ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad BD5

Shabad

Read the complete Shabad with available meanings.

ਸਿਰੀਰਾਗੁ ਮਹਲਾ ੪ ॥

sireeraag mahalaa 4 |

ਪੰਜਾਬੀ ਅਰਥ

ਸਿਰੀ ਰਾਗ, ਚਉਥੀ ਪਾਤਸ਼ਾਹੀ।

English meaning

Siree Raag, Fourth Mehl:

ਦਿਨਸੁ ਚੜੈ. ਫਿਰਿ ਆਥਵੈ; ਰੈਣਿ ਸਬਾਈ ਜਾਇ ॥

dinas charrai. fir aathavai; rain sabaaee jaae |

ਪੰਜਾਬੀ ਅਰਥ

ਦਿੰਹੁ ਚੜ੍ਹਦਾ ਹੈ, ਮੁੜ ਇਹ ਡੁੱਬ ਜਾਂਦਾ ਹੈ ਅਤੇ ਸਾਰੀ ਰਾਤ੍ਰੀ ਬੀਤ ਜਾਂਦੀ ਹੈ।

English meaning

The day dawns, and then it ends, and the night passes away.

ਆਵ ਘਟੈ. ਨਰੁ ਨਾ ਬੁਝੈ; ਨਿਤਿ ਮੂਸਾ ਲਾਜੁ ਟੁਕਾਇ ॥

aav ghattai. nar naa bujhai; nit moosaa laaj ttukaae |

ਪੰਜਾਬੀ ਅਰਥ

ਉਮਰ ਘਟ ਹੋ ਰਹੀ ਹੈ, ਪਰ ਆਦਮੀ ਸਮਝਦਾ ਨਹੀਂ (ਕਾਲ ਦਾ) ਚੂਹਾ ਹਰ ਰੋਜ਼ ਜੀਵਨ ਦੀ ਰੱਸੀ ਨੂੰ ਕੁਤਰ ਰਿਹਾ ਹੈ।

English meaning

Man's life is diminishing, but he does not understand. Each day, the mouse of death is gnawing away at the rope of life.

ਗੁੜੁ ਮਿਠਾ ਮਾਇਆ ਪਸਰਿਆ; ਮਨਮੁਖੁ ਲਗਿ. ਮਾਖੀ ਪਚੈ ਪਚਾਇ ॥੧॥

gurr mitthaa maaeaa pasariaa; manamukh lag. maakhee pachai pachaae |1|

ਪੰਜਾਬੀ ਅਰਥ

ਮਿੱਠੇ-ਗੁੜ ਦੀ ਮਾਨਿੰਦ ਮੋਹਣੀ ਖਿਲਰੀ ਹੋਈ ਹੈ ਅਤੇ ਮੱਖੀ ਦੀ ਤਰ੍ਹਾਂ ਉਸ ਨਾਲ ਚਿਮੜ ਕੇ ਅਧਰਮੀ ਗਲ-ਸੜ ਜਾਂਦਾ ਹੈ।

English meaning

Maya spreads out like sweet molasses; the self-willed manmukh is stuck like a fly, rotting away. ||1||

ਭਾਈ ਰੇ; ਮੈ ਮੀਤੁ ਸਖਾ. ਪ੍ਰਭੁ ਸੋਇ ॥

bhaaee re; mai meet sakhaa. prabh soe |

ਪੰਜਾਬੀ ਅਰਥ

ਹੇ ਵੀਰ, ਉਹ ਸਾਹਿਬ ਮੇਰਾ ਮਿੱਤ੍ਰ ਅਤੇ ਸਾਥੀ ਹੈ।

English meaning

O Siblings of Destiny, God is my Friend and Companion.

ਪੁਤੁ ਕਲਤੁ ਮੋਹੁ. ਬਿਖੁ ਹੈ; ਅੰਤਿ. ਬੇਲੀ ਕੋਇ ਨ ਹੋਇ ॥੧॥ ਰਹਾਉ ॥

put kalat mohu. bikh hai; ant. belee koe na hoe |1| rahaau |

ਪੰਜਾਬੀ ਅਰਥ

ਪੁਤ੍ਰਾਂ ਤੇ ਵਹੁਟੀ ਦੀ ਮਮਤਾ ਜ਼ਹਿਰ ਹੈ। ਅਖੀਰ ਨੂੰ ਪ੍ਰਾਣੀ ਦਾ ਕੋਈ ਮਦਦਗਾਰ ਨਹੀਂ ਹੁੰਦਾ। ਠਹਿਰਾਉ।

English meaning

Emotional attachment to children and spouse is poison; in the end, no one will go along with you as your helper. ||1||Pause||

ਗੁਰਮਤਿ ਹਰਿ ਲਿਵ ਉਬਰੇ; ਅਲਿਪਤੁ ਰਹੇ ਸਰਣਾਇ ॥

guramat har liv ubare; alipat rahe saranaae |

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਅਧੀਨ ਜੀਵ ਵਾਹਿਗੁਰੂ ਨਾਲ ਪ੍ਰੀਤ ਪਾ ਕੇ ਬੰਦਖਲਾਸ ਹੋ ਜਾਂਦੇ ਹਨ ਅਤੇ ਸਾਈਂ ਦੀ ਸ਼ਰਣ ਸੰਭਾਲ ਕੇ, ਉਹ ਸੰਸਾਰ ਤੋਂ ਅਟੰਕ ਰਹਿੰਦੇ ਹਨ।

English meaning

Through the Guru's Teachings, some embrace love for the Lord, and are saved. They remain detached and unaffected, and they find the Sanctuary of the Lord.

ਓਨੀ ਚਲਣੁ ਸਦਾ ਨਿਹਾਲਿਆ; ਹਰਿ ਖਰਚੁ ਲੀਆ ਪਤਿ ਪਾਇ ॥

onee chalan sadaa nihaaliaa; har kharach leea pat paae |

ਪੰਜਾਬੀ ਅਰਥ

ਉਹ ਹਮੇਸ਼ਾਂ ਮੌਤ ਨੂੰ ਆਪਣੀਆਂ ਅੱਖਾਂ ਸਾਹਮਣੇ ਰੱਖਦੇ ਹਨ, ਰੱਬ ਦੇ ਨਾਮ ਦਾ ਸਫ਼ਰ-ਖਰਚ ਜਮ੍ਹਾਂ ਕਰਦੇ ਹਨ ਤੇ ਇਜ਼ਤ-ਆਬਰੂ ਪਾਉਂਦੇ ਹਨ।

English meaning

They keep death constantly before their eyes; they gather the Provisions of the Lord's Name, and receive honor.

ਗੁਰਮੁਖਿ. ਦਰਗਹ ਮੰਨੀਅਹਿ; ਹਰਿ ਆਪਿ. ਲਏ ਗਲਿ ਲਾਇ ॥੨॥

guramukh. daragah maneeeh; har aap. le gal laae |2|

ਪੰਜਾਬੀ ਅਰਥ

ਗੁਰੂ-ਪਿਆਰਿਆਂ ਦੀ ਸਾਈਂ ਦੇ ਦਰਬਾਰ ਵਿੱਚ ਸਿਫ਼ਤ ਹੁੰਦੀ ਹੈ। ਵਾਹਿਗੁਰੂ ਉਨ੍ਹਾਂ ਨੂੰ ਆਪਣੀ ਗਲਵੱਕੜੀ ਵਿੱਚ ਲੈ ਲੈਂਦਾ ਹੈ।

English meaning

The Gurmukhs are honored in the Court of the Lord. The Lord Himself takes them in His Loving Embrace. ||2||

ਗੁਰਮੁਖਾ ਨੋ ਪੰਥੁ ਪਰਗਟਾ; ਦਰਿ. ਠਾਕ ਨ ਕੋਈ ਪਾਇ ॥

guramukhaa no panth paragattaa; dar. tthaak na koee paae |

ਪੰਜਾਬੀ ਅਰਥ

ਜਗਿਆਸੂਆਂ ਲਈ ਰੱਬ ਦਾ ਰਾਹ ਪ੍ਰਤੱਖ ਹੈ। ਸਾਈਂ ਦੇ ਬੂਹੇ ਤੇ ਉਨ੍ਹਾਂ ਨੂੰ ਕੋਈ ਰੁਕਾਵਟ ਪੇਸ਼ ਨਹੀਂ ਆਉਂਦੀ।

English meaning

For the Gurmukhs, the Way is obvious. At the Lord's Door, they face no obstructions.

ਹਰਿ ਨਾਮੁ ਸਲਾਹਨਿ. ਨਾਮੁ ਮਨਿ; ਨਾਮਿ ਰਹਨਿ ਲਿਵ ਲਾਇ ॥

har naam salaahan. naam man; naam rehan liv laae |

ਪੰਜਾਬੀ ਅਰਥ

ਉਹ ਸਾਈਂ ਦੇ ਨਾਮ ਦੀ ਸਿਫ਼ਤ ਕਰਦੇ ਹਨ, ਨਾਮ ਨੂੰ ਚਿੱਤ ਅੰਦਰ ਰੱਖਦੇ ਹਨ ਤੇ ਨਾਮ ਦੀ ਪ੍ਰੀਤ ਨਾਲ ਜੁੜੇ ਰਹਿੰਦੇ ਹਨ।

English meaning

They praise the Lord's Name, they keep the Naam in their minds, and they remain attached to the Love of the Naam.

ਅਨਹਦ ਧੁਨੀ ਦਰਿ ਵਜਦੇ; ਦਰਿ ਸਚੈ. ਸੋਭਾ ਪਾਇ ॥੩॥

anahad dhunee dar vajade; dar sachai. sobhaa paae |3|

ਪੰਜਾਬੀ ਅਰਥ

ਬਿਨ-ਅਲਾਪਿਆਂ ਕੀਰਤਨ ਉਨ੍ਹਾਂ ਲਈ ਰੱਬ ਦੇ ਬੂਹੇ ਤੇ ਹੁੰਦਾ ਹੈ ਅਤੇ ਸੱਚੇ ਦਰਬਾਰ ਅੰਦਰ ਉਹ ਇਜ਼ਤ ਪਾਉਂਦੇ ਹਨ।

English meaning

The Unstruck Celestial Music vibrates for them at the Lord's Door, and they are honored at the True Door. ||3||

ਜਿਨੀ ਗੁਰਮੁਖਿ ਨਾਮੁ ਸਲਾਹਿਆ; ਤਿਨਾ ਸਭ ਕੋ ਕਹੈ ਸਾਬਾਸਿ ॥

jinee guramukh naam salaahiaa; tinaa sabh ko kahai saabaas |

ਪੰਜਾਬੀ ਅਰਥ

ਜਿਨ੍ਹਾਂ ਨੇ ਗੁਰਾਂ ਦੇ ਰਾਹੀਂ ਨਾਮ ਦੀ ਮਹਿਮਾ ਕੀਤੀ ਹੈ, ਉਨ੍ਹਾਂ ਨੂੰ ਹਰ ਕੋਈ ਆਫ਼ਰੀਨ ਆਖਦਾ ਹੈ।

English meaning

Those Gurmukhs who praise the Naam are applauded by everyone.

ਤਿਨ ਕੀ ਸੰਗਤਿ ਦੇਹਿ ਪ੍ਰਭ; ਮੈ ਜਾਚਿਕ ਕੀ ਅਰਦਾਸਿ ॥

tin kee sangat dehi prabh; mai jaachik kee aradaas |

ਪੰਜਾਬੀ ਅਰਥ

ਮੈਨੂੰ ਉਸ ਦਾ ਮੇਲ-ਮਿਲਾਪ ਬਖਸ਼, ਹੇ ਮੇਰੇ ਸੁਆਮੀ! ਮੈਂ ਤੇਰਾ ਮੰਗਤਾ ਇਹ ਬੇਨਤੀ ਕਰਦਾ ਹਾਂ।

English meaning

Grant me their company, God-I am a beggar; this is my prayer.

ਨਾਨਕ. ਭਾਗ ਵਡੇ ਤਿਨਾ ਗੁਰਮੁਖਾ; ਜਿਨ ਅੰਤਰਿ ਨਾਮੁ ਪਰਗਾਸਿ ॥੪॥੩੩॥੩੧॥੬॥੭੦॥

naanak. bhaag vadde tinaa guramukhaa; jin antar naam paragaas |4|33|31|6|70|

ਪੰਜਾਬੀ ਅਰਥ

ਵਡੀ ਚੰਗੀ ਹੈ ਕਿਸਮਤ, ਉਨ੍ਹਾਂ ਪਵਿੱਤ੍ਰ-ਪੁਰਸ਼ਾਂ ਦੀ, ਹੇ ਨਾਨਕ! ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਪਰਕਾਸ਼ ਹੈ।

English meaning

O Nanak, great is the good fortune of those Gurmukhs, who are filled with the Light of the Naam within. ||4||33||31||6||70||