ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 35

Sri Guru Granth Sahib Ji

Read respectfully, Ang by Ang, with available transliteration and meanings.

ਮਨਮੁਖ ਜਨਮੁ ਬਿਰਥਾ ਗਇਆ; ਕਿਆ ਮੁਹੁ ਦੇਸੀ ਜਾਇ ॥੩॥

manamukh janam birathaa geaa; kiaa muhu desee jaae |3|

ਪੰਜਾਬੀ ਅਰਥ

ਅਧਰਮੀ ਦਾ ਜੀਵਨ ਬੇ-ਅਰਥ ਬੀਤ ਜਾਂਦਾ ਹੈ। ਵਾਹਿਗੁਰੂ ਮੂਹਰੇ ਜਾ ਕੇ ਉਹ ਕਿਹੜਾ ਮੂੰਹ ਵਿਖਾਏਗਾ?

English meaning

The life of the self-willed manmukh passes uselessly. What face will he show when he passes beyond? ||3||

ਸਭ ਕਿਛੁ ਆਪੇ ਆਪਿ ਹੈ; ਹਉਮੈ ਵਿਚਿ. ਕਹਨੁ ਨ ਜਾਇ ॥

sabh kichh aape aap hai; haumai vich. kehan na jaae |

ਪੰਜਾਬੀ ਅਰਥ

ਸੁਆਮੀ ਖੁਦ-ਬ-ਖੁਦ ਹੀ ਸਾਰਾ ਕੁਝ ਹੈ। ਹੰਕਾਰ ਅੰਦਰ ਇਨਸਾਨ ਉਸ ਦਾ ਨਾਮ ਉਚਾਰਨ ਨਹੀਂ ਕਰ ਸਕਦਾ।

English meaning

God Himself is everything; those who are in their ego cannot even speak of this.

ਗੁਰ ਕੈ ਸਬਦਿ ਪਛਾਣੀਐ; ਦੁਖੁ ਹਉਮੈ ਵਿਚਹੁ ਗਵਾਇ ॥

gur kai sabad pachhaaneeai; dukh haumai vichahu gavaae |

ਪੰਜਾਬੀ ਅਰਥ

ਗੁਰਾਂ ਦੇ ਸ਼ਬਦ ਰਾਹੀਂ ਵਾਹਿਗੁਰੂ ਦਾ ਅਨੁਭਵ ਹੁੰਦਾ ਹੈ ਅਤੇ ਹੰਕਾਰ ਦੀ ਬੀਮਾਰੀ ਅੰਦਰੋਂ ਪੁੱਟੀ ਜਾਂਦੀ ਹੈ।

English meaning

Through the Word of the Guru's Shabad, He is realized, and the pain of egotism is eradicated from within.

ਸਤਗੁਰੁ ਸੇਵਨਿ ਆਪਣਾ; ਹਉ. ਤਿਨ ਕੈ ਲਾਗਉ ਪਾਇ ॥

satagur sevan aapanaa; hau. tin kai laagau paae |

ਪੰਜਾਬੀ ਅਰਥ

ਮੈਂ ਉਨ੍ਹਾਂ ਦੇ ਪੈਰੀਂ ਪੈਦਾ ਹਾਂ, ਜੋ ਆਪਣੇ ਨਿੱਜ਼ ਦੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।

English meaning

I fall at the feet of those who serve their True Guru.

ਨਾਨਕ. ਦਰਿ ਸਚੈ ਸਚਿਆਰ ਹਹਿ; ਹਉ ਤਿਨ ਬਲਿਹਾਰੈ ਜਾਉ ॥੪॥੨੧॥੫੪॥

naanak. dar sachai sachiaar heh; hau tin balihaarai jaau |4|21|54|

ਪੰਜਾਬੀ ਅਰਥ

ਨਾਨਕ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਸੱਚੀ ਦਰਗਾਹ ਅੰਦਰ ਸੱਚੇ ਪਾਏ ਜਾਂਦੇ ਹਨ।

English meaning

O Nanak, I am a sacrifice to those who are found to be true in the True Court. ||4||21||54||

ਸਿਰੀਰਾਗੁ ਮਹਲਾ ੩ ॥

sireeraag mahalaa 3 |

ਪੰਜਾਬੀ ਅਰਥ

ਸਿਰੀ ਰਾਗ, ਤੀਜੀ ਪਾਤਸ਼ਾਹੀ।

English meaning

Siree Raag, Third Mehl:

ਜੇ ਵੇਲਾ ਵਖਤੁ ਵੀਚਾਰੀਐ; ਤਾ ਕਿਤੁ ਵੇਲਾ ਭਗਤਿ ਹੋਇ ॥

je velaa vakhat veechaareeai; taa kit velaa bhagat hoe |

ਪੰਜਾਬੀ ਅਰਥ

ਜੇਕਰ ਅਸੀਂ ਮੁਨਾਸਬ ਵਕਤ ਤੇ ਮੁਹਤ ਦਾ ਖ਼ਿਆਲ ਕਰੀਏ, ਤਦ ਕਿਹੜੇ ਸਮੇਂ ਸੁਆਮੀ ਦਾ ਸਿਮਰਨ ਹੋ ਸਕਦਾ ਹੈ?

English meaning

Consider the time and the moment-when should we worship the Lord?

ਅਨਦਿਨੁ ਨਾਮੇ ਰਤਿਆ; ਸਚੇ ਸਚੀ ਸੋਇ ॥

anadin naame ratiaa; sache sachee soe |

ਪੰਜਾਬੀ ਅਰਥ

ਰੈਣ ਦਿਹੁੰ ਹਰੀ ਨਾਮ ਨਾਲ ਰੰਗੇ ਰਹਿਣ ਦੁਆਰਾ ਸੱਚੇ ਆਦਮੀ ਦੀ ਸੱਚੀ ਹੀ ਸ਼ੁਹਰਤ ਹੈ।

English meaning

Night and day, one who is attuned to the Name of the True Lord is true.

ਇਕੁ ਤਿਲੁ ਪਿਆਰਾ ਵਿਸਰੈ; ਭਗਤਿ ਕਿਨੇਹੀ ਹੋਇ ॥

eik til piaaraa visarai; bhagat kinehee hoe |

ਪੰਜਾਬੀ ਅਰਥ

ਜਦ ਇਨਸਾਨ ਇਕ ਮੁਹਤ ਭਰ ਲਈ ਭੀ ਪ੍ਰੀਤਮ ਨੂੰ ਭੁਲ ਜਾਵੇ, ਉਹ ਕਿਸ ਕਿਸਮ ਦੀ ਪਰੇਮ-ਮਈ ਸੇਵਾ ਹੈ?

English meaning

If someone forgets the Beloved Lord, even for an instant, what sort of devotion is that?

ਮਨੁ ਤਨੁ ਸੀਤਲੁ ਸਾਚ ਸਿਉ; ਸਾਸੁ. ਨ ਬਿਰਥਾ ਕੋਇ ॥੧॥

man tan seetal saach siau; saas. na birathaa koe |1|

ਪੰਜਾਬੀ ਅਰਥ

ਜਿਸ ਦੀ ਆਤਮਾ ਤੇ ਦੇਹ ਸੱਚੇ ਨਾਮ ਨਾਲ ਠੰਢੇ ਹੋਏ ਹਨ, ਉਸ ਦਾ ਕੋਈ ਸੁਆਸ ਭੀ ਬੇਅਰਥ ਨਹੀਂ ਜਾਂਦਾ।

English meaning

One whose mind and body are cooled and soothed by the True Lord-no breath of his is wasted. ||1||

ਮੇਰੇ ਮਨ; ਹਰਿ ਕਾ ਨਾਮੁ ਧਿਆਇ ॥

mere man; har kaa naam dhiaae |

ਪੰਜਾਬੀ ਅਰਥ

ਹੇ ਮੇਰੀ ਜਿੰਦੜੀਏ! ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।

English meaning

O my mind, meditate on the Name of the Lord.

ਸਾਚੀ ਭਗਤਿ ਤਾ ਥੀਐ; ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥

saachee bhagat taa theeai; jaa har vasai man aae |1| rahaau |

ਪੰਜਾਬੀ ਅਰਥ

ਕੇਵਲ ਤਦ ਹੀ ਸੱਚੀ ਉਪਾਸ਼ਨਾ ਹੁੰਦੀ ਹੈ ਜੇਕਰ ਵਾਹਿਗੁਰੂ ਆ ਕੇ ਮਨੁੱਖ ਦੇ ਚਿੱਤ ਅੰਦਰ ਟਿਕ ਜਾਵੇ। ਠਹਿਰਾਉ।

English meaning

True devotional worship is performed when the Lord comes to dwell in the mind. ||1||Pause||

ਸਹਜੇ ਖੇਤੀ ਰਾਹੀਐ; ਸਚੁ ਨਾਮੁ ਬੀਜੁ ਪਾਇ ॥

sahaje khetee raaheeai; sach naam beej paae |

ਪੰਜਾਬੀ ਅਰਥ

ਆਤਮਕ-ਟਿਕਾਉ ਅੰਦਰ ਪੈਲੀ ਨੂੰ ਕਾਸ਼ਤ ਕਰ ਅਤੇ ਸੱਚੇ ਨਾਮ ਦਾ ਬੀ ਬੀਜ।

English meaning

With intuitive ease, cultivate your farm, and plant the Seed of the True Name.

ਖੇਤੀ ਜੰਮੀ ਅਗਲੀ; ਮਨੂਆ ਰਜਾ ਸਹਜਿ ਸੁਭਾਇ ॥

khetee jamee agalee; manooaa rajaa sehaj subhaae |

ਪੰਜਾਬੀ ਅਰਥ

ਫਸਲ ਨਿਹਾਇਤ ਚੰਗੀ ਉਗ ਆਈ ਹੈ ਅਤੇ ਕੁਦਰਤੀ ਤੌਰ ਤੇ ਮਨ ਐਨ ਤ੍ਰਿਪਤ ਹੋ ਗਿਆ ਹੈ।

English meaning

The seedlings have sprouted luxuriantly, and with intuitive ease, the mind is satisfied.

ਗੁਰ ਕਾ ਸਬਦੁ ਅੰਮਿ੍ਰਤੁ ਹੈ; ਜਿਤੁ ਪੀਤੈ ਤਿਖ ਜਾਇ ॥

gur kaa sabad amrit hai; jit peetai tikh jaae |

ਪੰਜਾਬੀ ਅਰਥ

ਗੁਰਾਂ ਦੀ ਬਾਣੀ ਸੁਧਾ-ਰਸ ਹੈ, ਜਿਸ ਨੂੰ ਪਾਨ ਕਰਨ ਦੁਆਰਾ ਤੇਹ ਬੁਝ ਜਾਂਦੀ ਹੈ।

English meaning

The Word of the Guru's Shabad is Ambrosial Nectar; drinking it in, thirst is quenched.

ਇਹੁ ਮਨੁ ਸਾਚਾ. ਸਚਿ ਰਤਾ; ਸਚੇ ਰਹਿਆ ਸਮਾਇ ॥੨॥

eihu man saachaa. sach rataa; sache rahiaa samaae |2|

ਪੰਜਾਬੀ ਅਰਥ

ਇਹ ਸੱਚੀ-ਆਤਮਾ ਤਾ ਸੱਚੇ ਨਾਮ ਵਿੱਚ ਰੰਗੀ ਜਾਂਦੀ ਹੈ ਅਤੇ ਸੱਚੇ-ਸੁਆਮੀ ਅੰਦਰ ਲੀਨ ਰਹਿੰਦੀ ਹੈ।

English meaning

This true mind is attuned to Truth, and it remains permeated with the True One. ||2||

ਆਖਣੁ ਵੇਖਣੁ ਬੋਲਣਾ; ਸਬਦੇ ਰਹਿਆ ਸਮਾਇ ॥

aakhan vekhan bolanaa; sabade rahiaa samaae |

ਪੰਜਾਬੀ ਅਰਥ

ਆਪਣੇ ਬਚਨ-ਬਿਲਾਸ, ਦ੍ਰਿਸ਼ਟੀ ਅਤੇ ਬੋਲ-ਬਾਣੀ ਅੰਦਰ ਇਹ ਆਤਮਾ ਨਾਮ ਅੰਦਰ ਰਮੀ ਰਹਿੰਦੀ ਹੈ।

English meaning

In speaking, in seeing and in words, remain immersed in the Shabad.

ਬਾਣੀ ਵਜੀ ਚਹੁ ਜੁਗੀ; ਸਚੋ ਸਚੁ ਸੁਣਾਇ ॥

baanee vajee chahu jugee; sacho sach sunaae |

ਪੰਜਾਬੀ ਅਰਥ

ਗੁਰਬਾਣੀ ਚੌਹਾਂ ਹੀ ਯੁਗਾਂ ਅੰਦਰ ਪਰਸਿੱਧ ਹੋ ਗਈ ਹੈ ਅਤੇ ਇਹ ਨਿਰੋਲ-ਸੱਚ ਦਾ ਪਰਚਾਰ ਕਰਦੀ ਹੈ।

English meaning

The Word of the Guru's Bani vibrates throughout the four ages. As Truth, it teaches Truth.

ਹਉਮੈ ਮੇਰਾ ਰਹਿ ਗਇਆ; ਸਚੈ ਲਇਆ ਮਿਲਾਇ ॥

haumai meraa reh geaa; sachai leaa milaae |

ਪੰਜਾਬੀ ਅਰਥ

ਸਤਿਪੁਰਖ ਉਸ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ, ਜਿਸ ਦੀ ਹੰਗਤਾ ਤੇ ਅਪਣੱਤ ਦੂਰ ਹੋ ਜਾਂਦੇ ਹਨ।

English meaning

Egotism and possessiveness are eliminated, and the True One absorbs them into Himself.

ਤਿਨ ਕਉ ਮਹਲੁ ਹਦੂਰਿ ਹੈ; ਜੋ ਸਚਿ ਰਹੇ ਲਿਵ ਲਾਇ ॥੩॥

tin kau mehal hadoor hai; jo sach rahe liv laae |3|

ਪੰਜਾਬੀ ਅਰਥ

ਜਿਹੜੇ ਸੱਚੇ-ਸੁਆਮੀ ਦੇ ਸਨੇਹ ਅੰਦਰ ਲੀਨ ਰਹਿੰਦੇ ਹਨ, ਉਨ੍ਹਾਂ ਲਈ ਉਸ ਦਾ ਮੰਦਰ ਸਾਹਮਣੇ ਦਿਸਦਾ ਹੈ।

English meaning

Those who remain lovingly absorbed in the True One see the Mansion of His Presence close at hand. ||3||

ਨਦਰੀ ਨਾਮੁ ਧਿਆਈਐ; ਵਿਣੁ ਕਰਮਾ. ਪਾਇਆ ਨ ਜਾਇ ॥

nadaree naam dhiaaeeai; vin karamaa. paaeaa na jaae |

ਪੰਜਾਬੀ ਅਰਥ

ਹਰੀ ਦੀ ਦਇਆ ਦੁਆਰਾ ਉਸ ਦਾ ਨਾਮ ਸਿਮਰiਆ ਜਾਂਦਾ ਹੈ। ਉਸ ਦੀ ਰਹਿਮਤ ਦੇ ਬਗੈਰ ਇਹ ਹਾਸਲ ਨਹੀਂ ਹੁੰਦਾ।

English meaning

By His Grace, we meditate on the Naam, the Name of the Lord. Without His Mercy, it cannot be obtained.

ਪੂਰੈ ਭਾਗਿ ਸਤਸੰਗਤਿ ਲਹੈ; ਸਤਗੁਰੁ ਭੇਟੈ ਜਿਸੁ ਆਇ ॥

poorai bhaag satasangat lahai; satagur bhettai jis aae |

ਪੰਜਾਬੀ ਅਰਥ

ਪੂਰਨ ਚੰਗੇ ਨਸੀਬਾਂ ਰਾਹੀਂ ਜਿਸ ਨੂੰ ਸਚੇ ਗੁਰੂ ਜੀ ਆ ਕੇ ਮਿਲ ਪੈਦੇ ਹਨ, ਉਹ ਸਾਧ-ਸੰਗਤ ਨੂੰ ਪਰਾਪਤ ਹੋ ਜਾਂਦਾ ਹੈ।

English meaning

Through perfect good destiny, one finds the Sat Sangat, the True Congregation, and one comes to meet the True Guru.

ਅਨਦਿਨੁ ਨਾਮੇ ਰਤਿਆ; ਦੁਖੁ ਬਿਖਿਆ ਵਿਚਹੁ ਜਾਇ ॥

anadin naame ratiaa; dukh bikhiaa vichahu jaae |

ਪੰਜਾਬੀ ਅਰਥ

ਹਰੀ ਨਾਮ ਨਾਲ ਰੈਣ ਦਿਹੁੰ, ਰੰਗੇ ਰਹਿਣ ਦੁਆਰਾ ਦੁਖਦਾਈ ਬਦੀ ਬੰਦੇ ਦੇ ਅੰਦਰੋਂ ਦੂਰ ਹੋ ਜਾਂਦੀ ਹੈ।

English meaning

Night and day, remain attuned to the Naam, and the pain of corruption shall be dispelled from within.

ਨਾਨਕ. ਸਬਦਿ ਮਿਲਾਵੜਾ; ਨਾਮੇ ਨਾਮਿ ਸਮਾਇ ॥੪॥੨੨॥੫੫॥

naanak. sabad milaavarraa; naame naam samaae |4|22|55|

ਪੰਜਾਬੀ ਅਰਥ

ਨਾਨਕ, ਨਾਮ ਸਰੂਪ-ਸਾਹਿਬ ਦੇ ਨਾਮ ਨਾਲ ਅਭੇਦ ਹੋਣ ਦੁਆਰਾ ਇਨਸਾਨ ਦਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ।

English meaning

O Nanak, merging with the Shabad through the Name, one is immersed in the Name. ||4||22||55||

ਸਿਰੀਰਾਗੁ ਮਹਲਾ ੩ ॥

sireeraag mahalaa 3 |

ਪੰਜਾਬੀ ਅਰਥ

ਸਿਰੀ ਰਾਗ, ਤੀਜੀ ਪਾਤਸ਼ਾਹੀ।

English meaning

Siree Raag, Third Mehl:

ਆਪਣਾ ਭਉ ਤਿਨ ਪਾਇਓਨੁ; ਜਿਨ ਗੁਰ ਕਾ ਸਬਦੁ ਬੀਚਾਰਿ ॥

aapanaa bhau tin paaeon; jin gur kaa sabad beechaar |

ਪੰਜਾਬੀ ਅਰਥ

ਜੋ ਗੁਰਾਂ ਦੀ ਬਾਣੀ ਨੂੰ ਆਪਣੇ ਧਿਆਨ ਅੰਦਰ ਟਿਕਾਉਂਦੇ ਹਨ, ਉਨ੍ਹਾਂ ਨੂੰ ਸੁਆਮੀ ਆਪਣੇ ਡਰ ਦੀ ਦਾਤ ਦਿੰਦਾ ਹੈ।

English meaning

Those who contemplate the Word of the Guru's Shabad are filled with the Fear of God.

ਸਤਸੰਗਤੀ ਸਦਾ ਮਿਲਿ ਰਹੇ; ਸਚੇ ਕੇ ਗੁਣ ਸਾਰਿ ॥

satasangatee sadaa mil rahe; sache ke gun saar |

ਪੰਜਾਬੀ ਅਰਥ

ਉਹ ਹਮੇਸ਼ਾਂ ਸਾਧ-ਸੰਗਤ ਅੰਦਰ ਜੁੜੇ ਰਹਿੰਦੇ ਹਨ, ਅਤੇ ਸਤਿਪੁਰਖ ਦੀਆਂ ਸ਼੍ਰੇਸ਼ਟਤਾਈਆਂ ਦਾ ਧਿਆਨ ਧਾਰਦੇ ਹਨ।

English meaning

They remain forever merged with the Sat Sangat, the True Congregation; they dwell upon the Glories of the True One.

ਦੁਬਿਧਾ ਮੈਲੁ ਚੁਕਾਈਅਨੁ; ਹਰਿ ਰਾਖਿਆ ਉਰ ਧਾਰਿ ॥

dubidhaa mail chukaaeean; har raakhiaa ur dhaar |

ਪੰਜਾਬੀ ਅਰਥ

ਉਹ ਦੁਚਿੱਤੇ-ਪਨ ਦੀ ਗਿਲਾਜ਼ਤ ਨੂੰ ਪਰ੍ਹੇ ਸੁਟ ਪਾਉਂਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।

English meaning

They cast off the filth of their mental duality, and they keep the Lord enshrined in their hearts.

ਸਚੀ ਬਾਣੀ ਸਚੁ ਮਨਿ; ਸਚੇ ਨਾਲਿ ਪਿਆਰੁ ॥੧॥

sachee baanee sach man; sache naal piaar |1|

ਪੰਜਾਬੀ ਅਰਥ

ਸੱਚੀ ਹੈ ਉਨ੍ਹਾਂ ਦੀ ਬੋਲ ਚਾਲ, ਸੱਚਾ ਉਨ੍ਹਾਂ ਦਾ ਚਿੱਤ ਅਤੇ ਸਚੇ ਸੁਆਮੀ ਦੀ ਸਾਥ ਹੀ ਉਨ੍ਹਾਂ ਦੀ ਪ੍ਰੀਤ ਹੈ।

English meaning

True is their speech, and true are their minds. They are in love with the True One. ||1||

ਮਨ ਮੇਰੇ; ਹਉਮੈ ਮੈਲੁ ਭਰ ਨਾਲਿ ॥

man mere; haumai mail bhar naal |

ਪੰਜਾਬੀ ਅਰਥ

ਹੇ ਮੇਰੇ ਮਨੂਏ! ਤੂੰ ਹੰਕਾਰ ਦੀ ਗੰਦਗੀ ਨਾਲ ਭਰਿਆ ਹੋਇਆ ਹੈ।

English meaning

O my mind, you are filled with the filth of egotism.

ਹਰਿ ਨਿਰਮਲੁ ਸਦਾ ਸੋਹਣਾ; ਸਬਦਿ ਸਵਾਰਣਹਾਰੁ ॥੧॥ ਰਹਾਉ ॥

har niramal sadaa sohanaa; sabad savaaranahaar |1| rahaau |

ਪੰਜਾਬੀ ਅਰਥ

ਪਵਿੱਤਰ ਪ੍ਰਭੂ ਸਦਾ ਹੀ ਸੁੰਦਰ ਹੈ। ਉਸ ਦੀ ਬਾਣੀ ਬੰਦੇ ਦਾ ਸੁਧਾਰ ਕਰਣਹਾਰ ਹੈ। ਠਹਿਰਾਉ।

English meaning

The Immaculate Lord is eternally Beautiful. We are adorned with the Word of the Shabad. ||1||Pause||

ਸਚੈ ਸਬਦਿ ਮਨੁ ਮੋਹਿਆ; ਪ੍ਰਭਿ ਆਪੇ ਲਏ ਮਿਲਾਇ ॥

sachai sabad man mohiaa; prabh aape le milaae |

ਪੰਜਾਬੀ ਅਰਥ

ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਦੀ ਆਤਮਾ ਨੂੰ ਸੱਚੇ ਸ਼ਬਦ ਨੇ ਮੋਹਤ ਕਰ ਲਿਆ ਹੈ।

English meaning

God joins to Himself those whose minds are fascinated with the True Word of His Shabad.

ਅਨਦਿਨੁ ਨਾਮੇ ਰਤਿਆ; ਜੋਤੀ ਜੋਤਿ ਸਮਾਇ ॥

anadin naame ratiaa; jotee jot samaae |

ਪੰਜਾਬੀ ਅਰਥ

ਰੈਣ ਦਿਹੁੰ ਉਸ ਹਰੀ ਨਾਮ ਨਾਲ ਰੰਗੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਰੋਸ਼ਨੀ ਪਰਮ ਰੋਸ਼ਨੀ ਅੰਦਰ ਲੀਨ ਹੋ ਜਾਂਦੀ ਹੈ।

English meaning

Night and day, they are attuned to the Naam, and their light is absorbed into the Light.

ਜੋਤੀ ਹੂ ਪ੍ਰਭੁ ਜਾਪਦਾ; ਬਿਨੁ ਸਤਗੁਰ. ਬੂਝ ਨ ਪਾਇ ॥

jotee hoo prabh jaapadaa; bin satagur. boojh na paae |

ਪੰਜਾਬੀ ਅਰਥ

ਕੇਵਲ (ਅੰਦਰੂਨੀ) ਚਾਨਣ ਰਾਹੀਂ ਹੀ ਸਾਹਿਬ ਪਰਗਟ ਹੁੰਦਾ ਹੈ। ਸੱਚੇ ਗੁਰਾਂ ਦੇ ਬਗੈਰ ਗਿਆਤ ਪਰਾਪਤ ਨਹੀਂ ਹੁੰਦੀ।

English meaning

Through His Light, God is revealed. Without the True Guru, understanding is not obtained.

ਜਿਨ ਕਉ ਪੂਰਬਿ ਲਿਖਿਆ; ਸਤਗੁਰੁ ਭੇਟਿਆ ਤਿਨ ਆਇ ॥੨॥

jin kau poorab likhiaa; satagur bhettiaa tin aae |2|

ਪੰਜਾਬੀ ਅਰਥ

ਸੱਚੇ ਗੁਰੂ ਜੀ ਆ ਕੇ ਉਨ੍ਹਾਂ ਨੂੰ ਮਿਲ ਪੈਦੇ ਹਨ, ਜਿਨ੍ਹਾਂ ਲਈ ਪਰਾਪੂਰਬਲੀ ਐਸੀ ਲਿਖਤਾਕਾਰ ਹੁੰਦੀ ਹੈ।

English meaning

The True Guru comes to meet those who have such pre-ordained destiny. ||2||

ਵਿਣੁ ਨਾਵੈ. ਸਭ ਡੁਮਣੀ; ਦੂਜੈ ਭਾਇ ਖੁਆਇ ॥

vin naavai. sabh ddumanee; doojai bhaae khuaae |

ਪੰਜਾਬੀ ਅਰਥ

ਨਾਮ ਦੇ ਬਗੈਰ ਹਰ ਕੋਈ ਅਵਾਜਾਰ ਹੈ ਅਤੇ ਉਸ ਨੂੰ ਹੋਰਸ ਦੇ ਪਿਆਰ ਨੇ ਤਬਾਹ ਕਰ ਛਡਿਆ ਹੈ।

English meaning

Without the Name, all are miserable. In the love of duality, they are ruined.

ਤਿਸੁ ਬਿਨੁ. ਘੜੀ ਨ ਜੀਵਦੀ; ਦੁਖੀ ਰੈਣਿ ਵਿਹਾਇ ॥

tis bin. gharree na jeevadee; dukhee rain vihaae |

ਪੰਜਾਬੀ ਅਰਥ

ਉਸ ਦੇ ਬਾਝੋਂ (ਆਤਮਾ) ਮੁਹਤ ਭਰ ਭੀ ਸੁਖੀ ਨਹੀਂ ਜੀਉਂਦੀ ਤੇ ਆਪਣੀ ਰਾਤਰੀ (ਜੀਵਨ) ਤਕਲੀਫ ਵਿੱਚ ਗੁਜਾਰਦੀ ਹੈ।

English meaning

Without Him, I cannot survive even for an instant, and my life-night passes in anguish.

ਭਰਮਿ ਭੁਲਾਣਾ ਅੰਧੁਲਾ; ਫਿਰਿ ਫਿਰਿ ਆਵੈ ਜਾਇ ॥

bharam bhulaanaa andhulaa; fir fir aavai jaae |

ਪੰਜਾਬੀ ਅਰਥ

ਵਹਿਮਾਂ ਅੰਦਰ ਘੁਸਿਆ ਹੋਇਆ ਅੰਨ੍ਹਾ ਇਨਸਾਨ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।

English meaning

Wandering in doubt, the spiritually blind come and go in reincarnation, over and over again.

ਨਦਰਿ ਕਰੇ ਪ੍ਰਭੁ ਆਪਣੀ; ਆਪੇ ਲਏ ਮਿਲਾਇ ॥੩॥

nadar kare prabh aapanee; aape le milaae |3|

ਪੰਜਾਬੀ ਅਰਥ

ਜੇਕਰ ਸਾਹਿਬ ਆਪਣੀ ਰਹਿਮਤ ਧਾਰੇ, ਤਾਂ ਉਹ ਇਨਸਾਨ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

English meaning

When God Himself bestows His Glance of Grace, He blends us into Himself. ||3||