ਸਿਰੀਰਾਗੁ ਮਹਲਾ ੫ ॥
sireeraag mahalaa 5 |
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siree Raag, Fifth Mehl:
Read the complete Shabad with available meanings.
ਸਿਰੀਰਾਗੁ ਮਹਲਾ ੫ ॥
sireeraag mahalaa 5 |
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siree Raag, Fifth Mehl:
ਪ੍ਰੀਤਿ ਲਗੀ. ਤਿਸੁ ਸਚ ਸਿਉ; ਮਰੈ ਨ ਆਵੈ ਜਾਇ ॥
preet lagee. tis sach siau; marai na aavai jaae |
ਮੇਰਾ ਉਸ ਸੱਚੇ ਸਾਹਿਬ ਨਾਲ ਪਿਆਰ ਪੈ ਗਿਆ ਹੈ। ਉਹ ਮਰਦਾ, ਆਉਂਦਾ ਤੇ ਜਾਂਦਾ ਨਹੀਂ।
I have fallen in love with the True Lord. He does not die, He does not come and go.
ਨਾ ਵੇਛੋੜਿਆ. ਵਿਛੁੜੈ; ਸਭ ਮਹਿ ਰਹਿਆ ਸਮਾਇ ॥
naa vechhorriaa. vichhurrai; sabh meh rahiaa samaae |
ਜੁਦਾ ਕੀਤਿਆਂ ਉਹ ਜੁਦਾ ਨਹੀਂ ਹੁੰਦਾ ਅਤੇ ਸਾਰਿਆਂ ਅੰਦਰ ਰਮ ਰਿਹਾ ਹੈ।
In separation, He is not separated from us; He is pervading and permeating amongst all.
ਦੀਨ ਦਰਦ ਦੁਖ ਭੰਜਨਾ; ਸੇਵਕ ਕੈ ਸਤ ਭਾਇ ॥
deen darad dukh bhanjanaa; sevak kai sat bhaae |
ਮਸਕੀਨ ਦੀ ਉਹ ਪੀੜ ਤੇ ਅਪਣਾ ਹਰਨਹਾਰ ਹੈ ਅਤੇ ਆਪਣੇ ਗੋਲੇ ਨਾਲ ਉਹ ਸੱਚੀ ਪ੍ਰੀਤ ਕਰਦਾ ਹੈ।
He is the Destroyer of the pain and suffering of the meek. He bears True Love for His servants.
ਅਚਰਜ ਰੂਪੁ ਨਿਰੰਜਨੋ; ਗੁਰਿ ਮੇਲਾਇਆ ਮਾਇ ॥੧॥
acharaj roop niranjano; gur melaaeaa maae |1|
ਅਸਚਰਜ ਹੈ ਸਰੂਪ ਮਾਇਆ ਤੋਂ ਰਹਿਤ (ਪਵਿੱਤਰ) ਪੁਰਸ਼ ਦਾ, ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ, ਹੇ ਮੇਰੀ ਮਾਤਾ!
Wondrous is the Form of the Immaculate One. Through the Guru, I have met Him, O my mother! ||1||
ਭਾਈ ਰੇ; ਮੀਤੁ ਕਰਹੁ ਪ੍ਰਭੁ ਸੋਇ ॥
bhaaee re; meet karahu prabh soe |
ਹੇ ਵੀਰ! ਉਸ ਠਾਕੁਰ ਨੂੰ ਆਪਣਾ ਮਿੱਤ੍ਰ ਬਣਾ।
O Siblings of Destiny, make God your Friend.
ਮਾਇਆ ਮੋਹ ਪਰੀਤਿ ਧਿ੍ਰਗੁ; ਸੁਖੀ. ਨ ਦੀਸੈ ਕੋਇ ॥੧॥ ਰਹਾਉ ॥
maaeaa moh pareet dhrig; sukhee. na deesai koe |1| rahaau |
ਧ੍ਰਿਕਾਰਯੋਗ ਹੈ ਧਨ-ਦੌਲਤ ਦੀ ਮੁਹੱਬਤ ਤੇ ਲਗਨ। ਇਸ ਨਾਲ ਕੋਈ ਭੀ ਸੁਖਾਲਾ ਨਜ਼ਰੀਂ ਨਹੀਂ ਪੈਦਾ। ਠਹਿਰਾਉ।
Cursed is emotional attachment and love of Maya; no one is seen to be at peace. ||1||Pause||
ਦਾਨਾ ਦਾਤਾ ਸੀਲਵੰਤੁ; ਨਿਰਮਲੁ ਰੂਪੁ ਅਪਾਰੁ ॥
daanaa daataa seelavant; niramal roop apaar |
ਸਾਹਿਬ ਸਿਆਣਾ, ਉਦਾਰਚਿੱਤ, ਨਰਮ-ਦਿਲ, ਪਵਿੱਤਰ, ਸੁੰਦਰ ਅਤੇ ਬੇ-ਅੰਤ ਹੈ।
God is Wise, Giving, Tender-hearted, Pure, Beautiful and Infinite.
ਸਖਾ ਸਹਾਈ ਅਤਿ ਵਡਾ; ਊਚਾ ਵਡਾ ਅਪਾਰੁ ॥
sakhaa sahaaee at vaddaa; aoochaa vaddaa apaar |
ਉਹ ਸਾਥੀ, ਸਹਾਇਕ, ਪਰਮ ਮਹਾਨ, ਬੁਲੰਦ ਵਿਸ਼ਾਲ ਅਤੇ ਹੱਦਬੰਨਾ-ਰਹਿਤ ਹੈ।
He is our Companion and Helper, Supremely Great, Lofty and Utterly Infinite.
ਬਾਲਕੁ ਬਿਰਧਿ. ਨ ਜਾਣੀਐ; ਨਿਹਚਲੁ ਤਿਸੁ ਦਰਵਾਰੁ ॥
baalak biradh. na jaaneeai; nihachal tis daravaar |
ਉਹ ਬਾਲ ਜਾਂ ਬੁਢਾ ਨਹੀਂ ਜਾਣਿਆ ਜਾਂਦਾ। ਸਦੀਵੀ-ਸਥਿਰ ਹੈ ਉਸ ਦਾ ਦਰਗਾਹ।
He is not known as young or old; His Court is Steady and Stable.
ਜੋ ਮੰਗੀਐ. ਸੋਈ ਪਾਈਐ; ਨਿਧਾਰਾ ਆਧਾਰੁ ॥੨॥
jo mangeeai. soee paaeeai; nidhaaraa aadhaar |2|
ਜੋ ਕੁਛ ਅਸੀਂ ਯਾਚਨਾ ਕਰਦੇ ਹਾਂ, ਉਹੀ ਉਸ ਤੋਂ ਪਰਾਪਤ ਕਰਦੇ ਹਾਂ। ਉਹ ਨਿਆਸਰਿਆਂ ਦਾ ਆਸਰਾ ਹੈ।
Whatever we seek from Him, we receive. He is the Support of the unsupported. ||2||
ਜਿਸੁ ਪੇਖਤ. ਕਿਲਵਿਖ ਹਿਰਹਿ; ਮਨਿ ਤਨਿ ਹੋਵੈ ਸਾਂਤਿ ॥
jis pekhat. kilavikh hireh; man tan hovai saant |
ਜਿਸ ਨੂੰ ਵੇਖਣ ਦੁਆਰਾ ਪਾਪ ਅਲੋਪ ਹੋ ਜਾਂਦੇ ਹਨ, ਆਤਮਾ ਤੇ ਦੇਹਿ ਸੀਤਲ ਹੋ ਜਾਂਦੇ ਹਨ,
Seeing Him, our evil inclinations vanish; mind and body become peaceful and tranquil.
ਇਕ ਮਨਿ ਏਕੁ ਧਿਆਈਐ; ਮਨ ਕੀ ਲਾਹਿ ਭਰਾਂਤਿ ॥
eik man ek dhiaaeeai; man kee laeh bharaant |
ਉਸ ਅਦੁੱਤੀ ਸਾਹਿਬ ਦਾ ਇਕ ਚਿੱਤ ਨਾਲ ਸਿਮਰਨ ਕਰਨ ਨਾਲ ਮਨੂਏ ਦੀ ਗ਼ਲਤਫ਼ਹਿਮੀ ਦੂਰ ਹੋ ਜਾਂਦੀ ਹੈ।
With one-pointed mind, meditate on the One Lord, and the doubts of your mind will be dispelled.
ਗੁਣ ਨਿਧਾਨੁ ਨਵਤਨੁ ਸਦਾ; ਪੂਰਨ ਜਾ ਕੀ ਦਾਤਿ ॥
gun nidhaan navatan sadaa; pooran jaa kee daat |
ਉਹ ਚੰਗਿਆਈਆਂ ਦਾ ਖ਼ਜ਼ਾਨਾ ਹੈ ਅਤੇ ਸਦੀਵ ਹੀ ਨਵਾਨੁੱਕ ਹੈ ਉਸ ਦਾ ਸਰੀਰ ਤੇ ਮੁਕੰਮਲ ਹੈ ਉਸ ਦੀ ਬਖ਼ਸ਼ੀਸ਼।
He is the Treasure of Excellence, the Ever-fresh Being. His Gift is Perfect and Complete.
ਸਦਾ ਸਦਾ ਆਰਾਧੀਐ; ਦਿਨੁ ਵਿਸਰਹੁ ਨਹੀ ਰਾਤਿ ॥੩॥
sadaa sadaa aaraadheeai; din visarahu nahee raat |3|
ਸਦੀਵ ਤੇ ਹਮੇਸ਼ਾਂ ਹੀ ਵਾਹਿਗੁਰੂ ਦਾ ਸਿਮਰਨ ਕਰ, ਦਿਨ ਤੇ ਰਾਤ ਉਸ ਨੂੰ ਨਾਂ ਭੁਲਾ।
Forever and ever, worship and adore Him. Day and night, do not forget Him. ||3||
ਜਿਨ ਕਉ ਪੂਰਬਿ ਲਿਖਿਆ; ਤਿਨ ਕਾ ਸਖਾ ਗੋਵਿੰਦੁ ॥
jin kau poorab likhiaa; tin kaa sakhaa govind |
ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਸ੍ਰਿਸ਼ਟੀ ਦਾ ਸੁਆਮੀ ਉਨ੍ਹਾਂ ਦਾ ਸਾਥੀ ਹੁੰਦਾ ਹੈ।
One whose destiny is so pre-ordained, obtains the Lord of the Universe as his Companion.
ਤਨੁ ਮਨੁ ਧਨੁ ਅਰਪੀ ਸਭੋ; ਸਗਲ ਵਾਰੀਐ ਇਹ ਜਿੰਦੁ ॥
tan man dhan arapee sabho; sagal vaareeai ih jind |
ਉਸ ਨੂੰ ਮੈਂ ਆਪਣੀ ਦੇਹਿ, ਮਨ, ਦੌਲਤ ਤੇ ਸਭ ਕੁਝ ਸਮਰਪਨ ਕਰਦਾ ਹਾਂ ਅਤੇ ਇਹ ਆਪਣੀ ਜਿੰਦੜੀ (ਆਤਮਾ) ਭੀ ਸਮੂਹ ਉਸ ਤੋਂ ਕੁਰਬਾਨ ਕਰਦਾ ਹਾਂ।
I dedicate my body, mind, wealth and all to Him. I totally sacrifice my soul to Him.
ਦੇਖੈ ਸੁਣੈ ਹਦੂਰਿ ਸਦ; ਘਟਿ ਘਟਿ ਬ੍ਰਹਮੁ ਰਵਿੰਦੁ ॥
dekhai sunai hadoor sad; ghatt ghatt braham ravind |
ਵਿਆਪਕ ਵਾਹਿਗੁਰੂ ਨਿਤ ਹੀ ਵੇਖਦਾ, ਸ੍ਰਵਣ ਕਰਦਾ ਤੇ ਸਮੀਪ ਹੈ। ਉਹ ਹਰ ਦਿਲ ਅੰਦਰ ਰਮਿਆ ਹੋਇਆ ਹੈ।
Seeing and hearing, He is always close at hand. In each and every heart, God is pervading.
ਅਕਿਰਤਘਣਾ ਨੋ ਪਾਲਦਾ; ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥੮੩॥
akirataghanaa no paaladaa; prabh naanak sad bakhasind |4|13|83|
ਸੁਆਮੀ ਲਾਸ਼ੁਕਰਿਆਂ ਦੀ (ਭੀ) ਪਾਲਣਾ-ਪੋਸਣਾ ਕਰਦਾ ਹੈ। ਉਹ ਸਦੀਵ ਹੀ ਮਾਫੀ ਦੇਣਹਾਰ ਹੈ, ਹੇ ਨਾਨਕ!
Even the ungrateful ones are cherished by God. O Nanak, He is forever the Forgiver. ||4||13||83||