ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 124

Sri Guru Granth Sahib Ji

Read respectfully, Ang by Ang, with available transliteration and meanings.

ਇਕਿ ਕੂੜਿ ਲਾਗੇ; ਕੂੜੇ ਫਲ ਪਾਏ ॥

eik koorr laage; koorre fal paae |

ਪੰਜਾਬੀ ਅਰਥ

ਕਈ ਝੂਠ ਨਾਲ ਜੁੜੇ ਹੋਏ ਹਨ ਅਤੇ ਝੂਠੀਆਂ ਮੁਰਾਦਾਂ ਹੀ ਉਹ ਹਾਸਲ ਕਰਦੇ ਹਨ।

English meaning

Some are stuck in falsehood, and false are the rewards they receive.

ਦੂਜੈ ਭਾਇ; ਬਿਰਥਾ ਜਨਮੁ ਗਵਾਏ ॥

doojai bhaae; birathaa janam gavaae |

ਪੰਜਾਬੀ ਅਰਥ

ਦਵੈਤ-ਭਾਵ ਵਿੱਚ ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦੇ ਹਨ।

English meaning

In love with duality, they waste away their lives in vain.

ਆਪਿ ਡੁਬੇ ਸਗਲੇ ਕੁਲ ਡੋਬੇ; ਕੂੜੁ ਬੋਲਿ ਬਿਖੁ ਖਾਵਣਿਆ ॥੬॥

aap ddube sagale kul ddobe; koorr bol bikh khaavaniaa |6|

ਪੰਜਾਬੀ ਅਰਥ

ਉਹ ਖੁਦ ਡੁੱਬ ਜਾਂਦੇ ਹਨ ਅਤੇ ਆਪਣੀਆਂ ਸਮੂਹ ਪੀੜ੍ਹੀਆਂ ਨੂੰ ਭੀ ਡੁਬੋ ਲੈਂਦੇ ਹਨ। ਝੂਠ ਮਾਰ ਕੇ ਉਹ ਜ਼ਹਿਰ ਖਾਂਦੇ ਹਨ।

English meaning

They drown themselves, and drown their entire family; speaking lies, they eat poison. ||6||

ਇਸੁ ਤਨ ਮਹਿ ਮਨੁ; ਕੋ ਗੁਰਮੁਖਿ ਦੇਖੈ ॥

eis tan meh man; ko guramukh dekhai |

ਪੰਜਾਬੀ ਅਰਥ

ਕੋਈ ਵਿਰਲਾ ਗੁਰੂ ਸਮਰਪਣ ਹੀ ਇਸ ਦੇਹਿ ਅੰਦਰ ਆਪਦੇ ਮਨੂਏ ਵਿੱਚ ਝਾਤੀ ਪਾਉਂਦਾ ਹੈ।

English meaning

How rare are those who, as Gurmukh, look within their bodies, into their minds.

ਭਾਇ ਭਗਤਿ; ਜਾ ਹਉਮੈ ਸੋਖੈ ॥

bhaae bhagat; jaa haumai sokhai |

ਪੰਜਾਬੀ ਅਰਥ

ਪਰੇਮ ਭਰੀ ਸੇਵਾ ਰਾਹੀਂ ਉਸ ਦੀ ਹੰਗਤਾ ਸੁੱਕ ਜਾਂਦੀ ਹੈ।

English meaning

Through loving devotion, their ego evaporates.

ਸਿਧ ਸਾਧਿਕ ਮੋਨਿਧਾਰੀ. ਰਹੇ ਲਿਵ ਲਾਇ; ਤਿਨ ਭੀ ਤਨ ਮਹਿ. ਮਨੁ ਨ ਦਿਖਾਵਣਿਆ ॥੭॥

sidh saadhik monidhaaree. rahe liv laae; tin bhee tan meh. man na dikhaavaniaa |7|

ਪੰਜਾਬੀ ਅਰਥ

ਪੂਰਨ ਪੁਰਸ਼, ਅਭਿਆਸੀ ਤੇ ਖਾਮੋਸ਼ ਬੰਦੇ ਪਿਆਰ ਪਾ ਕੇ ਹੰਭ ਗਏ ਹਨ। ਉਨ੍ਹਾਂ ਨੇ ਭੀ ਆਪਣੀ ਦੇਹਿ ਸਅੰਦਰ ਮਨੂਏ ਨੂੰ ਨਹੀਂ ਵੇਖਿਆ।

English meaning

The Siddhas, the seekers and the silent sages continually, lovingly focus their consciousness, but they have not seen the mind within the body. ||7||

ਆਪਿ ਕਰਾਏ; ਕਰਤਾ ਸੋਈ ॥

aap karaae; karataa soee |

ਪੰਜਾਬੀ ਅਰਥ

ਉਹ ਸਿਰਜਣਹਾਰ ਖੁਦ ਸਾਡੇ ਕੋਲੋ ਕੰਮ ਕਰਵਾਉਂਦਾ ਹੈ।

English meaning

The Creator Himself inspires us to work;

ਹੋਰੁ ਕਿ ਕਰੇ; ਕੀਤੈ ਕਿਆ ਹੋਈ ॥

hor ki kare; keetai kiaa hoee |

ਪੰਜਾਬੀ ਅਰਥ

ਹੋਰਸ ਕੋਈ ਕੀ ਕਰ ਸਕਦਾ ਹੈ? ਉਸ ਦੇ ਕਰਨ ਨਾਲ ਕੀ ਹੋ ਸਕਦਾ ਹੈ?

English meaning

what can anyone else do? What can be done by our doing?

ਨਾਨਕ. ਜਿਸੁ ਨਾਮੁ ਦੇਵੈ. ਸੋ ਲੇਵੈ; ਨਾਮੋ ਮੰਨਿ ਵਸਾਵਣਿਆ ॥੮॥੨੩॥੨੪॥

naanak. jis naam devai. so levai; naamo man vasaavaniaa |8|23|24|

ਪੰਜਾਬੀ ਅਰਥ

ਨਾਨਕ ਜਿਸ ਨੂੰ ਪ੍ਰਭੂ ਆਪਦੇ ਨਾਮ ਦੀ ਬਖਸ਼ਸ਼ ਕਰਦਾ ਹੈ, ਉਹੀ ਇਸ ਨੂੰ ਪਾਉਂਦਾ ਹੈ ਤੇ ਆਪਦੇ ਦਿਲ ਅੰਦਰ ਟਿਕਾਉਂਦਾ ਹੈ।

English meaning

O Nanak, the Lord bestows His Name; we receive it, and enshrine it within the mind. ||8||23||24||

ਮਾਝ ਮਹਲਾ ੩ ॥

maajh mahalaa 3 |

ਪੰਜਾਬੀ ਅਰਥ

ਮਾਝ ਤੀਜੀ ਪਾਤਸ਼ਾਹੀ।

English meaning

Maajh, Third Mehl:

ਇਸੁ ਗੁਫਾ ਮਹਿ; ਅਖੁਟ ਭੰਡਾਰਾ ॥

eis gufaa meh; akhutt bhanddaaraa |

ਪੰਜਾਬੀ ਅਰਥ

ਏਸ ਦੇਹਿ-ਕੰਦਰਾ ਅੰਦਰ ਅਮੁੱਕ ਖ਼ਜ਼ਾਨਾ ਹੈ।

English meaning

Within this cave, there is an inexhaustible treasure.

ਤਿਸੁ ਵਿਚਿ ਵਸੈ; ਹਰਿ ਅਲਖ ਅਪਾਰਾ ॥

tis vich vasai; har alakh apaaraa |

ਪੰਜਾਬੀ ਅਰਥ

ਇਸ ਅੰਦਰ ਅਦ੍ਰਿਸ਼ਟਤ ਤੇ ਅਨੰਤ ਸੁਆਮੀ ਰਹਿੰਦਾ ਹੈ।

English meaning

Within this cave, the Invisible and Infinite Lord abides.

ਆਪੇ; ਗੁਪਤੁ. ਪਰਗਟੁ ਹੈ ਆਪੇ; ਗੁਰਸਬਦੀ. ਆਪੁ ਵੰਞਾਵਣਿਆ ॥੧॥

aape; gupat. paragatt hai aape; gurasabadee. aap vanyaavaniaa |1|

ਪੰਜਾਬੀ ਅਰਥ

ਉਹ ਖੁਦ ਅਲੋਪ ਹੈ ਤੇ ਖੁਦ ਹੀ ਦ੍ਰਿਸ਼ਟਮਾਨ। ਗੁਰਾਂ ਦੇ ਉਪਦੇਸ਼ ਦੁਆਰਾ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।

English meaning

He Himself is hidden, and He Himself is revealed; through the Word of the Guru's Shabad, selfishness and conceit are eliminated. ||1||

ਹਉ ਵਾਰੀ ਜੀਉ ਵਾਰੀ; ਅੰਮਿ੍ਰਤ ਨਾਮੁ ਮੰਨਿ ਵਸਾਵਣਿਆ ॥

hau vaaree jeeo vaaree; amrit naam man vasaavaniaa |

ਪੰਜਾਬੀ ਅਰਥ

ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਸੁਧਾ-ਸਰੂਪ ਨਾਮ ਨੂੰ ਆਪਣੇ ਦਿਲ ਅੰਦਰ ਟਿਕਾਉਂਦੇ ਹਨ।

English meaning

I am a sacrifice, my soul is a sacrifice, to those who enshrine the Ambrosial Naam, the Name of the Lord, within their minds.

ਅੰਮਿ੍ਰਤ ਨਾਮੁ ਮਹਾ ਰਸੁ ਮੀਠਾ; ਗੁਰਮਤੀ ਅੰਮਿ੍ਰਤੁ ਪੀਆਵਣਿਆ ॥੧॥ ਰਹਾਉ ॥

amrit naam mahaa ras meetthaa; guramatee amrit peeaavaniaa |1| rahaau |

ਪੰਜਾਬੀ ਅਰਥ

ਆਬਿ-ਹਿਯਾਤੀ ਨਾਮ ਦਾ ਸੁਆਦ ਪਰਮ ਮਿੱਠੜਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇੲ ਨਾਮ ਅੰਮ੍ਰਿਤ ਪਾਨ ਕੀਤਾ ਜਾਂਦਾ ਹੈ। ਠਹਿਰਾਉ।

English meaning

The taste of the Ambrosial Naam is very sweet! Through the Guru's Teachings, drink in this Ambrosial Nectar. ||1||Pause||

ਹਉਮੈ ਮਾਰਿ; ਬਜਰ ਕਪਾਟ ਖੁਲਾਇਆ ॥

haumai maar; bajar kapaatt khulaaeaa |

ਪੰਜਾਬੀ ਅਰਥ

ਹੰਕਾਰ ਨਵਿਰਤ ਕਰਨ ਦੁਆਰਾ ਮਹਾਨ ਕਰੜੇ ਤਖਤੇ ਖੁਲ੍ਹ ਜਾਂਦੇ ਹਨ।

English meaning

Subduing egotism, the rigid doors are opened.

ਨਾਮੁ ਅਮੋਲਕੁ; ਗੁਰ ਪਰਸਾਦੀ ਪਾਇਆ ॥

naam amolak; gur parasaadee paaeaa |

ਪੰਜਾਬੀ ਅਰਥ

ਅਣਮੁੱਲਾ ਨਾਮ ਗੁਰਾਂ ਦੀ ਰਹਿਮਤ ਦੁਆਰਾ ਪਰਾਪਤ ਹੁੰਦਾ ਹੈ।

English meaning

The Priceless Naam is obtained by Guru's Grace.

ਬਿਨੁ ਸਬਦੈ. ਨਾਮੁ ਨ ਪਾਏ ਕੋਈ; ਗੁਰ ਕਿਰਪਾ ਮੰਨਿ ਵਸਾਵਣਿਆ ॥੨॥

bin sabadai. naam na paae koee; gur kirapaa man vasaavaniaa |2|

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਬਾਝੋਂ ਕਿਸੇ ਨੂੰ ਭੀ ਨਾਮ ਪ੍ਰਾਪਤ ਨਹੀਂ ਹੁੰਦਾ। ਗੁਰਾਂ ਦੀ ਦਇਆ ਦੇ ਦੁਆਰਾ ਨਾਮ ਹਿਰਦੇ ਅੰਦਰ ਟਿਕਾਹਿਆ ਜਾਂਦਾ ਹੈ।

English meaning

Without the Shabad, the Naam is not obtained. By Guru's Grace, it is implanted within the mind. ||2||

ਗੁਰ ਗਿਆਨ ਅੰਜਨੁ ਸਚੁ; ਨੇਤ੍ਰੀ ਪਾਇਆ ॥

gur giaan anjan sach; netree paaeaa |

ਪੰਜਾਬੀ ਅਰਥ

ਗੁਰਾਂ ਨੇ ਬ੍ਰਹਿਮ ਗਿਆਤ ਦਾ ਸੱਚਾ ਸੁਰਮਾ ਮੇਰੀਆਂ ਅੱਖਾਂ ਵਿੱਚ ਪਾਇਆ ਹੈ।

English meaning

The Guru has applied the true ointment of spiritual wisdom to my eyes.

ਅੰਤਰਿ ਚਾਨਣੁ; ਅਗਿਆਨੁ ਅੰਧੇਰੁ ਗਵਾਇਆ ॥

antar chaanan; agiaan andher gavaaeaa |

ਪੰਜਾਬੀ ਅਰਥ

ਮੇਰੇ ਹਿਰਦੇ ਅੰਦਰ ਈਸ਼ਵਰੀ ਪਰਕਾਸ਼ ਉਦੇ ਹੋ ਗਿਆ ਹੈ ਅਤੇ ਬੇਸਮਝੀ ਦਾ ਅਨ੍ਹੇਰਾ ਦੁਰ ਹੋ ਗਿਆ ਹੈ।

English meaning

Deep within, the Divine Light has dawned, and the darkness of ignorance has been dispelled.

ਜੋਤੀ ਜੋਤਿ ਮਿਲੀ ਮਨੁ ਮਾਨਿਆ; ਹਰਿ ਦਰਿ ਸੋਭਾ ਪਾਵਣਿਆ ॥੩॥

jotee jot milee man maaniaa; har dar sobhaa paavaniaa |3|

ਪੰਜਾਬੀ ਅਰਥ

ਮੇਰੀ ਰੋਸ਼ਨੀ ਪਰਮ ਰੋਸ਼ਨੀ ਨਾਲ ਅਭੇਦ ਹੋ ਗਈ ਹੈ। ਮੇਰਾ ਚਿੱਤ ਸੰਤੁਸ਼ਟ ਹੋ ਗਿਆ ਹੈ ਅਤੇ ਵਾਹਿਗੁਰੂ ਦੇ ਦਰਬਾਰ ਅੰਦਰ ਮੈਨੂੰ ਇੱਜ਼ਤ ਆਬਰੂ ਦੀ ਦਾਤ ਮਿਲੀ ਹੈ।

English meaning

My light has merged into the Light; my mind has surrendered, and I am blessed with Glory in the Court of the Lord. ||3||

ਸਰੀਰਹੁ ਭਾਲਣਿ; ਕੋ ਬਾਹਰਿ ਜਾਏ ॥

sareerahu bhaalan; ko baahar jaae |

ਪੰਜਾਬੀ ਅਰਥ

ਜੇਕਰ ਕੋਈ ਜਣਾ ਆਪਣੇ ਤੋਂ ਪਰੇ ਪ੍ਰਭੂ ਦੀ ਢੂੰਡ ਭਾਲ ਵਿੱਚ ਜਾਵੇ,

English meaning

Those who look outside the body, searching for the Lord,

ਨਾਮੁ ਨ ਲਹੈ; ਬਹੁਤੁ ਵੇਗਾਰਿ ਦੁਖੁ ਪਾਏ ॥

naam na lahai; bahut vegaar dukh paae |

ਪੰਜਾਬੀ ਅਰਥ

ਤਾਂ ਉਹ ਨਾਮ ਨੂੰ ਨਹੀਂ ਪਾਉਂਦਾ, ਪ੍ਰੰਤੂ ਬਗਾਰ ਦਾ ਘਣਾ ਕਸ਼ਟ ਉਠਾਉਂਦਾ ਹੈ।

English meaning

Shall not receive the Naam; they shall instead be forced to suffer the terrible pains of slavery.

ਮਨਮੁਖ ਅੰਧੇ. ਸੂਝੈ ਨਾਹੀ; ਫਿਰਿ ਘਿਰਿ ਆਇ, ਗੁਰਮੁਖਿ ਵਥੁ ਪਾਵਣਿਆ ॥੪॥

manamukh andhe. soojhai naahee; fir ghir aae, guramukh vath paavaniaa |4|

ਪੰਜਾਬੀ ਅਰਥ

ਅੰਨ੍ਹੇ ਪ੍ਰਤੀਕੂਲ ਪੁਰਸ਼ ਨੂੰ ਦਿਸਦਾ ਨਹੀਂ। ਪ੍ਰੰਤੁ ਜਦ ਉਹ ਮੁੜ ਕੇ ਗ੍ਰਹਿ ਵਿੱਚ ਆਉਂਦਾ ਹੈ, ਗੁਰਾਂ ਦੇ ਰਾਹੀਂ ਉਹ ਅਸਲ ਵਸਤੂ ਨੂੰ ਅੰਦਰੋ ਹੀ ਹਾਸਲ ਕਰ ਲੈਂਦਾ ਹੈ।

English meaning

The blind, self-willed manmukhs do not understand; but when they return once again to their own home, then, as Gurmukh, they find the genuine article. ||4||

ਗੁਰ ਪਰਸਾਦੀ; ਸਚਾ ਹਰਿ ਪਾਏ ॥

gur parasaadee; sachaa har paae |

ਪੰਜਾਬੀ ਅਰਥ

ਗੁਰਾਂ ਦੀ ਮਿਹਰ ਦੁਆਰਾ ਬੰਦਾ ਸੱਚੇ ਸਾਈਂ ਨੂੰ ਪਾ ਲੈਂਦਾ ਹੈ।

English meaning

By Guru's Grace, the True Lord is found.

ਮਨਿ ਤਨਿ ਵੇਖੈ; ਹਉਮੈ ਮੈਲੁ ਜਾਏ ॥

man tan vekhai; haumai mail jaae |

ਪੰਜਾਬੀ ਅਰਥ

ਆਪਣੇ ਚਿੱਤ ਤੇ ਦੇਹਿ ਅੰਦਰ ਉਹ ਵਾਹਿਗੁਰੂ ਨੂੰ ਦੇਖਦਾ ਹੈ ਅਤੇ ਹੰਗਤਾ ਦੀ ਮਲੀਨਤਾ ਦੂਰ ਹੋ ਜਾਂਦੀ ਹੈ।

English meaning

Within your mind and body, see the Lord, and the filth of egotism shall depart.

ਬੈਸਿ ਸੁਥਾਨਿ. ਸਦ ਹਰਿ ਗੁਣ ਗਾਵੈ; ਸਚੈ ਸਬਦਿ ਸਮਾਵਣਿਆ ॥੫॥

bais suthaan. sad har gun gaavai; sachai sabad samaavaniaa |5|

ਪੰਜਾਬੀ ਅਰਥ

ਸਰੇਸ਼ਟ ਅਸਥਾਨ ਤੇ ਬਹਿ ਕੇ ਉਹ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਹਿਨ ਕਰਦਾ ਹੈ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।

English meaning

Sitting in that place, sing the Glorious Praises of the Lord forever, and be absorbed in the True Word of the Shabad. ||5||

ਨਉ ਦਰ ਠਾਕੇ; ਧਾਵਤੁ ਰਹਾਏ ॥

nau dar tthaake; dhaavat rahaae |

ਪੰਜਾਬੀ ਅਰਥ

ਜੋ ਆਪਦੇ ਨੌ ਦਰਵਾਜੇ ਬੰਦ ਕਰ ਲੈਂਦਾ ਹੈ ਅਤੇ ਆਪਦੇ ਭਟਕਦੇ ਹੋਏ ਮਨੂਏ ਨੂੰ ਰੋਕ ਰੱਖਦਾ ਹੈ,

English meaning

Those who close off the nine gates, and restrain the wandering mind,

ਦਸਵੈ; ਨਿਜ ਘਰਿ ਵਾਸਾ ਪਾਏ ॥

dasavai; nij ghar vaasaa paae |

ਪੰਜਾਬੀ ਅਰਥ

ਉਹ ਦਸਵੇ ਪ੍ਰਭੂ ਦੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ।

English meaning

come to dwell in the Home of the Tenth Gate.

ਓਥੈ ਅਨਹਦ ਸਬਦ. ਵਜਹਿ ਦਿਨੁ ਰਾਤੀ; ਗੁਰਮਤੀ ਸਬਦੁ ਸੁਣਾਵਣਿਆ ॥੬॥

othai anahad sabad. vajeh din raatee; guramatee sabad sunaavaniaa |6|

ਪੰਜਾਬੀ ਅਰਥ

ਉਥੇ ਬਿਨਾ ਵਜਾਏ ਵੱਜਣ ਵਾਲਾ ਰਾਗ ਦਿਹੁੰ ਰੈਣ ਗੂੰਜਦਾ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਇਹ ਬੈਕੁੰਠੀ ਕੀਰਤਨ ਸੁਣਿਆ ਜਾਂਦਾ ਹੈ।

English meaning

There, the Unstruck Melody of the Shabad vibrates day and night. Through the Guru's Teachings, the Shabad is heard. ||6||

ਬਿਨੁ ਸਬਦੈ; ਅੰਤਰਿ ਆਨੇਰਾ ॥

bin sabadai; antar aaneraa |

ਪੰਜਾਬੀ ਅਰਥ

ਸਾਈਂ ਦੇ ਨਾਮ ਦੇ ਬਾਝੋਂ ਅੰਦਰ ਨਿਰੋਲ ਅੰਧੇਰਾ ਹੈ।

English meaning

Without the Shabad, there is only darkness within.

ਨ ਵਸਤੁ ਲਹੈ; ਨ ਚੂਕੈ ਫੇਰਾ ॥

n vasat lahai; na chookai feraa |

ਪੰਜਾਬੀ ਅਰਥ

ਬੰਦੇ ਨੂੰ ਅਸਲ ਵਸਤੂ ਪਰਾਪਤ ਨਹੀਂ ਹੁੰਦੀ ਤੇ ਉਸ ਦਾ ਗੇੜਾ ਮੁਕਦਾ ਨਹੀਂ।

English meaning

The genuine article is not found, and the cycle of reincarnation does not end.

ਸਤਿਗੁਰ ਹਥਿ ਕੁੰਜੀ. ਹੋਰਤੁ ਦਰੁ ਖੁਲੈ ਨਾਹੀ; ਗੁਰੁ ਪੂਰੈ. ਭਾਗਿ ਮਿਲਾਵਣਿਆ ॥੭॥

satigur hath kunjee. horat dar khulai naahee; gur poorai. bhaag milaavaniaa |7|

ਪੰਜਾਬੀ ਅਰਥ

ਸੱਚੇ ਗੁਰਾਂ ਦੇ ਕਰ ਵਿੱਚ ਚਾਬੀ ਹੈ। ਹੋਰ ਕੋਈ ਦਰਵਾਜਾ ਖੋਲ੍ਹ ਨਹੀਂ ਸਕਦਾ। ਪੂਰਨ ਚੰਗੇ ਕਰਮਾਂ ਗੁਰੂ ਜੀ ਮਿਲਦੇ ਹਨ।

English meaning

The key is in the hands of the True Guru; no one else can open this door. By perfect destiny, He is met. ||7||

ਗੁਪਤੁ ਪਰਗਟੁ; ਤੂੰ ਸਭਨੀ ਥਾਈ ॥

gupat paragatt; toon sabhanee thaaee |

ਪੰਜਾਬੀ ਅਰਥ

ਸਾਰੀਆਂ ਪੋਸ਼ੀਦਾ ਤੇ ਪਰਤੱਖ ਥਾਵਾਂ ਵਿੱਚ ਤੂੰ ਹੈ, ਹੇ ਸੁਆਮੀ!

English meaning

You are the hidden and the revealed in all places.

ਗੁਰ ਪਰਸਾਦੀ ਮਿਲਿ; ਸੋਝੀ ਪਾਈ ॥

gur parasaadee mil; sojhee paaee |

ਪੰਜਾਬੀ ਅਰਥ

ਗੁਰਾਂ ਦੀ ਦਇਆ ਪਰਾਪਤ ਕਰਕੇ ਇਨਸਾਨ ਨੂੰ ਇਹ ਸਮਝ ਆਉਂਦੀ ਹੈ।

English meaning

Receiving Guru's Grace, this understanding is obtained.

ਨਾਨਕ. ਨਾਮੁ ਸਲਾਹਿ ਸਦਾ ਤੂੰ; ਗੁਰਮੁਖਿ ਮੰਨਿ ਵਸਾਵਣਿਆ ॥੮॥੨੪॥੨੫॥

naanak. naam salaeh sadaa toon; guramukh man vasaavaniaa |8|24|25|

ਪੰਜਾਬੀ ਅਰਥ

ਨਾਨਕ, ਸੁਆਮੀ ਦੇ ਨਾਮ ਦੀ ਤੂੰ ਸਦੀਵ ਹੀ ਕੀਰਤੀ ਕਰ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਇਸ ਨੂੰ ਆਪਦੇ ਚਿੱਤ ਅੰਦਰ ਟਿਕਾ।

English meaning

O Nanak, praise the Naam forever; as Gurmukh, enshrine it within the mind. ||8||24||25||

ਮਾਝ ਮਹਲਾ ੩ ॥

maajh mahalaa 3 |

ਪੰਜਾਬੀ ਅਰਥ

ਮਾਝ, ਤੀਜੀ ਪਾਤਸ਼ਾਹੀ।

English meaning

Maajh, Third Mehl:

ਗੁਰਮੁਖਿ ਮਿਲੈ; ਮਿਲਾਏ ਆਪੇ ॥

guramukh milai; milaae aape |

ਪੰਜਾਬੀ ਅਰਥ

ਗੁਰੂ ਸਮਰਪਣ ਖੁਦ ਪ੍ਰਭੂ ਨੂੰ ਮਿਲ ਪੈਦਾ ਹੈ ਅਤੇ ਹੋਰਨਾ ਨੂੰ ਉਸ ਨਾਲ ਮਿਲਾ ਦਿੰਦਾ ਹੈ।

English meaning

The Gurmukhs meet the Lord, and inspire others to meet Him as well.

ਕਾਲੁ ਨ ਜੋਹੈ; ਦੁਖੁ ਨ ਸੰਤਾਪੇ ॥

kaal na johai; dukh na santaape |

ਪੰਜਾਬੀ ਅਰਥ

ਮੌਤ ਉਸ ਨੂੰ ਨਹੀਂ ਤਕਾਉਂਦੀ ਤੇ ਉਹ ਤਕਲੀਫ ਨਹੀਂ ਉਠਾਉਂਦਾ।

English meaning

Death does not see them, and pain does not afflict them.

ਹਉਮੈ ਮਾਰਿ ਬੰਧਨ ਸਭ ਤੋੜੈ; ਗੁਰਮੁਖਿ ਸਬਦਿ ਸੁਹਾਵਣਿਆ ॥੧॥

haumai maar bandhan sabh torrai; guramukh sabad suhaavaniaa |1|

ਪੰਜਾਬੀ ਅਰਥ

ਆਪਦੇ ਹੰਕਾਰ ਨੂੰ ਨਵਿਰਤ ਕਰਨ ਦੁਆਰਾ ਉਹ ਆਪਣੀਆਂ ਸਮੂਹ ਬੇਡੀਆਂ ਕਟ ਸੁਟਦਾ ਹੈ ਅਤੇ ਗੁਰਾਂ ਦੇ ਰਾਹੀਂ ਹਰੀ ਦੇ ਨਾਮ ਨਾਲ ਸਸ਼ੋਭਤ ਹੋ ਜਾਂਦਾ ਹੈ।

English meaning

Subduing egotism, they break all their bonds; as Gurmukh, they are adorned with the Word of the Shabad. ||1||

ਹਉ ਵਾਰੀ ਜੀਉ ਵਾਰੀ; ਹਰਿ ਹਰਿ ਨਾਮਿ ਸੁਹਾਵਣਿਆ ॥

hau vaaree jeeo vaaree; har har naam suhaavaniaa |

ਪੰਜਾਬੀ ਅਰਥ

ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਵਾਹਿਗੁਰੂ ਸੁਆਮੀ ਦੇ ਨਾਮ ਨਾਲ ਸੁਹਣੇ ਲਗਦੇ ਹਨ।

English meaning

I am a sacrifice, my soul is a sacrifice, to those who look beautiful in the Name of the Lord, Har, Har.

ਗੁਰਮੁਖਿ ਗਾਵੈ. ਗੁਰਮੁਖਿ ਨਾਚੈ; ਹਰਿ ਸੇਤੀ ਚਿਤੁ ਲਾਵਣਿਆ ॥੧॥ ਰਹਾਉ ॥

guramukh gaavai. guramukh naachai; har setee chit laavaniaa |1| rahaau |

ਪੰਜਾਬੀ ਅਰਥ

ਗੁਰੂ ਦਾ ਸੱਚਾ ਸਿੱਖ ਗਾਉਂਦਾ ਹੈ, ਗੁਰੂ ਦਾ ਸੱਚਾ ਸਿੱਖ ਨਚਦਾ ਹੈ ਅਤੇ ਵਾਹਿਗੁਰੂ ਨਾਲ ਹੀ ਆਪਣੇ ਮਨ ਨੂੰ ਜੋੜਦਾ ਹੈ। ਠਹਿਰਾਉ।

English meaning

The Gurmukhs sing, the Gurmukhs dance, and focus their consciousness on the Lord. ||1||Pause||