ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 34

Sri Guru Granth Sahib Ji

Read respectfully, Ang by Ang, with available transliteration and meanings.

ਸਬਦਿ ਮੰਨਿਐ ਗੁਰੁ ਪਾਈਐ; ਵਿਚਹੁ ਆਪੁ ਗਵਾਇ ॥

sabad maniai gur paaeeai; vichahu aap gavaae |

ਪੰਜਾਬੀ ਅਰਥ

ਗੁਰ-ਉਪਦੇਸ਼ ਪਾਲਣ ਅਤੇ ਅੰਦਰੋਂ ਸਵੈ-ਹੰਗਤਾ ਦੂਰ ਕਰਨ ਦੁਆਰਾ ਵੱਡਾ ਪ੍ਰਭੂ ਪਰਾਪਤ ਹੁੰਦਾ ਹੈ।

English meaning

With faith in the Shabad, the Guru is found, and selfishness is eradicated from within.

ਅਨਦਿਨੁ ਭਗਤਿ ਕਰੇ ਸਦਾ; ਸਾਚੇ ਕੀ ਲਿਵ ਲਾਇ ॥

anadin bhagat kare sadaa; saache kee liv laae |

ਪੰਜਾਬੀ ਅਰਥ

ਐਸਾ ਪੁਰਸ਼, ਰੈਣ ਦਿਨਸ, ਹਮੇਸ਼ਾਂ ਹੀ ਪਿਆਰ ਨਾਲ ਸਤਿਪੁਰਖ ਦੀ ਖਿਦਮਤ ਕਰਦਾ ਹੈ।

English meaning

Night and day, worship the True Lord with devotion and love forever.

ਨਾਮੁ ਪਦਾਰਥੁ ਮਨਿ ਵਸਿਆ; ਨਾਨਕ ਸਹਜਿ ਸਮਾਇ ॥੪॥੧੯॥੫੨॥

naam padaarath man vasiaa; naanak sehaj samaae |4|19|52|

ਪੰਜਾਬੀ ਅਰਥ

ਰੱਬ ਦੇ ਨਾਮ ਦੀ ਦੌਲਤ ਉਸ ਦੇ ਚਿੱਤ ਅੰਦਰ ਵੱਸਦੀ ਹੈ ਅਤੇ ਉਹ ਬੈਕੁੰਠੀ ਪ੍ਰਮ-ਅੰਨਦ ਅੰਦਰ ਸਮਾ ਜਾਂਦਾ ਹੈ, ਹੇ ਨਾਨਕ।

English meaning

The Treasure of the Naam abides in the mind; O Nanak, in the poise of perfect balance, merge into the Lord. ||4||19||52||

ਸਿਰੀਰਾਗੁ ਮਹਲਾ ੩ ॥

sireeraag mahalaa 3 |

ਪੰਜਾਬੀ ਅਰਥ

ਸਿਰੀ ਰਾਗ, ਤੀਜੀ ਪਾਤਸ਼ਾਹੀ।

English meaning

Siree Raag, Third Mehl:

ਜਿਨੀ ਪੁਰਖੀ. ਸਤਗੁਰੁ, ਨ ਸੇਵਿਓ; ਸੇ ਦੁਖੀਏ ਜੁਗ ਚਾਰਿ ॥

jinee purakhee. satagur, na sevio; se dukhee jug chaar |

ਪੰਜਾਬੀ ਅਰਥ

ਜਿਹੜੇ ਪੁਰਸ਼ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ ਉਹ ਚੋਹਾਂ ਹੀ ਯੁਗਾਂ ਅੰਦਰ ਦੁਖੀ ਰਹਿਣਗੇ।

English meaning

Those who do not serve the True Guru shall be miserable throughout the four ages.

ਘਰਿ ਹੋਦਾ ਪੁਰਖੁ. ਨ ਪਛਾਣਿਆ; ਅਭਿਮਾਨਿ ਮੁਠੇ ਅਹੰਕਾਰਿ ॥

ghar hodaa purakh. na pachhaaniaa; abhimaan mutthe ahankaar |

ਪੰਜਾਬੀ ਅਰਥ

ਉਨ੍ਹਾਂ ਦੇ ਗ੍ਰਹਿ ਅੰਦਰ ਗੁਰੂ-ਪ੍ਰਮੇਸ਼ਰ ਹੈ, ਜਿਸ ਨੂੰ ਉਹ ਨਹੀਂ ਸਿੰਞਾਣਦੇ। ਉਹ ਹੰਕਾਰ ਤੇ ਗ਼ਰੂਰ ਨੇ ਠੱਗ ਲਏ ਹਨ।

English meaning

The Primal Being is within their own home, but they do not recognize Him. They are plundered by their egotistical pride and arrogance.

ਸਤਗੁਰੂ ਕਿਆ ਫਿਟਕਿਆ; ਮੰਗਿ ਥਕੇ ਸੰਸਾਰਿ ॥

sataguroo kiaa fittakiaa; mang thake sansaar |

ਪੰਜਾਬੀ ਅਰਥ

ਸੱਚੇ ਗੁਰਾਂ ਦੇ ਧ੍ਰਿਕਾਰੇ ਹੋਏ ਉਹ ਦੁਨੀਆਂ ਮੂਹਰੇ ਝੋਲੀ ਟੱਡਦੇ ਹੋਏ ਹੰਭ ਗਏ ਹਨ।

English meaning

Cursed by the True Guru, they wander around the world begging, until they are exhausted.

ਸਚਾ ਸਬਦੁ. ਨ ਸੇਵਿਓ; ਸਭਿ ਕਾਜ ਸਵਾਰਣਹਾਰੁ ॥੧॥

sachaa sabad. na sevio; sabh kaaj savaaranahaar |1|

ਪੰਜਾਬੀ ਅਰਥ

ਉਹ ਸੱਚੇ ਨਾਮ ਦਾ ਸਿਮਰਨ ਨਹੀਂ ਕਰਦੇ, ਜੋ ਸਾਰਿਆਂ ਕੰਮਾਂ ਨੂੰ ਰਾਸ ਕਰਨ ਵਾਲਾ ਹੈ।

English meaning

They do not serve the True Word of the Shabad, which is the solution to all of their problems. ||1||

ਮਨ ਮੇਰੇ; ਸਦਾ ਹਰਿ ਵੇਖੁ ਹਦੂਰਿ ॥

man mere; sadaa har vekh hadoor |

ਪੰਜਾਬੀ ਅਰਥ

ਹੇ ਮੇਰੀ ਆਤਮਾ! ਵਾਹਿਗੁਰੂ ਨੂੰ ਹਮੇਸ਼ਾਂ ਅਤੀ ਨੇੜੇ ਦੇਖ।

English meaning

O my mind, see the Lord ever close at hand.

ਜਨਮ ਮਰਨ ਦੁਖੁ ਪਰਹਰੈ; ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥

janam maran dukh paraharai; sabad rahiaa bharapoor |1| rahaau |

ਪੰਜਾਬੀ ਅਰਥ

(ਇੰਜ) ਹਰੀ ਤੇਰੀ ਜੰਮਣ ਤੇ ਮਰਨ ਦੀ ਤਕਲੀਫ ਰਫਾ ਕਰ ਦੇਵੇਗਾ, ਅਤੇ ਤੂੰ ਉਸ ਦੇ ਨਾਮ ਨਾਲ ਪਰੀਪੂਰਨ ਰਹੇਗਾ। ਠਹਿਰਾਉ।

English meaning

He shall remove the pains of death and rebirth; the Word of the Shabad shall fill you to overflowing. ||1||Pause||

ਸਚੁ ਸਲਾਹਨਿ ਸੇ ਸਚੇ; ਸਚਾ ਨਾਮੁ ਅਧਾਰੁ ॥

sach salaahan se sache; sachaa naam adhaar |

ਪੰਜਾਬੀ ਅਰਥ

ਕੇਵਲ ਉਹੀ ਸੱਚੇ ਹਨ, ਜਿਹੜੇ ਸੱਚੇ ਸਾਹਿਬ ਦੀ ਸਿਫ਼ਤ ਕਰਦੇ ਹਨ ਤੇ ਜਿਨ੍ਹਾਂ ਦਾ ਅਹਾਰ ਸਤਿਨਾਮ ਹੈ।

English meaning

Those who praise the True One are true; the True Name is their Support.

ਸਚੀ ਕਾਰ ਕਮਾਵਣੀ; ਸਚੇ ਨਾਲਿ ਪਿਆਰੁ ॥

sachee kaar kamaavanee; sache naal piaar |

ਪੰਜਾਬੀ ਅਰਥ

ਉਹ ਧਰਮ ਦੇ ਕੰਮ ਕਰਦੇ ਹਨ ਅਤੇ ਸਤਿਪੁਰਖ ਨਾਲ ਪ੍ਰੀਤ ਪਾਉਂਦੇ ਹਨ।

English meaning

They act truthfully, in love with the True Lord.

ਸਚਾ ਸਾਹੁ ਵਰਤਦਾ; ਕੋਇ. ਨ ਮੇਟਣਹਾਰੁ ॥

sachaa saahu varatadaa; koe. na mettanahaar |

ਪੰਜਾਬੀ ਅਰਥ

ਸੱਚੇ ਸ਼ਾਹੂਕਾਰ ਦਾ ਹੁਕਮ ਚਲਦਾ ਹੈ, ਇਸ ਨੂੰ ਕੋਈ ਮੇਸਣ ਵਾਲਾ ਨਹੀਂ।

English meaning

The True King has written His Order, which no one can erase.

ਮਨਮੁਖ. ਮਹਲੁ ਨ ਪਾਇਨੀ; ਕੂੜਿ ਮੁਠੇ. ਕੂੜਿਆਰ ॥੨॥

manamukh. mehal na paaeinee; koorr mutthe. koorriaar |2|

ਪੰਜਾਬੀ ਅਰਥ

ਆਪ-ਹੁਦਰੇ ਸਾਹਿਬ ਦੇ ਮਹਲ ਤੱਕ ਨਹੀਂ ਅੱਪੜਦੇ। ਉਹ ਝੂਠੇ, ਝੂਠ ਨੇ ਠੱਗ ਲਏ ਹਨ।

English meaning

The self-willed manmukhs do not obtain the Mansion of the Lord's Presence. The false are plundered by falsehood. ||2||

ਹਉਮੈ ਕਰਤਾ ਜਗੁ ਮੁਆ; ਗੁਰ ਬਿਨੁ. ਘੋਰ ਅੰਧਾਰੁ ॥

haumai karataa jag muaa; gur bin. ghor andhaar |

ਪੰਜਾਬੀ ਅਰਥ

ਮੈਂ ਵਿੱਚ ਖ਼ਚਤ ਹੋਇਆ ਹੋਇਆ ਜਹਾਨ ਮਰ ਰਿਹਾ ਹੈ। ਗੁਰਾਂ ਦੇ ਬਗੈਰ ਅੰਨ੍ਹੇਰ ਘੁੱਪ ਹੈ।

English meaning

Engrossed in egotism, the world perishes. Without the Guru, there is utter darkness.

ਮਾਇਆ ਮੋਹਿ ਵਿਸਾਰਿਆ; ਸੁਖਦਾਤਾ ਦਾਤਾਰੁ ॥

maaeaa mohi visaariaa; sukhadaataa daataar |

ਪੰਜਾਬੀ ਅਰਥ

ਧਨ-ਦੌਲਤ ਦੀ ਲਗਨ ਅੰਦਰ ਜਗਤ ਨੇ ਆਰਾਮ ਦੇਣ ਵਾਲੇ, ਮਹਾਂ ਦਾਤੇ ਨੂੰ ਭੁਲਾ ਛੱਡਿਆ ਹੈ।

English meaning

In emotional attachment to Maya, they have forgotten the Great Giver, the Giver of Peace.

ਸਤਗੁਰੁ ਸੇਵਹਿ ਤਾ ਉਬਰਹਿ; ਸਚੁ ਰਖਹਿ ਉਰ ਧਾਰਿ ॥

satagur seveh taa ubareh; sach rakheh ur dhaar |

ਪੰਜਾਬੀ ਅਰਥ

ਜੇਕਰ ਇਹ ਸੱਚੇ ਗੁਰਾਂ ਦੀ ਟਹਿਲ ਕਮਾਵੇ ਅਤੇ ਸਤਿਪੁਰਖ ਨੂੰ ਆਪਣੇ ਦਿਲ ਨਾਲ ਲਾਈ ਰੱਖੇ ਤਦ ਇਸ ਦਾ ਪਾਰ-ਉਤਾਰਾ ਹੋ ਜਾਂਦਾ ਹੈ।

English meaning

Those who serve the True Guru are saved; they keep the True One enshrined in their hearts.

ਕਿਰਪਾ ਤੇ. ਹਰਿ ਪਾਈਐ; ਸਚਿ ਸਬਦਿ ਵੀਚਾਰਿ ॥੩॥

kirapaa te. har paaeeai; sach sabad veechaar |3|

ਪੰਜਾਬੀ ਅਰਥ

ਕੇਵਲ ਗੁਰਾਂ ਦੀ ਰਹਮਿਤ ਸਦਕਾ ਅਸੀਂ ਵਾਹਿਗੁਰੂ ਨੂੰ ਪਰਾਪਤ ਹੁੰਦੇ ਅਤੇ ਸੱਚੇ ਸ਼ਬਦ ਦਾ ਧਿਆਨ ਧਾਰਦੇ ਹਾਂ।

English meaning

By His Grace, we find the Lord, and reflect on the True Word of the Shabad. ||3||

ਸਤਗੁਰੁ ਸੇਵਿ. ਮਨੁ ਨਿਰਮਲਾ; ਹਉਮੈ ਤਜਿ ਵਿਕਾਰ ॥

satagur sev. man niramalaa; haumai taj vikaar |

ਪੰਜਾਬੀ ਅਰਥ

ਜੇਕਰ ਤੂੰ ਸੱਚੇ ਗੁਰਾਂ ਦੀ ਸੇਵਾ ਕਰੇ, ਤੇਰੀ ਆਤਮਾ ਸ਼ੁੱਧ ਹੋ ਜਾਵੇ ਅਤੇ ਤੇਰੀ ਹੰਗਤਾ ਤੇ ਬਦੀ ਦੂਰ ਹੋ ਜਾਏ।

English meaning

Serving the True Guru, the mind becomes immaculate and pure; egotism and corruption are discarded.

ਆਪੁ ਛੋਡਿ ਜੀਵਤ ਮਰੈ; ਗੁਰ ਕੈ ਸਬਦਿ ਵੀਚਾਰ ॥

aap chhodd jeevat marai; gur kai sabad veechaar |

ਪੰਜਾਬੀ ਅਰਥ

ਆਪਣੀ ਸਵੈ-ਹੰਗਤਾ ਨੂੰ ਤਿਆਗ ਦੇ, ਜੀਉਂਦੇ ਜੀ ਮਰਿਆ ਰਹੁ ਅਤੇ ਗੁਰੂ ਦੇ ਸ਼ਬਦ ਦੀ ਸੋਚ ਵੀਚਾਰ ਕਰ।

English meaning

So abandon your selfishness, and remain dead while yet alive. Contemplate the Word of the Guru's Shabad.

ਧੰਧਾ ਧਾਵਤ ਰਹਿ ਗਏ; ਲਾਗਾ ਸਾਚਿ ਪਿਆਰੁ ॥

dhandhaa dhaavat reh ge; laagaa saach piaar |

ਪੰਜਾਬੀ ਅਰਥ

ਸਤਿਪੁਰਖ ਨਾਲ ਪ੍ਰੀਤ ਪਾਉਣ ਦੁਆਰਾ ਸੰਸਾਰੀ ਕੰਮਾਂ ਕਾਜਾਂ ਪਿਛੇ ਭੱਜਣਾ ਮੁਕ ਜਾਂਦਾ ਹੈ।

English meaning

The pursuit of worldly affairs comes to an end, when you embrace love for the True One.

ਸਚਿ ਰਤੇ ਮੁਖ ਉਜਲੇ; ਤਿਤੁ ਸਾਚੈ ਦਰਬਾਰਿ ॥੪॥

sach rate mukh ujale; tith saachai darabaar |4|

ਪੰਜਾਬੀ ਅਰਥ

ਜਿਹੜੇ ਸੱਚ ਨਾਲ ਰੰਗੇ ਹਨ, ਉਨ੍ਹਾਂ ਦੇ ਚਿਹਰੇ ਉਸ ਸੱਚੀ ਦਰਗਾਹ ਅੰਦਰ ਰੋਸ਼ਨ ਹੋ ਜਾਂਦੇ ਹਨ।

English meaning

Those who are attuned to Truth-their faces are radiant in the Court of the True Lord. ||4||

ਸਤਗੁਰੁ ਪੁਰਖੁ. ਨ ਮੰਨਿਓ; ਸਬਦਿ. ਨ ਲਗੋ ਪਿਆਰੁ ॥

satagur purakh. na manio; sabad. na lago piaar |

ਪੰਜਾਬੀ ਅਰਥ

ਜੋ ਰੱਬ-ਰੂਪ ਸੱਚੇ ਗੁਰਾਂ ਨੂੰ ਨਹੀਂ ਪੂਜਦੇ, ਅਤੇ ਗੁਰਬਾਣੀ ਨਾਲ ਪ੍ਰੀਤ ਨਹੀਂ ਪਾਉਂਦੇ,

English meaning

Those who do not have faith in the Primal Being, the True Guru, and who do not enshrine love for the Shabad

ਇਸਨਾਨੁ ਦਾਨੁ ਜੇਤਾ ਕਰਹਿ; ਦੂਜੈ ਭਾਇ ਖੁਆਰੁ ॥

eisanaan daan jetaa kareh; doojai bhaae khuaar |

ਪੰਜਾਬੀ ਅਰਥ

ਉਹ ਜਿਤਨਾ ਨ੍ਹਾਉਣ ਪਏ ਕਰਨ ਅਤੇ ਖੈਰਾਤ ਪਏ ਦੇਣ ਇਸਦੇ ਬਾਵਜੂਦ ਸੰਸਾਰੀ ਮੋਹ ਕਾਰਨ ਬਰਬਾਦ ਹੋ ਜਾਂਦੇ ਹਨ!

English meaning

they take their cleansing baths, and give to charity again and again, but they are ultimately consumed by their love of duality.

ਹਰਿ ਜੀਉ. ਆਪਣੀ ਕਿ੍ਰਪਾ ਕਰੇ; ਤਾ ਲਾਗੈ ਨਾਮ ਪਿਆਰੁ ॥

har jeeo. aapanee kripaa kare; taa laagai naam piaar |

ਪੰਜਾਬੀ ਅਰਥ

ਜੇਕਰ ਵਾਹਿਗੁਰੂ ਮਹਾਰਾਜ ਆਪਣੀ ਦਇਆ ਧਾਰੇ ਤਦ ਆਦਮੀ ਦੀ ਪ੍ਰੀਤ ਨਾਮ ਨਾਲ ਲੱਗ ਜਾਂਦੀ ਹੈ।

English meaning

When the Dear Lord Himself grants His Grace, they are inspired to love the Naam.

ਨਾਨਕ. ਨਾਮੁ ਸਮਾਲਿ ਤੂ; ਗੁਰ ਕੈ ਹੇਤਿ ਅਪਾਰਿ ॥੫॥੨੦॥੫੩॥

naanak. naam samaal too; gur kai het apaar |5|20|53|

ਪੰਜਾਬੀ ਅਰਥ

ਗੁਰਾਂ ਦੇ ਬੇਅੰਤ ਪਿਆਰ ਦੇ ਜ਼ਰੀਏ ਹੈ ਨਾਨਕ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।

English meaning

O Nanak, immerse yourself in the Naam, through the Infinite Love of the Guru. ||5||20||53||

ਸਿਰੀਰਾਗੁ ਮਹਲਾ ੩ ॥

sireeraag mahalaa 3 |

ਪੰਜਾਬੀ ਅਰਥ

ਸਿਰੀ ਰਾਗ, ਤੀਜੀ ਪਾਤਸ਼ਾਹੀ।

English meaning

Siree Raag, Third Mehl:

ਕਿਸੁ ਹਉ ਸੇਵੀ. ਕਿਆ ਜਪੁ ਕਰੀ; ਸਤਗੁਰ ਪੂਛਉ ਜਾਇ ॥

kis hau sevee. kiaa jap karee; satagur poochhau jaae |

ਪੰਜਾਬੀ ਅਰਥ

ਮੈਂ ਕੀਹਦੀ ਟਹਿਲ ਕਰਾਂ? ਕਿਸ ਦਾ ਮੈਂ ਅਰਾਧਨ ਕਰਾਂ? ਸੱਚੇ ਗੁਰਾਂ ਕੋਲ ਜਾ ਕੇ ਮੈਂ ਪਤਾ ਕਰਦਾ ਹਾਂ।

English meaning

Whom shall I serve? What shall I chant? I will go and ask the Guru.

ਸਤਗੁਰ ਕਾ ਭਾਣਾ ਮੰਨਿ ਲਈ; ਵਿਚਹੁ ਆਪੁ ਗਵਾਇ ॥

satagur kaa bhaanaa man lee; vichahu aap gavaae |

ਪੰਜਾਬੀ ਅਰਥ

ਮੈਂ ਸੱਚੇ ਗੁਰਾਂ ਦੀ ਰਜ਼ਾ ਮੂਹਰੇ ਸਿਰ ਨਿਵਾਉਂਦਾ ਹਾਂ, ਤੇ ਮੈਂ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਬਾਹਰ ਕੱਢ ਦਿਤਾ ਹੈ।

English meaning

I will accept the Will of the True Guru, and eradicate selfishness from within.

ਏਹਾ ਸੇਵਾ ਚਾਕਰੀ; ਨਾਮੁ ਵਸੈ ਮਨਿ ਆਇ ॥

ehaa sevaa chaakaree; naam vasai man aae |

ਪੰਜਾਬੀ ਅਰਥ

ਇਹ ਹੀ ਸੁਆਮੀ ਦੀ ਟਹਿਲ ਅਤੇ ਅਰਾਧਨਾ ਹੈ, ਜਿਸ ਦੁਆਰਾ ਨਾਮ ਆ ਕੇ ਮੇਰੇ ਚਿੱਤ ਵਿੱਚ ਟਿਕਦਾ ਹੈ।

English meaning

By this work and service, the Naam shall come to dwell within my mind.

ਨਾਮੈ ਹੀ ਤੇ ਸੁਖੁ ਪਾਈਐ; ਸਚੈ ਸਬਦਿ ਸੁਹਾਇ ॥੧॥

naamai hee te sukh paaeeai; sachai sabad suhaae |1|

ਪੰਜਾਬੀ ਅਰਥ

ਕੇਵਲ ਰੱਬ ਦੇ ਨਾਮ ਰਾਹੀਂ ਹੀ ਖ਼ੁਸ਼ੀ ਮਿਲਦੀ ਹੈ ਅਤੇ ਬੰਦਾ ਸੱਚੇ ਸ਼ਬਦ ਦੁਆਰਾ ਸੁਭਾਇਮਾਨ ਹੋ ਜਾਂਦਾ ਹੈ।

English meaning

Through the Naam, peace is obtained; I am adorned and embellished by the True Word of the Shabad. ||1||

ਮਨ ਮੇਰੇ. ਅਨਦਿਨੁ ਜਾਗੁ; ਹਰਿ ਚੇਤਿ ॥

man mere. anadin jaag; har chet |

ਪੰਜਾਬੀ ਅਰਥ

ਮੇਰੀ ਆਤਮਾ ਰੈਣ ਦਿਹੁੰ ਸੁਚੇਤ ਰਹੁ ਅਤੇ ਵਾਹਿਗੁਰੂ ਦਾ ਚਿੰਤਨ ਕਰ।

English meaning

O my mind, remain awake and aware night and day, and think of the Lord.

ਆਪਣੀ ਖੇਤੀ ਰਖਿ ਲੈ; ਕੂੰਜ ਪੜੈਗੀ ਖੇਤਿ ॥੧॥ ਰਹਾਉ ॥

aapanee khetee rakh lai; koonj parraigee khet |1| rahaau |

ਪੰਜਾਬੀ ਅਰਥ

ਆਪਣੀ ਫਸਲ ਦਾ ਬਚਾ ਕਰ ਲੈ, ਨਹੀਂ ਤਾਂ ਤੇਰੀ ਪੈਲੀ ਉਤੇ ਕੁਲੰਗ ਆ ਉਤਰੇਗਾ। ਠਹਿਰਾਉ।

English meaning

Protect your crops, or else the birds shall descend on your farm. ||1||Pause||

ਮਨ ਕੀਆ ਇਛਾ ਪੂਰੀਆ; ਸਬਦਿ ਰਹਿਆ ਭਰਪੂਰਿ ॥

man keea ichhaa pooreea; sabad rahiaa bharapoor |

ਪੰਜਾਬੀ ਅਰਥ

ਜੋ ਹਰੀ ਦੇ ਨਾਮ ਨਾਲ ਪਰੀ-ਪੂਰਨ ਹੈ, ਉਸ ਦੀਆਂ ਦਿਲ ਦੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।

English meaning

The desires of the mind are fulfilled, when one is filled to overflowing with the Shabad.

ਭੈ ਭਾਇ. ਭਗਤਿ ਕਰਹਿ ਦਿਨੁ ਰਾਤੀ; ਹਰਿ ਜੀਉ ਵੇਖੈ ਸਦਾ ਹਦੂਰਿ ॥

bhai bhaae. bhagat kareh din raatee; har jeeo vekhai sadaa hadoor |

ਪੰਜਾਬੀ ਅਰਥ

ਜੋ ਸੁਆਮੀ ਦੇ ਡਰ, ਪਿਆਰ ਤੇ ਸੇਵਾ ਅੰਦਰ ਦਿਹੁੰ ਰੈਣ ਵਿਚਰਦਾ ਹੈ, ਉਹ ਮਾਣਨੀਯ ਵਾਹਿਗੁਰੂ ਨੂੰ ਸਦੀਵ ਹੀ ਹਾਜ਼ਰ ਨਾਜ਼ਰ ਤੱਕਦਾ ਹੈ।

English meaning

One who fears, loves, and is devoted to the Dear Lord day and night, sees Him always close at hand.

ਸਚੈ ਸਬਦਿ ਸਦਾ ਮਨੁ ਰਾਤਾ; ਭ੍ਰਮੁ ਗਇਆ ਸਰੀਰਹੁ ਦੂਰਿ ॥

sachai sabad sadaa man raataa; bhram geaa sareerahu door |

ਪੰਜਾਬੀ ਅਰਥ

ਸੰਦੇਹ ਉਸ ਦੀ ਦੇਹਿ ਪਾਸੋਂ ਦੁਰੇਡੇ ਨੱਸ ਜਾਂਦਾ ਹੈ, ਜਿਸ ਦੀ ਆਤਮਾ ਹਮੇਸ਼ਾਂ ਸੱਚੇ ਨਾਮ ਨਾਲ ਰੰਗੀ ਰਹਿੰਦੀ ਹੈ।

English meaning

Doubt runs far away from the bodies of those, whose minds remain forever attuned to the True Word of the Shabad.

ਨਿਰਮਲੁ ਸਾਹਿਬੁ ਪਾਇਆ; ਸਾਚਾ ਗੁਣੀ ਗਹੀਰੁ ॥੨॥

niramal saahib paaeaa; saachaa gunee gaheer |2|

ਪੰਜਾਬੀ ਅਰਥ

ਉਹ ਪਵਿੱਤਰ ਪ੍ਰਭੂ ਨੂੰ ਪਾ ਲੈਂਦਾ ਹੈ, ਜੋ ਸੱਚਾ ਅਤੇ ਸ਼੍ਰੇਸ਼ਟਤਾਈਆਂ ਦਾ ਸਮੁੰਦਰ ਹੈ।

English meaning

The Immaculate Lord and Master is found. He is True; He is the Ocean of Excellence. ||2||

ਜੋ ਜਾਗੇ ਸੇ ਉਬਰੇ; ਸੂਤੇ ਗਏ ਮੁਹਾਇ ॥

jo jaage se ubare; soote ge muhaae |

ਪੰਜਾਬੀ ਅਰਥ

ਜੋ ਖ਼ਬਰਦਾਰ ਰਹਿੰਦੇ ਹਨ, ਉਹ ਬਚ ਜਾਂਦੇ ਹਨ। ਸੁੱਤੇ ਪਏ ਲੁੱਟੇ ਜਾਂਦੇ ਹਨ।

English meaning

Those who remain awake and aware are saved, while those who sleep are plundered.

ਸਚਾ ਸਬਦੁ. ਨ ਪਛਾਣਿਓ; ਸੁਪਨਾ ਗਇਆ ਵਿਹਾਇ ॥

sachaa sabad. na pachhaanio; supanaa geaa vihaae |

ਪੰਜਾਬੀ ਅਰਥ

ਉਹ ਸੱਚੇ ਨਾਮ ਨੂੰ ਨਹੀਂ ਸਿੰਞਾਣਦੇ ਅਤੇ ਉਨ੍ਹਾਂ ਦੀ ਜਿੰਦਗੀ ਸੁਫਨੇ ਦੀ ਮਾਨਿੰਦ ਬੀਤ ਜਾਂਦੀ ਹੈ।

English meaning

They do not recognize the True Word of the Shabad, and like a dream, their lives fade away.

ਸੁੰਞੇ ਘਰ ਕਾ ਪਾਹੁਣਾ; ਜਿਉ ਆਇਆ ਤਿਉ ਜਾਇ ॥

sunye ghar kaa paahunaa; jiau aaeaa tiau jaae |

ਪੰਜਾਬੀ ਅਰਥ

ਸੱਖਣੇ ਘਰ ਦੇ ਪਰਾਹੁਣੇ ਦੀ ਤਰ੍ਹਾਂ, ਜਿਸ ਤਰ੍ਹਾਂ ਉਹ ਆਇਆ ਹੈ, ਉਸੇ ਤਰ੍ਹਾਂ ਹੀ ਚਲਿਆ ਜਾਂਦਾ ਹੈ।

English meaning

Like guests in a deserted house, they leave just exactly as they have come.