ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 14

Sri Guru Granth Sahib Ji

Read respectfully, Ang by Ang, with available transliteration and meanings.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

ਪੰਜਾਬੀ ਅਰਥ

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

English meaning

One Universal Creator God. By The Grace Of The True Guru:

ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥

raag sireeraag mahalaa pahilaa 1 ghar 1 |

ਪੰਜਾਬੀ ਅਰਥ

ਸਿਰੀ ਰਾਗ, ਪਹਿਲੀ ਪਾਤਸ਼ਾਹੀ।

English meaning

Raag Siree Raag, First Mehl, First House:

ਮੋਤੀ ਤ ਮੰਦਰ ਊਸਰਹਿ; ਰਤਨੀ ਤ ਹੋਹਿ ਜੜਾਉ ॥

motee ta mandar aoosareh; ratanee ta hohi jarraau |

ਪੰਜਾਬੀ ਅਰਥ

ਕੀ ਮੈਂ ਜਵਾਹਰਾਤਾਂ ਨਾਲ ਜੜਿਤ, ਲਾਲਾਂ ਦੇ ਬਣੇ ਹੋਏ ਮਹਲ,

English meaning

If I had a palace made of pearls, inlaid with jewels,

ਕਸਤੂਰਿ ਕੁੰਗੂ. ਅਗਰਿ ਚੰਦਨਿ; ਲੀਪਿ ਆਵੈ ਚਾਉ ॥

kasatoor kungoo. agar chandan; leep aavai chaau |

ਪੰਜਾਬੀ ਅਰਥ

ਜਿਹੜੇ ਕਸਤੂਰੀ, ਕੇਸਰ ਅਤੇ ਚੌਆ ਤੇ ਸੰਦਲ ਦੀ ਲੱਕੜੀ ਦੇ ਬੁਰਾਦੇ ਨਾਲ ਲਿੱਪੇ ਹੋਏ ਹੋਣ ਅਤੇ ਜਿਹੜੇ ਮਨ ਵਿੱਚ ਤੀਬਰ ਉਮੰਗਾਂ ਪੈਦਾ ਕੇਰ ਦੇਣ, ਲੈ ਲਵਾਂ?

English meaning

scented with musk, saffron and sandalwood, a sheer delight to behold

ਮਤੁ ਦੇਖਿ. ਭੂਲਾ ਵੀਸਰੈ; ਤੇਰਾ. ਚਿਤਿ ਨ ਆਵੈ ਨਾਉ ॥੧॥

mat dekh. bhoolaa veesarai; teraa. chit na aavai naau |1|

ਪੰਜਾਬੀ ਅਰਥ

ਨਹੀਂ ਕਿਤੇ ਐਸਾ ਨਾਂ ਹੋਵੇ ਕਿ ਇਨ੍ਹਾਂ ਨੂੰ ਵੇਖਕੇ ਮੈਂ ਕੁਰਾਹੇ ਪੈ ਜਾਵਾਂ। ਤੈਨੂੰ, ਹੇ ਵਾਹਿਗੁਰੂ! ਭੁੱਲ ਜਾਵਾਂ, ਅਤੇ ਤੇਰਾ ਨਾਮ ਮੇਰੇ ਦਿਲ ਅੰਦਰ ਪ੍ਰਵੇਸ਼ ਨਾਂ ਕਰੇ।

English meaning

-seeing this, I might go astray and forget You, and Your Name would not enter into my mind. ||1||

ਹਰਿ ਬਿਨੁ; ਜੀਉ ਜਲਿ ਬਲਿ ਜਾਉ ॥

har bin; jeeo jal bal jaau |

ਪੰਜਾਬੀ ਅਰਥ

ਵਾਹਿਗੁਰੂ ਦੇ ਬਗੈਰ ਮੇਰੀ ਆਤਮਾ ਸੁੱਕ ਸੜ ਜਾਂਦੀ ਹੈ।

English meaning

Without the Lord, my soul is scorched and burnt.

ਮੈ. ਆਪਣਾ ਗੁਰੁ ਪੂਛਿ ਦੇਖਿਆ; ਅਵਰੁ ਨਾਹੀ ਥਾਉ ॥੧॥ ਰਹਾਉ ॥

mai. aapanaa gur poochh dekhiaa; avar naahee thaau |1| rahaau |

ਪੰਜਾਬੀ ਅਰਥ

ਆਪਣੇ ਗੁਰਦੇਵ ਜੀ ਤੋਂ ਪਤਾ ਕਰਕੇ ਮੇਰੀ ਤਸੱਲੀ ਹੋ ਗਈ ਹੈ ਕਿ (ਵਾਹਿਗੁਰੂ ਦੇ ਬਾਝੋਂ) ਕੋਈ ਹੋਰ ਜਗ੍ਹਾ ਨਹੀਂ। ਠਹਿਰਾਉ।

English meaning

I consulted my Guru, and now I see that there is no other place at all. ||1||Pause||

ਧਰਤੀ. ਤ ਹੀਰੇ ਲਾਲ ਜੜਤੀ; ਪਲਘਿ ਲਾਲ ਜੜਾਉ ॥

dharatee. ta heere laal jarratee; palagh laal jarraau |

ਪੰਜਾਬੀ ਅਰਥ

ਭਾਵੇਂ ਫ਼ਰਸ਼ ਰਤਨਾ ਤੇ ਜਵੇਹਰ ਨਾਲ ਫੁੱਲ ਜੜਤ ਹੋਵੇ। ਪਲੰਘ ਪੰਨਿਆਂ, ਸਬਜ਼ਿਆਂ ਨਾਲ ਜੜਿਆ ਹੋਵੇ,

English meaning

If the floor of this palace was a mosaic of diamonds and rubies, and if my bed was encased with rubies,

ਮੋਹਣੀ ਮੁਖਿ ਮਣੀ ਸੋਹੈ; ਕਰੇ ਰੰਗਿ ਪਸਾਉ ॥

mohanee mukh manee sohai; kare rang pasaau |

ਪੰਜਾਬੀ ਅਰਥ

ਅਤੇ ਮਾਣਿਕ ਨਾਲ ਸਜਤ ਚਿਹਰੇ ਵਾਲੀ ਦਿਲ ਚੁਰਾਉਣ ਵਾਲੀ ਹੂਰਾ-ਪਰੀ ਪਿਆਰ ਤੇ ਦਿਲ ਖਿੱਚਵੇ ਇਸ਼ਾਰਿਆਂ ਨਾਲ ਮੈਨੂੰ ਪਲੰਘ ਉਤੇ ਸੱਦੇ।

English meaning

and if heavenly beauties, their faces adorned with emeralds, tried to entice me with sensual gestures of love

ਮਤੁ ਦੇਖਿ. ਭੂਲਾ ਵੀਸਰੈ; ਤੇਰਾ. ਚਿਤਿ ਨ ਆਵੈ ਨਾਉ ॥੨॥

mat dekh. bhoolaa veesarai; teraa. chit na aavai naau |2|

ਪੰਜਾਬੀ ਅਰਥ

ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।

English meaning

-seeing these, I might go astray and forget You, and Your Name would not enter into my mind. ||2||

ਸਿਧੁ ਹੋਵਾ. ਸਿਧਿ ਲਾਈ; ਰਿਧਿ ਆਖਾ ਆਉ ॥

sidh hovaa. sidh laaee; ridh aakhaa aau |

ਪੰਜਾਬੀ ਅਰਥ

ਕਰਾਮਾਤੀ ਬੰਦਾ ਬਣ ਜੇਕਰ ਮੈਂ ਕਰਾਮਾਤਾ ਕਰਾਂ ਅਤੇ ਧਨ ਸੰਪਦਾ ਨੂੰ ਹੁਕਮ ਦੇਹ ਸੱਦ ਲਵਾਂ,

English meaning

If I were to become a Siddha, and work miracles, summon wealth

ਗੁਪਤੁ ਪਰਗਟੁ ਹੋਇ ਬੈਸਾ; ਲੋਕੁ ਰਾਖੈ ਭਾਉ ॥

gupat paragatt hoe baisaa; lok raakhai bhaau |

ਪੰਜਾਬੀ ਅਰਥ

ਅਤੇ ਜੇਕਰ ਮੈਂ ਮਰਜ਼ੀ ਅਨੁਸਾਰ ਅਲੋਪ ਤੇ ਪਰਤੱਖ ਹੋ ਜਾਵਾਂ, ਜਿਸ ਕਰ ਕੇ ਜਨਤਾ ਮੇਰਾ ਆਦਰ ਤੇ ਮਾਣ ਕਰੇ।

English meaning

and become invisible and visible at will, so that people would hold me in awe

ਮਤੁ ਦੇਖਿ. ਭੂਲਾ ਵੀਸਰੈ; ਤੇਰਾ. ਚਿਤਿ ਨ ਆਵੈ ਨਾਉ ॥੩॥

mat dekh. bhoolaa veesarai; teraa. chit na aavai naau |3|

ਪੰਜਾਬੀ ਅਰਥ

ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।

English meaning

-seeing these, I might go astray and forget You, and Your Name would not enter into my mind. ||3||

ਸੁਲਤਾਨੁ ਹੋਵਾ. ਮੇਲਿ ਲਸਕਰ; ਤਖਤਿ. ਰਾਖਾ ਪਾਉ ॥

sulataan hovaa. mel lasakar; takhat. raakhaa paau |

ਪੰਜਾਬੀ ਅਰਥ

ਜੇਕਰ ਮੈਂ ਮਹਾਰਾਜਾ ਹੋ ਜਾਵਾਂ, ਭਾਰੀ ਸੈਨਾ ਜਮ੍ਹਾ ਕਰ ਲਵਾਂ ਅਤੇ ਰਾਜ ਸਿੰਘਾਸਨ ਉਤੇ ਆਪਣਾ ਪੈਰ ਟਿਕਾ ਲਵਾਂ ਤੇ ਤਖਤ ਦੇ ਉਤੇ ਬਹਿ ਕੇ ਜੇਕਰ ਮੈਂ ਫੁਰਮਾਨ ਜਾਰੀ ਕਰਾਂ,

English meaning

If I were to become an emperor and raise a huge army, and sit on a throne,

ਹੁਕਮੁ. ਹਾਸਲੁ ਕਰੀ ਬੈਠਾ; ਨਾਨਕਾ. ਸਭ ਵਾਉ ॥

hukam. haasal karee baitthaa; naanakaa. sabh vaau |

ਪੰਜਾਬੀ ਅਰਥ

ਅਤੇ ਮਾਮਲਾ ਉਗਰਾਹਾਂ, ਹੈ ਨਾਨਕ! ਇਹ ਸਾਰਾ ਕੁਝ ਹਵਾ ਦੇ ਬੁੱਲੇ ਵਾਂਗ ਲੰਘ ਜਾਣ ਵਾਲਾ ਹੈ।

English meaning

issuing commands and collecting taxes-O Nanak, all of this could pass away like a puff of wind.

ਮਤੁ ਦੇਖਿ. ਭੂਲਾ ਵੀਸਰੈ; ਤੇਰਾ. ਚਿਤਿ ਨ ਆਵੈ ਨਾਉ ॥੪॥੧॥

mat dekh. bhoolaa veesarai; teraa. chit na aavai naau |4|1|

ਪੰਜਾਬੀ ਅਰਥ

ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।

English meaning

Seeing these, I might go astray and forget You, and Your Name would not enter into my mind. ||4||1||

ਸਿਰੀਰਾਗੁ ਮਹਲਾ ੧ ॥

sireeraag mahalaa 1 |

ਪੰਜਾਬੀ ਅਰਥ

ਸਿਰੀ ਰਾਗ, ਪਹਿਲੀ ਪਾਤਸ਼ਾਹੀ।

English meaning

Siree Raag, First Mehl:

ਕੋਟਿ ਕੋਟੀ ਮੇਰੀ ਆਰਜਾ; ਪਵਣੁ ਪੀਅਣੁ ਅਪਿਆਉ ॥

kott kottee meree aarajaa; pavan peean apiaau |

ਪੰਜਾਬੀ ਅਰਥ

ਜੇਕਰ ਮੇਰੀ ਉਮਰ ਕਰੋੜਾਂ ਉਤੇ ਕਰੋੜਾਂ ਵਰ੍ਹਿਆਂ ਦੀ ਹੋਵੇ, ਜੇਕਰ ਹਵਾ ਹੀ ਮੇਰਾ ਪੀਣਾ ਅਤੇ ਖਾਣਾ ਹੋਵੇ,

English meaning

If I could live for millions and millions of years, and if the air was my food and drink,

ਚੰਦੁ ਸੂਰਜੁ ਦੁਇ. ਗੁਫੈ ਨ ਦੇਖਾ; ਸੁਪਨੈ ਸਉਣ. ਨ ਥਾਉ ॥

chand sooraj due. gufai na dekhaa; supanai saun. na thaau |

ਪੰਜਾਬੀ ਅਰਥ

ਜਿਥੇ ਮੈਨੂੰ ਦੋਵੇ ਚੰਨ ਤੇ ਭਾਨ ਨਿਗ੍ਹਾ ਹੀ ਨਾਂ ਪੈਣ, ਅਤੇ ਜਿਥੇ ਮੈਨੂੰ ਸੁਫ਼ਨੇ ਵਿੱਚ ਭੀ ਕਦਾਚਿਤ ਨੀਦਰ ਨਾਂ ਪਵੇ।

English meaning

and if I lived in a cave and never saw either the sun or the moon, and if I never slept, even in dreams

ਭੀ ਤੇਰੀ ਕੀਮਤਿ ਨਾ ਪਵੈ; ਹਉ. ਕੇਵਡੁ ਆਖਾ ਨਾਉ ॥੧॥

bhee teree keemat naa pavai; hau. kevadd aakhaa naau |1|

ਪੰਜਾਬੀ ਅਰਥ

ਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿਡਾ ਵੱਡਾ ਕਹਾਂ?

English meaning

-even so, I could not estimate Your Value. How can I describe the Greatness of Your Name? ||1||

ਸਾਚਾ ਨਿਰੰਕਾਰੁ; ਨਿਜ ਥਾਇ ॥

saachaa nirankaar; nij thaae |

ਪੰਜਾਬੀ ਅਰਥ

ਸੱਚਾ ਰੂਪ-ਰੰਗ-ਰਹਿਤ ਸਾਹਿਬ ਆਪਣੀ ਨਿੱਜ ਦੀ ਜਗ੍ਹਾ ਤੇ ਹੈ।

English meaning

The True Lord, the Formless One, is Himself in His Own Place.

ਸੁਣਿ ਸੁਣਿ ਆਖਣੁ ਆਖਣਾ; ਜੇ ਭਾਵੈ. ਕਰੇ ਤਮਾਇ ॥੧॥ ਰਹਾਉ ॥

sun sun aakhan aakhanaa; je bhaavai. kare tamaae |1| rahaau |

ਪੰਜਾਬੀ ਅਰਥ

ਜਿਵੇਂ ਮੈਂ ਘਨੇਰੀ ਵਾਰੀ ਸੁਣਿਆ ਹੈ, ਮੈਂ ਤੇਰੀਆਂ ਖੂਬੀਆਂ ਵਰਨਣ ਕਰਦਾ ਹਾਂ, (ਹੇ ਸਾਹਿਬ!) ਜੇਕਰ ਤੈਨੂੰ ਚੰਗਾ ਲੱਗੇ, ਮੇਰੇ ਅੰਦਰ ਆਪਣੀ ਚਾਹਨਾ ਪੈਦਾ ਕਰ। ਠਹਿਰਾਉ।

English meaning

I have heard, over and over again, and so I tell the tale; as it pleases You, Lord, please instill within me the yearning for You. ||1||Pause||

ਕੁਸਾ ਕਟੀਆ ਵਾਰ ਵਾਰ; ਪੀਸਣਿ ਪੀਸਾ ਪਾਇ ॥

kusaa katteea vaar vaar; peesan peesaa paae |

ਪੰਜਾਬੀ ਅਰਥ

ਜੇਕਰ ਮੈਂ ਮੁੜ ਮੁੜ ਕੇ ਕੋਹਿਆ ਤੇ ਵਢਿਆ ਟੁੱਕਿਆਂ ਜਾਵਾਂ ਅਤੇ ਚੱਕੀ ਵਿੱਚ ਪਾ ਕੇ ਪੀਹ ਦਿੱਤਾ ਜਾਵਾਂ।

English meaning

If I was slashed and cut into pieces, over and over again, and put into the mill and ground into flour,

ਅਗੀ ਸੇਤੀ. ਜਾਲੀਆ; ਭਸਮ ਸੇਤੀ ਰਲਿ ਜਾਉ ॥

agee setee. jaaleea; bhasam setee ral jaau |

ਪੰਜਾਬੀ ਅਰਥ

ਜੇਕਰ ਮੈਂ ਅੱਗ ਨਾਲ ਸਾੜ ਦਿੱਤਾ ਜਾਵਾਂ ਅਤੇ ਸੁਆਹ ਨਾਲ ਮਿਲਾ ਦਿੱਤਾ ਜਾਵਾਂ;

English meaning

burnt by fire and mixed with ashes

ਭੀ ਤੇਰੀ ਕੀਮਤਿ. ਨਾ ਪਵੈ; ਹਉ. ਕੇਵਡੁ ਆਖਾ ਨਾਉ ॥੨॥

bhee teree keemat. naa pavai; hau. kevadd aakhaa naau |2|

ਪੰਜਾਬੀ ਅਰਥ

ਤਾਂ ਭੀ ਮੈਂ ਤੇਰਾ ਮੁੱਲ ਪਾਉਣ ਦੇ ਯੋਗ ਨਹੀਂ ਹੋਵਾਂਗਾ। ਮੈਂ ਤੈਡੇਂ ਨਾਮ ਨੂੰ ਕਿੱਡਾ ਕੁ ਵੱਡਾ ਕਹਾਂ?

English meaning

-even then, I could not estimate Your Value. How can I describe the Greatness of Your Name? ||2||

ਪੰਖੀ ਹੋਇ ਕੈ. ਜੇ ਭਵਾ; ਸੈ ਅਸਮਾਨੀ ਜਾਉ ॥

pankhee hoe kai. je bhavaa; sai asamaanee jaau |

ਪੰਜਾਬੀ ਅਰਥ

ਪੰਛੀ ਹੋ ਕੇ ਜੇਕਰ ਮੈਂ ਸੈਕੜਿਆਂ ਅਕਾਸ਼ਾਂ ਅੰਦਰ ਚੱਕਰ ਕੱਟਾਂ ਤੇ ਉਡਾਰੀਆਂ ਲਾਵਾਂ,

English meaning

If I was a bird, soaring and flying through hundreds of heavens,

ਨਦਰੀ. ਕਿਸੈ ਨ ਆਵਊ; ਨਾ ਕਿਛੁ ਪੀਆ. ਨ ਖਾਉ ॥

nadaree. kisai na aavaoo; naa kichh peea. na khaau |

ਪੰਜਾਬੀ ਅਰਥ

ਅਤੇ ਜੇਕਰ ਮੈਂ ਕਿਸੇ ਦੀ ਨਿਗ੍ਹਾ ਨਾਂ ਚੜ੍ਹਾਂ ਤੇ ਕੁਝ ਭੀ ਨਾਂ ਪਾਨ ਕਰਾਂ ਤੇ ਨਾਂ ਹੀ ਖਾਵਾਂ।

English meaning

and if I was invisible, neither eating nor drinking anything

ਭੀ ਤੇਰੀ ਕੀਮਤਿ. ਨਾ ਪਵੈ; ਹਉ. ਕੇਵਡੁ ਆਖਾ ਨਾਉ ॥੩॥

bhee teree keemat. naa pavai; hau. kevadd aakhaa naau |3|

ਪੰਜਾਬੀ ਅਰਥ

ਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ?

English meaning

-even so, I could not estimate Your Value. How can I describe the Greatness of Your Name? ||3||