ਬਿਆਪਤ; ਹਰਖ ਸੋਗ ਬਿਸਥਾਰ ॥
biaapat; harakh sog bisathaar |
ਮਾਇਆ ਖੁਸ਼ੀ ਤੇ ਗ਼ਮੀ ਦੇ ਅਡੰਬਰਾ ਅੰਦਰ ਫੈਲੀ ਹੋਈ ਹੈ।
It torments us with the expression of pleasure and pain.
Read respectfully, Ang by Ang, with available transliteration and meanings.
ਬਿਆਪਤ; ਹਰਖ ਸੋਗ ਬਿਸਥਾਰ ॥
biaapat; harakh sog bisathaar |
ਮਾਇਆ ਖੁਸ਼ੀ ਤੇ ਗ਼ਮੀ ਦੇ ਅਡੰਬਰਾ ਅੰਦਰ ਫੈਲੀ ਹੋਈ ਹੈ।
It torments us with the expression of pleasure and pain.
ਬਿਆਪਤ; ਸੁਰਗ ਨਰਕ ਅਵਤਾਰ ॥
biaapat; surag narak avataar |
ਇਹ ਬਹਿਸ਼ਤ, ਦੋਜਖ ਅਤੇ ਜਨਮਾ ਦੇ ਗੇੜ ਤੇ ਅਸਰ ਕਰਦੀ ਹੈ।
It torments us through incarnations in heaven and hell.
ਬਿਆਪਤ ਧਨ; ਨਿਰਧਨ ਪੇਖਿ ਸੋਭਾ ॥
biaapat dhan; niradhan pekh sobhaa |
ਇਹ ਅਮੀਰਾ ਗਰੀਬਾਂ ਅਤੇ ਸੰਭਾਵਨਾਵਾਂ ਤੇ ਅਸਰ ਕਰਦੀ ਦੇਖੀ ਜਾਂਦੀ ਹੈ।
It is seen to afflict the rich, the poor and the glorious.
ਮੂਲੁ ਬਿਆਧੀ; ਬਿਆਪਸਿ ਲੋਭਾ ॥੧॥
mool biaadhee; biaapas lobhaa |1|
ਇਹ ਬੁਨਿਆਦੀ ਬੀਮਾਰੀ, ਲਾਲਚ ਦੇ ਰਾਹੀਂ ਕੰਮ ਕਰਦੀ ਹੈ।
The source of this illness which torments us is greed. ||1||
ਮਾਇਆ ਬਿਆਪਤ; ਬਹੁ ਪਰਕਾਰੀ ॥
maaeaa biaapat; bahu parakaaree |
ਮੋਹਨੀ ਕਈ ਤਰੀਕਿਆਂ ਨਾਲ ਅਸਰ ਕਰਦੀ ਹੈ।
Maya torments us in so many ways.
ਸੰਤ ਜੀਵਹਿ; ਪ੍ਰਭ ਓਟ ਤੁਮਾਰੀ ॥੧॥ ਰਹਾਉ ॥
sant jeeveh; prabh ott tumaaree |1| rahaau |
ਤੇਰੀ ਪਨਾਹ ਤਾਬੇ ਹੇ ਸਾਹਿਬ! ਸਾਧੂ ਇਸ ਦੇ ਅਸਰ ਤੋਂ ਬਿਨਾ ਹੀ ਆਪਣਾ ਜੀਵਨ ਬਤੀਤ ਕਰਦੇ ਹਨ। ਠਹਿਰਾਉ।
But the Saints live under Your Protection, God. ||1||Pause||
ਬਿਆਪਤ; ਅਹੰਬੁਧਿ ਕਾ ਮਾਤਾ ॥
biaapat; ahanbudh kaa maataa |
ਇਹ ਉਸ ਨੂੰ ਚਿਮੜੀ ਹੋਈ ਹੈ ਜੋ ਅੰਹਕਾਰੀ ਅਕਲ ਨਾਲ ਨਸ਼ਈ ਹੋਇਆ ਹੋਇਆ ਹੈ।
It torments us through intoxication with intellectual pride.
ਬਿਆਪਤ; ਪੁਤ੍ਰ ਕਲਤ੍ਰ ਸੰਗਿ ਰਾਤਾ ॥
biaapat; putr kalatr sang raataa |
ਇਹ ਉਸ ਨੂੰ ਚਿਮੜੀ ਹੋਈ ਹੈ ਜੋ ਆਪਣੇ ਪੁੱਤਾ ਤੇ ਪਤਨੀ ਦੇ ਪਿਆਰ ਨਾਲ ਰੰਗਿਆ ਹੋਇਆ ਹੈ।
It torments us through the love of children and spouse.
ਬਿਆਪਤ; ਹਸਤਿ ਘੋੜੇ ਅਰੁ ਬਸਤਾ ॥
biaapat; hasat ghorre ar basataa |
ਇਹ ਉਸਨੂੰ ਚਿਮੜੀ ਹੋਈ ਹੈ ਜੋ ਹਾਥੀਆਂ ਘੋੜਿਆਂ ਅਤੇ ਬਸਤਰਾਂ ਅੰਦਰ ਗਲਤਾਨ ਹੈ।
It torments us through elephants, horses and beautiful clothes.
ਬਿਆਪਤ; ਰੂਪ ਜੋਬਨ ਮਦ ਮਸਤਾ ॥੨॥
biaapat; roop joban mad masataa |2|
ਇਹ ਉਸ ਪੁਰਸ਼ ਨੂੰ ਚਿਮੜੀ ਹੋਈ ਹੈ ਜੋ ਸੁੰਦਰਤਾ ਅਤੇ ਜੁਆਨੀ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ।
It torments us through the intoxication of wine and the beauty of youth. ||2||
ਬਿਆਪਤ; ਭੂਮਿ ਰੰਕ ਅਰੁ ਰੰਗਾ ॥
biaapat; bhoom rank ar rangaa |
ਇਹ ਜਮੀਨ ਦੇ ਮਾਲਕ ਕੰਗਾਲਾ ਅਤੇ ਮੌਜ ਬਹਾਰਾ ਮਾਨਣ ਵਾਲਿਆਂ ਨੂੰ ਚਿਮੜੀ ਹੋਈ ਹੈ।
It torments landlords, paupers and lovers of pleasure.
ਬਿਆਪਤ; ਗੀਤ ਨਾਦ ਸੁਣਿ ਸੰਗਾ ॥
biaapat; geet naad sun sangaa |
ਇਹ ਸਭਾਵਾ ਵਿੱਚ ਗਾਣੇ ਅਤੇ ਰਾਗ ਦੇ ਸੁਨਣ ਵਾਲਿਆਂ ਨੂੰ ਚਿਮੜੀ ਹੋਈ ਹੈ।
It torments us through the sweet sounds of music and parties.
ਬਿਆਪਤ; ਸੇਜ ਮਹਲ ਸੀਗਾਰ ॥
biaapat; sej mehal seegaar |
ਇਹ ਪਲੰਘਾ, ਮੰਦਰਾ ਅਤੇ ਹਰ-ਸ਼ਿੰਗਾਰਾ ਵਿੱਚ ਰਮੀ ਹੋਈ ਹੈ।
It torments us through beautiful beds, palaces and decorations.
ਪੰਚ ਦੂਤ; ਬਿਆਪਤ ਅੰਧਿਆਰ ॥੩॥
panch doot; biaapat andhiaar |3|
ਇਹ ਅੰਨ੍ਹਾਂ ਕਰ ਦੇਣ ਵਾਲੇ ਪੰਜ ਮੰਦੇ ਵਿਸ਼ਿਆਂ ਵਿੱਚ ਰਮੀ ਹੋਈ ਹੈ।
It torments us through the darkness of the five evil passions. ||3||
ਬਿਆਪਤ; ਕਰਮ ਕਰੈ ਹਉ ਫਾਸਾ ॥
biaapat; karam karai hau faasaa |
ਇਹ ਉਸ ਅੰਦਰ ਰਮੀ ਹੋਈ ਹੈ ਜੋ ਹੰਕਾਰ ਅੰਦਰ ਫਸ ਕੇ ਆਪਣੇ ਕਾਰ-ਵਿਹਾਰ ਕਰਦਾ ਹੈ।
It torments those who act, entangled in ego.
ਬਿਆਪਤਿ ਗਿਰਸਤ; ਬਿਆਪਤ ਉਦਾਸਾ ॥
biaapat girasat; biaapat udaasaa |
ਘਰਬਾਰ ਵਿੱਚ ਭੀ ਇਹ ਸਾਡੇ ਉਤੇ ਢਹਿੰਦੀ ਹੈ ਅਤੇ ਤਿਆਗ ਵਿੱਚ ਭੀ ਢਹਿੰਦੀ ਹੈ।
It torments us through household affairs, and it torments us in renunciation.
ਆਚਾਰ ਬਿਉਹਾਰ; ਬਿਆਪਤ ਇਹ ਜਾਤਿ ॥
aachaar biauhaar; biaapat ih jaat |
ਸਾਡੇ ਚਾਲ-ਚਲਣ, ਕਾਰ ਵਿਹਾਰ ਅਤੇ ਜਾਤੀ ਦੇ ਰਾਹੀਂ ਇਹ ਸਾਡੇ ਉਤੇ ਛਾਪਾ ਮਾਰਦੀ ਹੈ।
It torments us through character, lifestyle and social status.
ਸਭ ਕਿਛੁ ਬਿਆਪਤ; ਬਿਨੁ ਹਰਿ ਰੰਗ ਰਾਤ ॥੪॥
sabh kichh biaapat; bin har rang raat |4|
ਸਿਵਾਏ ਉਨ੍ਹਾਂ ਦੇ ਜੋ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੇ ਹਨ, ਇਹ ਹਰ ਸ਼ੈ ਨੂੰ ਚਿਮੜਦੀ ਹੈ।
It torments us through everything, except for those who are imbued with the Love of the Lord. ||4||
ਸੰਤਨ ਕੇ ਬੰਧਨ; ਕਾਟੇ ਹਰਿ ਰਾਇ ॥
santan ke bandhan; kaatte har raae |
ਸਾਧੂਆਂ ਦੀ ਬੇੜੀਆਂ, ਵਾਹਿਗੁਰੂ ਪਾਤਸ਼ਾਹ ਨੇ ਕੱਟ ਸੁੱਟੀਆਂ ਹਨ।
The Sovereign Lord King has cut away the bonds of His Saints.
ਤਾ ਕਉ; ਕਹਾ ਬਿਆਪੈ ਮਾਇ ॥
taa kau; kahaa biaapai maae |
ਮਾਇਆ ਉਨ੍ਹਾਂ ਨੂੰ ਕਿਸ ਤਰ੍ਹਾਂ ਚਿਮੜ ਸਕਦੀ ਹੈ?
How can Maya torment them?
ਕਹੁ ਨਾਨਕ; ਜਿਨਿ ਧੂਰਿ ਸੰਤ ਪਾਈ ॥
kahu naanak; jin dhoor sant paaee |
ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੂੰ ਸਾਧੂਆਂ ਦੇ ਪੈਰਾ ਦੀ ਧੂੜ ਪ੍ਰਾਪਤ ਹੋਈ ਹੈ,
Says Nanak, Maya does not draw near those
ਤਾ ਕੈ ਨਿਕਟਿ; ਨ ਆਵੈ ਮਾਈ ॥੫॥੧੯॥੮੮॥
taa kai nikatt; na aavai maaee |5|19|88|
ਮਾਇਆ ਉਸ ਦੇ ਲਾਗੇ ਨਹੀਂ ਲਗਦੀ।
Who have obtained the dust of the feet of the Saints. ||5||19||88||
ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauree Gwaarayree, Fifth Mehl:
ਨੈਨਹੁ ਨੀਦ; ਪਰ ਦਿ੍ਰਸਟਿ ਵਿਕਾਰ ॥
nainahu need; par drisatt vikaar |
ਪਰਾਏ ਰੂਪ ਵੱਲ ਮੰਦੀ ਨਿਗ੍ਹਾ ਕਰਨ ਦੁਆਰਾ ਅੱਖਾਂ ਸੁੱਤੀਆਂ ਪਈਆਂ ਹਨ।
The eyes are asleep in corruption, gazing upon the beauty of another.
ਸ੍ਰਵਣ ਸੋਏ; ਸੁਣਿ ਨਿੰਦ ਵੀਚਾਰ ॥
sravan soe; sun nind veechaar |
ਕਲੰਕ ਦੀਆਂ ਰਾਮ ਕਹਾਣੀਆਂ ਸੁਣ ਕੇ ਕੰਨ ਸੁੱਤੇ ਪਏ ਹਨ।
The ears are asleep, listening to slanderous stories.
ਰਸਨਾ ਸੋਈ; ਲੋਭਿ ਮੀਠੈ ਸਾਦਿ ॥
rasanaa soee; lobh meetthai saad |
ਮਿੱਠੀਆ ਸ਼ੈਆ ਦੇ ਸੁਆਦ ਦੀ ਖਾਹਿਸ਼ ਅੰਦਰ ਜੀਭ ਸੁੱਤੀ ਪਈ ਹੈ।
The tongue is asleep, in its desire for sweet flavors.
ਮਨੁ ਸੋਇਆ; ਮਾਇਆ ਬਿਸਮਾਦਿ ॥੧॥
man soeaa; maaeaa bisamaad |1|
ਧੰਨ ਦੌਲਤ ਦੇ ਜ਼ਹਿਰੀਲੇ ਨਸ਼ੇ ਅੰਦਰ ਮਨੂਆਂ ਸੁੱਤਾ ਪਿਆ ਹੈ।
The mind is asleep, fascinated by Maya. ||1||
ਇਸੁ ਗਿ੍ਰਹ ਮਹਿ; ਕੋਈ ਜਾਗਤੁ ਰਹੈ ॥
eis grih meh; koee jaagat rahai |
ਕੋਈ ਵਿਰਲਾ ਪੁਰਸ਼ਾ ਹੀ ਇਸ ਘਰ ਅੰਦਰ ਜਾਗਦਾ ਰਹਿੰਦਾ ਹੈ।
Those who remain awake in this house are very rare;
ਸਾਬਤੁ ਵਸਤੁ; ਓਹੁ ਅਪਨੀ ਲਹੈ ॥੧॥ ਰਹਾਉ ॥
saabat vasat; ohu apanee lahai |1| rahaau |
ਆਪਣਾ ਵਖਰ ਉਹ ਸਹੀ ਸਲਾਮਤ ਪਾ ਲੇਂਦਾ ਹੈ। ਠਹਿਰਾਉ।
by doing so, they receive the whole thing. ||1||Pause||
ਸਗਲ ਸਹੇਲੀ; ਅਪਨੈ ਰਸ ਮਾਤੀ ॥
sagal sahelee; apanai ras maatee |
ਸਾਰੀਆਂ ਸਖੀਆਂ (ਇੰਦਰੀਆਂ) ਆਪਣੇ ਮੁਆਦ ਅੰਦਰ ਮਤਵਾਲੀਆਂ ਹਨ।
All of my companions are intoxicated with their sensory pleasures;
ਗਿ੍ਰਹ ਅਪੁਨੇ ਕੀ; ਖਬਰਿ ਨ ਜਾਤੀ ॥
grih apune kee; khabar na jaatee |
ਉਹ ਆਪਣੇ ਘਰ ਦੀ ਰਖਵਾਲੀ ਕਰਨੀ ਜਾਣਦੀਆਂ ਹੀ ਨਹੀਂ।
they do not know how to guard their own home.
ਮੁਸਨਹਾਰ; ਪੰਚ ਬਟਵਾਰੇ ॥
musanahaar; panch battavaare |
ਪੰਜੇ ਮੰਦੇ ਵਿਸ਼ੇ ਖੋਹਣ-ਖਿੰਜਣ ਵਾਲੇ ਅਤੇ ਰਮਤੇ ਦੇ ਲੁਟੇਰੇ ਹਨ।
The five thieves have plundered them;
ਸੂਨੇ ਨਗਰਿ; ਪਰੇ ਠਗਹਾਰੇ ॥੨॥
soone nagar; pare tthagahaare |2|
ਠਗ ਬੇਪਹਿਰੇ ਕਸਬੇ ਤੇ ਆ ਪੈਂਦੇ ਹਨ।
the thugs descend upon the unguarded village. ||2||
ਉਨ ਤੇ ਰਾਖੈ; ਬਾਪੁ ਨ ਮਾਈ ॥
aun te raakhai; baap na maaee |
ਉਨ੍ਹਾਂ ਕੋਲੋਂ ਪਿਉ ਤੇ ਮਾਂ ਬਚਾ ਨਹੀਂ ਸਕਦੇ।
Our mothers and fathers cannot save us from them;
ਉਨ ਤੇ ਰਾਖੈ; ਮੀਤੁ ਨ ਭਾਈ ॥
aun te raakhai; meet na bhaaee |
ਉਨ੍ਹਾਂ ਪਾਸੋਂ ਮਿੱਤਰ ਤੇ ਭਰਾ ਰਖਿਆ ਨਹੀਂ ਕਰ ਸਕਦੇ।
friends and brothers cannot protect us from them
ਦਰਬਿ ਸਿਆਣਪ; ਨਾ ਓਇ ਰਹਤੇ ॥
darab siaanap; naa oe rahate |
ਦੌਲਤ ਤੇ ਚਤੁਰਾਈ ਰਾਹੀਂ ਉਹ ਨਹੀਂ ਰੁਕਦੇ।
they cannot be restrained by wealth or cleverness.
ਸਾਧਸੰਗਿ; ਓਇ ਦੁਸਟ ਵਸਿ ਹੋਤੇ ॥੩॥
saadhasang; oe dusatt vas hote |3|
ਸਤਿਸੰਗਤ ਦੁਆਰਾ ਉਹ ਲੁੰਚੜ ਕਾਬੂ ਵਿੱਚ ਆ ਜਾਂਦੇ ਹਨ।
Only through the Saadh Sangat, the Company of the Holy, can those villains be brought under control. ||3||
ਕਰਿ ਕਿਰਪਾ ਮੋਹਿ; ਸਾਰਿੰਗਪਾਣਿ ॥
kar kirapaa mohi; saaringapaan |
ਮੇਰੇ ਉਤੇ ਤਰਸ ਕਰੋ ਹੇ ਧਰਤੀ ਦੇ ਥੰਮਣਹਾਰ ਸੁਆਮੀ!
Have Mercy upon me, O Lord, Sustainer of the world.
ਸੰਤਨ ਧੂਰਿ; ਸਰਬ ਨਿਧਾਨ ॥
santan dhoor; sarab nidhaan |
ਮੇਰੇ ਲਈ ਸਾਧੂਆਂ ਦੇ ਚਰਨਾਂ ਦੀ ਧੂੜ ਹੀ ਸਮੂਹ ਖਜਾਨਾ ਹੈ।
The dust of the feet of the Saints is all the treasure I need.
ਸਾਬਤੁ ਪੂੰਜੀ; ਸਤਿਗੁਰ ਸੰਗਿ ॥
saabat poonjee; satigur sang |
ਸੱਚੇ ਗੁਰਾਂ ਦੀ ਸੰਗਤ ਵਿੱਚ ਰਾਸ ਸਹੀ ਸਲਾਮਤ ਰਹਿੰਦੀ ਹੈ।
In the Company of the True Guru, one's investment remains intact.
ਨਾਨਕੁ ਜਾਗੈ; ਪਾਰਬ੍ਰਹਮ ਕੈ ਰੰਗਿ ॥੪॥
naanak jaagai; paarabraham kai rang |4|
ਸ਼ਰੋਮਣੀ ਸਾਹਿਬ ਦੇ ਪਿਆਰ ਅੰਦਰ ਨਾਨਕ ਜਾਗਦਾ ਹੈ।
Nanak is awake to the Love of the Supreme Lord. ||4||
ਸੋ ਜਾਗੈ; ਜਿਸੁ ਪ੍ਰਭੁ ਕਿਰਪਾਲੁ ॥
so jaagai; jis prabh kirapaal |
ਕੇਵਲ ਉਹੀ ਜਾਗਦਾ ਹੈ ਜਿਸ ਉਤੇ ਮਾਲਕ ਮਿਹਰਵਾਨ ਹੈ।
He alone is awake, unto whom God shows His Mercy.
ਇਹ ਪੂੰਜੀ; ਸਾਬਤੁ ਧਨੁ ਮਾਲੁ ॥੧॥ ਰਹਾਉ ਦੂਜਾ ॥੨੦॥੮੯॥
eih poonjee; saabat dhan maal |1| rahaau doojaa |20|89|
ਇਹ ਖੈਰ, ਪਦਾਰਥ ਅਤੇ ਜਾਇਦਾਦ ਫਿਰ ਐਨ ਪੂਰੇ ਰਹਿੰਦੇ ਹਨ। ਠਹਿਰਾਉ ਦੂਜਾ।
This investment, wealth and property shall remain intact. ||1||Second Pause||20||89||
ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauree Gwaarayree, Fifth Mehl:
ਜਾ ਕੈ ਵਸਿ; ਖਾਨ ਸੁਲਤਾਨ ॥
jaa kai vas; khaan sulataan |
ਜਿਸ ਦੇ ਕਾਬੂ ਵਿੱਚ ਹਨ, ਸਰਦਾਰ ਅਤੇ ਪਾਤਸ਼ਾਹ।
Kings and emperors are under His Power.
ਜਾ ਕੈ ਵਸਿ ਹੈ; ਸਗਲ ਜਹਾਨ ॥
jaa kai vas hai; sagal jahaan |
ਜਿਸ ਦੇ ਅਖਤਿਆਰ ਵਿੱਚ ਹੈ ਸਾਰਾ ਸੰਸਾਰ।
The whole world is under His Power.
ਜਾ ਕਾ ਕੀਆ; ਸਭੁ ਕਿਛੁ ਹੋਇ ॥
jaa kaa keea; sabh kichh hoe |
ਜਿਸ ਦੇ ਕਰਨ ਦੁਆਰਾ ਸਭ ਕੁਝ ਹੋ ਆਉਂਦਾ ਹੈ,
Everything is done by His doing;
ਤਿਸ ਤੇ ਬਾਹਰਿ; ਨਾਹੀ ਕੋਇ ॥੧॥
tis te baahar; naahee koe |1|
ਉਸ ਤੋਂ ਬਾਹਰ ਕੁਝ ਭੀ ਨਹੀਂ।
other than Him, there is nothing at all. ||1||
ਕਹੁ ਬੇਨੰਤੀ; ਅਪੁਨੇ ਸਤਿਗੁਰ ਪਾਹਿ ॥
kahu benantee; apune satigur paeh |
ਆਪਣੀ ਪ੍ਰਾਰਥਨਾ ਆਪਣੇ ਸੱਚੇ ਗੁਰਾਂ ਕੋਲ ਆਖ।
Offer your prayers to your True Guru;
ਕਾਜ ਤੁਮਾਰੇ; ਦੇਇ ਨਿਬਾਹਿ ॥੧॥ ਰਹਾਉ ॥
kaaj tumaare; dee nibaeh |1| rahaau |
ਤੇਰੇ ਕੰਮ ਉਸ ਸਾਰੇ ਨੇਪਰੇ ਚਾੜ੍ਹ ਦੇਵੇਗਾ। ਠਹਿਰਾਉ।
He will resolve your affairs. ||1||Pause||
ਸਭ ਤੇ ਊਚ; ਜਾ ਕਾ ਦਰਬਾਰੁ ॥
sabh te aooch; jaa kaa darabaar |
ਸਾਰਿਆਂ ਨਾਲੋਂ ਉਚੇਰੀ ਹੈ ਉਸ ਦੀ ਕਚਹਿਰੀ,
The Darbaar of His Court is the most exalted of all.
ਸਗਲ ਭਗਤ; ਜਾ ਕਾ ਨਾਮੁ ਅਧਾਰੁ ॥
sagal bhagat; jaa kaa naam adhaar |
ਉਸ ਦੇ ਸਮੂਹ ਸੰਤਾ ਦਾ ਉਸ ਦਾ ਨਾਮ ਆਸਰਾ ਹੈ।
His Name is the Support of all His devotees.
ਸਰਬ ਬਿਆਪਿਤ; ਪੂਰਨ ਧਨੀ ॥
sarab biaapit; pooran dhanee |
ਮੁਕੰਮਲ ਮਾਲਕ ਹਰ ਥਾਂ ਰਮ ਰਿਹਾ ਹੈ।
The Perfect Master is pervading everywhere.
ਜਾ ਕੀ ਸੋਭਾ; ਘਟਿ ਘਟਿ ਬਨੀ ॥੨॥
jaa kee sobhaa; ghatt ghatt banee |2|
ਉਸ ਦੀ ਸ਼ਾਨ ਸ਼ੌਕਤ ਹਰ ਦਿਲ ਅੰਦਰ ਪ੍ਰਗਟ ਹੈ।
His Glory is manifest in each and every heart. ||2||
ਜਿਸੁ ਸਿਮਰਤ; ਦੁਖ ਡੇਰਾ ਢਹੈ ॥
jis simarat; dukh dderaa dtahai |
ਜਿਸ ਦਾ ਆਰਾਧਨ ਕਰਨ ਦੁਆਰਾ ਗ਼ਮ ਦਾ ਠਿਕਾਣਾ ਮਸਮਾਰ ਹੋ ਜਾਂਦਾ ਹੈ।
Remembering Him in meditation, the home of sorrow is abolished.
ਜਿਸੁ ਸਿਮਰਤ; ਜਮੁ. ਕਿਛੂ ਨ ਕਹੈ ॥
jis simarat; jam. kichhoo na kahai |
ਜੀਹਦਾ ਆਰਾਧਨ ਕਰਨ ਦੁਆਰਾ ਮੌਤ ਦਾ ਦੂਤ ਤੈਨੂੰ ਦੁਖ ਨਹੀਂ ਦਿੰਦਾ।
Remembering Him in meditation, the Messenger of Death shall not touch you.
ਜਿਸੁ ਸਿਮਰਤ; ਹੋਤ ਸੂਕੇ ਹਰੇ ॥
jis simarat; hot sooke hare |
ਜੀਹਦਾ ਆਰਾਧਨ ਕਰਨ ਦੁਆਰਾ ਜੋ ਸੁੱਕਾ-ਸੜਿਆ ਹੈ, ਉਹ ਸਰ-ਸਬਜ ਹੋ ਜਾਂਦਾ ਹੈ।
Remembering Him in meditation, the dry branches become green again.