||86||
ਸਿਰੀਰਾਗੁ ਮਹਲਾ ੫ ॥
sireeraag mahalaa 5 |
ਪੰਜਾਬੀ ਅਰਥਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl:
ਉਦਮੁ ਕਰਿ ਹਰਿ ਜਾਪਣਾ; ਵਡਭਾਗੀ ਧਨੁ ਖਾਟਿ ॥
audam kar har jaapanaa; vaddabhaagee dhan khaatt |
ਪੰਜਾਬੀ ਅਰਥਹੇ ਭਾਰੇ ਕਰਮਾਂ ਵਾਲਿਆਂ! ਤੂੰ ਉਪਰਾਲਾ ਕਰ, ਵਾਹਿਗੁਰੂ ਨੂੰ ਅਰਾਧ ਅਤੇ ਨਾਮ ਦੀ ਦੌਲਤ ਦੀ ਖੱਟੀ ਖੱਟ।
English meaningMake the effort, and chant the Lord's Name. O very fortunate ones, earn this wealth.
ਸੰਤਸੰਗਿ ਹਰਿ ਸਿਮਰਣਾ; ਮਲੁ ਜਨਮ ਜਨਮ ਕੀ ਕਾਟਿ ॥੧॥
santasang har simaranaa; mal janam janam kee kaatt |1|
ਪੰਜਾਬੀ ਅਰਥਸਾਧ-ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ ਅਤੇ ਆਪਣੇ ਅਨੇਕਾਂ ਜਨਮਾਂ ਦੀ ਗੰਦਗੀ ਨੂੰ ਲਾਹ ਸੁੱਟ।
English meaningIn the Society of the Saints, meditate in remembrance on the Lord, and wash off the filth of countless incarnations. ||1||
ਮਨ ਮੇਰੇ; ਰਾਮ ਨਾਮੁ ਜਪਿ ਜਾਪੁ ॥
man mere; raam naam jap jaap |
ਪੰਜਾਬੀ ਅਰਥਹੇ ਮੇਰੀ ਜਿੰਦੜੀਏ! ਵਿਆਪਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਅਖ਼ਤਿਆਰ ਕਰ।
English meaningO my mind, chant and meditate on the Name of the Lord.
ਮਨ ਇਛੇ ਫਲ ਭੁੰਚਿ ਤੂ; ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥
man ichhe fal bhunch too; sabh chookai sog santaap | rahaau |
ਪੰਜਾਬੀ ਅਰਥਤੂੰ ਆਪਣੇ ਚਿੱਤ-ਚਾਹੁੰਦੇ ਫਲ ਖਾਵੇਗੀ ਅਤੇ ਤੇਰਾ ਗ਼ਮ ਤੇ ਦੁਖੜੇ ਸਮੂਹ ਦੂਰ ਹੋ ਜਾਣਗੇ। ਠਹਿਰਾਉ।
English meaningEnjoy the fruits of your mind's desires; all suffering and sorrow shall depart. ||Pause||
ਜਿਸੁ ਕਾਰਣਿ ਤਨੁ ਧਾਰਿਆ; ਸੋ ਪ੍ਰਭੁ ਡਿਠਾ ਨਾਲਿ ॥
jis kaaran tan dhaariaa; so prabh dditthaa naal |
ਪੰਜਾਬੀ ਅਰਥਮੈਂ ਉਸ ਸੁਆਮੀ ਨੂੰ ਆਪਣੇ ਸਾਥ ਵੇਖ ਲਿਆ ਹੈ, ਜਿਸ ਨੂੰ ਭਾਲਣ ਦੇ ਲਈ ਮੈਂ ਇਹ ਦੇਹਿ ਅਖ਼ਤਿਆਰ ਕੀਤੀ ਸੀ।
English meaningFor His sake, you assumed this body; see God always with you.
ਜਲਿ ਥਲਿ ਮਹੀਅਲਿ ਪੂਰਿਆ; ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥
jal thal maheeal pooriaa; prabh aapanee nadar nihaal |2|
ਪੰਜਾਬੀ ਅਰਥਪਰਮਾਤਮਾ ਜੋ ਕਿ ਜਲ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਹਰ ਥਾਂ ਤੇ ਭਰਪੂਰ ਹੈ (ਸਭ ਨੂੰ) ਆਪਣੀ ਮਿਹਰ ਦੀ ਨਿਗਾਹ ਨਾਲ ਦੇਖਦਾ ਹੈ।
English meaningGod is pervading the water, the land and the sky; He sees all with His Glance of Grace. ||2||
ਮਨੁ ਤਨੁ ਨਿਰਮਲੁ ਹੋਇਆ; ਲਾਗੀ ਸਾਚੁ ਪਰੀਤਿ ॥
man tan niramal hoeaa; laagee saach pareet |
ਪੰਜਾਬੀ ਅਰਥਸੱਚੇ ਸੁਆਮੀ ਨਾਲ ਪਿਰਹੜੀ ਪਾਉਣ ਦੁਆਰਾ ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਂਦੇ ਹਨ।
English meaningThe mind and body become spotlessly pure, enshrining love for the True Lord.
ਚਰਣ ਭਜੇ ਪਾਰਬ੍ਰਹਮ ਕੇ; ਸਭਿ ਜਪ ਤਪ ਤਿਨ ਹੀ ਕੀਤਿ ॥੩॥
charan bhaje paarabraham ke; sabh jap tap tin hee keet |3|
ਪੰਜਾਬੀ ਅਰਥਜੋ ਉੱਚੇ ਸੁਆਮੀ ਦੇ ਪੈਰਾਂ ਦਾ ਧਿਆਨ ਧਰਦਾ ਹੈ, ਮਾਨੋ ਉਸ ਨੇ ਸਾਰੀਆਂ ਉਪਾਸ਼ਨਾ ਤੇ ਤਪੱਸਿਆ ਕਰ ਲਈਆਂ ਹਨ।
English meaningOne who dwells upon the Feet of the Supreme Lord God has truly performed all meditations and austerities. ||3||
ਰਤਨ ਜਵੇਹਰ ਮਾਣਿਕਾ; ਅੰਮਿ੍ਰਤੁ ਹਰਿ ਕਾ ਨਾਉ ॥
ratan javehar maanikaa; amrit har kaa naau |
ਪੰਜਾਬੀ ਅਰਥਵਾਹਿਗੁਰੂ ਦਾ ਨਾਮ ਆਬਿ-ਹਿਯਾਤ, ਹੀਰੇ, ਲਾਲ ਤੇ ਮੇਰੀ ਵੱਤ ਹੈ।
English meaningThe Ambrosial Name of the Lord is a Gem, a Jewel, a Pearl.
ਸੂਖ ਸਹਜ ਆਨੰਦ ਰਸ; ਜਨ ਨਾਨਕ. ਹਰਿ ਗੁਣ ਗਾਉ ॥੪॥੧੭॥੮੭॥
sookh sehaj aanand ras; jan naanak. har gun gaau |4|17|87|
ਪੰਜਾਬੀ ਅਰਥਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਹੇ ਨਫ਼ਰ ਨਾਨਕ! ਸਾਰੀਆਂ ਖ਼ੁਸ਼ੀਆਂ ਦਾ ਜੌਹਰ ਬੈਕੁੰਠੀ ਪਰਮ ਅਨੰਦ ਪਰਾਪਤ ਹੋ ਜਾਂਦਾ ਹੈ।
English meaningThe essence of intuitive peace and bliss is obtained, O servant Nanak, by singing the Glories of God. ||4||17||87||
ਸਿਰੀਰਾਗੁ ਮਹਲਾ ੫ ॥
sireeraag mahalaa 5 |
ਪੰਜਾਬੀ ਅਰਥਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl:
ਸੋਈ ਸਾਸਤੁ. ਸਉਣੁ ਸੋਇ; ਜਿਤੁ ਜਪੀਐ. ਹਰਿ ਨਾਉ ॥
soee saasat. saun soe; jit japeeai. har naau |
ਪੰਜਾਬੀ ਅਰਥਉਹੀ ਧਾਰਮਕ ਪੁਸਤਕ ਹੈ ਅਤੇ ਉਹ ਹੀ ਸੁੱਭ ਸ਼ਗਨ, ਜਿਸ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਜਾਵੇ।
English meaningThat is the essence of the scriptures, and that is a good omen, by which one comes to chant the Name of the Lord.
ਚਰਣ ਕਮਲ ਗੁਰਿ ਧਨੁ ਦੀਆ; ਮਿਲਿਆ ਨਿਥਾਵੇ ਥਾਉ ॥
charan kamal gur dhan deea; miliaa nithaave thaau |
ਪੰਜਾਬੀ ਅਰਥਗੁਰੂ ਨੇ ਮੈਨੂੰ ਸਾਹਿਬ ਦੇ ਕੰਵਲ ਰੂਪੀ ਪੈਰਾਂ ਦਾ ਖ਼ਜ਼ਾਨਾ ਦਿੱਤਾ ਹੈ ਅਤੇ ਮੈਂ ਟਿਕਾਣੇ-ਰਹਿਤ ਨੂੰ ਟਿਕਾਣਾ ਪਰਾਪਤ ਹੋ ਗਿਆ ਹੈ।
English meaningThe Guru has given me the Wealth of the Lotus Feet of the Lord, and I, without shelter, have now obtained Shelter.
ਸਾਚੀ ਪੂੰਜੀ ਸਚੁ ਸੰਜਮੋ; ਆਠ ਪਹਰ ਗੁਣ ਗਾਉ ॥
saachee poonjee sach sanjamo; aatth pehar gun gaau |
ਪੰਜਾਬੀ ਅਰਥਸੱਚੀ ਰਾਸ ਅਤੇ ਸੱਚੀ ਜੀਵਨ ਰਹਿਣੀ-ਬਹਿਣੀ ਅੱਠੇ ਪਹਿਰ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਹੀ ਹੈ।
English meaningThe True Capital, and the True Way of Life, comes by chanting His Glories, twenty-four hours a day.
ਕਰਿ ਕਿਰਪਾ ਪ੍ਰਭੁ ਭੇਟਿਆ; ਮਰਣੁ ਨ ਆਵਣੁ ਜਾਉ ॥੧॥
kar kirapaa prabh bhettiaa; maran na aavan jaau |1|
ਪੰਜਾਬੀ ਅਰਥਜਿਸ ਉਤੇ ਸਾਈਂ ਮਿਹਰ ਧਾਰਦਾ ਹੈ, ਉਹ ਉਸ ਨੂੰ ਮਿਲ ਪੈਦਾ ਹੈ। ਉਹ ਮੁੜ ਮਰਦਾ, ਆਉਂਦਾ ਤੇ ਜਾਂਦਾ ਨਹੀਂ।
English meaningGranting His Grace, God meets us, and we no longer die, or come or go in reincarnation. ||1||
ਮੇਰੇ ਮਨ. ਹਰਿ ਭਜੁ; ਸਦਾ ਇਕ ਰੰਗਿ ॥
mere man. har bhaj; sadaa ik rang |
ਪੰਜਾਬੀ ਅਰਥਹੇ ਮੇਰੀ ਜਿੰਦੜੀਏ! ਤੂੰ ਹਮੇਸ਼ਾਂ ਇਕ-ਚਿੱਤੀ ਪ੍ਰੀਤ ਨਾਲ ਵਾਹਿਗੁਰੂ ਦਾ ਚਿੰਤਨ ਕਰ।
English meaningO my mind, vibrate and meditate forever on the Lord, with single-minded love.
ਘਟ ਘਟ ਅੰਤਰਿ ਰਵਿ ਰਹਿਆ; ਸਦਾ ਸਹਾਈ ਸੰਗਿ ॥੧॥ ਰਹਾਉ ॥
ghatt ghatt antar rav rahiaa; sadaa sahaaee sang |1| rahaau |
ਪੰਜਾਬੀ ਅਰਥਤੇਰਾ ਮਦਦਗਾਰ ਜੋ ਹਰ ਦਿਲ ਅੰਦਰ ਵਿਆਪਕ ਹੈ, ਹਮੇਸ਼ਾਂ ਤੇਰੇ ਨਾਲ ਹੈ। ਠਹਿਰਾਉ।
English meaningHe is contained deep within each and every heart. He is always with you, as your Helper and Support. ||1||Pause||
ਸੁਖਾ ਕੀ ਮਿਤਿ. ਕਿਆ ਗਣੀ; ਜਾ ਸਿਮਰੀ ਗੋਵਿੰਦੁ ॥
sukhaa kee mit. kiaa ganee; jaa simaree govind |
ਪੰਜਾਬੀ ਅਰਥਮੈਂ ਉਸ ਖ਼ੁਸ਼ੀ ਦਾ ਕੀ ਅੰਦਾਜ਼ਾ ਲਾ ਸਕਦਾ ਹਾਂ, ਜਿਹੜੀ ਉਦੋਂ ਪੈਦਾ ਹੁੰਦੀ ਹੈ, ਜਦ ਮੈਂ ਸ੍ਰਿਸ਼ਟੀ ਦੇ ਸੁਆਮੀ ਦਾ ਅਰਾਧਨ ਕਰਦਾ ਹਾਂ?
English meaningHow can I measure the happiness of meditating on the Lord of the Universe?
ਜਿਨ ਚਾਖਿਆ ਸੇ ਤਿ੍ਰਪਤਾਸਿਆ; ਉਹ ਰਸੁ ਜਾਣੈ ਜਿੰਦੁ ॥
jin chaakhiaa se tripataasiaa; uh ras jaanai jind |
ਪੰਜਾਬੀ ਅਰਥਜੋ ਨਾਮ ਅੰਮ੍ਰਿਤ ਨੂੰ ਪਾਨ ਕਰਦਾ ਹੈ, ਉਹ ਧ੍ਰਾਪ ਜਾਂਦਾ ਹੈ। ਕੇਵਲ ਉਸ ਦੀ ਜਿੰਦੜੀ ਹੀ ਨਾਮ ਅੰਮ੍ਰਿਤ ਦੇ ਸੁਆਦ ਨੂੰ ਜਾਣਦੀ ਹੈ।
English meaningThose who taste it are satisfied and fulfilled; their souls know this Sublime Essence.