ਨਾਨਕ. ਕਾਗਦ ਲਖ ਮਣਾ; ਪੜਿ ਪੜਿ ਕੀਚੈ ਭਾਉ ॥
naanak. kaagad lakh manaa; parr parr keechai bhaau |
ਪੰਜਾਬੀ ਅਰਥਨਾਨਕ ਜੇਕਰ ਮੇਰੇ ਕੋਲ ਲੱਖਾਂ ਮਣ ਕਾਗਜ਼ ਹੋਣ ਅਤੇ ਜੇਕਰ ਉਨ੍ਹਾਂ ਲਿਖਤਾਂ ਨੂੰ ਪੜ੍ਹ ਵਾਚ ਕੇ ਮੇਰੀ ਪ੍ਰਭੂ ਨਾਲ ਪ੍ਰੀਤ ਪੈ ਜਾਵੇ।
English meaningO Nanak, if I had hundreds of thousands of stacks of paper, and if I were to read and recite and embrace love for the Lord,
ਮਸੂ. ਤੋਟਿ ਨ ਆਵਈ; ਲੇਖਣਿ. ਪਉਣੁ ਚਲਾਉ ॥
masoo. tott na aavee; lekhan. paun chalaau |
ਪੰਜਾਬੀ ਅਰਥਜੇਕਰ ਸਿਆਹੀ ਦੀ ਮੈਨੂੰ ਕਦੇ ਭੀ ਕਮੀ ਨਾਂ ਵਾਪਰੇ, ਜੇਕਰ ਲਿਖਣ ਵੇਲੇ ਮੇਰੀ ਕਲਮ ਹਵਾ ਦੀ ਰਫਤਾਰ ਨਾਲ ਵਗੇ,
English meaningand if ink were never to fail me, and if my pen were able to move like the wind
ਭੀ ਤੇਰੀ ਕੀਮਤਿ. ਨਾ ਪਵੈ; ਹਉ. ਕੇਵਡੁ ਆਖਾ ਨਾਉ ॥੪॥੨॥
bhee teree keemat. naa pavai; hau. kevadd aakhaa naau |4|2|
ਪੰਜਾਬੀ ਅਰਥਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ?
English meaning-even so, I could not estimate Your Value. How can I describe the Greatness of Your Name? ||4||2||
ਸਿਰੀਰਾਗੁ ਮਹਲਾ ੧ ॥
sireeraag mahalaa 1 |
ਪੰਜਾਬੀ ਅਰਥਸਿਰੀ ਰਾਗ, ਪਹਿਲੀ ਪਾਤਸ਼ਾਹੀ।
English meaningSiree Raag, First Mehl:
ਲੇਖੈ ਬੋਲਣੁ ਬੋਲਣਾ; ਲੇਖੈ ਖਾਣਾ ਖਾਉ ॥
lekhai bolan bolanaa; lekhai khaanaa khaau |
ਪੰਜਾਬੀ ਅਰਥਹਿਸਾਬ ਵਿੱਚ ਆਦਮੀ ਬਚਨ ਬੋਲਦਾ ਹੈ। ਹਿਸਾਬ ਅੰਦਰ ਉਹ ਭੋਜਨ ਛਕਦਾ ਹੈ।
English meaningAs it is pre-ordained, people speak their words. As it is pre-ordained, they consume their food.
ਲੇਖੈ ਵਾਟ ਚਲਾਈਆ; ਲੇਖੈ ਸੁਣਿ ਵੇਖਾਉ ॥
lekhai vaatt chalaaeea; lekhai sun vekhaau |
ਪੰਜਾਬੀ ਅਰਥਹਿਸਾਬ ਅੰਦਰ ਉਹ ਰਾਹੋ ਟੁਰਦਾ ਹੈ। ਹਿਸਾਬ ਅੰਦਰ ਉਹ ਸੁਣਦਾ ਤੇ ਦੇਖਦਾ ਹੈ।
English meaningAs it is pre-ordained, they walk along the way. As it is pre-ordained, they see and hear.
ਲੇਖੈ. ਸਾਹ ਲਵਾਈਅਹਿ; ਪੜੇ ਕਿ ਪੁਛਣ ਜਾਉ ॥੧॥
lekhai. saah lavaaeeeh; parre ki puchhan jaau |1|
ਪੰਜਾਬੀ ਅਰਥਹਿਸਾਬ ਅੰਦਰ ਉਹ ਸੁਆਸ ਲੈਂਦਾ ਹੈ। ਮੈਂ ਪੜ੍ਹੇ ਲਿਖੇ ਕੋਲੋ ਪਤਾ ਕਰਨ ਲਈ ਕਿਉਂ ਜਾਵਾਂ?
English meaningAs it is pre-ordained, they draw their breath. Why should I go and ask the scholars about this? ||1||
ਬਾਬਾ; ਮਾਇਆ ਰਚਨਾ ਧੋਹੁ ॥
baabaa; maaeaa rachanaa dhohu |
ਪੰਜਾਬੀ ਅਰਥਹੇ ਪਿਤਾ! ਧੋਖਾ ਦੇਣ ਵਾਲੀ ਹੈ ਸੰਸਾਰੀ ਪਦਾਰਥਾਂ ਦੀ ਰੌਣਕ।
English meaningO Baba, the splendor of Maya is deceptive.
ਅੰਧੈ. ਨਾਮੁ ਵਿਸਾਰਿਆ; ਨਾ ਤਿਸੁ ਏਹ. ਨ ਓਹੁ ॥੧॥ ਰਹਾਉ ॥
andhai. naam visaariaa; naa tis eeh. na ohu |1| rahaau |
ਪੰਜਾਬੀ ਅਰਥ(ਆਤਮਕ ਤੌਰ ਤੇ) ਮੁਨਾਖੇ ਮਨੁੱਖ ਨੇ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ। ਉਹ ਨਾਂ ਇਸ ਜਹਾਨ ਅੰਦਰ ਤੇ ਨਾਂ ਹੀ ਅਗਲੇ ਅੰਦਰ ਸੁਖੀ ਵਸਦਾ ਹੈ। ਠਹਿਰਾਉ।
English meaningThe blind man has forgotten the Name; he is in limbo, neither here nor there. ||1||Pause||
ਜੀਵਣ ਮਰਣਾ ਜਾਇ ਕੈ; ਏਥੈ. ਖਾਜੈ ਕਾਲਿ ॥
jeevan maranaa jaae kai; ethai. khaajai kaal |
ਪੰਜਾਬੀ ਅਰਥਹਰ ਸ਼ੈ ਜੋ ਪੈਦਾ ਹੋਈ ਹੈ ਉਸ ਲਈ ਪੈਦਾਇਸ਼ ਤੇ ਮੌਤ ਹੈ। ਏਕੇ ਹਰ ਸ਼ੈ ਨੂੰ ਮੌਤ ਨਿਗਲ ਜਾਂਦੀ ਹੈ।
English meaningLife and death come to all who are born. Everything here gets devoured by Death.
ਜਿਥੈ ਬਹਿ ਸਮਝਾਈਐ; ਤਿਥੈ. ਕੋਇ ਨ ਚਲਿਓ ਨਾਲਿ ॥
jithai beh samajhaaeeai; tithai. koe na chalio naal |
ਪੰਜਾਬੀ ਅਰਥਜਿਥੇ (ਧਰਮਰਾਜ) ਬੈਠ ਕੇ ਹਿਸਾਬ ਸਮਝਾਉਂਦਾ ਹੈ, ਉਥੇ ਕੋਈ ਭੀ ਇਨਸਾਨ ਦੇ ਸਾਥ ਨਹੀਂ ਜਾਂਦਾ ਹੈ।
English meaningHe sits and examines the accounts, there where no one goes along with anyone.
ਰੋਵਣ ਵਾਲੇ ਜੇਤੜੇ; ਸਭਿ ਬੰਨਹਿ. ਪੰਡ ਪਰਾਲਿ ॥੨॥
rovan vaale jetarre; sabh baneh. pandd paraal |2|
ਪੰਜਾਬੀ ਅਰਥਇਕ ਵਾਢਿਓਂ ਸਾਰੇ ਰੋਣ ਵਾਲੇ ਫੂਸ ਦੀਆਂ ਗਠੜੀਆਂ ਬੰਨ੍ਹਦੇ ਹਨ।
English meaningThose who weep and wail might just as well all tie bundles of straw. ||2||
ਸਭੁ ਕੋ ਆਖੈ, ਬਹੁਤੁ ਬਹੁਤੁ; ਘਟਿ. ਨ ਆਖੈ ਕੋਇ ॥
sabh ko aakhai, bahut bahut; ghatt. na aakhai koe |
ਪੰਜਾਬੀ ਅਰਥਸਾਰੇ ਕਹਿੰਦੇ ਹਨ ਕਿ ਸਾਹਿਬ ਵਡਿਆਂ ਦਾ ਪਰਮ ਵੱਡਾ ਹੈ। ਕੋਈ ਭੀ ਉਸ ਨੂੰ ਘਟ ਨਹੀਂ ਕਹਿੰਦਾ।
English meaningEveryone says that God is the Greatest of the Great. No one calls Him any less.
ਕੀਮਤਿ. ਕਿਨੈ ਨ ਪਾਈਆ; ਕਹਣਿ. ਨ ਵਡਾ ਹੋਇ ॥
keemat. kinai na paaeea; kehan. na vaddaa hoe |
ਪੰਜਾਬੀ ਅਰਥਕਿਸੇ ਨੂੰ ਉਸ ਮੁੱਲ ਮਲੂਮ ਨਹੀਂ ਹੋਇਆ। ਨਿਰਾ ਆਖਣ ਦੁਆਰਾ ਉਹ ਵਿਸ਼ਾਲ ਨਹੀਂ ਹੁੰਦਾ।
English meaningNo one can estimate His Worth. By speaking of Him, His Greatness is not increased.
ਸਾਚਾ ਸਾਹਬੁ. ਏਕੁ ਤੂ; ਹੋਰਿ ਜੀਆ ਕੇਤੇ ਲੋਅ ॥੩॥
saachaa saahab. ek too; hor jeea kete loa |3|
ਪੰਜਾਬੀ ਅਰਥਕੇਵਲ ਤੂੰ ਹੀ ਮੇਰਾ ਅਤੇ ਅਣਗਿਣਤ ਸੰਸਾਰਾਂ ਦੇ ਹੋਰਸੁ ਜੀਵਾਂ ਦਾ ਸੱਚਾ ਸੁਆਮੀ ਹੈ।
English meaningYou are the One True Lord and Master of all the other beings, of so many worlds. ||3||
ਨੀਚਾ ਅੰਦਰਿ. ਨੀਚ ਜਾਤਿ; ਨੀਚੀ ਹੂ. ਅਤਿ ਨੀਚੁ ॥
neechaa andar. neech jaat; neechee hoo. at neech |
ਪੰਜਾਬੀ ਅਰਥਜਿਹੜੇ ਨੀਵੀਆਂ ਵਿਚੋਂ ਨੀਵੀਂ ਜਾਤੀਂ ਦੇ ਹਨ-ਨਹੀਂ ਸਗੋਂ ਮਾੜਿਆਂ ਵਿਚੋਂ ਸਭ ਤੋਂ ਮਾੜੇ ਹਨ;
English meaningNanak seeks the company of the lowest of the low class, the very lowest of the low.
ਨਾਨਕੁ. ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥
naanak. tin kai sang saath; vaddiaa siau kiaa rees |
ਪੰਜਾਬੀ ਅਰਥਨਾਨਕ ਉਨ੍ਹਾਂ ਦੀ ਸੰਗਤ ਲੋੜਦਾ ਹੈ। ਉਚੇ ਲੋਕਾਂ ਦੀ ਬਰਾਬਰੀ ਕਰਨ ਦੀ ਰੀਸ ਉਹ ਕਿਉਂ ਕਰੇ?
English meaningWhy should he try to compete with the great?
ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥੪॥੩॥
jithai neech samaaleean; tithai nadar teree bakhasees |4|3|
ਪੰਜਾਬੀ ਅਰਥਜਿਥੇ ਗਰੀਬਾਂ ਦੀ ਪ੍ਰਤਿਪਾਲਨਾ ਹੁੰਦੀ ਹੈ, ਉਥੇ ਹੇ ਸਾਈਂ! ਤੇਰੀ ਰਹਿਮਤ ਦੀ ਨਿਗਾਹ ਵਰਸਦੀ ਹੈ।
English meaningIn that place where the lowly are cared for-there, the Blessings of Your Glance of Grace rain down. ||4||3||
ਸਿਰੀਰਾਗੁ ਮਹਲਾ ੧ ॥
sireeraag mahalaa 1 |
ਪੰਜਾਬੀ ਅਰਥਸਿਰੀ ਰਾਗ, ਪਹਿਲੀ ਪਾਤਸ਼ਾਹੀ।
English meaningSiree Raag, First Mehl:
ਲਬੁ ਕੁਤਾ. ਕੂੜੁ ਚੂਹੜਾ; ਠਗਿ ਖਾਧਾ ਮੁਰਦਾਰੁ ॥
lab kutaa. koorr chooharraa; tthag khaadhaa muradaar |
ਪੰਜਾਬੀ ਅਰਥਲਾਲਚ ਕੂਕਰ ਹੈ, ਝੂਠ ਇਕ ਭੰਗੀ ਅਤੇ ਹੋਰਨਾ ਨੂੰ ਛਲਣਾ ਇਕ ਲਾਸ਼ ਦਾ ਖਾਣਾ ਹੈ।
English meaningGreed is a dog; falsehood is a filthy street-sweeper. Cheating is eating a rotting carcass.
ਪਰ ਨਿੰਦਾ. ਪਰ ਮਲੁ ਮੁਖ ਸੁਧੀ; ਅਗਨਿ ਕ੍ਰੋਧੁ ਚੰਡਾਲੁ ॥
par nindaa. par mal mukh sudhee; agan krodh chanddaal |
ਪੰਜਾਬੀ ਅਰਥਹੋਰਨਾ ਤੇ ਕਲੰਕ ਲਾਉਣਾ ਨਿਰੀਪੁਰੀ ਹੋਰਨਾ ਦੀ ਗੰਦਗੀ ਆਪਣੇ ਮੂੰਹ ਵਿੱਚ ਪਾਉਣੀ ਹੈ ਅਤੇ ਰੋਹ ਦੀ ਅੱਗ ਇਕ ਕੰਮੀ।
English meaningSlandering others is putting the filth of others into your own mouth. The fire of anger is the outcaste who burns dead bodies at the crematorium.
ਰਸ ਕਸ. ਆਪੁ ਸਲਾਹਣਾ; ਏ ਕਰਮ ਮੇਰੇ. ਕਰਤਾਰ ॥੧॥
ras kas. aap salaahanaa; e karam mere. karataar |1|
ਪੰਜਾਬੀ ਅਰਥਜਿਹੋ ਜਿਹਿਆਂ ਪਾਪਾਂ, ਮਿੱਠੇ ਤੇ ਸਲੂਣੇ ਸੁਆਦਾ ਅਤੇ ਸਵੈ-ਵਡਿਆਈ ਅੰਦਰ, ਮੈਂ ਖਪਤ ਹੋਇਆ ਹੋਇਆ ਹਾਂ। ਇਹ ਹਨ ਮੇਰੀਆਂ ਕਰਤੂਤਾਂ, ਹੇ ਮੇਰੇ ਸਿਰਜਣਹਾਰ।
English meaningI am caught in these tastes and flavors, and in self-conceited praise. These are my actions, O my Creator! ||1||
ਬਾਬਾ ਬੋਲੀਐ; ਪਤਿ ਹੋਇ ॥
baabaa boleeai; pat hoe |
ਪੰਜਾਬੀ ਅਰਥਹੇ ਭਰਾਵਾ! ਉਹ ਬਚਨ ਬੋਲ ਜਿਨ੍ਹਾਂ ਕਰਕੇ ਇਜ਼ਤ ਪਰਾਪਤ ਹੋਵੇ।
English meaningO Baba, speak only that which will bring you honor.
ਊਤਮ ਸੇ. ਦਰਿ ਊਤਮ ਕਹੀਅਹਿ; ਨੀਚ ਕਰਮ. ਬਹਿ ਰੋਇ ॥੧॥ ਰਹਾਉ ॥
aootam se. dar aootam kaheeeh; neech karam. beh roe |1| rahaau |
ਪੰਜਾਬੀ ਅਰਥਚੰਗੇ ਹਨ ਉਹ ਜਿਹੜੇ ਸਾਈਂ ਦੇ ਦਰਬਾਰ ਚੰਗੇ ਆਖੇ ਜਾਂਦੇ ਹਨ। ਮੰਦੇ ਅਮਲਾ ਵਾਲੇ ਬੈਠ ਕੇ ਵਿਰਲਾਪ ਕਰਦੇ ਹਨ। ਠਹਿਰਾਉ।
English meaningThey alone are good, who are judged good at the Lord's Door. Those with bad karma can only sit and weep. ||1||Pause||
ਰਸੁ ਸੁਇਨਾ. ਰਸੁ ਰੁਪਾ ਕਾਮਣਿ; ਰਸੁ ਪਰਮਲ ਕੀ ਵਾਸੁ ॥
ras sueinaa. ras rupaa kaaman; ras paramal kee vaas |
ਪੰਜਾਬੀ ਅਰਥਕੰਚਨ ਦਾ ਸੁਆਦ, ਚਾਂਦੀ ਅਤੇ ਮੁਟਿਆਰ ਦਾ ਸੁਆਦ, ਚੰਨਣ ਦੀ ਸੁਗੰਧਤਾ ਦਾ ਸੁਆਦ,
English meaningThe pleasures of gold and silver, the pleasures of women, the pleasure of the fragrance of sandalwood,
ਰਸੁ ਘੋੜੇ ਰਸੁ ਸੇਜਾ ਮੰਦਰ; ਰਸੁ ਮੀਠਾ ਰਸੁ ਮਾਸੁ ॥
ras ghorre ras sejaa mandar; ras meetthaa ras maas |
ਪੰਜਾਬੀ ਅਰਥਘੋੜਿਆਂ ਦਾ ਸੁਆਦ, ਮੋਹਣੀ ਨਾਲ ਸਾਂਝੇ ਪਲੰਘ ਤੇ ਮਹਿਲ ਦਾ ਸੁਆਦ, ਮਠਿਆਈਆਂ ਦਾ ਸੁਆਦ ਅਤੇ ਮਾਸ ਦਾ ਸੁਆਦ,
English meaningthe pleasure of horses, the pleasure of a soft bed in a palace, the pleasure of sweet treats and the pleasure of hearty meals
ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ ॥੨॥
ete ras sareer ke; kai ghatt naam nivaas |2|
ਪੰਜਾਬੀ ਅਰਥਐਨੇ ਹਨ ਚਸਕੇ ਮਨੁੱਖੀ ਦੇਹ ਦੇ ਰੱਬ ਦੇ ਨਾਮ ਦਾ ਟਿਕਾਣਾ ਕਿਸ ਤਰ੍ਹਾਂ ਦਿਲ ਅੰਦਰ ਹੋ ਸਕਦਾ ਹੈ?
English meaning-these pleasures of the human body are so numerous; how can the Naam, the Name of the Lord, find its dwelling in the heart? ||2||
ਜਿਤੁ ਬੋਲਿਐ. ਪਤਿ ਪਾਈਐ; ਸੋ ਬੋਲਿਆ ਪਰਵਾਣੁ ॥
jit boliai. pat paaeeai; so boliaa paravaan |
ਪੰਜਾਬੀ ਅਰਥਜਿਨ੍ਹਾਂ ਬਚਨਾ ਦੇ ਉਚਾਰਨ ਕਰਨ ਦੁਆਰਾ ਇਜ਼ਤ-ਆਬਰੂ ਪਰਾਪਤ ਹੁੰਦੀ ਹੈ, ਬਚਨਾਂ ਦਾ ਉਹ ਉਚਾਰਣ ਕਬੂਲ ਪੈ ਜਾਂਦਾ ਹੈ।
English meaningThose words are acceptable, which, when spoken, bring honor.
ਫਿਕਾ ਬੋਲਿ. ਵਿਗੁਚਣਾ; ਸੁਣਿ. ਮੂਰਖ ਮਨ ਅਜਾਣ ॥
fikaa bol. viguchanaa; sun. moorakh man ajaan |
ਪੰਜਾਬੀ ਅਰਥਰੁਖੇ ਬਚਨ ਉਚਾਰ ਕੇ ਆਦਮੀ ਖਰਾਬ ਹੁੰਦਾ ਹੈ। ਸਰਵਣ ਕਰ, ਹੈ ਮੇਰੀ ਬੇਵਕੂਫ ਤੇ ਬੇਸਮਝ ਆਤਮਾ!
English meaningHarsh words bring only grief. Listen, O foolish and ignorant mind!
ਜੋ ਤਿਸੁ ਭਾਵਹਿ. ਸੇ ਭਲੇ; ਹੋਰਿ ਕਿ ਕਹਣ ਵਖਾਣ ॥੩॥
jo tis bhaaveh. se bhale; hor ki kehan vakhaan |3|
ਪੰਜਾਬੀ ਅਰਥਜਿਹੜੇ ਉਸ ਨੂੰ ਭਾਉਂਦੇ ਹਨ, ਉਹ ਚੰਗੇ ਹਨ। ਬਾਕੀ ਹੋਰ ਕੀ ਆਖਣਾ ਤੇ ਬਿਆਨ ਕਰਨਾ ਹੋਇਆ?
English meaningThose who are pleasing to Him are good. What else is there to be said? ||3||
ਤਿਨ ਮਤਿ. ਤਿਨ ਪਤਿ. ਤਿਨ ਧਨੁ ਪਲੈ; ਜਿਨ. ਹਿਰਦੈ ਰਹਿਆ ਸਮਾਇ ॥
tin mat. tin pat. tin dhan palai; jin. hiradai rahiaa samaae |
ਪੰਜਾਬੀ ਅਰਥਦਾਨਾਈ, ਪੱਤ-ਆਬਰੂ ਤੇ ਧਨ-ਦੌਲਤ ਉਨ੍ਹਾਂ ਦੀ ਝੋਲੀ ਵਿੱਚ ਹਨ ਜਿਨ੍ਹਾਂ ਦੇ ਅੰਤਰ ਆਤਮੇ ਹਰੀ ਰਮਿਆ ਰਹਿੰਦਾ ਹੈ।
English meaningWisdom, honor and wealth are in the laps of those whose hearts remain permeated with the Lord.
ਤਿਨ ਕਾ ਕਿਆ ਸਾਲਾਹਣਾ; ਅਵਰ ਸੁਆਲਿਉ ਕਾਇ ॥
tin kaa kiaa saalaahanaa; avar suaaliau kaae |
ਪੰਜਾਬੀ ਅਰਥਆਦਮੀ ਉਨ੍ਹਾਂ ਦੀ ਕਿਹੜੀ ਉਪਮਾਂ ਗਾਇਨ ਕਰ ਸਕਦਾ ਹੈ? ਉਨ੍ਹਾਂ ਨੂੰ ਹੋਰ ਕਿਹੜੇ ਹਾਰ-ਸ਼ਿੰਗਾਰ ਦੀ ਲੋੜ ਹੈ?
English meaningWhat praise can be offered to them? What other adornments can be bestowed upon them?
ਨਾਨਕ. ਨਦਰੀ ਬਾਹਰੇ; ਰਾਚਹਿ ਦਾਨਿ ਨ ਨਾਇ ॥੪॥੪॥
naanak. nadaree baahare; raacheh daan na naae |4|4|
ਪੰਜਾਬੀ ਅਰਥਨਾਨਕ ਜਿਹੜੇ ਵਾਹਿਗੁਰੂ ਦੀ ਦਇਆ-ਦ੍ਰਿਸ਼ਟੀ ਤੋਂ ਸੱਖਣੇ ਹਨ ਉਨ੍ਹਾਂ ਨੂੰ ਦਾਨ-ਪੁੰਨ ਤੇ ਨਾਮ ਨਾਲ ਕੋਈ ਦਿਲਚਸਪੀ ਨਹੀਂ।
English meaningO Nanak, those who lack the Lord's Glance of Grace cherish neither charity nor the Lord's Name. ||4||4||
ਸਿਰੀਰਾਗੁ ਮਹਲਾ ੧ ॥
sireeraag mahalaa 1 |
ਪੰਜਾਬੀ ਅਰਥਸਿਰੀ ਰਾਗ, ਪਹਿਲੀ ਪਾਤਸ਼ਾਹੀ।
English meaningSiree Raag, First Mehl:
ਅਮਲੁ ਗਲੋਲਾ ਕੂੜ ਕਾ; ਦਿਤਾ ਦੇਵਣਹਾਰਿ ॥
amal galolaa koorr kaa; ditaa devanahaar |
ਪੰਜਾਬੀ ਅਰਥਦੇਣ ਵਾਲੇ ਨੇ ਇਨਸਾਨ ਨੂੰ ਝੂਠ ਦੀ ਨਸ਼ੀਲੀ ਗੋਲੀ ਦਿੱਤੀ ਹੈ।
English meaningThe Great Giver has given the intoxicating drug of falsehood.
ਮਤੀ. ਮਰਣੁ ਵਿਸਾਰਿਆ; ਖੁਸੀ ਕੀਤੀ. ਦਿਨ ਚਾਰਿ ॥
matee. maran visaariaa; khusee keetee. din chaar |
ਪੰਜਾਬੀ ਅਰਥਉਸ ਨਾਲ ਨਾਲ ਮਤਵਾਲਾ ਹੋ ਉਸ ਨੇ ਮੌਤ ਨੂੰ ਭੁਲਾ ਛੱਡਿਆ ਹੈ ਅਤੇ ਚਹੁੰ-ਦਿਹਾੜਿਆਂ ਲਈ ਮੌਜਾਂ ਮਾਣਦਾ ਹੈ।
English meaningThe people are intoxicated; they have forgotten death, and they have fun for a few days.
ਸਚੁ ਮਿਲਿਆ. ਤਿਨ ਸੋਫੀਆ; ਰਾਖਣ ਕਉ ਦਰਵਾਰੁ ॥੧॥
sach miliaa. tin sofeea; raakhan kau daravaar |1|
ਪੰਜਾਬੀ ਅਰਥਜੋ ਪ੍ਰਾਣੀ ਨਸ਼ੀਲੀਆਂ ਚੀਜ਼ਾ ਵਰਤਣ ਵਾਲੇ ਨਹੀਂ ਉਨ੍ਹਾਂ ਨੂੰ ਰੱਬ ਦੀ ਦਰਗਾਹ ਅੰਦਰ ਰੱਖਣ ਲਈ ਸਚਾਈ ਪਰਾਪਤ ਹੁੰਦੀ ਹੈ।
English meaningThose who do not use intoxicants are true; they dwell in the Court of the Lord. ||1||
ਨਾਨਕ. ਸਾਚੇ ਕਉ; ਸਚੁ ਜਾਣੁ ॥
naanak. saache kau; sach jaan |
ਪੰਜਾਬੀ ਅਰਥਹੇ ਨਾਨਕ! ਕੇਵਲ ਸੱਚੇ ਸਾਹਿਬ ਨੂੰ ਹੀ ਸੰਚਾ ਸਮਝ।
English meaningO Nanak, know the True Lord as True.
ਜਿਤੁ ਸੇਵਿਐ. ਸੁਖੁ ਪਾਈਐ; ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥
jit seviai. sukh paaeeai; teree daragah chalai maan |1| rahaau |
ਪੰਜਾਬੀ ਅਰਥਜਿਸ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਆਰਾਮ ਪਾਉਂਦਾ ਹੈ ਅਤੇ ਤੇਰੇ ਦਰਬਾਰ ਨੂੰ ਇਜ਼ਤ ਨਾਲ ਜਾਂਦਾ ਹੈ! ਹੇ ਸੁਆਮੀ! ਠਹਿਰਾਉ।
English meaningServing Him, peace is obtained; you shall go to His Court with honor. ||1||Pause||
ਸਚੁ ਸਰਾ ਗੁੜ ਬਾਹਰਾ; ਜਿਸੁ ਵਿਚਿ ਸਚਾ ਨਾਉ ॥
sach saraa gurr baaharaa; jis vich sachaa naau |
ਪੰਜਾਬੀ ਅਰਥਸੱਚ ਦੀ ਸ਼ਰਾਬ ਗੁੜ ਦੇ ਬਿਨਾ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਅੰਦਰ ਸੱਚਾ ਨਾਮ ਹੈ।
English meaningThe Wine of Truth is not fermented from molasses. The True Name is contained within it.