ਗੁਰਮੁਖਿ; ਜੀਵੈ ਮਰੈ. ਪਰਵਾਣੁ ॥
guramukh; jeevai marai. paravaan |
ਗੁਰੂ ਸਮਰਪਣ ਦਾ ਜੀਉਣਾ ਤੇ ਮਰਣਾ ਪਰਮਾਣੀਕ ਹੈ।
The Gurmukhs are celebrated in life and death.
Read respectfully, Ang by Ang, with available transliteration and meanings.
ਗੁਰਮੁਖਿ; ਜੀਵੈ ਮਰੈ. ਪਰਵਾਣੁ ॥
guramukh; jeevai marai. paravaan |
ਗੁਰੂ ਸਮਰਪਣ ਦਾ ਜੀਉਣਾ ਤੇ ਮਰਣਾ ਪਰਮਾਣੀਕ ਹੈ।
The Gurmukhs are celebrated in life and death.
ਆਰਜਾ ਨ ਛੀਜੈ; ਸਬਦੁ ਪਛਾਣੁ ॥
aarajaa na chheejai; sabad pachhaan |
ਉਸ ਦਾ ਜੀਵਨ ਬੇਅਰਥ ਨਹੀਂ ਜਾਂਦਾ, ਕਿਉਂਕਿ ਉਹ ਸਾਹਿਬ ਨੂੰ ਸਿੰਞਾਣਦਾ ਹੈ।
Their lives are not wasted; they realize the Word of the Shabad.
ਗੁਰਮੁਖਿ ਮਰੈ ਨ, ਕਾਲੁ ਨ ਖਾਏ; ਗੁਰਮੁਖਿ ਸਚਿ ਸਮਾਵਣਿਆ ॥੨॥
guramukh marai na, kaal na khaae; guramukh sach samaavaniaa |2|
ਪਵਿੱਤ੍ਰ ਪੁਰਸ਼ ਮਰਦਾ ਨਹੀਂ ਤੇ ਨਾਂ ਹੀ ਉਸ ਨੂੰ ਮੌਤ ਨਿਗਲਦੀ ਹੈ, ਪਵਿੱਤ੍ਰ ਪੁਰਸ਼ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
The Gurmukhs do not die; they are not consumed by death. The Gurmukhs are absorbed in the True Lord. ||2||
ਗੁਰਮੁਖਿ. ਹਰਿ ਦਰਿ ਸੋਭਾ ਪਾਏ ॥
guramukh. har dar sobhaa paae |
ਗੁਰੂ ਅਨੁਸਾਰੀ ਸਿਖ ਵਾਹਿਗੁਰੁ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪਾਉਂਦਾ ਹੈ।
The Gurmukhs are honored in the Court of the Lord.
ਗੁਰਮੁਖਿ. ਵਿਚਹੁ ਆਪੁ ਗਵਾਏ ॥
guramukh. vichahu aap gavaae |
ਗੁਰੂ ਅਨੁਸਾਰੀ ਸਿਖ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਮੇਟ ਸੁਟਦਾ ਹੈ।
The Gurmukhs eradicate selfishness and conceit from within.
ਆਪਿ ਤਰੈ ਕੁਲ ਸਗਲੇ ਤਾਰੇ; ਗੁਰਮੁਖਿ. ਜਨਮੁ ਸਵਾਰਣਿਆ ॥੩॥
aap tarai kul sagale taare; guramukh. janam savaaraniaa |3|
ਨੇਕ ਬੰਦਾ ਖੁਦ ਪਾਰ ਉਤਰ ਜਾਂਦਾ ਹੈ, ਆਪਣੀ ਸਮੂਹ ਵੰਸ਼ ਨੂੰ ਪਾਰ ਕਰ ਲੈਂਦਾ ਹੈ ਅਤੇ ਆਪਣਾ ਜੀਵਨ ਭੀ ਸੁਧਾਰ ਲੈਂਦਾ ਹੈ।
They save themselves, and save all their families and ancestors as well. The Gurmukhs redeem their lives. ||3||
ਗੁਰਮੁਖਿ; ਦੁਖੁ ਕਦੇ ਨ ਲਗੈ ਸਰੀਰਿ ॥
guramukh; dukh kade na lagai sareer |
ਨੇਕ-ਬੰਦੇ ਦੀ ਦੇਹਿ ਨੂੰ ਪੀੜ ਕਦਾਚਿੱਤ ਦੁਖਾਂਤ੍ਰ ਨਹੀਂ ਕਰਦੀ।
The Gurmukhs never suffer bodily pain.
ਗੁਰਮੁਖਿ; ਹਉਮੈ ਚੂਕੈ ਪੀਰ ॥
guramukh; haumai chookai peer |
ਨੇਕ-ਬੰਦੇ ਦੀ ਹੰਕਾਰ ਦੀ ਦਰਦ ਦੂਰ ਹੋ ਜਾਂਦੀ ਹੈ।
The Gurmukhs have the pain of egotism taken away.
ਗੁਰਮੁਖਿ ਮਨੁ ਨਿਰਮਲੁ. ਫਿਰਿ ਮੈਲੁ, ਨ ਲਾਗੈ; ਗੁਰਮੁਖਿ ਸਹਜਿ ਸਮਾਵਣਿਆ ॥੪॥
guramukh man niramal. fir mail, na laagai; guramukh sehaj samaavaniaa |4|
ਨੇਕ ਬੰਦੇ ਦਾ ਹਿਰਦਾ ਪਵਿੱਤ੍ਰ ਹੈ ਅਤੇ ਮਗਰੋਂ ਕਦੇ ਭੀ ਇਸ ਨੂੰ ਗਿਲਾਜ਼ਤ ਨਹੀਂ ਚਿੰਮੜਦੀ। ਨੇਕ ਬੰਦਾ ਬੈਕੁੰਠੀ ਆਨੰਦ ਅੰਦਰ ਲੀਨ ਹੋ ਜਾਂਦਾ ਹੈ।
The minds of the Gurmukhs are immaculate and pure; no filth ever sticks to them again. The Gurmukhs merge in celestial peace. ||4||
ਗੁਰਮੁਖਿ; ਨਾਮੁ ਮਿਲੈ ਵਡਿਆਈ ॥
guramukh; naam milai vaddiaaee |
ਪਵਿੱਤ੍ਰ ਪੁਰਸ਼ ਪ੍ਰਭੂ ਦੇ ਨਾਮ ਦੀ ਮਹਾਨਤਾ ਪਰਾਪਤ ਕਰਦਾ ਹੈ।
The Gurmukhs obtain the Greatness of the Naam.
ਗੁਰਮੁਖਿ ਗੁਣ ਗਾਵੈ; ਸੋਭਾ ਪਾਈ ॥
guramukh gun gaavai; sobhaa paaee |
ਪਵਿੱਤ੍ਰ ਪੁਰਸ਼ ਵਾਹਿਗੁਰੂ ਦੀਆਂ ਉਤਕ੍ਰਿਸ਼ਟਤਾਈਆਂ ਗਾਇਨ ਕਰਦਾ ਹੈ ਅਤੇ ਕੀਰਤੀ ਨੂੰ ਪਰਾਪਤ ਹੁੰਦਾ ਹੈ।
The Gurmukhs sing the Glorious Praises of the Lord, and obtain honor.
ਸਦਾ ਅਨੰਦਿ ਰਹੈ ਦਿਨੁ ਰਾਤੀ; ਗੁਰਮੁਖਿ ਸਬਦੁ ਕਰਾਵਣਿਆ ॥੫॥
sadaa anand rahai din raatee; guramukh sabad karaavaniaa |5|
ਉਹ ਸਦੀਵ ਹੀ ਦਿਹੁੰ ਰੈਣ ਪ੍ਰਸੰਨ ਰਹਿੰਦਾ ਹੈ। ਪਵਿੱਤ੍ਰ ਪੁਰਸ਼ ਸਾਹਿਬ ਦੇ ਨਾਮ ਦੀ ਕਮਾਈ ਕਰਦਾ ਹੈ।
They remain in bliss forever, day and night. The Gurmukhs practice the Word of the Shabad. ||5||
ਗੁਰਮੁਖਿ; ਅਨਦਿਨੁ ਸਬਦੇ ਰਾਤਾ ॥
guramukh; anadin sabade raataa |
ਗੁਰਾਂ ਦਾ ਜਾਂਨਿਸਾਰ ਸਿੱਖ ਰੈਣ ਦਿਹੁੰ ਨਾਮ ਨਾਲ ਰੰਗਿਆ ਰਹਿੰਦਾ ਹੈ।
The Gurmukhs are attuned to the Shabad, night and day.
ਗੁਰਮੁਖਿ; ਜੁਗ ਚਾਰੇ ਹੈ ਜਾਤਾ ॥
guramukh; jug chaare hai jaataa |
ਗੁਰਾਂ ਦਾ ਜਾਂਨਿਸਾਰ ਸਿਖ ਚੌਹਾਂ ਯੁਗਾਂ ਵਿੱਚ ਜਾਣਿਆ ਜਾਂਦਾ ਹੈ।
The Gurmukhs are known throughout the four ages.
ਗੁਰਮੁਖਿ ਗੁਣ ਗਾਵੈ, ਸਦਾ ਨਿਰਮਲੁ; ਸਬਦੇ. ਭਗਤਿ ਕਰਾਵਣਿਆ ॥੬॥
guramukh gun gaavai, sadaa niramal; sabade. bhagat karaavaniaa |6|
ਗੁਰਾਂ ਦਾ ਜਾਨਿਸਾਰ ਸਿੱਖ ਹਮੇਸ਼ਾਂ ਪਵਿੱਤ੍ਰ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੀ ਪਰਮ-ਮਈ ਸੇਵਾ ਕਮਾਉਂਦਾ ਹੈ।
The Gurmukhs always sing the Glorious Praises of the Immaculate Lord. Through the Shabad, they practice devotional worship. ||6||
ਬਾਝੁ ਗੁਰੂ; ਹੈ ਅੰਧ ਅੰਧਾਰਾ ॥
baajh guroo; hai andh andhaaraa |
ਗੁਰਾਂ ਦੇ ਬਿਨਾਂ ਅਨ੍ਹੇਰ ਘੁਪ ਹੈ।
Without the Guru, there is only pitch-black darkness.
ਜਮਕਾਲਿ ਗਰਠੇ; ਕਰਹਿ ਪੁਕਾਰਾ ॥
jamakaal garatthe; kareh pukaaraa |
ਮੌਤ ਦੇ ਦੂਤ ਦੇ ਫੜੇ ਹੋਏ ਇਨਸਾਨ ਉੱਚੀ ਉੱਚੀ ਚੀਕਦੇ ਹਨ।
Seized by the Messenger of Death, people cry out and scream.
ਅਨਦਿਨੁ ਰੋਗੀ ਬਿਸਟਾ ਕੇ ਕੀੜੇ; ਬਿਸਟਾ ਮਹਿ ਦੁਖੁ ਪਾਵਣਿਆ ॥੭॥
anadin rogee bisattaa ke keerre; bisattaa meh dukh paavaniaa |7|
ਉਹ ਹਮੇਸ਼ਾਂ ਬੀਮਾਰ, ਗੰਦਗੀ ਦੇ ਕੀਟ ਹਨ। ਗੰਦਗੀ ਅੰਦਰ ਹੀ ਉਹ ਤਸੀਹਾ ਕੱਟਦੇ ਹਨ।
Night and day, they are diseased, like maggots in manure, and in manure they endure agony. ||7||
ਗੁਰਮੁਖਿ; ਆਪੇ ਕਰੇ ਕਰਾਏ ॥
guramukh; aape kare karaae |
ਗੁਰੂ ਸਮਰਪਣ ਅਨੁਭਵ ਕਰਦੇ ਹਨ ਕਿ ਵਾਹਿਗੁਰੂ ਆਪ ਹੀ ਕਰਦਾ ਤੇ ਕਰਵਾਉਂਦਾ ਹੈ।
The Gurmukhs know that the Lord alone acts, and causes others to act.
ਗੁਰਮੁਖਿ ਹਿਰਦੈ ਵੁਠਾ; ਆਪਿ ਆਏ ॥
guramukh hiradai vutthaa; aap aae |
ਗੁਰੂ ਸਮਰਪਣ ਦੇ ਦਿਲ ਵਿੱਚ ਸਾਹਿਬ ਖੁਦ ਆ ਕੇ ਨਿਵਾਸ ਕਰ ਲੈਂਦਾ ਹੈ।
In the hearts of the Gurmukhs, the Lord Himself comes to dwell.
ਨਾਨਕ. ਨਾਮਿ ਮਿਲੈ ਵਡਿਆਈ; ਪੂਰੇ ਗੁਰ ਤੇ ਪਾਵਣਿਆ ॥੮॥੨੫॥੨੬॥
naanak. naam milai vaddiaaee; poore gur te paavaniaa |8|25|26|
ਨਾਨਕ, ਰੱਬ ਦੇ ਨਾਮ ਦੇ ਰਾਹੀਂ ਵਿਸ਼ਾਲਤਾ ਪ੍ਰਾਪਤ ਹੁੰਦੀ ਹੈ। ਪੂਰਨ ਗੁਰਾਂ ਪਾਸੋਂ ਨਾਮ ਪਾਇਆ ਜਾਂਦਾ ਹੈ।
O Nanak, through the Naam, greatness is obtained. It is received from the Perfect Guru. ||8||25||26||
ਮਾਝ ਮਹਲਾ ੩ ॥
maajh mahalaa 3 |
ਮਾਝ, ਤੀਜੀ ਪਾਤਸ਼ਾਹੀ।
Maajh, Third Mehl:
ਏਕਾ ਜੋਤਿ; ਜੋਤਿ ਹੈ ਸਰੀਰਾ ॥
ekaa jot; jot hai sareeraa |
ਦੇਹਾਂ ਦੀ ਰੌਸ਼ਨੀ ਅੰਦਰ ਇਕ ਸੁਆਮੀ ਦੀ ਹੀ ਰੌਸ਼ਨੀ ਹੈ।
The One Light is the light of all bodies.
ਸਬਦਿ ਦਿਖਾਏ; ਸਤਿਗੁਰੁ ਪੂਰਾ ॥
sabad dikhaae; satigur pooraa |
ਆਪਣੇ ਉਪਦੇਸ਼ ਦੁਆਰਾ ਪੂਰਨ ਸਤਿਗੁਰੂ ਇਸ ਨੂੰ ਵਿਖਾਲ ਦਿੰਦਾ ਹੈ।
The Perfect True Guru reveals it through the Word of the Shabad.
ਆਪੇ. ਫਰਕੁ ਕੀਤੋਨੁ ਘਟ ਅੰਤਰਿ; ਆਪੇ ਬਣਤ ਬਣਾਵਣਿਆ ॥੧॥
aape. farak keeton ghatt antar; aape banat banaavaniaa |1|
ਮੁਖਤਲਿਫ ਸਰੀਰਾਂ ਅੰਦਰ ਪ੍ਰਭੂ ਨੇ ਖੁਦ ਹੀ ਵੱਖਰਾਪਣ ਪੈਦਾ ਕੀਤਾ ਹੈ ਅਤੇ ਖੁਦ ਹੀ ਸਾਰੀ ਬਣਤਰ ਬਣਾਈ ਹੈ।
He Himself instills the sense of separation within our hearts; He Himself created the Creation. ||1||
ਹਉ ਵਾਰੀ ਜੀਉ ਵਾਰੀ; ਹਰਿ ਸਚੇ ਕੇ ਗੁਣ ਗਾਵਣਿਆ ॥
hau vaaree jeeo vaaree; har sache ke gun gaavaniaa |
ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਸੱਚੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਦੇ ਹਨ।
I am a sacrifice, my soul is a sacrifice, to those who sing the Glorious Praises of the True Lord.
ਬਾਝੁ ਗੁਰੂ. ਕੋ, ਸਹਜੁ ਨ ਪਾਏ; ਗੁਰਮੁਖਿ ਸਹਜਿ ਸਮਾਵਣਿਆ ॥੧॥ ਰਹਾਉ ॥
baajh guroo. ko, sehaj na paae; guramukh sehaj samaavaniaa |1| rahaau |
ਗੁਰਾਂ ਦੇ ਬਗੈਰ ਕਿਸੇ ਨੂੰ ਭੀ ਬ੍ਰਹਿਮ ਗਿਆਨ ਪਰਾਪਤ ਨਹੀਂ ਹੁੰਦਾ। ਗੁਰਾਂ ਦੇ ਰਾਹੀਂ ਇਨਸਾਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
Without the Guru, no one obtains intuitive wisdom; the Gurmukh is absorbed in intuitive peace. ||1||Pause||
ਤੂੰ ਆਪੇ ਸੋਹਹਿ; ਆਪੇ ਜਗੁ ਮੋਹਹਿ ॥
toon aape soheh; aape jag moheh |
ਤੂੰ ਆਪ ਸੁੰਦਰ ਲੱਗਦਾ ਹੈ ਅਤੇ ਆਪ ਹੀ ਸੰਸਾਰ ਨੂੰ ਫਰੇਫਤਾ ਕਰਦਾ ਹੈ।
You Yourself are Beautiful, and You Yourself entice the world.
ਤੂੰ ਆਪੇ ਨਦਰੀ; ਜਗਤੁ ਪਰੋਵਹਿ ॥
toon aape nadaree; jagat paroveh |
ਤੂੰ ਆਪ ਹੀ, ਹੇ ਮਿਹਰਵਾਨ ਮਾਲਕ! ਸੰਸਾਰ ਨੂੰ ਨਿਯਮ ਅੰਦਰ ਪਰੋਂਦਾ ਹੈਂ।
You Yourself, by Your Kind Mercy, weave the thread of the world.
ਤੂੰ ਆਪੇ ਦੁਖੁ ਸੁਖੁ ਦੇਵਹਿ ਕਰਤੇ; ਗੁਰਮੁਖਿ ਹਰਿ ਦੇਖਾਵਣਿਆ ॥੨॥
toon aape dukh sukh deveh karate; guramukh har dekhaavaniaa |2|
ਤੂੰ ਆਪ ਹੀ, ਹੇ ਮੇਰੇ ਸਾਹਿਬ ਸਿਰਜਣਹਾਰ! ਕਲੇਸ਼ ਤੇ ਕੁਸ਼ਲਤਾ ਦਿੰਦਾ ਹੈਂ ਅਤੇ ਗੁਰੂ ਸਮਰਪਣਾ ਨੂੰ ਆਪਣਾ ਆਪ ਵਿਖਾਲਦਾ ਹੈਂ।
You Yourself bestow pain and pleasure, O Creator. The Lord reveals Himself to the Gurmukh. ||2||
ਆਪੇ ਕਰਤਾ ਕਰੇ ਕਰਾਏ ॥
aape karataa kare karaae |
ਸਿਰਜਣਹਾਰ ਆਪ ਹੀ ਕਰਦਾ ਤੇ ਕਰਾਉਂਦਾ ਹੈ।
The Creator Himself acts, and causes others to act.
ਆਪੇ ਸਬਦੁ ਗੁਰ; ਮੰਨਿ ਵਸਾਏ ॥
aape sabad gur; man vasaae |
ਉਹ ਆਪ ਹੀ ਗੁਰਾਂ ਦੀ ਬਾਣੀ ਬੰਦੇ ਦੇ ਚਿੱਤ ਵਿੱਚ ਟਿਕਾਉਂਦਾ ਹੈ।
Through Him, the Word of the Guru's Shabad is enshrined within the mind.
ਸਬਦੇ ਉਪਜੈ ਅੰਮਿ੍ਰਤ ਬਾਣੀ; ਗੁਰਮੁਖਿ ਆਖਿ ਸੁਣਾਵਣਿਆ ॥੩॥
sabade upajai amrit baanee; guramukh aakh sunaavaniaa |3|
ਹਰੀ ਪਾਸੋਂ ਸੁਧਾਰੂਪ ਗੁਰਬਾਣੀ ਉਤਪੰਨ ਹੁੰਦੀ ਹੈ, ਜਿਸ ਨੂੰ ਮੁਖੀ ਗੁਰੂ ਜੀ ਸੰਸਾਰ ਨੂੰ ਦਸਦੇ ਤੇ ਪਰਚਾਰਦੇ ਹਨ।
The Ambrosial Word of the Guru's Bani emanates from the Word of the Shabad. The Gurmukh speaks it and hears it. ||3||
ਆਪੇ ਕਰਤਾ ਆਪੇ ਭੁਗਤਾ ॥
aape karataa aape bhugataa |
ਹਰੀ ਆਪ ਹੀ ਰਚਣਹਾਰ ਤੇ ਆਪ ਹੀ ਆਨੰਦ ਮਾਨਣਹਾਰ ਹੈ।
He Himself is the Creator, and He Himself is the Enjoyer.
ਬੰਧਨ ਤੋੜੇ; ਸਦਾ ਹੈ ਮੁਕਤਾ ॥
bandhan torre; sadaa hai mukataa |
ਸਦੀਵ ਹੀ ਬੰਦਖਲਾਸ ਹੈ ਉਹ ਪ੍ਰਾਣੀ ਜੋ ਆਪਣੀਆਂ ਬੇੜੀਆਂ ਨੂੰ ਕੱਟ ਸੁਟਦਾ ਹੈ।
One who breaks out of bondage is liberated forever.
ਸਦਾ ਮੁਕਤੁ ਆਪੇ ਹੈ ਸਚਾ; ਆਪੇ. ਅਲਖੁ ਲਖਾਵਣਿਆ ॥੪॥
sadaa mukat aape hai sachaa; aape. alakh lakhaavaniaa |4|
ਹਮੇਸ਼ਾਂ ਹੀ ਸੁਰਖਰੂ ਹੈ ਸੱਚਾ ਸੁਆਮੀ ਖੁਦ। ਅਦ੍ਰਿਸ਼ਟ ਪੁਰਖ ਖੁਦ ਹੀ ਆਪਣੇ ਆਪ ਨੂੰ ਵਿਖਾਲਦਾ ਹੈ।
The True Lord is liberated forever. The Unseen Lord causes Himself to be seen. ||4||
ਆਪੇ ਮਾਇਆ ਆਪੇ ਛਾਇਆ ॥
aape maaeaa aape chhaaeaa |
ਸੁਆਮੀ ਆਪ ਹੀ ਮੋਹਨੀ ਹੈ ਅਤੇ ਆਪ ਹੀ ਇਸ ਦੀ ਰੂਹਾਨੀ ਬੇ-ਸਮਝੀ।
He Himself is Maya, and He Himself is the Illusion.
ਆਪੇ; ਮੋਹੁ ਸਭੁ ਜਗਤੁ ਉਪਾਇਆ ॥
aape; mohu sabh jagat upaaeaa |
ਉਸ ਨੇ ਆਪ ਹੀ ਸਾਰੇ ਸੰਸਾਰ ਅੰਦਰ ਇਸ ਲਈ ਮੁਹੱਬਤ ਫੂਕੀ ਹੈ।
He Himself has generated emotional attachment throughout the entire universe.
ਆਪੇ ਗੁਣਦਾਤਾ ਗੁਣ ਗਾਵੈ; ਆਪੇ ਆਖਿ ਸੁਣਾਵਣਿਆ ॥੫॥
aape gunadaataa gun gaavai; aape aakh sunaavaniaa |5|
ਵਾਹਿਗੁਰੂ ਖੁਦ ਨੇਕੀਆਂ ਬਖਸ਼ਣਹਾਰ ਹੈ ਅਤੇ ਆਪਣਾ ਜੱਸ ਗਾਇਨ ਕਰਦਾ ਹੈ ਉਹ ਖੁਦ ਹੀ ਆਪਣੀਆਂ ਉਤਕ੍ਰਿਸ਼ਟਤਾਈਆਂ ਉਚਾਰਦਾ ਅਤੇ ਪਰਚਾਰਦਾ ਹੈ।
He Himself is the Giver of Virtue; He Himself sings the Lord's Glorious Praises. He chants them and causes them to be heard. ||5||
ਆਪੇ ਕਰੇ, ਕਰਾਏ ਆਪੇ ॥
aape kare, karaae aape |
ਆਪ ਹੀ ਪ੍ਰਭੂ ਕਰਦਾ ਹੈ ਅਤੇ ਆਪ ਹੀ ਹੋਰਨਾਂ ਤੋਂ ਕਰਾਉਂਦਾ ਹੈ।
He Himself acts, and causes others to act.
ਆਪੇ ਥਾਪਿ; ਉਥਾਪੇ ਆਪੇ ॥
aape thaap; uthaape aape |
ਉਹ ਖੁਦ ਸਥਿਰ ਕਰਦਾ ਹੈ ਅਤੇ ਖੁਦ ਹੀ ਉਖੇੜਦਾ ਹੈ।
He Himself establishes and disestablishes.
ਤੁਝ ਤੇ ਬਾਹਰਿ. ਕਛੂ ਨ ਹੋਵੈ; ਤੂੰ ਆਪੇ ਕਾਰੈ ਲਾਵਣਿਆ ॥੬॥
tujh te baahar. kachhoo na hovai; toon aape kaarai laavaniaa |6|
ਤੇਰੇ ਬਾਝੋਂ, ਹੇ ਸੁਆਮੀ! ਕੁਝ ਭੀ ਨਹੀਂ ਹੋ ਸਕਦਾ। ਤੂੰ ਆਪ ਹੀ ਪ੍ਰਾਣੀਆਂ ਨੂੰ ਭਿੰਨ ਭਿੰਨ ਕੰਮੀ ਲਾਇਆ ਹੋਇਆ ਹੈ।
Without You, nothing can be done. You Yourself have engaged all in their tasks. ||6||
ਆਪੇ ਮਾਰੇ, ਆਪਿ ਜੀਵਾਏ ॥
aape maare, aap jeevaae |
ਉਹ ਆਪ ਹੀ ਮਾਰਦਾ ਤੇ ਆਪ ਹੀ ਸੁਰਜੀਤ ਕਰਦਾ ਹੈ।
He Himself kills, and He Himself revives.
ਆਪੇ ਮੇਲੇ ਮੇਲਿ ਮਿਲਾਏ ॥
aape mele mel milaae |
ਸਤਿਸੰਗਤ ਨਾਲ ਜੋੜ ਕੇ ਉਹ ਪ੍ਰਾਣੀਆਂ ਨੂੰ ਆਪਣੇ ਆਪ ਨਾਲ ਅਭੇਦ ਕਰ ਲੈਂਦਾ ਹੈ।
He Himself unites us, and unites us in Union with Himself.
ਸੇਵਾ ਤੇ. ਸਦਾ ਸੁਖੁ ਪਾਇਆ; ਗੁਰਮੁਖਿ ਸਹਜਿ ਸਮਾਵਣਿਆ ॥੭॥
sevaa te. sadaa sukh paaeaa; guramukh sehaj samaavaniaa |7|
ਗੁਰਾਂ ਦੀ ਟਹਿਲ ਤੋਂ ਬੰਦਾ ਅਮਰ ਆਨੰਦ ਪਾਉਂਦਾ ਹੈ ਅਤੇ ਗੁਰਾਂ ਦੇ ਰਾਹੀਂ ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Through selfless service, eternal peace is obtained. The Gurmukh is absorbed in intuitive peace. ||7||