ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 189

Sri Guru Granth Sahib Ji

Read respectfully, Ang by Ang, with available transliteration and meanings.

ਸੰਤ ਪ੍ਰਸਾਦਿ; ਜਨਮ ਮਰਣ ਤੇ ਛੋਟ ॥੧॥

sant prasaad; janam maran te chhott |1|

ਪੰਜਾਬੀ ਅਰਥ

ਸਾਧੂਆਂ ਦੀ ਦਇਆ ਦੁਆਰਾ ਜੰਮਣ ਮਰਣ ਤੋਂ ਖਲਾਸੀ ਹੋ ਜਾਂਦੀ ਹੈ।

English meaning

By the Grace of the Saints, one is released from birth and death. ||1||

ਸੰਤ ਕਾ ਦਰਸੁ; ਪੂਰਨ ਇਸਨਾਨੁ ॥

sant kaa daras; pooran isanaan |

ਪੰਜਾਬੀ ਅਰਥ

ਸਾਧੂਆਂ ਦਾ ਦੀਦਾਰ ਪੂਰਾ ਮੱਜਨ ਹੈ।

English meaning

The Blessed Vision of the Saints is the perfect cleansing bath.

ਸੰਤ ਕਿ੍ਰਪਾ ਤੇ; ਜਪੀਐ ਨਾਮੁ ॥੧॥ ਰਹਾਉ ॥

sant kripaa te; japeeai naam |1| rahaau |

ਪੰਜਾਬੀ ਅਰਥ

ਸਾਧੂਆਂ ਦੀ ਮਿਹਰ ਸਦਕਾ ਹਰੀ ਨਾਮ ਉਚਾਰਿਆਂ ਜਾਂਦਾ ਹੈ। ਠਹਿਰਾਓ।

English meaning

By the Grace of the Saints, one comes to chant the Naam, the Name of the Lord. ||1||Pause||

ਸੰਤ ਕੈ ਸੰਗਿ; ਮਿਟਿਆ ਅਹੰਕਾਰੁ ॥

sant kai sang; mittiaa ahankaar |

ਪੰਜਾਬੀ ਅਰਥ

ਸਾਧੂਆਂ ਦੀ ਸੰਗਤ ਅੰਦਰ ਬੰਦੇ ਦੀ ਹੰਗਤਾ ਨਵਿਰਤਾ ਹੋ ਜਾਂਦੀ ਹੈ,

English meaning

In the Society of the Saints, egotism is shed,

ਦਿ੍ਰਸਟਿ ਆਵੈ; ਸਭੁ ਏਕੰਕਾਰੁ ॥੨॥

drisatt aavai; sabh ekankaar |2|

ਪੰਜਾਬੀ ਅਰਥ

ਅਤੇ ਉਹ ਹਰ ਥਾਂ ਇਕ ਸੁਆਮੀ ਨੂੰ ਹੀ ਤੱਕਦਾ ਹੈ।

English meaning

and the One Lord is seen everywhere. ||2||

ਸੰਤ ਸੁਪ੍ਰਸੰਨ; ਆਏ ਵਸਿ ਪੰਚਾ ॥

sant suprasan; aae vas panchaa |

ਪੰਜਾਬੀ ਅਰਥ

ਸਾਧੂਆਂ ਦੀ ਪਰਮ ਪਰਸੰਨਤਾ ਦੁਆਰਾ, ਪੰਜ ਮੰਦੇ ਵਿਸ਼ੇ ਵੇਗੁ ਕਾਬੂ ਆ ਜਾਂਦੇ ਹਨ,

English meaning

By the pleasure of the Saints, the five passions are overpowered,

ਅੰਮਿ੍ਰਤੁ ਨਾਮੁ; ਰਿਦੈ ਲੈ ਸੰਚਾ ॥੩॥

amrit naam; ridai lai sanchaa |3|

ਪੰਜਾਬੀ ਅਰਥ

ਅਤੇ ਇਨਸਾਨ ਆਪਣੇ ਮਨ ਨੂੰ ਆਬਿ-ਹਿਯਾਤੀ ਨਾਮ ਨਾਲ ਸਿੰਚ ਲੈਂਦਾ ਹੈ।

English meaning

and the heart is irrigated with the Ambrosial Naam. ||3||

ਕਹੁ ਨਾਨਕ; ਜਾ ਕਾ ਪੂਰਾ ਕਰਮ ॥

kahu naanak; jaa kaa pooraa karam |

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਜਿਸ ਦੀ ਕਿਸਮਤ ਪੂਰਨ ਹੈ,

English meaning

Says Nanak, one whose karma is perfect,

ਤਿਸੁ ਭੇਟੇ; ਸਾਧੂ ਕੇ ਚਰਨ ॥੪॥੪੬॥੧੧੫॥

tis bhette; saadhoo ke charan |4|46|115|

ਪੰਜਾਬੀ ਅਰਥ

ਉਹੀ ਸਾਧੂਆਂ ਦੇ ਪੈਰਾਂ ਨੂੰ ਛੂੰਹਦਾ ਹੈ।

English meaning

touches the feet of the Holy. ||4||46||115||

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀਂ।

English meaning

Gauree, Fifth Mehl:

ਹਰਿ ਗੁਣ ਜਪਤ; ਕਮਲੁ ਪਰਗਾਸੈ ॥

har gun japat; kamal paragaasai |

ਪੰਜਾਬੀ ਅਰਥ

ਵਾਹਿਗੁਰੂ ਦੀਆਂ ਖ਼ੂਬੀਆਂ ਦਾ ਧਿਆਨ ਧਾਰਨ ਦੁਆਰਾ ਦਿਲ-ਕੰਵਲ ਖਿੜ ਜਾਂਦਾ ਹੈ।

English meaning

Meditating on the Glories of the Lord, the heart-lotus blossoms radiantly.

ਹਰਿ ਸਿਮਰਤ; ਤ੍ਰਾਸ ਸਭ ਨਾਸੈ ॥੧॥

har simarat; traas sabh naasai |1|

ਪੰਜਾਬੀ ਅਰਥ

ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਸਾਰੇ ਡਰ ਦੂਰ ਹੋ ਜਾਂਦੇ ਹਨ।

English meaning

Remembering the Lord in meditation, all fears are dispelled. ||1||

ਸਾ ਮਤਿ ਪੂਰੀ; ਜਿਤੁ ਹਰਿ ਗੁਣ ਗਾਵੈ ॥

saa mat pooree; jit har gun gaavai |

ਪੰਜਾਬੀ ਅਰਥ

ਮੁਕੰਮਲ ਹੈ ਉਹ ਅਕਲ ਜਿਸ ਦੀ ਬਰਕਤ ਦੁਆਰਾ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।

English meaning

Perfect is that intellect, by which the Glorious Praises of the Lord are sung.

ਵਡੈ ਭਾਗਿ; ਸਾਧੂ ਸੰਗੁ ਪਾਵੈ ॥੧॥ ਰਹਾਉ ॥

vaddai bhaag; saadhoo sang paavai |1| rahaau |

ਪੰਜਾਬੀ ਅਰਥ

ਪਰਮ ਚੰਗੇ ਨਸੀਬਾਂ ਰਾਹੀਂ ਸਤਿਸੰਗਤ ਪ੍ਰਾਪਤ ਹੁੰਦੀ ਹੈ। ਠਹਿਰਾਉ।

English meaning

By great good fortune, one finds the Saadh Sangat, the Company of the Holy. ||1||Pause||

ਸਾਧਸੰਗਿ; ਪਾਈਐ ਨਿਧਿ ਨਾਮਾ ॥

saadhasang; paaeeai nidh naamaa |

ਪੰਜਾਬੀ ਅਰਥ

ਸਚਿਆਰਾ ਦੀ ਸਭਾ ਵਿੱਚ ਸੁਆਮੀ ਦੇ ਨਾਮ ਦਾ ਖ਼ਜਾਨਾ ਪ੍ਰਾਪਤ ਹੁੰਦਾ ਹੈ।

English meaning

In the Saadh Sangat, the treasure of the Name is obtained.

ਸਾਧਸੰਗਿ; ਪੂਰਨ ਸਭਿ ਕਾਮਾ ॥੨॥

saadhasang; pooran sabh kaamaa |2|

ਪੰਜਾਬੀ ਅਰਥ

ਜਗਿਆਸੂਆਂ ਦੇ ਸੰਮੇਲਨ ਅੰਦਰ ਸਾਰੇ ਕਾਰਜ ਰਾਸ ਆ ਜਾਂਦੇ ਹਨ।

English meaning

In the Saadh Sangat, all one's works are brought to fruition. ||2||

ਹਰਿ ਕੀ ਭਗਤਿ; ਜਨਮੁ ਪਰਵਾਣੁ ॥

har kee bhagat; janam paravaan |

ਪੰਜਾਬੀ ਅਰਥ

ਭਗਵਾਨ ਦੇ ਸਿਮਰਨ ਰਾਹੀਂ ਇਨਸਾਨ ਦੀ ਜਿੰਦਗੀ ਕਬੂਲ ਪੈ ਜਾਂਦੀ ਹੈ।

English meaning

Through devotion to the Lord, one's life is approved.

ਗੁਰ ਕਿਰਪਾ ਤੇ; ਨਾਮੁ ਵਖਾਣੁ ॥੩॥

gur kirapaa te; naam vakhaan |3|

ਪੰਜਾਬੀ ਅਰਥ

ਗੁਰਾਂ ਦੀ ਦਇਆ ਦੁਆਰਾ ਭਗਵਾਨ ਦਾ ਨਾਮ ਜਪਿਆ ਜਾਂਦਾ ਹੈ।

English meaning

By Guru's Grace, one chants the Naam, the Name of the Lord. ||3||

ਕਹੁ ਨਾਨਕ; ਸੋ ਜਨੁ ਪਰਵਾਨੁ ॥

kahu naanak; so jan paravaan |

ਪੰਜਾਬੀ ਅਰਥ

ਗੁਰੂ ਨਾਨਕ ਜੀ ਆਖਦੇ ਹਨ ਉਹ ਇਨਸਾਨ ਕਬੂਲ ਪੈ ਜਾਂਦਾ ਹੈ,

English meaning

Says Nanak, that humble being is accepted,

ਜਾ ਕੈ ਰਿਦੈ; ਵਸੈ ਭਗਵਾਨੁ ॥੪॥੪੭॥੧੧੬॥

jaa kai ridai; vasai bhagavaan |4|47|116|

ਪੰਜਾਬੀ ਅਰਥ

ਜਿਸ ਦੇ ਮਨ ਅੰਦਰ ਸੁਭਾਇਮਾਨ ਸੁਆਮੀ ਨਿਵਾਸ ਰਖਦਾ ਹੈ।

English meaning

within whose heart the Lord God abides. ||4||47||116||

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀਂ।

English meaning

Gauree, Fifth Mehl:

ਏਕਸੁ ਸਿਉ; ਜਾ ਕਾ ਮਨੁ ਰਾਤਾ ॥

ekas siau; jaa kaa man raataa |

ਪੰਜਾਬੀ ਅਰਥ

ਜਿਸ ਦੀ ਆਤਮਾ ਇਕ ਸਾਹਿਬ ਨਾਲ ਰੰਗੀਜੀ ਹੈ,

English meaning

Those whose minds are imbued with the One Lord,

ਵਿਸਰੀ ਤਿਸੈ; ਪਰਾਈ ਤਾਤਾ ॥੧॥

visaree tisai; paraaee taataa |1|

ਪੰਜਾਬੀ ਅਰਥ

ਉਹ ਹੋਰਨਾ ਨਾਲ ਈਰਖਾ ਕਰਨੀ ਭੁਲ ਜਾਂਦਾ ਹੈ।

English meaning

forget to feel jealous of others. ||1||

ਬਿਨੁ ਗੋਬਿੰਦ; ਨ ਦੀਸੈ ਕੋਈ ॥

bin gobind; na deesai koee |

ਪੰਜਾਬੀ ਅਰਥ

ਸ਼੍ਰਿਟੀ ਦੇ ਸੁਆਮੀ ਦੇ ਬਗੈਰ ਉਹ ਹੋਰਸ ਨੂੰ ਨਹੀਂ ਦੇਖਦਾ।

English meaning

They see none other than the Lord of the Universe.

ਕਰਨ ਕਰਾਵਨ; ਕਰਤਾ ਸੋਈ ॥੧॥ ਰਹਾਉ ॥

karan karaavan; karataa soee |1| rahaau |

ਪੰਜਾਬੀ ਅਰਥ

(ਉਸ ਲਈ) ਉਹ ਸਿਰਜਣਹਾਰ ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਠਹਿਰਾਉ।

English meaning

The Creator is the Doer, the Cause of causes. ||1||Pause||

ਮਨਹਿ ਕਮਾਵੈ; ਮੁਖਿ. ਹਰਿ ਹਰਿ ਬੋਲੈ ॥

maneh kamaavai; mukh. har har bolai |

ਪੰਜਾਬੀ ਅਰਥ

ਜੋ ਦਿਲੋਂ ਵਾਹਿਗੁਰੂ ਦੀ ਸੇਵਾ ਕਰਦਾ ਹੈ ਅਤੇ ਆਪਣੇ ਮੂੰਹ ਨਾਲ ਹਰੀ ਨਾਮ ਨੂੰ ਉਚਾਰਦਾ ਹੈ,

English meaning

Those who work willingly, and chant the Name of the Lord, Har, Har

ਸੋ ਜਨੁ; ਇਤ ਉਤ. ਕਤਹਿ ਨ ਡੋਲੈ ॥੨॥

so jan; it ut. kateh na ddolai |2|

ਪੰਜਾਬੀ ਅਰਥ

ਉਹ ਇਨਸਾਨ ਏਥੇ ਅਤੇ ੳਥੇ ਕਿਧਰੇ ਭੀ ਡਿੱਕੇ ਡੋਲੇ ਨਹੀਂ, ਖਾਂਦਾ।

English meaning

- they do not waver, here or hereafter. ||2||

ਜਾ ਕੈ ਹਰਿ ਧਨੁ; ਸੋ ਸਚ ਸਾਹੁ ॥

jaa kai har dhan; so sach saahu |

ਪੰਜਾਬੀ ਅਰਥ

ਜਿਸ ਦੇ ਪੱਲੇ ਵਾਹਿਗੁਰੂ ਦਾ ਪਦਾਰਥ ਹੈ, ਉਹ ਸੱਚਾ ਸਾਹੂਕਾਰ ਹੈ।

English meaning

Those who possess the wealth of the Lord are the true bankers.

ਗੁਰਿ ਪੂਰੈ; ਕਰਿ ਦੀਨੋ ਵਿਸਾਹੁ ॥੩॥

gur poorai; kar deeno visaahu |3|

ਪੰਜਾਬੀ ਅਰਥ

ਪੂਰਨ ਗੁਰਾਂ ਨੇ ਉਸ ਦੀ ਸ਼ਾਖ਼ ਬਣਾ ਦਿੱਤੀ ਹੈ।

English meaning

The Perfect Guru has established their line of credit. ||3||

ਜੀਵਨ ਪੁਰਖੁ; ਮਿਲਿਆ ਹਰਿ ਰਾਇਆ ॥

jeevan purakh; miliaa har raaeaa |

ਪੰਜਾਬੀ ਅਰਥ

ਜਿੰਦਗੀ ਬਖਸ਼ਣਹਾਰ ਸੁਆਮੀ ਵਾਹਿਗੁਰੂ ਪਾਤਸ਼ਾਹ ਉਸਨੂੰ ਮਿਲ ਪੈਂਦਾ ਹੈ।

English meaning

The Giver of life, the Sovereign Lord King meets them.

ਕਹੁ ਨਾਨਕ; ਪਰਮ ਪਦੁ ਪਾਇਆ ॥੪॥੪੮॥੧੧੭॥

kahu naanak; param pad paaeaa |4|48|117|

ਪੰਜਾਬੀ ਅਰਥ

ਗੁਰੂ ਜੀ ਫ਼ੁਰਮਾਉਂਦੇ ਹਨ, ਇਸ ਤਰ੍ਹਾਂ ਉਹ ਮਹਾਨ ਮਰਤਬੇ ਨੂੰ ਹਾਸਲ ਕਰ ਲੈਂਦਾ ਹੈ।

English meaning

Says Nanak, they attain the supreme status. ||4||48||117||

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀਂ।

English meaning

Gauree, Fifth Mehl:

ਨਾਮੁ ਭਗਤ ਕੈ; ਪ੍ਰਾਨ ਅਧਾਰੁ ॥

naam bhagat kai; praan adhaar |

ਪੰਜਾਬੀ ਅਰਥ

ਨਾਮ ਸਾਧੂ ਦੀ ਜਿੰਦ-ਜਾਨ ਦਾ ਆਸਰਾ ਹੈ।

English meaning

The Naam, the Name of the Lord, is the Support of the breath of life of His devotees.

ਨਾਮੋ ਧਨੁ; ਨਾਮੋ ਬਿਉਹਾਰੁ ॥੧॥

naamo dhan; naamo biauhaar |1|

ਪੰਜਾਬੀ ਅਰਥ

ਨਾਮ ਉਸ ਦੀ ਦੌਲਤ ਹੈ ਨਾਮ ਹੀ ਉਸਦਾ ਕਾਰ ਵਿਹਾਰ!

English meaning

The Naam is their wealth, the Naam is their occupation. ||1||

ਨਾਮ ਵਡਾਈ; ਜਨੁ ਸੋਭਾ ਪਾਏ ॥

naam vaddaaee; jan sobhaa paae |

ਪੰਜਾਬੀ ਅਰਥ

ਨਾਮ ਦੁਆਰਾ ਸਾਹਿਬ ਦਾ ਗੋਲਾ ਬਜੁਰਗੀ ਅਤੇ ਪ੍ਰਭਤਾ ਨੂੰ ਪ੍ਰਾਪਤ ਹੁੰਦਾ ਹੈ।

English meaning

By the greatness of the Naam, His humble servants are blessed with glory.

ਕਰਿ ਕਿਰਪਾ; ਜਿਸੁ ਆਪਿ ਦਿਵਾਏ ॥੧॥ ਰਹਾਉ ॥

kar kirapaa; jis aap divaae |1| rahaau |

ਪੰਜਾਬੀ ਅਰਥ

ਕੇਵਲ ਉਹੀ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਜਿਸ ਨੂੰ ਸੁਆਮੀ ਖ਼ੁਦ ਦਇਆ ਧਾਰ ਕੇ ਦਿੰਦਾ ਹੈ। ਠਹਿਰਾਉ।

English meaning

The Lord Himself bestows it, in His Mercy. ||1||Pause||

ਨਾਮੁ ਭਗਤ ਕੈ; ਸੁਖ ਅਸਥਾਨੁ ॥

naam bhagat kai; sukh asathaan |

ਪੰਜਾਬੀ ਅਰਥ

ਨਾਮ ਅਨੁਰਾਗੀ ਦੇ ਅਰਾਮ ਦਾ ਟਿਕਾਣਾ ਹੈ।

English meaning

The Naam is the home of peace of His devotees.

ਨਾਮ ਰਤੁ; ਸੋ ਭਗਤੁ ਪਰਵਾਨੁ ॥੨॥

naam rat; so bhagat paravaan |2|

ਪੰਜਾਬੀ ਅਰਥ

ਜੋ ਅਨੁਰਾਗੀ ਨਾਮ ਨਾਲ ਰੰਗਿਆ ਹੋਇਆ ਹੈ, ਕਬੂਲ ਪੈ ਜਾਂਦਾ ਹੈ।

English meaning

Attuned to the Naam, His devotees are approved. ||2||

ਹਰਿ ਕਾ ਨਾਮੁ; ਜਨ ਕਉ ਧਾਰੈ ॥

har kaa naam; jan kau dhaarai |

ਪੰਜਾਬੀ ਅਰਥ

ਰੱਬ ਦਾ ਨਾਮ ਉਸ ਦੇ ਨਫ਼ਰ ਨੂੰ ਆਸਰਾ ਦਿੰਦਾ ਹੈ,

English meaning

The Name of the Lord is the support of His humble servants.

ਸਾਸਿ ਸਾਸਿ; ਜਨੁ ਨਾਮੁ ਸਮਾਰੈ ॥੩॥

saas saas; jan naam samaarai |3|

ਪੰਜਾਬੀ ਅਰਥ

ਜੋ ਵਾਹਿਗੁਰੂ ਦਾ ਸੇਵਕ ਹਰ ਸੁਆਸ ਨਾਲ ਨਾਮ ਦਾ ਸਿਮਰਣ ਕਰਦਾ ਹੈ।

English meaning

With each and every breath, they remember the Naam. ||3||

ਕਹੁ ਨਾਨਕ; ਜਿਸੁ ਪੂਰਾ ਭਾਗੁ ॥

kahu naanak; jis pooraa bhaag |

ਪੰਜਾਬੀ ਅਰਥ

ਗੁਰੂ ਨਾਨਕ ਜੀ ਆਖਦੇ ਹਨ ਜਿਸ ਦੀ ਪ੍ਰਾਲਬੰਧ ਪੂਰਨ ਹੈ,

English meaning

Says Nanak, those who have perfect destiny

ਨਾਮ ਸੰਗਿ; ਤਾ ਕਾ ਮਨੁ ਲਾਗੁ ॥੪॥੪੯॥੧੧੮॥

naam sang; taa kaa man laag |4|49|118|

ਪੰਜਾਬੀ ਅਰਥ

ਉਸ ਦੀ ਆਤਮਾ ਨਾਮ ਦੇ ਨਾਲ ਜੁੜੀ ਰਹਿੰਦੀ ਹੈ।

English meaning

- their minds are attached to the Naam. ||4||49||118||

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀਂ।

English meaning

Gauree, Fifth Mehl:

ਸੰਤ ਪ੍ਰਸਾਦਿ; ਹਰਿ ਨਾਮੁ ਧਿਆਇਆ ॥

sant prasaad; har naam dhiaaeaa |

ਪੰਜਾਬੀ ਅਰਥ

ਸਾਧੂ ਦੀ ਦਇਆ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕੀਤਾ ਹੈ।

English meaning

By the Grace of the Saints, I meditated on the Name of the Lord.

ਤਬ ਤੇ; ਧਾਵਤੁ ਮਨੁ ਤਿ੍ਰਪਤਾਇਆ ॥੧॥

tab te; dhaavat man tripataaeaa |1|

ਪੰਜਾਬੀ ਅਰਥ

ਉਦੋਂ ਤੋਂ ਮੇਰਾ ਭਟਕਦਾ ਹੋਇਆ ਮਨੂਆਂ ਰੱਜ ਗਿਆ ਹੈ।

English meaning

Since then, my restless mind has been satisfied. ||1||

ਸੁਖ ਬਿਸ੍ਰਾਮੁ ਪਾਇਆ; ਗੁਣ ਗਾਇ ॥

sukh bisraam paaeaa; gun gaae |

ਪੰਜਾਬੀ ਅਰਥ

ਵਾਹਿਗੁਰੂ ਦੀ ਜੱਸ ਗਾਇਨ ਕਰਨ ਦੁਆਰਾ ਮੈਨੂੰ ਆਰਾਮ ਦਾ ਟਿਕਾਣਾ ਪ੍ਰਾਪਤ ਹੋ ਗਿਆ ਹੈ।

English meaning

I have obtained the home of peace, singing His Glorious Praises.

ਸ੍ਰਮੁ ਮਿਟਿਆ; ਮੇਰੀ ਹਤੀ ਬਲਾਇ ॥੧॥ ਰਹਾਉ ॥

sram mittiaa; meree hatee balaae |1| rahaau |

ਪੰਜਾਬੀ ਅਰਥ

ਮੇਰੀ ਤਕਲਫ਼ਿ ਦੂਰ ਹੋ ਗਈ ਅਤੇ (ਮੇਰੇ ਕੁਕਰਮਾ ਦਾ) ਦੈਂਤ ਬਿਨਸ ਗਿਆ ਹੈ। ਠਹਿਰਾਉ।

English meaning

My troubles have ended, and the demon has been destroyed. ||1||Pause||

ਚਰਨ ਕਮਲ; ਅਰਾਧਿ ਭਗਵੰਤਾ ॥

charan kamal; araadh bhagavantaa |

ਪੰਜਾਬੀ ਅਰਥ

ਭਾਗਵਾਨ ਪ੍ਰਭੂ ਦੇ ਚਰਨ ਕੰਵਲਾਂ ਦਾ ਚਿੰਤਨ ਕਰ।

English meaning

Worship and adore the Lotus Feet of the Lord God.

ਹਰਿ ਸਿਮਰਨ ਤੇ; ਮਿਟੀ ਮੇਰੀ ਚਿੰਤਾ ॥੨॥

har simaran te; mittee meree chintaa |2|

ਪੰਜਾਬੀ ਅਰਥ

ਵਾਹਿਗੁਰੂ ਦੀ ਬੰਦਗੀ ਰਾਹੀਂ ਮੇਰਾ iਫ਼ਕਰ-ਅੰਦੇਸਾ ਮੁਕ ਗਿਆ ਹੈ।

English meaning

Meditating in remembrance on the Lord, my anxiety has come to an end. ||2||

ਸਭ ਤਜਿ ਅਨਾਥੁ; ਏਕ ਸਰਣਿ ਆਇਓ ॥

sabh taj anaath; ek saran aaeo |

ਪੰਜਾਬੀ ਅਰਥ

ਮੈਂ ਯਤੀਮ, ਨੇ ਸਾਰਿਆ ਨੂੰ ਛੱਡ ਦਿੱਤਾ ਹੈ, ਅਤੇ ਇਕ ਸੁਆਮੀ ਦੀ ਸ਼ਰਣਾਗਤ ਸੰਭਾਲੀ ਹੈ।

English meaning

I have renounced all - I am an orphan. I have come to the Sanctuary of the One Lord.

ਊਚ ਅਸਥਾਨੁ; ਤਬ ਸਹਜੇ ਪਾਇਓ ॥੩॥

aooch asathaan; tab sahaje paaeo |3|

ਪੰਜਾਬੀ ਅਰਥ

ਉਦੋਂ ਤੋਂ ਮੈਂ ਪਰਮ-ਬੁਲੰਦ ਟਿਕਾਣੇ ਨੂੰ ਸੁਖ਼ੈਨ ਹੀ ਪ੍ਰਾਪਤ ਕਰ ਲਿਆ ਹੈ।

English meaning

Since then, I have found the highest celestial home. ||3||

ਦੂਖੁ ਦਰਦੁ; ਭਰਮੁ ਭਉ ਨਸਿਆ ॥

dookh darad; bharam bhau nasiaa |

ਪੰਜਾਬੀ ਅਰਥ

ਮੇਰੀ ਤਕਲਫ਼ਿ, ਪੀੜ, ਵਹਿਮ ਅਤੇ ਡਰ ਦੌੜ ਗਏ ਹਨ।

English meaning

My pains, troubles, doubts and fears are gone.

ਕਰਣਹਾਰੁ; ਨਾਨਕ ਮਨਿ ਬਸਿਆ ॥੪॥੫੦॥੧੧੯॥

karanahaar; naanak man basiaa |4|50|119|

ਪੰਜਾਬੀ ਅਰਥ

ਸਿਰਜਣਹਾਰ ਨੇ ਨਾਨਕ ਦੇ ਚਿੱਤ ਅੰਦਰ ਨਿਵਾਸ ਕਰ ਲਿਆ ਹੈ।

English meaning

The Creator Lord abides in Nanak's mind. ||4||50||119||

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀਂ।

English meaning

Gauree, Fifth Mehl:

ਕਰ ਕਰਿ ਟਹਲ; ਰਸਨਾ ਗੁਣ ਗਾਵਉ ॥

kar kar ttehal; rasanaa gun gaavau |

ਪੰਜਾਬੀ ਅਰਥ

ਹੱਥਾਂ ਨਾਲ ਮੈਂ ਸਾਹਿਬ ਦੀ ਸੇਵਾ ਕਮਾਉਂਦਾ ਹਾਂ ਅਤੇ ਜਬਾਨ ਨਾਲ ਉਸ ਦੀ ਕੀਰਤੀ ਆਲਾਪਦਾ ਹਾਂ।

English meaning

With my hands I do His work; with my tongue I sing His Glorious Praises.