ਗੁਰੁ ਪੂਰਾ ਪਾਇਆ ਵਡਭਾਗੀ; ਹਰਿ ਮੰਤ੍ਰੁ ਦੀਆ. ਮਨੁ ਠਾਢੇ ॥੧॥
gur pooraa paaeaa vaddabhaagee; har mantru deea. man tthaadte |1|
ਪੰਜਾਬੀ ਅਰਥਪਰਮ ਚੰਗੇ ਨਸੀਬਾਂ ਦੁਆਰਾ ਮੈਨੂੰ ਪੂਰਨ ਗੁਰੂ ਪ੍ਰਾਪਤ ਹੋ ਗਏ ਹਨ, ਜਿਨ੍ਹਾਂ ਨੇ ਮੈਨੂੰ ਰੱਬ ਦਾ ਨਾਮ ਦਿੱਤਾ ਹੈ, ਜਿਸ ਨਾਲ ਮਨੂਆਂ ਅਸਥਿਰ ਹੋ ਗਿਆ ਹੈ।
English meaningI have found the Perfect Guru, through great good fortune; He has given me the Mantra of the Lord's Name, and my mind has become quiet and tranquil. ||1||
ਰਾਮ ਹਮ; ਸਤਿਗੁਰ ਲਾਲੇ ਕਾਂਢੇ ॥੧॥ ਰਹਾਉ ॥
raam ham; satigur laale kaandte |1| rahaau |
ਪੰਜਾਬੀ ਅਰਥਮੇਰੇ ਵਿਆਪਕ ਵਾਹਿਗੁਰੂ ਮੈਂ ਸੱਚੇ ਗੁਰਾਂ ਦਾ ਗੁਮਾਸ਼ਤਾ ਆਖਿਆਂ ਜਾਂਦਾ ਹਾਂ। ਠਹਿਰਾਉ।
English meaningO Lord, I am the slave of the True Guru. ||1||Pause||
ਹਮਰੈ ਮਸਤਕਿ ਦਾਗੁ ਦਗਾਨਾ; ਹਮ ਕਰਜ ਗੁਰੂ ਬਹੁ ਸਾਢੇ ॥
hamarai masatak daag dagaanaa; ham karaj guroo bahu saadte |
ਪੰਜਾਬੀ ਅਰਥਮੇਰੇ ਮਥੇ ਉਤੇ ਗੁਰਾਂ ਦੇ ਗੁਲਾਮ ਹੋਣ ਦਾ ਠੱਪਾ ਲੱਗਾ ਹੋਇਆ ਹੈ। ਜਮ੍ਹਾ ਹੋਇਆ ਭਾਰੀ ਕਰਜਾ ਮੈਂ ਗੁਰਾਂ ਦਾ ਦੇਣਾ ਹੈ।
English meaningMy forehead has been branded with His brand; I owe such a great debt to the Guru.
ਪਰਉਪਕਾਰੁ. ਪੁੰਨੁ ਬਹੁ ਕੀਆ; ਭਉ ਦੁਤਰੁ ਤਾਰਿ ਪਰਾਢੇ ॥੨॥
praupakaar. pun bahu keea; bhau dutar taar paraadte |2|
ਪੰਜਾਬੀ ਅਰਥਉਨ੍ਹਾਂ ਨੇ ਮੇਰੇ ਉਤੇ ਘਣਾ ਭਲਾ ਤੇ ਨੇਕੀ ਕੀਤੀ ਹੈ ਅਤੇ ਮੈਨੂ ਕਠਨ ਤੇ ਭਿਆਨਕ ਸਮੁੰਦਰ ਤੋਂ ਪਾਰ ਉਤਾਰ ਦਿਤਾ ਹੈ।
English meaningHe has been so generous and kind to me; He has carried me across the treacherous and terrifying world-ocean. ||2||
ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ; ਤਿਨ ਕੂਰੇ ਗਾਢਨ ਗਾਢੇ ॥
jin kau preet ridai har naahee; tin koore gaadtan gaadte |
ਪੰਜਾਬੀ ਅਰਥਜਿਨ੍ਹਾਂ ਦੇ ਦਿਲ ਅੰਦਰ ਭਗਵਾਨ ਦੀ ਮੁਹੱਬਤ ਨਹੀਂ ਉਹ ਘਣੇ ਝੂਠੇ ਮਨਸੂਬੇ ਬੰਨ੍ਹਦੇ ਹਨ।
English meaningThose who do not have love for the Lord within their hearts, harbor only false intentions and goals.
ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ; ਤਿਉ ਮਨਮੁਖ ਗਰਭਿ ਗਲਾਢੇ ॥੩॥
jiau paanee kaagad binas jaat hai; tiau manamukh garabh galaadte |3|
ਪੰਜਾਬੀ ਅਰਥਜਿਸ ਤਰ੍ਹਾਂ ਜਲ ਵਿੱਚ ਕਾਗਜ ਨਾਸ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਅਧਰਮੀ ਹੰਕਾਰ ਅੰਦਰ ਖੁਰ ਜਾਂਦਾ ਹੈ।
English meaningAs paper breaks down and dissolves in water, the self-willed manmukh wastes away in arrogant pride. ||3||
ਹਮ ਜਾਨਿਆ ਕਛੂ ਨ ਜਾਨਹ ਆਗੈ; ਜਿਉ ਹਰਿ ਰਾਖੈ ਤਿਉ ਠਾਢੇ ॥
ham jaaniaa kachhoo na jaanah aagai; jiau har raakhai tiau tthaadte |
ਪੰਜਾਬੀ ਅਰਥਮੈਨੂੰ ਪਿਛੇ ਦਾ ਕੁਝ ਪਤਾ ਨਹੀਂ, ਨਾਂ ਹੀ ਮੈਂ ਭਵਿੱਖਤ ਬਾਰੇ ਕੁਝ ਜਾਣਦਾ ਹਾਂ, ਜਿਕੁੰ ਵਾਹਿਗੁਰੂ ਮੈਨੂੰ ਰਖਦਾ ਹੈ ਓਕਣ ਹੀ ਮੈਂ ਖੜਾ ਹੁੰਦਾ ਹਾਂ।
English meaningI know nothing, and I do not know the future; as the Lord keeps me, so do I stand.
ਹਮ ਭੂਲ ਚੂਕ ਗੁਰ ਕਿਰਪਾ ਧਾਰਹੁ; ਜਨ ਨਾਨਕ ਕੁਤਰੇ ਕਾਢੇ ॥੪॥੭॥੨੧॥੫੯॥
ham bhool chook gur kirapaa dhaarahu; jan naanak kutare kaadte |4|7|21|59|
ਪੰਜਾਬੀ ਅਰਥਮੈਂ ਕਮੀਆਂ ਤੇ ਗਲਤੀਆਂ ਨਾਲ ਭਰਪੂਰ ਹਾਂ। ਮੇਰੇ ਗੁਰਦੇਵ ਮੇਰੇ ਉਤੇ ਤਰਸ ਕਰ। ਨੌਕਰ ਨਾਨਕ ਤੇਰਾ ਕੁੱਤਾ ਕਰ ਕੇ ਜਾਣਿਆ ਜਾਂਦਾ ਹੈ।
English meaningFor my failings and mistakes, O Guru, grant me Your Grace; servant Nanak is Your obedient dog. ||4||7||21||59||
ਗਉੜੀ ਪੂਰਬੀ ਮਹਲਾ ੪ ॥
gaurree poorabee mahalaa 4 |
ਪੰਜਾਬੀ ਅਰਥਗਊੜੀ ਪੂਰਬੀ, ਪਾਤਸ਼ਾਹੀ ਚੋਥੀ।
English meaningGauree Poorbee, Fourth Mehl:
ਕਾਮਿ ਕਰੋਧਿ ਨਗਰੁ ਬਹੁ ਭਰਿਆ; ਮਿਲਿ ਸਾਧੂ ਖੰਡਲ ਖੰਡਾ ਹੇ ॥
kaam karodh nagar bahu bhariaa; mil saadhoo khanddal khanddaa he |
ਪੰਜਾਬੀ ਅਰਥਭੋਗ-ਰਸ ਅਤੇ ਰੋਹੁ ਨਾਲ ਦੇਹਿ ਪਿੰਡ ਕੰਢਿਆਂ ਤਾਈ ਡੱਕਿਆਂ ਹੋਇਆ ਹੈ। ਸੰਤ ਗੁਰਦੇਵ ਜੀ ਨੂੰ ਮਿਲ ਕੇ ਮੈਂ ਦੋਹਾਂ ਨੂੰ ਭੰਨ ਤੋੜ ਕੇ ਪਾਸ਼ ਪਾਸ਼ ਕਰ ਦਿੱਤਾ ਹੈ।
English meaningThe body-village is filled to overflowing with sexual desire and anger, which were broken into bits when I met with the Holy Saint.
ਪੂਰਬਿ ਲਿਖਤ ਲਿਖੇ ਗੁਰੁ ਪਾਇਆ; ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥
poorab likhat likhe gur paaeaa; man har liv manddal manddaa he |1|
ਪੰਜਾਬੀ ਅਰਥਧੁਰ ਦੀ ਲਿਖੀ ਹੋਈ ਲਿਖਤਾਕਾਰ ਦੀ ਬਦੋਲਤ ਮੈਂ ਗੁਰਾਂ ਨੂੰ ਪਾ ਲਿਆ ਹੈ ਅਤੇ ਪ੍ਰਭੂ ਦੀ ਪ੍ਰੀਤ ਦੇ ਦੇਸ ਅੰਦਰ ਦਾਖਲ ਹੋ ਗਿਆ ਹਾਂ।
English meaningBy pre-ordained destiny, I have met with the Guru. I have entered into the realm of the Lord's Love. ||1||
ਕਰਿ ਸਾਧੂ ਅੰਜੁਲੀ; ਪੁੰਨੁ ਵਡਾ ਹੇ ॥
kar saadhoo anjulee; pun vaddaa he |
ਪੰਜਾਬੀ ਅਰਥਸੰਤ ਗੁਰਾਂ ਨੂੰ ਹਥ ਜੋੜ ਕੇ ਨਮਸ਼ਕਾਰ ਕਰ, ਇਹ ਇਕ ਭਾਰਾ ਨੇਕ ਕੰਮ ਹੈ।
English meaningGreet the Holy Saint with your palms pressed together; this is an act of great merit.
ਕਰਿ ਡੰਡਉਤ; ਪੁਨੁ ਵਡਾ ਹੇ ॥੧॥ ਰਹਾਉ ॥
kar ddanddaut; pun vaddaa he |1| rahaau |
ਪੰਜਾਬੀ ਅਰਥਲੰਮਾ ਪੈ ਕੇ ਪ੍ਰਣਾਮ ਕਰ, ਇਹ ਇਕ ਵਿਸ਼ਾਲ ਨੇਕੀ ਹੈ। ਠਹਿਰਾਉ।
English meaningBow down before Him; this is a virtuous action indeed. ||1||Pause||
ਸਾਕਤ. ਹਰਿ ਰਸ ਸਾਦੁ. ਨ ਜਾਨਿਆ; ਤਿਨ ਅੰਤਰਿ. ਹਉਮੈ ਕੰਡਾ ਹੇ ॥
saakat. har ras saad. na jaaniaa; tin antar. haumai kanddaa he |
ਪੰਜਾਬੀ ਅਰਥਮਾਇਆ ਦਾ ਉਪਾਸ਼ਕ ਵਾਹਿਗੁਰੂ ਦੇ ਅੰਮ੍ਰਿਤ ਦੇ ਸੁਆਦ ਨੂੰ ਨਹੀਂ ਜਾਣਦਾ। ਉਸ ਦੇ ਅੰਦਰ ਹੰਕਾਰ ਦੀ ਸੂਲ ਹੈ।
English meaningThe wicked shaaktas, the faithless cynics, do not know the taste of the Lord's sublime essence. The thorn of egotism is embedded deep within them.
ਜਿਉ ਜਿਉ ਚਲਹਿ. ਚੁਭੈ ਦੁਖੁ ਪਾਵਹਿ; ਜਮਕਾਲੁ. ਸਹਹਿ ਸਿਰਿ ਡੰਡਾ ਹੇ ॥੨॥
jiau jiau chaleh. chubhai dukh paaveh; jamakaal. saheh sir ddanddaa he |2|
ਪੰਜਾਬੀ ਅਰਥਜਿੰਨੀ ਦੂਰ ਉਹ (ਰੱਬ ਤੋਂ) ਜਾਂਦਾ ਹੈ, ਓਨਾ ਹੀ ਜਿਆਦਾ ਉਹ ਚੁਭਦਾ ਹੈ ਤੇ ਓਨਾ ਹੀ ਬਹੁਤਾ ਉਹ ਕਸ਼ਟ ਉਠਾਉਂਦਾ ਹੈ ਅਤੇ ਉਹ ਮੌਤ ਦੇ ਦੂਤ ਦਾ ਸੋਟਾ ਆਪਣੇ ਸਿਰ ਤੇ ਸਹਾਰਦਾ ਹੈ।
English meaningThe more they walk away, the deeper it sticks into them, and the more they suffer in pain, until finally, the Messenger of Death smashes his club against their heads. ||2||
ਹਰਿ ਜਨ ਹਰਿ ਹਰਿ ਨਾਮਿ ਸਮਾਣੇ; ਦੁਖੁ ਜਨਮ ਮਰਣ ਭਵ ਖੰਡਾ ਹੇ ॥
har jan har har naam samaane; dukh janam maran bhav khanddaa he |
ਪੰਜਾਬੀ ਅਰਥਵਾਹਿਗੁਰੂ ਦੇ ਬੰਦੇ ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ ਅਤੇ ਉਨ੍ਹਾਂ ਨੇ ਜੰਮਣ ਤੇ ਮਰਣ ਦੇ ਕਸ਼ਟ ਅਤੇ ਡਰ ਨੂੰ ਤੋੜ ਮਰੋੜ ਛਡਿਆ ਹੈ।
English meaningThe humble servants of the Lord are absorbed in the Name of the Lord, Har, Har. The pain of birth and the fear of death are eradicated.
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ; ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥
abinaasee purakh paaeaa paramesar; bahu sobh khandd brahamanddaa he |3|
ਪੰਜਾਬੀ ਅਰਥਉਨ੍ਹਾਂ ਨੇ ਨਾਸ-ਰਹਿ ਸ਼ਰੋਮਣੀ ਸਾਹਿਬ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਅਨੇਕਾਂ ਦੀਪਾਂ ਅਤੇ ਆਲਮਾਂ ਅੰਦਰ ਬਹੁਤ ਵਡਿਆਈ ਪਾਉਂਦੇ ਹਨ।
English meaningThey have obtained the Imperishable Supreme Being, the Transcendent Lord God, and they obtain great honor throughout all the worlds and realms. ||3||
ਹਮ ਗਰੀਬ ਮਸਕੀਨ ਪ੍ਰਭ ਤੇਰੇ; ਹਰਿ ਰਾਖੁ ਰਾਖੁ ਵਡ ਵਡਾ ਹੇ ॥
ham gareeb masakeen prabh tere; har raakh raakh vadd vaddaa he |
ਪੰਜਾਬੀ ਅਰਥਮੈਂ ਗਰੀਬੜਾ ਅਤੇ ਆਜ਼ਜ ਹਾਂ ਪ੍ਰੰਤੂ ਤੇਰਾ ਹਾਂ। ਹੇ ਵਾਹਿਗੁਰੂ ਸਾਈਂ ਮੇਰੀ ਰਖਿਆ ਕਰ ਤੂੰ ਹੇ ਵਿਸ਼ਾਲਾ ਦੇ ਵਿਸ਼ਾਲ।
English meaningI am poor and meek, God, but I am Yours! Save me, please save me, O Greatest of the Great!
ਜਨ ਨਾਨਕ. ਨਾਮੁ ਅਧਾਰੁ ਟੇਕ ਹੈ; ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੮॥੨੨॥੬੦॥
jan naanak. naam adhaar ttek hai; har naame hee sukh manddaa he |4|8|22|60|
ਪੰਜਾਬੀ ਅਰਥਨਾਮ ਹੀ ਗੋਲੇ ਨਾਨਕ ਦਾ ਅਹਾਰ ਅਤੇ ਆਸਰਾ ਹੈ ਅਤੇ ਰਬ ਦੇ ਨਾਮ ਦੁਆਰਾ ਹੀ ਮੈਂ ਆਰਾਮ ਮਾਣਦਾ ਹਾਂ।
English meaningServant Nanak takes the Sustenance and Support of the Naam. In the Name of the Lord, he enjoys celestial peace. ||4||8||22||60||
ਗਉੜੀ ਪੂਰਬੀ ਮਹਲਾ ੪ ॥
gaurree poorabee mahalaa 4 |
ਪੰਜਾਬੀ ਅਰਥਗਊੜੀ ਪੂਰਬੀ, ਪਾਤਸ਼ਾਹੀ ਚੋਥੀ।
English meaningGauree Poorbee, Fourth Mehl:
ਇਸੁ ਗੜ ਮਹਿ. ਹਰਿ ਰਾਮ ਰਾਇ ਹੈ; ਕਿਛੁ ਸਾਦੁ. ਨ ਪਾਵੈ. ਧੀਠਾ ॥
eis garr meh. har raam raae hai; kichh saad. na paavai. dheetthaa |
ਪੰਜਾਬੀ ਅਰਥਏਸ ਦੇਹਿ ਦੇ ਕਿਲ੍ਹੇ ਵਿੱਚ ਵਾਹਿਗੁਰੂ ਸੁਆਮੀ ਪਾਤਸ਼ਾਹ ਹੈ। ਪ੍ਰੰਤੂ ਬੇਸ਼ਰਮ ਬੰਦਾ ਉਸ ਦੇ ਸੁਆਦ ਨੂੰ ਪ੍ਰਾਪਤ ਨਹੀਂ ਕਰਦਾ।
English meaningWithin this body-fortress is the Lord, the Sovereign Lord King, but the stubborn ones do not find the taste.
ਹਰਿ ਦੀਨ ਦਇਆਲਿ. ਅਨੁਗ੍ਰਹੁ ਕੀਆ; ਹਰਿ ਗੁਰਸਬਦੀ. ਚਖਿ ਡੀਠਾ ॥੧॥
har deen deaal. anugrahu keea; har gurasabadee. chakh ddeetthaa |1|
ਪੰਜਾਬੀ ਅਰਥਜਦ ਗਰੀਬਾਂ ਉੱਤੇ ਮਿਹਰਵਾਨ ਵਾਹਿਗੁਰੂ ਨੇ ਦਇਆ ਧਾਰੀ, ਮੈਂ ਰੱਬ-ਰੂਪ ਗੁਰਾਂ ਦੇ ਬਚਨ ਰਾਹੀਂ ਇਸ ਸੁਆਦ ਨੂੰ ਭੁੱਚ ਕੇ ਵੇਖ ਲਿਆ।
English meaningWhen the Lord, Merciful to the meek, showed His Mercy, I found and tasted it, through the Word of the Guru's Shabad. ||1||
ਰਾਮ. ਹਰਿ ਕੀਰਤਨੁ; ਗੁਰ ਲਿਵ ਮੀਠਾ ॥੧॥ ਰਹਾਉ ॥
raam. har keeratan; gur liv meetthaa |1| rahaau |
ਪੰਜਾਬੀ ਅਰਥਮੇਰੇ ਮਾਲਕ, ਗੁਰਾਂ ਵਾਸਤੇ ਪ੍ਰੀਤ ਧਾਰਨ ਕਰਨ ਦੁਆਰਾ ਵਾਹਿਗੁਰੂ ਦਾ ਜੱਸ ਗਾਇਨ ਕਰਨਾ ਮੈਨੂੰ ਮਿੱਠਾ ਲਗਣ ਲਗ ਪਿਆ। ਠਹਿਰਾਉ।
English meaningLovingly focused upon the Guru, the Kirtan of the Lord's Praise has become sweet to me. ||1||Pause||
ਹਰਿ ਅਗਮੁ ਅਗੋਚਰੁ ਪਾਰਬ੍ਰਹਮੁ ਹੈ; ਮਿਲਿ ਸਤਿਗੁਰ ਲਾਗਿ ਬਸੀਠਾ ॥
har agam agochar paarabraham hai; mil satigur laag baseetthaa |
ਪੰਜਾਬੀ ਅਰਥਵਾਹਿਗੁਰੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਪਰਮ-ਸਰੇਸ਼ਟ ਹੈ। ਸਤਿਗੁਰੂ ਵਿਚੋਲੇ ਦੇ ਨਾਲ ਜੁੜਨ ਦੁਆਰਾ ਉਹ ਮਿਲਦਾ ਹੈ।
English meaningThe Lord, the Supreme Lord God, is Inaccessible and Unfathomable. Those who are committed to the True Guru, the Divine Intermediary, meet the Lord.
ਜਿਨ ਗੁਰ ਬਚਨ ਸੁਖਾਨੇ ਹੀਅਰੈ; ਤਿਨ ਆਗੈ ਆਣਿ ਪਰੀਠਾ ॥੨॥
jin gur bachan sukhaane heearai; tin aagai aan pareetthaa |2|
ਪੰਜਾਬੀ ਅਰਥਜਿਨ੍ਹਾਂ ਦੇ ਦਿਲ ਨੂੰ ਗੁਰਾਂ ਦਾ ਸ਼ਬਦ ਚੰਗਾ ਲਗਦਾ ਹੈ, ਉਨ੍ਹਾਂ ਮੂਹਰੇ ਰੱਬ ਦੇ ਨਾਮ ਦਾ ਭੋਜਨ ਪ੍ਰੋਸਿਆਂ ਜਾਂਦਾ ਹੈ।
English meaningThose whose hearts are pleased with the Guru's Teachings - the Lord's Presence is revealed to them. ||2||
ਮਨਮੁਖ ਹੀਅਰਾ. ਅਤਿ ਕਠੋਰੁ ਹੈ; ਤਿਨ ਅੰਤਰਿ ਕਾਰ ਕਰੀਠਾ ॥
manamukh heearaa. at katthor hai; tin antar kaar kareetthaa |
ਪੰਜਾਬੀ ਅਰਥਮਨ-ਮਤੀਏ ਦਾ ਦਿਲ ਪਰਮ ਨਿਰਦਈ ਹੈ ਉਸ ਦਾ ਅੰਦਰ ਕਾਲਾ-ਸਿਆਹ ਹੈ।
English meaningThe hearts of the self-willed manmukhs are hard and cruel; their inner beings are dark.
ਬਿਸੀਅਰ ਕਉ. ਬਹੁ ਦੂਧੁ ਪੀਆਈਐ; ਬਿਖੁ ਨਿਕਸੈ ਫੋਲਿ ਫੁਲੀਠਾ ॥੩॥
biseear kau. bahu doodh peeaeeai; bikh nikasai fol fuleetthaa |3|
ਪੰਜਾਬੀ ਅਰਥਜੇਕਰ ਅਸੀਂ ਸਪ ਨੂੰ ਘਣਾ ਹੀ ਦੁਧ ਪਿਲਾਈਏ, ਛਾਣਬੀਨ ਕਰਨ ਤੇ ਉਸ ਵਿਚੋਂ ਨਿਰੀਪੁਰੀ ਜ਼ਹਿਰ ਹੀ ਨਿਕਲੇਗੀ।
English meaningEven if the poisonous snake is fed large amounts of milk, it will still yield only poison. ||3||
ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ; ਘਸਿ ਗਰੁੜੁ ਸਬਦੁ ਮੁਖਿ ਲੀਠਾ ॥
har prabh aan milaavahu gur saadhoo; ghas garurr sabad mukh leetthaa |
ਪੰਜਾਬੀ ਅਰਥਮੇਰੇ ਮਾਲਕ ਸੁਆਮੀ ਮੈਨੂੰ ਗੁਰੂ-ਸੰਤ ਨਾਲ ਮਿਲਾ ਦੇ, ਤਾਂ ਜੋ ਸਰਪ ਦੀ ਵਿਹੁ ਨਾਸ ਕਰਨ ਲਈ, ਮੈਂ ਆਪਣੇ ਮੂੰਹ ਨਾਲ ਗੁਰਬਾਣੀ ਨੂੰ ਨੀਲਕੰਠ ਦੇ ਮੰਤ੍ਰ ਵਜੋਂ ਪਿਆਰ ਨਾਲ ਪੀਹ ਕੇ ਖਾਵਾ (ਗਾਇਨ ਕਰਾਂ)।
English meaningO Lord God, please unite me with the Holy Guru, so that I might joyfully grind and eat the Shabad.
ਜਨ ਨਾਨਕ. ਗੁਰ ਕੇ ਲਾਲੇ ਗੋਲੇ; ਲਗਿ ਸੰਗਤਿ. ਕਰੂਆ ਮੀਠਾ ॥੪॥੯॥੨੩॥੬੧॥
jan naanak. gur ke laale gole; lag sangat. karooaa meetthaa |4|9|23|61|
ਪੰਜਾਬੀ ਅਰਥਨੌਕਰ ਨਾਨਕ ਗੁਰਾਂ ਦਾ ਨਫਰ ਤੇ ਗੁਲਾਮ ਹੈ। ਸਤਿ ਸੰਗਤਿ ਨਾਲ ਜੁੜ ਕੇ ਕਊੜਾ ਮਿੱਠਾ ਹੋ ਜਾਂਦਾ ਹੈ।
English meaningServant Nanak is the slave of the Guru; in the Sangat, the Holy Congregation, the bitter becomes sweet. ||4||9||23||61||
ਗਉੜੀ ਪੂਰਬੀ ਮਹਲਾ ੪ ॥
gaurree poorabee mahalaa 4 |
ਪੰਜਾਬੀ ਅਰਥਗਊੜੀ ਪੂਰਬੀ, ਪਾਤਸ਼ਾਹੀ ਚੋਥੀ।
English meaningGauree Poorbee, Fourth Mehl:
ਹਰਿ ਹਰਿ ਅਰਥਿ. ਸਰੀਰੁ ਹਮ ਬੇਚਿਆ; ਪੂਰੇ ਗੁਰ ਕੈ ਆਗੇ ॥
har har arath. sareer ham bechiaa; poore gur kai aage |
ਪੰਜਾਬੀ ਅਰਥਸੁਆਮੀ ਮਾਲਕ ਦੀ ਖਾਤਰ ਮੈਂ ਆਪਣੀ ਦੇਹਿ ਪੂਰਨ ਗੁਰਾਂ ਦੇ ਮੂਹਰੇ ਫ਼ਰੋਖ਼ਤ ਕਰ ਦਿਤੀ ਹੈ।
English meaningFor the sake of the Lord, Har, Har, I have sold my body to the Perfect Guru.
ਸਤਿਗੁਰ ਦਾਤੈ ਨਾਮੁ ਦਿੜਾਇਆ; ਮੁਖਿ ਮਸਤਕਿ ਭਾਗ ਸਭਾਗੇ ॥੧॥
satigur daatai naam dirraaeaa; mukh masatak bhaag sabhaage |1|
ਪੰਜਾਬੀ ਅਰਥਦਾਤਾਰ ਸੱਚੇ ਗੁਰਾਂ ਨੇ ਮੇਰੇ ਅੰਦਰ ਰਬ ਦਾ ਨਾਮ ਪੱਕਾ ਕਰ ਦਿੱਤਾ ਹੈ। ਮੇਰੇ ਚਿਹਰੇ ਅਤੇ ਮੱਥੇ ਉਤੇ ਪਰਮ ਮੁਬਾਰਕ ਕਿਸਮਤ ਲਿਖੀ ਹੋਈ ਹੈ।
English meaningThe True Guru, the Giver, has implanted the Naam, the Name of the Lord, within me. A very blessed and fortunate destiny is recorded upon my forehead. ||1||
ਰਾਮ; ਗੁਰਮਤਿ ਹਰਿ ਲਿਵ ਲਾਗੇ ॥੧॥ ਰਹਾਉ ॥
raam; guramat har liv laage |1| rahaau |
ਪੰਜਾਬੀ ਅਰਥਗੁਰਾਂ ਦੇ ਉਪਦੇਸ਼ ਦੁਆਰਾ ਆਦਮੀ ਦੀ ਪ੍ਰੀਤ ਵਾਹਿਗੁਰੂ ਸੁਆਮੀ ਨਾਲ ਪੈ ਜਾਂਦੀ ਹੈ। ਠਹਿਰਾਉ।
English meaningThrough the Guru's Teachings, I am lovingly centered on the Lord. ||1||Pause||