ਓਨੀ ਚਲਣੁ ਸਦਾ ਨਿਹਾਲਿਆ; ਹਰਿ ਖਰਚੁ ਲੀਆ ਪਤਿ ਪਾਇ ॥
onee chalan sadaa nihaaliaa; har kharach leea pat paae |
ਪੰਜਾਬੀ ਅਰਥਉਹ ਹਮੇਸ਼ਾਂ ਮੌਤ ਨੂੰ ਆਪਣੀਆਂ ਅੱਖਾਂ ਸਾਹਮਣੇ ਰੱਖਦੇ ਹਨ, ਰੱਬ ਦੇ ਨਾਮ ਦਾ ਸਫ਼ਰ-ਖਰਚ ਜਮ੍ਹਾਂ ਕਰਦੇ ਹਨ ਤੇ ਇਜ਼ਤ-ਆਬਰੂ ਪਾਉਂਦੇ ਹਨ।
English meaningThey keep death constantly before their eyes; they gather the Provisions of the Lord's Name, and receive honor.
ਗੁਰਮੁਖਿ. ਦਰਗਹ ਮੰਨੀਅਹਿ; ਹਰਿ ਆਪਿ. ਲਏ ਗਲਿ ਲਾਇ ॥੨॥
guramukh. daragah maneeeh; har aap. le gal laae |2|
ਪੰਜਾਬੀ ਅਰਥਗੁਰੂ-ਪਿਆਰਿਆਂ ਦੀ ਸਾਈਂ ਦੇ ਦਰਬਾਰ ਵਿੱਚ ਸਿਫ਼ਤ ਹੁੰਦੀ ਹੈ। ਵਾਹਿਗੁਰੂ ਉਨ੍ਹਾਂ ਨੂੰ ਆਪਣੀ ਗਲਵੱਕੜੀ ਵਿੱਚ ਲੈ ਲੈਂਦਾ ਹੈ।
English meaningThe Gurmukhs are honored in the Court of the Lord. The Lord Himself takes them in His Loving Embrace. ||2||
ਗੁਰਮੁਖਾ ਨੋ ਪੰਥੁ ਪਰਗਟਾ; ਦਰਿ. ਠਾਕ ਨ ਕੋਈ ਪਾਇ ॥
guramukhaa no panth paragattaa; dar. tthaak na koee paae |
ਪੰਜਾਬੀ ਅਰਥਜਗਿਆਸੂਆਂ ਲਈ ਰੱਬ ਦਾ ਰਾਹ ਪ੍ਰਤੱਖ ਹੈ। ਸਾਈਂ ਦੇ ਬੂਹੇ ਤੇ ਉਨ੍ਹਾਂ ਨੂੰ ਕੋਈ ਰੁਕਾਵਟ ਪੇਸ਼ ਨਹੀਂ ਆਉਂਦੀ।
English meaningFor the Gurmukhs, the Way is obvious. At the Lord's Door, they face no obstructions.
ਹਰਿ ਨਾਮੁ ਸਲਾਹਨਿ. ਨਾਮੁ ਮਨਿ; ਨਾਮਿ ਰਹਨਿ ਲਿਵ ਲਾਇ ॥
har naam salaahan. naam man; naam rehan liv laae |
ਪੰਜਾਬੀ ਅਰਥਉਹ ਸਾਈਂ ਦੇ ਨਾਮ ਦੀ ਸਿਫ਼ਤ ਕਰਦੇ ਹਨ, ਨਾਮ ਨੂੰ ਚਿੱਤ ਅੰਦਰ ਰੱਖਦੇ ਹਨ ਤੇ ਨਾਮ ਦੀ ਪ੍ਰੀਤ ਨਾਲ ਜੁੜੇ ਰਹਿੰਦੇ ਹਨ।
English meaningThey praise the Lord's Name, they keep the Naam in their minds, and they remain attached to the Love of the Naam.
ਅਨਹਦ ਧੁਨੀ ਦਰਿ ਵਜਦੇ; ਦਰਿ ਸਚੈ. ਸੋਭਾ ਪਾਇ ॥੩॥
anahad dhunee dar vajade; dar sachai. sobhaa paae |3|
ਪੰਜਾਬੀ ਅਰਥਬਿਨ-ਅਲਾਪਿਆਂ ਕੀਰਤਨ ਉਨ੍ਹਾਂ ਲਈ ਰੱਬ ਦੇ ਬੂਹੇ ਤੇ ਹੁੰਦਾ ਹੈ ਅਤੇ ਸੱਚੇ ਦਰਬਾਰ ਅੰਦਰ ਉਹ ਇਜ਼ਤ ਪਾਉਂਦੇ ਹਨ।
English meaningThe Unstruck Celestial Music vibrates for them at the Lord's Door, and they are honored at the True Door. ||3||
ਜਿਨੀ ਗੁਰਮੁਖਿ ਨਾਮੁ ਸਲਾਹਿਆ; ਤਿਨਾ ਸਭ ਕੋ ਕਹੈ ਸਾਬਾਸਿ ॥
jinee guramukh naam salaahiaa; tinaa sabh ko kahai saabaas |
ਪੰਜਾਬੀ ਅਰਥਜਿਨ੍ਹਾਂ ਨੇ ਗੁਰਾਂ ਦੇ ਰਾਹੀਂ ਨਾਮ ਦੀ ਮਹਿਮਾ ਕੀਤੀ ਹੈ, ਉਨ੍ਹਾਂ ਨੂੰ ਹਰ ਕੋਈ ਆਫ਼ਰੀਨ ਆਖਦਾ ਹੈ।
English meaningThose Gurmukhs who praise the Naam are applauded by everyone.
ਤਿਨ ਕੀ ਸੰਗਤਿ ਦੇਹਿ ਪ੍ਰਭ; ਮੈ ਜਾਚਿਕ ਕੀ ਅਰਦਾਸਿ ॥
tin kee sangat dehi prabh; mai jaachik kee aradaas |
ਪੰਜਾਬੀ ਅਰਥਮੈਨੂੰ ਉਸ ਦਾ ਮੇਲ-ਮਿਲਾਪ ਬਖਸ਼, ਹੇ ਮੇਰੇ ਸੁਆਮੀ! ਮੈਂ ਤੇਰਾ ਮੰਗਤਾ ਇਹ ਬੇਨਤੀ ਕਰਦਾ ਹਾਂ।
English meaningGrant me their company, God-I am a beggar; this is my prayer.
ਨਾਨਕ. ਭਾਗ ਵਡੇ ਤਿਨਾ ਗੁਰਮੁਖਾ; ਜਿਨ ਅੰਤਰਿ ਨਾਮੁ ਪਰਗਾਸਿ ॥੪॥੩੩॥੩੧॥੬॥੭੦॥
naanak. bhaag vadde tinaa guramukhaa; jin antar naam paragaas |4|33|31|6|70|
ਪੰਜਾਬੀ ਅਰਥਵਡੀ ਚੰਗੀ ਹੈ ਕਿਸਮਤ, ਉਨ੍ਹਾਂ ਪਵਿੱਤ੍ਰ-ਪੁਰਸ਼ਾਂ ਦੀ, ਹੇ ਨਾਨਕ! ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਪਰਕਾਸ਼ ਹੈ।
English meaningO Nanak, great is the good fortune of those Gurmukhs, who are filled with the Light of the Naam within. ||4||33||31||6||70||
ਸਿਰੀਰਾਗੁ ਮਹਲਾ ੫ ਘਰੁ ੧ ॥
sireeraag mahalaa 5 ghar 1 |
ਪੰਜਾਬੀ ਅਰਥਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl, First House:
ਕਿਆ ਤੂ ਰਤਾ ਦੇਖਿ ਕੈ; ਪੁਤ੍ਰ ਕਲਤ੍ਰ ਸੀਗਾਰ ॥
kiaa too rataa dekh kai; putr kalatr seegaar |
ਪੰਜਾਬੀ ਅਰਥਤੂੰ ਆਪਣੇ ਪੁੱਤ ਤੇ ਸਜੀ-ਧਜੀ ਹੋਈ ਵਹੁਟੀ ਨੂੰ ਵੇਖ ਕੇ ਕਿਉਂ ਮਸਤ ਹੋਇਆ ਹੋਇਆ ਹੈ?
English meaningWhy are you so thrilled by the sight of your son and your beautifully decorated wife?
ਰਸ ਭੋਗਹਿ. ਖੁਸੀਆ ਕਰਹਿ; ਮਾਣਹਿ ਰੰਗ ਅਪਾਰ ॥
ras bhogeh. khuseea kareh; maaneh rang apaar |
ਪੰਜਾਬੀ ਅਰਥਤੂੰ ਨਿਆਮਤ ਮਾਣਦਾ ਹੈ, ਅਨੰਦ ਲੁਟਦਾ ਹੈ ਅਤੇ ਅਨੰਤ ਸੁਆਦ ਭੋਗਦਾ ਹੈਂ।
English meaningYou enjoy tasty delicacies, you have lots of fun, and you indulge in endless pleasures.
ਬਹੁਤੁ ਕਰਹਿ ਫੁਰਮਾਇਸੀ; ਵਰਤਹਿ ਹੋਇ ਅਫਾਰ ॥
bahut kareh furamaaeisee; varateh hoe afaar |
ਪੰਜਾਬੀ ਅਰਥਤੂੰ ਘਨੇਰੇ ਹੁਕਮ ਚਾੜ੍ਹਦਾ ਹੈਂ ਅਤੇ ਆਕੜਖਾਂ ਹੋ ਕਾਰ-ਵਿਹਾਰ ਕਰਦਾ ਹੈਂ।
English meaningYou give all sorts of commands, and you act so superior.
ਕਰਤਾ. ਚਿਤਿ ਨ ਆਵਈ; ਮਨਮੁਖ ਅੰਧ ਗਵਾਰ ॥੧॥
karataa. chit na aavee; manamukh andh gavaar |1|
ਪੰਜਾਬੀ ਅਰਥਅੰਨ੍ਹਾਂ, ਬੁਧੂ, ਪ੍ਰਤੀਕੂਲ ਪੁਰਸ਼ ਕਰਤਾਰ ਨੂੰ ਚੇਤੇ ਨਹੀਂ ਕਰਦਾ।
English meaningThe Creator does not come into the mind of the blind, idiotic, self-willed manmukh. ||1||
ਮੇਰੇ ਮਨ; ਸੁਖਦਾਤਾ ਹਰਿ ਸੋਇ ॥
mere man; sukhadaataa har soe |
ਪੰਜਾਬੀ ਅਰਥਹੇ ਮੇਰੀ ਜਿੰਦੜੀ! ਉਹ ਵਾਹਿਗੁਰੂ ਸ਼ਾਂਤੀ ਦੇਣ ਵਾਲਾ ਹੈ।
English meaningO my mind, the Lord is the Giver of peace.
ਗੁਰ ਪਰਸਾਦੀ ਪਾਈਐ; ਕਰਮਿ ਪਰਾਪਤਿ ਹੋਇ ॥੧॥ ਰਹਾਉ ॥
gur parasaadee paaeeai; karam paraapat hoe |1| rahaau |
ਪੰਜਾਬੀ ਅਰਥਚੰਗੀ ਕਿਸਮਤ ਰਾਹੀਂ ਗੁਰੂ ਜੀ ਮਿਲਦੇ ਹਨ ਅਤੇ ਗੁਰਾਂ ਦੀ ਦਇਆ ਰਾਹੀਂ ਵਾਹਿਗੁਰੂ ਪਰਾਪਤ ਹੁੰਦਾ ਹੈ। ਠਹਿਰਾਉ।
English meaningBy Guru's Grace, He is found. By His Mercy, He is obtained. ||1||Pause||
ਕਪੜਿ ਭੋਗਿ ਲਪਟਾਇਆ; ਸੁਇਨਾ ਰੁਪਾ ਖਾਕੁ ॥
kaparr bhog lapattaaeaa; sueinaa rupaa khaak |
ਪੰਜਾਬੀ ਅਰਥਆਦਮੀ ਬਸਤਰ ਤੇ ਭੋਜਨਾ ਦੇ ਰਸਾਂ ਅੰਦਰ ਸੋਨੇ ਅਤੇ ਚਾਂਦੀ ਵਿੱਚ ਉਲਝਿਆ ਹੋਇਆ ਹੈ, ਜੋ ਕਿ ਕੇਵਲ ਮਿੱਟੀ ਹੀ ਹਨ।
English meaningPeople are entangled in the enjoyment of fine clothes, but gold and silver are only dust.
ਹੈਵਰ ਗੈਵਰ ਬਹੁ ਰੰਗੇ; ਕੀਏ ਰਥ ਅਥਾਕ ॥
haivar gaivar bahu range; kee rath athaak |
ਪੰਜਾਬੀ ਅਰਥਉਸ ਕੋਲਿ ਘਲੇਰੀਆਂ ਕਿਸਮਾਂ ਦੇ ਘੋੜੇ ਅਤੇ ਹਾਥੀ ਹਨ। ਉਹ ਨਾਂ-ਥੱਕਣ ਵਾਲੀਆਂ ਗੱਡੀਆਂ ਜਮ੍ਹਾਂ ਕਰਦਾ ਹੈ।
English meaningThey acquire beautiful horses and elephants, and ornate carriages of many kinds.
ਕਿਸ ਹੀ ਚਿਤਿ. ਨ ਪਾਵਹੀ; ਬਿਸਰਿਆ ਸਭ ਸਾਕ ॥
kis hee chit. na paavahee; bisariaa sabh saak |
ਪੰਜਾਬੀ ਅਰਥਉਹ ਕਿਸੇ ਹੋਰ ਨੂੰ ਚੇਤੇ ਹੀ ਨਹੀਂ ਕਰਦਾ ਅਤੇ ਆਪਣੇ ਸਾਰਿਆਂ ਅੰਗਾਂ-ਸਾਕਾਂ ਨੂੰ ਭੁਲ ਗਿਆ ਹੈ।
English meaningThey think of nothing else, and they forget all their relatives.
ਸਿਰਜਣਹਾਰਿ ਭੁਲਾਇਆ; ਵਿਣੁ ਨਾਵੈ. ਨਾਪਾਕ ॥੨॥
sirajanahaar bhulaaeaa; vin naavai. naapaak |2|
ਪੰਜਾਬੀ ਅਰਥਉਸ ਨੇ ਕਰਤਾਰ ਨੂੰ ਵਿਸਾਰ ਛਡਿਆ ਹੈ ਅਤੇ ਵਾਹਿਗੁਰੂ ਦੇ ਨਾਮ ਬਾਝੋਂ ਉਹ ਅਪਵਿੱਤ੍ਰ ਹੈ।
English meaningThey ignore their Creator; without the Name, they are impure. ||2||
ਲੈਦਾ ਬਦ ਦੁਆਇ ਤੂੰ; ਮਾਇਆ ਕਰਹਿ ਇਕਤ ॥
laidaa bad duaae toon; maaeaa kareh ikat |
ਪੰਜਾਬੀ ਅਰਥਤੂੰ ਦੁਰਸੀਸਾਂ ਲੈਂਦਾ ਹੈਂ ਅਤੇ ਦੌਲਤ ਜਮ੍ਹਾਂ ਕਰਦਾ ਹੈਂ।
English meaningGathering the wealth of Maya, you earn an evil reputation.
ਜਿਸ ਨੋ ਤੂੰ ਪਤੀਆਇਦਾ; ਸੋ ਸਣੁ ਤੁਝੈ ਅਨਿਤ ॥
jis no toon pateeaeidaa; so san tujhai anit |
ਪੰਜਾਬੀ ਅਰਥਜਿਸ ਨੂੰ ਤੂੰ ਖੁਸ਼ ਕਰਦਾ ਹੈ, ਉਹ ਸਣੇ ਤੇਰੇ ਨਾਸਵੰਤ ਹੈ।
English meaningThose whom you work to please shall pass away along with you.
ਅਹੰਕਾਰੁ ਕਰਹਿ ਅਹੰਕਾਰੀਆ; ਵਿਆਪਿਆ ਮਨ ਕੀ ਮਤਿ ॥
ahankaar kareh ahankaareea; viaapiaa man kee mat |
ਪੰਜਾਬੀ ਅਰਥਹੇ ਹੰਕਾਰੀ ਬੰਦੇ! ਤੂੰ ਹੰਕਾਰ ਕਰਦਾ ਹੈਂ ਅਤੇ ਆਪਣੇ ਮਨੁੲੈ ਦੀ ਅਕਲ ਅੰਦਰ ਗਲਤਾਨ ਹੈ।
English meaningThe egotistical are engrossed in egotism, ensnared by the intellect of the mind.
ਤਿਨਿ ਪ੍ਰਭਿ ਆਪਿ ਭੁਲਾਇਆ; ਨਾ ਤਿਸੁ ਜਾਤਿ. ਨ ਪਤਿ ॥੩॥
tin prabh aap bhulaaeaa; naa tis jaat. na pat |3|
ਪੰਜਾਬੀ ਅਰਥਜਿਸ ਨੂੰ ਸੁਆਮੀ ਨੇ ਖੁਦ ਗਲਤ ਰਸਤੇ ਪਾਹਿਆ ਹੈ ਉਸ ਦੀ ਨਾਂ ਕੋਈ ਜਾਤੀ ਹੈ ਤੇ ਨਾਂ ਹੀ ਇੱਜ਼ਤ।
English meaningOne who is deceived by God Himself, has no position and no honor. ||3||
ਸਤਿਗੁਰਿ ਪੁਰਖਿ ਮਿਲਾਇਆ; ਇਕੋ ਸਜਣੁ ਸੋਇ ॥
satigur purakh milaaeaa; iko sajan soe |
ਪੰਜਾਬੀ ਅਰਥਨਿਰੰਕਾਰੀ ਸੱਚੇ ਗੁਰਾਂ ਨੇ ਮੈਨੂੰ ਉਸ ਪ੍ਰਭੂ ਮੇਰੇ ਅਦੁੱਤੀ ਮ੍ਰਿਤ ਨਾਲ ਮਿਲਾ ਦਿੱਤਾ ਹੈ।
English meaningThe True Guru, the Primal Being, has led me to meet the One, my only Friend.
ਹਰਿ ਜਨ ਕਾ ਰਾਖਾ ਏਕੁ ਹੈ; ਕਿਆ ਮਾਣਸ ਹਉਮੈ ਰੋਇ ॥
har jan kaa raakhaa ek hai; kiaa maanas haumai roe |
ਪੰਜਾਬੀ ਅਰਥਇਕ ਸਾਹਿਬ ਆਪਣੇ ਗੋਲੇ ਦਾ ਰਖਵਾਲਾ ਹੈ। ਹੰਕਾਰੀ ਮਨੁੱਖ ਹੰਕਾਰ ਅੰਦਰ ਕਿਉਂ ਵਿਰਲਾਪ ਕਰਦਾ ਹੈ?
English meaningThe One is the Saving Grace of His humble servant. Why should the proud cry out in ego?
ਜੋ ਹਰਿ ਜਨ ਭਾਵੈ. ਸੋ ਕਰੇ; ਦਰਿ. ਫੇਰੁ ਨ ਪਾਵੈ ਕੋਇ ॥
jo har jan bhaavai. so kare; dar. fer na paavai koe |
ਪੰਜਾਬੀ ਅਰਥਵਾਹਿਗੁਰੂ ਉਹ ਕੁਝ ਕਰਦਾ ਹੈ ਜੋ ਕੁਝ ਉਸ ਦਾ ਸਾਧੂ ਚਾਹੁੰਦਾ ਹੈ। ਉਸ ਦੀ ਕੋਈ ਬੇਨਤੀ ਭੀ ਰੱਬ ਦੇ ਦਰਬਾਰ ਤੋਂ ਅਪ੍ਰਵਾਨ ਨਹੀਂ ਹੁੰਦੀ।
English meaningAs the servant of the Lord wills, so does the Lord act. At the Lord's Door, none of his requests are denied.
ਨਾਨਕ. ਰਤਾ ਰੰਗਿ ਹਰਿ; ਸਭ ਜਗ ਮਹਿ ਚਾਨਣੁ ਹੋਇ ॥੪॥੧॥੭੧॥
naanak. rataa rang har; sabh jag meh chaanan hoe |4|1|71|
ਪੰਜਾਬੀ ਅਰਥਵਾਹਿਗੁਰੂ ਜਿਸ ਦੀ ਰੋਸ਼ਨੀ ਸਮੂਹ ਆਲਮ ਅੰਦਰ ਪਰਵਿਰਤ ਹੋ ਰਹੀ ਹੈ, ਨਾਨਕ ਉਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
English meaningNanak is attuned to the Love of the Lord, whose Light pervades the entire Universe. ||4||1||71||
ਸਿਰੀਰਾਗੁ ਮਹਲਾ ੫ ॥
sireeraag mahalaa 5 |
ਪੰਜਾਬੀ ਅਰਥਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English meaningSiree Raag, Fifth Mehl:
ਮਨਿ ਬਿਲਾਸੁ ਬਹੁ ਰੰਗੁ ਘਣਾ; ਦਿ੍ਰਸਟਿ ਭੂਲਿ ਖੁਸੀਆ ॥
man bilaas bahu rang ghanaa; drisatt bhool khuseea |
ਪੰਜਾਬੀ ਅਰਥਆਦਮੀ ਦਾ ਚਿੱਤ ਦਿਲ-ਬਹਿਲਾਵਿਆਂ ਡੂੰਘੇ ਤੇ ਅਨੇਕਾਂ ਅਨੰਦ ਮਾਨਣ ਅਤੇ ਅੱਖਾਂ ਦੇ ਦ੍ਰਿਸ਼ਾਂ ਦੇ ਰਸਾਂ ਅੰਦਰ ਭੁਲਿਆ ਹੋਇਆ ਹੈ।
English meaningWith the mind caught up in playful pleasures, involved in all sorts of amusements and sights that stagger the eyes, people are led astray.
ਛਤ੍ਰਧਾਰ ਬਾਦਿਸਾਹੀਆ; ਵਿਚਿ ਸਹਸੇ ਪਰੀਆ ॥੧॥
chhatradhaar baadisaaheea; vich sahase pareea |1|
ਪੰਜਾਬੀ ਅਰਥਛੱਤਰ ਧਾਰਨ ਕਰਨ ਵਾਲੇ ਪਾਤਸ਼ਾਹ ਵੀ iਫ਼ਕਰ-ਚਿੰਤਾ ਅੰਦਰ ਗ੍ਰਸੇ ਹੋਏ ਹਨ।
English meaningThe emperors sitting on their thrones are consumed by anxiety. ||1||
ਭਾਈ ਰੇ; ਸੁਖੁ ਸਾਧਸੰਗਿ ਪਾਇਆ ॥
bhaaee re; sukh saadhasang paaeaa |
ਪੰਜਾਬੀ ਅਰਥਹੇ ਵੀਰ! ਮੈਨੂੰ ਸਤਿਸੰਗਤ ਅੰਦਰ ਆਰਾਮ ਮਿਲਿਆ ਹੈ।
English meaningO Siblings of Destiny, peace is found in the Saadh Sangat, the Company of the Holy.
ਲਿਖਿਆ ਲੇਖੁ. ਤਿਨਿ ਪੁਰਖਿ ਬਿਧਾਤੈ; ਦੁਖੁ ਸਹਸਾ ਮਿਟਿ ਗਇਆ ॥੧॥ ਰਹਾਉ ॥
likhiaa lekh. tin purakh bidhaatai; dukh sahasaa mitt geaa |1| rahaau |
ਪੰਜਾਬੀ ਅਰਥਕਿਸਮਤ ਦੇ ਲਿਖਾਰੀ ਉਸ ਸੁਆਮੀ ਨੇ ਐਸੀ ਲਿਖਤਾਕਾਰ ਲਿਖ ਦਿਤੀ ਤੇ ਮੇਰੀ ਤਕਲੀਫ ਤੇ iਫ਼ਕਰ ਚਿੰਤਾ ਰਫ਼ਾ ਹੋ ਗਏ ਹਨ। ਠਹਿਰਾਉ।
English meaningIf the Supreme Lord, the Architect of Destiny, writes such an order, then anguish and anxiety are erased. ||1||Pause||
ਜੇਤੇ ਥਾਨ ਥਨੰਤਰਾ; ਤੇਤੇ ਭਵਿ ਆਇਆ ॥
jete thaan thanantaraa; tete bhav aaeaa |
ਪੰਜਾਬੀ ਅਰਥਮੈਂ ਐਨੀਆਂ ਥਾਵਾਂ ਅੰਦਰ ਚੱਕਰ ਕੱਟ ਆਇਆ ਹਾਂ, ਜਿੰਨੀਆਂ ਕੁ ਹਨ।
English meaningThere are so many places-I have wandered through them all.
ਧਨ ਪਾਤੀ ਵਡ ਭੂਮੀਆ; ਮੇਰੀ ਮੇਰੀ ਕਰਿ ਪਰਿਆ ॥੨॥
dhan paatee vadd bhoomeea; meree meree kar pariaa |2|
ਪੰਜਾਬੀ ਅਰਥਦੌਲਤ ਦੇ ਮਾਲਕ ਤੇ ਭਾਰੇ ਜ਼ਿਮੀਦਾਰ ਇਹ ਮੇਰੀ ਹੈ, ਇਹ ਮੇਰੀ ਹੈ ਪੁਕਾਰਦੇ ਹੋਏ ਢਹਿ ਪਏ (ਬਿਨਸ ਗਏ) ਹਨ।
English meaningThe masters of wealth and the great land-lords have fallen, crying out, "This is mine! This is mine!" ||2||
ਹੁਕਮੁ ਚਲਾਏ. ਨਿਸੰਗ ਹੋਇ; ਵਰਤੈ ਅਫਰਿਆ ॥
hukam chalaae. nisang hoe; varatai afariaa |
ਪੰਜਾਬੀ ਅਰਥਉਹ ਨਿਧੜਕ ਹੋ ਫੁਰਮਾਨ ਜਾਰੀ ਕਰਦੇ ਹਨ ਅਤੇ ਹੰਕਾਰੀ ਹੋ ਕਾਰ-ਵਿਹਾਰ ਕਰਦੇ ਹਨ।
English meaningThey issue their commands fearlessly, and act in pride.
ਸਭੁ ਕੋ ਵਸਗਤਿ ਕਰਿ ਲਇਓਨੁ; ਬਿਨੁ ਨਾਵੈ. ਖਾਕੁ ਰਲਿਆ ॥੩॥
sabh ko vasagat kar leon; bin naavai. khaak raliaa |3|
ਪੰਜਾਬੀ ਅਰਥਉਸ ਨੇ ਸਾਰੇ ਕਾਬੂ ਕਰ ਲਏ ਹਨ, ਪ੍ਰੰਤੂ ਸਾਈਂ ਦੇ ਨਾਮ ਬਗੈਰ ਉਹ ਮਿੱਟੀ ਵਿੱਚ ਮਿਲ ਜਾਂਦੇ ਹਨ।
English meaningThey subdue all under their command, but without the Name, they are reduced to dust. ||3||
ਕੋਟਿ ਤੇਤੀਸ ਸੇਵਕਾ; ਸਿਧ ਸਾਧਿਕ ਦਰਿ ਖਰਿਆ ॥
kott tetees sevakaa; sidh saadhik dar khariaa |
ਪੰਜਾਬੀ ਅਰਥਪਾਤਿਸ਼ਾਹ, ਜਿਨ੍ਹਾਂ ਦੇ ਬੂਹੇ ਉਤੇ ਤੇਤੀ ਕ੍ਰੋੜ ਦੇਵਤੇ, ਕਰਮਚਾਰੀ ਬੰਦੇ ਅਤੇ ਅਭਿਆਸੀ ਨੌਕਰ ਵਜੋ ਖੜੇ ਸਨ,
English meaningEven those who are served by the 33 million angelic beings, at whose door the Siddhas and the Saadhus stand,
ਗਿਰੰਬਾਰੀ ਵਡ ਸਾਹਬੀ; ਸਭੁ ਨਾਨਕ. ਸੁਪਨੁ ਥੀਆ ॥੪॥੨॥੭੨॥
giranbaaree vadd saahabee; sabh naanak. supan theea |4|2|72|
ਪੰਜਾਬੀ ਅਰਥਅਤੇ ਜੋ ਪਹਾੜਾਂ ਸਮੁੰਦਰਾਂ ਤੇ ਭਾਰੀਆਂ ਬਾਦਸ਼ਾਹੀਆਂ ਤੇ ਰਾਜ ਕਰਦੇ ਸਨ, ਹੈ ਨਾਨਕ! ਸਾਰੇ ਹੀ ਨਿਰਾ ਸੁਪਨਾ ਹੋ ਗਏ ਹਨ।
English meaningwho live in wondrous affluence and rule over mountains, oceans and vast dominions-O Nanak, in the end, all this vanishes like a dream! ||4||2||72||