ਤੀਜੈ. ਮੁਹੀ ਗਿਰਾਹ; ਭੁਖ ਤਿਖਾ ਦੁਇ. ਭਉਕੀਆ ॥
teejai. muhee giraah; bhukh tikhaa due. bhaukeea |
ਪੰਜਾਬੀ ਅਰਥਤੀਜੇ ਪਹਿਰ ਅੰਦਰ ਜਦ ਖੁਦਿਆ ਅਤੇ ਪਿਆਸ ਦੋਵੇ ਟਊਂ ਟਊਂ ਕਰਦੀਆਂ ਹਨ, ਭੋਜਨ ਦੀਆਂ ਬੁਰਕੀਆਂ ਮੂੰਹ ਵਿੱਚ ਪਾਈਆਂ ਜਾਂਦੀਆਂ ਹਨ।
English meaningIn the third watch, both hunger and thirst bark for attention, and food is put into the mouth.
ਖਾਧਾ ਹੋਇ ਸੁਆਹ; ਭੀ ਖਾਣੇ ਸਿਉ ਦੋਸਤੀ ॥
khaadhaa hoe suaah; bhee khaane siau dosatee |
ਪੰਜਾਬੀ ਅਰਥਜੋ ਖਾ ਲਿਆ ਹੈ, ਉਹ ਭਸਮ ਹੋ ਜਾਂਦਾ ਹੈ, ਪਰ ਤਾਂ ਭੀ ਆਦਮੀ ਦੀ ਖਾਣ ਨਾਲ ਯਾਰੀ ਹੈ।
English meaningThat which is eaten becomes dust, but they are still attached to eating.
ਚਉਥੈ ਆਈ ਊਂਘ; ਅਖੀ ਮੀਟਿ. ਪਵਾਰਿ ਗਇਆ ॥
chauthai aaee aoongh; akhee meett. pavaar geaa |
ਪੰਜਾਬੀ ਅਰਥਚੌਥੇ ਪਹਿਰ ਅੰਦਰ ਆਦਮੀ ਨੂੰ ਨੀਦਰ ਆ ਜਾਂਦੀ ਹੈ, ਉਅ ਆਪਣੀਆਂ ਅੱਖਾਂ ਮੀਚ ਲੈਂਦਾ ਹੈ ਅਤੇ ਸੁਪਨਿਆਂ ਦੇ ਮੰਡਲ ਵਿੰਚ ਚਲਿਆ ਜਾਂਦਾ ਹੈ।
English meaningIn the fourth watch, they become drowsy. They close their eyes and begin to dream.
ਭੀ. ਉਠਿ ਰਚਿਓਨੁ ਵਾਦੁ; ਸੈ ਵਰਿੑਆ ਕੀ ਪਿੜ ਬਧੀ ॥
bhee. utth rachion vaad; sai varaa kee pirr badhee |
ਪੰਜਾਬੀ ਅਰਥਉਠ ਕੇ ਉਹ ਮੁੜ ਬਖੇੜਾ ਖੜਾ ਕਰ ਦਿੰਦਾ ਹੈ ਅਤੇ ਇਉਂ ਅਖਾੜਾ ਬੰਨ੍ਹਦਾ ਹੈ, ਜਿਸ ਤਰ੍ਹਾ ਉਸ ਨੇ ਸੈਕੜੇ ਸਾਲ ਜਿਊਣਾ ਹੈ।
English meaningRising up again, they engage in conflicts; they set the stage as if they will live for 100 years.
ਸਭੇ ਵੇਲਾ ਵਖਤ ਸਭਿ; ਜੇ ਅਠੀ ਭਉ ਹੋਇ ॥
sabhe velaa vakhat sabh; je atthee bhau hoe |
ਪੰਜਾਬੀ ਅਰਥਜੇਕਰ ਦਿਨ ਦੇ ਅੱਠਾਂ ਹੀ ਪਹਿਰਾਂ ਅੰਦਰ, ਸਾਰਿਆਂ ਵਕਤਾਂ ਅਤੇ ਹਰ ਮੁਹਤ ਵਿੱਚ, ਬੰਦਾ ਰੱਬ ਦਾ ਡਰ ਮਹਿਸੂਸ ਕਰੇ।
English meaningIf at all times, at each and every moment, they live in the fear of God
ਨਾਨਕ. ਸਾਹਿਬੁ ਮਨਿ ਵਸੈ; ਸਚਾ ਨਾਵਣੁ ਹੋਇ ॥੧॥
naanak. saahib man vasai; sachaa naavan hoe |1|
ਪੰਜਾਬੀ ਅਰਥਹੇ ਨਾਨਕ! ਤਾਂ ਸੁਆਮੀ ਉਸ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ ਤੇ ਸੱਚਾ ਹੋ ਜਾਂਦਾ ਹੈ ਉਸ ਦਾ ਇਸ਼ਨਾਨ।
English meaning-O Nanak, the Lord dwells within their minds, and their cleansing bath is true. ||1||
ਮਃ ੨ ॥
mahalaa 2 |
English meaningSecond Mehl:
ਸੇਈ ਪੂਰੇ ਸਾਹ; ਜਿਨੀ ਪੂਰਾ ਪਾਇਆ ॥
seee poore saah; jinee pooraa paaeaa |
ਪੰਜਾਬੀ ਅਰਥਉਹੀ ਮੁਕੰਮਲ ਸ਼ਾਹੂਕਾਰ ਹਨ, ਜਿਨ੍ਹਾਂ ਨੇ ਪੂਰਨ ਪ੍ਰਭੂ ਨੂੰ ਪਾ ਲਿਆ ਹੈ।
English meaningThey are the perfect kings, who have found the Perfect Lord.
ਅਠੀ ਵੇਪਰਵਾਹ; ਰਹਨਿ ਇਕਤੈ ਰੰਗਿ ॥
atthee veparavaah; rehan ikatai rang |
ਪੰਜਾਬੀ ਅਰਥਦਿਨ ਦੇ ਅਠੇ ਪਹਿਰ ਉਹ ਬੇਮੁਹਤਾਜ ਅਤੇ ਇੱਕ ਵਾਹਿਗੁਰੂ ਦੀ ਪ੍ਰੀਤ ਅੰਦਰ ਰਹਿੰਦੇ ਹਨ।
English meaningTwenty-four hours a day, they remain unconcerned, imbued with the Love of the One Lord.
ਦਰਸਨਿ ਰੂਪਿ ਅਥਾਹ; ਵਿਰਲੇ ਪਾਈਅਹਿ ॥
darasan roop athaah; virale paaeeeh |
ਪੰਜਾਬੀ ਅਰਥਕੋਈ ਵਿਰਲਾ ਹੀ ਬੇਅੰਤ ਸੁੰਦਰ ਸੁਆਮੀ ਦਾ ਦੀਦਾਰ ਪਾ ਸਕਦਾ ਹੈ।
English meaningOnly a few obtain the Darshan, the Blessed Vision of the Unimaginably Beauteous Lord.
ਕਰਮਿ ਪੂਰੈ. ਪੂਰਾ ਗੁਰੂ; ਪੂਰਾ ਜਾ ਕਾ ਬੋਲੁ ॥
karam poorai. pooraa guroo; pooraa jaa kaa bol |
ਪੰਜਾਬੀ ਅਰਥਪੂਰਨ ਚੰਗੇ ਭਾਗਾਂ ਰਾਹੀਂ ਇਨਸਾਨ ਪੂਰਨ ਗੁਰਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਬਚਨ ਬਿਲਾਸ ਪੂਰਨ ਹਨ।
English meaningThrough the perfect karma of good deeds, one meets the Perfect Guru, whose speech is perfect.
ਨਾਨਕ. ਪੂਰਾ ਜੇ ਕਰੇ; ਘਟੈ ਨਾਹੀ. ਤੋਲੁ ॥੨॥
naanak. pooraa je kare; ghattai naahee. tol |2|
ਪੰਜਾਬੀ ਅਰਥਨਾਨਕ, ਜੇਕਰ ਗੁਰੂ ਜੀ ਮਨੁੱਖ ਨੂੰ ਮੁਕੰਮਲ ਬਣਾ ਦੇਣ ਤਾਂ ਉਸ ਦਾ ਵਜਨ ਘੱਟ ਨਹੀਂ ਹੁੰਦਾ।
English meaningO Nanak, when the Guru makes one perfect, one's weight does not decrease. ||2||
ਪਉੜੀ ॥
paurree |
ਜਾ ਤੂੰ ਤਾ ਕਿਆ ਹੋਰਿ; ਮੈ ਸਚੁ ਸੁਣਾਈਐ ॥
jaa toon taa kiaa hor; mai sach sunaaeeai |
ਪੰਜਾਬੀ ਅਰਥਜਦ ਤੂੰ ਮੇਰਾ ਹੈਂ, ਮੈਨੂੰ ਬਾਕੀ ਹੋਰ ਕੀ ਚਾਹੀਦਾ ਹੈ? ਮੈਂ ਸੱਚ ਆਖਦਾ ਹਾਂ, ਹੇ ਮੇਰੇ ਸਾਈਂ।
English meaningWhen You are with me, what more could I want? I speak only the Truth.
ਮੁਠੀ ਧੰਧੈ ਚੋਰਿ; ਮਹਲੁ ਨ ਪਾਈਐ ॥
mutthee dhandhai chor; mehal na paaeeai |
ਪੰਜਾਬੀ ਅਰਥਜਿਸ ਨੂੰ ਚੋਰਟੇ ਸੰਸਾਰੀ ਕਾਰਾਂ ਵਿਹਾਰਾਂ ਨੇ ਠੱਗ ਲਿਆ ਹੈ, ਉਹ ਆਪਣੇ ਸੁਆਮੀ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀ।
English meaningPlundered by the thieves of worldly affairs, she does not obtain the Mansion of His Presence.
ਏਨੈ ਚਿਤਿ ਕਠੋਰਿ; ਸੇਵ ਗਵਾਈਐ ॥
enai chit katthor; sev gavaaeeai |
ਪੰਜਾਬੀ ਅਰਥਉਸ ਦਾ ਮਨ ਇਤਨਾ ਪੱਥਰ ਦਿਲ ਹੈ ਕਿ ਉਹ ਉਸ ਦੀ ਚਾਕਰੀ ਦਾ ਅਵੁਸਰ ਗੁਆ ਲੈਂ ਦੀ ਹੈ।
English meaningBeing so stone-hearted, she has lost her chance to serve the Lord.
ਜਿਤੁ ਘਟਿ. ਸਚੁ ਨ ਪਾਇ; ਸੁ ਭੰਨਿ ਘੜਾਈਐ ॥
jit ghatt. sach na paae; su bhan gharraaeeai |
ਪੰਜਾਬੀ ਅਰਥਜਿਸ ਦਿਲ ਅੰਦਰ ਸੱਚਾ ਸਾਹਿਬ ਪਾਇਆ ਨਹੀਂ ਜਾਂਦਾ ਉਸ ਨੂੰ ਭੰਨ ਕੇ ਨਵੇਂ ਸਿਰਿਓਂ, ਬਨਾਉਣਾ ਉਚਿੱਤ ਹੈ।
English meaningThat heart, in which the True Lord is not found, should be torn down and re-built.
ਕਿਉ ਕਰਿ ਪੂਰੈ ਵਟਿ; ਤੋਲਿ ਤੁਲਾਈਐ ॥
kiau kar poorai vatt; tol tulaaeeai |
ਪੰਜਾਬੀ ਅਰਥਜਦ ਉਹ ਪੂਰੇ ਵੱਟਿਆਂ ਨਾਲ ਜੋਖੀ ਜਾਂਦੀ ਹੈ, ਉਸ ਦਾ ਵਜਨ ਕਿਸ ਤਰ੍ਹਾਂ ਠੀਕ ਪਾਇਆ ਜਾ ਸਕਦਾ ਹੈ?
English meaningHow can she be weighed accurately, upon the scale of perfection?
ਕੋਇ. ਨ ਆਖੈ ਘਟਿ; ਹਉਮੈ ਜਾਈਐ ॥
koe. na aakhai ghatt; haumai jaaeeai |
ਪੰਜਾਬੀ ਅਰਥਜੇਕਰ ਉਸ ਦੀ ਹੰਗਤਾ ਚਲੀ ਜਾਵੇ, ਕੋਈ ਜਣਾ ਨਹੀਂ ਕਹੇਗਾ ਕਿ ਉਹ ਭਾਰੋਂ ਕੱਸੀ ਹੈ।
English meaningNo one will say that her weight has been shorted, if she rids herself of egotism.
ਲਈਅਨਿ ਖਰੇ ਪਰਖਿ; ਦਰਿ ਬੀਨਾਈਐ ॥
leean khare parakh; dar beenaaeeai |
ਪੰਜਾਬੀ ਅਰਥਸਭ ਕੁਛ ਵੇਖਣਹਾਰ ਸੁਆਮੀ ਦੇ ਦਰਬਾਰ ਅੰਦਰ ਅਸਲੀ ਜਾਂਚੇ ਪੜਤਾਲੇ ਅਤੇ ਕਬੂਲ ਪੈ ਜਾਂਦੇ ਹਨ।
English meaningThe genuine are assayed, and accepted in the Court of the All-knowing Lord.
ਸਉਦਾ ਇਕਤੁ ਹਟਿ; ਪੂਰੈ ਗੁਰਿ ਪਾਈਐ ॥੧੭॥
saudaa ikat hatt; poorai gur paaeeai |17|
ਪੰਜਾਬੀ ਅਰਥਸੱਚਾ ਸੌਦਾ ਸੂਤ ਕੇਵਲ ਇੱਕ ਹੀ ਦੁਕਾਨ ਵਿੰਚ ਹੈ। ਇਹ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੁੰਦਾ ਹੈ।
English meaningThe genuine merchandise is found only in one shop-it is obtained from the Perfect Guru. ||17||
ਸਲੋਕ ਮਃ ੨ ॥
salok mahalaa 2 |
ਪੰਜਾਬੀ ਅਰਥਸਲੋਕ ਦੂਜੀ ਪਾਤਸ਼ਾਹੀ।
English meaningSalok, Second Mehl:
ਅਠੀ ਪਹਰੀ. ਅਠ ਖੰਡ; ਨਾਵਾ ਖੰਡੁ ਸਰੀਰੁ ॥
atthee paharee. atth khandd; naavaa khandd sareer |
ਪੰਜਾਬੀ ਅਰਥਦਿਹੁੰ ਰੈਣ ਦੇ ਅੱਠਾਂ ਪਹਿਰਾਂ, ਅੰਦਰ, ਹੇ ਜੀਵ! ਤੂੰ ਅੱਠ ਚੀਜਾਂ ਨੂੰ ਨਾਸ ਕਰ। ਪੰਜ ਪ੍ਰਾਣ-ਨਾਸਕ ਪਾਪ ਅਤੇ ਤਿੰਨ ਗੁਣ। ਨੌਵੀਂ ਥਾਂ ਤੇ ਤੂੰ ਆਪਣੀ ਦੇਹਿ ਨੂੰ ਕਾਬੂ ਕਰ।
English meaningTwenty-four hours a day, destroy the eight things, and in the ninth place, conquer the body.
ਤਿਸੁ ਵਿਚਿ ਨਉ ਨਿਧਿ ਨਾਮੁ ਏਕੁ; ਭਾਲਹਿ ਗੁਣੀ ਗਹੀਰੁ ॥
tis vich nau nidh naam ek; bhaaleh gunee gaheer |
ਪੰਜਾਬੀ ਅਰਥਉਸ ਦੇਹਿ ਅੰਦਰ ਅਦੁਤੀ ਸਾਹਿਬ ਦੇ ਨਾਮ ਦੇ ਨੌਂ ਖਜਾਨੇ ਹਨ। ਨੇਕ ਅਤੇ ਗੰਭੀਰ ਪੁਰਸ਼ ਉਹਨਾ ਖਜਾਨਿਆਂ ਨੂੰ ਲੱਭਦੇ ਹਨ।
English meaningWithin the body are the nine treasures of the Name of the Lord-seek the depths of these virtues.
ਕਰਮਵੰਤੀ ਸਾਲਾਹਿਆ; ਨਾਨਕ. ਕਰਿ ਗੁਰੁ ਪੀਰੁ ॥
karamavantee saalaahiaa; naanak. kar gur peer |
ਪੰਜਾਬੀ ਅਰਥਗੁਰਾਂ ਨੂੰ ਆਪਣਾ ਰੂਹਾਨੀ ਰਹਿਬਰ ਬਣਾ ਕੇ ਭਾਗਾਂ ਵਾਲੇ ਸਾਹਿਬ ਦਾ ਜੱਸ ਗਾਇਨ ਕਰਦੇ ਹਨ, ਹੇ ਨਾਨਕ!
English meaningThose blessed with the karma of good actions praise the Lord. O Nanak, they make the Guru their spiritual teacher.
ਚਉਥੈ ਪਹਰਿ ਸਬਾਹ ਕੈ; ਸੁਰਤਿਆ ਉਪਜੈ ਚਾਉ ॥
chauthai pehar sabaah kai; suratiaa upajai chaau |
ਪੰਜਾਬੀ ਅਰਥਅੰਮ੍ਰਿਤ ਵੇਲੇ ਦੇ ਚੌਥੇ ਪਹਿਰ ਅੰਦਰ ਉਤਕ੍ਰਿਸ਼ਟਤ ਸਮਝ ਵਾਲੇ ਬੰਦਿਆਂ ਦੇ ਮਨ ਵਿੰਚ ਉਮਾਹ ਪੈਦਾ ਹੁੰਦਾ ਹੈ।
English meaningIn the fourth watch of the early morning hours, a longing arises in their higher consciousness.
ਤਿਨਾ ਦਰੀਆਵਾ ਸਿਉ ਦੋਸਤੀ; ਮਨਿ ਮੁਖਿ. ਸਚਾ ਨਾਉ ॥
tinaa dareeaavaa siau dosatee; man mukh. sachaa naau |
ਪੰਜਾਬੀ ਅਰਥਉਨ੍ਹਾਂ ਦੀ ਯਾਰੀ ਦਰਿਆਵਾਂ ਨਾਲ ਹੈ ਅਤੇ ਉਨ੍ਹਾਂ ਦੇ ਚਿੱਤ ਅਤੇ ਮੂੰਹ ਵਿੱਚ ਸੱਚਾ ਨਾਮ ਹੈ।
English meaningThey are attuned to the river of life; the True Name is in their minds and on their lips.
ਓਥੈ ਅੰਮਿ੍ਰਤੁ ਵੰਡੀਐ; ਕਰਮੀ ਹੋਇ ਪਸਾਉ ॥
othai amrit vanddeeai; karamee hoe pasaau |
ਪੰਜਾਬੀ ਅਰਥਉਥੇ ਸੁਧਾ-ਰਸ ਵਰਤਾਇਆ ਜਾਂਦਾ ਹੈ ਅਤੇ ਭਾਗਾਂ ਵਾਲਿਆਂ ਨੂੰ ਨਾਮ ਦੀ ਦਾਤ ਮਿਲਦੀ ਹੈ।
English meaningThe Ambrosial Nectar is distributed, and those with good karma receive this gift.
ਕੰਚਨ ਕਾਇਆ ਕਸੀਐ; ਵੰਨੀ ਚੜੈ ਚੜਾਉ ॥
kanchan kaaeaa kaseeai; vanee charrai charraau |
ਪੰਜਾਬੀ ਅਰਥਸਰੀਰ ਸੋਨੇ ਦੀ ਤਰ੍ਹਾਂ ਪਰਖਿਆ ਜਾਂਦਾ ਹੈ ਅਤੇ ਉਹ ਆਤਮਿਕ ਉਨਤੀ ਦਾ ਰੰਗ ਧਾਰਨ ਕਰ ਲੈਂਦਾ ਹੈ।
English meaningTheir bodies become golden, and take on the color of spirituality.
ਜੇ ਹੋਵੈ ਨਦਰਿ ਸਰਾਫ ਕੀ; ਬਹੁੜਿ. ਨ ਪਾਈ ਤਾਉ ॥
je hovai nadar saraaf kee; bahurr. na paaee taau |
ਪੰਜਾਬੀ ਅਰਥਜੇਕਰ ਜਵਾਹਰੀ ਆਪਣੀ ਮਿਹਰ ਦੀ ਨਜਰ ਕਰੇ ਤਾਂ ਇਹ ਮੁੜ ਕੇ ਅੱਗ ਵਿੱਚ ਨਹੀਂ ਪਾਇਆ ਜਾਂਦਾ।
English meaningIf the Jeweller casts His Glance of Grace, they are not placed in the fire again.
ਸਤੀ ਪਹਰੀ. ਸਤੁ ਭਲਾ; ਬਹੀਐ ਪੜਿਆ ਪਾਸਿ ॥
satee paharee. sat bhalaa; baheeai parriaa paas |
ਪੰਜਾਬੀ ਅਰਥਬਾਕੀ ਦਿਆਂ ਸੱਤਾਂ ਪਹਿਰਾਂ ਅੰਦਰ ਸੱਚ ਬੋਲਣਾ ਅਤੇ ਵਿਦਵਾਨ ਦੇ ਕੋਲ ਬੈਠਣਾ ਚੰਗਾ ਹੈ।
English meaningThroughout the other seven watches of the day, it is good to speak the Truth, and sit with the spiritually wise.
ਓਥੈ. ਪਾਪੁ ਪੁੰਨੁ ਬੀਚਾਰੀਐ; ਕੂੜੈ ਘਟੈ ਰਾਸਿ ॥
othai. paap pun beechaareeai; koorrai ghattai raas |
ਪੰਜਾਬੀ ਅਰਥਉਥੇ ਬਦੀ ਤੇ ਨੇਕੀ ਦੀ ਪਹਿਚਾਨ ਹੁੰਦੀ ਹੈ ਅਤੇ ਝੂਠ ਦੀ ਪੂੰਜੀ ਕਮ ਹੁੰਦੀ ਹੈ।
English meaningThere, vice and virtue are distinguished, and the capital of falsehood is decreased.
ਓਥੈ ਖੋਟੇ ਸਟੀਅਹਿ; ਖਰੇ ਕੀਚਹਿ ਸਾਬਾਸਿ ॥
othai khotte satteeeh; khare keecheh saabaas |
ਪੰਜਾਬੀ ਅਰਥਉਥੇ ਨਕਲੀ ਪਰੇ ਸੁੱਟੇ ਜਾਂਦੇ ਹਨ ਅਤੇ ਅਸਲੀਆਂ ਨੂੰ ਵਾਹ ਵਾਹ ਮਿਲਦੀ ਹੈ।
English meaningThere, the counterfeit are cast aside, and the genuine are cheered.
ਬੋਲਣੁ ਫਾਦਲੁ ਨਾਨਕਾ; ਦੁਖੁ ਸੁਖੁ ਖਸਮੈ ਪਾਸਿ ॥੧॥
bolan faadal naanakaa; dukh sukh khasamai paas |1|
ਪੰਜਾਬੀ ਅਰਥਬੇਫਾਇਦਾ ਹੈ ਇਨਸਾਨ ਦਾ ਬੋਲਣ ਚਨਣ ਹੇ ਨਾਨਕ! ਖੁਸ਼ੀ ਤੇ ਗਮੀ ਮਾਲਕ ਦੇ ਕੋਲ (ਵੱਸ ਵਿੱਚ) ਹਨ।
English meaningSpeech is vain and useless. O Nanak, pain and pleasure are in the power of our Lord and Master. ||1||
ਮਃ ੨ ॥
mahalaa 2 |
English meaningSecond Mehl:
ਪਉਣੁ ਗੁਰੂ ਪਾਣੀ ਪਿਤਾ; ਮਾਤਾ ਧਰਤਿ ਮਹਤੁ ॥
paun guroo paanee pitaa; maataa dharat mehat |
ਪੰਜਾਬੀ ਅਰਥਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅਮੜੀ,
English meaningAir is the Guru, Water is the Father, and Earth is the Great Mother of all.
ਦਿਨਸੁ ਰਾਤਿ ਦੁਇ. ਦਾਈ ਦਾਇਆ; ਖੇਲੈ ਸਗਲ ਜਗਤੁ ॥
dinas raat due. daaee daaeaa; khelai sagal jagat |
ਪੰਜਾਬੀ ਅਰਥਅਤੇ ਦਿਹੁੰ ਤੇ ਰੈਣ ਦੋਵੇਂ ਉਪਪਿਤਾ ਤੇ ਉਪਮਾਤਾ ਹਨ ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਜਹਾਨ ਖੇਡਦਾ ਹੈ।
English meaningDay and night are the two nurses, in whose lap all the world is at play.
ਚੰਗਿਆਈਆ ਬੁਰਿਆਈਆ; ਵਾਚੇ ਧਰਮੁ ਹਦੂਰਿ ॥
changiaaeea buriaaeea; vaache dharam hadoor |
ਪੰਜਾਬੀ ਅਰਥਨੇਕੀਆਂ ਅਤੇ ਬਦੀਆਂ ਧਰਮ ਰਾਜੇ ਦੀ ਹਜੂਰੀ ਵਿੱਚ ਪੜ੍ਹੀਆਂ ਜਾਣਗੀਆਂ।
English meaningGood deeds and bad deeds-the record is read out in the Presence of the Lord of Dharma.
ਕਰਮੀ ਆਪੋ ਆਪਣੀ; ਕੇ ਨੇੜੈ ਕੇ ਦੂਰਿ ॥
karamee aapo aapanee; ke nerrai ke door |
ਪੰਜਾਬੀ ਅਰਥਆਪੋ ਆਪਣੇ ਅਮਲਾਂ ਅਨੁਸਾਰ, ਕਈ ਸੁਆਮੀ ਦੇ ਨਜਦੀਕ ਅਤੇ ਕਈ ਦੁਰੇਡੇ ਹੋਣਗੇ।
English meaningAccording to their own actions, some are drawn closer, and some are driven farther away.
ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥
jinee naam dhiaaeaa; ge masakat ghaal |
ਪੰਜਾਬੀ ਅਰਥਜਿਨ੍ਹਾਂ ਨੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਜੋ ਕਰੜੀਆਂ ਘਾਲਾਂ ਕਮਾ ਕੇ ਤੁਰੇ ਹਨ।
English meaningThose who have meditated on the Naam, the Name of the Lord, and departed after having worked by the sweat of their brow
ਨਾਨਕ. ਤੇ ਮੁਖ ਉਜਲੇ; ਹੋਰ ਕੇਤੀ ਛੁਟੀ ਨਾਲਿ ॥੨॥
naanak. te mukh ujale; hor ketee chhuttee naal |2|
ਪੰਜਾਬੀ ਅਰਥਨਾਨਕ ਉਨ੍ਹਾਂ ਦੇ ਚਿਹਰੇ ਰੌਸ਼ਨ ਹੋਣਗੇ ਅਤੇ ਅਨੇਕਾਂ ਹੀ ਉਨ੍ਹਾਂ ਦੇ ਸਾਥ ਸੰਗ ਵਾਲੇ ਖਲਾਸੀ ਪਾ ਜਾਣਗੇ।
English meaning-O Nanak, their faces are radiant in the Court of the Lord, and many others are saved along with them! ||2||
ਪਉੜੀ ॥
paurree |
ਸਚਾ ਭੋਜਨੁ ਭਾਉ; ਸਤਿਗੁਰਿ ਦਸਿਆ ॥
sachaa bhojan bhaau; satigur dasiaa |
ਪੰਜਾਬੀ ਅਰਥਸੱਚੀ ਖੁਰਾਕ ਪ੍ਰਭੂ ਦੀ ਪ੍ਰੀਤ ਹੈ। ਸੱਚੇ ਗੁਰੂ ਇਸ ਤਰ੍ਹਾਂ ਦਸਦੇ ਹਨ।
English meaningThe True Food is the Love of the Lord; the True Guru has spoken.
ਸਚੇ ਹੀ ਪਤੀਆਇ; ਸਚਿ ਵਿਗਸਿਆ ॥
sache hee pateeae; sach vigasiaa |
ਪੰਜਾਬੀ ਅਰਥਸੱਚੇ ਖਾਣੇ ਨਾਲ ਮੈਂ ਤ੍ਰਿਪਤ ਹੋ ਗਿਆ ਹਾਂ ਅਤੇ ਸੱਚ ਨਾਲ ਮੈਂ ਪ੍ਰਸੰਨ ਹੋiੈੲਆ ਹਾਂ।
English meaningWith this True Food, I am satisfied, and with the Truth, I am delighted.
ਸਚੈ ਕੋਟਿ ਗਿਰਾਂਇ; ਨਿਜ ਘਰਿ ਵਸਿਆ ॥
sachai kott giraane; nij ghar vasiaa |
ਪੰਜਾਬੀ ਅਰਥਸੱਚੇ ਹਨ ਕਿਲ੍ਹੇ ਤੇ ਪਿੰਡ, ਉਸ ਦੇ ਜੋ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ।
English meaningTrue are the cities and the villages, where one abides in the True Home of the self.
ਸਤਿਗੁਰਿ ਤੁਠੈ ਨਾਉ; ਪ੍ਰੇਮਿ ਰਹਸਿਆ ॥
satigur tutthai naau; prem rahasiaa |
ਪੰਜਾਬੀ ਅਰਥਜਦ ਸੱਚਾ ਗੁਰੂ ਪ੍ਰਸੰਨ ਹੁੰਦਾ ਹੈ, ਇਨਸਾਨ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਅਤੇ ਉਹ ਸਾਈਂ ਦੇ ਸਨੇਹ ਅਦਰ ਪ੍ਰਫੁਲਤ ਹੁੰਦਾ ਹੈ।
English meaningWhen the True Guru is pleased, one receives the Lord's Name, and blossoms forth in His Love.
ਸਚੈ ਦੈ ਦੀਬਾਣਿ; ਕੂੜਿ. ਨ ਜਾਈਐ ॥
sachai dai deebaan; koorr. na jaaeeai |
ਪੰਜਾਬੀ ਅਰਥਸੱਚੇ ਸਾਹਿਬ ਦੇ ਦਰਬਾਰ ਅੰਦਰ ਬੰਦਾ ਝੂਠ ਦੇ ਰਾਹੀਂ ਪ੍ਰਵੇਸ਼ ਨਹੀਂ ਕਰ ਸਕਦਾ।
English meaningNo one enters the Court of the True Lord through falsehood.
ਝੂਠੋ ਝੂਠੁ ਵਖਾਣਿ; ਸੁ ਮਹਲੁ ਖੁਆਈਐ ॥
jhoottho jhootth vakhaan; su mehal khuaaeeai |
ਪੰਜਾਬੀ ਅਰਥਨਿਰੋਲ ਕੂੜ ਬੋਲਣ ਦੁਆਰਾ, ਬੰਦਾ ਸਾਹਿਬ ਦੇ ਉਸ ਮੰਦਰ ਤੋਂ ਵਾਂਝਿਆ ਰਹਿ ਜਾਂਦਾ ਹੈ।
English meaningBy uttering falsehood and only falsehood, the Mansion of the Lord's Presence is lost.