ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 16

Sri Guru Granth Sahib Ji

Read respectfully, Ang by Ang, with available transliteration and meanings.

ਸੁਣਹਿ ਵਖਾਣਹਿ ਜੇਤੜੇ; ਹਉ ਤਿਨ ਬਲਿਹਾਰੈ ਜਾਉ ॥

suneh vakhaaneh jetarre; hau tin balihaarai jaau |

ਪੰਜਾਬੀ ਅਰਥ

ਮੈਂ ਉਨ੍ਹਾਂ ਸਾਰਿਆਂ ਉਤੋਂ ਵਾਰਣੇ ਜਾਂਦਾ ਹਾਂ, ਜਿਹੜੇ (ਸਤਿਨਾਮ ਨੂੰ) ਸਰਵਣ ਕਰਦੇ ਤੇ ਉਚਾਰਦੇ ਹਨ।

English meaning

I am a sacrifice to those who hear and chant the True Name.

ਤਾ ਮਨੁ ਖੀਵਾ ਜਾਣੀਐ; ਜਾ ਮਹਲੀ ਪਾਏ ਥਾਉ ॥੨॥

taa man kheevaa jaaneeai; jaa mahalee paae thaau |2|

ਪੰਜਾਬੀ ਅਰਥ

ਕੇਵਲ ਤਦ ਹੀ ਆਦਮੀ ਨਸ਼ਈ ਮੰਨਿਆਂ ਜਾਂਦਾ ਹੈ ਜਦ ਉਹ ਵਾਹਿਗੁਰੂ ਦੇ ਮੰਦਰ ਅੰਦਰ ਜਗ੍ਹਾਂ ਪਰਾਪਤ ਕਰ ਲੈਂਦਾ ਹੈ।

English meaning

Only one who obtains a room in the Mansion of the Lord's Presence is deemed to be truly intoxicated. ||2||

ਨਾਉ ਨੀਰੁ. ਚੰਗਿਆਈਆ; ਸਤੁ ਪਰਮਲੁ. ਤਨਿ ਵਾਸੁ ॥

naau neer. changiaaeea; sat paramal. tan vaas |

ਪੰਜਾਬੀ ਅਰਥ

ਨੇਕੀਆਂ ਦੇ ਪਾਣੀ ਅੰਦਰ ਇਸ਼ਨਾਨ ਕਰ ਅਤੇ ਈਮਾਨਦਾਰੀ ਦੇ ਚੰਨਣ ਦੀ ਸੁੰਗਧੀ ਆਪਣੀ ਦੇਹ ਨੂੰ ਮਲ,

English meaning

Bathe in the waters of Goodness and apply the scented oil of Truth to your body,

ਤਾ ਮੁਖੁ ਹੋਵੈ ਉਜਲਾ; ਲਖ ਦਾਤੀ. ਇਕ ਦਾਤਿ ॥

taa mukh hovai ujalaa; lakh daatee. ik daat |

ਪੰਜਾਬੀ ਅਰਥ

ਤਦ ਤੇਰਾ ਚਿਹਰਾ ਰੋਸ਼ਨ ਹੋਵੇਗਾ। ਲੱਖਾਂ ਬਖਸ਼ੀਸ਼ਾਂ ਦੀ ਇਹ ਇਕ ਬਖ਼ਸ਼ੀਸ਼ ਹੈ।

English meaning

and your face shall become radiant. This is the gift of 100,000 gifts.

ਦੂਖ. ਤਿਸੈ ਪਹਿ ਆਖੀਅਹਿ; ਸੂਖ. ਜਿਸੈ ਹੀ ਪਾਸਿ ॥੩॥

dookh. tisai peh aakheeeh; sookh. jisai hee paas |3|

ਪੰਜਾਬੀ ਅਰਥ

ਆਪਣੇ ਦੁਖੜੇ ਉਸ ਨੂੰ ਦੱਸ, ਜਿਸ ਦੇ ਕੋਲ ਸਾਰੇ ਸੁੱਖ ਆਰਾਮ ਹਨ।

English meaning

Tell your troubles to the One who is the Source of all comfort. ||3||

ਸੋ. ਕਿਉ ਮਨਹੁ ਵਿਸਾਰੀਐ; ਜਾ ਕੇ ਜੀਅ ਪਰਾਣ ॥

so. kiau manahu visaareeai; jaa ke jeea paraan |

ਪੰਜਾਬੀ ਅਰਥ

ਆਪਣੇ ਚਿੱਤ ਅੰਦਰੋਂ ਅਸੀਂ ਉਸ ਨੂੰ ਕਿਉਂ ਭੁਲਾਈਏ ਜਿਹੜਾ ਸਾਡੀ ਆਤਮਾ ਅਤੇ ਜਿੰਦ-ਜਾਨ ਦਾ ਮਾਲਕ ਹੈ।

English meaning

How can you forget the One who created your soul, and the praanaa, the breath of life?

ਤਿਸੁ ਵਿਣੁ. ਸਭੁ ਅਪਵਿਤ੍ਰੁ ਹੈ; ਜੇਤਾ ਪੈਨਣੁ ਖਾਣੁ ॥

tis vin. sabh apavitru hai; jetaa painan khaan |

ਪੰਜਾਬੀ ਅਰਥ

ਉਸ ਦੇ ਬਗੈਰ ਸਾਰੇ ਬਸਤ੍ਰ ਅਤੇ ਭੋਜਨ ਮਲੀਨ ਹਨ।

English meaning

Without Him, all that we wear and eat is impure.

ਹੋਰਿ ਗਲਾਂ ਸਭਿ ਕੂੜੀਆ; ਤੁਧੁ ਭਾਵੈ ਪਰਵਾਣੁ ॥੪॥੫॥

hor galaan sabh koorreea; tudh bhaavai paravaan |4|5|

ਪੰਜਾਬੀ ਅਰਥ

ਬਾਕੀ ਸਾਰੀਆਂ ਬਾਤਾਂ ਝੂਠੀਆਂ ਹਨ। ਜੋ ਤੈਨੂੰ ਚੰਗਾ ਲੱਗਦਾ ਹੈ, (ਹੇ ਸਾਹਿਬ!) ਉਹ ਹੀ ਕਬੂਲ ਪੈਂਦਾ ਹੈ।

English meaning

Everything else is false. Whatever pleases Your Will is acceptable. ||4||5||

ਸਿਰੀਰਾਗੁ ਮਹਲੁ ੧ ॥

sireeraag mehal 1 |

ਪੰਜਾਬੀ ਅਰਥ

ਸਿਰੀ ਰਾਗ, ਪਹਿਲੀ ਪਾਤਸ਼ਾਹੀ।

English meaning

Siree Raag, First Mehl:

ਜਾਲਿ ਮੋਹੁ. ਘਸਿ ਮਸੁ ਕਰਿ; ਮਤਿ ਕਾਗਦੁ ਕਰਿ ਸਾਰੁ ॥

jaal mohu. ghas mas kar; mat kaagad kar saar |

ਪੰਜਾਬੀ ਅਰਥ

ਸੰਸਾਰੀ ਮਮਤਾ ਨੂੰ ਸਾੜ ਸੁੱਟ ਅਤੇ ਇਸਨੂੰ ਪੀਹ ਕੇ ਸਿਆਹੀ ਬਣਾ ਅਤੇ ਆਪਣੀ ਅਕਲ ਨੂੰ ਵਧੀਆ ਕਾਗਜ਼ ਕਰ।

English meaning

Burn emotional attachment, and grind it into ink. Transform your intelligence into the purest of paper.

ਭਾਉ ਕਲਮ ਕਰਿ. ਚਿਤੁ ਲੇਖਾਰੀ; ਗੁਰ ਪੁਛਿ. ਲਿਖੁ ਬੀਚਾਰੁ ॥

bhaau kalam kar. chit lekhaaree; gur puchh. likh beechaar |

ਪੰਜਾਬੀ ਅਰਥ

ਪ੍ਰਭੂ ਦੀ ਪ੍ਰੀਤ ਨੂੰ ਆਪਣੀ ਲੇਖਣੀ ਅਤੇ ਮਨ ਨੂੰ ਆਪਣਾ ਲੇਖਕ ਬਣਾ ਅਤੇ ਗੁਰਾਂ ਦੀ ਸਲਾਹ ਲੈ ਕੇ ਵਾਹਿਗੁਰੂ ਦੀ ਵੀਚਾਰ ਨੂੰ ਲਿਖ।

English meaning

Make the love of the Lord your pen, and let your consciousness be the scribe. Then, seek the Guru's Instructions, and record these deliberations.

ਲਿਖੁ ਨਾਮੁ. ਸਾਲਾਹ ਲਿਖੁ; ਲਿਖੁ. ਅੰਤੁ ਨ ਪਾਰਾਵਾਰੁ ॥੧॥

likh naam. saalaah likh; likh. ant na paaraavaar |1|

ਪੰਜਾਬੀ ਅਰਥ

ਵਾਹਿਗੁਰੂ ਦੇ ਨਾਮ ਦੀ ਉਸਤਤੀ ਲਿਖ ਅਤੇ ਲਗਾਤਾਰ ਲਿਖ ਕਿ ਉਸ ਦਾ ਕੋਈ ਅਖੀਰ ਤੇ ਓੜਕ ਨਹੀਂ।

English meaning

Write the Praises of the Naam, the Name of the Lord; write over and over again that He has no end or limitation. ||1||

ਬਾਬਾ. ਏਹੁ ਲੇਖਾ; ਲਿਖਿ ਜਾਣੁ ॥

baabaa. ehu lekhaa; likh jaan |

ਪੰਜਾਬੀ ਅਰਥ

ਹੇ ਵੀਰ! ਇਸ ਹਿਸਾਬ ਕਿਤਾਬ ਨੂੰ ਲਿਖਣਾ ਸਿੱਖ,

English meaning

O Baba, write such an account,

ਜਿਥੈ ਲੇਖਾ ਮੰਗੀਐ; ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ ॥

jithai lekhaa mangeeai; tithai hoe sachaa neesaan |1| rahaau |

ਪੰਜਾਬੀ ਅਰਥ

ਤਾਂ ਜੋ ਜਿਥੇ ਹਿਸਾਬ ਕਿਤਾਬ ਪੁਛਿਆ ਜਾਵੇ, ਉਥੇ ਤੇਰੇ ਉਤੇ ਸੱਚਾ ਚਿੰਨ੍ਹ ਹੋਵੇ। ਠਹਿਰਾਉ।

English meaning

that when it is asked for, it will bring the Mark of Truth. ||1||Pause||

ਜਿਥੈ ਮਿਲਹਿ ਵਡਿਆਈਆ; ਸਦ ਖੁਸੀਆ ਸਦ ਚਾਉ ॥

jithai mileh vaddiaaeea; sad khuseea sad chaau |

ਪੰਜਾਬੀ ਅਰਥ

ਜਿਥੇ ਇਜ਼ਤਾਂ ਸਦੀਵੀ ਪ੍ਰਸੰਨਤਾ ਅਤੇ ਹਮੇਸ਼ਾਂ ਦੇ ਉਤਸ਼ਾਹ ਪ੍ਰਦਾਨ ਹੁੰਦੇ ਹਨ,

English meaning

There, where greatness, eternal peace and everlasting joy are bestowed,

ਤਿਨ ਮੁਖਿ. ਟਿਕੇ ਨਿਕਲਹਿ; ਜਿਨ ਮਨਿ ਸਚਾ ਨਾਉ ॥

tin mukh. ttike nikaleh; jin man sachaa naau |

ਪੰਜਾਬੀ ਅਰਥ

ਉਥੇ ਜਿਨ੍ਹਾਂ ਦੇ ਦਿਲਾਂ ਅੰਦਰ ਸੱਚਾ ਨਾਮ ਹੈ, ਉਨ੍ਹਾਂ ਦੇ ਚਿਹਿਰਆਂ ਉਤੇ ਮਾਣ-ਪ੍ਰਤਿਸ਼ਟਾ ਦੇ ਤਿਲਕ ਲਗਦੇ ਹਨ।

English meaning

the faces of those whose minds are attuned to the True Name are anointed with the Mark of Grace.

ਕਰਮਿ ਮਿਲੈ ਤਾ ਪਾਈਐ; ਨਾਹੀ ਗਲੀ ਵਾਉ ਦੁਆਉ ॥੨॥

karam milai taa paaeeai; naahee galee vaau duaau |2|

ਪੰਜਾਬੀ ਅਰਥ

ਜੇਕਰ ਬੰਦਾ ਰੱਬ ਦੀ ਰਹਿਮਤ ਦਾ ਪਾਤ੍ਰ ਹੋ ਜਾਵੇ, ਕੇਵਲ ਤਦ ਹੀ ਉਹ ਐਸੀਆਂ ਇਜ਼ਤਾਂ ਪਾਉਂਦਾ ਹੈ ਅਤੇ ਵਿਹਲੀਆਂ ਗੱਲਾਂ ਨਾਲ ਨਹੀਂ।

English meaning

If one receives God's Grace, then such honors are received, and not by mere words. ||2||

ਇਕਿ ਆਵਹਿ. ਇਕਿ ਜਾਹਿ ਉਠਿ; ਰਖੀਅਹਿ ਨਾਵ ਸਲਾਰ ॥

eik aaveh. ik jaeh utth; rakheeeh naav salaar |

ਪੰਜਾਬੀ ਅਰਥ

ਕਈ ਆਉਂਦੇ ਹਨ ਤੇ ਕਈ ਖੜੇ ਹੋ ਟੁਰ ਜਾਂਦੇ ਹਨ। ਉਹ ਆਪਣੇ ਉਚੇ ਨਾਮ ਰਖਵਾਉਂਦੇ ਹਨ।

English meaning

Some come, and some arise and depart. They give themselves lofty names.

ਇਕਿ ਉਪਾਏ ਮੰਗਤੇ; ਇਕਨਾ ਵਡੇ ਦਰਵਾਰ ॥

eik upaae mangate; ikanaa vadde daravaar |

ਪੰਜਾਬੀ ਅਰਥ

ਕਈ ਭਿਖਾਰੀ ਪੈਦਾ ਕੀਤੇ ਗਏ ਹਨ ਤੇ ਕਈ ਭਾਰੀਆਂ ਕਚਹਿਰੀਆਂ ਲਾਉਂਦੇ ਹਨ।

English meaning

Some are born beggars, and some hold vast courts.

ਅਗੈ ਗਇਆ ਜਾਣੀਐ; ਵਿਣੁ ਨਾਵੈ. ਵੇਕਾਰ ॥੩॥

agai geaa jaaneeai; vin naavai. vekaar |3|

ਪੰਜਾਬੀ ਅਰਥ

ਅੱਗੇ ਪੁਜ ਕੇ ਆਦਮੀ ਅਨੁਭਵ ਕਰੇਗਾ ਕਿ ਨਾਮ ਦੇ ਬਾਝੋਂ ਉਹ ਨਿਕੰਮਾ ਹੈ।

English meaning

Going to the world hereafter, everyone shall realize that without the Name, it is all useless. ||3||

ਭੈ ਤੇਰੈ. ਡਰੁ ਅਗਲਾ; ਖਪਿ ਖਪਿ ਛਿਜੈ ਦੇਹ ॥

bhai terai. ddar agalaa; khap khap chhijai deh |

ਪੰਜਾਬੀ ਅਰਥ

ਮੈਂ ਤੇਰੇ ਤ੍ਰਾਹ ਦੇ ਕਾਰਨ ਬਹੁਤ ਹੀ ਸਹਿਮਿਆਂ ਹੋਇਆ ਹਾਂ, (ਹੇ ਸਾਈਂ!) ਅਤੇ ਦੁਖਾਂਤ੍ਰ ਤੇ ਵਿਆਕੁਲ ਹੌ, ਮੇਰਾ ਸਰੀਰ ਨਾਸ ਹੋ ਰਿਹਾ ਹੈ।

English meaning

I am terrified by the Fear of You, God. Bothered and bewildered, my body is wasting away.

ਨਾਵ ਜਿਨਾ ਸੁਲਤਾਨ ਖਾਨ; ਹੋਦੇ ਡਿਠੇ ਖੇਹ ॥

naav jinaa sulataan khaan; hode dditthe kheh |

ਪੰਜਾਬੀ ਅਰਥ

ਜਿਨ੍ਹਾਂ ਦੇ ਨਾਮ ਪਾਤਸ਼ਾਹ ਤੇ ਸਰਦਾਰ ਹਨ, ਉਹ ਮਿੱਟੀ ਹੁੰਦੇ ਵੇਖੇ ਹਨ।

English meaning

Those who are known as sultans and emperors shall be reduced to dust in the end.

ਨਾਨਕ. ਉਠੀ ਚਲਿਆ; ਸਭਿ ਕੂੜੇ ਤੁਟੇ ਨੇਹ ॥੪॥੬॥

naanak. utthee chaliaa; sabh koorre tutte neh |4|6|

ਪੰਜਾਬੀ ਅਰਥ

ਨਾਨਕ ਜਦ ਪ੍ਰਾਣੀ ਖੜਾ ਹੈ ਕੂਚ ਕਰਦਾ ਹੈ, ਸਮੂਹ ਝੂਠੇ ਪਿਆਰ ਟੁਰ ਜਾਂਦੇ ਹਨ।

English meaning

O Nanak, arising and departing, all false attachments are cut away. ||4||6||

ਸਿਰੀਰਾਗੁ ਮਹਲਾ ੧ ॥

sireeraag mahalaa 1 |

ਪੰਜਾਬੀ ਅਰਥ

ਸਿਰੀ ਰਾਗ, ਪਹਿਲੀ ਪਾਤਸ਼ਾਹੀ।

English meaning

Siree Raag, First Mehl:

ਸਭਿ ਰਸ ਮਿਠੇ ਮੰਨਿਐ; ਸੁਣਿਐ ਸਾਲੋਣੇ ॥

sabh ras mitthe maniai; suniai saalone |

ਪੰਜਾਬੀ ਅਰਥ

ਰੱਬ ਦੇ ਨਾਮ ਦੀ ਤਾਬੇਦਾਰੀ ਸਾਰੇ ਮਿੱਠੜੇ ਸੁਆਦ ਹਨ, ਇਸ ਦਾ ਸਰਵਣ ਕਰਨਾ ਸਲੂਣੇ,

English meaning

Believing, all tastes are sweet. Hearing, the salty flavors are tasted;

ਖਟ ਤੁਰਸੀ ਮੁਖਿ ਬੋਲਣਾ; ਮਾਰਣ ਨਾਦ ਕੀਏ ॥

khatt turasee mukh bolanaa; maaran naad kee |

ਪੰਜਾਬੀ ਅਰਥ

ਮੂੰਹ ਨਾਲ ਇਸ ਦਾ ਉਚਾਰਨਾ ਖਟ-ਮਿਠੇ ਅਤੇ ਰੱਬ ਦੇ ਨਾਮ ਦੇ ਗਾਇਨ ਕਰਨ ਨੂੰ ਮੈਂ ਆਪਣਾ ਮਸਾਲਾ ਬਣਾਇਆ ਹੈ।

English meaning

chanting with one's mouth, the spicy flavors are savored. All these spices have been made from the Sound-current of the Naad.

ਛਤੀਹ ਅੰਮਿ੍ਰਤ ਭਾਉ ਏਕੁ; ਜਾ ਕਉ ਨਦਰਿ ਕਰੇਇ ॥੧॥

chhateeh amrit bhaau ek; jaa kau nadar karee |1|

ਪੰਜਾਬੀ ਅਰਥ

ਅਦੁੱਤੀ ਪ੍ਰਭੂ ਦੀ ਪ੍ਰੀਤ ਛਤੀ ਪਕਾਰ ਦੇ ਸੁਧਾ ਰਸ ਰਸੀਲੇ ਹਨ। ਇਹ ਉਨ੍ਹਾਂ ਦਾ ਮਾਰਗ ਹੈ ਜਿਨ੍ਹਾਂ ਉਤੇ ਉਹ ਆਪਣੀ ਦਇਆ-ਦ੍ਰਿਸ਼ਟੀ ਧਾਰਦਾ ਹੈ।

English meaning

The thirty-six flavors of ambrosial nectar are in the Love of the One Lord; they are tasted only by one who is blessed by His Glance of Grace. ||1||

ਬਾਬਾ. ਹੋਰੁ ਖਾਣਾ; ਖੁਸੀ ਖੁਆਰੁ ॥

baabaa. hor khaanaa; khusee khuaar |

ਪੰਜਾਬੀ ਅਰਥ

ਹੇ ਵੀਰ! ਤਬਾਹਕੁਨ ਹੈ ਅਨੰਦ ਹੋਰਨਾ ਭੋਜਨਾਂ ਦਾ,

English meaning

O Baba, the pleasures of other foods are false.

ਜਿਤੁ ਖਾਧੈ. ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

jit khaadhai. tan peerreeai; man meh chaleh vikaar |1| rahaau |

ਪੰਜਾਬੀ ਅਰਥ

ਜਿਨ੍ਹਾਂ ਨੂੰ ਖਾਣ ਦੁਆਰਾ ਦੇਹ ਕੁਚਲੀ ਜਾਂਦੀ ਹੈ ਅਤੇ ਚਿੱਤ ਅੰਦਰ ਪਾਪ ਪ੍ਰਵੇਸ਼ ਕਰ ਜਾਂਦਾ ਹੈ। ਠਹਿਰਾਉ।

English meaning

Eating them, the body is ruined, and wickedness and corruption enter into the mind. ||1||Pause||

ਰਤਾ ਪੈਨਣੁ. ਮਨੁ ਰਤਾ; ਸੁਪੇਦੀ. ਸਤੁ ਦਾਨੁ ॥

rataa painan. man rataa; supedee. sat daan |

ਪੰਜਾਬੀ ਅਰਥ

ਚਿੱਤ ਦਾ (ਪ੍ਰਭੂ ਦੀ ਪ੍ਰੀਤ ਨਾਲ) ਰੰਗੀਜਣਾ ਸੂਹੀ ਅਤੇ ਸਚਾਈ ਤੇ ਸਖਾਵਤ ਮੇਰੀ ਚਿੱਟੀ ਪੁਸ਼ਾਕ ਹੈ।

English meaning

My mind is imbued with the Lord's Love; it is dyed a deep crimson. Truth and charity are my white clothes.

ਨੀਲੀ. ਸਿਆਹੀ ਕਦਾ ਕਰਣੀ; ਪਹਿਰਣੁ. ਪੈਰ ਧਿਆਨੁ ॥

neelee. siaahee kadaa karanee; pahiran. pair dhiaan |

ਪੰਜਾਬੀ ਅਰਥ

ਪਾਪ ਦੀ ਕਾਲਖ ਨੂੰ ਨਾਬੂਦ ਕਰਨਾ ਅਸਮਾਨੀ ਕਪੜੇ ਪਾਉਣਾ ਹੈ ਅਤੇ (ਪ੍ਰਭੂ ਦੇ) ਪੈਰਾਂ ਦਾ ਆਰਾਧਨਾ ਮੇਰੀ ਖਿੱਲ੍ਹਅਤ।

English meaning

Erasing the blackness of sin is my wearing of blue clothes, and meditation on the Lord's Lotus Feet is my robe of honor.

ਕਮਰਬੰਦੁ ਸੰਤੋਖ ਕਾ; ਧਨੁ ਜੋਬਨੁ. ਤੇਰਾ ਨਾਮੁ ॥੨॥

kamaraband santokh kaa; dhan joban. teraa naam |2|

ਪੰਜਾਬੀ ਅਰਥ

ਸਬਰ ਮੇਰਾ ਕਮਰਕਸਾ ਹੈ ਅਤੇ ਤੇਰਾ ਨਾਉ (ਹੇ ਸੁਆਮੀ!) ਮੇਰੀ ਦੌਲਤ ਤੇ ਜੁਆਨੀ।

English meaning

Contentment is my cummerbund, Your Name is my wealth and youth. ||2||

ਬਾਬਾ. ਹੋਰੁ ਪੈਨਣੁ; ਖੁਸੀ ਖੁਆਰੁ ॥

baabaa. hor painan; khusee khuaar |

ਪੰਜਾਬੀ ਅਰਥ

ਹੇ ਵੀਰ! ਹੋਰਨਾ ਬਸਤਰਾਂ ਦੀ ਪ੍ਰਸੰਨਤਾ ਤਬਾਹ ਕਰਨ ਵਾਲੀ ਹੈ।

English meaning

O Baba, the pleasures of other clothes are false.

ਜਿਤੁ ਪੈਧੈ. ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

jit paidhai. tan peerreeai; man meh chaleh vikaar |1| rahaau |

ਪੰਜਾਬੀ ਅਰਥ

ਜਿਸ ਦੇ ਪਹਿਨਣ ਦੁਆਰਾ ਦੇਹ ਪੀਸੀ ਜਾਂਦੀ ਹੈ। ਅਤੇ ਵੈਲ ਆਤਮਾ ਤੇ ਕਬਜਾ ਕਰ ਲੈਂਦਾ ਹੈ। ਠਹਿਰਾਉ।

English meaning

Wearing them, the body is ruined, and wickedness and corruption enter into the mind. ||1||Pause||

ਘੋੜੇ ਪਾਖਰ, ਸੁਇਨੇ ਸਾਖਤਿ; ਬੂਝਣੁ ਤੇਰੀ ਵਾਟ ॥

ghorre paakhar, sueine saakhat; boojhan teree vaatt |

ਪੰਜਾਬੀ ਅਰਥ

ਤੇਰੇ ਰਾਹ ਦਾ ਜਾਨਣਾ, (ਹੇ ਸਾਹਿਬ!) ਮੇਰੇ ਲਈ ਅਸਵ, ਕਾਠੀ ਤੇ ਸੋਨੇ ਦੀ ਦੁਮਚੀ ਹੈ।

English meaning

The understanding of Your Way, Lord, is horses, saddles and bags of gold for me.

ਤਰਕਸ ਤੀਰ ਕਮਾਣ ਸਾਂਗ; ਤੇਗਬੰਦ ਗੁਣ ਧਾਤੁ ॥

tarakas teer kamaan saang; tegaband gun dhaat |

ਪੰਜਾਬੀ ਅਰਥ

ਨੇਕੀਆਂ ਮਗਰ ਦੌੜਨਾ ਮੇਰੇ ਲਈ ਭੱਬਾ, ਬਾਣ ਧਨੁੱਖ, ਬਰਛਾ ਅਤੇ ਤਲਵਾਰ ਦਾ ਗਾਤ੍ਰਾ ਹੈ।

English meaning

The pursuit of virtue is my bow and arrow, my quiver, sword and scabbard.

ਵਾਜਾ ਨੇਜਾ. ਪਤਿ ਸਿਉ ਪਰਗਟੁ; ਕਰਮੁ ਤੇਰਾ. ਮੇਰੀ ਜਾਤਿ ॥੩॥

vaajaa nejaa. pat siau paragatt; karam teraa. meree jaat |3|

ਪੰਜਾਬੀ ਅਰਥ

ਇਜ਼ਤ ਨਾਲ ਪਰਸਿਧ ਹੋਣਾ ਮੇਰੇ ਬੈਡਂ-ਬਾਜੇ ਅਤੇ ਭਾਲੇ ਹਨ, ਅਤੇ ਤੈਡੀਂ ਮਿਹਰ ਮੇਰੀ ਜਾਤੀ (ਕੁਲ) ਹੈ।

English meaning

To be distinguished with honor is my drum and banner. Your Mercy is my social status. ||3||

ਬਾਬਾ. ਹੋਰੁ ਚੜਣਾ; ਖੁਸੀ ਖੁਆਰੁ ॥

baabaa. hor charranaa; khusee khuaar |

ਪੰਜਾਬੀ ਅਰਥ

ਹੇ ਭਾਈ! ਹੋਰਨਾਂ ਸਵਾਰੀਆਂ ਦਾ ਹੁਲਾਸ ਬਰਬਾਦ ਕਰਨ ਵਾਲਾ ਹੈ।

English meaning

O Baba, the pleasures of other rides are false.

ਜਿਤੁ ਚੜਿਐ. ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

jit charriai. tan peerreeai; man meh chaleh vikaar |1| rahaau |

ਪੰਜਾਬੀ ਅਰਥ

ਜਿਹੜੀਆਂ ਸਵਾਰੀਆਂ ਨਾਲ ਸਰੀਰ ਨੂੰ ਕਸ਼ਟ ਹੁੰਦਾ ਹੈ ਅਤੇ ਚਿੱਤ ਅੰਦਰ ਗੁਨਾਹ ਆ ਦਾਖਲ ਹੁੰਦਾ ਹੈ। ਠਹਿਰਾਉ।

English meaning

By such rides, the body is ruined, and wickedness and corruption enter into the mind. ||1||Pause||

ਘਰ ਮੰਦਰ ਖੁਸੀ ਨਾਮ ਕੀ; ਨਦਰਿ ਤੇਰੀ ਪਰਵਾਰੁ ॥

ghar mandar khusee naam kee; nadar teree paravaar |

ਪੰਜਾਬੀ ਅਰਥ

ਨਾਮ ਦੀ ਪ੍ਰਸੰਨਤਾ ਮੇਰੇ ਲਈ ਗ੍ਰਿਹ ਤੇ ਮਹੱਲ ਹਨ ਅਤੇ ਤੇਰੀ ਮਿਹਰ ਦੀ ਨਿਗ੍ਹਾਂ ਟੱਬਰ ਕਬੀਲਾ ਹੈ, (ਹੇ ਸਾਈਂ!)।

English meaning

The Naam, the Name of the Lord, is the pleasure of houses and mansions. Your Glance of Grace is my family, Lord.