ਹੁਕਮੁ ਸੋਈ ਤੁਧੁ ਭਾਵਸੀ; ਹੋਰੁ ਆਖਣੁ. ਬਹੁਤੁ ਅਪਾਰੁ ॥
hukam soee tudh bhaavasee; hor aakhan. bahut apaar |
ਪੰਜਾਬੀ ਅਰਥਉਹੀ ਫੁਰਮਾਨ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਵਧੇਰੇ ਕਹਿਣਾ ਪਹੁੰਚ ਤੋਂ ਘਨੇਰਾ ਹੀ ਪਰੇ ਹੈ।
English meaningThe Hukam of Your Command is the pleasure of Your Will, Lord. To say anything else is far beyond anyone's reach.
ਨਾਨਕ. ਸਚਾ ਪਾਤਿਸਾਹੁ; ਪੂਛਿ. ਨ ਕਰੇ ਬੀਚਾਰੁ ॥੪॥
naanak. sachaa paatisaahu; poochh. na kare beechaar |4|
ਪੰਜਾਬੀ ਅਰਥਨਾਨਕ ਸੱਚਾ ਬਾਦਸ਼ਾਹ ਹੋਰਨਾ ਦੀ ਸਲਾਹ ਲਏ ਬਗ਼ੈਰ ਫ਼ੈਸਲਾ ਕਰਦਾ ਹੈ।
English meaningO Nanak, the True King does not seek advice from anyone else in His decisions. ||4||
ਬਾਬਾ. ਹੋਰੁ ਸਉਣਾ; ਖੁਸੀ ਖੁਆਰੁ ॥
baabaa. hor saunaa; khusee khuaar |
ਪੰਜਾਬੀ ਅਰਥਹੇ ਭਰਾ! ਹੋਰਨਾਂ ਆਰਾਮਾਂ ਦੀ ਪ੍ਰਸੰਨਤਾ ਹਾਨੀ ਕਾਰਕ ਹੈ।
English meaningO Baba, the pleasure of other sleep is false.
ਜਿਤੁ ਸੁਤੈ. ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥
jit sutai. tan peerreeai; man meh chaleh vikaar |1| rahaau |4|7|
ਪੰਜਾਬੀ ਅਰਥਇਸ ਤਰ੍ਹਾਂ ਸਉਣ ਦੁਆਰਾ ਜਿਸਮ ਕੁਚਲਿਆ ਜਾਂਦਾ ਹੈਂ ਅਤੇ ਕੁਕਰਮ ਆਤਮਾ ਤੇ ਸਵਾਰ ਹੁੰਦੇ ਹਨ। ਠਹਿਰਾਉ।
English meaningBy such sleep, the body is ruined, and wickedness and corruption enter into the mind. ||1||Pause||4||7||
ਸਿਰੀਰਾਗੁ ਮਹਲਾ ੧ ॥
sireeraag mahalaa 1 |
ਪੰਜਾਬੀ ਅਰਥਸਿਰੀ ਰਾਗ, ਪਹਿਲੀ ਪਾਤਸ਼ਾਹੀ।
English meaningSiree Raag, First Mehl:
ਕੁੰਗੂ ਕੀ ਕਾਂਇਆ, ਰਤਨਾ ਕੀ ਲਲਿਤਾ; ਅਗਰਿ ਵਾਸੁ ਤਨਿ ਸਾਸੁ ॥
kungoo kee kaaneaa, ratanaa kee lalitaa; agar vaas tan saas |
ਪੰਜਾਬੀ ਅਰਥਜਿਸ ਦੇ ਦਿਲ ਅੰਦਰ ਈਸ਼ਵਰੀ ਗਿਆਤ ਦਾ ਪ੍ਰਕਾਸ਼ ਹੈ, ਉਸ ਇਨਸਾਨ ਦੀ ਦੇਹ ਕੇਸਰ ਵਰਗੀ ਮੁਬਾਰਕ, ਜੀਭ ਜਵੇਹਰ ਵਰਗੀ ਅਮੋਲਕ ਅਤੇ ਸਰੀਰ ਦਾ ਸੁਆਸ ਚੋਏ ਦੀ ਲੱਕੜ ਦੀ ਸੁੰਗਧੀ ਜਿਹਾ ਪਵਿੱਤ੍ਰ ਹੈ।
English meaningWith the body of saffron, and the tongue a jewel, and the breath of the body pure fragrant incense;
ਅਠਸਠਿ ਤੀਰਥ ਕਾ ਮੁਖਿ ਟਿਕਾ; ਤਿਤੁ ਘਟਿ ਮਤਿ ਵਿਗਾਸੁ ॥
atthasatth teerath kaa mukh ttikaa; tith ghatt mat vigaas |
ਪੰਜਾਬੀ ਅਰਥਉਸ ਦੇ ਚਿਹਰੇ ਉਤੇ ਅਠਾਹਟ ਯਾਤ੍ਰਾ ਅਸਥਾਨਾਂ ਉਤੇ ਇਸ਼ਨਾਨ ਕਰਨ ਦਾ ਪਾਵਨ ਚਿੰਨ੍ਹ ਹੈ।
English meaningwith the face anointed at the sixty-eight holy places of pilgrimage, and the heart illuminated with wisdom
ਓਤੁ ਮਤੀ ਸਾਲਾਹਣਾ; ਸਚੁ ਨਾਮੁ ਗੁਣਤਾਸੁ ॥੧॥
ot matee saalaahanaa; sach naam gunataas |1|
ਪੰਜਾਬੀ ਅਰਥਉਸ ਸਮਝ ਦੁਆਰਾ ਉਹ ਵਡਿਆਈਆਂ ਦੇ ਖ਼ਜ਼ਾਨੇ, ਸੱਚੇ ਨਾਮ ਦਾ ਜੱਸ ਗਾਇਨ ਕਰਦਾ ਹੈ।
English meaning-with that wisdom, chant the Praises of the True Name, the Treasure of Excellence. ||1||
ਬਾਬਾ ਹੋਰ ਮਤਿ; ਹੋਰ ਹੋਰ ॥
baabaa hor mat; hor hor |
ਪੰਜਾਬੀ ਅਰਥਹੇ ਵੀਰ! ਹੋਰਸੁ ਅਕਲ (ਰੂਹਾਨੀ ਮੰਡਲ ਲਈ) ਨਿਰੋਲ ਹੀ ਓਪਰੀ ਹੈ।
English meaningO Baba, other wisdom is useless and irrelevant.
ਜੇ ਸਉ ਵੇਰ ਕਮਾਈਐ; ਕੂੜੈ ਕੂੜਾ ਜੋਰੁ ॥੧॥ ਰਹਾਉ ॥
je sau ver kamaaeeai; koorrai koorraa jor |1| rahaau |
ਪੰਜਾਬੀ ਅਰਥਜੇਕਰ ਝੂਠ ਦੀ ਸੈਕੜੇ ਦਫ਼ਾ ਕਮਾਈ ਕਰੀਏ ਤਾਂ ਭੀ ਇਸ ਦਾ ਬਲ ਝੂਠਾ ਰਹਿੰਦਾ ਹੈ। ਠਹਿਰਾਉ।
English meaningIf falsehood is practiced a hundred times, it is still false in its effects. ||1||Pause||
ਪੂਜ ਲਗੈ. ਪੀਰੁ ਆਖੀਐ; ਸਭੁ ਮਿਲੈ ਸੰਸਾਰੁ ॥
pooj lagai. peer aakheeai; sabh milai sansaar |
ਪੰਜਾਬੀ ਅਰਥਜੇਕਰ ਇਨਸਾਨ ਦੀ ਪੂਜਾ ਹੋਵੇ, ਉਹ ਰੂਹਾਨੀ ਰਹਿਬਰ ਸੱਦਿਆਂ ਜਾਵੇ, ਕਰਾਮਾਤੀ ਬੰਦਿਆਂ ਵਿੱਚ ਗਿਣਿਆ ਜਾਵੇ।
English meaningYou may be worshipped and adored as a Pir (a spiritual teacher); you may be welcomed by all the world;
ਨਾਉ ਸਦਾਏ ਆਪਣਾ; ਹੋਵੈ ਸਿਧੁ ਸੁਮਾਰੁ ॥
naau sadaae aapanaa; hovai sidh sumaar |
ਪੰਜਾਬੀ ਅਰਥਉਹ ਆਪਣੇ ਆਪ ਨੂੰ ਵੱਡੇ ਨਾਮ ਵਾਲਾ ਅਖਵਾਵੇ ਅਤੇ ਸਾਰਾ ਜਹਾਨ ਉਸ ਦੀ ਆਉ-ਭਗਤ ਕਰੇ।
English meaningyou may adopt a lofty name, and be known to have supernatural spiritual powers
ਜਾ ਪਤਿ. ਲੇਖੈ ਨਾ ਪਵੈ; ਸਭਾ ਪੂਜ ਖੁਆਰੁ ॥੨॥
jaa pat. lekhai naa pavai; sabhaa pooj khuaar |2|
ਪੰਜਾਬੀ ਅਰਥਜੇਕਰ ਉਹ ਪਤੀ ਦੇ ਦਰਬਾਰ ਅੰਦਰ ਕਬੂਲ ਨਾਂ ਪਵੇ, ਤਾਂ ਸਮੂਹ ਉਪਾਸ਼ਨਾ ਉਸ ਨੂੰ ਅਵਾਜ਼ਾਰ ਕਰੇਗੀ।
English meaning-even so, if you are not accepted in the Court of the Lord, then all this adoration is false. ||2||
ਜਿਨ ਕਉ ਸਤਿਗੁਰਿ ਥਾਪਿਆ; ਤਿਨ. ਮੇਟਿ ਨ ਸਕੈ ਕੋਇ ॥
jin kau satigur thaapiaa; tin. mett na sakai koe |
ਪੰਜਾਬੀ ਅਰਥਜਿਨ੍ਹਾਂ ਨੂੰ ਸੱਚੇ ਗੁਰਾਂ ਨੇ ਅਸਥਾਪਨ ਕੀਤਾ ਹੈ ਉਨ੍ਹਾਂ ਨੂੰ ਕੋਈ ਥੱਲੇ ਨਹੀਂ ਲਾਹ ਸਕਦਾ।
English meaningNo one can overthrow those who have been established by the True Guru.
ਓਨਾ ਅੰਦਰਿ ਨਾਮੁ ਨਿਧਾਨੁ ਹੈ; ਨਾਮੋ ਪਰਗਟੁ ਹੋਇ ॥
onaa andar naam nidhaan hai; naamo paragatt hoe |
ਪੰਜਾਬੀ ਅਰਥਉਨ੍ਹਾਂ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ ਅਤੇ ਨਾਮ ਦੇ ਰਾਹੀਂ ਹੀ ਉਹ ਪ੍ਰਸਿੱਧ ਹੁੰਦੇ ਹਨ।
English meaningThe Treasure of the Naam, the Name of the Lord, is within them, and through the Naam, they are radiant and famous.
ਨਾਉ ਪੂਜੀਐ. ਨਾਉ ਮੰਨੀਐ; ਅਖੰਡੁ ਸਦਾ ਸਚੁ ਸੋਇ ॥੩॥
naau poojeeai. naau maneeai; akhandd sadaa sach soe |3|
ਪੰਜਾਬੀ ਅਰਥਉਹ ਹਰੀ ਨਾਮ ਦੀ ਉਪਾਸਨਾ ਕਰਦੇ ਹਨ ਅਤੇ ਨਾਮ ਤੇ ਹੀ ਨਿਸਚਾ ਧਾਰਦੇ ਹਨ। ਸਦੀਵ ਹੀ ਅਬਿਨਾਸ਼ੀ ਹੈ ਉਹ ਸੱਚਾ ਸੁਆਮੀ।
English meaningThey worship the Naam, and they believe in the Naam. The True One is forever Intact and Unbroken. ||3||
ਖੇਹੂ ਖੇਹ ਰਲਾਈਐ; ਤਾ ਜੀਉ ਕੇਹਾ ਹੋਇ ॥
khehoo kheh ralaaeeai; taa jeeo kehaa hoe |
ਪੰਜਾਬੀ ਅਰਥਜਦ ਦੇਹ ਮਿੱਟੀ ਨਾਲ ਮਿਲਾ ਦਿੱਤੀ ਜਾਏਗੀ ਤਦ ਆਤਮਾ ਨਾਲ ਕੀ ਵਾਪਰੇਗੀ?
English meaningWhen the body mingles with dust, what happens to the soul?
ਜਲੀਆ ਸਭਿ ਸਿਆਣਪਾ; ਉਠੀ ਚਲਿਆ ਰੋਇ ॥
jaleea sabh siaanapaa; utthee chaliaa roe |
ਪੰਜਾਬੀ ਅਰਥਆਦਮੀ ਦੀਆਂ ਸਾਰੀਆਂ ਚਤਰਾਈਆਂ ਸੜ (ਮੁੱਕ) ਜਾਂਦੀਆਂ ਹਨ ਤੇ ਉਹ ਰੌਦਾਂ ਹੋਇਆ ਟੁਰ ਜਾਂਦਾ ਹੈ।
English meaningAll clever tricks are burnt away, and you shall depart crying.
ਨਾਨਕ. ਨਾਮਿ ਵਿਸਾਰਿਐ; ਦਰਿ ਗਇਆ ਕਿਆ ਹੋਇ ॥੪॥੮॥
naanak. naam visaariai; dar geaa kiaa hoe |4|8|
ਪੰਜਾਬੀ ਅਰਥਨਾਨਕ, ਜੇਕਰ ਇਨਸਾਨ ਰੱਬ ਦੇ ਨਾਮ ਨੂੰ ਭੁਲਾ ਦੇਵੇ, ਰੱਬ ਦੇ ਦਰਬਾਰ ਤੇ ਪੁੱਜਣ ਉਤੇ ਉਸ ਨਾਲ ਕੀ ਸਲੂਕ ਹੋਵੇਗਾ?
English meaningO Nanak, those who forget the Naam-what will happen when they go to the Court of the Lord? ||4||8||
ਸਿਰੀਰਾਗੁ ਮਹਲਾ ੧ ॥
sireeraag mahalaa 1 |
ਪੰਜਾਬੀ ਅਰਥਸਿਰੀ ਰਾਗ, ਪਹਿਲੀ ਪਾਤਸ਼ਾਹੀ।
English meaningSiree Raag, First Mehl:
ਗੁਣਵੰਤੀ. ਗੁਣ ਵੀਥਰੈ; ਅਉਗੁਣਵੰਤੀ ਝੂਰਿ ॥
gunavantee. gun veetharai; aaugunavantee jhoor |
ਪੰਜਾਬੀ ਅਰਥਨੇਕ ਪਤਨੀ (ਆਪਣੇ ਪਤੀ ਦੀਆਂ) ਨੇਕੀਆਂ ਉਚਾਰਨ ਕਰਦੀ ਹੈ ਅਤੇ ਨੇਕੀ-ਬਿਹੁਨ ਪਸਚਾਤਾਪ ਕਰਦੀ ਹੈ।
English meaningThe virtuous wife exudes virtue; the unvirtuous suffer in misery.
ਜੇ ਲੋੜਹਿ. ਵਰੁ ਕਾਮਣੀ; ਨਹ ਮਿਲੀਐ ਪਿਰ. ਕੂਰਿ ॥
je lorreh. var kaamanee; neh mileeai pir. koor |
ਪੰਜਾਬੀ ਅਰਥਹੇ ਇਸਤ੍ਰੀ! ਜੇਕਰ ਤੂੰ ਆਪਣੇ ਕੰਤ ਨੂੰ ਚਾਹੁੰਦੀ ਹੈ ਤਾਂ ਪਤੀ ਝੂਠ ਦੇ ਰਾਹੀਂ ਭੇਟਿਆ ਨਹੀਂ ਜਾ ਸਕਦਾ।
English meaningIf you long for your Husband Lord, O soul-bride, you must know that He is not met by falsehood.
ਨਾ ਬੇੜੀ. ਨਾ ਤੁਲਹੜਾ; ਨਾ ਪਾਈਐ ਪਿਰੁ. ਦੂਰਿ ॥੧॥
naa berree. naa tulaharraa; naa paaeeai pir. door |1|
ਪੰਜਾਬੀ ਅਰਥਤੇਰਾ ਪ੍ਰੀਤਮ ਦੁਰੇਡੇ ਹੈ। ਤੂੰ ਉਸ ਨੂੰ ਮਿਲ ਨਹੀਂ ਸਕਦੀ। (ਤੈਨੂੰ ਪਾਰ ਲੈ ਜਾਣ ਲਈ) ਨਾਂ ਕਿਸ਼ਤੀ ਹੈ ਤੇ ਨਾਂ ਹੀ ਕੋਈ ਤੁਲਹਾ।
English meaningNo boat or raft can take you to Him. Your Husband Lord is far away. ||1||
ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥
mere tthaakur poorai takhat addol |
ਪੰਜਾਬੀ ਅਰਥਮੇਰਾ ਮਾਲਕ ਮੁਕੰਮਲ ਹੈ। ਉਸ ਦਾ ਰਾਜ-ਸਿੰਘਾਸਨ ਅਹਿੱਲ ਹੈ।
English meaningMy Lord and Master is Perfect; His Throne is Eternal and Immovable.
ਗੁਰਮੁਖਿ ਪੂਰਾ ਜੇ ਕਰੇ; ਪਾਈਐ ਸਾਚੁ ਅਤੋਲੁ ॥੧॥ ਰਹਾਉ ॥
guramukh pooraa je kare; paaeeai saach atol |1| rahaau |
ਪੰਜਾਬੀ ਅਰਥਜੇਕਰ ਉਤਕ੍ਰਿਸ਼ਟ ਗੁਰੂ ਜੀ ਪ੍ਰਾਣੀ ਨੂੰ ਪੂਰਨ ਬਣਾ ਦੇਣ ਤਾਂ ਉਹ ਅਪਾਰ ਸੱਚੇ ਸੁਆਮੀ ਨੂੰ ਪਰਾਪਤ ਕਰ ਲੈਂਦਾ ਹੈ। ਠਹਿਰਾਉ।
English meaningOne who attains perfection as Gurmukh, obtains the Immeasurable True Lord. ||1||Pause||
ਪ੍ਰਭੁ ਹਰਿਮੰਦਰੁ ਸੋਹਣਾ; ਤਿਸੁ ਮਹਿ ਮਾਣਕ ਲਾਲ ॥
prabh harimandar sohanaa; tis meh maanak laal |
ਪੰਜਾਬੀ ਅਰਥਵਾਹਿਗੁਰੂ ਸੁਆਮੀ ਦਾ ਮਹਿਲ ਸੁੰਦਰ ਹੈ। ਉਸ ਵਿੱਚ ਬੇਦਾਗ ਮਣੀਆਂ,
English meaningThe Palace of the Lord God is so beautiful.
ਮੋਤੀ ਹੀਰਾ ਨਿਰਮਲਾ; ਕੰਚਨ ਕੋਟ ਰੀਸਾਲ ॥
motee heeraa niramalaa; kanchan kott reesaal |
ਪੰਜਾਬੀ ਅਰਥਜਵੇਹਰ, ਨਗ-ਪੰਨੇ ਅਤੇ ਜਵਾਹਿਰਾਤ ਜੜੇ ਹੋਏ ਹਨ। (ਇਸ ਦੇ ਉਦਾਲੇ) ਸੋਨੇ ਦਾ ਕਿਲ੍ਹਾ ਹੈ ਅਤੇ ਇਹ ਅੰਮ੍ਰਿਤ ਦਾ ਨਿਰਮਲਾ ਘਰ ਹੈ।
English meaningWithin it, there are gems, rubies, pearls and flawless diamonds. A fortress of gold surrounds this Source of Nectar.
ਬਿਨੁ ਪਉੜੀ. ਗੜਿ ਕਿਉ ਚੜਉ; ਗੁਰ ਹਰਿ ਧਿਆਨ ਨਿਹਾਲ ॥੨॥
bin paurree. garr kiau chrrau; gur har dhiaan nihaal |2|
ਪੰਜਾਬੀ ਅਰਥਸੀੜ੍ਹੀ ਦੇ ਬਗੈਰ ਮੈਂ ਕਿਲ੍ਹੇ ਉਤੇ ਕਿਸ ਤਰ੍ਹਾਂ ਚੜ੍ਹਾਂਗਾ? ਗੁਰਾਂ ਦੇ ਰਾਹੀਂ, ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਮੈਂ ਉਸ ਨੂੰ ਵੇਖ ਲਵਾਂਗਾ।
English meaningHow can I climb up to the Fortress without a ladder? By meditating on the Lord, through the Guru, I am blessed and exalted. ||2||
ਗੁਰੁ ਪਉੜੀ. ਬੇੜੀ ਗੁਰੂ; ਗੁਰੁ ਤੁਲਹਾ ਹਰਿ ਨਾਉ ॥
gur paurree. berree guroo; gur tulahaa har naau |
ਪੰਜਾਬੀ ਅਰਥ(ਵਾਹਿਗੁਰੂ ਦੇ ਨਾਮ ਤਾਈ ਪਹੁੰਚ ਪ੍ਰਾਪਤ ਕਰਨ ਲਈ) ਗੁਰੂ ਸੀੜ੍ਹੀ ਹੈ, ਗੁਰੂ ਹੀ ਨਾਉਕਾ ਤੇ ਗੁਰੂ ਹੀ ਤੁਲਹੜਾ।
English meaningThe Guru is the Ladder, the Guru is the Boat, and the Guru is the Raft to take me to the Lord's Name.
ਗੁਰੁ ਸਰੁ ਸਾਗਰੁ ਬੋਹਿਥੋ; ਗੁਰੁ ਤੀਰਥੁ ਦਰੀਆਉ ॥
gur sar saagar bohitho; gur teerath dareeaau |
ਪੰਜਾਬੀ ਅਰਥਪਾਪਾਂ ਦੀ ਝੀਲ ਅਤੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਗੁਰੂ (ਮੇਰਾ) ਜਹਾਜ਼ ਹੈ ਅਤੇ ਗੁਰੂ ਹੀ (ਮੇਰਾ) ਯਾਤ੍ਰਾ ਅਸਥਾਨ ਤੇ ਪਵਿੱਤਰ ਨਦੀ ਹੈ।
English meaningThe Guru is the Boat to carry me across the world-ocean; the Guru is the Sacred Shrine of Pilgrimage, the Guru is the Holy River.
ਜੇ ਤਿਸੁ ਭਾਵੈ ਊਜਲੀ; ਸਤ ਸਰਿ ਨਾਵਣ ਜਾਉ ॥੩॥
je tis bhaavai aoojalee; sat sar naavan jaau |3|
ਪੰਜਾਬੀ ਅਰਥਜੇਕਰ ਉਸ ਨੂੰ ਚੰਗਾ ਲੱਗੇ, ਤਾਂ ਮੈਂ ਸੱਚੇ ਸਰੋਵਰ ਅੰਦਰ ਨ੍ਹਾਉਣ ਜਾਵਾਂਗੀ ਤੇ ਪਵਿੱਤਰ ਹੋ ਜਾਵਾਂਗੀ।
English meaningIf it pleases Him, I bathe in the Pool of Truth, and become radiant and pure. ||3||
ਪੂਰੋ ਪੂਰੋ ਆਖੀਐ; ਪੂਰੈ ਤਖਤਿ ਨਿਵਾਸ ॥
pooro pooro aakheeai; poorai takhat nivaas |
ਪੰਜਾਬੀ ਅਰਥਮਾਲਕ ਮੁਕੰਮਲਾ ਦਾ ਮੁਕੰਮਲ ਕਿਹਾ ਜਾਂਦਾ ਹੈ। ਉਹ ਮੁਕੰਮਲ ਰਾਜ ਸਿੰਘਾਸਨ ਤੇ ਬਿਰਾਜਮਾਨ ਹੈ।
English meaningHe is called the Most Perfect of the Perfect. He sits upon His Perfect Throne.
ਪੂਰੈ ਥਾਨਿ ਸੁਹਾਵਣੈ; ਪੂਰੈ ਆਸ ਨਿਰਾਸ ॥
poorai thaan suhaavanai; poorai aas niraas |
ਪੰਜਾਬੀ ਅਰਥਉਹ ਆਪਣੇ ਮੁੰਮਲ ਆਸਨ ਤੇ ਸੁੰਦਰ ਲਗਦਾ ਹੈ। ਤੇ ਬੇ-ਉਮੈਦਾਂ ਦੀਆਂ ਊਮੈਦਾਂ ਪੂਰੀਆਂ ਕਰਦਾ ਹੈ।
English meaningHe looks so Beautiful in His Perfect Place. He fulfills the hopes of the hopeless.
ਨਾਨਕ. ਪੂਰਾ ਜੇ ਮਿਲੈ; ਕਿਉ ਘਾਟੈ ਗੁਣ ਤਾਸ ॥੪॥੯॥
naanak. pooraa je milai; kiau ghaattai gun taas |4|9|
ਪੰਜਾਬੀ ਅਰਥਨਾਨਕ, ਜੇਕਰ ਮਨੁਸ਼ ਨੂੰ ਮੁਕੰਮਲ ਮਾਲਕ ਪਰਾਪਤ ਹੋ ਜਾਵੇ ਤਾਂ ਉਸ ਦੀਆਂ ਨੇਕੀਆਂ ਕਿਸ ਤਰ੍ਹਾਂ ਘੱਟ ਹੋ ਸਕਦੀਆਂ ਹਨ?
English meaningO Nanak, if one obtains the Perfect Lord, how can his virtues decrease? ||4||9||
ਸਿਰੀਰਾਗੁ ਮਹਲਾ ੧ ॥
sireeraag mahalaa 1 |
ਪੰਜਾਬੀ ਅਰਥਸਿਰੀ ਰਾਗ, ਪਹਿਲੀ ਪਾਤਸ਼ਾਹੀ।
English meaningSiree Raag, First Mehl:
ਆਵਹੁ ਭੈਣੇ. ਗਲਿ ਮਿਲਹ; ਅੰਕਿ ਸਹੇਲੜੀਆਹ ॥
aavahu bhaine. gal milah; ank sahelarreeaah |
ਪੰਜਾਬੀ ਅਰਥਮੇਰੀਓ ਅੰਮਾ ਜਾਈਓ ਅਤੇ ਪਿਆਰੀਓ ਸਖੀਓ। ਆਓ ਅਤੇ ਮੈਨੂੰ ਗਲਵੱਕੜੀ ਪਾਓ।
English meaningCome, my dear sisters and spiritual companions; hug me close in your embrace.
ਮਿਲਿ ਕੈ ਕਰਹ ਕਹਾਣੀਆ; ਸੰਮ੍ਰਥ ਕੰਤ ਕੀਆਹ ॥
mil kai karah kahaaneea; samrath kant keeaah |
ਪੰਜਾਬੀ ਅਰਥਇਕੱਠੀਆਂ ਹੋ ਕੇ ਆਓ ਆਪਾਂ ਆਪਣੇ ਸਰਬ ਸ਼ਕਤੀ-ਮਾਨ ਭਰਤੇ ਦੀਆਂ ਬਾਤਾਂ ਪਾਈਏ।
English meaningLet's join together, and tell stories of our All-powerful Husband Lord.
ਸਾਚੇ ਸਾਹਿਬ. ਸਭਿ ਗੁਣ; ਅਉਗਣ ਸਭਿ ਅਸਾਹ ॥੧॥
saache saahib. sabh gun; aaugan sabh asaah |1|
ਪੰਜਾਬੀ ਅਰਥਸੱਚੇ ਸੁਆਮੀ ਅੰਦਰ ਸਮੂਹ ਚੰਗਿਆਈਆਂ ਹਨ, ਸਾਡੇ ਵਿੱਚ ਸਮੁਹ ਬੁਰਿਆਈਆਂ।
English meaningAll Virtues are in our True Lord and Master; we are utterly without virtue. ||1||
ਕਰਤਾ; ਸਭੁ ਕੋ ਤੇਰੈ ਜੋਰਿ ॥
karataa; sabh ko terai jor |
ਪੰਜਾਬੀ ਅਰਥਹੇ ਮੇਰੇ ਕਰਤਾਰ! ਸਾਰੇ ਤੇਰੇ ਵੱਸ ਵਿੱਚ ਹਨ।
English meaningO Creator Lord, all are in Your Power.
ਏਕੁ ਸਬਦੁ ਬੀਚਾਰੀਐ; ਜਾ ਤੂ. ਤਾ ਕਿਆ ਹੋਰਿ ॥੧॥ ਰਹਾਉ ॥
ek sabad beechaareeai; jaa too. taa kiaa hor |1| rahaau |
ਪੰਜਾਬੀ ਅਰਥਮੈਂ ਇਕ ਨਾਮ ਦਾ ਚਿੰਤਨ ਕਰਦਾ ਹਾਂ, ਜਦ ਤੂੰ ਮੇਰਾ ਹੈਂ। ਹੇ ਸੁਆਮੀ! ਤਦ ਮੈਨੂੰ ਹੋਰ ਕੀ ਚਾਹੀਦਾ ਹੈ? ਠਹਿਰਾਉ।
English meaningI dwell upon the One Word of the Shabad. You are mine-what else do I need? ||1||Pause||
ਜਾਇ ਪੁਛਹੁ ਸੋਹਾਗਣੀ; ਤੁਸੀ ਰਾਵਿਆ. ਕਿਨੀ ਗੁਣਂੀ ॥
jaae puchhahu sohaaganee; tusee raaviaa. kinee gunanee |
ਪੰਜਾਬੀ ਅਰਥਜਾ ਕੇ ਪ੍ਰਸੰਨ ਪਤਨੀਆਂ ਤੋਂ ਪਤਾ ਕਰ ਲੈ ਕਿ ਉਨ੍ਹਾਂ ਨੇ ਕਿਹੜੀਆਂ ਖੂਬੀਆਂ ਦੁਆਰਾ ਆਪਣੇ ਪਤੀ ਨੂੰ ਮਾਣਿਆ ਹੈ?
English meaningGo, and ask the happy soul-brides, "By what virtuous qualities do you enjoy your Husband Lord?"
ਸਹਜਿ ਸੰਤੋਖਿ ਸੀਗਾਰੀਆ; ਮਿਠਾ ਬੋਲਣੀ ॥
sehaj santokh seegaareea; mitthaa bolanee |
ਪੰਜਾਬੀ ਅਰਥ(ਉਹ ਆਖਦੀਆਂ ਹਨ) ਬ੍ਰਹਮ-ਵੀਚਾਰ, ਸਬਰ ਅਤੇ ਮਿੱਠੜੇ ਬਚਨ ਬਿਲਾਸਾ ਦੇ ਹਾਰ-ਸ਼ਿੰਗਾਰਾਂ ਨਾਲ!
English meaning"We are adorned with intuitive ease, contentment and sweet words.
ਪਿਰੁ ਰੀਸਾਲੂ ਤਾ ਮਿਲੈ; ਜਾ. ਗੁਰ ਕਾ ਸਬਦੁ ਸੁਣੀ ॥੨॥
pir reesaaloo taa milai; jaa. gur kaa sabad sunee |2|
ਪੰਜਾਬੀ ਅਰਥਜੇਕਰ ਉਹ ਗੁਰਾਂ ਦੇ ਉਪਦੇਸ਼ ਨੂੰ ਸ੍ਰਵਣ ਕਰੇ, ਤਾਂ ਹੀ, ਅਨੰਦੀ ਪ੍ਰੀਤਮ ਮਿਲਦਾ ਹੈ।
English meaningWe meet with our Beloved, the Source of Joy, when we listen to the Word of the Guru's Shabad." ||2||