ਨਾਨਕ ਨਾਮਿ ਰਤੇ; ਨਿਹਕੇਵਲ ਨਿਰਬਾਣੀ ॥੪॥੧੩॥੩੩॥
naanak naam rate; nihakeval nirabaanee |4|13|33|
ਪੰਜਾਬੀ ਅਰਥਨਾਨਕ, ਸੁਆਮੀ ਦੇ ਨਾਮ ਨਾਲ ਰੰਗੀਜ ਕੇ ਉਹ ਪਵਿੱਤ੍ਰ ਅਤੇ ਮੁਕਤ ਹੋ ਜਾਂਦੇ ਹਨ।
English meaningO Nanak, attuned to the Naam, the Name of the Lord, they are detached, in the perfect balance of Nirvaanaa. ||4||13||33||
ਗਉੜੀ ਗੁਆਰੇਰੀ ਮਹਲਾ ੩ ॥
gaurree guaareree mahalaa 3 |
ਪੰਜਾਬੀ ਅਰਥਗਊੜੀ ਗੁਆਰੇਰੀ ਪਾਤਸ਼ਾਹੀ ਤੀਜੀ।
English meaningGauree Gwaarayree, Third Mehl:
ਸਤਿਗੁਰੁ ਮਿਲੈ; ਵਡਭਾਗਿ ਸੰਜੋਗ ॥
satigur milai; vaddabhaag sanjog |
ਪੰਜਾਬੀ ਅਰਥਖਰੇ-ਚੰਗੇ ਨਸੀਬਾਂ ਅਤੇ ਅਮਲਾ ਰਾਹੀਂ ਸੱਚੇ ਗੁਰੂ ਜੀ ਬੰਦੇ ਨੂੰ ਮਿਲਦੇ ਹਨ।
English meaningThrough great good fortune and high destiny, one meets the True Guru.
ਹਿਰਦੈ ਨਾਮੁ; ਨਿਤ ਹਰਿ ਰਸ ਭੋਗ ॥੧॥
hiradai naam; nit har ras bhog |1|
ਪੰਜਾਬੀ ਅਰਥਆਪਣੇ ਮਨ ਵਿੱਚ ਤਦ ਉਹ ਨਾਮ ਨੂੰ ਟਿਕਾ ਲੈਂਦਾ ਹੈ ਅਤੇ ਸਦਾ ਵਾਹਿਗੁਰੂ ਅੰਮ੍ਰਿਤ ਨੂੰ ਮਾਣਦਾ ਹੈ।
English meaningThe Naam, the Name of the Lord, is constantly within the heart, and one enjoys the sublime essence of the Lord. ||1||
ਗੁਰਮੁਖਿ ਪ੍ਰਾਣੀ; ਨਾਮੁ ਹਰਿ ਧਿਆਇ ॥
guramukh praanee; naam har dhiaae |
ਪੰਜਾਬੀ ਅਰਥਗੁਰਾਂ ਦੇ ਰਾਹੀਂ ਹੇ ਫਾਨੀ ਬੰਦੇ! ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
English meaningO mortal, become Gurmukh, and meditate on the Name of the Lord.
ਜਨਮੁ ਜੀਤਿ; ਲਾਹਾ ਨਾਮੁ ਪਾਇ ॥੧॥ ਰਹਾਉ ॥
janam jeet; laahaa naam paae |1| rahaau |
ਪੰਜਾਬੀ ਅਰਥਆਪਣੇ ਜੀਵਨ ਦੀ ਖੇਡ ਨੂੰ ਜਿੱਤ ਅਤੇ ਵਾਹਿਗੁਰੂ ਦੇ ਨਾਮ ਦੀ ਖੱਟੀ ਖੱਟ। ਠਹਿਰਾਉ।
English meaningBe victorious in the game of life, and earn the profit of the Naam. ||1||Pause||
ਗਿਆਨੁ ਧਿਆਨੁ; ਗੁਰਸਬਦੁ ਹੈ ਮੀਠਾ ॥
giaan dhiaan; gurasabad hai meetthaa |
ਪੰਜਾਬੀ ਅਰਥਜਿਸ ਨੂੰ ਗੁਰਬਾਣੀ ਮਿਠੜੀ ਲਗਦੀ ਹੈ ਉਹ ਬ੍ਰਹਮ-ਗਿਆਨ ਅਤੇ ਸਾਈਂ ਦੇ ਸਿਮਰਨ ਨੂੰ ਪਾ ਲੈਂਦਾ ਹੈ।
English meaningSpiritual wisdom and meditation come to those unto whom the Word of the Guru's Shabad is sweet.
ਗੁਰ ਕਿਰਪਾ ਤੇ; ਕਿਨੈ ਵਿਰਲੈ ਚਖਿ ਡੀਠਾ ॥੨॥
gur kirapaa te; kinai viralai chakh ddeetthaa |2|
ਪੰਜਾਬੀ ਅਰਥਗੁਰਾਂ ਦੀ ਦਇਆ ਦੁਆਰਾ ਬਹੁਤ ਹੀ ਥੋੜਿਆਂ ਨੇ ਇਸ ਦਾ ਰਸ ਮਾਣਿਆ ਤੇ ਵੇਖਿਆ ਹੈ।
English meaningBy Guru's Grace, a few have tasted, and seen it. ||2||
ਕਰਮ ਕਾਂਡ; ਬਹੁ ਕਰਹਿ ਅਚਾਰ ॥
karam kaandd; bahu kareh achaar |
ਪੰਜਾਬੀ ਅਰਥਭਾਵੇਂ ਪ੍ਰਾਣੀ ਘਨੇਰੇ ਧਾਰਮਕ ਰਹੁ-ਰੀਤਾ ਅਤੇ ਚੰਗੇ ਕਰਮ ਕਰਦਾ ਹੈ, ਪਰ
English meaningThey may perform all sorts of religious rituals and good actions,
ਬਿਨੁ ਨਾਵੈ; ਧਿ੍ਰਗੁ ਧਿ੍ਰਗੁ ਅਹੰਕਾਰ ॥੩॥
bin naavai; dhrig dhrig ahankaar |3|
ਪੰਜਾਬੀ ਅਰਥਨਾਮ ਦੇ ਬਗੈਰ ਹੰਕਾਰੀ ਪੁਰਸ਼ ਭ੍ਰਿਸਟੀ ਤੇ ਲਾਨ੍ਹਤ ਮਾਰਿਆ ਹੈ।
English meaningbut without the Name, the egotistical ones are cursed and doomed. ||3||
ਬੰਧਨਿ ਬਾਧਿਓ; ਮਾਇਆ ਫਾਸ ॥
bandhan baadhio; maaeaa faas |
ਪੰਜਾਬੀ ਅਰਥਜੋ ਜੰਜੀਰਾ ਅੰਦਰ ਜਕੜਿਆਂ ਫਸਿਆ ਹੈ ਅਤੇ ਧਨ-ਦੌਲਤ ਦੀ ਫਾਹੀ ਵਿੱਚ ਫਸਿਆ ਹੋਇਆ ਹੈ,
English meaningThey are bound and gagged, and hung by Maya's noose;
ਜਨ ਨਾਨਕ ਛੂਟੈ; ਗੁਰ ਪਰਗਾਸ ॥੪॥੧੪॥੩੪॥
jan naanak chhoottai; gur paragaas |4|14|34|
ਪੰਜਾਬੀ ਅਰਥਹੇ ਗੋਲੇ ਨਾਨਕ! ਉਹ ਗੁਰਾਂ ਦੇ ਰਾਹੀਂ ਈਸ਼ਵਰੀ ਚਾਨਣ ਪ੍ਰਾਪਤ ਕਰਕੇ ਛੁਟਕਾਰਾ ਪਾ ਲੈਂਦਾ ਹੈ।
English meaningO servant Nanak, they shall be released only by Guru's Grace. ||4||14||34||
ਮਹਲਾ ੩ ਗਉੜੀ ਬੈਰਾਗਣਿ ॥
mahalaa 3 gaurree bairaagan |
ਪੰਜਾਬੀ ਅਰਥਪਾਤਸ਼ਾਹੀ ਤੀਜੀ ਗਊੜੀ ਬੈਰਾਰਣਿ।
English meaningThird Mehl, Gauree Bairaagan:
ਜੈਸੀ ਧਰਤੀ ਊਪਰਿਮੇਘੁਲਾ. ਬਰਸਤੁ ਹੈ; ਕਿਆ; ਧਰਤੀ ਮਧੇ. ਪਾਣੀ ਨਾਹੀ ॥
jaisee dharatee aooparimeghulaa. barasat hai; kiaa; dharatee madhe. paanee naahee |
ਪੰਜਾਬੀ ਅਰਥਜਿਸ ਤਰ੍ਹਾਂ ਬੱਦਲ ਜਮੀਨ ਉਤੇ ਜਲ ਵਰ੍ਹਾਉਂਦਾ ਹੈ (ਏਸੇ ਤਰ੍ਹਾਂ ਗੁਰਾਬਾਣੀ ਨਾਮ ਦੇ ਜਲ ਨੂੰ ਵਰ੍ਹਾਉਂਦੀ ਹੈ) ਪਰ ਕੀ ਜਮੀਨ ਵਿੱਚ ਜਲ ਹੈ ਨਹੀਂ?
English meaningThe clouds pour their rain down upon the earth, but isn't there water within the earth as well?
ਜੈਸੇ ਧਰਤੀ ਮਧੇ. ਪਾਣੀ ਪਰਗਾਸਿਆ; ਬਿਨੁ ਪਗਾ. ਵਰਸਤ ਫਿਰਾਹੀ ॥੧॥
jaise dharatee madhe. paanee paragaasiaa; bin pagaa. varasat firaahee |1|
ਪੰਜਾਬੀ ਅਰਥਜਿਸ ਤਰ੍ਹਾਂ ਜਮੀਨ ਵਿੱਚ ਜਲ ਰਮਿਆ ਹੋਇਆ ਹੈ, (ਏਸ ਤਰ੍ਹਾਂ ਪੁਰਾਤਨ ਧਾਰਮਕ ਗ੍ਰੰਥਾਂ ਵਿੱਚ ਨਾਮ-ਜਲ ਰਮਿਆ ਹੋਇਆ ਹੈ) ਪਰ ਬੱਦਲ ਪੈਰਾਂ (ਤਕਲੀਫ) ਦੇ ਬਗੈਰ ਅਤੇ ਬਹੁਤਾਤ ਵਿੱਚ ਬਰਸਦਾ ਹੈ!
English meaningWater is contained within the earth; without feet, the clouds run around and let down their rain. ||1||
ਬਾਬਾ; ਤੂੰ ਐਸੇ ਭਰਮੁ ਚੁਕਾਹੀ ॥
baabaa; toon aise bharam chukaahee |
ਪੰਜਾਬੀ ਅਰਥਹੇ ਪਿਤਾ! ਇਸ ਤਰ੍ਹਾਂ ਤੂੰ ਆਪਣੇ ਵਹਿਮ ਨੂੰ ਦੂਰ ਕਰ।
English meaningO Baba, get rid of your doubts like this.
ਜੋ ਕਿਛੁ ਕਰਤੁ ਹੈ, ਸੋਈ ਕੋਈ ਹੈ ਰੇ; ਤੈਸੇ ਜਾਇ ਸਮਾਹੀ ॥੧॥ ਰਹਾਉ ॥
jo kichh karat hai, soee koee hai re; taise jaae samaahee |1| rahaau |
ਪੰਜਾਬੀ ਅਰਥਓ ਜੋ ਕੁਝ ਭੀ ਪ੍ਰਭੂ ਬੰਦੇ ਨੂੰ ਬਣਾਉਂਦਾ ਹੈ, ਉਹੀ ਕੁਝ ਉਹ ਹੋ ਜਾਂਦਾ ਹੈ। ਉਸ ਤਰ੍ਹਾਂ ਉਹ ਜਾਂ ਕੇ ਆਪਣੀ ਕਿਸਮ ਨਾਲ ਰਲ ਜਾਂਦਾ ਹੈ। ਠਹਿਰਾਉ।
English meaningAs you act, so shall you become, and so you shall go and mingle. ||1||Pause||
ਇਸਤਰੀ ਪੁਰਖ ਹੋਇ ਕੈ; ਕਿਆ ਓਇ ਕਰਮ ਕਮਾਹੀ ॥
eisataree purakh hoe kai; kiaa oe karam kamaahee |
ਪੰਜਾਬੀ ਅਰਥਨਾਰੀ ਤੇ ਨਰ ਹੋ ਕੇ (ਤੇਰੀ ਵਿਸ਼ਾਲਤਾ ਦੇ ਬਾਝੋਂ) ਉਹ ਕਿਹੜਾ ਕੰਮ ਨੇਪਰੇ ਚਾੜ੍ਹ ਸਕਦੇ ਹਨ?
English meaningAs woman or man, what can anyone do?
ਨਾਨਾ ਰੂਪ. ਸਦਾ ਹਹਿ ਤੇਰੇ; ਤੁਝ ਹੀ ਮਾਹਿ ਸਮਾਹੀ ॥੨॥
naanaa roop. sadaa heh tere; tujh hee maeh samaahee |2|
ਪੰਜਾਬੀ ਅਰਥਮੁਖਤਲਿਫ ਸਰੂਪ ਸਦੀਵ ਹੀ, ਤੇਰੇ ਹਨ ਅਤੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ।
English meaningThe many and various forms are always Yours, O Lord; they shall merge again into You. ||2||
ਇਤਨੇ ਜਨਮ. ਭੂਲਿ ਪਰੇ ਸੇ; ਜਾ ਪਾਇਆ ਤਾ ਭੂਲੇ ਨਾਹੀ ॥
eitane janam. bhool pare se; jaa paaeaa taa bhoole naahee |
ਪੰਜਾਬੀ ਅਰਥਐਨਿਆਂ ਜਨਮਾ ਅੰਦਰ ਮੈਂ ਕੁਰਾਹੇ ਪਿਆ ਹੋਇਆ ਸਾਂ, ਹੁਣ ਜਦ ਮੈਂ ਤੈਨੂੰ ਪਾ ਲਿਆ ਹੈ, ਮੈਂ ਮੁੜ ਕੇ ਨਹੀਂ ਭੁਲਾਂਗਾ।
English meaningIn countless incarnations, I went astray. Now that I have found You, I shall no longer wander.
ਜਾ ਕਾ ਕਾਰਜੁ. ਸੋਈ ਪਰੁ ਜਾਣੈ; ਜੇ ਗੁਰ ਕੈ ਸਬਦਿ ਸਮਾਹੀ ॥੩॥
jaa kaa kaaraj. soee par jaanai; je gur kai sabad samaahee |3|
ਪੰਜਾਬੀ ਅਰਥਜੇਕਰ ਬੰਦਾ ਗੁਰਬਾਣੀ ਅੰਦਰ ਲੀਨ ਹੋ ਜਾਵੇ ਤਾਂ ਉਹ ਅਨੁਭਵ ਕਰ ਲਵੇਗਾ ਕਿ ਜਿਸ ਦਾ ਇਹ ਕੰਮ ਹੈ ਉਹ ਹੀ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
English meaningIt is His work; those who are absorbed in the Word of the Guru's Shabad come to know it well. ||3||
ਤੇਰਾ ਸਬਦੁ. ਤੂੰਹੈ ਹਹਿ ਆਪੇ; ਭਰਮੁ ਕਹਾਹੀ ॥
teraa sabad. toonhai heh aape; bharam kahaahee |
ਪੰਜਾਬੀ ਅਰਥਤੇਰੀ ਹੈ ਗੁਰਬਾਨੀ ਤੂੰ ਆਪ ਹੀ ਸਾਰਾ ਕੁਝ ਹੈ ਅਤੇ ਹੋ ਗਿਆ ਹੈ। ਵਹਿਮ ਕਿੱਥੇ ਹੈ?
English meaningThe Shabad is Yours; You are Yourself. Where is there any doubt?
ਨਾਨਕ ਤਤੁ. ਤਤ ਸਿਉ ਮਿਲਿਆ; ਪੁਨਰਪਿ. ਜਨਮਿ ਨ ਆਹੀ ॥੪॥੧॥੧੫॥੩੫॥
naanak tat. tat siau miliaa; punarap. janam na aahee |4|1|15|35|
ਪੰਜਾਬੀ ਅਰਥਨਾਨਕ ਜਿਸ ਦਾ ਜੌਹਰ ਸਾਹਿਬ ਦੇ ਜੋਹਰ ਨਾਲ ਸਮਾ ਗਿਆ ਹੈ, ਉਹ ਮੁੜ ਕੇ ਜੰਮਣ ਦੇ ਦਾਇਰੇ ਵਿੱਚ ਨਹੀਂ ਆਉਂਦਾ।
English meaningO Nanak, one whose essence is merged with the Lord's essence does not have to enter the cycle of reincarnation again. ||4||1||15||35||
ਗਉੜੀ ਬੈਰਾਗਣਿ ਮਹਲਾ ੩ ॥
gaurree bairaagan mahalaa 3 |
ਪੰਜਾਬੀ ਅਰਥਗਉੜੀ ਬੈਰਾਗਣਿ ਪਾਤਸ਼ਾਹੀ ਤੀਜੀ।
English meaningGauree Bairaagan, Third Mehl:
ਸਭੁ ਜਗੁ. ਕਾਲੈ ਵਸਿ ਹੈ; ਬਾਧਾ ਦੂਜੈ ਭਾਇ ॥
sabh jag. kaalai vas hai; baadhaa doojai bhaae |
ਪੰਜਾਬੀ ਅਰਥਸਾਰਾ ਸੰਸਾਰ ਮੌਤ ਦੇ ਅਖਤਿਆਰ ਵਿੱਚ ਹੈ ਅਤੇ ਦਵੈਤ-ਭਾਵ ਨਾਲ ਨਰੜਿਆ ਹੋਇਆ ਹੈ।
English meaningThe whole world is under the power of Death, bound by the love of duality.
ਹਉਮੈ ਕਰਮ ਕਮਾਵਦੇ; ਮਨਮੁਖਿ ਮਿਲੈ ਸਜਾਇ ॥੧॥
haumai karam kamaavade; manamukh milai sajaae |1|
ਪੰਜਾਬੀ ਅਰਥਆਪ ਹੁੰਦੇਰੇ ਆਪਣੇ ਕਾਰਵਿਹਾਰ ਹੰਕਾਰ ਅੰਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਸਜ਼ਾ ਮਿਲਦੀ ਹੈ।
English meaningThe self-willed manmukhs do their deeds in ego; they receive their just rewards. ||1||
ਮੇਰੇ ਮਨ; ਗੁਰ ਚਰਣੀ ਚਿਤੁ ਲਾਇ ॥
mere man; gur charanee chit laae |
ਪੰਜਾਬੀ ਅਰਥਹੇ ਮੇਰੀ ਜਿੰਦੜੀਏ, ਗੁਰਾਂ ਦੇ ਚਰਨਾਂ ਨਾਲ ਆਪਣੀ ਬਿਰਤੀ ਜੋੜ।
English meaningO my mind, focus your consciousness on the Guru's Feet.
ਗੁਰਮੁਖਿ ਨਾਮੁ ਨਿਧਾਨੁ ਲੈ; ਦਰਗਹ ਲਏ ਛਡਾਇ ॥੧॥ ਰਹਾਉ ॥
guramukh naam nidhaan lai; daragah le chhaddaae |1| rahaau |
ਪੰਜਾਬੀ ਅਰਥਗੁਰਾਂ ਦੁਆਰਾ ਨਾਮ ਦੇ ਖਜਾਨੇ ਨੂੰ ਪ੍ਰਾਪਤ ਕਰ ਸਾਈਂ ਦੇ ਦਰਬਾਰ ਵਿੱਚ ਇਹ ਤੇਰੀ ਖਲਾਸੀ ਕਰਾ ਦੇਵੇਗਾ। ਠਹਿਰਾਉ।
English meaningAs Gurmukh, you shall be awarded the treasure of the Naam. In the Court of the Lord, you shall be saved. ||1||Pause||
ਲਖ ਚਉਰਾਸੀਹ ਭਰਮਦੇ; ਮਨਹਠਿ ਆਵੈ ਜਾਇ ॥
lakh chauraaseeh bharamade; manahatth aavai jaae |
ਪੰਜਾਬੀ ਅਰਥਮਨੂਏ ਦੀ ਜਿੱਦ ਰਾਹੀਂ ਇਨਸਾਨ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
English meaningThrough 8.4 million incarnations, people wander lost; in stubborn-mindedness, they come and go.
ਗੁਰ ਕਾ ਸਬਦੁ. ਨ ਚੀਨਿਓ; ਫਿਰਿ ਫਿਰਿ ਜੋਨੀ ਪਾਇ ॥੨॥
gur kaa sabad. na cheenio; fir fir jonee paae |2|
ਪੰਜਾਬੀ ਅਰਥਉਹ ਗੁਰਾਂ ਦੀ ਸਿਖ ਮਤ ਨੂੰ ਅਨੁਭਵ ਨਹੀਂ ਕਰਦੇ ਅਤੇ ਮੁੜ ਮੁੜ ਕੇ ਗਰਭਜੂਨੀਆਂ ਅੰਦਰ ਪਾਏ ਜਾਂਦੇ ਹਨ।
English meaningThey do not realize the Word of the Guru's Shabad; they are reincarnated over and over again. ||2||
ਗੁਰਮੁਖਿ ਆਪੁ ਪਛਾਣਿਆ; ਹਰਿ ਨਾਮੁ ਵਸਿਆ ਮਨਿ ਆਇ ॥
guramukh aap pachhaaniaa; har naam vasiaa man aae |
ਪੰਜਾਬੀ ਅਰਥਗੁਰਾਂ ਦੀ ਦਇਆ ਦੁਆਰਾ ਜਦ ਬੰਦਾ ਆਪਣੇ ਆਪ ਨੂੰ ਸਮਝ ਲੈਂਦਾ ਹੈ, ਰਬ ਦਾ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
English meaningThe Gurmukh understands his own self. The Lord's Name comes to dwell within the mind.
ਅਨਦਿਨੁ ਭਗਤੀ ਰਤਿਆ; ਹਰਿ ਨਾਮੇ ਸੁਖਿ ਸਮਾਇ ॥੩॥
anadin bhagatee ratiaa; har naame sukh samaae |3|
ਪੰਜਾਬੀ ਅਰਥਰੈਣ ਦਿਹੁੰ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਅੰਦਰ ਰੰਗੀਜਣ ਦੁਆਰਾ ਪ੍ਰਾਣੀ ਉਸ ਦੇ ਨਾਮ ਦੀ ਠੰਢ-ਚੈਨ ਅੰਦਰ ਲੀਨ ਹੋ ਜਾਂਦਾ ਹੈ।
English meaningImbued with devotion to the Lord's Name, night and day, he merges in peace. ||3||
ਮਨੁ ਸਬਦਿ ਮਰੈ. ਪਰਤੀਤਿ ਹੋਇ; ਹਉਮੈ ਤਜੇ ਵਿਕਾਰ ॥
man sabad marai. parateet hoe; haumai taje vikaar |
ਪੰਜਾਬੀ ਅਰਥਜਦ ਮਨੁੱਖ ਦਾ ਮਨ ਗੁਰਾਂ ਦੇ ਬਚਨ ਦੁਆਰਾ ਮਰ ਜਾਂਦਾ ਹੈ, ਤਾਂ ਉਸ ਮਨੁੱਖ ਦਾ ਭਰੋਸਾ ਬੱਝ ਜਾਂਦਾ ਹੈ ਅਤੇ ਉਹ ਆਪਣੀ ਹੰਗਤਾ ਤੇ ਦੁਸ਼ਟਤਾ ਨੂੰ ਛਡ ਦਿੰਦਾ ਹੈ।
English meaningWhen one's mind dies in the Shabad, one radiates faith and confidence, shedding egotism and corruption.
ਜਨ ਨਾਨਕ. ਕਰਮੀ ਪਾਈਅਨਿ; ਹਰਿ ਨਾਮਾ ਭਗਤਿ ਭੰਡਾਰ ॥੪॥੨॥੧੬॥੩੬॥
jan naanak. karamee paaeean; har naamaa bhagat bhanddaar |4|2|16|36|
ਪੰਜਾਬੀ ਅਰਥਹੇ ਨੌਕਰ ਨਾਨਕ! ਵਾਹਿਗੁਰੂ ਦੀ ਰਹਿਮਤ ਦੁਆਰਾ ਇਨਸਾਨ ਉਸ ਦੇ ਨਾਮ ਅਤੇ ਅਨੁਰਾਗ ਦੇ ਖਜਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ।
English meaningO servant Nanak, through the karma of good actions, the treasure of devotional worship and the Name of the Lord are attained. ||4||2||16||36||
ਗਉੜੀ ਬੈਰਾਗਣਿ ਮਹਲਾ ੩ ॥
gaurree bairaagan mahalaa 3 |
ਪੰਜਾਬੀ ਅਰਥਗਊੜੀ ਬੇਰਾਗਣ ਪਾਤਸ਼ਾਹੀ ਤੀਜੀ।
English meaningGauree Bairaagan, Third Mehl:
ਪੇਈਅੜੈ ਦਿਨ ਚਾਰਿ ਹੈ; ਹਰਿ ਹਰਿ ਲਿਖਿ ਪਾਇਆ ॥
peeearrai din chaar hai; har har likh paaeaa |
ਪੰਜਾਬੀ ਅਰਥਵਾਹਿਗੁਰੂ ਸੁਆਮੀ ਨੇ ਲਿਖ ਛਡਿਆ ਹੈ ਕਿ ਇਸਤਰੀ ਨੇ ਆਪਣੇ ਪੇਕੇ ਘਰ ਚਾਰ ਦਿਨਾਂ ਲਈ ਰਹਿਣਾ ਹੈ।
English meaningThe Lord, Har, Har, has ordained that the soul is to stay in her parents' home for only a few short days.
ਸੋਭਾਵੰਤੀ ਨਾਰਿ ਹੈ; ਗੁਰਮੁਖਿ ਗੁਣ ਗਾਇਆ ॥
sobhaavantee naar hai; guramukh gun gaaeaa |
ਪੰਜਾਬੀ ਅਰਥਸੁਭਾਇਮਾਨ ਹੈ ਪਤਨੀ ਜੋ, ਗੁਰਾਂ ਦੁਆਰਾ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੀ ਹੈ।
English meaningGlorious is that soul-bride, who as Gurmukh, sings the Glorious Praises of the Lord.
ਪੇਵਕੜੈ. ਗੁਣ ਸੰਮਲੈ; ਸਾਹੁਰੈ. ਵਾਸੁ ਪਾਇਆ ॥
pevakarrai. gun samalai; saahurai. vaas paaeaa |
ਪੰਜਾਬੀ ਅਰਥਜੋ ਆਪਣੇ ਮਾਪਿਆਂ ਦੇ ਘਰ ਨੇਕੀਆਂ ਨੂੰ ਸੰਭਾਲਦੀ ਹੈ, ਉਹ ਆਪਣੇ ਸਹੁਰਿਆਂ ਦੇ ਵਸੇਬਾ ਪਾ ਲੈਂਦੀ ਹੈ।
English meaningShe who cultivates virtue in her parents' home, shall obtain a home at her in-laws.
ਗੁਰਮੁਖਿ ਸਹਜਿ ਸਮਾਣੀਆ; ਹਰਿ ਹਰਿ ਮਨਿ ਭਾਇਆ ॥੧॥
guramukh sehaj samaaneea; har har man bhaaeaa |1|
ਪੰਜਾਬੀ ਅਰਥਜਿਨ੍ਹਾਂ ਦੇ ਚਿੱਤ ਨੂੰ ਸੁਆਮੀ ਮਾਲਕ ਚੰਗਾ ਲਗਦਾ ਹੈ, ਉਹ ਗੁਰਾਂ ਦੁਆਰਾ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦੀਆਂ ਹਨ।
English meaningThe Gurmukhs are intuitively absorbed into the Lord. The Lord is pleasing to their minds. ||1||
ਸਸੁਰੈ ਪੇਈਐ ਪਿਰੁ ਵਸੈ; ਕਹੁ ਕਿਤੁ ਬਿਧਿ ਪਾਈਐ ॥
sasurai peeeai pir vasai; kahu kit bidh paaeeai |
ਪੰਜਾਬੀ ਅਰਥਪ੍ਰੀਤਮ ਇਸ ਲੋਕ ਅਤੇ ਪ੍ਰਲੋਕ ਵਿੱਚ ਨਿਵਾਸ ਰਖਦਾ ਹੈ। ਦੱਸੋ ਉਸ ਨੂੰ ਕਿਸ ਤਰੀਕੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ?
English meaningOur Husband Lord dwells in this world, and in the world beyond. Tell me, how can He be found?
ਆਪਿ ਨਿਰੰਜਨੁ ਅਲਖੁ ਹੈ; ਆਪੇ ਮੇਲਾਈਐ ॥੧॥ ਰਹਾਉ ॥
aap niranjan alakh hai; aape melaaeeai |1| rahaau |
ਪੰਜਾਬੀ ਅਰਥਖੁਦ ਪਵਿਤ੍ਰ ਪ੍ਰਭੂ ਅਦ੍ਰਿਸਟ ਹੈ। ਇਨਸਾਨ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ। ਠਹਿਰਾਉ।
English meaningThe Immaculate Lord Himself is unseen. He unites us with Himself. ||1||Pause||