ਮਾਇਆ ਮੋਹ ਪਰੀਤਿ ਧਿ੍ਰਗੁ; ਸੁਖੀ. ਨ ਦੀਸੈ ਕੋਇ ॥੧॥ ਰਹਾਉ ॥
maaeaa moh pareet dhrig; sukhee. na deesai koe |1| rahaau |
ਪੰਜਾਬੀ ਅਰਥਧ੍ਰਿਕਾਰਯੋਗ ਹੈ ਧਨ-ਦੌਲਤ ਦੀ ਮੁਹੱਬਤ ਤੇ ਲਗਨ। ਇਸ ਨਾਲ ਕੋਈ ਭੀ ਸੁਖਾਲਾ ਨਜ਼ਰੀਂ ਨਹੀਂ ਪੈਦਾ। ਠਹਿਰਾਉ।
English meaningCursed is emotional attachment and love of Maya; no one is seen to be at peace. ||1||Pause||
ਦਾਨਾ ਦਾਤਾ ਸੀਲਵੰਤੁ; ਨਿਰਮਲੁ ਰੂਪੁ ਅਪਾਰੁ ॥
daanaa daataa seelavant; niramal roop apaar |
ਪੰਜਾਬੀ ਅਰਥਸਾਹਿਬ ਸਿਆਣਾ, ਉਦਾਰਚਿੱਤ, ਨਰਮ-ਦਿਲ, ਪਵਿੱਤਰ, ਸੁੰਦਰ ਅਤੇ ਬੇ-ਅੰਤ ਹੈ।
English meaningGod is Wise, Giving, Tender-hearted, Pure, Beautiful and Infinite.
ਸਖਾ ਸਹਾਈ ਅਤਿ ਵਡਾ; ਊਚਾ ਵਡਾ ਅਪਾਰੁ ॥
sakhaa sahaaee at vaddaa; aoochaa vaddaa apaar |
ਪੰਜਾਬੀ ਅਰਥਉਹ ਸਾਥੀ, ਸਹਾਇਕ, ਪਰਮ ਮਹਾਨ, ਬੁਲੰਦ ਵਿਸ਼ਾਲ ਅਤੇ ਹੱਦਬੰਨਾ-ਰਹਿਤ ਹੈ।
English meaningHe is our Companion and Helper, Supremely Great, Lofty and Utterly Infinite.
ਬਾਲਕੁ ਬਿਰਧਿ. ਨ ਜਾਣੀਐ; ਨਿਹਚਲੁ ਤਿਸੁ ਦਰਵਾਰੁ ॥
baalak biradh. na jaaneeai; nihachal tis daravaar |
ਪੰਜਾਬੀ ਅਰਥਉਹ ਬਾਲ ਜਾਂ ਬੁਢਾ ਨਹੀਂ ਜਾਣਿਆ ਜਾਂਦਾ। ਸਦੀਵੀ-ਸਥਿਰ ਹੈ ਉਸ ਦਾ ਦਰਗਾਹ।
English meaningHe is not known as young or old; His Court is Steady and Stable.
ਜੋ ਮੰਗੀਐ. ਸੋਈ ਪਾਈਐ; ਨਿਧਾਰਾ ਆਧਾਰੁ ॥੨॥
jo mangeeai. soee paaeeai; nidhaaraa aadhaar |2|
ਪੰਜਾਬੀ ਅਰਥਜੋ ਕੁਛ ਅਸੀਂ ਯਾਚਨਾ ਕਰਦੇ ਹਾਂ, ਉਹੀ ਉਸ ਤੋਂ ਪਰਾਪਤ ਕਰਦੇ ਹਾਂ। ਉਹ ਨਿਆਸਰਿਆਂ ਦਾ ਆਸਰਾ ਹੈ।
English meaningWhatever we seek from Him, we receive. He is the Support of the unsupported. ||2||
ਜਿਸੁ ਪੇਖਤ. ਕਿਲਵਿਖ ਹਿਰਹਿ; ਮਨਿ ਤਨਿ ਹੋਵੈ ਸਾਂਤਿ ॥
jis pekhat. kilavikh hireh; man tan hovai saant |
ਪੰਜਾਬੀ ਅਰਥਜਿਸ ਨੂੰ ਵੇਖਣ ਦੁਆਰਾ ਪਾਪ ਅਲੋਪ ਹੋ ਜਾਂਦੇ ਹਨ, ਆਤਮਾ ਤੇ ਦੇਹਿ ਸੀਤਲ ਹੋ ਜਾਂਦੇ ਹਨ,
English meaningSeeing Him, our evil inclinations vanish; mind and body become peaceful and tranquil.
ਇਕ ਮਨਿ ਏਕੁ ਧਿਆਈਐ; ਮਨ ਕੀ ਲਾਹਿ ਭਰਾਂਤਿ ॥
eik man ek dhiaaeeai; man kee laeh bharaant |
ਪੰਜਾਬੀ ਅਰਥਉਸ ਅਦੁੱਤੀ ਸਾਹਿਬ ਦਾ ਇਕ ਚਿੱਤ ਨਾਲ ਸਿਮਰਨ ਕਰਨ ਨਾਲ ਮਨੂਏ ਦੀ ਗ਼ਲਤਫ਼ਹਿਮੀ ਦੂਰ ਹੋ ਜਾਂਦੀ ਹੈ।
English meaningWith one-pointed mind, meditate on the One Lord, and the doubts of your mind will be dispelled.
ਗੁਣ ਨਿਧਾਨੁ ਨਵਤਨੁ ਸਦਾ; ਪੂਰਨ ਜਾ ਕੀ ਦਾਤਿ ॥
gun nidhaan navatan sadaa; pooran jaa kee daat |
ਪੰਜਾਬੀ ਅਰਥਉਹ ਚੰਗਿਆਈਆਂ ਦਾ ਖ਼ਜ਼ਾਨਾ ਹੈ ਅਤੇ ਸਦੀਵ ਹੀ ਨਵਾਨੁੱਕ ਹੈ ਉਸ ਦਾ ਸਰੀਰ ਤੇ ਮੁਕੰਮਲ ਹੈ ਉਸ ਦੀ ਬਖ਼ਸ਼ੀਸ਼।
English meaningHe is the Treasure of Excellence, the Ever-fresh Being. His Gift is Perfect and Complete.
ਸਦਾ ਸਦਾ ਆਰਾਧੀਐ; ਦਿਨੁ ਵਿਸਰਹੁ ਨਹੀ ਰਾਤਿ ॥੩॥
sadaa sadaa aaraadheeai; din visarahu nahee raat |3|
ਪੰਜਾਬੀ ਅਰਥਸਦੀਵ ਤੇ ਹਮੇਸ਼ਾਂ ਹੀ ਵਾਹਿਗੁਰੂ ਦਾ ਸਿਮਰਨ ਕਰ, ਦਿਨ ਤੇ ਰਾਤ ਉਸ ਨੂੰ ਨਾਂ ਭੁਲਾ।
English meaningForever and ever, worship and adore Him. Day and night, do not forget Him. ||3||
ਜਿਨ ਕਉ ਪੂਰਬਿ ਲਿਖਿਆ; ਤਿਨ ਕਾ ਸਖਾ ਗੋਵਿੰਦੁ ॥
jin kau poorab likhiaa; tin kaa sakhaa govind |
ਪੰਜਾਬੀ ਅਰਥਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਸ੍ਰਿਸ਼ਟੀ ਦਾ ਸੁਆਮੀ ਉਨ੍ਹਾਂ ਦਾ ਸਾਥੀ ਹੁੰਦਾ ਹੈ।
English meaningOne whose destiny is so pre-ordained, obtains the Lord of the Universe as his Companion.
ਤਨੁ ਮਨੁ ਧਨੁ ਅਰਪੀ ਸਭੋ; ਸਗਲ ਵਾਰੀਐ ਇਹ ਜਿੰਦੁ ॥
tan man dhan arapee sabho; sagal vaareeai ih jind |
ਪੰਜਾਬੀ ਅਰਥਉਸ ਨੂੰ ਮੈਂ ਆਪਣੀ ਦੇਹਿ, ਮਨ, ਦੌਲਤ ਤੇ ਸਭ ਕੁਝ ਸਮਰਪਨ ਕਰਦਾ ਹਾਂ ਅਤੇ ਇਹ ਆਪਣੀ ਜਿੰਦੜੀ (ਆਤਮਾ) ਭੀ ਸਮੂਹ ਉਸ ਤੋਂ ਕੁਰਬਾਨ ਕਰਦਾ ਹਾਂ।
English meaningI dedicate my body, mind, wealth and all to Him. I totally sacrifice my soul to Him.
ਦੇਖੈ ਸੁਣੈ ਹਦੂਰਿ ਸਦ; ਘਟਿ ਘਟਿ ਬ੍ਰਹਮੁ ਰਵਿੰਦੁ ॥
dekhai sunai hadoor sad; ghatt ghatt braham ravind |
ਪੰਜਾਬੀ ਅਰਥਵਿਆਪਕ ਵਾਹਿਗੁਰੂ ਨਿਤ ਹੀ ਵੇਖਦਾ, ਸ੍ਰਵਣ ਕਰਦਾ ਤੇ ਸਮੀਪ ਹੈ। ਉਹ ਹਰ ਦਿਲ ਅੰਦਰ ਰਮਿਆ ਹੋਇਆ ਹੈ।
English meaningSeeing and hearing, He is always close at hand. In each and every heart, God is pervading.
ਅਕਿਰਤਘਣਾ ਨੋ ਪਾਲਦਾ; ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥੮੩॥
akirataghanaa no paaladaa; prabh naanak sad bakhasind |4|13|83|
ਪੰਜਾਬੀ ਅਰਥਸੁਆਮੀ ਲਾਸ਼ੁਕਰਿਆਂ ਦੀ (ਭੀ) ਪਾਲਣਾ-ਪੋਸਣਾ ਕਰਦਾ ਹੈ। ਉਹ ਸਦੀਵ ਹੀ ਮਾਫੀ ਦੇਣਹਾਰ ਹੈ, ਹੇ ਨਾਨਕ!
English meaningEven the ungrateful ones are cherished by God. O Nanak, He is forever the Forgiver. ||4||13||83||
ਸਿਰੀਰਾਗੁ ਮਹਲਾ ੫ ॥
sireeraag mahalaa 5 |
ਪੰਜਾਬੀ ਅਰਥਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl:
ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ; ਰਖਿਆ ਸਹਜਿ ਸਵਾਰਿ ॥
man tan dhan jin prabh deea; rakhiaa sehaj savaar |
ਪੰਜਾਬੀ ਅਰਥਜਿਸ ਨੇ ਤੈਨੂੰ ਆਤਮਾ, ਦੇਹਿ ਤੇ ਦੌਲਤ ਬਖ਼ਸ਼ੇ ਹਨ ਅਤੇ ਤੈਨੂੰ ਕੁਦਰਤੀ ਤੌਰ ਤੇ ਆਰਾਸਤਾ ਕੀਤਾ ਹੈ,
English meaningThis mind, body and wealth were given by God, who naturally adorns us.
ਸਰਬ ਕਲਾ ਕਰਿ ਥਾਪਿਆ; ਅੰਤਰਿ ਜੋਤਿ ਅਪਾਰ ॥
sarab kalaa kar thaapiaa; antar jot apaar |
ਪੰਜਾਬੀ ਅਰਥਜਿਸ ਨੇ ਤੈਨੂੰ ਸਾਰੀ ਸਤਿਆ ਸਹਿਤ ਅਸਥਾਪਨ ਕੀਤਾ ਹੈ, ਅਤੇ ਤੇਰੀ ਅੰਦਰ ਆਪਣਾ ਅਨੰਤ ਨੂਰ ਫੂਕਿਆ ਹੈ।
English meaningHe has blessed us with all our energy, and infused His Infinite Light deep within us.
ਸਦਾ ਸਦਾ ਪ੍ਰਭੁ ਸਿਮਰੀਐ; ਅੰਤਰਿ ਰਖੁ ਉਰ ਧਾਰਿ ॥੧॥
sadaa sadaa prabh simareeai; antar rakh ur dhaar |1|
ਪੰਜਾਬੀ ਅਰਥਸਦੀਵ ਤੇ ਹਮੇਸ਼ਾਂ ਹੀ ਉਸ ਸੁਆਮੀ ਮਾਲਕ ਦਾ ਅਰਾਧਨ ਕਰ ਤੇ ਉਸ ਨੂੰ ਆਪਣੇ ਦਿਲ ਤੇ ਮਨ ਨਾਲ ਲਾਈ ਰੱਖ॥
English meaningForever and ever, meditate in remembrance on God; keep Him enshrined in your heart. ||1||
ਮੇਰੇ ਮਨ. ਹਰਿ ਬਿਨੁ; ਅਵਰੁ ਨ ਕੋਇ ॥
mere man. har bin; avar na koe |
ਪੰਜਾਬੀ ਅਰਥਹੇ ਮੇਰੀ ਜਿੰਦੜੀਏ! ਵਾਹਿਗੁਰੂ ਦੇ ਬਗ਼ੈਰ ਹੋਰ ਕੋਈ ਨਹੀਂ।
English meaningO my mind, without the Lord, there is no other at all.
ਪ੍ਰਭ ਸਰਣਾਈ ਸਦਾ ਰਹੁ; ਦੂਖੁ ਨ ਵਿਆਪੈ ਕੋਇ ॥੧॥ ਰਹਾਉ ॥
prabh saranaaee sadaa rahu; dookh na viaapai koe |1| rahaau |
ਪੰਜਾਬੀ ਅਰਥਸਦੀਵ ਹੀ ਸੁਆਮੀ ਦੀ ਪਨਾਹ ਵਿੱਚ ਵਿਚਰ ਅਤੇ ਤੈਨੂੰ ਕੋਈ ਅਪਦਾ ਨਹੀਂ ਵਾਪਰੇਗੀ। ਠਹਿਰਾਉ।
English meaningRemain in God's Sanctuary forever, and no suffering shall afflict you. ||1||Pause||
ਰਤਨ ਪਦਾਰਥ ਮਾਣਕਾ; ਸੁਇਨਾ ਰੁਪਾ ਖਾਕੁ ॥
ratan padaarath maanakaa; sueinaa rupaa khaak |
ਪੰਜਾਬੀ ਅਰਥਜਵੇਹਰ, ਧਨ-ਦੌਲਤ, ਮੋਤੀ, ਸੋਨਾ ਤੇ ਚਾਂਦੀ ਸਮੂਹ ਮਿੱਟੀ ਹਨ।
English meaningJewels, treasures, pearls, gold and silver-all these are just dust.
ਮਾਤ ਪਿਤਾ ਸੁਤ ਬੰਧਪਾ; ਕੂੜੇ ਸਭੇ ਸਾਕ ॥
maat pitaa sut bandhapaa; koorre sabhe saak |
ਪੰਜਾਬੀ ਅਰਥਅੰਮੜੀ, ਬਾਬਲ, ਪੁਤ੍ਰ ਤੇ ਸਾਕ-ਸੈਨ ਸਭ ਝੂਠੇ ਰਿਸ਼ਤੇਦਾਰ ਹਨ।
English meaningMother, father, children and relatives-all relations are false.
ਜਿਨਿ ਕੀਤਾ. ਤਿਸਹਿ ਨ ਜਾਣਈ; ਮਨਮੁਖ ਪਸੁ ਨਾਪਾਕ ॥੨॥
jin keetaa. tiseh na jaanee; manamukh pas naapaak |2|
ਪੰਜਾਬੀ ਅਰਥਕੁਮਾਰਗੀ ਤੇ ਅਪਵਿੱਤ੍ਰ ਪਸ਼ੂ ਉਸ ਨੂੰ ਨਹੀਂ ਸਮਝਦਾ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ।
English meaningThe self-willed manmukh is an insulting beast; he does not acknowledge the One who created him. ||2||
ਅੰਤਰਿ ਬਾਹਰਿ ਰਵਿ ਰਹਿਆ; ਤਿਸ ਨੋ ਜਾਣੈ ਦੂਰਿ ॥
antar baahar rav rahiaa; tis no jaanai door |
ਪੰਜਾਬੀ ਅਰਥਜੋ ਅੰਦਰ ਤੇ ਬਾਹਰ ਪਰੀ-ਪੂਰਨ ਹੈ, ਉਸ ਨੂੰ ਉਹ ਦੁਰੇਡੇ ਖ਼ਿਆਲ ਕਰਦਾ ਹੈ।
English meaningThe Lord is pervading within and beyond, and yet people think that He is far away.
ਤਿ੍ਰਸਨਾ ਲਾਗੀ ਰਚਿ ਰਹਿਆ; ਅੰਤਰਿ ਹਉਮੈ ਕੂਰਿ ॥
trisanaa laagee rach rahiaa; antar haumai koor |
ਪੰਜਾਬੀ ਅਰਥਖ਼ਾਹਿਸ਼ ਉਸ ਦੀ ਚਿਮੜੀ ਹੋਈ ਹੈ ਅਤੇ ਉਸ ਦਾ ਦਿਲ ਹੰਕਾਰ ਤੇ ਝੂਠ ਅੰਦਰ ਖਚਤ ਹੈ।
English meaningThey are engrossed in clinging desires; within their hearts there is ego and falsehood.
ਭਗਤੀ ਨਾਮ ਵਿਹੂਣਿਆ; ਆਵਹਿ ਵੰਞਹਿ ਪੂਰ ॥੩॥
bhagatee naam vihooniaa; aaveh vanyeh poor |3|
ਪੰਜਾਬੀ ਅਰਥਵਾਹਿਗੁਰੂ ਦੇ ਅਨੁਰਾਗਾਂ ਤੇ ਨਾਮ ਤੋਂ ਸਖਣੇ ਪ੍ਰਾਣੀਆਂ ਦੇ ਇਕੱਠ ਆਉਂਦੇ ਤੇ ਜਾਂਦੇ ਰਹਿੰਦੇ ਹਨ।
English meaningWithout devotion to the Naam, crowds of people come and go. ||3||
ਰਾਖਿ ਲੇਹੁ ਪ੍ਰਭੁ ਕਰਣਹਾਰ; ਜੀਅ ਜੰਤ ਕਰਿ ਦਇਆ ॥
raakh lehu prabh karanahaar; jeea jant kar deaa |
ਪੰਜਾਬੀ ਅਰਥਹੇ ਸਾਹਿਬ ਸਿਰਜਣਹਾਰ! ਮਇਆ ਧਾਰ ਕੇ ਇਨਸਾਨ ਤੇ ਹੋਰ ਜੀਵਾਂ ਦੀ ਰਖਿਆ ਕਰ।
English meaningPlease preserve Your beings and creatures, God; O Creator Lord, please be merciful!
ਬਿਨੁ ਪ੍ਰਭ. ਕੋਇ ਨ ਰਖਨਹਾਰੁ; ਮਹਾ ਬਿਕਟ ਜਮ ਭਇਆ ॥
bin prabh. koe na rakhanahaar; mahaa bikatt jam bheaa |
ਪੰਜਾਬੀ ਅਰਥਸਾਹਿਬ ਦੇ ਬਗ਼ੈਰ ਹੋਰ ਕੋਈ ਬਚਾਉਣ ਵਾਲਾ ਨਹੀਂ। ਮੌਤ ਦਾ ਦੂਤ ਨਿਹਾਇਤ ਹੀ ਜਾਲਮ ਹੋ ਗਿਆ ਹੈ।
English meaningWithout God, there is no saving grace. The Messenger of Death is cruel and unfeeling.
ਨਾਨਕ. ਨਾਮੁ ਨ ਵੀਸਰਉ; ਕਰਿ ਅਪੁਨੀ ਹਰਿ ਮਇਆ ॥੪॥੧੪॥੮੪॥
naanak. naam na veesrau; kar apunee har meaa |4|14|84|
ਪੰਜਾਬੀ ਅਰਥਨਾਨਕ, ਆਪਣੀ ਰਹਿਮਤ ਮੇਰੇ ਉਤੇ ਧਾਰ, ਹੈ ਵਾਹਿਗੁਰੂ! ਤਾਂ ਜੋ ਮੈਨੂੰ ਤੇਰਾ ਨਾਮ ਨਾਂ ਭੁੱਲੇ।
English meaningO Nanak, may I never forget the Naam! Please bless me with Your Mercy, Lord! ||4||14||84||
ਸਿਰੀਰਾਗੁ ਮਹਲਾ ੫ ॥
sireeraag mahalaa 5 |
ਪੰਜਾਬੀ ਅਰਥਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl:
ਮੇਰਾ ਤਨੁ ਅਰੁ ਧਨੁ ਮੇਰਾ; ਰਾਜ ਰੂਪ ਮੈ ਦੇਸੁ ॥
meraa tan ar dhan meraa; raaj roop mai des |
ਪੰਜਾਬੀ ਅਰਥਇਨਸਾਨ ਆਖਦਾ ਹੈ ਮੇਰੀ ਸੁੰਦਰ ਦੇਹਿ ਹੈ, ਦੌਲਤ ਮੇਰੀ ਹੈ ਅਤ ਹਕੂਮਤ ਤੇ ਮੁਲਕ ਮੇਰੇ ਹੀ ਹਨ।
English meaning"My body and my wealth; my ruling power, my beautiful form and country-mine!"
ਸੁਤ ਦਾਰਾ ਬਨਿਤਾ ਅਨੇਕ; ਬਹੁਤੁ ਰੰਗ ਅਰੁ ਵੇਸ ॥
sut daaraa banitaa anek; bahut rang ar ves |
ਪੰਜਾਬੀ ਅਰਥਉਸ ਦੀ ਪੁਤ੍ਰ, ਪਤਨੀ ਅਤੇ ਘਨੇਰੀਆਂ ਮਾਸ਼ੂਕਾਂ ਹੋਣ ਅਤੇ ਉਹ ਬੇਅੰਤ ਰੰਗ ਰਲੀਆਂ ਅਤੇ ਪੁਸ਼ਾਕਾਂ ਦਾ ਅਨੰਦ ਮਾਣਦਾ ਹੋਵੇ।
English meaningYou may have children, a wife and many mistresses; you may enjoy all sorts of pleasures and fine clothes.
ਹਰਿ ਨਾਮੁ. ਰਿਦੈ ਨ ਵਸਈ; ਕਾਰਜਿ ਕਿਤੈ ਨ ਲੇਖਿ ॥੧॥
har naam. ridai na vasee; kaaraj kitai na lekh |1|
ਪੰਜਾਬੀ ਅਰਥਜੇਕਰ ਰੱਬ ਦਾ ਨਾਮ ਉਸ ਦੇ ਅੰਤ-ਆਤਮੇ ਨਹੀਂ ਵੱਸਦਾ, ਤਾਂ ਉਹ ਕਿਸੇ ਕੰਮ ਤੇ ਹਿਸਾਬ ਵਿੱਚ ਨਹੀਂ।
English meaningAnd yet, if the Name of the Lord does not abide within the heart, none of it has any use or value. ||1||
ਮੇਰੇ ਮਨ; ਹਰਿ ਹਰਿ ਨਾਮੁ ਧਿਆਇ ॥
mere man; har har naam dhiaae |
ਪੰਜਾਬੀ ਅਰਥਹੇ ਮੇਰੀ ਜਿੰਦੜੀਏ, ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰ।
English meaningO my mind, meditate on the Name of the Lord, Har, Har.
ਕਰਿ ਸੰਗਤਿ ਨਿਤ ਸਾਧ ਕੀ; ਗੁਰ ਚਰਣੀ ਚਿਤੁ ਲਾਇ ॥੧॥ ਰਹਾਉ ॥
kar sangat nit saadh kee; gur charanee chit laae |1| rahaau |
ਪੰਜਾਬੀ ਅਰਥਹਮੇਸ਼ਾਂ ਹੀ ਸੰਤਾਂ ਦੀ ਸੰਗਤ ਨਾਲ ਮੇਲ-ਮਿਲਾਪ ਕਰ ਅਤੇ ਗੁਰਾਂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜ। ਠਹਿਰਾਉ।
English meaningAlways keep the Company of the Holy, and focus your consciousness on the Feet of the Guru. ||1||Pause||
ਨਾਮੁ ਨਿਧਾਨੁ ਧਿਆਈਐ; ਮਸਤਕਿ ਹੋਵੈ ਭਾਗੁ ॥
naam nidhaan dhiaaeeai; masatak hovai bhaag |
ਪੰਜਾਬੀ ਅਰਥਜੇਕਰ ਚੰਗੀ ਕਿਸਮਤ ਮੱਥੇ ਉਤੇ ਲਿਖੀ ਹੋਵੇ, ਕੇਵਲ ਤਾਂ ਹੀ ਆਦਮੀ ਨਾਮ ਦੇ ਖ਼ਜ਼ਾਨੇ ਦਾ ਸਿਮਰਨ ਕਰਦਾ ਹੈ।
English meaningThose who have such blessed destiny written on their foreheads meditate on the Treasure of the Naam.
ਕਾਰਜ ਸਭਿ ਸਵਾਰੀਅਹਿ; ਗੁਰ ਕੀ ਚਰਣੀ ਲਾਗੁ ॥
kaaraj sabh savaareeeh; gur kee charanee laag |
ਪੰਜਾਬੀ ਅਰਥਗੁਰਾਂ ਦੇ ਪੈਰਾਂ ਨਾਲ ਜੁੜਣ ਦੁਆਰਾ ਸਾਰੇ ਕੰਮ ਰਾਸ ਹੋ ਜਾਂਦੇ ਹਨ।
English meaningAll their affairs are brought to fruition, holding onto the Guru's Feet.
ਹਉਮੈ ਰੋਗੁ ਭ੍ਰਮੁ ਕਟੀਐ; ਨਾ ਆਵੈ ਨਾ ਜਾਗੁ ॥੨॥
haumai rog bhram katteeai; naa aavai naa jaag |2|
ਪੰਜਾਬੀ ਅਰਥਇਸ ਤਰ੍ਹਾਂ ਹੰਕਾਰ ਦੀ ਬੀਮਾਰੀ ਤੇਸ ਸੰਦੇਹ ਰਫ਼ਾ ਹੋ ਜਾਂਦੇ ਹਨ ਅਤੇ ਪ੍ਰਾਣੀ ਨਾਂ ਆਉਂਦਾ ਤੇ ਨਾਂ ਹੀ ਜਾਂਦਾ ਹੈ।
English meaningThe diseases of ego and doubt are cast out; they shall not come and go in reincarnation. ||2||
ਕਰਿ ਸੰਗਤਿ ਤੂ ਸਾਧ ਕੀ; ਅਠਸਠਿ ਤੀਰਥ ਨਾਉ ॥
kar sangat too saadh kee; atthasatth teerath naau |
ਪੰਜਾਬੀ ਅਰਥਸੰਤ ਸਮਾਗਮ ਅੰਦਰ ਜੁੜ ਅਤੇ ਉਸ ਨੂੰ ਆਪਣਾ ਅਠਾਹਟ ਯਾਤਰਾ ਅਸਥਾਨਾਂ ਦਾ ਇਸ਼ਨਾਨ ਜਾਣ।
English meaningLet the Saadh Sangat, the Company of the Holy, be your cleansing baths at the sixty-eight sacred shrines of pilgrimage.
ਜੀਉ ਪ੍ਰਾਣ ਮਨੁ ਤਨੁ ਹਰੇ; ਸਾਚਾ ਏਹੁ ਸੁਆਉ ॥
jeeo praan man tan hare; saachaa ehu suaau |
ਪੰਜਾਬੀ ਅਰਥਇਸ ਤਰ੍ਹਾਂ ਤੇਰੀ ਆਤਮਾ, ਜਿੰਦ-ਜਾਨ, ਮਨੂਆ ਤੇ ਦੇਹਿ ਹਰੇ-ਭਰੇ ਹੋ ਜਾਣਗੇ ਅਤੇ ਇਹੀ ਜਿੰਦਗੀ ਦਾ ਸੱਚਾ ਮਨੋਰਥ ਹੈ।
English meaningYour soul, breath of life, mind and body shall blossom forth in lush profusion; this is the true purpose of life.